ਧਨੂੰ, ਜਾਂ ਧਣੁਖ, ਚੌਥਾ ਨਛਤਰ ਜਾਂ ਰਾਸ਼ੀ ਦਾ ਤਾਰਾ ਮੰਡਲ ਹੈ ਅਤੇ ਇੱਕ ਧਣੁਖ ਚਲਾਉਣ ਲਈ ਤਿਆਰ ਧਣੁਖਧਾਰੀ ਦਾ ਨਿਸ਼ਾਨ ਹੈ। ਲਾਤੀਨੀ ਭਾਸ਼ਾ ਵਿੱਚ ਧਨੂੰ ਦਾ ਅਰਥ ‘ਧਣੁਖਧਾਰੀ’ ਤੋਂ ਹੈ। ਅੱਜ ਦੇ ਵੈਦਿਕ ਜੋਤਿਸ਼ ਵਿਗਿਆਨ ਵਿੱਚ, ਧਨੂੰ ਨੂੰ ਤੁਹਾਡੀ ਸ਼ਖਸੀਅਤ ਦੀ ਕੁੰਡਲੀ ਬਣਾਉਣ ਲਈ ਪ੍ਰੇਮ ਸਬੰਧਾਂ, ਚੰਗੀ ਕਿਸਮਤ, ਸਿਹਤ ਅਤੇ ਗੁਪਤ ਗਿਆਨ ਲਈ ਇੱਕ ਮਾਰਗਦਰਸ਼ਕ ਵਜੋਂ ਵਰਤਿਆ ਜਾਂਦਾ ਹੈ।
ਪਰ ਕੀ ਅਰੰਭ ਵਿੱਚ ਇਸਨੂੰ ਇਸੇ ਤਰ੍ਹਾਂ ਸਮਝਿਆ ਗਿਆ ਸੀ?
ਸਾਵਧਾਨ ਰਹੋ! ਇਸਦਾ ਜੁਆਬ ਦੇਣਾ ਤੁਹਾਡੇ ਖਗੋਲ-ਵਿਗਿਆਨ ਨੂੰ ਇੱਕ ਭਿੰਨ ਤਰੀਕੇ ਵਿੱਚ ਖੋਲ੍ਹ ਦੇਵੇਗਾ – ਇਹ ਤੁਹਾਨੂੰ ਆਪਣੀ ਕੁੰਡਲੀ ਦੀ ਜਾਂਚ ਕਰਨ ਵੇਲੇ ਤੁਹਾਡੇ ਇਰਾਦੇ ਨਾਲੋਂ ਇੱਕ ਵੱਖਰੀ ਯਾਤਰਾ ‘ਤੇ ਲੈ ਜਾਵੇਗਾ…
ਅਸੀਂ ਪ੍ਰਾਚੀਨ ਜੋਤਿਸ਼ ਵਿਗਿਆਨ ਦੀ ਖੋਜ ਕੀਤੀ ਅਤੇ ਕੰਨਿਆ ਤੋਂ ਬ੍ਰਿਸ਼ਚਕ ਦੀਆਂ ਪ੍ਰਾਚੀਨ ਕੁੰਡਲੀਆਂ ਦੀ ਜਾਂਚ ਕਰਨ ਤੋਂ ਬਾਅਦ, ਹੁਣ ਅਸੀਂ ਧਨੂੰ ਰਾਸ਼ੀ ਵੱਲ ਵਧਦੇ ਹਾਂ।
ਧਨੂੰ ਤਾਰਾ ਮੰਡਲ ਦਾ ਮੂਲ
ਧਨੂੰ ਇੱਕ ਤਾਰਾ ਤਾਰਾ ਮੰਡਲ ਹੈ ਜਿਹੜਾ ਇੱਕ ਧਣੁਖ ਜਾਂ ਤੀਰ ਚੜ੍ਹਾਈ ਹੋਏ ਤਿਆਰ ਧਣੁਖਧਾਰੀ ਦੀ ਤਸਵੀਰ ਨੂੰ ਬਣਾਉਂਦਾ ਹੈ, ਜਿਸਨੂੰ ਅਕਸਰ ਅਸ਼ਵਨਰ ਤਾਰਾ ਮੰਡਲ ਦੇ ਰੂਪ ਵਿੱਚ ਵਿਖਾਇਆ ਜਾਂਦਾ ਹੈ। ਇੱਥੇ ਧਨੂੰ ਰਾਸ਼ੀ ਬਣਾਉਣ ਵਾਲੇ ਤਾਰੇ ਦਿੱਤੇ ਗਏ ਹਨ। ਕੀ ਤੁਸੀਂ ਇਸ ਤਾਰਿਆਂ ਵਾਲੀ ਤਸਵੀਰ ਵਿੱਚ ਅਸ਼ਵ, ਘੋੜਾ ਜਾਂ ਧਣੁਖ ਵਰਗਾ ਕੁੱਝ ਵੇਖ ਸੱਕਦੇ ਹੋ?
