Skip to content
Home » ਦਿਨ 1: ਯਿਸੂ – ਕੌਮਾਂ ਦਾ ਚਾਨਣ

ਦਿਨ 1: ਯਿਸੂ – ਕੌਮਾਂ ਦਾ ਚਾਨਣ

  • by

ਸ਼ਬਦ ‘ਲਿੰਗ’ ਸੰਸਕ੍ਰਿਤ ਦੇ ਸ਼ਬਦ ਤੋਂ ਆਇਆ ਹੈ, ਜਿਸਦਾ ਅਰਥ ‘ਨਿਸ਼ਾਨ’ ਜਾਂ ‘ਚਿੰਨ੍ਹ’ ਤੋਂ ਹੈ, ਅਤੇ ਲਿੰਗ ਸ਼ਿਵ ਦਾ ਸਭਨਾਂ ਤੋਂ ਵੱਧ ਮਾਨਤਾ ਪ੍ਰਾਪਤ ਨਿਸ਼ਾਨ ਹੈ। ਸ਼ਿਵ ਲਿੰਗ ਦੇ ਉੱਤੇਲੇ ਹਿੱਸੇ ਨੂੰ ਇੱਕ ਗੋਲ ਆਕਾਰ ਵਾਲੇ ਰੂਪ ਵਿੱਚ ਖੜ੍ਹਾ ਵਿਖਾਇਆ ਗਿਆ ਹੈ, ਜਿਸ ਨੂੰ ਸ਼ਿਵ-ਪੀਠ ਕਿਹਾ ਜਾਂਦਾ ਹੈ। ਇਸਦੇ ਹੋਰ ਦੂਜੇ ਹਿੱਸੇ, ਘੱਟ ਪ੍ਰਮੁੱਖ ਹਿੱਸੇ ਬ੍ਰਹਮਾ-ਪੀਠ (ਗੋਲ ਅਧਾਰ) ਅਤੇ ਵਿਸ਼ਨੂੰ-ਪੀਠ (ਵਿੱਚਕਾਰ ਕਟੋਰੇ ਵਰਗੀ ਚੌਕੀ) ਹਨ।

ਲਿੰਗ ਸ਼ਿਵ-ਪੀਠ, ਵਿਸ਼ਨੂੰ-ਪੀਠ ਅਤੇ ਬ੍ਰਹਮਾ-ਪੀਠ ਵਿਖਾਉਂਦੇ ਹੋਏ

ਜੋਤਿਰਲਿੰਗ

ਹਾਲਾਂਕਿ ਬਹੁਤ ਸਾਰੇ ਲਿੰਗ ਕਈ ਆਕਾਰਾਂ, ਵਿਸਥਾਰ ਵਾਲੇ ਘੇਰੇ ਅਤੇ ਵੱਖੋ ਵੱਖਰੀ ਸਮਗਰੀ ਦੇ ਨਾਲ ਬਣੇ ਹੋਏ ਮਿਲਦੇ ਹਨ, ਉਨ੍ਹਾਂ ਸਾਰਿਆਂ ਵਿੱਚੋਂ ਸਭਨਾਂ ਤੋਂ ਪਵਿੱਤਰ ਜੋਤਿਰਲਿੰਗ (ਜੋਤੀ = ‘ਚਾਨਣ’) ਜਾਂ ‘ਚਮਕੀਲਾ ਨਿਸ਼ਾਨ’ ਹੈ। ਜੋਤਿਰਲਿੰਗ (ਜਾਂ ਦਵਾਦਸ਼ ਜੋਤਿਰਲਿੰਗ) ਦੀ ਪਿੱਠਭੂਮੀ ਵਿੱਚ ਮਿਲਣ ਵਾਲੀ ਮਿਥਿਹਾਸਕ ਕਥਾਵਾਂ ਸੁਝਾਓ ਦਿੰਦੀਆਂ ਹਨ ਕਿ ਬ੍ਰਹਮਾ ਅਤੇ ਵਿਸ਼ਨੂੰ ਆਪਸ ਵਿੱਚ ਬਹਿਸ ਕਰ ਰਹੇ ਸਨ ਕਿ ਉਨ੍ਹਾਂ ਵਿੱਚੋਂ ਕਿਹੜਾ ਵਧੇਰੇ ਸ਼ਕਤੀਸ਼ਾਲੀ ਸੀ। ਉਸ ਵੇਲੇ ਸ਼ਿਵ ਜੋਤ ਪੁੰਜ (ਜੋਤਿਰਲਿੰਗ) ਅਰਥਾਤ ਚਾਨਣ ਦੀ ਲਾਠ ਦੇ ਬਹੁਤ ਵੱਡੇ ਥੰਮ ਦੇ ਸਰੂਪ ਵਿੱਚ ਵਿਖਾਈ ਦਿੱਤਾ। ਵਿਸ਼ਨੂੰ ਨੇ ਚਾਨਣ ਦੀ ਟੀਸੀ ਵੱਲ ਲਿੰਗ ਦੀ ਯਾਤਰਾ ਕੀਤੀ, ਜਦੋਂ ਕਿ ਬ੍ਰਹਮਾ ਨੇ ਲਿੰਗ ਦੀ ਯਾਤਰਾ ਹੇਠਾਂ ਨੂੰ ਕੀਤੀ, ਹਰ ਇੱਕ ਨੂੰ ਉਡੀਕ ਹੈ ਕਿ ਉਹ ਇਸਦੇ ਅੰਤ ਨੂੰ ਲੱਭ ਲਵੇਗਾ। ਕੋਈ ਵੀ ਅਜਿਹਾ ਕਰਨ ਦੇ ਯੋਗ ਨਹੀਂ ਹੋਇਆ, ਚਾਨਣ ਦਾ ਥੰਮ ਵਧਦਾ ਚਲਿਆ ਗਿਆ, ਇਸ ਤਰ੍ਹਾਂ ਇਹ ਇਸ਼ੁਰਤਾਈ ਦਾ ਨਿਸ਼ਾਨ ਹੈ।

 ਸ਼ਿਵ ਜੋਤ ਅਰਥਾਤ ਪ੍ਰਕਾਸ਼ ਦੇ ਇੱਕ ਵੱਡੇ ਥੰਮ ਦੇ ਰੂਪ ਵਿੱਚ ਪਰਗਟ ਹੋਇਆ

ਜੋਤਿਰਲਿੰਗ ਮੰਦਰ

ਜੋਤਿਰਲਿੰਗ ਮੰਦਰ ਉਹ ਬਾਰ੍ਹਾਂ ਪਵਿੱਤਰ ਅਸਥਾਨ ਹਨ ਜਿੱਥੇ ਭਗਵਾਨ ਸ਼ਿਵ ਧਰਤੀ ‘ਤੇ ਇੱਕ ਜੋਤ ਪੁੰਜ ਅਰਥਾਤ ਚਾਨਣ ਦੇ ਥੰਮ੍ਹ ਦੇ ਰੂਪ ਵਿੱਚ ਪਰਗਟ ਹੋਏ ਸਨ। ਸ਼ਰਧਾਲੂ ਇਹਨਾਂ ਨੂੰ 12 ਤੀਰਥ ਅਸਥਾਨ ਅਤੇ ਪੁਰਾਣ ਕਹਿੰਦੇ ਹਨ ਕਿ ਕੇਵਲ ਇਹਨਾਂ ਜੋਤਿਰਲਿੰਗਾਂ ਦਾ ਨਾਮ ਜੱਪਣ ਨਾਲ ਹੀ ਜਨਮ ਮਰਨ ਦੇ ਗੇੜੇ ਤੋਂ ਛੁਟਕਾਰੇ ਵਿੱਚ ਮਦਦ ਮਿਲ ਜਾਂਦੀ ਹੈ। ਹੇਠਾਂ 12 ਜੋਤਿਰਲਿੰਗਾਂ ਦੇ ਅਸਥਾਨਾਂ ਨੂੰ ਦੱਸਿਆ ਗਿਆ ਹੈ:

ਜੋਤਿਰਲਿੰਗ ਦੇ ਅਸਥਾਨ

1. ਸੋਮਨਾਥ

2. ਮੱਲੀਕਾਰਜੁਨ

3. ਮਹਾਕਲੇਸ਼ਵਰ

4. ਅਨਕੇਰੇਸ਼ਵਰ

5. ਕੇਦਾਰਨਾਥ

6. ਭੀਮਸ਼ੰਕਰ

7. ਕਾਸ਼ੀ/ਸੰਸਾਰਨਾਥ

8. ਤ੍ਰਿਮਬਕੇਸ਼ਵਰ

9. ਵੈਦਯਨਾਥ

10 ਨਾਗੇਸ਼ਵਰ

11. ਰਮੇਸ਼ਵਰਨ

12. ਘ੍ਰਿਸ਼ਨੇਸ਼ਵਰ ਮੰਦਰ

ਜੋਤਿਰਲਿੰਗ ਮੰਦਰਾਂ ਦੇ ਲਾਭ ਅਤੇ ਹੱਦਾਂ

ਜੋਤਿਰਲਿੰਗ ਸਾਡੇ ਅੰਦਰਲੇ ਮਨ ਨੂੰ ਸਿੱਧਾ ਕਰਨ ਅਤੇ ਆਤਮ ਗਿਆਨ (ਚਾਨਣ) ਦੇਣ ਲਈ ਡੂੰਘੀ ਲੋੜ ਨੂੰ ਪੈਦਾ ਕਰਦੇ ਹਨ। ਇਸ ਲਈ, ਬਹੁਤ ਸਾਰੇ ਲੋਕ ਇਨ੍ਹਾਂ 12 ਜੋਤਿਰਲਿੰਗ ਮੰਦਰਾਂ ਤੋਂ ਅਸ਼ੀਰਵਾਦ ਹਾਸਲ ਕਰਨ ਲਈ ਅਤੇ ਆਪਣੇ ਮਨ ਦੇ ਅਨ੍ਹੇਰੇ ਨੂੰ ਦੂਰ ਕਰਨ ਲਈ ਇੰਨ੍ਹਾਂ ਦੀਆਂ ਤੀਰਥ ਯਾਤਰਾਵਾਂ ਕਰਦੇ ਹਨ। ਪਰ ਜੋਤਿਰਲਿੰਗ ਵਿੱਚ ਵਾਸ ਕਰਦੀ ਹੋਈ ਇਸ਼ੁਰੀ ਜੋਤ ਜਾਂ ਚਾਨਣ ਨੂੰ ਕੇਵਲ ਉੱਚੇ ਆਤਮਕ ਸਿੱਧੀ ਨੂੰ ਪ੍ਰਾਪਤ ਲੋਕ ਹੀ ਵੇਖ ਸੱਕਦੇ ਹਨ।

ਉਸ ਵੇਲੇ ਕੀ ਹੁੰਦਾ ਜਦੋਂ ਅਸੀਂ ਆਤਮਕ ਜੀਵਨ ਦੇ ਇਸ ਪੱਧਰ ਤੇ ਨਹੀਂ ਪਹੁੰਚੇ ਹੁੰਦੇ ਹਾਂ? ਜਾਂ ਬਹੁਤ ਲੰਮਾ ਸਮਾਂ ਹੋ ਚੁੱਕਾ ਹੈ ਜਦੋਂ ਅਸੀਂ ਆਪਣਾ ਧਿਆਨ ਜੋਤਿਰਲਿੰਗ ਉੱਤੇ ਕੇਂਦ੍ਰਿਤ ਕੀਤਾ ਹੈ ਅਤੇ ਇਸ਼ੁਰੀ ਚਾਨਣ ਦਾ ਦਰਸ਼ਨ ਧੁੰਦਲਾ ਹੋ ਗਿਆ ਹੈ? ਉਦੋਂ ਕੀ ਹੁੰਦਾ ਜਦੋਂ ਅਸੀਂ ਉਸ ਸਮੇਂ ਤੋਂ ਬਹੁਤ ਸਾਰੇ ਪਾਪ ਇੱਕਠੇ ਕਰ ਲਏ ਹਨ? ਜੇ ਅਸੀਂ ਤੀਰਥ ਯਾਤਰਾਵਾਂ ਕਰਨ ਦੇ ਯੋਗ ਨਹੀਂ ਹਾਂ? ਫਿਰ ਜੋਤਿਰਲਿੰਗ ਸਾਨੂੰ ਕਿਵੇਂ ਲਾਭ ਪਹੁੰਚਾ ਸੱਕਦੇ ਹਨ? ਜਾਂ ਕਿਸੇ ਹੋਰ ਤਰੀਕੇ ਨਾਲ ਕਿਹਾ ਜਾਵੇ, ਇਹ ਚਾਨਣ ਸਾਡੇ ਅੰਦਰ ਕਿਵੇਂ ਵਾਸ ਕਰੇਗਾ, ਤਾਂ ਜੋ ਅਸੀਂ ‘ਚਾਨਣ ਦੀ ਸੰਤਾਨ’ ਬਣ ਸਕੀਏ?

ਯਿਸੂ: ਅਜਿਹੀ ਜੋਤ ਅਰਥਾਤ ਚਾਨਣ ਜਿਹੜਾ ਸਭਨਾਂ ਨੂੰ ਚਾਨਣ ਦੇ ਰਿਹਾ ਹੈ

ਯਿਸੂ ਨੇ ਘੋਸ਼ਣਾ ਕੀਤਾ ਕਿ ਉਹ ਆਪ ਚਾਨਣ ( ਅਰਥਾਤ ਜੋਤ ਸ਼ਬਦ ਹਿੰਦੀ ਵਿੱਚ ਜੋਤਿਰਲਿੰਗ ਤੋਂ ਆਇਆ ਹੈ) ਸੀ, ਜਿਹੜਾ ਨਾ ਸਿਰਫ਼ ਇੱਕ ਪਵਿੱਤਰ ਤੀਰਥ ਯਾਤਰਾ ਦੇ ਵਿੱਚ ਪਰਗਟ ਹੋਇਆ ਸੀ, ਸਗੋਂ ਸਾਰੇ ਸੰਸਾਰ ਲਈ ਵੀ ਪਰਗਟ ਹੋਇਆ ਸੀ ਤਾਂ ਜੋ ਸਾਰੇ ਉਸਨੂੰ ਵੇਖ ਸੱਕਣ ਅਤੇ ‘ਚਾਨਣ ਦੀ ਸੰਤਾਨ’ ਬਣ ਸੱਕਣ। ਸ਼ਿਵ ਦਾ ਸਰੂਪ/ਨਿਸ਼ਾਨ/ਚਿੰਨ੍ਹ ਇੱਕ ਗੋਲ ਘੇਰਾ ਹੈ, ਜਿਹੜਾ ਸਾਨੂੰ ਬ੍ਰਹਮਾ ਅਤੇ ਵਿਸ਼ਨੂੰ ਦੁਆਰਾ ਅਨੁਭਵ ਕੀਤੇ ਗਏ ਪ੍ਰਗਟਾਵੇ ਦੀ ਯਾਦ ਕਰਾਉਂਦਾ ਹੈ। ਜਦੋਂ ਯਿਸੂ ਨੇ ਚਾਨਣ ਬਾਰੇ ਸਿਖਾਇਆ ਤਾਂ ਯਿਸੂ ਨੇ ‘ਬੀਜ’ ਦਾ ਇੱਕ ਲਿੰਗ (ਰੂਪ/ਨਿਸ਼ਾਨ/ਚਿੰਨ੍ਹ) ਇਸਤੇਮਾਲ ਕੀਤਾ।

ਉਸਨੇ ਲਿੰਗ ਦੇ ਤੌਰ ‘ਤੇ ‘ਬੀਜ’ ਦੀ ਵਰਤੋਂ ਕਿਵੇਂ ਕੀਤੀ?

