ਯਿਸੂ ਨੇ ਦਿਨ 3 ਵਿੱਚ ਆਪਣੀ ਕੌਮ ਨੂੰ ਅਸੀਰੀ ਵਿੱਚ ਜਾਣ ਲਈ ਸਰਾਪ ਦਿੱਤਾ। ਯਿਸੂ ਨੇ ਇਹ ਵੀ ਭਵਿੱਖਬਾਣੀ ਕੀਤੀ ਸੀ ਕਿ ਉਸਦਾ ਸਰਾਪ ਖ਼ਤਮ ਹੋ ਜਾਵੇਗਾ, ਅਤੇ ਉਹ ਘਟਨਾਵਾਂ ਵਾਪਰਨਗੀਆਂ ਜਿਹੜੀਆਂ ਜੁਗ ਦਾ ਅੰਤ ਕਰਨਗੀਆਂ। ਚੇਲਿਆਂ ਨੇ ਇਸਦੇ ਬਾਰੇ ਪੁੱਛਿਆ ਅਤੇ ਯਿਸੂ ਨੇ ਉਨ੍ਹਾਂ ਨੂੰ ਕਲਕੀ (ਕਲਕੀਨ) ਦੇ ਅਵਤਾਰ ਵਾਂਙੁ ਆਪਣੀ ਫਿਰ ਦੁਬਾਰਾ ਹੋਣ ਵਾਲੀ ਆਮਦ ਦੇ ਬਾਰੇ ਸਮਝਾਇਆ।
ਉਸਨੇ ਇੰਝ ਕਹਿ ਕੇ ਅਰੰਭ ਕੀਤਾ।
1ਯਿਸੂ ਹੈਕਲੋਂ ਬਾਹਰ ਨਿੱਕਲ ਕੇ ਚੱਲਿਆ ਜਾਂਦਾ ਸੀ ਕਿ ਉਹ ਦੇ ਚੇਲੇ ਉਸ ਕੋਲ ਆਏ ਜੋ ਹੈਕਲ ਦੀਆਂ ਇਮਾਰਤਾਂ ਉਹ ਨੂੰ ਵਿਖਾਲਣ 2ਪਰ ਉਸ ਨੇ ਅੱਗੋਂ ਉਨ੍ਹਾਂ ਨੂੰ ਕਿਹਾ, ਕੀ ਤੁਸੀਂ ਇਨ੍ਹਾਂ ਸਭਨਾਂ ਚੀਜ਼ਾਂ ਨੂੰ ਨਹੀਂ ਵੇਖਦੇ? ਮੈਂ ਤੁਹਾਨੂੰ ਸੱਤ ਆਖਦਾ ਹਾਂ ਜੋ ਐਥੇ ਪੱਥਰ ਉੱਤੇ ਪੱਥਰ ਛੱਡਿਆ ਨਾ ਜਾਏਗਾ ਜੋ ਡੇਗਿਆ ਨਾ ਜਾਵੇ।। 3ਜਦ ਉਹ ਜੈਤੂਨ ਦੇ ਪਹਾੜ ਉੱਤੇ ਬੈਠਾ ਹੋਇਆ ਸੀ ਉਹ ਦੇ ਚੇਲੇ ਉਹ ਤੇ ਕੋਲ ਵੱਖਰੇ ਹੋ ਕੇ ਆਏ ਅਤੇ ਪੁੱਛਿਆ, ਸਾਨੂੰ ਦੱਸ ਜੋ ਏਹ ਗੱਲਾਂ ਕਦ ਹੋਣਗੀਆਂ ਅਤੇ ਤੇਰੇ ਆਉਣ ਅਰ ਜੁਗ ਦੇ ਅੰਤ ਦਾ ਕੀ ਲੱਛਣ ਹੋਊ?
ਮੱਤੀ 24:1-3
ਉਸਨੇ ਆਪਣੇ ਸਰਾਪ ਦਾ ਵੇਰਵਾ ਦੇ ਕੇ ਅਰੰਭ ਕੀਤਾ। ਫਿਰ ਸ਼ਾਮ ਨੂੰ ਉਹ ਹੈਕਲ ਅਰਥਾਤ ਮੰਦਰ ਨੂੰ ਛੱਡਦਾ ਹੋਇਆ ਯਰੂਸ਼ਲਮ ਤੋਂ ਬਾਹਰ ਜੈਤੂਨ ਦੇ ਪਹਾੜ ਵੱਲ ਨਿਕਲ ਗਿਆ (i)। ਕਿਉਂਕਿ ਯਹੂਦੀ ਦਿਨ ਸੂਰਜ ਡੁੱਬਣ ਤੋਂ ਬਾਅਦ ਸ਼ੁਰੂ ਹੁੰਦਾ ਸੀ, ਇਹ ਹੁਣ ਹਫ਼ਤੇ ਦਾ 4ਥਾ ਦਿਨ ਸੀ ਜਦੋਂ ਉਸਨੇ ਆਪਣੀ ਵਾਪਸੀ ਬਾਰੇ ਗੱਲ ਕੀਤੀ।
ਮਿਥਿਹਾਸਕ ਕਹਾਣੀਆਂ ਵਿੱਚ ਕਲਕੀ
ਗਰੁੜ ਪੁਰਾਣ ਵਿੱਚ, ਕਲਕੀ ਨੂੰ ਵਿਸ਼ਨੂੰ ਦੇ ਦਸ਼ਾਵਤਾਰ ਦਾ ਅਖੀਰਲਾ ਅਵਤਾਰ (ਦਸ ਮੁੱਢਲੇ ਅਵਤਾਰ/ਦੇਹਧਾਰਨ) ਦੱਸਿਆ ਗਿਆ ਹੈ। ਕਾਲੇ ਜੁਗ ਅਰਥਾਤ ਅਜੋਕੇ ਜੁਗ ਦੇ ਅੰਤ ਵਿੱਚ ਕਲਕੀ ਦਾ ਅਵਤਾਰ ਹੋਵੇਗਾ। ਪੁਰਾਣਾਂ ਵਿੱਚ ਕਿਹਾ ਗਿਆ ਹੈ ਕਿ ਕਲਕੀ ਦੇ ਪਰਗਟ ਹੋਣ ਤੋਂ ਠੀਕ ਪਹਿਲਾਂ ਹੀ ਸੰਸਾਰ ਆਗੁਣਹਾਰੀ ਹੋ ਜਾਵੇਗਾ, ਧਰਮ ਕਮਜੋਰ ਪੈ ਜਾਵੇਗਾ। ਲੋਕ ਗੈਰ ਕੁਦਰਤੀ ਸੈਕਸ, ਨੰਗਪੁਣੇ ਨੂੰ ਪਿਆਰ ਕਰਨ ਵਾਲੇ ਅਤੇ ਕੁਧਰਮ ਨਾਲ ਭਰੇ ਹੋਏ ਆਚਰਣ ਨਾਲ ਜੁੜੇ ਰਹਿਣ ਵਿੱਚ ਰੁੱਝ ਜਾਣਗੇ, ਅਤੇ ਇਸਦੇ ਨਾਲ ਹੀ ਵੱਖੋ-ਵੱਖਰੀਆਂ ਕੁਦਰਤੀ ਆਫ਼ਤਾਂ ਅਤੇ ਬਿਪਤਾਵਾਂ ਆਉਣਗੀਆਂ। ਇਸ ਸਮੇਂ, ਕਲਕੀ ਦਾ ਅਵਤਾਰ ਅੱਗ ਦੀ ਚਮਕੀਲੀ ਤਲਵਾਰ ਲਈ ਹੋਏ ਅਤੇ ਘੋੜੇ ਦੀ ਸਵਾਰੀ ਕਰਦਾ ਹੋਇਆ ਪਰਗਟ ਹੋਵੇਗਾ। ਕਲਕੀ ਧਰਤੀ ਉੱਤੇ ਇੱਕ ਨਵੇਂ ਜੁਗ ਦੀ ਅਰੰਭ ਕਰੇਗਾ ਅਤੇ ਇਸ ਵਿੱਚ ਰਹਿੰਦੇ ਦੁਸ਼ਟ ਲੋਕਾਂ ਨੂੰ ਖ਼ਤਮ ਕਰ ਦਵੇਗਾ, ਸਿੱਟੇ ਵੱਜੋਂ ਸੰਸਾਰ ਵਿੱਚ ਸਤਿਜੁਗ ਦੀ ਵਾਪਸੀ ਹੋਵੇਗੀ।
ਹਾਲਾਂਕਿ, ਵਿਕੀਪੀਡੀਆ ਕਹਿੰਦੀ ਹੈ ਕਿ ਕਲਕੀ/ਕਲਕੀਨ ਦਾ ਜ਼ਿਕਰ ਵੇਦਾਂ ਵਿੱਚ ਨਹੀਂ ਮਿਲਦਾ ਹੈ। ਉਹ ਮਹਾਂਭਾਰਤ ਵਿੱਚ ਪਹਿਲੀ ਵਾਰ 6ਵੇਂ ਅਵਤਾਰ ਦੇ ਰੂਪ ਵਿੱਚ ਪਰਸ਼ੂਰਾਮ ਦੇ ਵਿਸਥਾਰ ਨਾਲ ਪਰਗਟ ਹੋਇਆ ਸੀ। ਮਹਾਭਾਰਤ ਕਹਿੰਦੀ ਹੈ ਕਿ, ਕਲਕੀ ਸਿਰਫ਼ ਦੁਸ਼ਟ ਪਾਤਸ਼ਾਹਾਂ ਦਾ ਹੀ ਨਾਸ਼ ਕਰਦਾ ਹੈ, ਪਰ ਸਤਿਜੁਗ ਨੂੰ ਸੁਰਜੀਤ ਨਹੀਂ ਕਰਦਾ ਹੈ। ਵਿਦਵਾਨ ਸੁਝਾਓ ਦਿੰਦੇ ਹਨ ਕਿ 7-9 ਵੀਂ ਈ. ਸ. ਦੀਆਂ ਸਦੀਆਂ ਵਿੱਚ, ਕਲਕੀ ਦੀ ਧਾਰਨਾ ਵਿਕਸਤ ਹੁੰਦੀ ਪ੍ਰਤੀਤ ਹੁੰਦੀ ਹੈ।
ਕਲਕੀ ਲਈ ਪੁਰਜ਼ੋਰ ਇੱਛਿਆ ਦਾ ਹੋਣਾ
ਕਲਕੀ ਅਤੇ ਹੋਰ ਪਰੰਪਰਾਵਾਂ ਵਿੱਚ ਇਸੇ ਤਰ੍ਹਾਂ ਦੇ ਵਿਅਕਤੀਆਂ (ਬੁੱਧ ਧਰਮ ਵਿੱਚ ਮੈਇਤਰੀਆ, ਇਸਲਾਮ ਵਿੱਚ ਮਹਿੰਦੀ, ਅਤੇ ਸਿੱਖ ਧਰਮ ਵਿੱਚ ਮਹਿੰਦੀ ਮੀਰ) ਦੇ ਆਉਣ ਦੀ ਧਾਰਨਾ ਦਾ ਵਿਕਾਸ ਸਾਡੀ ਕੁਦਰਤੀ ਸਮਝ ਨੂੰ ਦਰਸਾਉਂਦਾ ਹੈ ਕਿ ਸੰਸਾਰ ਵਿੱਚ ਕੁੱਝ ਤਾਂ ਗ਼ਲਤ ਹੈ। ਅਸੀਂ ਚਾਹੁੰਦੇ ਹਾਂ ਕਿ ਕੋਈ ਆਵੇ ਅਤੇ ਇਸ ਨੂੰ ਸਹੀ ਕਰੇ। ਅਸੀਂ ਚਾਹੁੰਦੇ ਹਾਂ ਕਿ ਉਹ ਬੁਰਿਆਈ ਨਾਲ ਭਰੇ ਹੋਏ ਜ਼ੁਲਮਾਂ ਨੂੰ ਦੂਰ ਕਰੇ, ਭਰਿਸ਼ਟਾਚਾਰ ਨੂੰ ਦੂਰ ਕਰੇ ਅਤੇ ਧਰਮ ਨੂੰ ਉੱਚਾ ਚੁੱਕੇ। ਪਰ ਅਸੀਂ ਭੁੱਲ ਜਾਂਦੇ ਹਾਂ ਕਿ ਉਸਨੂੰ ਸੰਸਾਰ ਵਿੱਚੋਂ ਸਿਰਫ਼ ‘ਬੁਰਿਆਈਆਂ ਨੂੰ ਦੂਰ ਨਹੀਂ ਕਰਨਾ’, ਸਗੋਂ ਸਾਡੇ ਅੰਦਰ ਵਾਸ ਕਰਦੇ ਹੋਏ ਭਰਿਸ਼ਟਾਚਾਰ ਨੂੰ ਵੀ ਦੂਰ ਕਰਨਾ ਚਾਹੀਦਾ ਹੈ। ਦੂਜੇ ਪਵਿੱਤਰ ਗ੍ਰੰਥਾਂ ਵੱਲੋਂ ਕਿਸੇ ਵਿਅਕਤੀ ਦੇ ਆਉਣ ਅਤੇ ਬੁਰਿਆਈ ਨੂੰ ਖ਼ਤਮ ਕਰਨ ਦੀ ਪੁਰਜ਼ੋਰ ਇੱਛਿਆ ਨੂੰ ਪਰਗਟ ਕਰਨ ਤੋਂ ਬਹੁਤ ਪਹਿਲਾਂ, ਯਿਸੂ ਨੇ ਸਿਖਾਇਆ ਕਿ ਕਿਵੇਂ ਦੋ-ਹਿੱਸਿਆਂ ਦੇ ਵਿੱਚ ਵੰਡੇ ਹੋਏ ਆਪਣੇ ਕੰਮ ਨੂੰ ਪੂਰਿਆਂ ਕਰੇਗਾ। ਆਪਣੀ ਪਹਿਲੀ ਆਮਦ ‘ਤੇ ਉਹ ਸਾਡੇ ਅੰਦਰੂਨੀ ਭਰਿਸ਼ਟਾਚਾਰ ਨੂੰ ਸਾਫ਼ ਕਰਦਾ ਹੈ, ਪਰ ਆਪਣੀ ਦੂਸਰੀ ਆਮਦ ‘ਤੇ ਉਹ ਸਰਕਾਰ ਅਤੇ ਸਮਾਜਿਕ ਅਧਰਮ ਦਾ ਨਿਪਟਾਰਾ ਕਰਦਾ ਹੈ। ਯਿਸੂ ਨੇ ਆਪਣੀ ਦੂਜੀ ਆਮਦ ਦੇ ਬਾਰੇ ਇਸ ਹਫ਼ਤੇ ਦੇ ਦਿਨ 4 ਵਿੱਚ ਗੱਲਬਾਤ, ਆਪਣੀ ਵਾਪਸੀ ਦੇ ਆਉਣ ਦੇ ਨਿਸ਼ਾਨਾਂ ਦਾ ਬਿਆਨ ਕਰਦੇ ਹੋਇਆ ਕੀਤੀ।
ਦਿਨ 4 – ਉਸਦੀ ਵਾਪਸੀ ਦੇ ਨਿਸ਼ਾਨ
4ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਚੌਕਸ ਰਹੋ ਭਈ ਤੁਹਾਨੂੰ ਕੋਈ ਭੁਲਾਵੇ ਵਿੱਚ ਨਾ ਪਾਵੇ 5ਕਿਉਂ ਜੋ ਮੇਰਾ ਨਾਮ ਧਾਰ ਕੇ ਬਥੇਰੇ ਇਹ ਕਹਿੰਦੇ ਆਉਣਗੇ ਜੋ ਮੈਂ ਮਸੀਹ ਹਾਂ ਅਤੇ ਬਹੁਤਿਆਂ ਨੂੰ ਭੁਲਾਵੇ ਵਿੱਚ ਪਾ ਦੇਣਗੇ 6ਤੁਸੀਂ ਲੜਾਈਆਂ ਅਤੇ ਲੜਾਈਆਂ ਦੀਆਂ ਅਵਾਈਆਂ ਸੁਣੋਗੇ। ਖ਼ਬਰਦਾਰ ਕਿਤੇ ਘਬਰਾ ਨਾ ਜਾਣਾ ਕਿਉਂ ਜੋ ਏਹ ਗੱਲਾਂ ਤਾਂ ਹੋਣੀਆਂ ਹੀ ਹਨ ਪਰ ਅਜੇ ਅੰਤ ਨਹੀਂ 7ਕੌਮ ਕੌਮ ਉੱਤੇ ਅਤੇ ਪਾਤਸ਼ਾਹੀ ਪਾਤਸ਼ਾਹੀ ਉੱਤੇ ਚੜ੍ਹਾਈ ਕਰੇਗੀ ਅਤੇ ਥਾਂ ਥਾਂ ਕਾਲ ਪੈਣਗੇ ਅਤੇ ਭੁਚਾਲ ਆਉਣਗੇ 8ਪਰ ਇਹ ਸਭ ਕੁਝ ਪੀੜਾਂ ਦਾ ਅਰੰਭ ਹੈ 9ਤਦ ਉਹ ਤੁਹਾਨੂੰ ਬਿਪਤਾ ਲਈ ਫੜਵਾ ਦੇਣਗੇ ਅਰ ਤੁਹਾਨੂੰ ਮਾਰ ਦੇਣਗੇ ਅਤੇ ਮੇਰੇ ਨਾਮ ਦੇ ਕਾਰਨ ਸਾਰੀਆਂ ਕੌਮਾਂ ਤੁਹਾਡੇ ਨਾਲ ਵੈਰ ਰੱਖਣਗੀਆਂ 10ਅਤੇ ਉਸ ਸਮੇ ਬਥੇਰੇ ਠੋਕਰ ਖਾਣਗੇ ਅਤੇ ਇੱਕ ਦੂਏ ਨੂੰ ਫੜਵਾਏਗਾ ਅਤੇ ਇੱਕ ਦੂਏ ਨਾਲ ਵੈਰ ਰੱਖੇਗਾ 11ਅਰ ਬਹੁਤ ਸਾਰੇ ਝੂਠੇ ਨਬੀ ਉੱਠਣਗੇ ਅਤੇ ਬਥੇਰਿਆਂ ਨੂੰ ਭੁਲਾਵੇ ਵਿੱਚ ਪਾ ਦੇਣਗੇ 12ਅਤੇ ਕੁਧਰਮ ਦੇ ਵਧਣ ਕਰਕੇ ਬਹੁਤਿਆਂ ਦੀ ਪ੍ਰੀਤ ਠੰਢੀ ਹੋ ਜਾਵੇਗੀ 13ਪਰ ਜਿਹੜਾ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ 14ਅਤੇ ਰਾਜ ਦੀ ਇਸ ਖ਼ਸ਼ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।। 