ਦੁਰਵਾਸਾ ਦੁਆਰਾ ਸ਼ਕੁੰਤਲਾ ਨੂੰ ਸਰਾਪ ਦੇਣਾ
ਅਸੀਂ ਪੁਰਾਣਾਂ ਵਿੱਚ ਸਰਾਪਾਂ (ਸ਼ਾਪਾਂ) ਦੇ ਬਾਰੇ ਪੜ੍ਹਦੇ ਅਤੇ ਸੁਣਦੇ ਹਾਂ। ਸ਼ਾਇਦ ਇਨ੍ਹਾਂ ਸਰਾਪਾਂ ਵਿੱਚੋਂ ਸਭਨਾਂ ਤੋਂ ਮਸ਼ਹੂਰ ਪਰਾਚੀਨ ਨਾਟਕਕਾਰ ਕਾਲੀਦਾਸ (400 ਈ. ਪੂ) ਦੇ ਨਾਟਕ ਅਭਿਗਿਆਨ ਸ਼ਕੁੰਤਲਾਮ (ਸ਼ਕੁੰਤਲਾ ਦੀ ਪਛਾਣ) ਵਿੱਚ ਮਿਲਦਾ ਹੈ, ਜਿਸਨੂੰ ਅਜੌਕੇ ਸਮੇਂ ਵਿੱਚ ਵੀ ਪੇਸ਼ ਕੀਤਾ ਜਾਂਦਾ ਹੈ। ਇਸ ਵਿੱਚ, ਪਾਤਸ਼ਾਹ ਦੁਸ਼ਯੰਤ ਜੰਗਲ ਵਿੱਚ ਮਿਲੀ ਇੱਕ ਸੁੰਦਰ ਇਸਤ੍ਰੀ ਸ਼ਕੁੰਤਲਾ ਨਾਲ ਮੁਲਾਕਾਤ ਕਰਦਾ ਹੈ ਅਤੇ ਉਸਨੂੰ ਉਸਦੇ ਨਾਲ ਪਿਆਰ ਹੋ ਜਾਂਦਾ ਹੈ। ਦੁਸ਼ਯੰਤ ਛੇਤੀ ਹੀ ਉਸਦੇ ਨਾਲ ਵਿਆਹ ਕਰ ਲੈਂਦਾ ਹੈ, ਪਰ ਉਸਨੂੰ ਪਾਤਸ਼ਾਹ ਦੇ ਕੰਮ ਕਾਰ ਨੂੰ ਕਰਨ ਲਈ ਰਾਜਧਾਨੀ ਛੇਤੀ ਵਾਪਸ ਜਾਣਾ ਪੈਂਦਾ ਹੈ ਅਤੇ ਇਸ ਲਈ ਉਹ ਆਪਣੀ ਅੰਗੂਠੀ ਨੂੰ ਸ਼ਕੁੰਤਲਾ ਦੇ ਕੋਲ ਨਿਸ਼ਾਨੀ ਵਜੋਂ ਛੱਡਦਾ ਹੋਇਆ ਚਲਿਆ ਜਾਂਦਾ ਹੈ। ਸ਼ਕੁੰਤਲਾ, ਡੂੰਘੇ ਪਿਆਰ ਵਿੱਚ, ਉਸਦੇ ਨਵੇਂ ਪਤੀ ਦੇ ਵਿਚਾਰਾਂ ਵਿੱਚ ਲੀਨ ਰਹਿੰਦੀ ਹੈ।
ਜਦੋਂ ਉਹ ਆਪਣੀ ਕਾਲਪਨਿਕ ਸੰਸਾਰ ਵਿੱਚ ਗੁਆਚ ਹੋਈ ਸੀ, ਤਾਂ ਇੱਕ ਸ਼ਕਤੀਸ਼ਾਲੀ ਰਿਸ਼ੀ ਦੁਰਵਾਸਾ ਉਸ ਦੇ ਅੱਗਿਓ ਲੰਘਿਆ, ਕਿਉਂਕਿ ਉਸਨੇ ਰਿਸ਼ੀ ਵੱਲ ਕੋਈ ਧਿਆਨ ਨਹੀਂ ਦਿੱਤਾ ਸੀ ਅਤੇ ਉਸਦਾ ਸਵਾਗਤ ਨਹੀਂ ਕੀਤਾ ਸੀ, ਸਿੱਟੇ ਵਜੋਂ ਰਿਸ਼ੀ ਨਾਰਾਜ਼ ਹੋ ਗਿਆ। ਇਸ ਲਈ ਉਸਨੇ ਉਸਨੂੰ ਸਰਾਪ ਦਿੱਤਾ ਕਿ ਜਿਸ ਬਾਰੇ ਉਹ ਕਲਪਨਾ ਕਰ ਰਿਹਾ ਸੀ ਉਹ ਕਦੀ ਵੀ ਉਸਦੀ ਪਛਾਣ ਨਹੀਂ ਕਰੇਗਾ। ਫਿਰ ਉਸਨੇ ਸਰਾਪ ਦੇ ਪ੍ਰਭਾਵ ਨੂੰ ਘਟਾਉਂਦੇ ਹੋਏ ਕਿਹਾ ਕਿ ਜੇ ਉਹ ਉਸ ਵਿਅਕਤੀ ਦੁਆਰਾ ਦਿੱਤੇ ਹੋਏ ਤੋਹਫ਼ਾ ਨੂੰ ਮੋੜ ਦਿੰਦੀ ਹੈ, ਤਾਂ ਉਸਨੂੰ ਉਸਦੀ ਯਾਦ ਆ ਜਾਵੇਗੀ। ਇਸ ਕਾਰਨ ਸ਼ਕੁੰਤਲਾ ਹੁਣ ਉਸ ਅੰਗੂਠੀ ਦੇ ਨਾਲ ਰਾਜਧਾਨੀ ਦੀ ਯਾਤਰਾ ਇਸ ਆਸ ਵਿੱਚ ਕਰਦੀ ਹੈ ਕਿ ਪਾਤਸ਼ਾਹ ਦੁਸ਼ਯੰਤ ਉਸ ਨੂੰ ਪਛਾਣ ਲਵੇਗਾ। ਪਰ ਉਹ ਯਾਤਰਾ ਵਿੱਚ ਉਸ ਅੰਗੂਠੀ ਨੂੰ ਕਿੱਥੇ ਗੂਆ ਦਿੰਦੀ ਹੈ, ਸਿੱਟੇ ਵਜੋਂ, ਪਾਤਸ਼ਾਹ ਉਸ ਦੇ ਆਉਣ ਤੇ ਉਸਦੀ ਪਛਾਣ ਨਹੀਂ ਕਰਦਾ ਹੈ।
ਭ੍ਰਿਗੁ ਵਿਸ਼ਨੂੰ ਨੂੰ ਸਰਾਪ ਦਿੰਦਾ ਹੈ
ਮੱਤਸ ਪੁਰਾਣ ਹਮੇਸ਼ਾਂ ਦੇਓਤਿਆਂ-ਅਸੁਰਾਂ ਦੀ ਲੜਾਈ ਦੇ ਬਾਰੇ ਗੱਲਬਾਤ ਕਰਦਾ ਹੈ, ਜਿਸ ਵਿੱਚ ਦੇਓਤੇ ਹਮੇਸ਼ਾਂ ਜਿੱਤਦੇ ਹਨ। ਬੇਇੱਜ਼ਤ ਹੋਇਆ, ਅਸੁਰਾਂ ਦਾ ਗੁਰੂ, ਸ਼ੁਕਰਾਚਾਰੀਆ, ਸ਼ਿਵ ਦੇ ਕੋਲ ਮ੍ਰਿਤਸੰਜੀਵਨੀ ਸਿਤੋਤ੍ਰ ਮੰਤਰ ਦੀ ਪ੍ਰਾਪਤੀ ਲਈ ਜਾਂ ਅਸੁਰਾਂ ਨੂੰ ਅਜਿੱਤ ਬਣਾਉਣ ਲਈ ਮੰਤਰ ਪ੍ਰਾਪਤੀ ਲਈ ਪਹੁੰਚਦਾ ਹੈ ਅਤੇ ਇਸ ਕਾਰਨ ਉਹ ਆਪਣੇ ਸਾਥੀ ਅਸੁਰਾਂ ਨੂੰ ਆਪਣੇ ਪਿਤਾ (ਭ੍ਰਿਗੁ) ਦੇ ਆਸ਼ਰਮ ਵਿੱਚ ਰਹਿਣ ਲਈ ਥਾਂ ਦਿੰਦਾ ਹੈ। ਪਰ ਸ਼ੁਕਰਾਚਾਰੀਆ ਦੇ ਜਾਣ ਤੋਂ ਬਾਅਦ ਦੇਓਤਿਆਂ ਨੇ ਫਿਰ ਦੁਬਾਰਾ ਅਸੁਰਾਂ ਉੱਤੇ ਹਮਲਾ ਕਰ ਦਿੱਤਾ। ਹਾਲਾਂਕਿ, ਅਸੁਰਾਂ ਨੂੰ ਭ੍ਰਿਗੁ ਦੀ ਪਤਨੀ ਤੋਂ ਮਦਦ ਮਿਲਦੀ ਹੈ, ਸਿੱਟੇ ਵੱਜੋਂ ਉਹ ਇੰਦਰ ਨੂੰ ਗਤੀਹੀਣ ਬਣਾ ਦਿੰਦੀ ਹੈ। ਇਸ ਕਾਰਨ, ਇੰਦਰ ਭਗਵਾਨ ਵਿਸ਼ਨੂੰ ਨੂੰ ਉਸ ਤੋਂ ਛੁਟਕਾਰਾ ਪਾਉਣ ਲਈ ਬੇਨਤੀ ਕਰਦਾ ਹੈ। ਵਿਸ਼ਨੂੰ ਆਪਣੇ ਸੁਦਰਸ਼ਨ ਚੱਕਰ ਦੀ ਵਰਤੋਂ ਕਰਦੇ ਹੋਏ ਭ੍ਰਿਗੂ ਦੀ ਪਤਨੀ ਦਾ ਸਿਰ ਵੱਢ ਦਿੰਦੇ ਹਨ। ਜਦੋਂ ਰਿਸ਼ੀ ਭ੍ਰਿਗੁ ਨੇ ਵੇਖਿਆ ਕਿ ਉਸਦੀ ਪਤਨੀ ਨਾਲ ਕੀ ਵਾਪਰਿਆ ਹੈ, ਤਾਂ ਉਹ ਵਿਸ਼ਨੂੰ ਨੂੰ ਧਰਤੀ ਉੱਤੇ ਵਾਰੀ-ਵਾਰੀ ਜਨਮ ਲੈਣ ਦਾ ਸਰਾਪ ਦਿੰਦਾ ਹੈ, ਤਾਂ ਜੋ ਉਹ ਸੰਸਾਰਿਕ ਜੀਵਨ ਦੇ ਦੁੱਖ ਤੋਂ ਦੁਖੀ ਹੋਵੇ। ਇਸ ਲਈ ਵਿਸ਼ਨੂੰ ਨੂੰ ਕਈ ਵਾਰ ਅਵਤਾਰ ਲੈਣਾ ਪਿਆ ਹੈ।
ਕਹਾਣੀਆਂ ਵਿੱਚ ਸਰਾਪ ਵਧੇਰੇ ਡਰਾਉਣੇ ਹੁੰਦੇ ਹਨ, ਪਰ ਉਹ ਇਸ ਪ੍ਰਸ਼ਨ ਨੂੰ ਪੈਦਾ ਕਰਦੇ ਹਨ ਕਿ ਕੀ ਅਜਿਹਾ ਅਸਲ ਵਿੱਚ ਹੋਇਆ ਸੀ ਜਾਂ ਨਹੀਂ। ਦੁਰਵਾਸਾ ਨੂੰ ਸ਼ਕੁੰਤਲਾ ਜਾਂ ਭ੍ਰਿਗੁ ਨੂੰ ਵਿਸ਼ਨੂੰ ਦਾ ਸਰਾਪ ਦੇਣਾ ਗੰਭੀਰਤਾ ਨੂੰ ਪੈਦਾ ਕਰਦਾ ਹੈ ਜੇ ਅਸੀਂ ਇਹ ਜਾਣ ਜਾਈਏ ਕਿ ਅਸਲ ਵਿੱਚ ਕੀ ਵਾਪਰਿਆ ਸੀ।
ਯਿਸੂ ਨੇ ਦੁੱਖ ਭੋਗਣ ਵਾਲੇ ਪਵਿੱਤਰ ਹਫ਼ਤੇ ਦੇ ਦਿਨ 3 ਵਿੱਚ ਅਜਿਹਾ ਹੀ ਇੱਕ ਸਰਾਪ ਦਿੱਤਾ ਸੀ। ਪਹਿਲਾਂ ਅਸੀਂ ਹਫ਼ਤੇ ਦੀ ਸਮੀਖਿਆ ਕਰਾਂਗੇ।
ਯਿਸੂ ਦੇ ਨਾਲ ਵੱਧਦਾ ਹੋਇਆ ਸੰਘਰਸ਼
ਭਵਿੱਖਬਾਣੀ ਕੀਤੇ ਹੋਏ ਐਤਵਾਰ ਦੇ ਦਿਨ ਯਰੂਸ਼ਲਮ ਵਿੱਚ ਦਾਖਲ ਹੋਣ ਅਤੇ ਫਿਰ ਸੋਮਵਾਰ ਨੂੰ ਮੰਦਰ ਨੂੰ ਬੰਦ ਕਰਨ ਤੋਂ ਬਾਅਦ, ਯਹੂਦੀ ਆਗੂਆਂ ਨੇ ਉਸ ਨੂੰ ਮਾਰਨ ਦੀ ਯੋਜਨਾ ਬਣਾਈ। ਪਰ ਇਹ ਕੰਮ ਸਿੱਧਾ ਨਹੀਂ ਹੋਵੇਗਾ।