ਅਸੀਂ ਲਾਜ਼ਰ ਨੂੰ ਮੌਤ ਤੋਂ ਜੀਵਾਉਣ ਲਈ ਉਸਦੀ ਕਾਰ ਸੇਵਕ ਵਾਲੇ ਮਿਸ਼ਨ ਨੂੰ ਵੇਖਿਆ ਅਤੇ ਪਵਿੱਤਰ ‘ਸਾਤੇ’ ਦੁਆਰਾ ਬਹੁਤ ਪਹਿਲਾਂ ਤੋਂ ਕੀਤੀ ਗਈ ਭਵਿੱਖਬਾਣੀ ਵਾਲੇ ਦਿਨ ਯਰੂਸ਼ਲਮ ਦੇ ਵਿੱਚ ਦਾਖਲ ਹੁੰਦੇ ਨੂੰ ਵੇਖਿਆ, ਅਸੀਂ ਇਹ ਸਿੱਖਿਆ ਕਿ ਉਹ ਹੁਣ ਮੌਤ ਨੂੰ ਹਰਾਉਣ ਵਾਲਾ ਸੀ। ਹੁਣ ਅਸੀਂ ਇਸ ਦਿਨ (ਖੂਜ਼ਰੀ ਐਤਵਾਰ) ਤੋਂ ਬਾਅਦ ਵਾਪਰੀਆਂ ਘਟਨਾਵਾਂ ਬਾਰੇ ਆਪਣੇ ਅਧਿਐਨ ਵਿੱਚ ਅੱਗੇ ਵੱਧਦੇ ਹਾਂ। ਆਉਣ ਵਾਲੇ ਪਸਾਹ ਦੇ ਤਿਉਹਾਰ ਲਈ ਯਹੂਦੀਆਂ ਦੀ ਆਮਦ ਬਹੁਤ ਸਾਰੇ ਦੇਸ਼ਾਂ ਤੋਂ ਹੋ ਰਹੀ ਸੀ, ਯਰੂਸ਼ਲਮ ਸ਼ਰਧਾਲੂਆਂ ਨਾਲ ਭਰਿਆ ਹੋਇਆ ਸੀ। ਗਧੇ ਉੱਤੇ ਯਿਸੂ ਦੇ ਆਉਣ ਨਾਲ ਯਹੂਦੀਆਂ ਵਿੱਚ ਹਲਚਲ ਮਚ ਗਈ। ਪਰ ਇੰਜੀਲਾਂ ਦੀਆਂ ਲਿਖਤਾਂ ਵਿੱਚ ਦਰਜ਼ ਕੀਤਾ ਗਿਆ ਹੈ ਕਿ ਹੋਰ ਲੋਕਾਂ ਨੇ ਵੀ ਇਸਦੇ ਉੱਤੇ ਧਿਆਨ ਦਿੱਤਾ ਸੀ।

20ਜਿਹੜੇ ਲੋਕ ਤਿਉਹਾਰ ਉੱਤੇ ਬੰਦਗੀ ਕਰਨ ਆਏ ਉਨ੍ਹਾਂ ਵਿੱਚ ਕਈ ਯੂਨਾਨੀ ਸਨ 21ਸੋ ਓਹ ਫ਼ਿਲਿੱਪੁਸ ਦੇ ਕੋਲ ਜੋ ਗਲੀਲ ਦੇ ਬੈਤਸੈਦੇ ਦਾ ਸੀ ਆਏ ਅਤੇ ਉਹ ਦੇ ਅੱਗੇ ਅਰਜ਼ ਕਰ ਕੇ ਆਖਿਆ, ਜੀ, ਅਸਾਂ ਯਿਸੂ ਦਾ ਦਰਸ਼ਣ ਕਰਨਾ ਹੈ 22ਫ਼ਿਲਿੱਪੁਸ ਨੇ ਆਣ ਕੇ ਅੰਦ੍ਰਿਯਾਸ ਨੂੰ ਕਹਿ ਦਿੱਤਾ ਅਤੇ ਅੰਦ੍ਰਿਯਾਸ ਅਰ ਫ਼ਿਲਿੱਪੁਸ ਨੇ ਆਣ ਕੇ ਯਿਸੂ ਨੂੰ ਆਖਿਆ।

ਯੂਹੰਨਾ 12:20-22

ਯਿਸੂ ਦੇ ਸਮੇਂ ਵਿੱਚ ਯੂਨਾਨੀ-ਯਹੂਦੀ ਰੁਕਾਵਟਾਂ

ਯੂਨਾਨੀਆਂ (ਗੈਰ-ਯਹੂਦੀ) ਦੁਆਰਾ ਯਹੂਦੀ ਤਿਉਹਾਰ ਨੂੰ ਮਨਾਇਆ ਜਾਣਾ ਸੁਣਨਾ ਵਿੱਚ ਅਜੀਬ ਜਿਹਾ ਲੱਗਦਾ ਸੀ। ਉਨੀ ਦਿਨਾਂ ਵਿੱਚ, ਯਹੂਦੀ ਯੂਨਾਨੀਆਂ ਅਤੇ ਰੋਮੀਆਂ ਨੂੰ ਅਸ਼ੁੱਧ ਸਮਝਦੇ ਸਨ। ਯੂਨਾਨੀ ਯਹੂਦੀ ਧਰਮ ਦੇ ਅਦਿੱਖ ਪਰਮੇਸ਼ੁਰ ਅਤੇ ਉਸ ਤੋਂ ਸੰਬੰਧਿਤ ਤਿਉਹਾਰਾਂ ਨੂੰ ਮੂਰਖਤਾਈ ਮੰਨਦੇ ਸਨ। ਇਸ ਲਈ ਯਹੂਦੀ ਅਤੇ ਗੈਰ-ਯਹੂਦੀ ਦੁਸ਼ਮਣੀ ਭਾਵਨਾਵਾਂ ਨਾਲ ਇੱਕ ਦੂਜੇ ਤੋਂ ਦੂਰ ਰਹਿੰਦੇ ਸਨ।

ਸਾਰੀਆਂ ਕੌਮਾਂ ਲਈ ਜੋਤ ਅਰਥਾਤ ਚਾਨਣ ਆ ਰਿਹਾ ਸੀ

ਪਰ ਯਸਾਯਾਹ ਨੇ ਬਹੁਤ ਪਹਿਲਾਂ (750 ਈ. ਪੂ.) ਇੱਕ ਤਬਦੀਲੀ ਦੀ ਆਮਦ ਨੂੰ ਵੇਖਿਆ ਸੀ।

ਯਸਾਯਾਹ ਅਤੇ ਹੋਰ ਇਬਰਾਨੀ ਰਿਸ਼ੀ (ਭਵਿੱਖਵਕਤਾ) ਇਤਿਹਾਸਕ ਸਮਾਂ-ਰੇਖਾ ਵਿੱਚ

ਉਸਨੇ ਲਿਖਿਆ ਸੀ ਕਿ:

ਹੇ ਟਾਪੂਓ, ਮੇਰੀ ਸੁਣੋ, ਹੇ ਦੂਰ ਦੀਓ ਉੱਮਤੋਂ, ਕੰਨ ਲਾਓ! ਯਹੋਵਾਹ ਨੇ ਮੈਨੂੰ ਢਿੱਡੋਂ ਹੀ ਸੱਦ ਲਿਆ, ਮੇਰੀ ਮਾਂ ਦੀ ਕੁੱਖੋਂ ਓਸ ਮੇਰਾ ਨਾਉਂ ਲਿਆ।