ਜੇਕਰ ਅਸੀਂ ‘ਧਨੂੰ’ ਰਾਸ਼ੀ ਨੂੰ ਤਾਰਿਆਂ ਦੀਆਂ ਲਕੀਰਾਂ ਨਾਲ ਜੋੜ ਲਈਏ, ਤਾਂ ਵੀ ਇਸ ‘ਤੇ ਚੜ੍ਹੇ ਹੋਏ ਧਣੁਖ ਨੂੰ ‘ਵੇਖਣਾ’ ਔਖਾ ਹੈ। ਪਰ ਇਹ ਨਿਸ਼ਾਨੀ ਮਨੁੱਖੀ ਇਤਿਹਾਸ ਵਿੱਚ ਬੀਤੇ ਹੋਏ ਉਸ ਸਮੇਂ ਤੀਕੁਰ ਚਲੀ ਜਾਂਦੀ ਹੈ ਜਿੱਥੋਂ ਤੱਕ ਅਸੀਂ ਇਸਨੂੰ ਜਾਣਦੇ ਹਾਂ।
ਇੱਥੇ 2000 ਸਾਲ ਤੋਂ ਵੱਧ ਪੁਰਾਣੇ ਮਿਸਰ ਦੇ ਡੇਂਡੇਰਾ ਮੰਦਿਰ ਵਿੱਚੋਂ ਦਿੱਤੀ ਗਈ ਇਸ ਰਾਸ਼ੀ ਦੀ ਇੱਕ ਤਸਵੀਰ ਹੈ, ਜਿਸ ਵਿੱਚ ਧਨੂੰ ਰਾਸ਼ੀ ਉੱਤੇ ਲਾਲ ਗੋਲਾ ਲਾਇਆ ਹੋਇਆ ਹੈ।
ਹੇਠਾਂ ਨੈਸ਼ਨਲ ਜੀਓਗ੍ਰਾਫਿਕ ਰਾਸ਼ੀ ਚੱਕਰ ਵਿੱਚ ਇਸ ਤਾਰੇ ਦੀ ਤਸਵੀਰ ਦਿੱਤੀ ਗਈ ਹੈ, ਜਿਹੜੀ ਦੱਖਣੀ ਗੋਲਿਸਫਾਇਰ ਵਿੱਚ ਧਨੂੰ ਨੂੰ ਵਿਖਾਉਂਦਾ ਹੈ, ਇਸ ਤਾਰਾ ਮੰਡਲ ਵਿੱਚ ਘੁੜਸਵਾਰ ਜਾਂ ਧਨੂੰ ਨੂੰ ਵੇਖਣਾ ਮੁਸ਼ਕਲ ਬਣਾਉਂਦਾ ਹੈ ਭਾਵੇਂ ਅਸੀਂ ਇਸਨੂੰ ਲਕੀਰਾਂ ਨਾਲ ਹੀ ਕਿਉਂ ਨਾ ਜੋੜ ਦੇਈਏ।
ਪਿਛਲੇ ਤਾਰਾ ਮੰਡਲ ਵਾਂਙੁ ਹੀ, ਇਸ ਤਾਰਾ ਮੰਡਲ ਵਿੱਚ ਧਣੁਖ ਦੀ ਤਸਵੀਰ ਵਿਖਾਈ ਨਹੀਂ ਦਿੰਦੀ ਹੈ। ਇਸ ਦੀ ਬਜਾਇ, ਅਰੰਭਿਕ ਜੋਤਸ਼ੀਆਂ ਨੇ ਤਾਰਿਆਂ ਤੋਂ ਇਲਾਵਾ ਕਿਸੇ ਹੋਰ ਚੀਜ਼ ਤੋਂ ਪਹਿਲਾਂ ਧਣੁਖਧਾਰੀ ਦੇ ਬਾਰੇ ਵਿੱਚ ਸੋਚਿਆ। ਫਿਰ ਉਨ੍ਹਾਂ ਨੇ ਤਾਰਾ ਮੰਡਲ ਵਿੱਚ ਇੱਕ ਨਿਸ਼ਾਨ ਵਜੋਂ ਇਸ ਤਸਵੀਰ ਨੂੰ ਰੱਖ ਦਿੱਤਾ। ਹੇਠਾਂ ਧਨੂੰ ਰਾਸ਼ੀ ਦੀ ਇੱਕ ਖਾਸ ਤਸਵੀਰ ਨੂੰ ਵਿਖਾਇਆ ਗਿਆ ਹੈ। ਪਰ ਜਦੋਂ ਅਸੀਂ ਧਨੂੰ ਨੂੰ ਇਸਦੇ ਆਲੇ ਦੁਆਲੇ ਦੇ ਤਾਰਾ ਮੰਡਲਾਂ ਦੇ ਵਿੱਚ ਵੇਖਦੇ ਹਾਂ, ਤਾਂ ਸਾਨੂੰ ਇਸਦਾ ਅਰਥ ਪਤਾ ਚਲ ਜਾਂਦਾ ਹੈ।
ਇਸ ਰਾਸ਼ੀ ਦੀ ਅਸਲ ਕਹਾਣੀ
ਇਸ ਰਾਸ਼ੀ ਦੀ ਅਸਲੀਅਤ ਤੁਹਾਡੇ ਜਨਮ ਦੇ ਸਮੇਂ ਅਤੇ ਗ੍ਰਹਿ ਚਾਲ ਦੇ ਅਧਾਰ ‘ਤੇ ਚੰਗੀ ਕਿਸਮਤ, ਸਿਹਤ, ਪਿਆਰ ਅਤੇ ਚੰਗੀ ਕਿਸਮਤ ਵੱਲ ਤੁਹਾਡੇ ਲਈ ਰੋਜ਼ਾਨਾ ਦੇ ਫੈਸਲਿਆਂ ਲੈਣ ਲਈ ਅਗਵਾਈ ਦੇਣ ਲਈ ਇੱਕ ਕੁੰਡਲੀ ਨੂੰ ਦੇਣਾ ਨਹੀਂ ਸੀ। ਪਹਿਲੇ ਮਨੁੱਖਾਂ ਨੇ ਤਾਰਿਆਂ ਵਿੱਚ 12 ਰਾਸ਼ੀਆਂ ਦੀ ਨਿਸ਼ਾਨਦੇਹੀ ਕਰਕੇ ਇਸ ਯੋਜਨਾ ਨੂੰ ਯਾਦਗਾਰ ਬਣਾਇਆ। ਸਾਡੇ ਬਜੂਰਗ ਚਾਹੁੰਦੇ ਸਨ ਕਿ ਅਸੀਂ ਹਰ ਰਾਤ ਇਨ੍ਹਾਂ ਤਾਰਾ ਮੰਡਲਾਂ ਵੱਲ ਵੇਖੀਏ ਅਤੇ ਇਨ੍ਹਾਂ ਤੋਂ ਸਬੰਧਤ ਗਿਆਨ ਨੂੰ ਯਾਦ ਕਰੀਏ। ਜੋਤਿਸ਼ ਵਿਗਿਆਨ ਦਾ ਮੂਲ ਉਦੇਸ਼ ਤਾਰਿਆਂ ਤੋਂ ਇਸ ਕਹਾਣੀ ਦਾ ਅਧਿਐਨ ਕਰਨਾ ਅਤੇ ਗਿਆਨ ਪ੍ਰਾਪਤ ਕਰਨਾ ਸੀ।
