ਸਵਾਸਤਿਕ ਸ਼ਬਦ ਹੇਠ ਲਿਖੇ ਸ਼ਬਦਾਂ ਨਾਲ ਮਿਲਕੇ ਬਣਿਆ ਹੈ:
ਸੁ (सु) ਚੰਗਾ, ਠੀਕ, ਸ਼ੁਭ
ਅਸਤੀ (अस्ति) – “ਇਹ ਹੈ”
ਸਵਾਸਤਿਕ ਇੱਕ ਬਰਕਤ ਜਾਂ ਅਸੀਸ ਦੇਣ ਵਾਲਾ ਸ਼ਬਦ ਹੈ ਜਿਹੜਾ ਲੋਕਾਂ ਜਾਂ ਅਸਥਾਨਾਂ ਦੀ ਭਲਿਆਈ ਦੀ ਇੱਛਿਆ ਰੱਖਦਾ ਹੈ। ਇਹ ਪਰਮੇਸ਼ੁਰ ਅਤੇ ਆਤਮਾ ਵਿੱਚ ਵਿਸ਼ਵਾਸ ਦਾ ਮੁਨਾਦੀ ਹੈ। ਇਹ ਇੱਕ ਮਿਆਰੀ, ਆਤਮਕ ਪ੍ਰਗਟਾਵੇ ਹੈ ਜਿਹੜਾ ਕਿਸੇ ਵਿਅਕਤੀ ਦੁਆਰਾ ਆਪਣੇ ਚੰਗੇ ਇਰਾਦਿਆਂ ਨੂੰ ਪਰਗਟ ਕਰਨ ਲਈ ਸਮਾਜਿਕ ਗੱਲਬਾਤ ਲਈ ਅਤੇ ਧਾਰਮਿਕ ਸਭਾਵਾਂ ਵਿੱਚ ਵਰਤਿਆ ਜਾਂਦਾ ਹੈ।
ਇਸ ਦੇ ਵਿਖਾਈ ਦੇਣ ਵਾਲੇ ਨਿਸ਼ਾਨ ਸਵਾਸਤਿਕ ਦੁਆਰਾ ਇਹ ਬਰਕਤ/ਅਸੀਸ ਵਾਲਾ ਸ਼ਬਦ ਪਰਗਟ ਕੀਤਾ ਜਾਂਦਾ ਹੈ। ਦੋ ਸਤਰਾਂ ਦੇ ਨਾਲ ਮਿਲਕੇ ਬਣਿਆ ਸਵਾਸਤਿਕ (卐) ਹਜ਼ਾਰਾਂ ਸਾਲਾਂ ਤੋਂ ਇਸ਼ੁਰਤਾਈ ਅਤੇ ਆਤਮਿਕਤਾ ਦਾ ਨਿਸ਼ਾਨ ਰਿਹਾ ਹੈ। ਪਰ ਇਸ ਦੇ ਵੱਖੋ-ਵੱਖਰੇ ਅਰਥ ਹਨ, ਅਤੇ ਨਾਜ਼ੀਆਂ ਦੁਆਰਾ ਇਸਨੂੰ ਸਹਿ-ਵਿਕਲਪ ਵਜੋਂ ਇਸਤੇਮਾਲ ਕਰਨ ਤੋਂ ਬਾਅਦ ਇਹ ਇੱਕ ਵੱਖਰੀ ਤਰ੍ਹਾਂ ਦੀ ਮਸ਼ਹੂਰੀ ਨੂੰ ਪ੍ਰਾਪਤ ਕੀਤਾ ਹੈ ਇਸ ਲਈ ਇਹ ਹੁਣ ਏਸ਼ੀਆ ਵਿੱਚ ਰਵਾਇਤੀ ਸਕਾਰਾਤਮਕ ਭਾਵਨਾਵਾਂ ਤੀ ਤੁਲਨਾ ਵਿੱਚ ਪੱਛਮੀ ਦੇਸ਼ਾਂ ਵਿੱਚ ਨਕਾਰਾਤਮਕ ਭਾਵਨਾ ਨੂੰ ਪੈਦਾ ਕਰਦਾ ਹੈ। ਸਵਾਸਤਿਕ ਦੀ ਇਸ ਵਿਆਪਕ ਤੌਰ ‘ਤੇ ਵੱਖਰੀ ਧਾਰਣਾ ਦੇ ਕਾਰਨ ਹੀ ਇਹ ਸ਼ੁਭ-ਸ਼ੁਕਰਵਾਰ ਤੋਂ ਬਾਅਦ ਵਾਲੇ – ਦਿਨ 7ਵੇਂ ਦੇ ਲਈ ਇੱਕ ਢੁੱਕਵਾ ਨਿਸ਼ਾਨ ਬਣਾ ਗਿਆ ਹੈ।