ਯਸਾਯਾਹ 49:1

5ਹੁਣ ਯਹੋਵਾਹ ਆਖਦਾ ਹੈ, ਜਿਹ ਨੇ ਮੈਨੂੰ ਢਿੱਡੋਂ ਈ ਆਪਣਾ ਦਾਸ ਹੋਣ ਲਈ ਸਾਜਿਆ, ਭਈ ਮੈਂ ਯਾਕੂਬ ਨੂੰ ਉਹ ਦੇ ਕੋਲ ਮੁੜ ਲਿਆਵਾਂ, ਅਤੇ ਇਸਰਾਏਲ ਉਹ ਤੇ ਕੋਲ ਇਕੱਠਾ ਕੀਤਾ ਜਾਵੇ, ਮੈਂ ਯਹੋਵਾਹ ਦੀ ਨਿਗਾਹ ਵਿੱਚ ਆਦਰ ਪਾਉਂਦਾ ਹਾਂ, ਅਤੇ ਮੇਰਾ ਪਰਮੇਸ਼ੁਰ ਮੇਰੀ ਸਮਰਥ ਹੈ, – 6ਹਾਂ, ਉਹ ਆਖਦਾ ਹੈ ਕਿ ਏਹ ਛੋਟੀ ਗੱਲ ਹੈ, ਕਿ ਤੂੰ ਯਾਕੂਬ ਦਿਆਂ ਗੋਤਾਂ ਨੂੰ ਉਠਾਉਣ ਲਈ ਅਤੇ ਇਸਰਾਏਲ ਦੇ ਬਚਿਆਂ ਹੋਇਆਂ ਨੂੰ ਮੋੜਨ ਲਈ ਮੇਰਾ ਦਾਸ ਹੋਵੇਂ, ਸਗੋਂ ਮੈਂ ਤੈਨੂੰ ਕੌਮਾਂ ਲਈ ਜੋਤ ਠਹਿਰਾਵਾਂਗਾ, ਭਈ ਮੇਰੀ ਮੁਕਤੀ ਧਰਤੀ ਦੀਆਂ ਹੱਦਾਂ ਤੀਕ ਅੱਪੜੇ!।।

ਯਸਾਯਾਹ 49:5-6

1ਉੱਠ, ਚਮਕ, ਤੇਰਾ ਚਾਨਣ ਜੋ ਆ ਗਿਆ ਹੈ, ਅਤੇ ਯਹੋਵਾਹ ਦਾ ਪਰਤਾਪ ਜੋ ਤੇਰੇ ਉੱਤੇ ਚਮਕਿਆ ਹੈ। 2ਵੇਖੋ ਤਾਂ, ਅਨ੍ਹੇਰਾ ਧਰਤੀ ਨੂੰ ਢੱਕ ਲਵੇਗਾ, ਅਤੇ ਉੱਮਤਾਂ ਨੂੰ ਘਟਾਂ, ਪਰ ਯਹੋਵਾਹ ਤੇਰੇ ਉੱਤੇ ਚਮਕੇਗਾ, ਅਤੇ ਉਹ ਦਾ ਪਰਤਾਪ ਤੇਰੇ ਉੱਤੇ ਵਿਖਾਈ ਦੇਵੇਗਾ। 3ਕੌਮਾਂ ਤੇਰੇ ਚਾਨਣ ਵੱਲ ਆਉਣਗੀਆਂ, ਅਤੇ ਰਾਜੇ ਤੇਰੇ ਚੜ੍ਹਾਓ ਦੀ ਚਮਕਾਹਟ ਵੱਲ।।

ਯਸਾਯਾਹ 60:1-3

ਯਸਾਯਾਹ ਨੇ ਭਵਿੱਖਬਾਣੀ ਕੀਤੀ ਸੀ ਕਿ ਪਰਮੇਸ਼ੁਰ ਦਾ ਆਉਣ ਵਾਲਾ ‘ਦਾਸ’ ਹਾਲਾਂਕਿ ਯਹੂਦੀ (‘ਯਾਕੂਬ ਦੇ ਗੋਤ ਤੋਂ’) ਆਵੇਗਾ, ਪਰ ਉਹ ਪਰਾਈਆਂ ਕੌਮਾਂ (ਗ਼ੈਰ-ਯਹੂਦੀਆਂ) ਲਈ ਵੀ ‘ਚਾਨਣ’ ਹੋਵੇਗਾ, ਉਸਦਾ ਪ੍ਰਕਾਸ਼ ਧਰਤੀ ਦੇ ਅਖੀਰਲੇ ਬੰਨ੍ਹੇ ਤੀਕੁਰ ਪਹੁੰਚ ਜਾਵੇਗਾ। ਪਰ ਇਹ ਕਿਵੇਂ ਸੰਭਵ ਹੋ ਸੱਕਦਾ ਹੈ ਕਿਉਂਕਿ ਹਜ਼ਾਰਾਂ ਸਾਲਾਂ ਤੋਂ ਯਹੂਦੀਆਂ ਅਤੇ ਗੈਰ-ਯਹੂਦੀਆਂ ਵਿਚਾਲੇ ਰੁਕਾਵਟ ਬਣੀ ਹੋਈ ਹੈ।

ਖਜ਼ੂਰੀ ਐਤਵਾਰ: ਹਰ ਇੱਕ ਲਈ ਜੋਤ ਅਰਥਾਤ ਚਾਨਣ ਆ ਗਿਆ

ਪਰ ਇਸ ਖਜ਼ੂਰੀ ਐਤਵਾਰ ਨੇ ਵੇਖਿਆ ਕਿ ਯੂਨਾਨੀ ਯਿਸੂ ਨੂੰ ਮਿਲਣ ਯਰੂਸ਼ਲਮ ਦੀ ਯਾਤਰਾ ਕਰ ਰਹੇ ਸਨ। ਇੰਜੀਲ ਅੱਗੇ ਕਹਿੰਦੀ ਹੈ ਕਿ:

13ਖਜੂਰਾਂ ਦੀਆਂ ਟਹਿਣੀਆਂ ਲੈ ਕੇ ਉਹ ਦੇ ਮਿਲਣ ਨੂੰ ਨਿੱਕਲੇ ਅਤੇ ਉੱਚੀ ਦਿੱਤੀ ਬੋਲਣ ਲੱਗੇ ਹੋਸੰਨਾ! ਧੰਨ ਉਹ ਜਿਹੜਾ ਪ੍ਰਭੁ ਦੇ ਨਾਮ ਉੱਤੇ ਆਉਂਦਾ ਹੈ ਅਤੇ ਇਸਰਾਏਲ ਦਾ ਪਾਤਸ਼ਾਹ ਹੈ! 14ਅਤੇ ਯਿਸੂ ਨੇ ਇੱਕ ਗਧੀ ਦਾ ਬੱਚਾ ਪਾਇਆ ਅਤੇ ਉਸ ਉੱਤੇ ਸਵਾਰ ਹੋਇਆ ਜਿਵੇਂ ਲਿਖਿਆ ਹੋਇਆ ਹੈ 15ਸੀਯੋਨ ਦੀ ਬੇਟੀ, ਨਾ ਡਰ, ਵੇਖ ਤੇਰਾ ਪਾਤਸ਼ਾਹ ਗਧੀ ਦੇ ਬੱਚੇ ਤੇ ਸਵਾਰ ਹੋ ਕੇ ਆਉਂਦਾ ਹੈ।।

