ਇਹ ਗੱਲ ਆਮ ਤੌਰ ਤੇ ਸਵੀਕਾਰੀ ਜਾਂਦੀ ਹੈ ਕਿ ਅਸੀਂ ਕਾਲੀ ਜੁਗ ਜਾਂ ਕਲਿਜੁਗ ਦੇ ਸਮਾਂ ਵਿੱਚ ਜੀਵਨ ਬਤੀਤ ਕਰ ਰਹੇ ਹਾਂ। ਇਹ ਸਤਿਜੁਗ, ਤ੍ਰੇਤਾ ਜੁਗ ਅਤੇ ਦੁਆਪਰ ਜੁਗ ਤੋਂ ਅਰੰਭ ਹੋਣ ਵਾਲੇ ਚਾਰ ਯੁਗਾਂ ਵਿਚੋਂ ਅਖੀਰਲਾ ਹੈ। ਇਨ੍ਹਾਂ ਚਾਰ ਯੁਗਾਂ ਵਿੱਚ ਜਿਹੜੀ ਗੱਲ ਆਮ ਵੇਖਣ ਨੂੰ ਮਿਲਦੀ ਹੈ, ਉਹ ਲਗਾਤਾਰ ਨੈਤਿਕ ਅਤੇ ਸਮਾਜਿਕ ਵਿਗਾੜ ਦੀ ਹੈ ਜਿਹੜਾ ਪਹਿਲੇ ਜੁਗ ਅਰਥਾਤ ਸਚਿਆਈ ਦੇ ਜੁਗ (ਸਤਿਜੁਗ) ਤੋਂ ਸਾਡੇ ਸਮਕਾਲੀ ਕਲਿਜੁਗ ਤੱਕ ਵੱਧਦਾ ਚਲਿਆ ਜਾ ਰਿਹਾ ਹੈ।
ਮਹਾਭਾਰਤ ਵਿੱਚ, ਰਿਸ਼ੀ ਮਾਰਕੰਡੇਯ ਕਲਿਜੁਗ ਵਿੱਚ ਰਹਿਣ ਵਾਲੇ ਮਨੁੱਖੀ ਵਤੀਰੇ ਦਾ ਵਰਣਨ ਇੰਝ ਕਰਦੇ ਹਨ:
ਕ੍ਰੋਧ, ਗੁੱਸਾ ਅਤੇ ਅਗਿਆਨਤਾ ਵਧੇਗੀ।
ਧਰਮ, ਸੱਚਿਆਈ, ਸਾਫ-ਸਫਾਈ, ਸਹਿਣਸ਼ੀਲਤਾ, ਦਿਆਲਤਾ, ਸਰੀਰਕ ਤਾਕਤ ਅਤੇ ਯਾਦਦਾਸ਼ਤ ਹਰ ਲੰਘਦੇ ਦਿਨ ਨਾਲ ਘਟਦੀ ਰਹੇਗੀ।
ਲੋਕਾਂ ਦੇ ਵਿਚਾਰ ਬਗੈਰ ਕਿਸੇ ਤਰਕਸੰਗਤ ਸੋਚ ਤੋਂ ਮਾਰਨ ਦੇ ਹੋਣਗੇ ਅਤੇ ਉਨ੍ਹਾਂ ਨੂੰ ਇਸ ਵਿੱਚ ਕੋਈ ਗਲਤ ਨਹੀਂ ਜਾਪੇਗਾ।
ਕਾਮ ਵਾਸਨਾ ਨੂੰ ਸਮਾਜਿਕ ਤੌਰ ‘ਤੇ ਸਵੀਕਾਰਿਆ ਜਾਵੇਗਾ ਅਤੇ ਜਿਨਸੀ ਸੰਬੰਧਾਂ ਨੂੰ ਜੀਵਨ ਦੀ ਕੇਂਦਰੀ ਲੋੜ ਵਜੋਂ ਵੇਖਿਆ ਜਾਵੇਗਾ।
ਪਾਪ ਬੜ੍ਹੀ ਤੇਜ਼ੀ ਨਾਲ ਵਧੇਗਾ, ਜਦੋਂ ਕਿ ਗੁਣ ਗਾਇਬ ਹੋ ਜਾਣਗੇ ਅਤੇ ਵਧਣ-ਫੁੱਲਣ ਤੋਂ ਰੁੱਕ ਜਾਣਗੇ।
ਲੋਕ ਸ਼ਰਾਬ ਅਤੇ ਨਸ਼ਿਆਂ ਦੇ ਆਦੀ ਹੋ ਜਾਣਗੇ।
ਗੁਰੂਆਂ ਦਾ ਹੁਣ ਸਤਿਕਾਰ ਨਹੀਂ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਵਿਦਿਆਰਥੀ ਉਨ੍ਹਾਂ ਨੂੰ ਹੀ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਦੀਆਂ ਸਿੱਖਿਆਵਾਂ ਦਾ ਅਪਮਾਨ ਕੀਤਾ ਜਾਵੇਗਾ, ਅਤੇ ਕਾਮ ਵਾਸਨਾ ਦੇ ਪਿੱਛਾਂਹ ਚੱਲਣ ਵਾਲੇ ਸਾਰੇ ਮਨੁੱਖ ਅਪਣੇ ਮਨਾਂ ਨੂੰ ਕਾਬੂ ਰੱਖਣ ਵਿੱਚ ਸੰਘਰਸ਼ ਕਰਨਗੇ।