ਦਿਨ 7 – ਸਬਤ ਦਾ ਅਰਾਮ
ਦਿਨ 6 ਵਿੱਚ ਅਸੀਂ ਯਿਸੂ ਨੂੰ ਸਲੀਬ ਦਿੱਤਾ ਜਾਂਦਾ ਹੋਇਆ ਵੇਖਿਆ। ਉਸ ਦਿਨ ਦੀ ਅੰਤਮ ਘਟਨਾ ਇੱਕ ਅਧੂਰੇ ਕੰਮ ਨੂੰ ਪੂਰਾ ਕੀਤੇ ਬਗੈਰ ਯਿਸੂ ਨੂੰ ਦਫ਼ਨਾਉਣ ਦੀ ਸੀ।
55ਅਤੇ ਉਹ ਤੀਵੀਆਂ ਜਿਹੜੀਆਂ ਗਲੀਲ ਤੋਂ ਉਹ ਦੇ ਨਾਲ ਆਈਆਂ ਸਨ ਉਨ੍ਹਾਂ ਵੀ ਮਗਰ ਮਗਰ ਜਾ ਕੇ ਕਬਰ ਨੂੰ ਵੇਖਿਆ ਅਤੇ ਨਾਲੇ ਇਹ ਕਿ ਉਹ ਦੀ ਲੋਥ ਕਿੱਕੁਰ ਰੱਖੀ ਗਈ ਸੀ 56ਤਦ ਉਨ੍ਹਾਂ ਮੁੜ ਕੇ ਸੁਗੰਧਾਂ ਅਤੇ ਅਤਰ ਤਿਆਰ ਕੀਤਾ ਅਤੇ ਸਬਦ ਦੇ ਦਿਨ ਉਨ੍ਹਾਂ ਨੇ ਹੁਕਮ ਮੂਜਬ ਅਰਾਮ ਕੀਤਾ।।
ਲੂਕਾ 23:55-56
ਇਸਤ੍ਰੀਆਂ ਉਸਦੇ ਸਰੀਰ ਉੱਤੇ ਖੁਸ਼ਬੂਦਾਰ ਸੁੰਗਧ ਲਾਉਣਾ ਚਾਹੁੰਦੀਆਂ ਸਨ, ਪਰ ਸਮਾਂ ਖ਼ਤਮ ਹੋ ਗਿਆ ਸੀ ਅਤੇ ਸਬਤ ਦਾ ਅਰਾਮ ਸ਼ੁੱਕਰਵਾਰ ਸ਼ਾਮ ਨੂੰ ਸ਼ੁਰੂ ਹੋ ਗਿਆ ਸੀ। ਇਹ ਹਫ਼ਤੇ ਦੇ 7 ਵੇਂ ਦਿਨ ਭਾਵ ਸਬਤ ਦੇ ਦਿਨ ਸ਼ੁਰੂ ਹੋਇਆ। ਯਹੂਦੀ ਸਬਤ ਦੇ ਦਿਨ ਕੰਮ ਨਹੀਂ ਕਰਦੇ ਜਿਹੜਾ ਸਾਨੂੰ ਸਰਿਸ਼ਟੀ ਦੇ ਬਿਰਤਾਂਤ ਦੀ ਯਾਦ ਕਰਾਉਂਦਾ ਹੈ। 6 ਦਿਨਾਂ ਵਿੱਚ ਪਰਮੇਸ਼ੁਰ ਦੁਆਰਾ ਸਾਰੀ ਸਰਿਸ਼ਟੀ ਦੀ ਸਿਰਜਣਾ ਤੋਂ ਬਾਅਦ, ਇਬਰਾਨੀ ਵੇਦਾਂ ਨੇ ਕਿਹਾ ਹੈ ਕਿ:
1ਸੋ ਅਕਾਸ਼ ਤੇ ਧਰਤੀ ਤੇ ਉਨ੍ਹਾਂ ਦੀ ਸਾਰੀ ਵੱਸੋਂ ਸੰਪੂਰਨ ਕੀਤੀ ਗਈ 2ਅਤੇ ਪਰਮੇਸ਼ੁਰ ਨੇ ਸੱਤਵੇਂ ਦਿਨ ਆਪਣੇ ਕਾਰਜ ਨੂੰ ਜਿਹੜਾ ਉਸ ਨੇ ਬਣਾਇਆ ਸੀ ਸੰਪੂਰਨ ਕੀਤਾ ਅਤੇ ਸੱਤਵੇਂ ਦਿਨ ਆਪਣੇ ਸਾਰੇ ਕਾਰਜ ਤੋਂ ਜਿਹੜਾ ਉਸ ਨੇ ਬਣਾਇਆ ਸੀ ਵੇਹਲਾ ਹੋ ਗਿਆ।
ਉਤਪਤ 2:1-2
ਹਾਲਾਂਕਿ ਇਸਤ੍ਰੀਆਂ ਖੁਸ਼ਬੂਦਾਰ ਸੁਗੰਧ ਨੂੰ ਉਸਦੇ ਸਰੀਰ ਉੱਤੇ ਲਾਉਂਣਾ ਚਾਹੁੰਦੀਆਂ ਸਨ, ਪਰ ਉਨ੍ਹਾਂ ਨੇ ਆਪਣੇ ਵੇਦਾਂ ਦੀ ਪਾਲਣਾ ਕੀਤੀ ਅਤੇ ਸਿੱਟੇ ਵਜੋਂ ਅਰਾਮ ਕੀਤਾ।
… ਜਦੋਂ ਕਿ ਦੂਜੇ ਲੋਕ ਕੰਮ ਕਰਦੇ ਸਨ
ਪਰ ਮੁੱਖ ਪੁਜਾਰੀ ਅਰਥਾਤ ਪਰਧਾਨ ਜਾਜਕ ਸਬਤ ਦੇ ਦਿਨ ਵੀ ਆਪਣਾ ਕੰਮ ਕਰਦੇ ਰਹੇ।
62ਅਗਲੇ ਭਲਕ ਜਿਹੜਾ ਤਿਆਰੀ ਦੇ ਦਿਨ ਤੋਂ ਪਿੱਛੋਂ ਸੀ ਪਰਧਾਨ ਜਾਜਕ ਅਤੇ ਫ਼ਰੀਸੀ ਇਕੱਠੇ ਹੋ ਕੇ ਪਿਲਾਤੁਸ ਦੇ ਕੋਲ ਆਏ ਅਰ ਬੋਲੇ, 63ਮਹਾਰਾਜ, ਸਾਨੂੰ ਯਾਦ ਹੈ ਕਿ ਉਹ ਛਲੀਆ ਆਪਣੇ ਜੀਉਂਦੇ ਜੀ ਕਹਿ ਗਿਆ ਸੀ ਜੋ ਮੈਂ ਤਿੰਨਾਂ ਦਿਨਾਂ ਪਿੱਛੋਂ ਜੀ ਉੱਠਾਂਗਾ 64ਇਸ ਲਈ ਹੁਕਮ ਕਰੋ ਜੋ ਤੀਏ ਦਿਨ ਤੀਕਰ ਕਬਰ ਦੀ ਰਾਖੀ ਕੀਤੀ ਜਾਏ, ਕਿਤੇ ਉਹ ਦੇ ਚੇਲੇ ਆਣ ਕੇ ਉਹ ਨੂੰ ਚੁਰਾ ਨਾ ਲੈ ਜਾਣ ਅਤੇ ਲੋਕਾਂ ਨੂੰ ਨਾ ਆਖਣ ਭਈ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਸੋ ਪਿਛਲੀ ਭੁੱਲ ਪਹਿਲੀ ਨਾਲੋਂ ਬੁਰੀ ਹੋਊਗੀ 65ਪਿਲਾਤੁਸ ਨੇ ਉਨ੍ਹਾਂ ਨੂੰ ਆਖਿਆ, ਪਹਿਰਾ ਤੁਹਾਡੇ ਕੋਲ ਹੈ। ਜਾਓ, ਜਿਸ ਤਰ੍ਹਾਂ ਸਮਝੋ ਉਹ ਦੀ ਰਾਖੀ ਕਰੋ 66ਸੋ ਓਹ ਗਏ ਅਰ ਪਹਿਰੇ ਵਾਲਿਆਂ ਨਾਲ ਪੱਥਰ ਉੱਤੇ ਮੋਹਰ ਲਾ ਕੇ ਉਨ੍ਹਾਂ ਨੇ ਕਬਰ ਦੀ ਰਾਖੀ ਕਰਵਾਈ।।
ਮੱਤੀ 27:62-66
ਕਿਉਂਕਿ ਪਰਧਾਨ ਜਾਜਕ ਸਬਤ ਦੇ ਦਿਨ ਵਿੱਚ ਵੀ ਕੰਮ ਕਰਦੇ ਸਨ, ਇਸ ਲਈ ਉਨ੍ਹਾਂ ਨੇ ਕਬਰ ਉੱਤੇ ਪਹਿਰੇਦਾਰੀ ਲਗਵਾ ਦਿੱਤੀ, ਜਿਸਦੇ ਵਿੱਚ ਯਿਸੂ ਦੀ ਲਾਸ਼ ਪਈ ਹੋਈ ਸੀ, ਜਦੋਂ ਕਿ ਇਸਤ੍ਰੀਆਂ ਆਗਿਆ ਦਾ ਪਾਲਣ ਕਰਦੀਆਂ ਹੋਈਆਂ ਅਰਾਮ ਕਰ ਰਹੀਆਂ ਸਨ।
ਨਰਕ ਵਿੱਚ ਕੈਦ ਕੀਤੀਆਂ ਹੋਈਆਂ ਆਤਮਾਵਾਂ ਦਾ ਛੁਟਕਾਰਾ
ਹਾਲਾਂਕਿ ਇੰਝ ਜਾਪਦਾ ਸੀ ਕਿ ਮਨੋਂ ਮਨੁੱਖੀਂ ਨਿਗਾਹਾਂ ਵਿੱਚ ਯਿਸੂ ਆਪਣੀ ਲੜਾਈ ਹਾਰ ਗਿਆ ਹੈ, ਪਰ ਇਸ ਦਿਨ ਨਰਕ ਵਿੱਚ ਕੁੱਝ ਵਾਪਰਿਆ। ਬਾਈਬਲ ਕਹਿੰਦੀ ਹੈ:
8ਇਸ ਲਈ ਉਹ ਆਖਦਾ ਹੈ – ਜਾਂ ਉਹ ਉਤਾਹਾਂ ਨੂੰ ਚੜ੍ਹਿਆ, ਓਹ ਬੰਧਨ ਨੂੰ ਬੰਨ੍ਹ ਲਿਆ, ਅਤੇ ਮਨੁੱਖਾਂ ਨੂੰ ਦਾਨ ਦਿੱਤੇ।। 9ਹੁਣ ਇਸ ਗੱਲ ਦਾ ਭਈ ਉਹ ਚੜ੍ਹਿਆ ਇਸ ਤੋਂ ਬਿਨਾ ਹੋਰ ਕੀ ਭਾਵ ਹੈ ਜੋ ਉਹ ਧਰਤੀ ਦੇ ਹੇਠਲਿਆਂ ਥਾਵਾਂ ਵਿੱਚ ਉਤਰਿਆ ਵੀ ਸੀ।
ਅਫ਼ਸੀਆਂ 4:8-9