16ਉਹ ਦੇ ਚੇਲਿਆਂ ਨੇ ਏਹ ਗੱਲਾਂ ਨਾ ਸਮਝੀਆਂ ਪਰ ਜਾਂ ਯਿਸੂ ਆਪਣੇ ਤੇਜ ਨੂੰ ਪਹੁੰਚਿਆ ਤਾਂ ਉਨ੍ਹਾਂ ਨੂੰ ਚੇਤੇ ਆਇਆ ਜੋ ਏਹ ਗੱਲਾਂ ਉਸੇ ਵਿਖੇ ਲਿਖੀਆਂ ਹੋਈਆਂ ਸਨ ਅਤੇ ਉਨ੍ਹਾਂ ਉਸ ਦੇ ਨਾਲ ਏਹ ਕੰਮ ਕੀਤੇ ਸਨ 17ਤਦ ਉਨ੍ਹਾਂ ਲੋਕਾਂ ਨੇ ਜਿਹੜੇ ਉਸ ਵੇਲੇ ਉਹ ਦੇ ਨਾਲ ਸਨ ਜਦ ਉਹ ਨੇ ਲਾਜ਼ਰ ਨੂੰ ਕਬਰੋਂ ਬਾਹਰ ਸੱਦਿਆ ਸੀ ਅਤੇ ਮੁਰਦਿਆਂ ਵਿੱਚੋਂ ਜਿਵਾਲਿਆ ਸੀ ਸਾਖੀ ਦਿੱਤੀ 18ਇਸ ਕਰਕੇ ਵੀ ਲੋਕ ਉਹ ਨੂੰ ਜਾ ਮਿਲੇ ਕਿਉਂ ਜੋ ਉਨ੍ਹਾਂ ਸੁਣਿਆ ਸੀ ਭਈ ਉਸ ਨੇ ਇਹ ਨਿਸ਼ਾਨ ਵਿਖਾਇਆ 19ਤਾਂ ਫ਼ਰੀਸੀ ਆਪਸ ਵਿੱਚ ਕਹਿਣ ਲੱਗੇ, ਤੁਸੀਂ ਵੇਖਦੇ ਹੋ ਜੋ ਤੁਹਾਥੋਂ ਕੁਝ ਨਹੀਂ ਬਣਿ ਆਉਂਦਾ । ਵੇਖੋ ਜਗਤ ਉਹ ਦੇ ਪਿੱਛੇ ਲੱਗ ਤੁਰਿਆ!।। 20ਜਿਹੜੇ ਲੋਕ ਤਿਉਹਾਰ ਉੱਤੇ ਬੰਦਗੀ ਕਰਨ ਆਏ ਉਨ੍ਹਾਂ ਵਿੱਚ ਕਈ ਯੂਨਾਨੀ ਸਨ 21ਸੋ ਓਹ ਫ਼ਿਲਿੱਪੁਸ ਦੇ ਕੋਲ ਜੋ ਗਲੀਲ ਦੇ ਬੈਤਸੈਦੇ ਦਾ ਸੀ ਆਏ ਅਤੇ ਉਹ ਦੇ ਅੱਗੇ ਅਰਜ਼ ਕਰ ਕੇ ਆਖਿਆ, ਜੀ, ਅਸਾਂ ਯਿਸੂ ਦਾ ਦਰਸ਼ਣ ਕਰਨਾ ਹੈ 22ਫ਼ਿਲਿੱਪੁਸ ਨੇ ਆਣ ਕੇ ਅੰਦ੍ਰਿਯਾਸ ਨੂੰ ਕਹਿ ਦਿੱਤਾ ਅਤੇ ਅੰਦ੍ਰਿਯਾਸ ਅਰ ਫ਼ਿਲਿੱਪੁਸ ਨੇ ਆਣ ਕੇ ਯਿਸੂ ਨੂੰ ਆਖਿਆ 23ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਵੇਲਾ ਆ ਪੁੱਜਿਆ ਹੈ ਜੋ ਮਨੁੱਖ ਦੇ ਪੁੱਤ੍ਰ ਦੀ ਵਡਿਆਈ ਕੀਤੀ ਜਾਏ 24ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਜੋ ਕਣਕ ਦਾ ਦਾਣਾ ਜੇ ਜ਼ਮੀਨ ਵਿੱਚ ਪੈ ਕੇ ਨਾ ਮਰੇ ਤਾਂ ਉਹ ‘ਇਕੱਲਾ ਦਾਣਾ’ ਹੀ ਰਹਿੰਦਾ ਹੈ ਪਰ ਜੇ ਮਰੇ ਤਾਂ ਬਹੁਤ ਸਾਰਾ ਫਲ ਦਿੰਦਾ ਹੈ 25ਜਿਹੜਾ ਆਪਣੀ ਜਾਨ ਨਾਲ ਹਿਤ ਕਰਦਾ ਹੈ ਉਹ ਉਸ ਨੂੰ ਗੁਆਉਂਦਾ ਅਤੇ ਜਿਹੜਾ ਇਸ ਜਗਤ ਵਿੱਚ ਆਪਣੀ ਜਾਨ ਨਾਲ ਵੈਰ ਰੱਖਦਾ ਹੈ ਉਹ ਸਦੀਪਕ ਜੀਉਣ ਤਾਈਂ ਉਹ ਦੀ ਰੱਛਿਆ ਕਰੇਗਾ 26ਜੇ ਕੋਈ ਮੇਰੀ ਸੇਵਾ ਕਰੇ ਤਾਂ ਮੇਰੇ ਪਿੱਛੇ ਹੋ ਤੁਰੇ ਅਰ ਜਿੱਥੇ ਮੈਂ ਹਾਂ ਮੇਰਾ ਸੇਵਕ ਭੀ ਉੱਥੇ ਹੋਵੇਗਾ। ਜੇ ਕੋਈ ਮੇਰੀ ਸੇਵਾ ਕਰੇ ਤਾਂ ਪਿਤਾ ਉਹ ਦਾ ਆਦਰ ਕਰੇਗਾ 27ਹੁਣ ਮੇਰਾ ਜੀ ਘਬਰਾਉਂਦਾ ਹੈ ਅਤੇ ਮੈਂ ਕੀ ਆਖਾਂ? ਹੇ ਪਿਤਾ ਮੈਨੂੰ ਇਸ ਘੜੀ ਤੋਂ ਬਚਾ? ਪਰ ਇਸੇ ਲਈ ਮੈਂ ਇਸ ਘੜੀ ਤੀਕੁ ਆਇਆ ਹਾਂ 28ਹੇ ਪਿਤਾ ਆਪਣੇ ਨਾਮ ਨੂੰ ਵਡਿਆਈ ਦੇਹ । ਤਦੋਂ ਏਹ ਸੁਰਗੀ ਬਾਣੀ ਆਈ ਜੋ ਮੈਂ ਉਹ ਨੂੰ ਵਡਿਆਈ ਦਿੱਤੀ ਹੈ ਅਰ ਫੇਰ ਵੀ ਦਿਆਂਗਾ 29ਤਦ ਲੋਕਾਂ ਨੇ ਜਿਹੜੇ ਕੋਲ ਖਲੋਤੇ ਸਨ ਜਾਂ ਇਹ ਸੁਣਿਆ ਤਾਂ ਕਹਿਣ ਲੱਗੇ ਜੋ ਬੱਦਲ ਗਰਜਿਆ ਹੈ । ਹੋਰਨਾਂ ਆਖਿਆ, ਦੂਤ ਨੇ ਇਹ ਦੇ ਨਾਲ ਗੱਲ ਕੀਤੀ ਹੈ 30ਯਿਸੂ ਨੇ ਉੱਤਰ ਦਿੱਤਾ ਕਿ ਇਹ ਸ਼ਬਦ ਮੇਰੇ ਲਈ ਨਹੀਂ ਪਰ ਤੁਹਾਡੇ ਲਈ ਆਇਆ ਹੈ 31ਹੁਣ ਇਸ ਜਗਤ ਦਾ ਨਿਆਉਂ ਹੁੰਦਾ ਹੈ। ਹੁਣ ਇਸ ਜਗਤ ਦਾ ਸਰਦਾਰ ਬਾਹਰ ਕੱਢਿਆ ਜਾਵੇਗਾ 32ਅਰ ਮੈਂ ਜੇ ਧਰਤੀ ਉੱਤੋਂ ਉੱਚਾ ਕੀਤਾ ਜਾਵਾਂ ਤਾਂ ‘ਸਾਰਿਆਂ ਨੂੰ ਆਪਣੀ ਵੱਲ ਖਿੱਚਾਂਗਾ’ 33ਉਸ ਨੇ ਇਹ ਆਖਿਆ ਭਈ ਪਤਾ ਦੇਵੇ ਜੋ ਉਹ ਨੇ ਆਪ ਕਿਹੜੀ ਮੌਤ ਨਾਲ ਮਰਨਾ ਸੀ 34ਇਸ ਕਾਰਨ ਲੋਕਾਂ ਨੇ ਉਹ ਨੂੰ ਉੱਤਰ ਦਿੱਤਾ, ਅਸਾਂ ਸ਼ਰਾ ਵਿੱਚੋਂ ਸੁਣਿਆ ਹੈ ਜੋ ਮਸੀਹ ਸਦਾ ਰਹੂ। ਫੇਰ ਤੂੰ ਕਿੱਕੁਰ ਆਖਦਾ ਹੈਂ ਭਈ ਮਨੁੱਖ ਦੇ ਪੁੱਤ੍ਰ ਦਾ ਉੱਚਾ ਕੀਤਾ ਜਾਣਾ ਜਰੂਰ ਹੈ? ਇਹ ਮਨੁੱਖ ਦਾ ਪੁੱਤ੍ਰ ਕੌਣ ਹੈ? 35ਸੋ ਯਿਸੂ ਨੇ ਉਨ੍ਹਾਂ ਨੂੰ ਕਿਹਾ ਕਿ ਚਾਨਣ ਅਜੇ ਥੋੜਾ ਚਿਰ ਹੋਰ ਤੁਹਾਡੇ ਵਿੱਚ ਹੈ । ਜਿੰਨਾ ਚਿਰ ਚਾਨਣ ਤੁਹਾਡੇ ਨਾਲ ਹੈ ਚੱਲੇ ਚੱਲੋ ਭਈ ਕਿਤੇ ਐਉਂ ਨਾ ਹੋਵੇ ਜੋ ਅਨ੍ਹੇਰਾ ਤੁਹਾਨੂੰ ਆ ਘੇਰੇ ਅਤੇ ਜੋ ਅਨ੍ਹੇਰੇ ਵਿੱਚ ਚੱਲਦਾ ਹੈ ਸੋ ਨਹੀਂ ਜਾਣਦਾ ਜੋ ਉਹ ਕਿੱਥੇ ਤੁਰਦਾ ਹੈ 36ਜਿੰਨਾ ਚਿਰ ਚਾਨਣ ਤੁਹਾਡੇ ਨਾਲ ਹੈ ਚਾਨਣ ਉੱਤੇ ਨਿਹਚਾ ਕਰੋ ਤਾਂ ਜੋ ‘ਤੁਸੀਂ ਚਾਨਣ ਦੇ ਪੁੱਤ੍ਰ ਹੋਵੋ’।। ਯਿਸੂ ਨੇ ਏਹ ਗੱਲਾਂ ਆਖੀਆਂ ਅਤੇ ਜਾਕੇ ਉਨ੍ਹਾਂ ਤੋਂ ਲੁਕ ਗਿਆ 37ਭਾਵੇਂ ਉਸ ਨੇ ਉਨ੍ਹਾਂ ਦੇ ਸਾਹਮਣੇ ਐੱਨੇ ਨਿਸ਼ਾਨ ਵਿਖਾਏ ਸਨ ਤਾਂ ਵੀ ਉਨ੍ਹਾਂ ਉਸ ਉੱਤੇ ਨਿਹਚਾ ਨਹੀਂ ਕੀਤੀ 38ਤਾਂ ਜੋ ਯਸਾਯਾਹ ਨਬੀ ਦਾ ਬਚਨ ਪੂਰਾ ਹੋਵੇ ਜਿਹੜਾ ਉਹ ਨੇ ਕਿਹਾ ਸੀ ਕਿ ਹੇ ਪ੍ਰਭੁ ਸਾਡੇ ਸਨੇਹੇ ਦੀ ਕਿਨ ਪਰਤੀਤ ਕੀਤੀ ਅਤੇ ਪ੍ਰਭੁ ਦੀ ਬਾਂਹ ਕਿਸ ਉੱਤੇ ਪਰਗਟ ਹੋਈ ਹੈ? 39ਇਸ ਕਾਰਨ ਓਹ ਨਿਹਚਾ ਨਾ ਕਰ ਸੱਕੇ ਕਿਉਂ ਜੋ ਯਸਾਯਾਹ ਨੇ ਫੇਰ ਆਖਿਆ, 40ਉਸ ਨੇ ਓਹਨਾਂ ਦੀਆਂ ਅੱਖਾਂ ਅੰਨ੍ਹੀਆਂ ਕਰ ਦਿੱਤੀਆਂ, ਅਤੇ ਓਹਨਾਂ ਦਾ ਦਿਲ ਕਠੋਰ ਕੀਤਾ ਹੈ, ਮਤੇ ਓਹ ਅੱਖਾਂ ਨਾਲ ਵੇਖਣ, ਅਤੇ ਮਨ ਨਾਲ ਸਮਝਣ ਅਰ ਮੁੜ ਆਉਣ, ਅਤੇ ਮੈਂ ਓਹਨਾਂ ਨੂੰ ਚੰਗਾ ਕਰਾਂ।। 41ਯਸਾਯਾਹ ਨੇ ਏਹ ਬਚਨ ਕੀਤੇ ਇਸ ਲਈ ਜੋ ਉਨ ਉਸ ਦਾ ਤੇਜ ਵੇਖਿਆ ਅਰ ਉਸੇ ਵਿਖੇ ਬੋਲਿਆ 42ਤਾਂ ਵੀ ਸਰਦਾਰਾਂ ਵਿੱਚੋਂ ਭੀ ਬਹੁਤਿਆਂ ਨੇ ਉਸ ਉੱਤੇ ਨਿਹਚਾ ਕੀਤੀ ਪਰ ਫ਼ਰੀਸੀਆਂ ਦੇ ਕਾਰਨ ਉਨ੍ਹਾਂ ਨੇ ਜਬਾਨੀ ਨਾ ਮੰਨਿਆ ਭਈ ਐਉਂ ਨਾ ਹੋਵੇ ਜੋ ਅਸੀਂ ਸਮਾਜ ਵਿੱਚੋਂ ਛੇਕੇ ਜਾਈਏ 43ਕਿਉਂਕਿ ਓਹ ਪਰਮੇਸ਼ੁਰ ਦੀ ਵਡਿਆਈ ਨਾਲੋਂ ਮਨੁੱਖਾਂ ਦੀ ਵਡਿਆਈ ਦੇ ਬਹੁਤੇ ਭੁੱਖੇ ਸਨ।। 44ਯਿਸੂ ਨੇ ਉੱਚੀ ਅਵਾਜ਼ ਨਾਲ ਆਖਿਆ, ਜਿਹੜਾ ਮੇਰੇ ਉੱਤੇ ਨਿਹਚਾ ਕਰਦਾ ਹੈ ਉਹ ਮੇਰੇ ਉੱਤੇ ਨਹੀਂ ਸਗੋਂ ਉਸ ਉੱਤੇ ਨਿਹਚਾ ਕਰਦਾ ਹੈ ਜਿਨ ਮੈਨੂੰ ਘੱਲਿਆ 45ਅਰ ਜੋ ਮੈਨੂੰ ਵੇਖਦਾ ਹੈ ਸੋ ਉਹ ਨੂੰ ਵੇਖਦਾ ਹੈ ਜਿਨ ਮੈਨੂੰ ਘੱਲਿਆ 46ਮੈਂ ਜਗਤ ਵਿੱਚ ਚਾਨਣ ਹੋ ਕੇ ਆਇਆ ਹਾਂ ਤਾਂ ਜੋ ‘ਹਰ ਕੋਈ’ ਜੋ ਮੇਰੇ ਉੱਤੇ ਨਿਹਚਾ ਕਰਦਾ ਹੈ ਸੋ ਅਨ੍ਹੇਰੇ ਵਿੱਚ ਨਾ ਰਹੇ 47ਅਰ ਜੇ ਕੋਈ ਮੇਰੀਆਂ ਗੱਲਾਂ ਸੁਣੇ ਅਤੇ ਨਾ ਮੰਨੇ ਤਾਂ ਮੈਂ ਉਹ ਨੂੰ ਦੋਸ਼ੀ ਨਹੀਂ ਠਹਿਰਾਉਂਦਾ ਕਿਉਂ ਜੋ ਮੈਂ ਜਗਤ ਨੂੰ ਦੋਸ਼ੀ ਠਹਿਰਾਉਣ ਨਹੀਂ ਸਗੋਂ ਜਗਤ ਨੂੰ ਬਚਾਉਣ ਆਇਆ ਹਾਂ 48ਜਿਹੜਾ ਮੈਨੂੰ ਰੱਦ ਕਰਦਾ ਹੈ ਅਤੇ ਮੇਰੀਆਂ ਗੱਲਾਂ ਨਹੀਂ ਕਬੂਲਦਾ, ਉਹ ਨੂੰ ਇੱਕ ਦੋਸ਼ੀ ਠਹਿਰਾਉਂਦਾ ਹੈ । ਜਿਹੜਾ ਬਚਨ ਮੈਂ ਕਿਹਾ ਓਹੀਓ ਅੰਤ ਦੇ ਦਿਨ ਉਸ ਨੂੰ ਦੋਸ਼ੀ ਠਹਿਰਾਵੇਗਾ 49ਕਿਉਂ ਜੋ ਮੈਂ ਆਪ ਤੋਂ ਨਹੀਂ ਬੋਲਿਆ ਪਰ ਪਿਤਾ ਜਿਨ ਮੈਨੂੰ ਘੱਲਿਆ ਉਸੇ ਨੇ ਮੈਨੂੰ ਹੁਕਮ ਦਿੱਤਾ ਭਈ ਮੈਂ ਕੀ ਬਚਨ ਕਰਾਂ ਅਤੇ ਕੀ ਬੋਲਾਂ 50ਅਰ ਮੈਂ ਜਾਣਦਾ ਹਾਂ ਕਿ ਉਹ ਦਾ ਬਚਨ ਸਦੀਪਕ ਜੀਉਣ ਹੈ। ਇਸ ਕਾਰਨ ਮੈਂ ਜੋ ਕੁਝ ਬੋਲਦਾ ਹਾਂ ਸੋ ਜਿਵੇਂ ਪਿਤਾ ਨੇ ਮੈਨੂੰ ਆਖਿਆ ਹੈ ਤਿਵੇਂ ਬੋਲਦਾ ਹਾਂ।।

ਯੂਹੰਨਾ 12:23-50

ਯਿਸੂ ਯੂਨਾਨੀਆਂ ਨੂੰ ਮਿਲਣ ਲਈ ਉਤਸੁਕ ਸੀ, ਅਤੇ ਉਸਨੇ ਪਹਿਲਾਂ ਤੋਂ ਹੀ ‘ਸਾਰੇ ਲੋਕਾਂ’ ਦੁਆਰਾ (ਸਿਰਫ਼ ਯਹੂਦੀਆਂ ਨੂੰ ਨਹੀਂ) ਪ੍ਰਕਾਸ਼ ਨੂੰ ਵੇਖਣਾ ਅਰੰਭ ਕਰ ਦਿੱਤਾ ਸੀ। ਇੱਥੋਂ ਤੀਕੁਰ ਕਿ ਉਨ੍ਹਾਂ ਲਈ ਵੀ ਜਿਨ੍ਹਾਂ ਨੇ ਉੱਚੇ ਪੱਧਰ ਵਾਲੀ ਅਧਿਆਤਮਕ ਪ੍ਰਾਪਤੀ ਨੂੰ ਹਾਸਲ ਨਹੀਂ ਕੀਤਾ ਸੀ, ਜਿਹੜੇ ਪਾਪ ਦੇ ਭਾਰ ਹੇਠ ਦੱਬੇ ਹੋਏ ਹਨ ਅਤੇ ਮਾਇਆ ਦੁਆਰਾ ਅੰਨ੍ਹੇ ਹੋਏ ਪਏ ਸਨ, ਉਹ ਹੁਣ ਜੋਤ ਅਰਥਾਤ ਉਸਦੇ ਪਰਕਾਸ਼ ਵਿੱਚ ਉਸਦੇ ਕੋਲ ਪਹੁੰਚ ਸੱਕਦੇ ਸਨ ਕਿਉਂਕਿ ਉਹ ਜਗਤ ਵਿੱਚ ਚਾਨਣ ਹੋ ਕੇ ਆਇਆ ਸੀ (ਆਇਤ 46), ਇੱਕ ਜੋਤ ਅਰਥਾਤ ਚਾਨਣ ਦੇ ਲਈ ਪਹਿਲਾਂ ਤੋਂ ਭਵਿੱਖਬਾਣੀ ਕੀਤੀ ਗਈ ਸੀ ਕਿ ਇਹ ਸਾਰੀਆਂ ਕੌਮਾਂ ਦੇ ਉੱਤੇ ਚਮਕੇਗੀ। ਜੋ ਲੋਕ ਉਸਨੂੰ ਵੇਖਦੇ ਹਨ ਉਹ ‘ਉਸਨੂੰ ਵੇਖਦੇ ਹਨ ਜਿਸਨੇ ਉਸਨੂੰ ਘੱਲਿਆ ਸੀ’ (ਆਇਤ 45) – ਉਹ ਇਸ਼ੁਰਤਾਈ ਦਾ ਪ੍ਰਗਟਾਵਾ ਵੇਖਣਗੇ।

ਯਿਸੂ: ‘ਬੀਜ’ ਦੁਆਰਾ ਵਿਖਾਇਆ ਗਿਆ ਚਿੰਨ੍ਹ (ਲਿੰਗ)