ਸਾਰੇ ਮਨੁੱਖ ਆਪਣੇ ਆਪ ਨੂੰ ਦਿਓਤੇ ਜਾਂ ਦਿਓਤੋਓਂ ਵੱਲੋਂ ਪਰਉਪਕਾਰ ਦੇ ਅਧਿਕਾਰੀ ਹੋਣ ਦਾ ਮੁਨਾਦੀ ਕਰਨਗੇ ਅਤੇ ਸਿੱਖਿਆਵਾਂ ਦੀ ਥਾਈਂ ਇਸਨੂੰ ਇੱਕ ਕਿੱਤਾ ਬਣਾ ਲੈਣਗੇ।
ਲੋਕ ਹੁਣ ਅਗਾਂਹ ਤੋਂ ਵਿਆਹ ਨਹੀਂ ਕਰਨਗੇ ਅਤੇ ਇੱਕ ਦੂਏ ਨਾਲ ਸਿਰਫ਼ ਜਿਨਸੀ ਅਨੰਦ ਲਈ ਹੀ ਜੀਵਨ ਬਤੀਤ ਕਰਨਗੇ।
ਮੂਸਾ ਅਤੇ ਦਸ ਹੁਕਮ
ਇਬਰਾਨੀ ਵੇਦ ਸਾਡੇ ਮੌਜੂਦਾ ਜੁਗ ਦਾ ਵੇਰਵਾਂ ਇੰਨ ਬਿੰਨ ਇਸੇ ਤਰ੍ਹਾਂ ਕਰਦੇ ਹਨ। ਪਾਪ ਦੇ ਵੱਲ ਸਾਡੇ ਝੁਕਾਓ ਦੇ ਕਾਰਨ, ਪਰਮੇਸ਼ੁਰ ਨੇ ਪਸਾਹ ਦੇ ਨਾਲ ਹੀ ਉਨ੍ਹਾਂ ਵੱਲੋਂ ਮਿਸਰ ਨੂੰ ਛੱਡਣ ਤੋਂ ਇੱਕਦਮ ਬਾਅਦ ਮੂਸਾ ਨੂੰ ਦਸ ਹੁਕਮ ਦਿੱਤੇ ਸਨ। ਮੂਸਾ ਦਾ ਟੀਚਾ ਨਾ ਸਿਰਫ਼ ਇਸਰਾਏਲ ਨੂੰ ਮਿਸਰ ਤੋਂ ਬਾਹਰ ਲੈ ਕੇ ਜਾਣਾ ਸੀ, ਸਗੋਂ ਉਨ੍ਹਾਂ ਦੀ ਅਗਵਾਈ ਜੀਵਨ ਨੂੰ ਨਵੇਂ ਢੰਗ ਨਾਲ ਬਤੀਤ ਕਰਨ ਦੇ ਵਿੱਚ ਵੀ ਸੀ। ਇਸ ਲਈ ਇਸਰਾਏਲੀਆਂ ਨੂੰ ਛੁਡਾਉਣ ਵਾਲੇ ਪਸਾਹ ਦੇ ਤਿਓਹਾਰ ਦੇ ਪੰਜਾਹ ਦਿਨਾਂ ਤੋਂ ਬਾਅਦ, ਮੂਸਾ ਉਨ੍ਹਾਂ ਨੂੰ ਸੀਨਈ ਪਰਬਤ (ਹੋਰੇਬ ਦੀ ਪਹਾੜੀ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ) ਉੱਤੇ ਲੈ ਆਇਆ ਜਿੱਥੇ ਉਨ੍ਹਾਂ ਨੂੰ ਪਰਮੇਸ਼ੁਰ ਦੀ ਬਿਵਸਥਾ ਮਿਲੀ ਸੀ। ਇਸ ਬਿਵਸਥਾ ਨੂੰ ਕਲਿਜੁਗ ਦੀਆਂ ਮੁਸ਼ਕਲਾਂ ਦਾ ਖੁਲਾਸਾ ਕਰਨ ਲਈ ਪ੍ਰਾਪਤ ਕੀਤਾ ਗਿਆ ਸੀ।
ਮੂਸਾ ਨੂੰ ਕਿਹੜੇ ਹੁਕਮ ਪ੍ਰਾਪਤ ਹੋਏ ਸਨ? ਹਾਲਾਂਕਿ ਸਾਰੀ ਬਿਵਸਥਾਂ ਤਾਂ ਬਹੁਤ ਲੰਮੀ ਹੈ, ਪਰ ਮੂਸਾ ਨੇ ਸਭਨਾਂ ਤੋਂ ਪਹਿਲਾਂ ਉਨ੍ਹਾਂ ਖਾਸ ਨੈਤਿਕ ਹੁਕਮਾਂ ਦੀ ਇੱਕ ਸੂਚੀ ਪ੍ਰਾਪਤ ਕੀਤੀ ਜਿਸਨੂੰ ਪਰਮੇਸ਼ੁਰ ਨੇ ਪੱਥਰ ਦੀਆਂ ਤਖ਼ਤੀਆਂ ਉੱਤੇ ਲਿਖਿਆ ਸੀ, ਜਿਨ੍ਹਾਂ ਨੂੰ ਦਸ ਹੁਕਮ (ਜਾਂ ਡੇਕਾਲਾਗ) ਵਜੋਂ ਜਾਣਿਆ ਜਾਂਦਾ ਹੈ। ਇਨ੍ਹਾਂ ਦਸ ਹੁਕਮਾਂ ਨੇ ਮਿਲ ਕੇ ਸਾਰੀ ਬਿਵਸਥਾ ਦਾ ਨਿਚੋੜ ਦਿੱਤਾ – ਛੋਟੇ ਵੇਰਵਿਆਂ ਨੂੰ ਦੇਣ ਤੋਂ ਪਹਿਲਾਂ ਨੈਤਿਕ ਧਰਮ ਨੂੰ ਦਿੱਤਾ – ਅਤੇ ਉਹ ਹੁਣ ਪਰਮੇਸ਼ੁਰ ਦੀ ਕਾਰਜ਼ਕਾਰੀ ਸ਼ਕਤੀ ਹਨ ਜਿਹੜੀ ਸਾਨੂੰ ਕਲਿਜੁਗ ਵਿੱਚ ਆਮ ਬੁਰਿਆਈਆਂ ਤੋਂ ਤੋਬਾ ਕਰਨ ਲਈ ਉਕਸਾਉਂਦੀ ਹੈ।