ਜਦੋਂ ਨੀਸਾਨ ਦੇ 10ਵੇਂ ਦਿਨ ਯਿਸੂ ਮੰਦਰ ਵਿੱਚ ਦਾਖਲ ਹੋਇਆ ਤਾਂ ਪਰਮੇਸ਼ੁਰ ਨੇ ਯਿਸੂ ਨੂੰ ਆਪਣਾ ਪਸਾਹ ਦਾ ਲੇਲਾ ਹੋਣ ਲਈ ਚੁਣਿਆ। ਇਬਰਾਨੀ ਵੇਦ ਚੁਣੇ ਹੋਏ ਪਸਾਹ ਦੇ ਲੇਲਿਆਂ ਦੇ ਨਾਲ ਕੀ ਕਰਨ ਚਾਹੀਦਾ ਹੈ ਦੇ ਬਾਰੇ ਵੀ ਦੱਸਦਾ ਹੈ।
ਤੁਹਾਡਾ ਲੇਲਾ ਬੱਜ ਤੋਂ ਰਹਿਤ ਅਰ ਇੱਕ ਵਰਹੇ ਦਾ ਨਰ ਹੋਵੇ। ਤੁਸੀਂ ਭੇਡਾਂ ਯਾ ਬਕਰੀਆਂ ਤੋਂ ਲਿਓ 6ਅਤੇ ਤੁਸੀਂ ਉਸ ਨੂੰ ਏਸ ਮਹੀਨੇ ਦੀ ਚੋਧਵੀਂ ਤੀਕ ਰੱਖ ਛੱਡਣਾ।”
ਕੂਚ 12:5ਅ-6ਓ
ਜਿਵੇਂ ਲੋਕ ਪਸਾਹ ਦੇ ਆਪਣੇ ਲੇਲਿਆਂ ਦੀ ਦੇਖਭਾਲ ਕਰਦੇ ਹਨ, ਪਰਮੇਸ਼ੁਰ ਨੇ ਪਸਾਹ ਦੇ ਆਪਣੇ ਲੇਲੇ ਦੀ ਦੇਖਭਾਲ ਕੀਤੀ ਅਤੇ ਯਿਸੂ ਦੇ ਦੁਸ਼ਮਣ (ਅੱਜੇ ਤੀਕੁਰ) ਉਸਨੂੰ ਫੜ ਨਹੀਂ ਸਕੇ ਸਨ। ਇੰਜੀਲ ਵਿੱਚ ਲਿਖਿਆ ਹੈ ਕਿ ਯਿਸੂ ਨੇ ਉਸ ਹਫ਼ਤੇ ਦੇ ਅਗਲੇ ਦਿਨ, ਮੰਗਲਵਾਰ, ਦਿਨ 3 ਵਿੱਚ ਕੀ ਕੁੱਝ ਕੀਤਾ।
ਯਿਸੂ ਨੇ ਹੰਜੀਰ ਦੇ ਬਿਰਛ ਨੂੰ ਸਰਾਪ ਦਿੱਤਾ
17ਤਾਂ ਉਹ ਉਨ੍ਹਾਂ ਨੂੰ (ਸੋਮਵਾਰ ਨੀਸਾਨ 10, ਦਿਨ 2) ਛੱਡ ਕੇ ਸ਼ਹਿਰੋਂ ਬਾਹਰ ਨਿੱਕਲਿਆ ਅਰ ਬੈਤਅਨੀਆ ਵਿੱਚ ਆਣ ਕੇ ਉੱਥੇ ਰਾਤ ਕੱਟੀ।। 18ਜਾਂ ਤੜਕੇ (ਮੰਗਲਵਾਰ ਨੀਸਾਨ 11, ਦਿਨ 3) ਉਹ ਸ਼ਹਿਰ ਨੂੰ ਮੁੜਿਆ ਜਾਂਦਾ ਸੀ ਤਾਂ ਉਹ ਨੂੰ ਭੁੱਖ ਲੱਗੀ 19ਅਤੇ ਰਸਤੇ ਕੋਲ ਹੰਜੀਰ ਦਾ ਇੱਕ ਬਿਰਛ ਵੇਖ ਕੇ ਉਸ ਦੇ ਨੇੜੇ ਗਿਆ ਪਰ ਪੱਤਾਂ ਬਿਨਾ ਉਸ ਉੱਤੇ ਹੋਰ ਕੁਝ ਨਾ ਲੱਭਿਆ ਅਤੇ ਉਸ ਨੇ ਉਸ ਨੂੰ ਆਖਿਆ ਅੱਜ ਤੋਂ ਲੈਕੇ ਤੈਨੂੰ ਕਦੀ ਫਲ ਨਾ ਲੱਗੇ ਅਤੇ ਹੰਜੀਰ ਦਾ ਬਿਰਛ ਓਵੇਂ ਸੁੱਕ ਗਿਆ।
ਮੱਤੀ 21:17–19
ਉਸਨੇ ਅਜਿਹਾ ਕਿਉਂ ਕੀਤਾ?