15ਉਪਰੰਤ ਜਦ ਤੁਸੀਂ ਉਸ ਉਜਾੜਨ ਵਾਲੀ ਘਿਣਾਉਣੀ ਚੀਜ਼ ਨੂੰ ਜਿਹ ਦੀ ਖ਼ਬਰ ਦਾਨੀਏਲ ਨਬੀ ਨੇ ਦਿੱਤੀ ਪਵਿੱਤ੍ਰ ਥਾਂ ਵਿੱਚ ਖੜੀ ਵੇਖੋਗੇ (ਵਾਚਣ ਵਾਲਾ ਸਮਝ ਲਵੇ) 16ਤਦ ਓਹ ਜਿਹੜੇ ਯਹੂਦਿਯਾ ਵਿੱਚ ਹੋਣ ਪਹਾੜਾਂ ਉੱਤੇ ਭੱਜ ਜਾਣ 17ਜਿਹੜਾ ਕੋਠੇ ਉੱਤੇ ਹੋਵੇ ਉਹ ਆਪਣੇ ਘਰ ਵਿੱਚ ਅਸਬਾਬ ਲੈਣ ਨੂੰ ਹੇਠਾਂ ਨਾ ਉੱਤਰੇ 18ਅਤੇ ਜਿਹੜਾ ਖੇਤ ਵਿੱਚ ਹੋਵੇ ਆਪਣੇ ਲੀੜੇ ਲੈਣ ਨੂੰ ਪਿਛਾਹਾਂ ਨਾ ਮੁੜੇ 19ਪਰ ਹਮਸੋਸ ਉਨ੍ਹਾਂ ਉੱਤੇ ਜਿਹੜੀਆਂ ਉਨ੍ਹੀਂ ਦਿਨੀਂ ਗਰਭਣੀਆਂ ਅਤੇ ਦੁੱਧ ਚੁੰਘਾਉਣ ਵਾਲੀਆਂ ਹੋਣ! 20ਪਰ ਤੁਸੀਂ ਪ੍ਰਾਰਥਨਾ ਕਰੋ ਜੋ ਤੁਹਾਡਾ ਭੱਜਣਾ ਸਿਆਲ ਵਿੱਚ ਯਾ ਸਬਤ ਦੇ ਦਿਨ ਨਾ ਹੋਵੇ 21ਕਿਉਂ ਜੋ ਉਸ ਸਮੇ ਅਜਿਹਾ ਵੱਡਾ ਕਸ਼ਟ ਹੋਵੇਗਾ ਜੋ ਜਗਤ ਦੇ ਮੁੱਢੋਂ ਲੈ ਕੇ ਨਾ ਹੁਣ ਤੋੜੀ ਹੋਇਆ ਅਤੇ ਨਾ ਕਦੇ ਹੋਵੇਗਾ 22ਅਰ ਜੇ ਓਹ ਦਿਨ ਘਟਾਏ ਨਾ ਜਾਂਦੇ ਤਾਂ ਕੋਈ ਸਰੀਰ ਨਾ ਬਚਦਾ ਪਰ ਓਹ ਦਿਨ ਚੁਣਿਆਂ ਹੋਇਆਂ ਦੀ ਖ਼ਾਤਰ ਘਟਾਏ ਜਾਣਗੇ 23ਤਦ ਜੇ ਕੋਈ ਤੁਹਾਨੂੰ ਆਖੇ, ਵੇਖੋ ਮਸੀਹ ਐਥੇ ਜਾ ਉੱਥੇ ਹੈ ਤਾਂ ਸੱਚ ਨਾ ਮੰਨਣਾ 24ਕਿਉਂਕਿ ਝੂਠੇ ਮਸੀਹ ਅਤੇ ਝੂਠੇ ਨਬੀ ਉੱਠਣਗੇ ਅਰ ਅਜੇਹੇ ਵੱਡੇ ਨਿਸ਼ਾਨ ਅਤੇ ਅਚਰਜ ਕੰਮ ਵਿਖਾਉਣਗੇ ਕਿ ਜੇ ਹੋ ਸੱਕਦਾ ਹੈ ਤਾਂ ਓਹ ਚੁਣਿਆਂ ਹੋਇਆਂ ਨੂੰ ਵੀ ਭੁਲਾਵੇ ਵਿੱਚ ਪਾ ਦਿੰਦੇ 25ਵੇਖੋ ਮੈਂ ਤੁਹਾਨੂੰ ਅੱਗੋਂ ਹੀ ਦੱਸ ਦਿੱਤਾ 26ਇਸ ਲਈ ਜੇ ਓਹ ਤੁਹਾਨੂੰ ਆਖਣ, ਵੇਖੋ ਉਹ ਉਜਾੜ ਵਿੱਚ ਹੈ ਤਾਂ ਬਾਹਰ ਨਾ ਜਾਣਾ। ਵੇਖੋ ਉਹ ਅੰਦਰਲੀਆਂ ਕੋਠੜੀਆਂ ਵਿੱਚ ਹੈ ਤਾਂ ਸਤ ਨਾ ਮੰਨਣਾ। 27ਕਿਉਂਕਿ ਜਿਸ ਤਰਾਂ ਬਿਜਲੀ ਚੜ੍ਹਦਿਓ ਚਮਕਾਰਾ ਮਾਰ ਕੇ ਲਹਿੰਦੇ ਤੀਕਰ ਦਿਸਦੀ ਹੈ ਉਸੇ ਤਰਾਂ ਮਨੁੱਖ ਦੇ ਪੁੱਤ੍ਰ ਦਾ ਆਉਣਾ ਹੋਵੇਗਾ 28ਜਿੱਥੇ ਮੁਰਦਾਰ ਹੈ ਉੱਥੇ ਗਿਲਝਾਂ ਇਕੱਠੀਆਂ ਹੋਣਗੀਆਂ।। 29ਉਨ੍ਹਾਂ ਦਿਨਾਂ ਦੇ ਕਸ਼ਟ ਦੇ ਪਿੱਛੋਂ ਝੱਟ ਸੂਰਜ ਅਨ੍ਹੇਰਾ ਹੋ ਜਾਵੇਗਾ ਅਤੇ ਚੰਦ ਆਪਣੀ ਚਾਨਣੀ ਨਾ ਦੇਵੇਗਾ ਅਰ ਤਾਰੇ ਅਕਾਸ਼ ਤੋਂ ਡਿੱਗ ਪੈਣਗੇ ਅਤੇ ਅਕਾਸ਼ਾਂ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ 30ਤਦ ਮਨੁੱਖ ਦੇ ਪੁੱਤ੍ਰ ਦਾ ਨਿਸ਼ਾਨ ਅਕਾਸ਼ ਵਿੱਚ ਪਰਗਟ ਹੋਵੇਗਾ ਅਰ ਤਦੋਂ ਧਰਤੀ ਦੀਆਂ ਸਾਰੀਆਂ ਕੌਮਾਂ ਪਿੱਟਣਗੀਆਂ ਅਤੇ ਮਨੁੱਖ ਦੇ ਪੁੱਤ੍ਰ ਨੂੰ ਸਮਰੱਥਾ ਵਿੱਚ ਆਉਂਦਿਆਂ ਵੇਖਣਗੀਆਂ 31ਅਤੇ ਉਹ ਤੁਰਹੀ ਦੀ ਵੱਡੀ ਅਵਾਜ਼ ਨਾਲ ਆਪਣੇ ਦੂਤਾਂ ਨੂੰ ਭੇਜੇਗਾ ਅਰ ਓਹ ਚੌਹਾਂ ਕੂੰਟਾਂ ਤੋਂ ਅਕਾਸ਼ ਦੇ ਉਸ ਸਿਰੇ ਤੋਂ ਲੈਕੇ ਐਸ ਸਿਰੇ ਤੀਕਰ ਉਹ ਦੇ ਚੁਣਿਆ ਹੋਇਆਂ ਨੂੰ ਇਕੱਠਿਆ ਕਰਨਗੇ।
