Skip to content
Home » ਪ੍ਰਾਚੀਨ ਜੋਤਿਸ਼ ਵਿਗਿਆਨ ਤੋਂ ਤੁਹਾਡੀ ਤੁਲਾ ਰਾਸ਼ੀ

ਪ੍ਰਾਚੀਨ ਜੋਤਿਸ਼ ਵਿਗਿਆਨ ਤੋਂ ਤੁਹਾਡੀ ਤੁਲਾ ਰਾਸ਼ੀ

  • by

ਤੁਲਾ, ਜਿਸਨੂੰ ਤਕੜੀ ਵੀ ਕਿਹਾ ਜਾਂਦਾ ਹੈ, ਤਾਰਾ ਮੰਡਲ ਵਿੱਚ ਦੂਜੀ ਰਾਸ਼ੀ ਦਾ ਨਿਸ਼ਾਨ ਹੈ ਅਤੇ ਇਸਦਾ ਅਰਥ ‘ਤੋਲਣ ਵਾਲੀ ਤੱਕੜੀ’ ਤੋਂ ਹੈ। ਅੱਜ ਵੈਦਿਕ ਜੋਤਿਸ਼ ਵਿਗਿਆਨ ਵਿੱਚ, ਤੁਲਾ ਨੂੰ ਰਿਸ਼ਤਿਆਂ, ਸਿਹਤ ਅਤੇ ਧਨ-ਦੌਲਤ ਵਿੱਚ ਸਫਲਤਾ ਲਈ ਫੈਸਲੇ ਲੈਣ ਲਈ ਇੱਕ ਮਾਰਗਦਰਸ਼ਕ ਵਜੋਂ ਵਰਤਿਆ ਜਾਂਦਾ ਹੈ।

ਪਰ ਕੀ ਇਹੋ ਇਸਦੀ ਅਸਲੀ ਵਰਤੋਂ ਸੀ?

ਪਰ ਧਿਆਨ ਦਵੋ! ਇਸਦਾ ਜੁਆਬ ਦੇਣਾ ਤੁਹਾਡੇ ਲਈ ਖਗੋਲ-ਵਿਗਿਆਨ ਨੂੰ ਇੱਕ ਭਿੰਨ ਤਰੀਕੇ ਵਿੱਚ ਖੋਲ੍ਹ ਦੇਵੇਗਾ – ਇਹ ਤੁਹਾਨੂੰ ਆਪਣੀ ਕੁੰਡਲੀ ਦੀ ਜਾਂਚ ਕਰਨ ਵੇਲੇ ਤੁਹਾਡੇ ਇਰਾਦੇ ਨਾਲੋਂ ਇੱਕ ਵੱਖਰੀ ਯਾਤਰਾ ‘ਤੇ ਲੈ ਜਾਵੇਗਾ…

ਤੁਲਾ ਤਾਰਾ ਮੰਡਲ

Stars of Libra
 ਤੁਲਾ ਰਾਸ਼ੀ ਦੀ ਤਸਵੀਰ। ਕੀ ਤੁਸੀਂ ਸੰਤੁਲਨ ਬਣਾਉਣ ਵਾਲੀ ਤਕੜੀ ਨੂੰ ਵੇਖ ਸੱਕਦੇ ਹੋ?

ਤੁਲਾ (ਤਕੜੀ) ਜਾਂ ਸੰਤੁਲਿਤ ਤਾਰਿਆਂ ਦਾ ਤਾਰਾ ਮੰਡਲ ਹੈ। ਹੇਠਾਂ ਤੁਲਾ ਦੇ ਤਾਰਿਆਂ ਦੀ ਤਸਵੀਰ ਦਿੱਤੀ ਗਈ ਹੈ। ਕੀ ਤੁਸੀਂ ਤਾਰਿਆਂ ਦੀ ਇਸ ਤਸਵੀਰ ਵਿੱਚ ‘ਤੋਲਣ ਵਾਲੀ ਤੱਕੜੀ’ ਨੂੰ ਲੱਭ ਸੱਕਦੇ ਹੋ?

Libra with connecting lines
ਤੁਲਾ ਤਾਰਾ ਮੰਡਲ ਲਕੀਰਾਂ ਨਾਲ ਆਪਸ ਵਿੱਚ ਸਬੰਧ ਨੂੰ ਵਿਖਾਉਂਦਾ ਹੋਇਆ

ਇੱਥੋਂ ਤੱਕ ਕਿ ਜਦੋਂ ਅਸੀਂ ‘ਤੁਲਾ’ ਦੇ ਤਾਰਿਆਂ ਨੂੰ ਲਕੀਰਾਂ ਨਾਲ ਜੋੜਦੇ ਹਾਂ, ਤਾਂ ਵਿਖਾਈ ਦੇਣ ਵਾਲੀ ‘ਤਕੜੀ’ ਕਿਤੇ ਵੀ ਨਜ਼ਰ ਨਹੀਂ ਆਉਂਦੀ ਹੈ। ਪਰ ਤੱਕੜੀ ਨਾਲ ਤੋਲਣ ਵਾਲਾ ਇਹ ਨਿਸ਼ਾਨ ਜਿੱਥੇ ਤੀਕੁਰ ਅਸੀਂ ਮਨੁੱਖੀ ਇਤਿਹਾਸ ਦੇ ਬਾਰੇ ਵਿੱਚ ਜਾਣਦਾ ਹੈ, ਉੱਥੇ ਤੀਕੁਰ ਪਿਛਾਂਹ ਨੂੰ ਲੈ ਜਾਂਦਾ ਹੈ।

ਹੇਠਾਂ 2000 ਸਾਲ ਤੋਂ ਵੱਧ ਪੁਰਾਣੇ ਮਿਸਰ ਦੇ ਡੇਂਡੇਰਾ ਮੰਦਿਰ ਵਿੱਚ ਇਸ ਰਾਸ਼ੀ ਦੀ ਇੱਕ ਤਸਵੀਰ ਦਿੱਤੀ ਹੈ, ਜਿਸ ਵਿੱਚ ਤੁਲਾ ਰਾਸ਼ੀ ਦੇ ਉੱਤੇ ਲਾਲ ਰੰਗ ਨਾਲ ਗੋਲਾ ਕੀਤਾ ਹੋਇਆ ਹੈ।

ਮਿਸਰ ਵਿੱਚ ਪ੍ਰਾਚੀਨ ਡੇਂਡੇਰਾ ਮੰਦਿਰ ਵਿੱਚ ਤੁਲਾ ਰਾਸ਼ੀ ਉੱਤੇ ਗੋਲਾ ਪਾਇਆ ਹੋਇਆ ਹੈ

ਇੱਥੇ ਹੇਠਾਂ ਨੈਸ਼ਨਲ ਜੀਓਗ੍ਰਾਫਿਕ ਰਾਸ਼ੀ ਦਾ ਇੱਕ ਤਾਰਾ ਮੰਡਲੀ ਚਿੱਤਰ ਦਿੱਤਾ ਗਿਆ ਹੈ, ਜੋ ਕਿ ਉੱਤਰੀ ਗੋਲਿਸਫਾਇਰ ਵਿੱਚ ਤੁਲਾ ਨੂੰ ਵਿਖਾਉਂਦਾ ਹੈ। ਤਿਕੋਣ ਬਿਲਕੁਲ ਵੀ ਕਿਸੇ ਪੱਖੋਂ ਤਕੜੀ ਵਾਂਗੂ ਨਹੀਂ ਵਿਖਾਈ ਦਿੰਦਾ ਹੈ।

ਨੈਸ਼ਨਲ ਜੀਓਗ੍ਰਾਫਿਕ ਰਾਸ਼ੀ ਦਾ ਤਾਰਾ ਮੰਡਲੀ ਚਿੱਤਰ। ਤੁਲਾ ਨੂੰ ਲਾਲ ਰੰਗ ਨਾਲ ਗੋਲਾ ਕੀਤਾ ਹੋਇਆ ਹੈ

ਇਸ ਦਾ ਅਰਥ ਹੈ ਕਿ ਤੋਲਣ ਵਾਲੀ ਤੱਕੜੀ ਦਾ ਵਿਚਾਰ ਪਹਿਲਾਂ ਆਇਆ ਸੀ, ਤੁਲਾ ਦੇ ਤਾਰਿਆਂ ਨੂੰ ਵੇਖ ਕੇ ਨਹੀਂ। ਅਰੰਭਿਕ ਜੋਤਸ਼ੀਆਂ ਨੇ ਫਿਰ ਯਾਦਦਾਸ਼ਤ ਨੂੰ ਸੁਰੱਖਿਅਤ ਰੱਖਣ ਲਈ ਤੁਲਾ ਨੂੰ ਇੱਕ ਵਿਖਾਈ ਦਿੰਦੇ ਰਹਿਣ ਵਾਲੇ ਨਿਸ਼ਾਨ ਵਜੋਂ ਦਰਸਾਉਣ ਲਈ ਤਾਰਿਆਂ ‘ਤੇ ਇਸ ਵਿਚਾਰ ਦੇ ਸਰੂਪ ਨੂੰ ਰਚ ਦਿੱਤਾ। ਸਾਡੇ ਬਜੂਰਗ ਆਪਣੇ ਬੱਚਿਆਂ ਨੂੰ ਤੁਲਾ ਵੱਲ ਇਸ਼ਾਰਾ ਕਰਦੇ ਹੋਏ ਦੱਸ ਸੱਕਦੇ ਸਨ ਅਤੇ ਉਨ੍ਹਾਂ ਨੂੰ ਤੱਕੜੀ ਦੀ ਕਹਾਣੀ ਦੱਸ ਸੱਕਦੇ ਸਨ। ਇਹੋ ਇਸਦਾ ਮੂਲ ਜੋਤਸ਼ੀ ਉਦੇਸ਼ ਸੀ ਜਿਵੇਂ ਕਿ ਅਸੀਂ ਇੱਥੇ ਵੇਖਦੇ ਹਾਂ। ਪਰ ਤੋਲਣ ਵਾਲੀ ਤੱਕੜੀ ਦਾ ਵਿਚਾਰ ਸਭ ਤੋਂ ਪਹਿਲਾਂ ਕਿਸ ਨੇ ਪੇਸ਼ ਕੀਤਾ ਹੈ?