ਇਸਦਾ ਕੀ ਅਰਥ ਸੀ?
ਹੰਜੀਰ ਦੇ ਬਿਰਛ ਦੇ ਅਰਥ
ਬੀਤੇ ਹੋਏ ਸਮੇਂ ਦੇ ਭਵਿੱਖਵਕਤਾਵਾਂ ਨੇ ਸਾਨੂੰ ਇਸਦੇ ਬਾਰੇ ਸਮਝ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸਰਾਏਲ ਵਿੱਚ ਨਿਆਂ ਨੂੰ ਵਿਖਾਉਣ ਲਈ ਇਬਰਾਨੀ ਵੇਦਾਂ ਨੇ ਕਿਸ ਤਰ੍ਹਾਂ ਹੰਜੀਰ ਦੇ ਬਿਰਛ ਦੀ ਵਰਤੋਂ ਕੀਤੀ ਹੈ:
ਹੋਸ਼ੇਆ ਨੇ ਹੰਜੀਰ ਦੇ ਬਿਰਛ ਦੀ ਤਸਵੀਰ ਦੀ ਵਰਤੋਂ ਕਰਦੇ ਹੋਇਆ ਅਤੇ ਇਸਰਾਏਲ ਨੂੰ ਸਰਾਪ ਦਿੰਦੇ ਹੋਇਆ ਅੱਗੇ ਇੰਝ ਕਿਹਾ ਹੈ:
ਮੈਂ ਇਸਰਾਏਲ ਨੂੰ ਉਜਾੜ ਵਿੱਚ ਅੰਗੂਰਾਂ ਵਾਂਙੁ ਪਾਇਆ, ਮੈਂ ਤੁਹਾਡੇ ਪਿਉ ਦਾਦਿਆਂ ਨੂੰ ਹਜ਼ੀਰ ਦੇ ਪਹਿਲੇ ਫਲ ਵਾਂਙੁ ਉਹ ਦੀ ਪਹਿਲੀ ਰੁੱਤ ਵਿੱਚ ਵੇਖਿਆ, ਓਹ ਬਆਲ-ਪਓਰ ਨੂੰ ਗਏ, ਅਤੇ ਓਹਨਾਂ ਨੇ ਆਪਣੇ ਆਪ ਨੂੰ ਸ਼ਰਮ ਲਈ ਅਰਪਣ ਕੀਤਾ, ਅਤੇ ਆਪਣੇ ਮਨ ਮੋਹਨੇ ਵਾਂਙੁ ਘਿਣਾਉਣੇ ਹੋ ਗਏ।
ਹੋਸ਼ੇਆ 9:10
16ਅਫ਼ਰਾਈਮ ਮਾਰਿਆ ਗਿਆ, ਉਹ ਦੀ ਜੜ੍ਹ ਸੁੱਕ ਗਈ, ਉਹ ਫਲ ਨਾ ਦੇਵੇਗੀ, ਜੇ ਓਹ ਜਣਨ ਵੀ, ਮੈਂ ਓਹਨਾਂ ਦੇ ਢਿੱਡ ਦਿਆਂ
ਲਾਡਲਿਆਂ ਨੂੰ ਮਾਰ ਦਿਆਂਗਾ। 17ਮੇਰਾ ਪਰਮੇਸ਼ੁਰ ਓਹਨਾਂ ਨੂੰ ਰੱਦ ਕਰ ਦੇਵੇਗਾ, ਕਿਉਂ ਜੋ ਓਹ ਉਸ ਦੀ ਨਹੀਂ ਸੁਣਦੇ, ਅਤੇ ਓਹ ਕੌਮਾਂ ਵਿੱਚ ਅਵਾਰਾ ਫਿਰਨਗੇ।।
ਹੋਸ਼ੇਆ 9:16–17 (ਅਫ਼ਰਾਈਮ = ਇਸਰਾਏਲ)