ਮੱਤੀ 24:4-31
ਦਿਨ 4 ਵਿੱਚ ਯਿਸੂ ਨੇ ਹੈਕਲ ਅਰਥਾਤ ਮੰਦਰ ਦੀ ਹੋਣ ਵਾਲੀ ਤਬਾਹੀ ਨੂੰ ਵੇਖਿਆ। ਉਸਨੇ ਸਿੱਖਿਆ ਦਿੱਤੀ ਕਿ ਉਸਦੀ ਆਮਦ ਤੋਂ ਪਹਿਲਾਂ ਪੂਰੇ ਸੰਸਾਰ ਵਿੱਚ ਬੁਰਿਆਈ ਵੱਧ ਜਾਵੇਗੀ, ਭੁਚਾਲ, ਅਕਾਲ, ਲੜਾਈਆਂ ਅਤੇ ਸਤਾਓ ਦਾ ਵਾਧਾ ਹੋਵੇਗਾ। ਇਸਦੇ ਨਾਲ ਹੀ, ਉਸਨੇ ਭਵਿੱਖਬਾਣੀ ਕੀਤੀ ਕਿ ਖੁਸ਼ਖਬਰੀ ਦਾ ਪ੍ਰਚਾਰ ਪੂਰੇ ਸੰਸਾਰ ਵਿੱਚ ਕੀਤਾ ਜਾਵੇਗਾ (ਆਇਤ 14)। ਜਿਵੇਂ ਸੰਸਾਰ ਮਸੀਹ ਦੇ ਵਿੱਖੇ ਸਿੱਖਾਉਂਦਾ ਹੈ, ਉਸੇ ਤਰ੍ਹਾਂ ਝੂਠੇ ਗੁਰੂਆਂ ਅਤੇ ਉਸ ਦੇ ਆਉਣ ਬਾਰੇ ਝੂਠੇ ਦਾਅਵਿਆਂ ਦੀ ਗਿਣਤੀ ਵਿੱਚ ਵਾਧਾ ਹੋਵੇਗਾ। ਜੰਗਾ, ਦੁੱਖਾਂ ਅਤੇ ਪ੍ਰੇਸ਼ਾਨੀਆਂ ਦੇ ਵਿੱਚਕਾਰ ਉਸਦੀ ਆਮਦ ਦੇ ਵਿੱਚ ਨਿਰਪੱਖ ਬ੍ਰਹਿਮੰਡੀ ਗੜਬੜੀ ਸੱਚੀ ਨਿਸ਼ਾਨੀ ਹੋਵੇਗੀ। ਉਹ ਤਾਰਿਆਂ, ਸੂਰਜ ਅਤੇ ਚੰਦ ਤੋਂ ਚਾਨਣ ਖੋਹ ਲਵੇਗਾ।
ਉਸਦੀ ਆਮਦ ਦਾ ਵੇਰਵਾ
ਯੂਹੰਨਾ ਨੇ ਬਾਅਦ ਵਿੱਚ ਉਸਦੀ ਆਮਦ ਬਾਰੇ ਦੱਸਿਆ ਕਿ ਇਹ ਕਲਕੀ ਵਾਂਙੁ ਹੋਵੇਗਾ:
11ਮੈਂ ਅਕਾਸ਼ ਨੂੰ ਖੁਲ੍ਹਿਆ ਹੋਇਆ ਡਿੱਠਾ, ਤਾਂ ਕੀ ਵੇਖਦਾ ਹਾਂ ਭਈ ਇੱਕ ਨੁਕਰਾ ਘੋੜਾ ਹੈ ਅਤੇ ਉਹ ਦਾ ਸਵਾਰ “ਵਫ਼ਾਦਾਰ” ਅਤੇ “ਸੱਚਾ” ਸਦਾਉਂਦਾ ਹੈ ਅਤੇ ਉਹ ਧਰਮ ਨਾਲ ਨਿਆਉਂ ਅਤੇ ਜੁੱਧ ਕਰਦਾ ਹੈ 12ਉਹ ਦੀਆਂ ਅੱਖੀਆਂ ਅੱਗ ਦੀ ਲਾਟ ਹਨ ਅਤੇ ਉਹ ਦੇ ਸਿਰ ਉੱਤੇ ਬਹੁਤ ਸਾਰੇ ਮੁਕਟ ਹਨ ਅਤੇ ਉਹ ਦਾ ਇੱਕ ਨਾਮ ਲਿਖਿਆ ਹੋਇਆ ਹੈ ਜਿਹ ਨੂੰ ਉਹ ਦੇ ਬਿਨਾ ਹੋਰ ਕੋਈ ਨਹੀਂ ਜਾਣਦਾ 13ਅਤੇ ਉਹ ਇੱਕ ਬਸਤਰ ਲਹੂ ਨਾਲ ਛਿੜਕਿਆ ਹੋਇਆ ਪਹਿਨੇ ਹੋਏ ਹੈ ਅਤੇ ਉਹ ਦਾ ਨਾਮ “ਪਰਮੇਸ਼ੁਰ ਦਾ ਸ਼ਬਦ” ਅਖਵਾਉਂਦਾ ਹੈ 14ਅਤੇ ਜਿਹੜੀਆਂ ਫੌਜਾਂ ਸੁਰਗ ਵਿੱਚ ਹਨ ਓਹ ਚਿੱਟੇ ਅਤੇ ਸਾਫ਼ ਕਤਾਨੀ ਕੱਪੜੇ ਪਹਿਨੀ ਨੁਕਰਿਆਂ ਘੋੜਿਆਂ ਉੱਤੇ ਉਹ ਦੇ ਮਗਰ ਮਗਰ ਆਉਂਦੀਆਂ ਹਨ 15ਅਤੇ ਉਹ ਦੇ ਮੂੰਹ ਵਿੱਚੋਂ ਇੱਕ ਤਿੱਖੀ ਤਲਵਾਰ ਨਿੱਕਲਦੀ ਹੈ ਭਈ ਓਸ ਨਾਲ ਉਹ ਕੌਮਾਂ ਨੂੰ ਮਾਰੇ ਅਤੇ ਉਹ ਲੋਹੇ ਦੇ ਡੰਡੇ ਨਾਲ ਓਹਨਾਂ ਉੱਤੇ ਹਕੂਮਤ ਕਰੇਗਾ, ਅਤੇ ਉਹ ਪਰਮੇਸ਼ੁਰ ਸਰਬ ਸ਼ਕਤੀਮਾਨ ਦੇ ਅੱਤ ਵੱਡੇ ਕ੍ਰੋਧ ਦੀ ਮੈ ਦੇ ਚੁਬੱਚੇ ਨੂੰ ਲਿਤਾੜਦਾ ਹੈ 16ਉਹ ਦੇ ਬਸਤਰ ਉੱਤੇ ਅਰ ਉਹ ਦੇ ਪੱਟ ਉੱਤੇ ਏਹ ਨੇਮ ਲਿਖਿਆ ਹੋਇਆ ਹੈ, – “ਰਾਜਿਆਂ ਦਾ ਰਾਜਾ ਅਤੇ ਪ੍ਰਭੁਆਂਦਾ ਪ੍ਰਭੁ”।। 17ਮੈਂ ਇੱਕ ਦੂਤ ਨੂੰ ਸੂਰਜ ਵਿੱਚ ਖਲੋਤਾ ਵੇਖਿਆ ਅਤੇ ਉਸ ਨੇ ਓਹਨਾਂ ਸਭਨਾਂ ਪੰਛੀਆਂ ਨੂੰ ਜਿਹੜੇ ਅਕਾਸ਼ ਵਿੱਚ ਉੱਡਦੇ ਹਨ ਵੱਡੀ ਅਵਾਜ਼ ਨਾਲ ਹਾਕ ਮਾਰ ਕੇ ਆਖਿਆ, ਆਓ ਚੱਲੋ ਅਤੇ ਪਰਮੇਸ਼ੁਰ ਦੀ ਵੱਡੀ ਦਾਉਤ ਲਈ ਇਕੱਠੇ ਹੋਵੋ! 18ਭਈ ਤੁਸੀਂ ਰਾਜਿਆਂ ਦਾ ਮਾਸ, ਘੋੜਿਆਂ ਦਾ ਮਾਸ, ਮਹਾ ਬਲੀਆਂ ਦਾ ਮਾਸ, ਘੋੜਿਆਂ ਨਾਲੇ ਉਨ੍ਹਾਂ ਦੇ ਸਵਾਰਾਂ ਦਾ ਮਾਸ ਅਤੇ ਅਜ਼ਾਦਾਂ ਕੀ ਗੁਲਾਮਾਂ, ਕੀ ਛੋਟਿਆਂ ਕੀ ਵੱਡਿਆਂ, ਸਭਨਾਂ ਦਾ ਮਾਸ ਛਕੋ!।। 19ਫੇਰ ਮੈਂ ਵੇਖਿਆ ਭਈ ਉਹ ਦਰਿੰਦਾ ਅਤੇ ਧਰਤੀ ਦੇ ਰਾਜੇ ਅਤੇ ਉਨ੍ਹਾਂ ਦੀਆਂ ਫੌਜਾਂ ਇਕੱਠੀਆਂ ਹੋਈਆਂ ਭਈ ਉਹ ਦੇ ਨਾਲ ਜਿਹੜਾ ਘੋੜੇ ਉੱਤੇ ਸਵਾਰ ਸੀ ਅਤੇ ਉਹ ਦੀ ਫੌਜ ਨਾਲ ਜੁੱਧ ਕਰਨ 20ਅਤੇ ਉਹ ਦਰਿੰਦਾ ਫੜਿਆ ਗਿਆ ਅਤੇ ਉਹ ਦੇ ਨਾਲ ਉਹ ਝੂਠਾ ਨਬੀ ਭੀ ਜਿਹ ਨੇ ਉਹ ਦੇ ਸਾਹਮਣੇ ਓਹ ਨਿਸ਼ਾਨੀਆਂ ਵਿਖਾਈਆਂ ਜਿਨ੍ਹਾ ਨਾਲ ਉਸ ਨੇ ਓਹਨਾਂ ਨੂੰ ਭਰਮਾ ਛੱਡਿਆ ਸੀ ਜਿੰਨ੍ਹਾਂ ਉਸ ਦਰਿੰਦੇ ਦਾ ਦਾਗ ਲੁਕਾਇਆ ਸੀ, ਨਾਲੇ ਓਹਨਾਂ ਨੂੰ ਜਿਹੜੇ ਉਹ ਦੀ ਮੂਰਤੀ ਪੂਜਾ ਕਰਦੇ ਸਨ । ਏਹ ਦੋਵੇਂ ਓਸ ਅੱਗ ਦੀ ਝੀਲ ਵਿੱਚ ਜਿਹੜੀ ਗੰਧਕ ਨਾਲ ਬਲਦੀ ਹੈ ਜੀਉਂਦੇ ਜੀ ਸੁੱਟੇ ਗਏ ! 21ਅਤੇ ਹੋਰ ਸਭ ਓਸ ਘੋੜੇ ਦੇ ਸਵਾਰ ਦੀ ਤਲਵਾਰ ਨਾਲ ਜੋ ਉਹ ਦੇ ਮੂੰਹ ਵਿੱਚੋਂ ਨਿੱਕਲਦੀ ਸੀ ਵੱਢੇ ਗਏ ਅਤੇ ਸਾਰੇ ਪੰਛੀ ਓਹਨਾਂ ਦੇ ਮਾਸ ਨਾਲ ਰੱਜ ਗਏ।।
ਪਰਕਾਸ਼ ਦੀ ਪੋਥੀ 19:11-21
ਨਿਸ਼ਾਨਾਂ ਦਾ ਮੁਲਾਂਕਣ ਕਰਨਾ
ਅਸੀਂ ਵੇਖ ਸੱਕਦੇ ਹਾਂ ਕਿ ਲੜਾਈਆਂ, ਪਰੇਸ਼ਾਨੀਆਂ ਅਤੇ ਭੁਚਾਲ ਵੱਧ ਰਹੇ ਹਨ – ਇਸ ਲਈ ਉਸਦੀ ਆਮਦ ਦਾ ਸਮਾਂ ਨੇੜੇ ਆ ਰਿਹਾ ਹੈ। ਪਰ ਸੁਰਗ ਵਿੱਚ ਅਜੇ ਵੀ ਕੋਈ ਹਲਚਲ ਨਹੀਂ ਹੈ, ਇਸ ਲਈ ਉਸਦੀ ਵਾਪਸੀ ਅਜੇ ਨਹੀਂ ਹੈ।
ਅਸੀਂ ਉਸ ਦਿਨ ਦੇ ਕਿੰਨੇ ਜਿਆਦਾ ਨੇੜੇ ਹਾਂ?
ਯਿਸੂ ਇਸ ਦਾ ਉੱਤਰ ਇੰਝ ਦਿੰਦਾ ਹੈ
32ਫੇਰ ਹੰਜੀਰ ਦੇ ਬਿਰਛ ਤੋਂ ਇੱਕ ਦ੍ਰਿਸ਼ਟਾਂਤ ਸਿੱਖੋ। ਜਦ ਉਹ ਦੀ ਟਹਿਣੀ ਨਰਮ ਹੁੰਦੀ ਅਤੇ ਪੱਤੇ ਫੁੱਟਦੇ ਹਨ ਤਦ ਜਾਣ ਲੈਂਦੇ ਭਈ ਗਰਮੀ ਦੀ ਰੁੱਤ ਨੇੜੇ ਹੈ 33ਇਸੇ ਤਰਾਂ ਤੁਸੀਂ ਵੀ ਜਾਂ ਇਹ ਸਭ ਕੁਝ ਵੇਖੋ ਤਾਂ ਜਾਣ ਲਓ ਜੋ ਉਹ ਨੇੜੇ ਸਗੋਂ ਬੂਹੇ ਉੱਤੇ ਹੈ 34ਮੈਂ ਤੁਹਾਨੂੰ ਸਤ ਆਖਦਾ ਹਾਂ ਕਿ ਜਦ ਤੀਕਰ ਏਹ ਸਭ ਗੱਲਾਂ ਨਾ ਹੋ ਲੈਣ ਇਹ ਪੀਹੜੀ ਬੀਤ ਨਾ ਜਾਵੇਗੀ 35ਅਕਾਸ਼ ਅਤੇ ਧਰਤੀ ਟਲ ਜਾਣਗੇ ਪਰ ਮੇਰੇ ਬਚਨ ਕਦੇ ਨਾ ਟਲਣਗੇ।
ਮੱਤੀ 24:32-35
ਹੰਜੀਰ ਦਾ ਬਿਰਛ ਸਾਡੀਆਂ ਅੱਖਾਂ ਦੇ ਅੱਗੇ ਹਰਾ ਹੋ ਰਿਹਾ ਹੈ
ਹੰਜੀਰ ਦੇ ਬਿਰਛ ਨੂੰ ਯਾਦ ਕਰੋ ਜਿਹੜਾ ਇਸਰਾਏਲ ਨੂੰ ਵਿਖਾਉਂਦਾ ਹੈ, ਜਿਸ ਨੂੰ ਉਸਨੇ ਦਿਨ 3 ਵਿੱਚ ਸਰਾਪ ਦਿੱਤਾ ਸੀ? ਇਸਰਾਏਲ ਦੇ ਸੁੱਕਣ ਦਾ ਕੰਮ 70 ਈ. ਸ. ਸਾਲ ਵਿੱਚ ਸ਼ੁਰੂ ਹੋਇਆ ਸੀ ਜਦੋਂ ਰੋਮੀਆਂ ਨੇ ਹੈਕਲ ਅਰਥਾਤ ਮੰਦਰ ਨੂੰ ਤਬਾਹ ਕਰ ਦਿੱਤਾ ਸੀ ਅਤੇ ਇਹ 1900 ਸਾਲਾਂ ਤੀਕੁਰ ਚੱਲਦਾ ਰਿਹਾ। ਯਿਸੂ ਨੇ ਸਾਨੂੰ ਦੱਸਿਆ ਕਿ ਹੰਜੀਰ ਦੇ ਬਿਰਛ ਵਿੱਚੋਂ ਬਾਹਰ ਆਉਂਦੀਆਂ ਹਰੀਆਂ ਟਾਹਣੀਆਂ ਨੂੰ ਵੇਖੀਏ, ਜਿਸਤੋਂ ਪਤਾ ਲਗ ਜਾਵੇਗਾ ਕਿ ਉਸ ਦੀ ਵਾਪਸੀ “ਨੇੜੇ” ਹੈ। ਪਿਛਲੇ 70 ਸਾਲਾਂ ਵਿੱਚ ਅਸੀਂ ‘ਹੰਜੀਰ ਦੇ ਬਿਰਛ’ ਨੂੰ ਹਰੇ ਹੁੰਦੇ ਹੋਏ ਅਤੇ ਇਸਦੇ ਉੱਤੇ ਪੱਤਿਆਂ ਨੂੰ ਮੁੜ ਖਿੱਡਦੇ ਹੋਇਆ ਵੇਖਿਆ ਹੈ। ਹਾਂ, ਇਸ ਨੇ ਸਾਡੇ ਸਮਿਆਂ ਵਿੱਚ ਲੜਾਈਆਂ, ਪਰੇਸ਼ਾਨੀਆਂ ਅਤੇ ਮੁਸੀਬਤਾਂ ਨੂੰ ਜੋੜਿਆ ਜਰੂਰ ਹੈ, ਪਰ ਇਹ ਗੱਲ ਸਾਨੂੰ ਹੈਰਾਨ ਨਹੀਂ ਕਰਨੀ ਚਾਹੀਦੀ ਹੈ ਕਿਉਂਕਿ ਅਸੀਂ ਪਹਿਲਾਂ ਹੀ ਇਸਦੇ ਵਿੱਖੇ ਚੇਤਾਵਨੀ ਨੂੰ ਸੁਣ ਚੁੱਕੇ ਹਾਂ।
ਇਸ ਲਈ, ਸਾਨੂੰ ਆਪਣੇ ਸਮੇਂ ਵਿੱਚ ਸਾਵਧਾਨ ਅਤੇ ਸੁਚੇਤ ਰਹਿਣ ਦਾ ਅਭਿਆਸ ਕਰਨਾ ਚਾਹੀਦਾ ਹੈ ਕਿਉਂਕਿ ਉਸਨੇ ਆਪਣੀ ਆਮਦ ਬਾਰੇ ਲਾਪਰਵਾਹਾਂ ਅਤੇ ਬੇਰੁੱਖਿਆ ਵਿਰੁੱਧ ਚੇਤਾਵਨੀ ਦਿੱਤੀ ਹੈ।
36ਪਰ ਉਸ ਦਿਨ ਅਤੇ ਘੜੀ ਨੂੰ ਕੋਈ ਨਹੀਂ ਜਾਣਦਾ, ਨਾ ਸੁਰਗ ਦੇ ਦੂਤ ਨਾ ਪੁੱਤ੍ਰ ਪਰ ਕੇਵਲ ਪਿਤਾ 37ਪਰ ਜਿਸ ਤਰਾਂ ਨੂਹ ਦੇ ਦਿਨ ਸਨ ਮਨੁੱਖ ਦੇ ਪੁੱਤ੍ਰ ਦਾ ਆਉਣਾ ਉਸੇ ਤਰਾਂ ਹੋਵੇਗਾ 38ਕਿਉਂਕਿ ਜਿਸ ਤਰਾਂ ਪਰਲੋਂ ਤੋਂ ਅੱਗੇ ਦੇ ਦਿਨਾਂ ਵਿੱਚ ਲੋਕ ਖਾਂਦੇ ਪੀਂਦੇ ਵਿਆਹ ਕਰਦੇ ਅਤੇ ਕਰਾਉਂਦੇ ਸਨ ਉਸ ਦਿਨ ਤੀਕਰ ਕਿ ਨੂਹ ਕਿਸ਼ਤੀ ਉੱਤੇ ਚੜ੍ਹਿਆ 39ਅਤੇ ਉਹ ਨਹੀਂ ਜਾਣਦੇ ਸਨ ਜਦ ਤਾਈਂ ਪਰਲੋ ਨਾ ਆਈ ਅਤੇ ਸਭਨਾਂ ਨੂੰ ਰੁੜ੍ਹਾ ਕੇ ਲੈ ਨਾ ਗਈ ਇਸੇ ਤਰਾਂ ਮਨੁੱਖ ਦੇ ਪੁੱਤ੍ਰ ਦਾ ਆਉਣਾ ਹੋਵੇਗਾ 40ਤਦ ਦੋ ਜਣੇ ਖੇਤ ਵਿੱਚ ਹੋਣਗੇ, ਇੱਕ ਲੈ ਲਿਆ ਜਾਵੇਗਾ ਅਤੇ ਇੱਕ ਛੱਡਿਆ ਜਾਵੇਗਾ 41ਦੋ ਤੀਵੀਆਂ ਚੱਕੀ ਪੀਂਹਦੀਆਂ ਹੋਣਗੀਆਂ, ਇੱਕ ਲੈ ਲਈ ਜਾਵੇਗੀ ਅਤੇ ਇੱਕ ਛੱਡੀ ਜਾਵੇਗੀ 42ਸੋ ਜਾਗਦੇ ਰਹੋ ਕਿਉਂਕਿ ਤੁਸੀਂ ਨਹੀਂ ਜਾਣਦੇ ਜੋ ਤੁਹਾਡਾ ਪ੍ਰਭੁ ਕਿਹੜੇ ਦਿਨ ਆਉਂਦਾ ਹੈ 43ਪਰ ਇਹ ਜਾਣੋ ਕਿ ਜੇ ਘਰ ਦੇ ਮਾਲਕ ਨੂੰ ਖ਼ਬਰ ਹੁੰਦੀ ਭਈ ਚੋਰ ਕਿਸ ਪਹਿਰ ਆਵੇਗਾ ਤਾਂ ਜਾਗਦਾ ਰਹਿੰਦਾ ਅਤੇ ਆਪਣੇ ਘਰ ਸੰਨ੍ਹ ਲੱਗਣ ਨਾ ਦਿੰਦਾ 44ਇਸ ਲਈ ਤੁਸੀਂ ਵੀ ਤਿਆਰ ਰਹੋ ਕਿਉਂਕਿ ਜਿਸ ਘੜੀ ਤੁਹਾਨੂੰ ਚਿੱਤ ਚੇਤਾ ਨਾ ਹੋਵੇ ਉਸੇ ਘੜੀ ਮਨੁੱਖ ਦਾ ਪੁੱਤ੍ਰ ਆ ਜਾਵੇਗਾ।।45ਉਪਰੰਤ ਉਹ ਮਾਤਬਰ ਅਤੇ ਬੁੱਧਵਾਨ ਨੌਕਰ ਕੌਣ ਹੈ ਜਿਹ ਨੂੰ ਮਾਲਕ ਨੇ ਆਪਣੇ ਨੌਕਰ ਚਾਕਰਾਂ ਉੱਤੇ ਮੁਖ਼ਤਿਆਰ ਕੀਤਾ ਭਈ ਵੇਲੇ ਸਿਰ ਉਨ੍ਹਾਂ ਨੂੰ ਰਸਤ ਦੇਵੇ? 46ਧੰਨ ਉਹ ਨੌਕਰ ਜਿਹ ਨੂੰ ਉਸ ਦਾ ਮਾਲਕ ਜਦ ਆਵੇ ਅਜਿਹਾ ਹੀ ਕਰਦਿਆਂ ਵੇਖੇ 47ਮੈਂ ਤੁਹਾਨੂੰ ਸਤ ਆਖਦਾ ਹਾਂ ਜੋ ਉਹ ਉਸ ਨੂੰ ਆਪਣੇ ਸਾਰੇ ਮਾਲ ਮਤਾ ਉੱਤੇ ਮੁਖ਼ਤਿਆਰ ਕਰ ਦੇਵੇਗਾ 48ਪਰ ਜੇ ਉਹ ਦੁਸ਼ਟ ਨੌਕਰ ਆਪਣੇ ਮਨ ਵਿੱਚ ਆਖੇ ਜੋ ਮੇਰਾ ਮਾਲਕ ਚਿਰ ਲਾਉਂਦਾ ਹੈ 49ਅਤੇ ਆਪਣੇ ਨਾਲ ਦੋ ਨੌਕਰਾਂ ਨੂੰ ਮਾਰਨ ਲੱਗੇ ਅਤੇ ਸ਼ਰਾਬੀਆਂ ਨਾਲ ਖਾਏ ਪੀਏ 50ਤਾਂ ਜਿਸ ਦਿਨ ਉਹ ਉਡੀਕ ਨਹੀਂ ਕਰਦਾ ਅਤੇ ਜਿਸ ਘੜੀ ਉਹ ਨਹੀਂ ਜਾਣਦਾ ਉਸ ਨੌਕਰ ਦਾ ਮਾਲਕ ਆਵੇਗਾ 51ਅਤੇ ਉਹ ਨੂੰ ਦੋ ਟੋਟੇ ਕਰ ਦੇਵੇਗਾ ਅਰ ਕਪਟੀਆਂ ਨਾਲ ਉਹ ਦਾ ਹਿੱਸਾ ਠਹਿਰਾਵੇਗਾ। ਉੱਥੇ ਹੋਣਾ ਅਤੇ ਕਚੀਚੀਆਂ ਵੱਟਣਾ ਹੋਵੇਗਾ।।
ਮੱਤੀ 24:36-51
ਯਿਸੂ ਸਿੱਖਿਆ ਦਿੰਦਾ ਰਿਹਾ। ਇਸਦਾ ਲਿੰਕ ਇੱਥੇ ਹੈ।
ਦਿਨ 4 ਦਾ ਸਾਰ
ਦੁੱਖ ਭੋਗਣ ਵਾਲੇ ਹਫ਼ਤੇ ਦੇ ਦਿਨ 4, ਬੁੱਧਵਾਰ ਦੇ ਦਿਨ ਵਿੱਚ, ਯਿਸੂ ਨੇ ਆਪਣੀ ਆਮਦ ਦੇ ਨਿਸ਼ਾਨਾਂ ਬਾਰੇ ਦੱਸਿਆ – ਜਦੋਂ ਅਕਾਸ਼ ਦੇ ਸਾਰੇ ਤਾਰਿਆਂ ਦੇ ਅਨ੍ਹੇਰੇ ਹੋ ਜਾਣਗੇ।
ਉਸਨੇ ਸਾਨੂੰ ਸਾਰਿਆਂ ਨੂੰ ਚੇਤਾਵਨੀ ਦਿੱਤੀ ਕਿ ਉਸਦੀ ਆਦਮ ਦੀ ਉਡੀਕ ਜਾਗਦੇ ਹੋਇਆ ਕਰੀਏ। ਕਿਉਂਕਿ ਹੁਣ ਅਸੀਂ ਹੰਜੀਰ ਦੇ ਬਿਰਛ ਨੂੰ ਹਰਾ ਹੁੰਦੇ ਹੋਏ ਵੇਖ ਸੱਕਦੇ ਹਾਂ, ਇਸ ਲਈ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ।
ਇੰਜੀਲ ਵਿੱਚ ਦਰਜ ਹੈ ਕਿ ਅਗਲੇ ਦਿਨ 5 ਵਿੱਚ ਉਸਦਾ ਦੁਸ਼ਮਣ ਉਸਦੇ ਵਿਰੁੱਧ ਕਿਵੇਂ ਆਇਆ।
[i] ਉਸ ਹਫ਼ਤੇ ਦੇ ਹਰ ਦਿਨ ਬਾਰੇ ਦੱਸਦਿਆਂ ਹੋਇਆ ਲੂਕਾ ਕਹਿੰਦਾ ਹੈ:
ਲੂਕਾ 21:37