ਰਾਸ਼ੀ ਮੰਡਲ ਦਾ ਲੇਖਕ

ਅਸੀਂ ਵੇਖਿਆ ਕਿ ਹੁਣ ਤੀਕੁਰ ਲਿਖੀਆਂ ਗਈਆਂ ਸਭ ਤੋਂ ਪੁਰਾਣੀਆਂ ਪੋਥੀਆਂ ਵਿੱਚੋਂ ਇੱਕ ਅੱਯੂਬ ਦੀ ਸੀ ਅਤੇ ਉਸਨੇ ਪੁਸ਼ਟੀ ਕੀਤੀ ਕਿ ਰਾਸ਼ੀ ਦੇ ਨਿਸ਼ਾਨ ਪਰਮੇਸ਼ੁਰ ਦੁਆਰਾ ਬਣਾਏ ਗਏ ਸਨ:

ਜੋ ਸਪਤ੍ਰਿਖ, ਜੱਬਾਰ, ਖਿੱਤੀਆਂ ਅਤੇ ਦੱਖਣ ਦੀਆਂ ਕੋਠੜੀਆਂ ਦਾ ਸਰਜਣਹਾਰ ਹੈ।

ਅੱਯੂਬ 9:9

ਪਹਿਲੀ ਸਦੀ ਦੇ ਇਤਿਹਾਸਕਾਰ ਜੋਸੀਫੁਸ ਨੇ ਕਿਹਾ ਹੈ ਕਿ ਮਨੂੰ ਦੇ ਪਹਿਲੇ ਪੁੱਤਰ, ਜਿਸ ਨੂੰ ਬਾਈਬਲ ਆਦਮ ਕਹਿੰਦੀ ਹੈ, ਨੇ ਰਾਸ਼ੀ ਦੀ ਰਚਨਾ ਕਰਦੇ ਹੋਏ ਇੱਕ ਕਹਾਣੀ ਰਚੀ। ਉਸਨੇ ਸਭ ਤੋਂ ਪਹਿਲਾਂ ਤੋਲਣ ਵਾਲੀ ਤਕੜੀ ਦੇ ਬਾਰੇ ਸੋਚਿਆ ਅਤੇ ਉਸ ਵਿਚਾਰ ਨੂੰ ਤਾਰਿਆਂ ਦੀ ਮੌਜੂਦਾ ਸਰੂਪ ਵਿਧੀ ‘ਤੇ ਅਧਾਰਤ ਕੀਤਾ। ਅਸੀਂ ਵੇਖਿਆ ਕਿ ਕੰਨਿਆ ਨੇ ਕਹਾਣੀ ਕਿਵੇਂ ਸ਼ੁਰੂ ਕੀਤੀ ਅਤੇ ਹੁਣ ਇਹ ਤੁਲਾ (ਤਕੜੀ) ਦੇ ਨਾਲ ਅੱਗੇ ਵਧਦੀ ਹੈ