ਯਿਸੂ ਸਭਨਾਂ ਤੋਂ ਹੇਠਲੀਆਂ ਥਾਵਾਂ ਦੇ ਵਿੱਚ ਹੇਠਾਂ ਉੱਤਰ ਗਿਆ, ਜਿਸ ਨੂੰ ਅਸੀਂ ਨਰਕ ਜਾਂ ਪਿਤ੍ਰਲੋਕ ਕਹਿੰਦੇ ਹਾਂ, ਜਿੱਥੇ ਸਾਡੇ ਪਿਉ ਦਾਦਿਆਂ (ਮਰ ਚੁੱਕੇ ਪੁਰਵਜਾਂ) ਨੂੰ ਯਮ (ਯਮਰਾਜ) ਅਤੇ ਯਮ-ਦੇ ਦੂਤਾਂ ਨੇ ਕੈਦ ਕੀਤਾ ਹੋਇਆ ਹੈ। ਯਮ ਅਤੇ ਚਿੱਤਰਗੁਪਤ (ਧਰਮਰਾਜ) ਨੇ ਮੋਇਆਂ ਹੋਇਆਂ ਨੂੰ ਕੈਦ ਕੀਤਾ ਹੋਇਆ ਹੈ ਕਿਉਂਕਿ ਉਹਨਾਂ ਦੇ ਕੋਲ ਉਨ੍ਹਾਂ ਦੇ ਕੰਮਾਂ ਦਾ ਨਿਆਂ ਕਰਨ ਅਤੇ ਉਨ੍ਹਾਂ ਦੇ ਚੰਗੇ ਗੁਣਾਂ ਨੂੰ ਤੋਲਣ ਦਾ ਅਧਿਕਾਰ ਸੀ। ਪਰ ਇੰਜੀਲ ਨੇ ਮੁਨਾਦੀ ਕੀਤੀ ਕਿ ਜਦ ਕਿ ਯਿਸੂ ਦਾ ਸਰੀਰ 7ਵੇਂ ਦਿਨ ਕਬਰ ਵਿੱਚ ਪਿਆ ਅਰਾਮ ਕਰ ਰਿਹਾ ਸੀ, ਪਰ ਉਸ ਦੀ ਆਤਮਾ ਹੇਠਾਂ ਉੱਤਰੀ ਸੀ ਅਤੇ ਉੱਥੇ ਕੈਦੀਆਂ ਨੂੰ ਛੁਟਕਾਰਾ ਦਿੱਤਾ ਸੀ, ਫਿਰ ਉਨ੍ਹਾਂ ਨਾਲ ਸੁਰਗ ਵਿੱਚ ਚਲਿਆ ਗਿਆ। ਜਿਵੇਂ ਕਿ ਅੱਗੇ ਦੱਸਿਆ ਗਿਆ ਹੈ…
ਯਮ, ਯਮ-ਦੂਤ ਅਤੇ ਚਿੱਤਰਗੁਪਤ ਨੂੰ ਹਰਾਇਆ
ਉਹ ਨੇ ਹਕੂਮਤਾਂ ਅਤੇ ਇਖ਼ਤਿਆਰਾਂ ਨੂੰ ਆਪਣੇ ਗੱਲੋਂ ਲਾਹ ਕੇ ਅਤੇ ਉਸੇ ਦੇ ਦੁਆਰਾ ਓਹਨਾਂ ਨੂੰ ਫਤਹ ਕਰ ਕੇ ਖੁੱਲਮਖੁੱਲਾ ਤਮਾਸ਼ਾ ਬਣਾਇਆ।।
ਕੁਲੁੱਸੀਆਂ 2:15
ਯਿਸੂ ਨੇ ਨਰਕ ਦੇ ਅਧਿਕਾਰੀਆਂ (ਯਮ, ਯਮ-ਦੂਤ ਅਤੇ ਚਿੱਤਰਗੁਪਤ) ਨੂੰ ਹਰਾਇਆ, ਜਿਨ੍ਹਾਂ ਨੂੰ ਬਾਈਬਲ ਸ਼ਤਾਨ (ਦੋਸ਼ੀ), ਇਬਲੀਸ (ਦੁਸ਼ਮਣ), ਸੱਪ (ਸੱਪ) ਕਹਿ ਕੇ ਪੁਕਾਰਦੀ ਹੈ ਅਤੇ ਨਾਲ ਹੀ ਉਨ੍ਹਾਂ ਨਾਲ ਕੰਮ ਕਰਨੇ ਵਾਲੇ ਅਧਿਕਾਰੀਆਂ ਨੂੰ ਵੀ। ਯਿਸੂ ਦਾ ਆਤਮਾ ਇਨ੍ਹਾਂ ਅਧਿਕਾਰੀਆਂ ਦੁਆਰਾ ਕੈਦ ਕੀਤੇ ਗਏ ਲੋਕਾਂ ਨੂੰ ਬਚਾਉਣ ਲਈ ਹੇਠਾਂ ਉੱਤਰਿਆ।