ਇਹ ਕਹਾਣੀ ਕੁਆਰੀ ਕੰਨਿਆ ਦੇ ਵੰਸ਼ ਨਾਲ ਸ਼ੁਰੂ ਹੁੰਦੀ ਹੈ। ਇਹ ਤੁਲਾ ਅਰਥਾਤ ਤਕੜੀ ਦੇ ਤੋਲਣ ਨਾਲ ਅੱਗੇ ਵਧਦੀ ਹੈ, ਜਿਹੜੀ ਇਸ ਤੱਥ ਦੀ ਯਾਦ ਦਿਵਾਉਂਦਾ ਹੈ ਕਿ ਸਾਡੇ ਕੰਮ ਬਹੁਤ ਜ਼ਿਆਦਾ ਭਾਰੀ ਹਨ, ਸਾਡੇ ਹਲਕੇ ਭਾਰ ਵਾਲੇ ਕੰਮਾਂ ਤੋਂ ਛੁਟਕਾਰਾ ਦੇਣ ਲਈ ਕੀਮਤ ਨੂੰ ਅਦਾ ਕਰਨ ਦੀ ਲੋੜ ਹੁੰਦੀ ਹੈ। ਬ੍ਰਿਸ਼ਚਕ ਕੁਆਰੀ ਦੇ ਵੰਸ਼ ਅਤੇ ਬਿੱਛੂ ਦੇ ਵਿੱਚਕਾਰ ਜ਼ਬਰਦਸਤ ਟਕਰਾਓ ਨੂੰ ਵਿਖਾਉਂਦਾ ਹੈ। ਉਨ੍ਹਾਂ ਦੀ ਲੜਾਈ ਰਾਜ ਕਰਨ ਦੇ ਅਧਿਕਾਰ ਦੀ ਲੜਾਈ ਹੈ।
ਪ੍ਰਾਚੀਨ ਰਾਸ਼ੀ ਚੱਕਰ ਦੀ ਕਹਾਣੀ ਵਿੱਚ ਧਨੂੰ ਰਾਸ਼ੀ
ਧਨੂੰ ਭਵਿੱਖਬਾਣੀ ਕਰਦੀ ਹੈ ਕਿ ਇਹ ਸੰਘਰਸ਼ ਕਿਵੇਂ ਖਤਮ ਹੋਵੇਗਾ। ਅਸੀਂ ਉਦੋਂ ਸਮਝਦੇ ਹਾਂ ਜਦੋਂ ਅਸੀਂ ਧਨੂੰ ਨੂੰ ਆਪਣੇ ਆਲੇ ਦੁਆਲੇ ਦੇ ਤਾਰਾ ਮੰਡਲ ਦੇ ਨਾਲ ਵੇਖਦੇ ਹਾਂ। ਜੋਤਿਸ਼ ਵਿਗਿਆਨ ਦਾ ਇਹ ਹਵਾਲਾ ਧਨੂੰ ਦੇ ਅਰਥਾਂ ਨੂੰ ਵਿਖਾਉਂਦਾ ਹੈ।
ਧਨੂੰ ਦੁਆਰਾ ਚੜ੍ਹਾਇਆ ਗਿਆ ਤੀਰ ਸਿੱਧਾ ਬ੍ਰਿਸ਼ਚਕ ਦੇ ਕੇਂਦਰ ਵੱਲ ਇਸ਼ਾਰਾ ਕਰਦਾ ਹੈ। ਇਹ ਸਪੱਸ਼ਟ ਤੌਰ ‘ਤੇ ਚੜਾਏ ਹੋਏ ਧਣੁਖ ਨੂੰ ਆਪਣੇ ਮਾਰੂ ਦੁਸ਼ਮਣ ਨੂੰ ਤਬਾਹ ਕਰਦੇ ਹੋਏ ਵਿਖਾਉਂਦਾ ਹੈ। ਪ੍ਰਾਚੀਨ ਰਾਸ਼ੀ ਵਿੱਚ ਧਨੂੰ ਦਾ ਅਰਥ ਇਹੋ ਸੀ।
ਲਿਖਤੀ ਕਹਾਣੀ ਵਿੱਚ ਧਨੂੰ ਦਾ ਅਧਿਆਇ
ਕੁਆਰੀ ਦਾ ਸੰਤਾਨ, ਅਰਥਾਤ ਯਿਸੂ ਵੱਲੋਂ ਆਪਣੇ ਦੁਸ਼ਮਣ ਉੱਤੇ ਆਖ਼ਰਲੀ ਜਿੱਤ, ਦੀ ਭਵਿੱਖਬਾਣੀ ਬਾਈਬਲ ਵਿੱਚ ਕੀਤੀ ਗਈ ਹੈ ਜਿਵੇਂ ਕਿ ਧਨੂੰ ਵਿੱਚ ਵਿਖਾਇਆ ਗਿਆ ਹੈ। ਇੱਥੇ ਇਸ ਜਿੱਤ ਦੀ ਇੱਕ ਲਿਖਤੀ ਭਵਿੱਖਬਾਣੀ ਦਿੱਤੀ ਗਈ ਹੈ।
