Skip to content
Home » ਪ੍ਰਾਚੀਨ ਜੋਤਿਸ਼ ਵਿਗਿਆਨ ਤੋਂ ਤੁਹਾਡੀ ਕੰਨਿਆ ਰਾਸ਼ੀ

ਪ੍ਰਾਚੀਨ ਜੋਤਿਸ਼ ਵਿਗਿਆਨ ਤੋਂ ਤੁਹਾਡੀ ਕੰਨਿਆ ਰਾਸ਼ੀ

  • by

ਅਸੀਂ ਵੇਖ ਲਿਆ ਹੈ ਕਿ ਆਧੁਨਿਕ ਕੁੰਡਲੀ ਕਿਵੇਂ ਹੋਂਦ ਵਿੱਚ ਆਈ, ਅਸੀਂ ਇਸਨੂੰ ਜੋਤਿਸ਼ ਵਿਗਿਆਨ ਦੇ ਇਤਿਹਾਸ ਵਿੱਚ ਇਸਦੇ ਪ੍ਰਾਚੀਨ ਮੂਲ ਤੀਕੁਰ ਜਾਂਦੇ ਹੋਏ ਲੱਭਿਆ ਹੈ। ਆਓ ਹੁਣ ਕੰਨਿਆ ਦੀ ਜਾਂਚ ਕਰੀਏ, ਜਿਹੜੀ ਕਿ ਕੁੰਡਲੀਆਂ ਵਿੱਚ ਪਹਿਲਾ ਰਾਸ਼ੀ ਹੈ। ਇਹ ਤਾਰਾ ਮੰਡਲ ਕੰਨਿਆ ਦੇ ਨਿਸ਼ਾਨ ਤੋਂ ਜਾਣਿਆ ਜਾਂਦਾ ਹੈ, ਜਿਸਨੂੰ ਕੁਆਰੀ ਕੰਨਿਆ ਵੀ ਕਿਹਾ ਜਾਂਦਾ ਹੈ, ਇਸ ਵਿੱਚ ਸਾਨੂੰ ਇੱਕ ਵਿਰੋਧਾਭਾਸ ਵੀ ਵਿਖਾਈ ਦਿੰਦਾ ਹੈ, ਜਿਹੜਾ ਉਦੋਂ ਹੀ ਸਪੱਸ਼ਟ ਹੋ ਜਾਂਦਾ ਹੈ ਜਦੋਂ ਤੁਸੀਂ ਤਾਰਾ ਮੰਡਲ ਨੂੰ ਵੇਖਦੇ ਹੋ।

ਕੰਨਿਆ ਰਾਸ਼ੀ ਇੱਕ ਕੁਆਰੀ ਕੁੜੀ ਦਾ ਤਾਰਾ ਮੰਡਲ ਹੈ। ਇੱਥੇ ਕੰਨਿਆ ਨੂੰ ਬਣਾਉਣ ਵਾਲੇ ਤਾਰਿਆਂ ਦੀ ਤਸਵੀਰ ਦਿੱਤੀ ਗਈ ਹੈ। ਧਿਆਨ ਦਵੋ ਕਿ ਤਾਰਿਆਂ ਵਿੱਚ ਕੁਆਰੀ (ਇਸ ਕੁਆਰੀ ਕੁੜੀ) ਨੂੰ ‘ਵੇਖਣਾ’ ਅਸੰਭਵ ਹੈ। ਤਾਰੇ ਆਪ ਹੀ ਕੁਦਰਤੀ ਤੌਰ ‘ਤੇ ਇਸਤ੍ਰੀ ਦੀ ਤਸਵੀਰ ਨੂੰ ਨਹੀਂ ਬਣਾਉਂਦੇ ਹਨ।

 .