ਯਿਸੂ ਨੇ ਕਿਹਾ ਕਿ ਕੁੱਝ ਗੱਲਾਂ ਨੂੰ ਸਮਝਣਾ ਔਖਾ ਹੈ। ਜਿਸ ਚਿੰਨ੍ਹ, ਜਾਂ ਲਿੰਗ, ਦੀ ਵਰਤੋਂ ਉਸਨੇ ਆਪਣੇ ਲਈ ਕੀਤੀ ਸੀ ਉਹ ‘ਬੀਜ’ ਸੀ (ਆਇਤ 24)। ਇਹੋ ਚਿਨ੍ਹ ਕਿਉਂ? ਇਹ ਸ਼ਿਵ ਦੇ ਜੋਤਿਰਲਿੰਗ ਦੇ ਥੰਮ੍ਹ ਦੇ ਮੁਕਾਬਲੇ ਬਹੁਤ ਛੋਟਾ ਅਤੇ ਮਾਮੂਲੀ ਜਿਹਾ ਜਾਪਦਾ ਹੈ। ਉਸਨੇ ‘ਉਤਾਂਹ ਚੁੱਕੇ’ ਜਾਣ ਦੀ ਗੱਲ ਕੀਤੀ, ਜਿਸ ਲਈ ਇੰਜੀਲ ਦੱਸਦੀ ਹੈ ਕਿ ਇਹ ਉਸਦੀ ਸਲੀਬ ਤੇ ਆਉਣ ਵਾਲੀ ਉਸਦੀ ਮੌਤ ਸੀ। ਉਸਦੀ ਮੌਤ ਕਿਸ ਤਰ੍ਹਾਂ ਮੌਤ ਨੂੰ ਹਰਾਵੇਗੀ? ਦਿਓਤਿਆਂ ਅਤੇ ਰਾਖਸਾਂ ਵਿੱਚਕਾਰ ਹੋਏ ਮੁਕਾਬਲਿਆਂ ਵਿੱਚ, ਦਿਓਤਿਆਂ ਨੇ ਸਦਾ ਲੜਾਈ ਜਿੱਤ ਕੇ ਆਪਣੇ ਵਿਰੋਧੀਆਂ ਨੂੰ ਹਰਾਇਆ ਸੀ, ਪਰ ਆਪਣੀ ਜਾਨ ਦੇ ਕੇ ਨਹੀਂ।

ਦੁੱਖ-ਭੋਗਣ ਵਾਲੇ ਹਫ਼ਤੇ ਦੇ ਚਾਨਣ ਨੂੰ ਸਮਝਣਾ

ਇਸ ਨੂੰ ਸਮਝਣ ਲਈ, ਸਾਨੂੰ ਇਸ ਹਫ਼ਤੇ ਦੇ ਵਿੱਚੋਂ ਹੋ ਕੇ ਲੰਘਣਾ ਪਏਗਾ। ਉਹ ਪਹਿਲਾਂ ਤੋਂ ਹੀ ਉਸ ਹਫ਼ਤੇ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਨੂੰ ਨਿਰਧਾਰਤ ਕਰ ਦਿੰਦਾ ਹੈ, ਜਿਸ ਨੂੰ ਅਕਸਰ ਦੁੱਖ ਭੋਗਣ ਵਾਲਾ ਹਫ਼ਤਾ ਕਿਹਾ ਜਾਂਦਾ ਹੈ, ਜਿਸਨੇ ਸੰਸਾਰ ਦੇ ਇਤਿਹਾਸ ਨੂੰ ਹੀ ਬਦਲ ਕਰ ਰੱਖ ਦਿੱਤਾ। ਇੱਥੋਂ ਤੀਕੁਰ ਕਿ ਸੰਸਾਰ ਦੀ ਸਿਰਜਣਾ ਦੀ ਕਹਾਣੀ ਵੱਲ ਜਾਂਦੇ ਹੋਇਆਂ, ਇੰਜੀਲਾਂ ਵਿੱਚ ਦਰਜ਼ ਇਨ੍ਹਾਂ ਰੋਜ਼ਾਨਾ ਦੀ ਘਟਨਾਵਾਂ ਨੇ ਬਹੁਤ ਸਾਰੀਆਂ ਭਵਿੱਖਬਾਣੀਆਂ ਨੂੰ ਪੂਰੀਆਂ ਕੀਤਾ। ਉਹ ਪਰਗਟ ਕਰ ਰਿਹਾ ਸੀ ਕਿ ਜਿਸਨੇ ਸਰਿਸ਼ਟੀ ਦਾ ਰਚਨਾ ਕੀਤਾ ਸੀ ਬਿਲਕੁਲ ਉਹੀ ਸੀ ਜਿਸਨੇ ਆਪਣੀ ਘੋਸ਼ਣਾ ਹੁਣੇ ਹੁਣੀ ਪ੍ਰਕਾਸ਼ ਵਜੋਂ ਕੀਤੀ ਸੀ।

ਅਸੀਂ ਇਨ੍ਹਾਂ ਰੋਜ਼ਾਨਾ ਦੀ ਘਟਨਾਵਾਂ ਨੂੰ ਦੁੱਖ ਭੋਗਣ ਵਾਲੇ ਹਫ਼ਤੇ ਦੇ ਹਰ ਇੱਕ ਦਿਨ ਦਾ ਅਧਿਐਨ ਕਰਦੇ ਹੋਇਆ ਇੱਕ ਸਮਾਂ-ਰੇਖਾ ਨੂੰ ਤਿਆਰ ਕਰਾਂਗੇ।

 ਦੁੱਖ ਭੋਗਣ ਵਾਲੇ ਹਫ਼ਤੇ ਦੀਆਂ ਘਟਨਾਵਾਂ: ਦਿਨ 1, ਐਤਵਾਰ

ਦੁੱਖ ਭੋਗਣ ਵਾਲੇ ਹਫ਼ਤੇ ਦੇ ਪਹਿਲੇ ਦਿਨ ਖਜ਼ੂਰੀ ਐਤਵਾਰ ਵਾਲੀ ਦਿਨ, ਉਸਨੇ ਤਿੰਨ ਭਵਿੱਖਵਕਤਾਆਂ ਦੀਆਂ ਤਿੰਨ ਵੱਖੋਂ ਵੱਖਰੀਆਂ ਭਵਿੱਖਬਾਣੀਆਂ ਪੂਰੀਆਂ ਕੀਤੀਆਂ। ਪਹਿਲਾਂ, ਉਹ ਜ਼ਕਰਯਾਹ ਦੀ ਭਵਿੱਖਬਾਣੀ ਅਨੁਸਾਰ ਇੱਕ ਗਧੇ ਉੱਤੇ ਸਵਾਰ ਹੋ ਕੇ ਯਰੂਸ਼ਲਮ ਵਿੱਚ ਦਾਖਲ ਹੋਇਆ। ਦੂਜਾ, ਉਸਨੇ ਸਮੇਂ ਦੇ ਵਿੱਖੇ ਕੀਤੀ ਗਈ ਦਾਨੀਏਲ ਦੀ ਭਵਿੱਖਬਾਣੀ ਪੂਰਿਆ ਕੀਤਾ। ਤੀਜਾ, ਉਸਨੇ ਗੈਰ-ਯਹੂਦੀਆਂ ਵਿੱਚ ਦਿਲਚਸਪੀ ਪੈਦਾ ਕਰਨੀ ਅਰੰਭ ਕੀਤੀ, ਜਿਸਦੇ ਬਾਰੇ ਯਸਾਯਾਹ ਨੇ ਪਹਿਲਾਂ ਤੋਂ ਹੀ ਕਿਹਾ ਸੀ ਕਿ ਉਹ ਸੰਸਾਰ ਦੇ ਸਾਰੇ ਲੋਕਾਂ ਨੂੰ ਆਤਮਕ ਰੂਪ ਵਿੱਚ ਮੁੜ ਤੋਂ ਸੁਰਜੀਤ ਕਰੇਗਾ ਅਤੇ ਸਾਰੀਆਂ ਕੌਮਾਂ ਵਿੱਚ ਚਾਨਣ ਲਿਆਵੇਗਾ।

ਅਸੀਂ ਅੱਗੇ ਦਿਨ 2 ਵਿੱਚ ਵੇਖਾਂਗੇ ਕਿ ਕਿਵੇਂ ਉਹ ਧਰਤੀ ਦੇ ਸਭਨਾਂ ਤੋਂ ਅਮੀਰ ਮੰਦਰ ਨੂੰ ਲਈ ਬੰਦ ਕਰਦਾ ਹੈ।

Leave a Reply

Your email address will not be published. Required fields are marked *