11ਮੈਂ ਅਕਾਸ਼ ਨੂੰ ਖੁਲ੍ਹਿਆ ਹੋਇਆ ਡਿੱਠਾ, ਤਾਂ ਕੀ ਵੇਖਦਾ ਹਾਂ ਭਈ ਇੱਕ ਨੁਕਰਾ ਘੋੜਾ ਹੈ ਅਤੇ ਉਹ ਦਾ ਸਵਾਰ “ਵਫ਼ਾਦਾਰ” ਅਤੇ “ਸੱਚਾ” ਸਦਾਉਂਦਾ ਹੈ ਅਤੇ ਉਹ ਧਰਮ ਨਾਲ ਨਿਆਉਂ ਅਤੇ ਜੁੱਧ ਕਰਦਾ ਹੈ 12ਉਹ ਦੀਆਂ ਅੱਖੀਆਂ ਅੱਗ ਦੀ ਲਾਟ ਹਨ ਅਤੇ ਉਹ ਦੇ ਸਿਰ ਉੱਤੇ ਬਹੁਤ ਸਾਰੇ ਮੁਕਟ ਹਨ ਅਤੇ ਉਹ ਦਾ ਇੱਕ ਨਾਮ ਲਿਖਿਆ ਹੋਇਆ ਹੈ ਜਿਹ ਨੂੰ ਉਹ ਦੇ ਬਿਨਾ ਹੋਰ ਕੋਈ ਨਹੀਂ ਜਾਣਦਾ 13ਅਤੇ ਉਹ ਇੱਕ ਬਸਤਰ ਲਹੂ ਨਾਲ ਛਿੜਕਿਆ ਹੋਇਆ ਪਹਿਨੇ ਹੋਏ ਹੈ ਅਤੇ ਉਹ ਦਾ ਨਾਮ “ਪਰਮੇਸ਼ੁਰ ਦਾ ਸ਼ਬਦ” ਅਖਵਾਉਂਦਾ ਹੈ 14ਅਤੇ ਜਿਹੜੀਆਂ ਫੌਜਾਂ ਸੁਰਗ ਵਿੱਚ ਹਨ ਓਹ ਚਿੱਟੇ ਅਤੇ ਸਾਫ਼ ਕਤਾਨੀ ਕੱਪੜੇ ਪਹਿਨੀ ਨੁਕਰਿਆਂ ਘੋੜਿਆਂ ਉੱਤੇ ਉਹ ਦੇ ਮਗਰ ਮਗਰ ਆਉਂਦੀਆਂ ਹਨ 15ਅਤੇ ਉਹ ਦੇ ਮੂੰਹ ਵਿੱਚੋਂ ਇੱਕ ਤਿੱਖੀ ਤਲਵਾਰ ਨਿੱਕਲਦੀ ਹੈ ਭਈ ਓਸ ਨਾਲ ਉਹ ਕੌਮਾਂ ਨੂੰ ਮਾਰੇ ਅਤੇ ਉਹ ਲੋਹੇ ਦੇ ਡੰਡੇ ਨਾਲ ਓਹਨਾਂ ਉੱਤੇ ਹਕੂਮਤ ਕਰੇਗਾ, ਅਤੇ ਉਹ ਪਰਮੇਸ਼ੁਰ ਸਰਬ ਸ਼ਕਤੀਮਾਨ ਦੇ ਅੱਤ ਵੱਡੇ ਕ੍ਰੋਧ ਦੀ ਮੈ ਦੇ ਚੁਬੱਚੇ ਨੂੰ ਲਿਤਾੜਦਾ ਹੈ 16ਉਹ ਦੇ ਬਸਤਰ ਉੱਤੇ ਅਰ ਉਹ ਦੇ ਪੱਟ ਉੱਤੇ ਏਹ ਨੇਮ ਲਿਖਿਆ ਹੋਇਆ ਹੈ, – “ਰਾਜਿਆਂ ਦਾ ਰਾਜਾ ਅਤੇ ਪ੍ਰਭੁਆਂ ਦਾ ਪ੍ਰਭੁ”।। 17ਮੈਂ ਇੱਕ ਦੂਤ ਨੂੰ ਸੂਰਜ ਵਿੱਚ ਖਲੋਤਾ ਵੇਖਿਆ ਅਤੇ ਉਸ ਨੇ ਓਹਨਾਂ ਸਭਨਾਂ ਪੰਛੀਆਂ ਨੂੰ ਜਿਹੜੇ ਅਕਾਸ਼ ਵਿੱਚ ਉੱਡਦੇ ਹਨ ਵੱਡੀ ਅਵਾਜ਼ ਨਾਲ ਹਾਕ ਮਾਰ ਕੇ ਆਖਿਆ, ਆਓ ਚੱਲੋ ਅਤੇ ਪਰਮੇਸ਼ੁਰ ਦੀ ਵੱਡੀ ਦਾਉਤ ਲਈ ਇਕੱਠੇ ਹੋਵੋ! 18ਭਈ ਤੁਸੀਂ ਰਾਜਿਆਂ ਦਾ ਮਾਸ, ਘੋੜਿਆਂ ਦਾ ਮਾਸ, ਮਹਾ ਬਲੀਆਂ ਦਾ ਮਾਸ, ਘੋੜਿਆਂ ਨਾਲੇ ਉਨ੍ਹਾਂ ਦੇ ਸਵਾਰਾਂ ਦਾ ਮਾਸ ਅਤੇ ਅਜ਼ਾਦਾਂ ਕੀ ਗੁਲਾਮਾਂ, ਕੀ ਛੋਟਿਆਂ ਕੀ ਵੱਡਿਆਂ, ਸਭਨਾਂ ਦਾ ਮਾਸ ਛਕੋ!।। 19ਫੇਰ ਮੈਂ ਵੇਖਿਆ ਭਈ ਉਹ ਦਰਿੰਦਾ ਅਤੇ ਧਰਤੀ ਦੇ ਰਾਜੇ ਅਤੇ ਉਨ੍ਹਾਂ ਦੀਆਂ ਫੌਜਾਂ ਇਕੱਠੀਆਂ ਹੋਈਆਂ ਭਈ ਉਹ ਦੇ ਨਾਲ ਜਿਹੜਾ ਘੋੜੇ ਉੱਤੇ ਸਵਾਰ ਸੀ ਅਤੇ ਉਹ ਦੀ ਫੌਜ ਨਾਲ ਜੁੱਧ ਕਰਨ 20ਅਤੇ ਉਹ ਦਰਿੰਦਾ ਫੜਿਆ ਗਿਆ ਅਤੇ ਉਹ ਦੇ ਨਾਲ ਉਹ ਝੂਠਾ ਨਬੀ ਭੀ ਜਿਹ ਨੇ ਉਹ ਦੇ ਸਾਹਮਣੇ ਓਹ ਨਿਸ਼ਾਨੀਆਂ ਵਿਖਾਈਆਂ ਜਿਨ੍ਹਾ ਨਾਲ ਉਸ ਨੇ ਓਹਨਾਂ ਨੂੰ ਭਰਮਾ ਛੱਡਿਆ ਸੀ ਜਿੰਨ੍ਹਾਂ ਉਸ ਦਰਿੰਦੇ ਦਾ ਦਾਗ ਲੁਕਾਇਆ ਸੀ, ਨਾਲੇ ਓਹਨਾਂ ਨੂੰ ਜਿਹੜੇ ਉਹ ਦੀ ਮੂਰਤੀ ਪੂਜਾ ਕਰਦੇ ਸਨ । ਏਹ ਦੋਵੇਂ ਓਸ ਅੱਗ ਦੀ ਝੀਲ ਵਿੱਚ ਜਿਹੜੀ ਗੰਧਕ ਨਾਲ ਬਲਦੀ ਹੈ ਜੀਉਂਦੇ ਜੀ ਸੁੱਟੇ ਗਏ ! 