ਜਦੋਂ ਯਿਸੂ ਇਨ੍ਹਾਂ ਕੈਦੀਆਂ ਨੂੰ ਨਰਕ ਤੋਂ ਰਿਹਾ ਕਰ ਰਿਹਾ ਸੀ, ਤਾਂ ਇਸ ਗੱਲ ਤੋਂ ਧਰਤੀ ਦੇ ਲੋਕ ਅਣਜਾਣ ਸਨ। ਜੀਉਂਦਿਆਂ ਨੇ ਸੋਚਿਆ ਕਿ ਯਿਸੂ ਆਪਣੀ ਮੌਤ ਨਾਲ ਲੜਦੇ ਹੋਇਆਂ ਹਾਰ ਗਿਆ ਸੀ। ਇਹੋ ਸਲੀਬ ਦਾ ਵਿਰੋਧਾਭਾਸ ਹੈ। ਨਤੀਜੇ ਇੱਕੋ ਸਮੇਂ ਵਿੱਚ ਵੱਖੋ-ਵੱਖਰੀਆਂ ਦਿਸ਼ਾਵਾਂ ਵੱਲ ਇਸ਼ਾਰਾ ਕਰਦੇ ਹਨ। 6ਵਾਂ ਦਿਨ ਉਸਦੀ ਮੌਤ ਦੇ ਦੁੱਖਦਾਈ ਨਤੀਜੇ ਨਾਲ ਖ਼ਤਮ ਹੋਇਆ ਸੀ। ਪਰ ਇਹ ਨਰਕ ਵਿੱਚ ਕੈਦੀਆਂ ਦੀ ਜਿੱਤ ਵਿੱਚ ਤਬਦੀਲ ਹੋ ਗਿਆ। 6ਵੇਂ ਦਿਨ ਦੀ ਹਾਰ 7ਵੇਂ ਦਿਨ ਦੀ ਜਿੱਤ ਸੀ। ਜਿਵੇਂ ਸਵਾਸਤਿਕ ਇੱਕੋ ਸਮੇਂ ਵਿੱਚ ਉਲਟ ਦਿਸ਼ਾਵਾਂ ਵੱਲ ਇਸ਼ਾਰਾ ਕਰਦਾ ਹੈ, ਠੀਕ ਉਸੇ ਤਰ੍ਹਾਂ ਸਲੀਬ ਕੰਮ ਕਰਦੀ ਹੈ
ਨਿਸ਼ਾਨ ਦੇ ਤੌਰ ‘ਤੇ ਸਵਾਸਤਿਕ‘ ਉੱਤੇ ਵਿਚਾਰ ਕਰਨਾ
ਸਵਾਸਤਿਕ ਦੀ ਕੇਂਦਰੀ ਬਾਂਹਾਂ ਦਾ ਜੋੜ ਇੱਕ ਸਲੀਬ ਬਣਾਉਂਦਾ ਹੈ। ਇਹੀ ਕਾਰਨ ਹੈ ਕਿ ਯਿਸੂ ਦੇ ਅਰੰਭਿਕ ਚੇਲਿਆਂ ਨੇ ਸਵਸਤਿਕਾ ਨੂੰ ਆਪਣੇ ਨਿਸ਼ਾਨ ਵਜੋਂ ਵਰਤਿਆ।
ਕਿਉਂਕਿ ਸਵਾਸਤਿਕ ਦੇ ‘ਵਿੱਚ’ ਇੱਕ ਸਲੀਬ ਹੈ, ਸਵਾਸਤਿਕ ਯਿਸੂ ਪ੍ਰਤੀ ਭਗਤੀ ਵਿਖਾਉਣ ਲਈ ਇੱਕ ਰਵਾਇਤੀ ਨਿਸ਼ਾਨ ਹੈ।