ਪ੍ਰਾਚੀਨ ਰਾਸ਼ੀ ਵਿੱਚ ਤੁਲਾ ਰਾਸ਼ੀ ਮੰਡਲ

ਤੁਲਾ ਇਸ ਕਹਾਣੀ ਦਾ ਦੂਜਾ ਅਧਿਆਇ ਹੈ ਅਤੇ ਰਾਤ ਦੇ ਅਸਮਾਨ ਵਿੱਚ ਸਾਡੇ ਲਈ ਇੱਕ ਹੋਰ ਨਿਸ਼ਾਨ ਨੂੰ ਵਿਖਾਉਂਦਾ ਹੈ। ਜਿਸ ਵਿੱਚ ਸਾਨੂੰ ਇਨਸਾਫ਼ ਦੀ ਨਿਸ਼ਾਨੀ ਨਜ਼ਰ ਆਉਂਦੀ ਹੈ। ਤੁਲਾ ਦੇ ਇਹ ਅਲੌਕਿਕ ਤਕੜੀ ਸਾਡੇ ਲਈ ਧਾਰਮਿਕਤਾ, ਨਿਆਓ, ਵਿਵਸਥਾ, ਸਰਕਾਰ, ਅਤੇ ਪਰਮੇਸ਼ੁਰ ਦੇ ਰਾਜ ਦੇ ਸ਼ਾਸਨ ਦੀਆਂ ਸੰਸਥਾਵਾਂ ਨੂੰ ਵਿਖਾਉਂਦੀ ਹੈ। ਤੁਲਾ ਸਾਡਾ ਸਾਮ੍ਹਣਾ ਸਦੀਵੀ ਨਿਆਓ, ਸਾਡੇ ਪਾਪਾਂ ਦੇ ਕੰਮ, ਅਤੇ ਮੁਕਤੀ ਦੀ ਕੀਮਤ ਨਾਲ ਕਰਾਉਂਦਾ ਹੈ।

ਬਦਕਿਸਮਤੀ ਨਾਲ, ਇਹ ਕਹਿਣਾ ਪੈਂਦਾ ਹੈ ਕਿ ਦਿੱਤਾ ਗਿਆ ਫੈਸਲਾ ਸਾਡੇ ਹੱਕ ਵਿੱਚ ਨਹੀਂ ਹੈ। ਸਭ ਤੋਂ ਚਮਕਦਾਰ ਤਾਰੇ ਵੱਲੋਂ ਆਕਾਸ਼ੀ ਸੰਤੁਲਨ ਨੂੰ ਬਣਾਉਣ ਲਈ ਉਪਰ ਕੀਤੀ ਹੋਈ ਬਾਂਹ – ਇਹ ਵਿਖਾਉਂਦੀ ਹੈ ਕਿ ਸਾਡੇ ਚੰਗੇ ਕੰਮਾਂ ਦਾ ਸੰਤੁਲਨ ਹਲਕਾ ਅਤੇ ਨਾਕਾਫ਼ੀ ਹੈ। ਜ਼ਬੂਰ ਦੀ ਪੋਥੀ ਨੇ ਵੀ ਇਹੀ ਨਿਆਓ ਸੁਣਾਇਆ ਹੈ।

ਨੀਚ ਲੋਕ ਸਾਹ ਹੀ ਹਨ, ਅਤੇ ਉੱਚੀ ਪਦਵੀ ਵਾਲੇ ਮਿਥਿਆ ਹਨ, ਤੱਕੜ ਵਿੱਚ ਓਹ ਉਤਾਹਾਂ ਚੜ੍ਹ ਜਾਂਦੇ ਹਨ, ਓਹ ਸਾਹ ਨਾਲੋਂ ਹਲਕੇ ਹਨ।

ਜ਼ਬੂਰ 62:9

ਇਸ ਤਰ੍ਹਾਂ ਤੁਲਾ ਦਾ ਜੋਤਸ਼ ਵਾਲਾ ਨਿਸ਼ਾਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਾਡੇ ਕੰਮਾਂ ਦਾ ਸੰਤੁਲਨ ਨਾਕਾਫ਼ੀ ਹੈ। ਪਰਮੇਸ਼ੁਰ ਦੇ ਰਾਜ ਦੇ ਨਿਆਓ ਵਿੱਚ, ਅਸੀਂ ਸਾਰੇ ਚੰਗੇ ਕੰਮਾਂ ਦਾ ਸੰਤੁਲਨ ਲੱਭਦੇ ਹਾਂ, ਪਰ ਜਿਸਦਾ ਭਾਰ ਸਿਰਫ਼ ਇੱਕ ਸਾਹ ਵਿੱਚ – ਘੱਟ ਅਤੇ ਨਾਕਾਫ਼ੀ ਹੋ ਜਾਂਦਾ ਹੈ।

ਪਰ ਇਹ ਨਿਰਾਸ਼ਾ ਨਾਲ ਭਰਿਆ ਹੋਇਆ ਨਹੀਂ ਹੈ। ਜਿਵੇਂ ਕਿ ਕਰਜ਼ੇ ਦੀ ਮੁੜ ਅਦਾਇਗੀ ਲਈ ਜ਼ਿੰਮੇਵਾਰੀਆਂ ਦੀਆਂ ਸ਼ਰਤਾਂ ਹੁੰਦੀਆਂ ਹਨ, ਠੀਕ ਉਸੇ ਤਰ੍ਹਾਂ ਸਾਡੇ ਚੰਗੇ ਕੰਮਾਂ ਦੀ ਪ੍ਰਾਪਤੀ ਲਈ ਵੀ ਇੱਕ ਕੀਮਤ ਹੈ, ਜਿਹੜਾ ਸਾਡੀ ਨੇਕੀ ਦੀ ਕਮੀ ਨੂੰ ਪੂਰਾ ਕਰ ਸੱਕਦਾ ਹੈ। ਪਰ ਇਸਦੀ ਅਦਾਯਗੀ ਆਸਾਨ ਨਹੀਂ ਹੈ। ਜਿਵੇਂ ਕਿ ਜ਼ਬੂਰਾਂ ਦੀ ਪੋਥੀ ਮੁਨਾਦੀ ਕਰਦੀ ਹੈ:

ਕਿਉਂ ਜੋ ਉਨ੍ਹਾਂ ਦੀ ਜਾਨ ਦਾ ਨਿਸਤਾਰਾ ਮਹਿੰਗਾ ਹੈ, ਅਤੇ ਉਹ ਸਦਾ ਤੀਕ ਅਸਾਧ ਹੈ।

ਜ਼ਬੂਰ 49:8

ਤੁਲਾ ਰਾਸ਼ੀ ਸਾਨੂੰ ਵਿਖਾਉਂਦੀ ਹੈ ਕਿ ਅਸੀਂ ਇਸ ਮੁਕਤੀਦਾਤਾ ਨੂੰ ਕਿਵੇਂ ਜਾਣ ਸੱਕਦੇ ਹਾਂ ਜਿਹੜਾ ਸਾਡੀਆਂ ਜ਼ਿੰਮੇਵਾਰੀਆਂ ਦੀ ਕੀਮਤ ਨੂੰ ਅਦਾ ਕਰ ਸੱਕਦਾ ਹੈ।

ਪ੍ਰਾਚੀਨ ਤੁਲਾ ਰਾਸ਼ੀ ਦੀ ਕੁੰਡਲੀ

ਕਿਉਂਕਿ ਕੁੰਡਲੀ ਯੂਨਾਨੀ ਸ਼ਬਦ ‘ਹੋਰੋ’ (ਘੜੀ) ਤੋਂ ਆਇਆ ਹੈ ਅਤੇ ਭਵਿੱਖਬਾਣੀਆਂ ਸਾਡੇ ਲਈ ਮਹੱਤਵਪੂਰਣ ਘੜੀਆਂ ਦੀ ਨਿਸ਼ਾਨਦੇਹੀ ਕਰਦੀਆਂ ਹਨ, ਅਸੀਂ ਤੁਲਾ ਨਾਲ ਸਬੰਧਤ ‘ਘੜੀ’ ਦੇ ਉੱਤੇ ਧਿਆਨ ਕਰ ਸੱਕਦੇ ਹਾਂ। ਤੁਲਾ ਨੂੰ ਇਸ ਤਰ੍ਹਾਂ ਪੜ੍ਹਿਆ ਜਾਂਦਾ ਹੈ:

4ਪਰ ਜਾਂ ਸਮਾ ਪੂਰਾ ਹੋਇਆ ਤਾਂ ਪਰਮੇਸ਼ੁਰ ਨੇ ਆਪਣੇ ਪੁੱਤ੍ਰ ਨੂੰ ਘੱਲਿਆ ਜਿਹੜਾ ਤੀਵੀਂ ਤੋਂ ਜੰਮਿਆ ਅਤੇ ਸ਼ਰਾ ਦੇ ਮਤਹਿਤ ਜੰਮਿਆ 5ਇਸ ਲਈ ਜੋ ਮੁੱਲ ਦੇ ਕੇ ਓਹਨਾਂ ਨੂੰ ਜਿਹੜੇ ਸ਼ਰਾ ਦੇ ਮਤਹਿਤ ਹਨ ਛੁਡਾਵੇ ਭਈ ਲੇਪਾਲਕ ਪੁੱਤ੍ਰ ਹੋਣ ਦੀ ਪਦਵੀ ਸਾਨੂੰ ਪਰਾਪਤ ਹੋਵੇ।

ਗਲਾਤੀਆਂ 4:4-5

ਇਹ ਦੱਸਦੇ ਹੋਏ ਕਿ ‘ਜਦੋਂ ਸਮਾਂ ਪੂਰਾ ਹੋਇਆ’ ਇੰਜੀਲ ਸਾਡੇ ਲਈ ਇਕ ਖਾਸ ‘ਘੜੀ’ ਦੀ ਨਿਸ਼ਾਨਦੇਹੀ ਕਰਦੀ ਹੈ। ਇਹ ਸਮਾਂ ਸਾਡੇ ਜਨਮ ਦੇ ਸਮੇਂ ‘ਤੇ ਅਧਾਰਤ ਨਹੀਂ ਹੈ, ਸਗੋਂ ਸਮੇਂ ਦੀ ਸ਼ੁਰੂਆਤ ‘ਤੇ ਨਿਰਧਾਰਤ ਸਮੇਂ ਜਾਂ ਘੜੀ ‘ਤੇ ਅਧਾਰਤ ਹੈ। ਇਹ ਕਹਿਣਾ ਕਿ ਯਿਸੂ ‘ਇੱਕ ਇਸਤ੍ਰੀ ਤੋਂ ਪੈਦਾ ਹੋਇਆ’ ਸੀ, ਇਹ ਕੰਨਿਆ ਅਤੇ ਉਸਦੀ ਸੰਤਾਨ ਅਰਥਾਤ ਬੀਜ ਦੀ ਕੁੰਡਲੀ ਨੂੰ ਵਿਖਾਉਂਦਾ ਹੈ।

ਉਹ ਕਿਵੇਂ ਆਇਆ?

ਉਹ ‘ਸ਼ਰਾ ਦੇ ਮਤਹਿਤ ਜੰਮਿਆ।’ ਇਸ ਤਰ੍ਹਾਂ ਉਹ ਤੋਲਣ ਵਾਲੀ ਤਕੜੀ ਅਰਥਾਤ ਤੁਲਾ ਰਾਸ਼ੀ ਦੇ ਦਾਇਰੇ ਹੇਠ ਆ ਗਿਆ।

ਉਹ ਕਿਉਂ ਆਇਆ?

ਉਹ ਸਾਨੂੰ ‘ਛੁਡਾਉਣ’ ਲਾਈ ਆਇਆ ਸੀ ਜਿਹੜੇ ‘ਸ਼ਰਾ ਦੇ ਮਹਤਿਹ’ – ਅਰਥਾਤ ਤੁਲਾ ਦੀ ਤੱਕੜੀ ਦੇ ਹੇਠ ਸਨ। ਤਾਂ ਜੋ ਉਹ ਸਾਡੇ ਵਿੱਚੋਂ ਉਨ੍ਹਾਂ ਲੋਕਾਂ ਨੂੰ ਛੁਟਕਾਰਾ ਦੇਵੇ ਜਿਨ੍ਹਾਂ ਨੂੰ ਉਨ੍ਹਾਂ ਦੇ ਕੰਮ ਤੱਕੜੀ ਵਿੱਚ ਤੋਲਣ ਵੇਲੇ ਘੱਟ ਭਾਰ ਵਾਲੇ ਜਾਪਦੇ ਹਨ। ਇਸ ਤੋਂ ਬਾਅਦ ‘ਗੋਦ ਲਏ ਜਾਣ’ ਦਾ ਵਾਅਦਾ ਕੀਤਾ ਜਾਂਦਾ ਹੈ।

ਤੁਹਾਡੇ ਵੱਲੋਂ ਤੁਲਾ ਨੂੰ ਪੜ੍ਹਨਾ

ਅੱਜ ਦੇ ਦਿਨਾਂ ਵਿੱਚ, ਤੁਲਾ ਰਾਸ਼ੀ ਨੂੰ ਪੜ੍ਹਨ ਤੋਂ ਬਾਅਦ, ਤੁਸੀਂ ਇਸਨੂੰ ਆਪਣੇ ਜੀਵਨ ਵਿੱਚ ਹੇਠ ਲਿਖੇ ਤਰੀਕੇ ਨਾਲ ਲਾਗੂ ਕਰ ਸੱਕਦੇ ਹੋ।

ਤੁਲਾ ਸਾਨੂੰ ਯਾਦ ਦਿਵਾਉਂਦੀ ਹੈ ਕਿ ਤੁਹਾਡੇ ਵੱਲੋਂ ਧਨ-ਦੌਲਤ ਦਾ ਪਿੱਛਾ ਕਰਨਾ ਆਸਾਨੀ ਨਾਲ ਲਾਲਚ ਵਿੱਚ ਬਦਲ ਸੱਕਦਾ ਹੈ, ਕਿ ਤੁਹਾਡੇ ਵੱਲੋਂ ਸਬੰਧਾਂ ਦਾ ਪਿੱਛਾ ਕਰਨਾ ਤੁਹਾਨੂੰ ਤੇਜ਼ੀ ਨਾਲ ਉਨ੍ਹਾਂ ਦੀ ਵਰਤੋਂ ਕਰਕੇ ਦੂਜਿਆਂ ਨਾਲੋਂ ਦੂਰ ਕਰ ਦੇਣ ਦੇ ਰੂਪ ਵਿੱਚ ਪੇਸ਼ ਕਰ ਸੱਕਦਾ ਹੈ, ਅਤੇ ਤੁਹਾਡੇ ਵੱਲੋਂ ਖੁਸ਼ੀ ਦਾ ਪਿੱਛਾ ਕਰਨ ਨਾਲ ਲੋਕਾਂ ਲਈ ਨੁਕਸਾਨ ਹੋਣ ਦੀ ਸੰਭਾਵਨਾ ਨੂੰ ਪੈਦਾ ਕਰ ਸੱਕਦਾ ਹੈ। ਤੁਲਾ ਸਾਨੂੰ ਦੱਸਦੀ ਹੈ ਕਿ ਅਜਿਹੇ ਗੁਣ ਧਾਰਮਿਕਤਾ ਦੇ ਮਾਪਦੰਡਾਂ ਦੇ ਅਨੁਸਾਰ ਨਹੀਂ ਹਨ। ਹਰ ਗਲ ਦੀ ਜਾਂਚ ਕਰੋ ਜਿਸਨੂੰ ਤੁਸੀਂ ਆਪਣੇ ਜੀਵਨ ਵਿੱਚ ਕਰ ਰਹੇ ਹੋ। ਸਾਵਧਾਨ ਰਹੋ ਕਿਉਂਕਿ ਤੁਲਾ ਸਾਨੂੰ ਚੇਤਾਵਨੀ ਦਿੰਦੀ ਹੈ ਕਿ ਪਰਮੇਸ਼ੁਰ ਹਰ ਚੀਜ਼ ਦਾ ਨਿਆਓ ਕਰੇਗਾ, ਹਰ ਚੀਜ਼ ਸਮੇਤ ਜਿਹੜੀ ਲੁਕੀ ਹੋਈ ਹੀ ਕਿਉਂ ਨਹੀਂ ਹੈ।

ਜੇਕਰ ਉਸ ਦਿਨ ਤੁਹਾਡੇ ਕੰਮ ਤਕੜੀ ‘ਤੇ ਹਲਕੇ ਭਾਰ ਵਾਲੇ ਬਣ ਜਾਣਗੇ, ਤਾਂ ਤੁਹਾਨੂੰ ਇੱਕ ਮੁਕਤੀਦਾਤਾ ਦੀ ਲੋੜ ਹੋਵੇਗੀ। ਹੁਣ ਆਪਣੇ ਸਾਰੇ ਵਿਕਲਪਾਂ ਨੂੰ ਅਜ਼ਮਾਓ, ਪਰ ਯਾਦ ਰੱਖੋ ਕਿ ਕੰਨਿਆ ਦੀ ਸੰਤਾਨ ਇਸ ਲਈ ਆਈ ਹੈ ਤਾਂ ਜੋ ਉਹ ਤੁਹਾਨੂੰ ਬਚਾ ਸਕੇ। ਆਪਣੇ ਜੀਉਣ ਵਿੱਚ ਸਹੀ-ਗ਼ਲਤ ਦੀ ਪਛਾਣ ਕਰਨ ਲਈ ਪਰਮੇਸ਼ੁਰ ਵੱਲੋਂ ਦਿੱਤੀ ਗਈ ਬੁੱਧ ਦੀ ਵਰਤੋਂ ਕਰੋ। ਤੁਲਾ ਰਾਸ਼ੀ ਦੇ ਅਧਿਐਨ ਵਿੱਚ ‘ਗੋਦ ਲਿੱਤੇ ਜਾਣ’ ਦਾ ਕੀ ਅਰਥ ਹੈ, ਇਹ ਇਸ ਵੇਲੇ ਸਪੱਸ਼ਟ ਨਹੀਂ ਹੋ ਸੱਕਦਾ ਹੈ, ਪਰ ਜੇ ਤੁਸੀਂ ਰੋਜ਼ਾਨਾ ਮੰਗਦੇ, ਖੜਕਾਉਂਦੇ ਅਤੇ ਖੋਜਬੀਨ ਕਰਦੇ ਰਹੋਗੇ, ਤਾਂ ਇਹ ਤੁਹਾਡਾ ਮਾਰਗਦਰਸ਼ਨ ਕਰੇਗਾ। ਇਹ ਤੁਹਾਡੇ ਪੂਰੇ ਹਫ਼ਤੇ ਵਿੱਚ ਕਿਸੇ ਵੀ ਦਿਨ ਕਿਸੇ ਵੀ ਸਮੇਂ ਕੀਤਾ ਜਾ ਸੱਕਦਾ ਹੈ।

ਤੁਲਾ ਅਤੇ ਬ੍ਰਿਸ਼ਚਕ

ਮਨੁੱਖੀ ਇਤਿਹਾਸ ਦੇ ਅਰੰਭ ਤੋਂ ਲੈ ਕੇ ਹੁਣ ਤੁਲਾ ਦੀ ਤਸਵੀਰ ਬਦਲ ਗਈ ਹੈ। ਅਰੰਭਿਕ ਜੋਤਸਿਆਂ ਵੱਲੋਂ ਤਸਵੀਰਾਂ ਅਤੇ ਤੁਲਾ ਦੇ ਤਾਰਿਆਂ ਨੂੰ ਦਿੱਤੇ ਗਏ ਨਾਵਾਂ ਵਿੱਚ, ਅਸੀਂ ਵੇਖਦੇ ਹਾਂ ਕਿ ਬ੍ਰਿਸ਼ਚਕ ਦੇ ਪੰਜੇ ਤੁਲਾ ਨੂੰ ਫੜਦੇ ਹਨ। ਉਦਾਹਰਨ ਲਈ, ਸਭ ਤੋਂ ਚਮਕਦਾਰ ਤਾਰਾ, ਜ਼ੁਬੇਨੇਸ਼ਮਾਲੀ, ਅਰਬੀ ਵਾਕਾਂਸ਼ ਅਲ-ਜ਼ੁਬਾਨ ਅਲ-ਸ਼ਾਮਲੀਆਹ ਤੋਂ ਆਇਆ ਹੈ, ਜਿਸਦਾ ਅਰਥ “ਉੱਤਰੀ ਪੰਜੇ” ਤੋਂ ਹੈ। ਤੁਲਾ ਵਿੱਚ ਦੂਜਾ ਸਭ ਤੋਂ ਚਮਕਦਾਰ ਤਾਰਾ, ਜ਼ੁਬੇਨੇਲਗੇਨੁਬੀ, ਅਰਬੀ ਵਾਕੰਸ਼ ਅਲ-ਜ਼ੁਬਾਨ ਅਲ-ਜਨੂਬੀਆ ਤੋਂ ਲਿਆ ਗਿਆ ਹੈ, ਜਿਸਦਾ ਅਰਥ “ਦੱਖਣੀ ਪੰਜੇ” ਤੋਂ ਹੈ। ਬ੍ਰਿਸ਼ਚਕ ਦੇ ਦੋ ਪੰਜੇ ਤੁਲਾ ਨੂੰ ਫੜੀ ਹੋਏ ਹਨ। ਇਸ ਤੋਂ ਦੋਵੇਂ ਵਿਰੋਧੀਆਂ ਵਿਚਾਲੇ ਚੱਲ ਰਹੇ ਵੱਡੇ ਟਕਰਾਅ ਦਾ ਪਤਾ ਚੱਲਦਾ ਹੈ।

ਤੁਲਾ ਰਾਸ਼ੀ ਅਤੇ ਸਬੰਧਿਤ ਕੁੰਡਲੀ ਨਾਲ ਜੁੜੀਆਂ ਗੱਲਾਂ ਨੂੰ ਡੂੰਘਿਆਈ ਨਾਲ ਸਮਝਣ ਲਈ ਇੱਥੇ ਪੜ੍ਹੋ:

ਇਹ ਸੰਘਰਸ਼ ਕਿਵੇਂ ਅੱਗੇ ਵਧਦਾ ਹੈ, ਅਸੀਂ ਇਸਨੂੰ ਬ੍ਰਿਸ਼ਚਕ ਰਾਸ਼ੀ ਵਿੱਚ ਵੇਖਦੇ ਹਾਂ। ਇੱਥੋਂ ਪ੍ਰਾਚੀਨ ਜੋਤਿਸ਼ ਵਿਗਿਆਨ ਦੀਆਂ ਮੁੱਖ ਗੱਲਾਂ ਨੂੰ ਜਾਣੋ। ਇਸਦੀ ਸ਼ੁਰੂਆਤ ਕੰਨਿਆ ਰਾਸ਼ੀ ਤੋਂ ਕਰੋ।

ਪਰ ਤੁਲਾ ਦੀ ਲਿਖਤ ਕਹਾਣੀ ਵਿੱਚ ਡੂੰਘਿਆਈ ਵਿੱਚ ਜਾਣ ਲਈ:

• ਕੁੰਭ ਮੇਲਾ ਕੀ ਪ੍ਰਗਟ ਕਰਦਾ ਹੈ

• ਕਲਿਯੁਗ ਵਿੱਚ ਸਾਡੀ ਜਾਂਚ ਲਈ: ਦਸ ਹੁਕਮ

• ਧਰਤੀ ਦੇ ਮੱਧ ਵਿੱਚ ਰਹਿੰਦੇ ਹੋਏ ਇੱਕ ਓਰਕ ਵਾਂਗ… ਭ੍ਰਿਸ਼ਟ

• ਕੁਰਬਾਨੀ ਦੀ ਵਿਸ਼ਵਵਿਆਪੀ ਲੋੜ

Leave a Reply

Your email address will not be published. Required fields are marked *