21ਅਤੇ ਹੋਰ ਸਭ ਓਸ ਘੋੜੇ ਦੇ ਸਵਾਰ ਦੀ ਤਲਵਾਰ ਨਾਲ ਜੋ ਉਹ ਦੇ ਮੂੰਹ ਵਿੱਚੋਂ ਨਿੱਕਲਦੀ ਸੀ ਵੱਢੇ ਗਏ ਅਤੇ ਸਾਰੇ ਪੰਛੀ ਓਹਨਾਂ ਦੇ ਮਾਸ ਨਾਲ ਰੱਜ ਗਏ।।
ਪਰਕਾਸ਼ ਦੀ ਪੋਥੀ 19:11-21
1ਮੈਂ ਇੱਕ ਦੂਤ ਨੂੰ ਅਥਾਹ ਕੁੰਡ ਦੀ ਕੁੰਜੀ ਅਤੇ ਇੱਕ ਵੱਡਾ ਸੰਗਲ ਆਪਣੇ ਹੱਥ ਵਿੱਚ ਲਈ ਅਕਾਸ਼ੋਂ ਉਤਰਦੇ ਵੇਖਿਆ 2ਅਤੇ ਉਹ ਨੇ ਅਜਗਰ ਨੂੰ ਅਰਥਾਤ ਓਸ ਪੁਰਾਣੇ ਸੱਪ ਨੂੰ ਜਿਹੜਾ ਇਬਲੀਸ ਅਤੇ ਸ਼ਤਾਨ ਹੈ ਫੜਿਆ ਅਤੇ ਹਜ਼ਾਰ ਵਰ੍ਹੇ ਤੀਕ ਉਹ ਨੂੰ ਜਕੜ ਰੱਖਿਆ 3ਅਤੇ ਉਹ ਨੂੰ ਅਥਾਹ ਕੁੰਡ ਵਿੱਚ ਸੁੱਟ ਦਿੱਤਾ ਅਤੇ ਇਹ ਨੂੰ ਮੁੰਦ ਕੇ ਉਹ ਦੇ ਉੱਤੇ ਮੋਹਰ ਲਾਈ ਭਈ ਉਹ ਕੌਮਾਂ ਨੂੰ ਫੇਰ ਨਾ ਭਰਮਾਵੇ ਜਿੰਨਾ ਚਿਰ ਹਜ਼ਾਰ ਵਰ੍ਹਾ ਪੂਰਾ ਨਾ ਹੋ ਲਵੇ । ਇਹ ਦੇ ਮਗਰੋਂ ਜ਼ਰੂਰ ਹੈ ਭਈ ਉਹ ਥੋੜੇ ਚਿਰ ਲਈ ਛੱਡਿਆ ਜਾਵੇ।।
ਪਰਕਾਸ਼ ਦੀ ਪੋਥੀ 20:1-3
7ਜਦ ਉਹ ਹਜ਼ਾਰ ਵਰ੍ਹਾ ਪੂਰਾ ਹੋ ਗਿਆ ਤਾਂ ਸ਼ਤਾਨ ਆਪਣੀ ਕੈਦ ਤੋਂ ਛੱਡਿਆ ਜਾਵੇਗਾ 8ਅਤੇ ਓਹਨਾਂ ਕੌਮਾਂ ਨੂੰ ਜਿਹੜੀਆਂ ਧਰਤੀ ਦੀਆਂ ਚੌਹਾਂ ਕੂੰਟਾਂ ਵਿੱਚ ਹਨ ਅਰਥਾਤ ਗੋਗ ਅਤੇ ਮਗੋਗ ਨੂੰ ਭਰਮਾਉਣ ਲਈ ਨਿੱਕਲੇਗਾ ਭਈ ਓਹਨਾਂ ਨੂੰ ਜੁੱਧ ਲਈ ਇਕੱਠਿਆਂ ਕਰੇ । ਓਹਨਾਂ ਦੀ ਗਿਣਤੀ ਸਮੁੰਦਰ ਦੀ ਰੇਤ ਜਿੰਨੀ ਹੈ 9ਓਹ ਸਾਰੀ ਧਰਤੀ ਉੱਤੇ ਚੜ੍ਹ ਪਏ ਅਤੇ ਸੰਤਾਂ ਦੇ ਡੇਰੇ ਅਤੇ ਪਿਆਰੀ ਨਗਰੀ ਨੂੰ ਘੇਰਾ ਪਾ ਲਿਆ ਅਤੇ ਅਕਾਸ਼ ਉੱਤੋਂ ਅੱਗ ਉੱਤਰੀ ਅਤੇ ਓਹਨਾਂ ਨੂੰ ਚੱਟ ਕਰ ਗਈ ! 10ਅਤੇ ਸ਼ਤਾਨ ਜਿਹ ਨੇ ਓਹਨਾਂ ਨੂੰ ਭਰਮਾਇਆ ਸੀ ਅੱਗ ਅਤੇ ਗੰਧਕ ਦੀ ਝੀਲ ਵਿੱਚ ਸੁੱਟਿਆ ਗਿਆ ਜਿੱਥੇ ਉਹ ਦਰਿੰਦਾ ਅਤੇ ਝੂਠਾ ਨਬੀ ਹੈ ਅਤੇ ਰਾਤ ਦਿਨ ਓਹ ਜੁੱਗੋ ਜੁਗ ਕਸ਼ਟ ਭੋਗਣਗੇ।।
ਪਰਕਾਸ਼ ਦੀ ਪੋਥੀ 20:7-10