ਦਸ ਹੁਕਮ
ਇੱਥੇ ਇਬਰਾਨੀ ਵੇਦਾਂ ਵਿੱਚ ਮੂਸਾ ਦੁਆਰਾ ਦਰਜ਼ ਕੀਤੇ ਗਏ ਪੱਥਰਾਂ ਦੀ ਤਖ਼ਤੀਆਂ ਦੇ ਉੱਤੇ ਲਿਖੇ ਗਏ ਪਰਮੇਸ਼ੁਰ ਦੇ ਦਸ ਹੁਕਮਾਂ ਦੀ ਇੱਕ ਪੂਰੀ ਸੂਚੀ ਮਿਲਦੀ ਹੈ।
1ਫੇਰ ਪਰਮੇਸ਼ੁਰ ਏਹ ਸਾਰੀਆਂ ਗੱਲਾਂ ਬੋਲਿਆ ਕਿ 2ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ ਜਿਹੜਾ ਤੈਨੂੰ ਮਿਸਰ ਦੇਸ ਤੋਂ ਗੁਲਾਮੀ ਦੇ ਘਰ ਤੋਂ ਕੱਢ ਲਿਆਇਆ ਹਾਂ।। 3ਮੇਰੇ ਸਨਮੁਖ ਤੇਰੇ ਲਈ ਦੂਜੇ ਦੇਵਤੇ ਨਾ ਹੋਣ।। 4ਤੂੰ ਆਪਣੇ ਲਈ ਉੱਕਰੀ ਹੋਈ ਮੂਰਤ ਨਾ ਬਣਾ, ਨਾ ਕਿਸੇ ਚੀਜ ਦੀ ਸੂਰਤ ਜਿਹੜੀ ਉੱਪਰ ਅਕਾਸ਼ ਵਿੱਚ ਅਤੇ ਜਿਹੜੀ ਹੇਠਾਂ ਧਰਤੀ ਉੱਤੇ ਅਤੇ ਜਿਹੜੀ ਧਰਤੀ ਦੇ ਹੇਠਲੇ ਪਾਣੀਆਂ ਵਿੱਚ ਹੈ 5ਨਾ ਤੂੰ ਉਨ੍ਹਾਂ ਦੇ ਅੱਗੇ ਮੱਥਾ ਟੇਕ, ਨਾ ਉਨ੍ਹਾਂ ਦੀ ਪੂਜਾ ਕਰ ਕਿਉਂ ਜੋ ਮੈਂ ਯਹੋਵਾਹ ਤੇਰਾ ਪਰਮੇਸ਼ੁਰ ਅਣਖ ਵਾਲਾ ਪਰਮੇਸ਼ੁਰ ਹਾਂ ਜਿਹੜਾ ਪਿਉ ਦਾਦਿਆਂ ਦੀ ਬੁਰਿਆਈ ਨੂੰ ਬੱਚਿਆਂ ਉੱਤੇ ਅਤੇ ਆਪਣੇ ਵੈਰੀਆਂ ਦੀ ਤੀਜੀ ਅਤੇ ਚੌਥੀ ਪੀੜ੍ਹੀ ਉੱਤੇ ਲਿਆਉਂਦਾ ਹਾਂ 6ਪਰ ਹਜ਼ਾਰਾਂ ਉੱਤੇ ਜਿਹੜੇ ਮੇਰੇ ਨਾਲ ਪਰੀਤ ਪਾਲਦੇ ਤੇ ਮੇਰੇ ਹੁਕਮਾਂ ਨੂੰ ਮੰਨਦੇ ਹਨ ਦਯਾ ਕਰਦਾ ਹਾਂ।। 7ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦਾ ਨਾਮ ਵਿਅਰਥ ਨਾ ਲੈ ਕਿਉਂ ਕਿ ਜਿਹੜਾ ਉਸ ਦਾ ਨਾਮ ਵਿਅਰਥ ਲੈਂਦਾ ਹੈ ਯਹੋਵਾਹ ਉਸ ਨੂੰ ਬੇਦੋਸ਼ ਨਾ ਠਹਿਰਾਵੇਗਾ।। 8ਤੂੰ ਸਬਤ ਦੇ ਦਿਨ ਨੂੰ ਪਵਿੱਤ੍ਰ ਜਾਣ ਕੇ ਚੇਤੇ ਰੱਖ 9ਛੇ ਦਿਨ ਤੂੰ ਮਿਹਨਤ ਕਰ ਅਤੇ ਆਪਣਾ ਸਾਰਾ ਕੰਮ ਧੰਦਾ ਕਰ 10ਪਰ ਸੱਤਵਾਂ ਦਿਨ ਯਹੋਵਾਹ ਤੇਰੇ ਪਰਮੇਸ਼ੁਰ ਲਈ ਸਬਤ ਹੈ। ਤੂੰ ਉਸ ਵਿੱਚ ਕੋਈ ਕੰਮ ਧੰਦਾ ਨਾ ਕਰ, ਨਾ ਤੂੰ ਨਾ ਤੇਰਾ ਪੁੱਤ੍ਰ ਨਾ ਤੇਰੀ ਧੀ ਨਾ ਤੇਰਾ ਗੋੱਲਾ ਨਾ ਤੇਰੀ ਗੋੱਲੀ ਨਾ ਤੇਰਾ ਡੰਗਰ ਅਤੇ ਨਾ ਤੇਰਾ ਪਰਦੇਸੀ ਜਿਹੜਾ ਤੇਰੇ ਫਾਟਕਾਂ ਦੇ ਅੰਦਰ ਹੈ 11ਕਿਉਂ ਜੋ ਛੇਆਂ ਦਿਨਾਂ ਵਿੱਚ ਯਹੋਵਾਹ ਨੇ ਅਕਾਸ਼ ਅਤੇ ਧਰਤੀ ਨੂੰ, ਸਮੁੰਦਰ ਨੂੰ ਅਤੇ ਸਭ ਕੁਝ ਜੋ ਉਨ੍ਹਾਂ ਦੇ ਵਿੱਚ ਹੈ ਬਣਾਇਆ ਪਰ ਸੱਤਵੇਂ ਦਿਨ ਵਿਸਰਾਮ ਕੀਤਾ। ਏਸ ਲਈ ਯਹੋਵਾਹ ਨੇ ਸਬਤ ਦੇ ਦਿਨ ਨੂੰ ਬਰਕਤ ਦਿੱਤੀ ਅਰ ਉਸ ਨੂੰ ਪਵਿੱਤ੍ਰ ਠਹਿਰਾਇਆ।। 12ਤੂੰ ਆਪਣੇ ਪਿਤਾ ਅਰ ਮਾਤਾ ਦਾ ਆਦਰ ਕਰ ਤਾਂ ਜੋ ਤੇਰੇ ਦਿਨ ਉਸ ਭੂਮੀ ਉੱਤੇ ਜਿਹੜੀ ਯਹੋਵਾਹ ਤੇਰਾ ਪਰਮੇਸ਼ੁਰ ਤੈਨੂੰ ਦਿੰਦਾ ਹੈ ਲੰਮੇ ਹੋਣ।। 13ਤੂੰ ਖ਼ੂਨ ਨਾ ਕਰ ।। 14ਤੂੰ ਜ਼ਨਾਹ ਨਾ ਕਰ।। 15ਤੂੰ ਚੋਰੀ ਨਾ ਕਰ ।। 16ਤੂੰ ਆਪਣੇ ਗਵਾਂਢੀ ਉੱਤੇ ਝੂਠੀ ਗਵਾਹੀ ਨਾ ਦੇਹ।। 17ਤੂੰ ਆਪਣੇ ਗਵਾਂਢੀ ਦੇ ਘਰ ਦਾ ਲਾਲਸਾ ਨਾ ਕਰ। ਤੂੰ ਆਪਣੇ ਗਵਾਂਢੀ ਦੀ ਤੀਵੀਂ ਦਾ ਲਾਲਸਾ ਨਾ ਕਰ, ਨਾ ਉਸ ਦੇ ਗੋੱਲੇ ਦਾ, ਨਾ ਉਸਦੀ ਗੋੱਲੀ ਦਾ, ਨਾ ਉਸ ਦੇ ਬਲਦ ਦਾ, ਨਾ ਉਸ ਦੇ ਗਧੇ ਦਾ, ਨਾ ਕਿਸੇ ਚੀਜ ਦਾ ਜਿਹੜੀ ਤੇਰੇ ਗਵਾਂਢੀ ਦੀ ਹੈ।। 18ਸਾਰੀ ਪਰਜਾ ਗੱਜਾਂ, ਲਸ਼ਕਾਂ ਅਤੇ ਤੁਰ੍ਹੀ ਦੀ ਅਵਾਜ਼ ਅਤੇ ਪਹਾੜ ਤੋਂ ਧੂਆਂ ਵੇਖ ਰਹੀ ਸੀ ਅਤੇ ਜਾਂ ਪਰਜਾ ਨੇ ਵੇਖਿਆ ਤਾਂ ਕੰਬ ਉੱਠੀ ਤੇ ਦੂਰ ਜਾ ਖਲੋਤੀ।
ਕੂਚ 20:1-18
ਦਸ ਹੁਕਮਾਂ ਦਾ ਆਦਰਸ਼
ਅੱਜ ਅਸੀਂ ਕਈ ਵਾਰ ਭੁੱਲ ਜਾਂਦੇ ਹਾਂ ਕਿ ਇਹ ਹੁਕਮ ਹਨ। ਉਹ ਸੁਝਾਓ ਨਹੀਂ ਹਨ। ਅਤੇ ਨਾ ਹੀ ਉਨ੍ਹਾਂ ਦੀਆਂ ਸਿਫਾਰਸ਼ਾਂ ਹਨ। ਪਰ ਸਾਨੂੰ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨ ਲਈ ਕਿਸ ਹੱਦ ਤੀਕੁਰ ਜਾਣਾ ਪਏਗਾ? ਹੇਠ ਦਿੱਤੇ ਗਏ ਸਬਕ ਦਸ ਹੁਕਮਾਂ ਨੂੰ ਦੇਣ ਤੋਂ ਪਹਿਲਾਂ ਆਉਂਦੇ ਹਨ
3ਤਾਂ ਮੂਸਾ ਪਰਮੇਸ਼ੁਰ ਕੋਲ ਚੜ੍ਹ ਗਿਆ ਅਰ ਯਹੋਵਾਹ ਨੇ ਪਹਾੜ ਤੋਂ ਉਸ ਨੂੰ ਪੁਕਾਰ ਕੇ ਫ਼ਰਮਾਇਆ, ਤੂੰ ਯਾਕੂਬ ਦੇ ਘਰਾਣੇ ਨੂੰ ਐਉਂ ਆਖ ਅਰ ਇਸਰਾਏਲੀਆਂ ਨੂੰ ਦੱਸ।