ਰਾਤ ਦੇ ਵੇਲੇ ਅਸਮਾਨ ਵਿੱਚ ਕੰਨਿਆ ਦੀ ਤਸਵੀਰ। ਕੀ ਤੁਸੀਂ ਕੁਆਰੀ ਕੁੜੀ ਨੂੰ ਵੇਖ ਸੱਕਦੇ ਹੋ?
ਸੰਬੰਥਿਤ ਲਕੀਰਾਂ ਦੁਆਰਾ ਜੁੜੇ ਤਾਰਿਆਂ ਦੇ ਨਾਲ ਕੰਨਿਆ ਤਾਰਾ ਮੰਡਲ

ਭਾਵੇਂ ਅਸੀਂ ਵਿਕੀਪੀਡੀਆ ਦੀ ਇਸ ਤਸਵੀਰ ਵਾਂਗ ਹੀ ਕੁਆਰੀ ਕੰਨਿਆ ਦੇ ਤਾਰਾ ਮੰਡਲਾਂ ਨੂੰ ਲਕੀਰਾਂ ਨਾਲ ਜੋੜਦੇ ਹਾਂ, ਫਿਰ ਵੀ ਇਹਨਾਂ ਤਾਰਿਆਂ ਵਾਲੀ ਇਸਤ੍ਰੀ ਨੂੰ ‘ਵੇਖਣਾ’ ਔਖਾ ਹੈ, ਫਿਰ ਇੱਕ ਕੁਆਰੀ ਦੀ ਤਾਂ ਗੱਲ ਹੀ ਛੱਡ ਦਿਓ।

ਪਰ ਬੀਤੇ ਹੋਏ ਸਮੇਂ ਦੇ ਮੌਜੂਦਾ ਦਸਤਾਵੇਜ਼ ਵਿੱਚ ਵੀ ਇਹੀ ਵਰਣਨ ਬਿਆਨ ਕੀਤਾ ਗਿਆ ਹੈ। ਕੰਨਿਆ ਨੂੰ ਅਕਸਰ ਪੂਰੇ ਵੇਰਵੇ ਵਿੱਚ ਵਿਖਾਇਆ ਜਾਂਦਾ ਹੈ, ਪਰ ਇਹ ਵਰਣਨ ਤਾਰਾ ਮੰਡਲ ਤੋਂ ਹੀ ਨਹੀਂ ਆਉਂਦਾ ਹੈ।

 ਇੱਕ ਕੁਆਰੀ ਇਸਤ੍ਰੀ ਦੀ ਤਸਵੀਰ ਤਾਰਿਆਂ ਦੇ ਉੱਤੇ ਵਧੇਰੇ ਵਿਸਥਾਰ ਨਾਲ ਵਿਖਾਈ ਗਈ ਹੈ

ਚਿਤਰਾ ਜਾਂ ਸਪਾਇੱਕਾ ਤਾਰਾ ਕੰਨਿਆ ਦੇ ਰਹੱਸ ਨੂੰ ਹੋਰ ਵਧੇਰੇ ਡੂੰਘਾ ਕਰਦਾ ਹੈ

ਹੇਠਾਂ ਦਿੱਤੀ ਤਸਵੀਰ ਮਿਸਰ ਦੇ ਡੇਂਡੇਰਾ ਮੰਦਿਰ ਵਿੱਚ ਮਿਲਣ ਵਾਲਿਆਂ ਸਾਰਿਆਂ ਰਾਸਿਆਂ ਨੂੰ ਵਿਖਾਉਂਦੀ ਹੈ, ਜਿਹੜੀ ਪਹਿਲੀ ਸਦੀ ਈਸਾ ਪੂਰਵ ਦੀ ਹੈ, ਜਿਸ ਵਿੱਚ 12 ਰਾਸ਼ੀਆਂ ਸ਼ਾਮਲ ਹਨ। ਕੰਨਿਆ ਦੇ ਉੱਤੇ ਲਾਲ ਰੰਗ ਵਿੱਚ ਗੋਲਾ ਲਗਾਇਆ ਗਿਆ ਹੈ, ਜਦੋਂ ਕਿ ਸੱਜੇ ਪਾਸੇ ਦੀ ਤਸਵੀਰ ਰਾਸ਼ੀ ਦੇ ਨਿਸ਼ਾਨ ਨੂੰ ਵਧੇਰੇ ਸਪਸ਼ਟ ਰੂਪ ਵਿੱਚ ਵਿਖਾਲਦੀ ਹੈ। ਤੁਸੀਂ ਵੇਖ ਸੱਕਦੇ ਹੋ ਕਿ ਇਸ ਕੰਨਿਆ ਕੋਲ ਅਨਾਜ ਦੇ ਬੀਜ ਹਨ। ਅਨਾਜ ਦਾ ਇਹ ਬੀਜ ਸਭ ਤੋਂ ਚਮਕਦਾਰ ਤਾਰਾ ਚਿਤਰਾ ਅਰਥਾਤ ਕੰਨਿਆ ਤਾਰਾ ਮੰਡਲ ਵਿੱਚ ਸਪਾਇੱਕਾ ਤਾਰਾ ਹੈ।