ਪ੍ਰਾਚੀਨ ਰਾਸ਼ੀ ਦੇ ਇਹ ਪਹਿਲੇ ਚਾਰ ਨਿਸ਼ਾਨ: ਕੰਨਿਆ, ਤੁਲਾ, ਬ੍ਰਿਸ਼ਚਕ ਅਤੇ ਧਨੂੰ ਰਾਸ਼ੀ ਦੀ ਕਹਾਣੀ ਦੇ 12 ਅਧਿਆਵਾਂ ਦੇ ਵਿੱਚ ਇੱਕ ਜੋਤਸ਼ ਇਕਾਈ ਨੂੰ ਬਣਾਉਂਦੇ ਹਨ, ਇਹ ਆਉਣ ਵਾਲੇ ਸ਼ਾਸਕ ਅਤੇ ਉਸਦੇ ਵਿਰੋਧੀ ‘ਤੇ ਧਿਆਨ ਕੇਂਦਰਤ ਕਰਦੇ ਹਨ। ਕੰਨਿਆ ਰਾਸ਼ੀ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਹ ਇੱਕ ਕੁਆਰੀ ਦੇ ਵੰਸ਼ ਵਿੱਚੋਂ ਹੈ। ਤੁਲਾ ਨੇ ਭਵਿੱਖਬਾਣੀ ਕੀਤੀ ਕਿ ਸਾਡੀ ਨਾਕਾਫ਼ੀ ਕਰਮਾਂ ਲਈ ਇੱਕ ਕੀਮਤ ਅਦਾ ਕਰਨੀ ਪਵੇਗੀ। ਬ੍ਰਿਸ਼ਚਕ ਨੇ ਉਸ ਮੁੱਲ ਦੇ ਸੁਭਾਓ ਦੀ ਭਵਿੱਖਬਾਣੀ ਕੀਤੀ ਸੀ। ਧਨੂੰ ਨੇ ਧਣੁਖ ਨੂੰ ਚੜਾਉਂਦੇ ਹੋਏ ਧਣੁਖਧਾਰੀ ਵੱਲੋਂ ਬਿੱਛੂ ਨੂੰ ਮਾਰਨ ਲਈ ਸਿੱਧਾ ਇਸ਼ਾਰਾ ਕਰਦੇ ਹੋਏ ਆਪਣੀ ਅਖੀਰਲੀ ਜਿੱਤ ਦੀ ਭਵਿੱਖਬਾਣੀ ਕੀਤੀ।
ਇਹ ਨਿਸ਼ਾਨ ਸਾਰੇ ਲੋਕਾਂ ਲਈ ਸਨ, ਨਾ ਕਿ ਸਿਰਫ਼ ਹਰੇਕ ਤਾਰਾ ਮੰਡਲ ਦੇ ਮਹੀਨੇ ਵਿੱਚ ਪੈਦਾ ਹੋਏ ਲੋਕਾਂ ਲਈ। ਧਨੂੰ ਤੁਹਾਡੇ ਲਈ ਹੈ, ਭਾਵੇਂ ਤੁਹਾਡਾ ਜਨਮ 23 ਨਵੰਬਰ ਅਤੇ 21 ਦਸੰਬਰ ਦੇ ਵਿੱਚਕਾਰ ਹੀ ਕਿਉਂ ਨਾ ਹੋਇਆ ਹੋਵੇ। ਮਨੂੰ/ਆਦਮ ਦੀ ਸੰਤਾਨ ਨੇ ਉਨ੍ਹਾਂ ਨੂੰ ਤਾਰਿਆਂ ਵਿੱਚ ਰੱਖਿਆ ਤਾਂ ਜੋ ਅਸੀਂ ਦੁਸ਼ਮਣ ਉੱਤੇ ਅਖੀਰਲੀ ਜਿੱਤ ਨੂੰ ਜਾਣ ਸਕੀਏ ਅਤੇ ਉਸ ਅਨੁਸਾਰ ਆਪਣੀ ਵਫ਼ਾਦਾਰੀ ਦੀ ਚੋਣ ਕਰ ਸਕੀਏ। ਯਿਸੂ ਦੇ ਪਹਿਲੀ ਵਾਰੀ ਆਉਣ ਤੇ ਕੰਨਿਆ, ਤੁਲਾ ਅਤੇ ਬ੍ਰਿਸ਼ਚਕ ਰਾਸ਼ਿਆਂ ਨਾਲ ਸਬੰਧਤ ਗਲਾਂ ਨੂੰ ਪੂਰਿਆਂ ਕੀਤਾ। ਧਨੂੰ ਨਾਲ ਜੁੜੀਆਂ ਚੀਜ਼ਾਂ ਦਾ ਪੂਰਾ ਹੋਣਾ ਉਸਦੇ ਦੂਈ ਵਾਰ ਆਉਣ ਦੀ ਉਡੀਕ ਕਰ ਰਿਹਾ ਹੈ। ਪਰ ਪਹਿਲੇ ਤਿੰਨ ਨਿਸ਼ਾਨਾਂ ਦੀ ਪ੍ਰਾਪਤੀ ਦੇ ਨਾਲ, ਸਾਡੇ ਕੋਲ ਵਿਸ਼ਵਾਸ ਕਰਨ ਦਾ ਇੱਕ ਕਾਰਨ ਹੈ ਕਿ ਧਨੂੰ ਇਸੇ ਤਰ੍ਹਾਂ ਆਪਣੀ ਪੂਰਨਤਾ ‘ਤੇ ਪਹੁੰਚ ਜਾਵੇਗੀ।
ਧਨੂੰ ਰਾਸ਼ੀ ਦੀ ਪ੍ਰਾਚੀਨ ਕੁੰਡਲੀ
ਕਿਉਂਕਿ ਕੁੰਡਲੀ ਯੂਨਾਨੀ ਸ਼ਬਦ ‘ਹੋਰੋ’ (ਘੜੀ) ਤੋਂ ਆਇਆ ਹੈ ਅਤੇ ਬਾਈਬਲ ਸਾਡੇ ਲਈ ਇਨ੍ਹਾਂ ਮਹੱਤਵਪੂਰਣ ਘੜੀਆਂ ਦੀ ਨਿਸ਼ਾਨਦੇਹੀ ਕਰਦੀ ਹੈ, ਜਿਸ ਵਿੱਚ ‘ਘੜੀ’ ਦਾ ਅਰਥ ਧਨੂੰ ਤੋਂ ਸੰਬੰਧਿਤ ਸਮਾਂ ਵੀ ਸ਼ਾਮਲ ਹੈ। ਧਨੂੰ ਨੂੰ ਇਸ ਤਰ੍ਹਾਂ ਪੜ੍ਹਿਆ ਜਾਂਦਾ ਹੈ:
36 ਪਰ ਉਸ ਦਿਨ ਅਤੇ ਘੜੀ ਨੂੰ ਕੋਈ ਨਹੀਂ ਜਾਣਦਾ, ਨਾ ਸੁਰਗ ਦੇ ਦੂਤ ਨਾ ਪੁੱਤ੍ਰ ਪਰ ਕੇਵਲ ਪਿਤਾ
44 ਇਸ ਲਈ ਤੁਸੀਂ ਵੀ ਤਿਆਰ ਰਹੋ ਕਿਉਂਕਿ ਜਿਸ ਘੜੀ ਤੁਹਾਨੂੰ ਚਿੱਤ ਚੇਤਾ ਨਾ ਹੋਵੇ ਉਸੇ ਘੜੀ ਮਨੁੱਖ ਦਾ ਪੁੱਤ੍ਰ ਆ ਜਾਵੇਗਾ।।
ਮੱਤੀ 24:36, 44
ਯਿਸੂ ਸਾਨੂੰ ਦੱਸਦਾ ਹੈ ਕਿ ਪਰਮੇਸ਼ੁਰ ਤੋਂ ਇਲਾਵਾ ਕੋਈ ਵੀ ਉਸਦੀ ਵਾਪਸੀ ਅਤੇ ਉਸਦੇ ਦੁਸ਼ਮਣ ਦੀ ਪੂਰੀ ਹਾਰ ਦਾ ਸਹੀ ਸਮਾਂ (ਹੋਰੋ) ਨਹੀਂ ਜਾਣਦਾ ਹੈ। ਹਾਲਾਂਕਿ, ਅਜਿਹੇ ਸੰਕੇਤ ਹਨ ਜਿਹੜੇ ਵਿਖਾਉਂਦੇ ਹਨ ਕਿ ਘੜੀ ਨੇੜੇ ਹੈ। ਬਾਈਬਲ ਸਾਨੂੰ ਦੱਸਦੀ ਹੈ ਕਿ ਅਸੀਂ ਇਸਦੇ ਲਈ ਤਿਆਰ ਨਹੀਂ ਹੋਵਾਂਗੇ।
ਤੁਹਾਡੇ ਵੱਲੋਂ ਧਨੂੰ ਰਾਸ਼ੀ ਨੂੰ ਪੜ੍ਹਨਾ
ਅੱਜ ਦੇ ਦਿਨ ਵਿੱਚ, ਤੁਸੀਂ ਧਨੂੰ ਰਾਸ਼ੀ ਨੂੰ ਪੜ੍ਹ ਕੇ ਹੇਠਾਂ ਦਿੱਤੇ ਮਾਰਗਦਰਸ਼ਨ ਨੂੰ ਆਪਣੇ ਜੀਵਨ ਵਿੱਚ ਲਾਗੂ ਕਰ ਸੱਕਦੇ ਹੋ।
ਧਨੂੰ ਸਾਨੂੰ ਦੱਸਦੀ ਹੈ ਕਿ ਮਸੀਹ ਦੀ ਵਾਪਸੀ ਅਤੇ ਸ਼ੈਤਾਨ ਦੀ ਪੂਰੀ ਹਾਰ ਦੇ ਸਮੇਂ ਤੋਂ ਪਹਿਲਾਂ, ਤੁਹਾਨੂੰ ਕਈ ਤਰ੍ਹਾਂ ਦੀਆਂ ਰੁਕਾਵਟਾਂ ਨੂੰ ਪੈਦਾ ਕਰਨ ਵਾਲੀਆਂ ਗੱਲਾਂ ਦਾ ਸਾਹਮਣਾ ਕਰਨਾ ਪਵੇਗਾ। ਅਸਲ ਵਿੱਚ, ਜੇਕਰ ਤੁਸੀਂ ਰੋਜ਼ਾਨਾ ਆਪਣੇ ਮਨ ਨੂੰ ਨਵਾਂ ਨਹੀਂ ਕਰਦੇ, ਤਾਂ ਤੁਸੀਂ ਇਸ ਸੰਸਾਰ ਦੀ ਮਿਆਰਾਂ ਦੇ ਅਨੁਸਾਰ ਹੋਵੋਗੇ। ਫਿਰ ਉਹ ਘੜੀ ਤੁਹਾਡੇ ਉੱਤੇ ਅਚਾਨਕ ਆਵੇਗੀ ਅਤੇ ਤੁਸੀਂ ਇਸਦਾ ਸਾਮ੍ਹਣਾ ਨਹੀਂ ਕਰ ਸਕੋਗੇ। ਇਸ ਲਈ ਜੇਕਰ ਤੁਸੀਂ ਆਉਣ ਵਾਲੇ ਗੰਭੀਰ ਨਤੀਜਿਆਂ ਤੋਂ ਬੱਚਣਾ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣੇ ਆਪ ਨੂੰ ਤਿਆਰ ਕਰਨ ਲਈ ਰੋਜ਼ਾਨਾ ਇੱਕ ਸੁਚੇਤ ਫੈਸਲਾ ਲੈਣ ਦੀ ਲੋੜ ਹੈ। ਜਾਂਚ ਕਰੋ ਕਿ ਕੀ ਤੁਸੀਂ ਅਣਜਾਣੇ ਵਿੱਚ ਮਸ਼ਹੂਰ ਹਸਤੀਆਂ ਅਤੇ ਟੀ. ਵੀ. ਸੀਰੀਅਲਾਂ ਦੀਆਂ ਕਹਾਣੀਆਂ ਅਤੇ ਸਮਾਜਿਕ ਜੀਵਨ ਦੀਆਂ ਗੱਪਾਂ ਦੀਆਂ ਬੇਤੁਕੀ ਗੱਲ ਦੇ ਪਿਛਾਂਹ ਤੇ ਨਹੀਂ ਚਲ ਰਹੇ ਹੋ। ਜੇ ਅਜਿਹਾ ਹੈ, ਤਾਂ ਇਸਦੇ ਨਤੀਜੇ ਵਜੋਂ ਤੁਹਾਡੇ ਮਨ ਦੀ ਗੁਲਾਮੀ, ਨਜ਼ਦੀਕੀ ਸਬੰਧਾਂ ਦਾ ਨੁਕਸਾਨ, ਅਤੇ ਹੋਰ ਵਧੇਰੇ ਲੋਕਾਂ ਦੇ ਨਾਲ ਉਸਦੀ ਦੂਜੀ ਆਮਦ ਦੇ ਉੱਤੇ ਉਸਨੂੰ ਮਿਲਣ ਤੋਂ ਰਹਿ ਜਾਵੋਗੇ।