5ਹੁਣ ਜੇ ਤੁਸੀਂ ਮੇਰੀ ਅਵਾਜ਼ ਦੇ ਸਰੋਤੇ ਹੋਵੋਗੇ ਅਰ ਮੇਰੇ ਨਾਮ ਦੀ ਮਨੌਤ ਕਰੋਗੇ ਤਾਂ ਤੁਸੀਂ ਸਾਰੀਆਂ ਕੌਮਾਂ ਵਿੱਚੋਂ ਮੇਰੀ ਨਿਜੀ ਪਰਜਾ ਹੋਵੋਗੇ ਕਿਉਂ ਜੋ ਸਾਰੀ ਧਰਤੀ ਮੇਰੀ ਹੈ।
ਕੂਚ 19:3,5
ਉਹ ਠੀਕ ਦਸ ਹੁਕਮ ਨੂੰ ਦਿੱਤੇ ਜਾਣ ਤੋਂ ਬਾਅਦ ਦਿੱਤੇ ਗਏ ਸਨ
ਅਰ ਉਸ ਨੇ ਨੇਮ ਦੀ ਪੋਥੀ ਲੈਕੇ ਲੋਕਾਂ ਦੇ ਕੰਨਾਂ ਵਿੱਚ ਪੜ੍ਹਕੇ ਸੁਣਾਈ ਅਤੇ ਉਨ੍ਹਾਂ ਨੇ ਆਖਿਆ, ਅਸੀਂ ਸਭ ਕੁੱਝ ਜੋ ਯਹੋਵਾਹ ਬੋਲਿਆ ਹੈ ਕਰਾਂਗੇ ਅਤੇ ਮੰਨਾਂਗੇ।
ਕੂਚ 24:7
ਕਈ ਵਾਰ ਸਕੂਲ ਦੀਆਂ ਪ੍ਰੀਖਿਆਵਾਂ ਵਿੱਚ, ਅਧਿਆਪਕ ਕਈ ਪ੍ਰਸ਼ਨਾਂ (ਉਦਾਹਰਣ ਵਜੋਂ 20) ਨੂੰ ਉੱਤਰ ਦੇਣ ਲਈ ਦਿੰਦਾ ਹੈ, ਪਰ ਫਿਰ ਇੰਨ੍ਹਾਂ ਵਿੱਚੋਂ ਕੁੱਝ ਹੀ ਪ੍ਰਸ਼ਨਾਂ ਦੇ ਉੱਤਰ ਦੇਣ ਦੀ ਲੋੜ ਹੁੰਦੀ ਹੈ। ਉਦਾਹਰਣ ਵਜੋਂ, ਅਸੀਂ ਉੱਤਰ ਦੇਣ ਲਈ 20 ਵਿੱਚੋਂ 15 ਪ੍ਰਸ਼ਨਾਂ ਦੀ ਚੋਣ ਕਰ ਸੱਕਦੇ ਹਾਂ। ਹਰ ਵਿਦਿਆਰਥੀ 15 ਪ੍ਰਸ਼ਨਾਂ ਦੀ ਚੋਣ ਕਰ ਸੱਕਦਾ ਹੈ, ਜਿਨ੍ਹਾਂ ਦਾ ਉੱਤਰ ਦੇਣਾ ਉਸ ਲਈ ਸੌਖਾ ਹੁੰਦਾ ਹੈ। ਇਸ ਤਰ੍ਹਾਂ ਅਧਿਆਪਕ ਇਮਤਿਹਾਨ ਨੂੰ ਅਸਾਨ ਬਣਾਉਂਦਾ ਹੈ।
ਬਹੁਤ ਸਾਰੇ ਲੋਕ ਦਸ ਹੁਕਮਾਂ ਦੇ ਬਾਰੇ ਠੀਕ ਇਸੇ ਤਰ੍ਹਾਂ ਸੋਚਦੇ ਹਨ। ਉਹ ਸੋਚਦੇ ਹਨ ਕਿ ਦਸ ਹੁਕਮ ਦੇਣ ਤੋਂ ਬਾਅਦ, ਪਰਮੇਸ਼ੁਰ ਦੇ ਕਹਿਣ ਦਾ ਅਰਥ ਇਹ ਸੀ ਕਿ, “ਅਸੀਂ ਆਪਣੀ ਪਸੰਦ ਦੇ ਕਿਸੇ ਵੀ ਛੇ ਨੂੰ ਮੰਨਣ ਦੀ ਕੋਸ਼ਿਸ਼ ਕਰ ਸੱਕਦੇ ਹਾਂ”। ਅਸੀਂ ਅਜਿਹਾ ਇਸ ਲਈ ਸੋਚਦੇ ਹਾਂ ਕਿਉਂਕਿ ਅਸੀਂ ਕਲਪਨਾ ਕਰਦੇ ਹਾਂ ਕਿ ਪਰਮੇਸ਼ੁਰ ਸਾਡੇ ‘ਬੁਰੇ ਕਰਮਾਂ’ ਦੇ ਖਿਲਾਫ਼ ਸਾਡੇ ‘ਚੰਗੇ ਕਰਮਾਂ’ ਨੂੰ ਤਰਾਜੂ ਵਿੱਚ ਰੱਖਦਾ ਹੋਇਆ ਸੰਤੁਲਿਤ ਕਰਦਾ ਹੈ। ਜੇ ਸਾਡੇ ਚੰਗੇ ਗੁਣਾਂ ਵਾਲਾ ਪਲੜਾ ਭਾਰੀ ਹੋ ਜਾਂਦਾ ਹੈ ਜਾਂ ਸਾਡੀਆਂ ਬੁਰੀਆਂ ਖਾਮੀਆਂ ਨੂੰ ਪਿੱਛਾਂਹ ਛੱਡ ਦਿੰਦਾ ਹੈ ਜਾਂ ਉਨ੍ਹਾਂ ਨੂੰ ਖ਼ਤਮ ਕਰ ਦਿੰਦਾ ਹੈ, ਤਾਂ ਅਸੀਂ ਆਸ ਕਰਦੇ ਹਾਂ ਕਿ ਇਹ ਪਰਮੇਸ਼ੁਰ ਦੀ ਕਿਰਪਾ ਪ੍ਰਾਪਤ ਕਰਨ ਲਈ ਕਾਫ਼ੀ ਹੈ।