ਯਰੂਸ਼ਲਮ ਦੀ 586 ਈ. ਪੂ. ਵਿੱਚ ਹੋਈ ਤਬਾਹੀ ਨੇ ਇੰਨ੍ਹਾਂ ਭਵਿੱਖਵਾਣੀਆਂ ਅਤੇ ਮੂਸਾ ਦੇ ਸਰਾਪਾਂ (ਇਤਿਹਾਸ ਵੇਖੋ) ਨੂੰ ਪੂਰਿਆਂ ਕੀਤਾ। ਜਦੋਂ ਯਿਸੂ ਨੇ ਹੰਜੀਰ ਦੇ ਬਿਰਛ ਨੂੰ ਸਰਾਪ ਦਿੱਤਾ, ਤਾਂ ਉਹ ਯਰੂਸ਼ਲਮ ਵਿੱਚ ਆਉਣ ਵਾਲੀ ਇੱਕ ਹੋਰ ਤਬਾਹੀ ਅਤੇ ਇਹ ਯਹੂਦੀਆਂ ਦੇ ਅਸੀਰੀ ਅਰਥਾਤ ਗ਼ੁਲਾਮੀ ਵਿੱਚ ਜਾਣ ਦਾ ਨਿਸ਼ਾਨ ਸੀ। ਉਸਨੇ ਉਨ੍ਹਾਂ ਨੂੰ ਫਿਰ ਦੁਬਾਰਾ ਇੱਕ ਹੋਰ ਵਾਰੀ ਅਸੀਰੀ ਵਿੱਚ ਜਾਣ ਦਾ ਸਰਾਪ ਦਿੱਤਾ।
ਹੰਜੀਰ ਦੇ ਬਿਰਛ ਨੂੰ ਸਰਾਪ ਦੇਣ ਤੋਂ ਬਾਅਦ, ਯਿਸੂ ਮੰਦਰ ਵਿੱਚ ਦੁਬਾਰਾ ਦਾਖਲ ਹੋਇਆ, ਉਸਨੇ ਸਿੱਖਿਆ ਦਿੱਤੀ ਅਤੇ ਉਨ੍ਹਾਂ ਨਾਲ ਬਹਿਸ ਕੀਤੀ। ਇੰਜੀਲ ਇਸ ਨੂੰ ਇਸ ਤਰ੍ਹਾਂ ਦਰਜ਼ ਕਰਦੀ ਹੈ।
ਸਰਾਪ ਇਕੱਠੇ ਹੋ ਜਾਂਦੇ ਹਨ
ਇਤਿਹਾਸ ਤੋਂ ਅਸੀਂ ਜਾਣਦੇ ਹਾਂ ਕਿ ਯਰੂਸ਼ਲਮ ਅਤੇ ਇਸ ਦੇ ਮੰਦਰ ਅਰਥਾਤ ਹੈਕਲ ਦੀ ਤਬਾਹੀ ਅਤੇ ਪੂਰੇ ਸੰਸਾਰ ਵਿੱਚ ਯਹੂਦੀਆਂ ਦੇ ਖਿਲਰਦੇ ਹੋਏ ਅਸੀਰੀ ਅਰਥਾਤ ਗ਼ੁਲਾਮੀ ਵਿੱਚ ਜਾਣਾ 70 ਈ. ਸ. ਵਿੱਚ ਹੋਇਆ ਸੀ। ਇਨ੍ਹਾਂ ਵਿੱਚੋਂ ਕੁੱਝ ਯਹੂਦੀ ਭਾਰਤ ਦੀ ਅਸੀਰੀ ਵਿੱਚ ਆਏ।
70 ਈ. ਸ. ਵਿੱਚ ਹੈਕਲ ਦੀ ਤਬਾਹੀ ਦੇ ਨਾਲ, ਇਸਰਾਏਲ ਦਾ ਸੁੱਕਣਾ ਜਾਂ ਮੁਰਛਾਉਣਾ ਅਰੰਭ ਹੋ ਗਿਆ ਅਤੇ ਹਜ਼ਾਰਾਂ ਸਾਲਾਂ ਤੀਕੁਰ ਮੁਰਛਾਇਆ ਹੀ ਰਿਹਾ।
ਇਹ ਸਰਾਪ ਸਿਰਫ਼ ਇੰਜੀਲ ਦੀ ਕਹਾਣੀ ਦੇ ਪੰਨਿਆਂ ਤੀਕੁਰ ਹੀ ਸੀਮਿਤ ਨਹੀਂ ਹੈ। ਅਸੀਂ ਇਤਿਹਾਸ ਵਿੱਚ ਇਸ ਘਟਨਾ ਦੇ ਵਾਪਰਨ ਦੀ ਪੁਸ਼ਟੀ ਕਰ ਸੱਕਦੇ ਹਾਂ, ਜਿਸ ਨੇ ਭਾਰਤ ਦੇ ਇਤਿਹਾਸ ਨੂੰ ਵੀ ਪ੍ਰਭਾਵਤ ਕੀਤਾ। ਸੁਕਾਉਣ ਵਾਲਾ ਸਰਾਪ ਯਿਸੂ ਦੁਆਰਾ ਸੁਣਾਇਆ ਗਿਆ ਅਸਲ ਵਿੱਚ ਸ਼ਕਤੀਸ਼ਾਲੀ ਸਰਾਪ ਸੀ। ਉਸਦੇ ਦਿਨ ਦੇ ਲੋਕਾਂ ਨੇ ਆਪਣੀ ਤਬਾਹੀ ਲਈ ਇਸ ਨੂੰ ਅਣਦੇਖਾ ਕਰ ਦਿੱਤਾ ਸੀ।