ਪ੍ਰਾਚੀਨ ਮਿਸਰ ਦੇ ਡੇਂਡੇਰਾ ਰਾਸ਼ੀ ਮੰਦਿਰ ਵਿੱਚ ਕੁਆਰੀ ਕੰਨਿਆ ਨੂੰ ਲਾਲ ਗੋਲੇ ਨਾਲ ਵਿਖਾਇਆ ਗਿਆ ਹੈ

ਇੱਥੇ ਰਾਤ ਵਿੱਚ ਵਿਖਾਈ ਦੇਣ ਵਾਲੇ ਅਸਮਾਨ ਦੀ ਤਸਵੀਰ ਵਿਖਾਈ ਗਈ ਹੈ, ਜਿਸ ਵਿੱਚ ਕੰਨਿਆ ਤੋ ਸਬੰਧਤ ਤਾਰੇ ਲਕੀਰਾਂ ਨਾਲ ਆਪਸ ਵਿੱਚ ਜੁੜੇ ਹੋਏ ਹਨ।

 ਤਾਰਾ ਮੰਡਲ ਦੇ ਨਾਲ ਵਿਖਾਇਆ ਗਿਆ ਕੰਨਿਆ ਤਾਰਾ

ਵੈਦਿਕ ਕੁੰਡਲੀ ਵਿੱਚ ਚਿੱਤਰਾ ਅਰਥਾਤ ਸਪਾਇੱਕਾ ਤਾਰੇ ਦਾ ਖਾਸ ਅਸਥਾਨ ਹੈ। ਅਸਮਾਨ ਵਿੱਚ ਮਿਲਣ ਵਾਲੇ ਤਾਰਾ ਮੰਡਲਾਂ ਨੂੰ ਨੱਛਤਰ (ਸ਼ਾਬਦਿਕ ਅਰਥ “ਤਾਰੇ”) ਕਿਹਾ ਜਾਂਦਾ ਹੈ। ਉਹ ਆਮ ਤੌਰ ‘ਤੇ ਭਾਰਤੀ ਪਿੱਠਭੂਮੀ ਵਿੱਚ ਚੰਦਰਮਾ ਦੀ ਗਤੀ ਨਾਲ ਜੁੜੇ ਹੋਏ ਹਨ। ਆਮ ਤੌਰ ‘ਤੇ ਉਹਨਾਂ ਦੀ ਗਿਣਤੀ 27 ਹੈ ਪਰ ਕਈ ਵਾਰ ਇਹ 28 ਵੀ ਹੁੰਦੀ ਹੈ ਅਤੇ ਉਹਨਾਂ ਦੇ ਨਾਓਂ ਹਰੇਕ ਖੇਤਰ ਦੇ ਸਭ ਤੋਂ ਪ੍ਰਮੁੱਖ ਤਾਰਾ ਮੰਡਲ ਨਾਲ ਸਬੰਧਤ ਹਨ। ਆਧੁਨਿਕ ਪਰੰਪਰਾ ਦੇ ਅਨੁਸਾਰ, ਉਹ ਗ੍ਰਹਿਣ ਲੱਗਣੇ ਦੇ ਇੱਕ ਬਿੰਦੂ ਤੋਂ ਸ਼ੁਰੂ ਹੁੰਦੇ ਹਨ ਜਿਹੜੇ ਕਿ ਸਪਾਇੱਕਾ ਤਾਰੇ (ਸੰਸਕ੍ਰਿਤ ਵਿੱਚ: ਚਿਤਰਾ) ਦੇ ਬਿਲਕੁਲ ਉਲਟ ਹੈ।