ਇਸ ਤੋਂ ਇਲਾਵਾ, ਕਿਨਾਰਿਆਂ ਤੇ ਝੁਕੀਆਂ ਹੋਈਆਂ ਬਾਹਾਂ ਹਰ ਦਿਸ਼ਾਵਾਂ ਵੱਲ ਸੰਕੇਤ ਕਰਦੀਆਂ ਹਨ, ਇਹ ਸਲੀਬ ਦੀ ਇਨ੍ਹਾਂ ਵਿਰੋਧਤਾਈਆਂ ਨੂੰ ਵਿਖਾਉਂਦੀਆਂ ਹਨ; ਇਸਦੀ ਹਾਰ ਅਤੇ ਜਿੱਤ ਦੋਵਾਂ ਨੂੰ, ਇਸਦੇ ਲਾਭ ਅਤੇ ਨੁਕਸਾਨ ਨੂੰ, ਇਸਦੀ ਨਿਮਰਤਾ ਅਤੇ ਜਿੱਤ ਨੂੰ, ਸੋਗ ਅਤੇ ਅਨੰਦ ਨੂੰ, ਮੌਤ ਵਿੱਚ ਸਰੀਰ ਦੇ ਅਰਾਮ ਨੂੰ ਅਤੇ ਅਜ਼ਾਦੀ ਲਈ ਕੰਮ ਕਰਨ ਵਾਲੀ ਆਤਮਾ ਨੂੰ ਵਿਖਾਉਂਦੀ ਹੈ। ਉਸ ਦਿਨ ਬਹੁਤ ਸਾਰੇ ਵਿਰੋਧ ਪ੍ਰਦਰਸ਼ਨ ਇੱਕੋ ਸਮੇਂ ਹੋਏ ਸਨ, ਜਿੰਨਾਂ ਨੂੰ ਸਵਾਸਤਿਕ ਬੜੇ ਸੋਹਣੇ ਢੰਗ ਨਾਲ ਵਿਖਾਉਂਦਾ ਹੈ।
ਸਲੀਬ ਦੀ ਅਸੀਸ ਧਰਤੀ ਦੇ ਚਾਰ ਪਾਸਿਆਂ; ਉੱਤਰ, ਦੱਖਣ, ਪੂਰਬ ਅਤੇ ਪੱਛਮ ਵੱਲ ਤੀਕੁਰ ਚਲਦੀ ਰਹਿੰਦੀ ਹੈ, ਇਹ ਚਾਰ ਦਿਸ਼ਾਵਾਂ ਵੱਲ ਇਸ਼ਾਰਾ ਕਰਦਾ ਹੋਇਆ ਨਿਸ਼ਾਨ ਹੈ, ਇਸਦੀ ਝੁਕੀਆਂ ਹੋਈਆਂ ਬਾਂਹ ਅਜਿਹਾ ਹੀ ਵਿਖਾਉਂਦੀਆਂ ਹਨ।
ਨਾਜ਼ੀ ਬਦਨੀਤੀ ਨੇ ਸਵਾਸਤਿਕ ਦੀ ਭਲਿਆਈ ਦੀ ਧਾਰਨਾ ਨੂੰ ਭਰਿਸ਼ਟ ਕਰ ਦਿੱਤਾ ਹੈ। ਪੱਛਮ ਦੇ ਬਹੁਤੇ ਲੋਕ ਇਸ ਨੂੰ ਸਕਾਰਾਤਮਕ ਤੌਰ ਤੇ ਸਵੀਕਾਰ ਨਹੀਂ ਕਰਦੇ। ਇਸ ਲਈ ਸਵਾਸਤਿਕ ਖੁਦ ਇਸ ਗੱਲ ਦਾ ਨਿਸ਼ਾਨ ਹੈ ਕਿ ਕਿਵੇਂ ਹੋਰ ਪ੍ਰਭਾਵ ਭਰਿਸ਼ਟ ਹੋ ਸੱਕਦੇ ਹਨ ਅਤੇ ਉਹ ਕਿਸੇ ਵੀ ਚੀਜ਼ ਦੀ ਪਵਿੱਤਰਤਾ ਨੂੰ ਖਰਾਬ ਕਰ ਸੱਕਦੇ ਹਨ। ਪੱਛਮੀ ਸਾਮਰਾਜਵਾਦ ਅਤੇ ਉਪਨਿਵੇਸ਼ਵਾਦ ਨੇ ਇਸੇ ਤਰ੍ਹਾਂ ਇੰਜੀਲ ਦੀ ਖੁਸ਼ਖਬਰੀ ਨੂੰ ਖੋਹ ਲਿਆ ਹੈ। ਅਸਲ ਵਿੱਚ ਮੌਤ ਦੇ ਡਰ ਅੱਗੇ, ਆਸ ਅਤੇ ਖੁਸ਼ਖਬਰੀ ਦਾ ਇਸ ਅਸਲ ਏਸ਼ੀਆ ਦੇ ਸੰਦੇਸ਼ ਨੂੰ, ਹੁਣ ਬਹੁਤ ਸਾਰੇ ਏਸ਼ੀਆ ਦੇ ਲੋਕ ਯੂਰਪੀਅਨ ਜਾਂ ਪੱਛਮੀ ਸਭਿਆਚਾਰ ਦੀ ਰੋਸ਼ਨੀ ਵਿੱਚ ਵੇਖਦੇ ਹਨ। ਜਦੋਂ ਅਸੀਂ ਪੱਛਮ ਵਿੱਚ ਰਹਿਣ ਵਾਲੇ ਲੋਕਾਂ ਨੂੰ ਨਾਜ਼ੀਆਂ ਦੁਆਰਾ ਸਵਾਸਤਿਕ ਨੂੰ ਸਹਿ-ਵਿਕਲਪ ਦੇ ਰੂਪ ਵਰਤੋਂ ਕਰਦੇ ਹੋਇਆਂ ਵੇਖਦੇ ਹਾਂ ਤਾਂ ਇਹ ਸਾਨੂੰ ਇਸਦੇ ਡੂੰਘੇ ਇਤਿਹਾਸ ਅਤੇ ਨਿਸ਼ਾਨ ਦੇ ਬੀਤੇ ਹੋਏ ਸਮੇਂ ਵਿੱਚ ਝਾਤ ਮਾਰਨ ਲਈ ਪ੍ਰੇਰੇਦਾ ਹੈ, ਸਵਾਸਤਿਕ ਸਾਨੂੰ ਬਾਈਬਲ ਦੇ ਪੰਨਿਆਂ ਵਿੱਚ ਮਿਲਣ ਵਾਲੇ ਅਸਲ ਖੁਸ਼ਖਬਰੀ ਦੇ ਸੰਦੇਸ਼ ਨਾਲ ਵੀ ਅਜਿਹਾ ਕਰਨ ਦੀ ਯਾਦ ਦਿਵਾਉਂਦਾ ਹੈ।
… ਇਹ ਅਗਲੇ ਦਿਨ ਵੱਲ ਇਸ਼ਾਰਾ ਕਰ ਰਿਹਾ ਹੈ
ਪਰ ਇਹ ਸਵਾਸਤਿਕ ਦੀਆਂ ਝੁਕੀਆਂ ਹੋਈਆਂ ਬਾਂਹਾਂ ਹਨ ਜਿਹੜੀਆਂ ਸਬਤ ਦੇ ਦਿਨ 7 ਲਈ ਖਾਸ ਤੌਰ ‘ਤੇ ਮਹੱਤਵਪੂਰਨ ਹਨ।
ਦਿਨ 7 ਸਲੀਬ ਮੌਤ ਅਤੇ ਅਗਲੇ ਦਿਨ ਵਿੱਚਕਾਰ ਆਉਂਦਾ ਹੈ। ਨਤੀਜੇ ਵਜੋਂ, ਸਵਾਸਤਿਕ ਦੀ ਹੇਠਲੀਆਂ ਬਾਂਹ ਸ਼ੁਕਰਵਾਰ ਅਤੇ ਇਸ ਦੀਆਂ ਘਟਨਾਵਾਂ ਵੱਲ ਇਸ਼ਾਰਾ ਕਰਦੀ ਹੈ। ਉੱਤੇਲੇ ਪਾਸੇ ਵਾਲੀ ਬਾਂਹ ਅਗਲੇ ਦਿਨ, ਨਵੇਂ ਹਫ਼ਤੇ ਦੇ ਐਤਵਾਰ ਵੱਲ ਇਸ਼ਾਰਾ ਕਰਦੀ ਹੈ, ਜਦੋਂ ਯਿਸੂ ਨੇ ਉਸ ਦਿਨ ਮੌਤ ਨੂੰ ਹਰਾਇਆ, ਜਿਸ ਨੂੰ ਅਸਲ ਵਿੱਚ ਪਹਿਲਾ ਫਲ ਕਿਹਾ ਜਾਂਦਾ ਹੈ।