ਸਰਾਪ ਖ਼ਤਮ ਹੋ ਜਾਵੇਗਾ।
ਯਿਸੂ ਨੇ ਬਾਅਦ ਵਿੱਚ ਦੱਸਿਆ ਕਿ ਕਿਵੇਂ ਇਹ ਸਰਾਪ ਪੂਰਾ ਹੋਵੇਗਾ ਅਤੇ ਇਹ ਕਿੰਨੇ ਚਿਰ ਤੀਕੁਰ ਚੱਲੇਗਾ।
ਓਹ (ਯਹੂਦੀਆਂ ਨੂੰ) ਤਲਵਾਰ ਦੀ ਧਾਰ ਨਾਲ ਮਾਰੇ ਜਾਣਗੇ ਅਤੇ ਬੰਧੂਏ ਹੋ ਕੇ ਸਭ ਕੌਮਾਂ ਵਿੱਚ ਪੁਚਾਏ ਜਾਣਗੇ ਅਰ ਯਰੂਸ਼ਲਮ ਪਰਾਈਆਂ ਕੌਮਾਂ ਤੋਂ ਲਤਾੜਿਆ ਜਾਵੇਗਾ ਜਦ ਤੀਕੁਰ ਪਰਾਈਆਂ ਕੌਮਾਂ ਦੇ ਸਮੇ ਪੂਰੇ ਨਾ ਹੋਣ।
ਲੂਕਾ 21:24
ਉਸਨੇ ਸਿੱਖਿਆ ਦਿੱਤੀ ਕਿ ਭਵਿੱਖਬਾਣੀ ਵਿੱਚ ਕਿਹਾ ਗਿਆ ਉਸਦਾ ਸਰਾਪ (ਅਸੀਰੀ ਵਿੱਚ ਜਾਣਾ ਅਤੇ ਯਰੂਸ਼ਲਮ ਦਾ ਗ਼ੈਰ-ਯਹੂਦੀਆਂ ਦੇ ਅਧੀਨ ਰਹਿਣਾ) ਸਿਰਫ਼ ‘ਉਦੋਂ ਤੀਕੁਰ ਰਹੇਗਾ ਜਦੋਂ ਤੀਕੁਰ “ਪਰਾਈਆਂ ਕੌਮਾਂ (ਗ਼ੈਰ-ਯਹੂਦੀ) ਦਾ ਸਮਾਂ’ ਪੂਰਾ ਨਹੀਂ ਹੁੰਦਾ”। ਉਸਨੇ ਇਸਦੇ ਵਿੱਖੇ ਦਿਨ 4 ਵਿੱਚ ਅੱਗੇ ਸਮਝਾਇਆ ਹੈ।
ਸਰਾਪ ਦਾ ਮੁੱਕ ਜਾਣਾ
ਉਨ੍ਹਾਂ ਦੀ ਦੋਵੇਂ ਅਸੀਰੀਆਂ ਦੇ ਸਮੇਂ ਨੂੰ – ਵੱਡੇ ਪੱਧਰ ਤੇ ਵਿਖਾਉਂਦੀ ਹੋਈ ਯਹੂਦੀਆਂ ਦੀ ਇਤਿਹਾਸਕ ਸਮਾਂ-ਰੇਖਾ
ਇਹ ਸਮਾਂ-ਰੇਖਾ, ਇੱਥੇ ਵੇਰਵਿਆਂ ਦੇ ਨਾਲ, ਯਹੂਦੀਆਂ ਦੇ ਇਤਿਹਾਸ ਨੂੰ ਵਿਖਾਉਂਦੀ ਹੈ। ਅੱਜ ਦੇ ਆਧੁਨਿਕ ਦਿਨ ਵਿੱਚ, ਇਹ ਸਮਾਂ-ਰੇਖਾ ਵਿਖਾਉਂਦੀ ਹੈ ਕਿ ਅਸੀਰੀ ਖ਼ਤਮ ਹੋ ਗਈ ਹੈ। 1948 ਵਿੱਚ, ਸੰਯੁਕਤ ਰਾਸ਼ਟਰ ਦੇ ਇੱਕ ਘੋਸ਼ਣਾ ਅਨੁਸਾਰ, ਇਸਰਾਏਲ ਦੇ ਆਧੁਨਿਕ ਦੇਸ਼ ਦੀ ਸਥਾਪਨਾ ਕੀਤੀ ਗਈ। ਉਨ੍ਹਾਂ ਨੇ 1967 ਦੇ ਛੇ-ਦਿਨਾਂ ਵਾਲੇ ਜੰਗ ਵਿੱਚ ਯਰੂਸ਼ਲਮ ਨੂੰ ਜਿਹੜੀ ਹੁਣ ਇਸਰਾਏਲ ਦੀ ਰਾਜਧਾਨੀ ਹੈ, ਉੱਤੇ ਕਬਜ਼ਾ ਕਰ ਲਿਆ। ਸਾਨੂੰ ਖ਼ਬਰਾਂ ਦਾ ਜ਼ਿਕਰ ਮਿਲਦਾ ਹੈ ਕਿ ‘ਪਰਾਈਆਂ ਕੌਮਾਂ ਦਾ ਸਮਾਂ’ ਖ਼ਤਮ ਹੋਣ ਵਾਲਾ ਹੈ।