ਸਪਾਇੱਕਾ ਐਨਾ ਮਹੱਤਵਪੂਰਨ ਕਿਉਂ ਹੈ? ਇਸਨੂੰ ਕੋਈ ਕਿਵੇਂ ਜਾਣ ਸੱਕਦਾ ਹੈ ਕਿ ਸਪਾਇੱਕਾ ਅਨਾਜ ਦਾ ਬੀਜ ਹੈ (ਕਈ ਵਾਰ ਮੱਕਈ ਦਾ ਇੱਕ ਦਾਣਾ)? ਜਿਸ ਤਰ੍ਹਾਂ ਕੰਨਿਆ ਦੀ ਕੁੰਡਲੀ ਵਿੱਚ ਕੁਆਰੀ ਇਸਤ੍ਰੀ ਵਿਖਾਈ ਨਹੀਂ ਦਿੰਦੀ, ਉਸੇ ਤਰ੍ਹਾਂ ਇਹ ਆਪਣੇ ਆਪ ਵਿੱਚ ਵੀ ਨਹੀਂ ਵਿਖਾਈ ਦਿੰਦਾ ਹੈ। ਇਹੋ ਕੰਨਿਆ ਦਾ ਵਿਰੋਧਾਭਾਸ ਹੈ: ਤਸਵੀਰ ਆਪਣੇ ਤੋਂ ਨਹੀਂ ਬਣਦੀ, ਜਾਂ ਤਾਰਾ ਮੰਡਲ ਤੋਂ ਨਹੀਂ ਆਉਂਦੀ।

ਕੰਨਿਆ ਦੇ ਆਉਣ ਤੋਂ ਪਹਿਲਾਂ ਹੀ ਇਹ ਇੱਕ ਵਿਚਾਰ ਵਜੋਂ ਕੁਆਰੀ ਮੌਜੂਦ ਸੀ

ਇਸਦਾ ਅਰਥ ਹੈ ਕਿ ਕੁਆਰੀ – ਅਰਥਾਤ ਇੱਕ ਕੁਆਰੀ ਲੜਕੀ ਜਿਹੜੀ ਅਨਾਜ ਦੇ ਬੀਜ ਨੂੰ ਫੜੀ ਹੋਈ ਹੈ – ਤਾਰਿਆਂ ਵਿੱਚ ਵੇਖ ਕੇ ਨਹੀਂ ਬਣਾਈ ਗਈ ਸੀ। ਇਸ ਦੀ ਥਾਂ ‘ਤੇ, ਅਨਾਜ ਦੇ ਬੀਜ ਵਾਲੀ ਕੁਆਰੀ ਕੰਨਿਆ ਬਾਰੇ ਪਹਿਲਾਂ ਤੋ ਹੀ ਸੋਚਿਆ ਗਿਆ ਸੀ ਅਤੇ ਫਿਰ ਤਾਰਾ ਮੰਡਲ ਵਿੱਚ ਇਸਨੂੰ ਰੱਖ ਦਿੱਤਾ ਗਿਆ ਸੀ। ਇਸ ਤਰ੍ਰਾਂ, ਉਹ ਕੁੜੀ ਉੱਥੇ ਆਪਣੇ ਹੱਥ ਵਿੱਚ ਬੀਜ ਲੈ ਕੇ ਕਿੱਥੋਂ ਆਈ? ਕਿਸ ਦੇ ਮਨ ਵਿੱਚ ਸਭਨਾਂ ਤੋਂ ਪਹਿਲਾਂ ਕੁਆਰੀ ਦਾ ਖ਼ਿਆਲ ਆਇਆ ਅਤੇ ਫਿਰ ਉਹ ਅਤੇ ਉਸਦਾ ਬੀਜ ਇੱਕ ਕੁੜੀ ਦੇ ਸਰੂਪ ਵਿੱਚ ਤਾਰਿਆਂ ਵਿੱਚ ਪਾ ਦਿੱਤਾ ਗਿਆ?

ਅਸੀਂ ਵੇਖਿਆ ਹੈ ਕਿ ਸਿਰਜਣਹਾਰ ਦੀ ਕਹਾਣੀ ਨੂੰ ਯਾਦ ਕਰਨ ਵਿੱਚ ਮਦਦ ਦੇਣ ਲਈ ਸਭ ਤੋਂ ਪੁਰਾਣੀਆਂ ਲਿਖਤਾਂ ਪਰਮੇਸ਼ੁਰ ਅਤੇ ਆਦਮ/ਮਨੂੰ ਦੀ ਪਹਲੀ ਸੰਤਾਨ ਨੂੰ ਇਸ ਦਾ ਕਾਰਨ ਦਿੰਦੀਆਂ ਹਨ। ਕੰਨਿਆ ਦਾ ਨਿਸ਼ਾਨ ਉਸ ਅਸਥਾਨ ਨਾਲ ਮੇਲ ਖਾਂਦਾ ਹੈ ਜਦੋਂ ਇਹ ਕਹਾਣੀ ਅਰਾਮੀ ਅਤੇ ਸੰਸਕ੍ਰਿਤ ਵੇਦਾਂ ਵਿੱਚ ਸ਼ੁਰੂ ਹੁੰਦੀ ਹੈ।