ਤੁਹਾਡੀ ਸ਼ਖਸੀਅਤ ਵਿੱਚ ਤਾਕਤਾਂ ਅਤੇ ਕਮਜ਼ੋਰੀਆਂ ਦੋਵੇਂ ਹਨ, ਪਰ ਦੁਸ਼ਮਣ, ਤੁਹਾਡਾ ਧਿਆਨ ਭਟਕਾਉਣਾ ਚਾਹੁੰਦਾ ਹੈ, ਉਹ ਤੁਹਾਡੇ ਚਰਿਤਰ ਦੇ ਕਮਜ਼ੋਰ ਗੁਣਾਂ ‘ਤੇ ਹਮਲਾ ਕਰਦਾ ਹੈ। ਭਾਵੇਂ ਇਹ ਵਿਹਲਣੀ ਚੁਗਲੀ, ਅਸ਼ਲੀਲਤਾ, ਲਾਲਚ, ਜਾਂ ਸਿਰਫ ਸੋਸ਼ਲ ਮੀਡੀਆ ‘ਤੇ ਆਪਣਾ ਸਮਾਂ ਬਰਬਾਦ ਕਰਨਾ ਹੀ ਕਿਉਂ ਨਾ ਹੋਵੇ, ਉਹ ਉਨ੍ਹਾਂ ਸਾਰੇ ਪਰਤਾਵਿਆਂ ਨੂੰ ਜਾਣਦਾ ਹੈ ਜਿਹੜੇ ਤੁਹਾਨੂੰ ਪਾਪ ਵਿੱਚ ਪਾ ਸੱਕਦੇ ਹਨ। ਇਸ ਲਈ ਮਦਦ ਅਤੇ ਮਾਰਗਦਰਸ਼ਨ ਲਈ ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਸਿੱਧੇ ਅਤੇ ਭੀੜੇ ਰਾਹ ‘ਤੇ ਚੱਲ ਸਕੋ ਅਤੇ ਉਸ ਆਉਣ ਵਾਲੀ ਘੜੀ ਲਈ ਤਿਆਰ ਰਹੋ। ਕੁੱਝ ਹੋਰ ਲੋਕਾਂ ਨੂੰ ਲੱਭੋ ਜਿਹੜੇ ਉਸ ਘੜੀ ਵਿੱਚ ਉਸਦੇ ਨਾਲ ਮੁਲਾਕਾਤ ਕਰਨ ਤੋਂ ਨਹੀਂ ਰਹਿਣਾ ਚਾਹੁੰਦੇ ਹਨ ਅਤੇ ਇਸ ਤਰ੍ਹਾਂ ਤੁਸੀਂ ਇਕੱਠੇ ਰੋਜ਼ਾਨਾ ਇੱਕ ਦੂਏ ਦੀ ਮਦਦ ਕਰ ਸੱਕਦੇ ਹੋ, ਤਾਂ ਜੋ ਇਹ ਅਚਾਨਕ ਤੁਹਾਡੇ ਉੱਤੇ ਨਾ ਆ ਪਵੇ।
ਧਨੂੰ ਰਾਸ਼ੀ ਦੇ ਨਿਸ਼ਾਨ ਦੀ ਕਹਾਣੀ ਅਤੇ ਕੁੰਡਲੀ ਨਾਲ ਸਬੰਧਤ ਚੀਜ਼ਾਂ ਨੂੰ ਡੂੰਘਿਆਈ ਨਾਲ ਸਮਝਣਾ
ਅਗਲੀਆਂ ਚਾਰ ਰਾਸ਼ੀਆਂ ਵੀ ਮਕਰ ਰਾਸ਼ੀ ਤੋਂ ਸ਼ੁਰੂ ਹੋ ਕੇ ਇੱਕ ਜੋਤਸ਼ ਵਿਗਿਆਨ ਵਾਲੀ ਇਕਾਈ ਨੂੰ ਬਣਾਉਂਦੀ ਹੈ ਜਿਹੜੀ ਦੱਸਦੀ ਹੈ ਕਿ ਆਉਣ ਵਾਲੇ ਵਿਅਕਤੀ ਦੇ ਕੰਮ ਸਾਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ। ਇਸਦੀ ਸ਼ੁਰੂਆਤ ਕੰਨਿਆ ਤੋਂ ਕਰੋ ਅਤੇ ਇੱਥੋਂ ਇਸਦੇ ਮੁੱਖ ਨੁਕਤਿਆਂ ਨੂੰ ਜਾਣੋ।
ਪਰ ਧਨੂੰ ਦੀ ਲਿਖਤੀ ਕਹਾਣੀ ਨੂੰ ਡੂੰਘਿਆਈ ਨਾਲ ਵੇਖਣ ਲਈ, ਇੱਥੇ ਵੇਖੇ:
• ਤਾਰਿਆਂ ਦੀ ਜਾਂਚ ਕਰਨ ਲਈ ਕਲਕੀ ਵਾਂਗ ਵਾਪਸ ਮੁੜ ਆਉਣਾ
• ਜਿਵੇਂ ਕੁਰੂਕਸ਼ੇਤਰ ਦੀ ਲੜਾਈ ਵਿੱਚ ਹੋਇਆ: ਰਾਜੇ ਦੀ ਇੱਕ ਜੇਤੂ ਵਜੋਂ ਵਾਪਸੀ