ਯਿਸੂ ਦੇ ਸਰਾਪ ਦਾ ਅਰੰਭ ਅਤੇ ਅੰਤਲੇ ਨਿਸ਼ਾਨ ਵਜੋਂ ਹੰਜੀਰ ਦਾ ਬਿਰਛ ਇਸ਼ਾਰਾ ਕਰਦਾ ਹੈ ਅਤੇ ਫਿਰ ਉਸਦੇ ਪਾਠਕਾਂ ਨੂੰ ਸਮਝ ਦਿੰਦਾ ਹੈ, ਕਿ ਇਹ ਸਿਰਫ਼ ਇੰਜੀਲਾਂ ਦੇ ਪੰਨਿਆਂ ਉੱਤੇ ਅਰਥ ਤੋਂ ਬਗੈਰ ਨਹੀਂ ਮਿਲਦੀ। ਇਹ ਘਟਨਾਵਾਂ ਪੁਸ਼ਟੀ ਕੀਤੀਆਂ ਜਾਦੀਆਂ ਹੋਈਆਂ, ਅੱਜ ਦੀਆਂ ਖਬਰਾਂ ਦੀਆਂ ਸੁਰਖੀਆਂ ਬਣਦੀਆਂ ਹਨ (ਉਦਾਹਰਣ ਵਜੋਂ, ਸੰਯੁਕਤ ਰਾਜ ਅਮਰੀਕਾ ਨੇ ਆਪਣੇ ਦੂਤਾਵਾਸ ਦੀ ਥਾਂ ਯਰੂਸ਼ਲਮ ਨੂੰ ਬਣਾਇਆ ਹੈ)। ਯਿਸੂ ਨੇ ਕੁਦਰਤ ਉੱਤੇ ‘ਓਮ’ ਕਹਿੰਦੇ ਹੋਇਆ ਬੜ੍ਹੇ ਜੋਸ਼ ਨਾਲ ਸਿਖਾਇਆ ਅਤੇ ਹੁਣ ਅਸੀਂ ਵੇਖਦੇ ਹਾਂ ਕਿ ਉਸਦਾ ਸਰਾਪ ਹਜ਼ਾਰਾਂ ਸਾਲਾਂ ਤੋਂ ਕੌਮਾਂ ਉੱਤੇ ਆਪਣੀ ਛਾਪ ਨੂੰ ਛੱਡ ਰਿਹਾ ਹੈ। ਅਸੀਂ ਆਪਣੀ ਪਰੇਸ਼ਾਨੀ ਵਿੱਚ ਉਸਨੂੰ ਨਜ਼ਰ ਅੰਦਾਜ਼ ਕਰਦੇ ਹਾਂ।
ਦਿਨ 3 ਸੰਖੇਪ ਵਿੱਚ
ਅਪਡੇਟ ਕੀਤਾ ਨਕਸ਼ਾ ਵਿਖਾਉਂਦਾ ਹੈ ਕਿ ਯਿਸੂ ਨੇ ਹੰਜੀਰ ਦੇ ਬਿਰਛ ਨੂੰ ਸਰਾਪ ਮੰਗਲਵਾਰ, 3ਜੇ ਦਿਨ ਵਿੱਚ ਦਿੱਤਾ ਸੀ, ਜਦੋਂ ਕਿ ਉਸਦੇ ਉੱਤੇ ਪਰਮੇਸ਼ੁਰ ਦੇ ਚੁਣੇ ਹੋਏ ਲੇਲੇ ਵਜੋਂ ਧਿਆਨ ਦਿੱਤਾ ਗਿਆ ਸੀ। ਦਿਨ 4 ਵਿੱਚ ਉਹ ਆਪਣੀ ਫਿਰ ਦੁਬਾਰਾ ਆਮਦ ਦੇ ਬਾਰੇ ਵਿੱਚ ਦੱਸਦਾ ਹੈ, ਇੱਕ ਕਲਕੀ ਦਾ ਅਵਤਾਰ ਜਿਹੜਾ ਸਾਰੀਆਂ ਗਲਤੀਆਂ ਨੂੰ ਦੂਰ ਕਰੇਗਾ।