ਸ਼ੁਰੂ ਤੋਂ ਕੰਨਿਆ ਰਾਸ਼ੀ ਦੀ ਕਹਾਣੀ

ਸਤਿਯੁਗ ਦੇ ਸੁਰਗ ਵਿੱਚ, ਜਦੋਂ ਆਦਮ/ਮਨੂੰ ਨੇ ਅਣਆਗਿਆਕਾਰ ਕੀਤਾ ਅਤੇ ਪਰਮੇਸ਼ੁਰ ਨੇ ਸੱਪ (ਸ਼ੈਤਾਨ) ਨੂੰ ਇਸਦੇ ਲਈ ਜੁਮੰਵਾਰ ਠਹਿਰਾਇਆ, ਤਾਂ ਉਸਨੇ ਉਸ ਨਾਲ ਇੱਕ ਵਾਅਦਾ ਕੀਤਾ:

ਅਤੇ ਤੇਰੇ ਤੇ ਤੀਵੀਂ ਵਿੱਚ ਅਤੇ ਤੇਰੀ ਸੰਤਾਨ ਤੇ ਤੀਵੀਂ ਦੀ ਸੰਤਾਨ ਵਿੱਚ ਮੈਂ ਵੈਰ ਪਾਵਾਂਗਾ। ਉਹ ਤੇਰੇ ਸਿਰ ਨੂੰ ਫੇਵੇਗਾ ਅਤੇ ਤੂੰ ਉਹ ਦੀ ਅੱਡੀ ਨੂੰ ਡੰਗ ਮਾਰੇਂਗਾ।।

ਉਤਪਤ 3:15
ਪਰਾਦੀਸ ਵਿਚ ਪਾਤਰਾਂ ਅਤੇ ਉਨ੍ਹਾਂ ਦੇ ਰਿਸ਼ਤੇ ਦੀ ਭਵਿੱਖਬਾਣੀ ਕੀਤੀ ਗਈ ਸੀ। ਔਲਾਦ ਵਾਲੀ ਇਸਤਰੀ ਦਾ ਮੂਲ ਅਰਥ ਕੁਆਰਾ ਹੈ। ਪੁਰਾਤਨ ਲੋਕਾਂ ਨੇ ਇਸ ਵਾਅਦੇ ਨੂੰ ਯਾਦ ਕਰਨ ਲਈ ਕੰਨਿਆ ਤਾਰਾਮੰਡਲ ਦੀ ਵਰਤੋਂ ਕੀਤੀ

ਲੋਕਾਂ ਅਤੇ ਉਹਨਾਂ ਦੇ ਰਿਸ਼ਤੇ ਪਹਿਲਾਂ ਹੀ ਸੁਰਗ ਵਿੱਚ ਦੱਸ ਦਿੱਤੇ ਗਏ ਹਨ। ਕੰਨਿਆ ਰਾਸ਼ੀ ਦਾ ਮੂਲ ਅਰਥ ਸੰਤਾਨ ਪੈਦਾ ਕਰਨ ਵਾਲੀ ਇਸਤ੍ਰੀ ਤੋਂ ਹੈ। ਬਜੂਰਗਾਂ ਨੇ ਇਸ ਵਾਅਦੇ ਨੂੰ ਯਾਦ ਕਰਨ ਲਈ ਕੰਨਿਆ ਦੇ ਲਈ ਤਾਰਾ ਮੰਡਲ ਦੀ ਵਰਤੋਂ ਕੀਤੀ। ਪਰਮੇਸ਼ੁਰ ਨੇ ਵਾਅਦਾ ਕੀਤਾ ਸੀ ਕਿ ਇੱਕ ‘ਬੀਜ਼’ ਜਾਂ ਔਲਾਦ (ਸ਼ਾਬਦਿਕ ਤੌਰ ‘ਤੇ ਇੱਕ ‘ਬੀਜ਼’) ਇੱਕ ਇਸਤ੍ਰੀ ਤੋਂ ਆਵੇਗੀ – ਜਿਸਨੇ ਕਿਸੇ ਪੁਰਸ਼ ਨਾਲ ਜਿਨਸੀ ਸਬੰਧ ਨਹੀਂ ਬਣਾਏ ਹੋਣਗੇ – ਇਸ ਤਰ੍ਹਾਂ ਉਹ ਇੱਕ ਕੁਆਰੀ ਇਸਤ੍ਰੀ ਹੋਵੇਗੀ। ਇਸ ਕੁਆਰੀ ਦਾ ਬੀਜ ਸੱਪ ਦੇ ‘ਸਿਰ’ ਨੂੰ ਫੇਹ ਸੁੱਟੇਗਾ। ਇੱਕੋ ਇੱਕ ਮਨੁੱਖ ਜਿਸ ਵਿੱਚ ਇੱਕ ਕੁਆਰੀ ਇਸਤ੍ਰੀ ਤੋਂ ਪੈਦਾ ਹੋਣ ਦਾ ਦਾਅਵਾ ਵੀ ਮੌਜੂਦ ਹੈ, ਨਾਸਰਤ ਦਾ ਯਿਸੂ ਹੈ। ਇੱਕ ਕੁਆਰੀ ਤੋਂ ਬੀਜ ਦੇ ਆਉਣ ਦੀ ਮੁਨਾਦੀ ਸਮੇਂ ਦੇ ਅਰੰਭ ਵਿੱਚ ਕੀਤੀ ਗਈ ਸੀ ਅਤੇ ਇਸਨੂੰ ਸੰਸਕ੍ਰਿਤ ਵੇਦਾਂ ਵਿੱਚ ਪੁਰਸ਼ਾ ਜਾਂ ਪੁਰਖ ਵਜੋਂ ਯਾਦ ਕੀਤਾ ਗਿਆ ਸੀ। ਪਹਿਲੇ ਮਨੂੰ ਦੀ ਪਹਿਲੀਆਂ ਸੰਤਾਨਾਂ ਨੇ, ਸਿਰਜਣਹਾਰ ਦੇ ਵਾਅਦੇ ਨੂੰ ਯਾਦ ਕਰਨ ਲਈ, ਕੰਨਿਆ ਦੀ ਤਸਵੀਰ ਨੂੰ ਉਸ ਦੇ ਬੀਜ (ਸਪਾਇੱਕਾ) ਨਾਲ ਉਸਾਰਿਆ ਅਤੇ ਉਸ ਦੀ ਤਸਵੀਰ ਤਾਰਾ ਮੰਡਲ ਵਿੱਚ ਰੱਖ ਦਿੱਤੀ ਤਾਂ ਜੋ ਉਹਨਾਂ ਤੋਂ ਬਾਅਦ ਵਿੱਚ ਆਉਣ ਵਾਲਿਆਂ ਪੀੜ੍ਹੀਆਂ ਇਸ ਵਾਅਦੇ ਨੂੰ ਯਾਦ ਰੱਖ ਸੱਕਣ।

ਕੰਨਿਆ ਦੀ ਪ੍ਰਾਚੀਨ ਕੁੰਡਲੀ

ਕਿਉਂਕਿ ਕੁੰਡਲੀ = ਹੋਰੋ (ਘੜੀ) + ਸਕੋਪਸ (ਵੇਖਣ ਲਈ ਨਿਸ਼ਾਨ) ਤੋਂ ਮਿਲਕੇ ਬਣਿਆ ਹੈ, ਇਸ ਲਈ ਅਸੀਂ ਇਸ ਨੂੰ ਕੰਨਿਆ ਅਤੇ ਉਸਦੇ ਬੀਜ ‘ਤੇ ਲਾਗੂ ਕਰ ਸੱਕਦੇ ਹਾਂ। ਯਿਸੂ ਨੇ ਆਪ ਕੁਆਰੀ + ਸਪਾਇੱਕਾ ‘ਘੜੀ’ ਨੂੰ ਨਿਸ਼ਾਨ ਵੱਜੋਂ ਦੱਸਿਆ ਹੈ ਜਦੋਂ ਉਸਨੇ ਕਿਹਾ ਕਿ:

23 ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਵੇਲਾ ਆ ਪੁੱਜਿਆ ਹੈ ਜੋ ਮਨੁੱਖ ਦੇ ਪੁੱਤ੍ਰ ਦੀ ਵਡਿਆਈ ਕੀਤੀ ਜਾਏ 24ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਜੋ ਕਣਕ ਦਾ ਦਾਣਾ ਜੇ ਜ਼ਮੀਨ ਵਿੱਚ ਪੈ ਕੇ ਨਾ ਮਰੇ ਤਾਂ ਉਹ ਇਕੱਲਾ ਹੀ ਰਹਿੰਦਾ ਹੈ ਪਰ ਜੇ ਮਰੇ ਤਾਂ ਬਹੁਤ ਸਾਰਾ ਫਲ ਦਿੰਦਾ ਹੈ।

ਯੂਹੰਨਾ 12:23-24

ਯਿਸੂ ਨੇ ਆਪਣੇ ਆਪ ਨੂੰ ਬੀਜ ਅਰਥਾਤ – ਸਪਾਇਕਾ – ਹੋਣ ਦਾ ਐਲਾਨ ਕੀਤਾ ਹੈ, ਜਿਹੜਾ ਸਾਡੇ ਲਈ – ‘ਬਹੁਤ ਸਾਰੇ ਬੀਜ’ ਵਾਲੀ ਇੱਕ ਮਹਾਨ ਜਿੱਤ ਨੂੰ ਹਾਸਲ ਕਰੇਗਾ। ਕੁਆਰੀ ਦਾ ਇਹ ‘ਬੀਜ’ ਸਾਡੇ ਵਿੱਚਕਾਰ ਇੱਕ ਖਾਸ ਸਮੇਂ ਅਰਥਾਤ ‘ਘੜੀ’ = ‘ਹੋਰੋ’ ‘ਤੇ ਆਇਆ ਸੀ। ਉਹ ਸਾਡੇ ਵਿੱਚਕਾਰ ਕਿਸੇ ਅਣਜਾਣ ਸਮੇਂ ‘ਤੇ ਨਹੀਂ, ਸਗੋਂ ‘ਨਿਸ਼ਚਿਤ ਸਮੇਂ’ ‘ਤੇ ਆਇਆ। ਉਸ ਨੇ ਅਜਿਹਾ ਇਸ ਲਈ ਕਿਹਾ ਤਾਂ ਜੋ ਅਸੀਂ ਉਸ ਸਮੇਂ ‘ਤੇ ਨਿਸ਼ਾਨ ਲਗਾ ਸੱਕਿਏ ਅਤੇ ਉਸ ਵੱਲੋਂ ਨਿਰਧਾਰਤ ਕੁੰਡਲੀ ਪੜ੍ਹ ਕੇ ਕਹਾਣੀ ਨੂੰ ਸਮਝ ਸਕਿਏ।

ਤੁਹਾਡੇ ਵੱਲੋਂ ਕੰਨਿਆ ਰਾਸ਼ੀ ਨੂੰ ਪੜ੍ਹਨਾ

ਇਸ ‘ਤੇ ਆਧਾਰਿਤ ਕੁੰਡਲੀ ਨੂੰ ਪੜ੍ਹੋ:

ਸਾਵਧਾਨ ਰਹੋ ਕਿਉਂ ਜੋ ਤੁਸੀਂ ਹਰ ਰੋਜ਼ ਬੇਲੋੜੀਆਂ ਚੀਜ਼ਾਂ ਦਾ ਪਿੱਛਾ ਕਰਨ ਵਿੱਚ ਰੁੱਝੇ ਹੋਏ ਹੋ, ਸਿੱਟੇ ਵੱਜੋਂ, ਯਿਸੂ ਦੁਆਰਾ ਐਲਾਨ ਕੀਤੀ ਗਈ ‘ਘੜੀ’ ਅਰਥਾਤ ਸਮੇਂ ਨੂੰ ਗੁਆ ਨਾ ਦਵੋ। ਇਸੇ ਕਾਰਨ, ਬਹੁਤ ਸਾਰੇ ‘ਬਥੇਰੇ ਬੀਜ’ ਬਣਨ ਤੋਂ ਰਹਿ ਜਾਣਗੇ। ਜੀਵਨ ਰਹੱਸਾਂ ਨਾਲ ਭਰਿਆ ਹੋਇਆ ਹੈ, ਪਰ ਸਦੀਵੀ ਜੀਵਨ ਅਤੇ ਸੱਚੀ ਦੌਲਤ ਦੀ ਕੁੰਜੀ ਆਪਣੇ ਆਪ ਲਈ ਬਹੁਤ ਸਾਰੇ ਬੀਜਾਂ ਦੇ ਰਾਜ਼ ਨੂੰ ਖੋਲ੍ਹਣਾ ਹੈ। ਹਰ ਰੋਜ਼ ਸਿਰਜਣਹਾਰ ਨੂੰ ਸਮਝ ਵਿੱਚ ਤੁਹਾਡੀ ਅਗਵਾਈ ਕਰਨ ਲਈ ਕਹੋ। ਕਿਉਂਕਿ ਉਸਨੇ ਕੁਆਰੀ ਦੇ ਤਾਰਿਆਂ ਦੇ ਨਾਲ-ਨਾਲ ਉਸਦੇ ਲਿਖਤੀ ਦਸਤਾਵੇਜਾਂ ਵਿੱਚ ਵੀ ਨਿਸ਼ਾਨ ਰੱਖਿਆ ਹੈ, ਉਹ ਤੁਹਾਨੂੰ ਸੂਝ ਦੇਵੇਗਾ ਜੇਕਰ ਤੁਸੀਂ ਉਸ ਤੋਂ ਮੰਗੋਗੇ, ਖੜਕਾਓ ਅਤੇ ਲੱਭੋਗੇ। ਇੱਕ ਤਰੀਕੇ ਵਿੱਚ, ਇਸ ਦੇ ਅਨੁਸਾਰ ਕੰਨਿਆ ਰਾਸ਼ੀ ਦੇ ਗੁਣ ਉਤਸੁਕਤਾ ਅਤੇ ਜੁਆਵਾਂ ਨੂੰ ਲਈ ਲੱਭਣ ਲਈ ਉਤਸੁਕਤਾ ਭਰੇ ਹਨ। ਜੇਕਰ ਇਹ ਗੁਣ ਤੁਹਾਨੂੰ ਵਿਖਾਉਂਦੇ ਹਨ ਤਾਂ ਕੰਨਿਆ ਰਾਸ਼ੀ ਵਿੱਚੋਂ ਹੋਰ ਸਮਝ ਪ੍ਰਾਪਤ ਕਰਕੇ ਇਸਨੂੰ ਅਮਲ ਵਿੱਚ ਲਿਆਓ।

ਰਾਸ਼ੀ ਚੱਕਰ ਦੀ ਕਹਾਣੀ ਵਿੱਚ ਜਾਣਾ ਅਤੇ ਕੰਨਿਆ ਰਾਸ਼ੀ ਦੀ ਹੋਰ ਵਧੇਰੇ ਡੂੰਘਿਆਈ ਨਾਲ ਭਾਲ ਕਰਨਾ

ਤੁਲਾ ਰਾਸ਼ੀ ਦੇ ਨਾਲ ਪ੍ਰਾਚੀਨ ਰਾਸ਼ੀ ਦੀ ਕਹਾਣੀ ਤੋਂ ਅੱਗੇ ਪੜ੍ਹਦੇ ਰਹੋ। ਇਸ ਮੂਲ ਰਾਸ਼ੀ ਦੇ ਆਧਾਰ ਨੂੰ ਸਮਝਣ ਲਈ ਪ੍ਰਾਚੀਨ ਜੋਤਸ਼ ਵਿਗਿਆਨ ਵੱਲ ਛਾਤ ਮਾਰੋ

ਕੰਨਿਆ ਰਾਸ਼ੀ ਨਾਲ ਜੁੜੀਆਂ ਗੱਲਾਂ ਨੂੰ ਡੂੰਘਿਆਈ ਨਾਲ ਸਮਝਣ ਲਈ, ਹੇਠਾਂ ਦਿੱਤੇ ਹੋਏ ਨੂੰ ਵੇਖੇ

• ਅਰੰਭ ਵਿੱਚ ਹੀ ਮੁਕਤੀ ਦਾ ਵਾਅਦਾ ਕਰਨਾ

• ਸੰਸਕ੍ਰਿਤ ਵੇਦਾਂ ਵਿੱਚ ਬੀਜ ਨੂੰ ਯਾਦ ਕੀਤਾ ਜਾਣਾ

• ਸ਼ਾਖ ਦਾ ਨਿਸ਼ਾਨ

• ਬੀਜ ਦਾ ਜਨਮ

Leave a Reply

Your email address will not be published. Required fields are marked *