ਹਾਲਾਂਕਿ, ਦਸ ਹੁਕਮਾਂ ਨੂੰ ਇਮਾਨਦਾਰੀ ਨਾਲ ਪੜ੍ਹਨਾ ਸੁਝਾਓ ਦਿੰਦਾ ਹੈ ਕਿ ਅਜਿਹਾ ਬਿਲਕੁਲ ਵੀ ਸਹੀ ਨਹੀਂ ਸੀ। ਲੋਕਾਂ ਨੂੰ ਸਾਰੇ ਹੁਕਮਾਂ ਦੀ ਪਾਲਣਾ ਕਰਨੀ ਹੈ ਅਤੇ ਸਾਰੇ ਹੁਕਮਾਂ ਨੂੰ – ਹਰ ਸਮੇਂ ਮੰਨਣਾ ਹੈ। ਬਹੁਤ ਸਾਰੇ ਲੋਕਾਂ ਨੇ ਦਸ ਹੁਕਮਾਂ ਨੂੰ ਮੰਨਣ ਤੋਂ ਇਸ ਲਈ ਇਨਕਾਰ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਦੇ ਲਈ ਇੰਨਾਂ ਨੂੰ ਮੰਨਣਾ ਬਹੁਤ ਔਖਾ ਹੈ। ਪਰ ਉਨ੍ਹਾਂ ਨੂੰ ਕਲਿਜੁਗ ਵਿੱਚ ਅਜਿਹੇ ਹਲਾਤਾਂ ਦਾ ਸਾਮ੍ਹਣਾ ਕਰਨ ਲਈ ਦਿੱਤਾ ਗਿਆ ਸੀ ਜਿਸਨੂੰ ਕਲਿਜੁਗ ਲੈ ਕੇ ਆਉਂਦਾ ਹੈ।
ਦਸ ਹੁਕਮ ਅਤੇ ਕੋਰੋਨਾ ਵਾਇਰਸ ਦੀ ਜਾਂਚ
ਅਸੀਂ ਸ਼ਾਇਦ 2020 ਵਿੱਚ ਕਲਿਜੁਗ ਵਾਲੇ ਇਸ ਸੰਸਾਰ ਵਿੱਚ ਚੱਲ ਰਹੇ ਕੋਰੋਨਾ ਵਾਇਰਸ ਮਹਾਮਾਰੀ ਦੀ ਤੁਲਨਾ ਸਖ਼ਤ ਦਸ ਹੁਕਮਾਂ ਦੇ ਉਦੇਸ਼ ਨਾਲ ਕਰਨ ਦੁਆਰਾ ਇਸਨੂੰ ਚੰਗੀ ਤਰ੍ਹਾਂ ਸਮਝ ਸੱਕਦੇ ਹਾਂ। ਕੋਵਿਡ -19 ਇੱਕ ਅਜਿਹੀ ਬਿਮਾਰੀ ਹੈ, ਜਿਹੜੀ ਬੁਖਾਰ, ਖੰਘ ਅਤੇ ਸਾਹ ਦੀਆਂ ਸਮੱਸਿਆਵਾਂ ਦੇ ਲੱਛਣਾਂ ਦੇ ਨਾਲ ਆਉਂਦੀ ਹੈ, ਜਿਹੜੇ ਕੋਰੋਨਾ ਵਾਇਰਸ ਦੇ ਕਾਰਨ ਪੈਦਾ ਹੁੰਦੇ ਹਨ – ਜੋ ਐਨਾ ਛੋਟਾ ਹੈ ਕਿ ਅਸੀਂ ਉਸਨੂੰ ਆਪਣੇ ਨੰਗੀਆਂ ਅੱਖਾਂ ਤੋਂ ਨਹੀਂ ਵੇਖ ਸੱਕਦੇ ਹਾਂ।
ਮੰਨ ਲਓ ਕਿ ਕਿਸੇ ਨੂੰ ਬੁਖਾਰ ਹੋ ਰਿਹਾ ਹੈ ਅਤੇ ਉਸ ਨੂੰ ਖੰਘ ਆ ਰਹੀ ਹੈ। ਉਹ ਵਿਅਕਤੀ ਹੈਰਾਨ ਹੋ ਜਾਵੇਗਾ ਕਿ ਸਮੱਸਿਆ ਕੀ ਹੈ। ਕੀ ਉਸਨੂੰ ਆਮ ਬੁਖਾਰ ਹੈ ਜਾਂ ਕੀ ਉਹ ਕੋਰੋਨਾ ਵਾਇਰਸ ਤੋਂ ਸੰਕਰਮਿਤ ਹੈ? ਜੇ ਅਜਿਹਾ ਹੈ, ਤਾਂ ਇਹ ਇੱਕ ਗੰਭੀਰ ਸਮੱਸਿਆ ਹੈ – ਐਥੋਂ ਤੀਕੁਰ ਕਿ ਇਹ ਜਾਨਲੇਵਾ ਵੀ ਹੈ। ਕਿਉਂਕਿ ਕੋਰੋਨਾ ਵਾਇਰਸ ਬਹੁਤ ਤੇਜ਼ੀ ਨਾਲ ਫੈਲਦਾ ਹੈ ਅਤੇ ਹਰ ਕੋਈ ਇਸਦੀ ਹੱਦ ਵਿੱਚ ਆ ਜਾਂਦਾ ਹੈ, ਇਸ ਲਈ ਇਹ ਬਿਮਾਰੀ ਲਈ ਇੱਕ ਅਸਲ ਸੰਭਾਵਨਾ ਬਣ ਜਾਂਦਾ ਹੈ। ਇਸਦਾ ਪਤਾ ਲਗਾਉਣ ਲਈ, ਡਾਕਟਰ ਇੱਕ ਵਿਸ਼ੇਸ਼ ਜਾਂਚ ਇਹ ਨਿਰਧਾਰਤ ਕਰਨ ਲਈ ਕਰਦੇ ਹਨ ਕਿ ਉਨ੍ਹਾਂ ਦੇ ਸਰੀਰ ਵਿੱਚ ਕੋਰੋਨਾ ਵਾਇਰਸ ਮੌਜੂਦ ਹੈ ਜਾਂ ਨਹੀਂ। ਕੋਰੋਨਾ ਵਾਇਰਸ ਦਾ ਇੱਕ ਟੈਸਟ ਉਨ੍ਹਾਂ ਦੀ ਬਿਮਾਰੀ ਦਾ ਇਲਾਜ਼ ਨਹੀਂ ਕਰਦਾ, ਪਰ ਇਹ ਉਨ੍ਹਾਂ ਨੂੰ ਯਕੀਨੀ ਤੌਰ ਤੇ ਦੱਸ ਦਿੰਦਾ ਹੈ, ਕੀ ਉਨ੍ਹਾਂ ਦੇ ਸਰੀਰ ਵਿੱਚ ਕੋਰੋਨ ਵਾਇਰਸ ਹੈ, ਜਿਸਦਾ ਸਿੱਟਾ ਕੋਵਿਡ -19 ਦੀ ਬਿਮਾਰੀ ਦੇ ਵਿੱਚ ਹੋਵੇਗਾ, ਜਾਂ ਫਿਰ ਕਿੱਤੇ ਉਨ੍ਹਾਂ ਦੇ ਵਿੱਚ ਇੱਕ ਆਮ ਬੁਖਾਰ ਤਾਂ ਨਹੀਂ ਹੈ।
ਇਹੋ ਕੁੱਝ ਦਸ ਹੁਕਮ ਦੇ ਨਾਲ ਵੀ ਹੈ। ਕਲਿਜੁਗ ਵਿੱਚ ਨੈਤਿਕ ਵਿਗਾੜ ਉਨਾਂ ਹੀ ਜਿਆਦਾ ਪ੍ਰਚਲਤ ਹੈ ਜਿੰਨਾ ਕਿ 2020 ਵਿੱਚ ਫੈਲ ਰਹੇ ਕੋਰੋਨਾ ਵਾਇਰਸ ਦਾ ਹੈ। ਨੈਤਿਕ ਰੂਪ ਵਿੱਚ ਆਮ ਗ਼ਲਤ ਕੰਮਾਂ ਨੂੰ ਕਰਨ ਦੇ ਇਸ ਜੁਗ ਵਿੱਚ, ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਕੀ ਅਸੀਂ ਆਪ ਧਰਮੀ ਹਾਂ ਜਾਂ ਅਸੀਂ ਪਾਪ ਦੇ ਕਾਰਨ ਦਾਗਦਾਰ ਹਾਂ। ਉਨ੍ਹਾਂ ਦੇ ਨਾਲ ਆਪਣੇ ਜੀਵਨ ਦੀ ਤੁਲਨਾ ਕਰਦੇ ਹੋਇਆਂ ਜਾਂਚ ਕਰਨ ਲਈ ਹੀ ਦਸ ਹੁਕਮ ਦਿੱਤੇ ਗਏ ਸਨ, ਅਸੀਂ ਆਪਣੇ ਲਈ ਇਹ ਜਾਣ ਸੱਕਦੇ ਹਾਂ ਕਿ ਅਸੀਂ ਪਾਪ ਤੋਂ ਆਜ਼ਾਦ ਹਾਂ ਜਾਂ ਨਹੀਂ ਅਤੇ ਉਨ੍ਹਾਂ ਕਰਮਾਂ ਦੇ ਨਤੀਜਿਆਂ ਤੋਂ ਜਿਹੜੇ ਪਾਪ ਦੇ ਨਾਲ ਆਉਂਦੇ ਹਨ, ਜਾਂ ਕੀ ਪਾਪ ਸਾਡੇ ਉੱਤੇ ਰਾਜ ਤਾਂ ਨਹੀਂ ਕਰ ਰਿਹਾ ਹੈ। ਦਸ ਹੁਕਮ ਕੋਰੋਨਾ ਵਾਇਰਸ ਦੀ ਜਾਂਚ ਵਾਂਙੁ ਹੀ ਕੰਮ ਕਰਦੇ ਹਨ – ਤਾਂ ਜੋ ਤੁਹਾਨੂੰ ਪਤਾ ਲੱਗ ਜਾਵੇ ਕਿ ਤੁਹਾਨੂੰ ਇਹ ਬਿਮਾਰੀ (ਪਾਪ) ਹੈ ਜਾਂ ਨਹੀਂ ਜਾਂ ਤੁਸੀਂ ਇਸ ਤੋਂ ਆਜ਼ਾਦ ਹੋ।
ਪਾਪ ਦਾ ਸ਼ਾਬਦਿਕ ਅਰਥ ਨਿਸ਼ਾਨੇ ਨੂੰ ‘ਗੁਆ’ ਦੇਣਾ ਹੈ, ਅਰਥਾਤ, ਉਸ ਮਿੱਥੇ ਹੋਏ ਟੀਚੇ ਨੂੰ ਗੁਆਉਣਾ ਜਿਸਦੀ ਆਸ ਪਰਮੇਸ਼ੁਰ ਸਾਡੇ ਤੋਂ ਕਰਦਾ ਹੈ ਕਿ ਅਸੀਂ ਦੂਜਿਆਂ ਨਾਲ, ਆਪਣੇ ਆਪ ਦੇ ਨਾਲ ਅਤੇ ਪਰਮੇਸ਼ੁਰ ਦੇ ਨਾਲ ਕਿਵੇਂ ਵਿਵਹਾਰ ਕਰਦੇ ਹਾਂ। ਪਰ ਅਸੀਂ ਆਪਣੀ ਸਮੱਸਿਆ ਦੀ ਪਛਾਣ ਕਰਨ ਦੀ ਥਾਂ ਤੇ, ਜਾਂ ਤਾਂ ਆਪਣੀ ਤੁਲਨਾ ਦੂਜਿਆਂ ਨਾਲ ਕਰਦੇ ਹਾਂ (ਆਪਣੇ ਆਪ ਨੂੰ ਗਲਤ ਆਦਰਸ਼ ਦੇ ਵਿਰੁੱਧ ਮਾਪਦੇ ਹੋਇਆਂ), ਜਾਂ ਧਾਰਮਿਕ ਗੁਣਾਂ ਨੂੰ ਪ੍ਰਾਪਤ ਕਰਨ ਲਈ ਕਠੋਰ ਮਿਹਨਤ ਕਰਦੇ ਹਾਂ, ਜਾਂ ਹਾਰ ਮੰਨ ਲੈਂਦੇ ਹਾਂ ਅਤੇ ਜੀਵਨ ਨੂੰ ਸਰੀਰਿਕ ਅਨੰਦ ਪ੍ਰਾਪਤੀ ਲਈ ਬਤੀਤ ਕਰਦੇ ਹਾਂ। ਇਸੇ ਕਰਕੇ ਪਰਮੇਸ਼ੁਰ ਨੇ ਦਸ ਹੁਕਮ ਦਿੱਤੇ ਹਨ ਤਾਂ ਜੋ:
ਇਸ ਲਈ ਜੋ ਉਹ ਦੇ ਅੱਗੇ ਸ਼ਰਾ ਦੇ ਕਰਮਾਂ ਤੋਂ ਕੋਈ ਸਰੀਰ ਧਰਮੀ ਨਹੀਂ ਠਹਿਰੇਗਾ ਕਿਉਂ ਜੋ ਸ਼ਰਾ ਦੇ ਰਾਹੀਂ ਪਾਪ ਦੀ ਪਛਾਣ ਹੀ ਹੁੰਦੀ ਹੈ।
ਰੋਮੀਆਂ 3:20
ਜੇ ਅਸੀਂ ਦਸ ਹੁਕਮਾਂ ਦੇ ਆਦਰਸ਼ ਨੂੰ ਸਾਮ੍ਹਣੇ ਰੱਖਦੇ ਹੋਇਆਂ ਆਪਣੇ ਜੀਵਨ ਦੀ ਜਾਂਚ ਕਰਦੇ ਹਾਂ, ਤਾਂ ਇਹ ਇੱਕ ਕਰੋਨਾ ਵਾਇਰਸ ਦੇ ਟੈਸਟ ਲੈਣ ਵਾਂਙੁ ਹੀ ਹੋਵੇਗਾ, ਕਿਉਂ ਜੋ ਇਹ ਇੱਕ ਅੰਦਰੂਨੀ ਸਮੱਸਿਆ ਨੂੰ ਦਰਸਾਉਂਦਾ ਹੈ। ਦਸ ਹੁਕਮ ਸਾਡੀ ਸਮੱਸਿਆ ਨੂੰ ‘ਹੱਲ’ ਨਹੀਂ ਕਰਦੇ ਹਨ, ਪਰ ਸਮੱਸਿਆ ਨੂੰ ਸਪੱਸ਼ਟ ਤੌਰ ‘ਤੇ ਜ਼ਾਹਰ ਕਰਦੇ ਹਨ, ਇਸ ਲਈ ਅਸੀਂ ਉਸ ਉਪਾਓ ਨੂੰ ਸਵੀਕਾਰ ਕਰਾਂਗੇ ਜਿਸਨੂੰ ਪਰਮੇਸ਼ੁਰ ਨੇ ਦਿੱਤਾ ਹੈ। ਆਪਣੇ ਆਪ ਨੂੰ ਧੋਖੇ ਵਿੱਚ ਰੱਖਣ ਦੀ ਬਜਾਏ, ਬਿਵਸਥਾ ਸਾਨੂੰ ਆਪਣੇ ਆਪ ਨੂੰ ਸਹੀ ਢੰਗ ਨਾਲ ਵੇਖਣ ਵਿੱਚ ਮਦਦ ਕਰਦੀ ਹੈ।
ਪਰਮੇਸ਼ੁਰ ਦਾ ਤੋਹਫਾ ਤੋਬਾ ਵਿੱਚ ਦਿੱਤਾ ਜਾਂਦਾ ਹੈ
ਯਿਸੂ ਨੇ – ਯਿਸੂ ਸਤਿਸੰਗ ਨੇ ਆਪਣੀ ਮੌਤ ਅਤੇ ਜੀ ਉੱਠਣ ਦੁਆਰਾ ਪਾਪਾਂ ਦੀ ਮੁਆਫ਼ੀ ਦੇ ਤੋਹਫ਼ੇ ਨੂੰ ਪਰਮੇਸ਼ੁਰ ਦੇ ਉਪਾਓ ਵਜੋਂ ਸਾਨੂੰ ਦਿੱਤਾ ਹੈ। ਜੀਵਨ ਦਾ ਇਹ ਤੋਹਫ਼ਾ ਸਾਨੂੰ ਸਿਰਫ਼ ਉਦੋਂ ਦਿੱਤਾ ਜਾਂਦਾ ਹੈ ਜਦੋਂ ਅਸੀਂ ਯਿਸੂ ਦੇ ਕੰਮ ਉੱਤੇ ਭਰੋਸਾ ਕਰਦੇ ਹਾਂ ਅਤੇ ਉਸਦੇ ਉੱਤੇ ਵਿਸ਼ਵਾਸ ਕਰਦੇ ਹਾਂ।
ਪਰ ਓਹ ਜਿਹੜੇ ਨਾਮੀ ਗਿਰਾਮੀ ਸਨ, ਓਹ ਭਾਵੇਂ ਕਿਹੋ ਜਿਹੇ ਹੋਣ, ਮੈਨੂੰ ਕੋਈ ਪਰਵਾਹ ਨਹੀਂ – ਪਰਮੇਸ਼ੁਰ ਕਿਸੇ ਮਨੁੱਖ ਦਾ ਪੱਖ ਪਾਤ ਨਹੀਂ ਕਰਦਾ ਹੈ, ਮੈਂ ਕਹਿੰਦਾ ਹਾਂ ਭਈ ਜਿਹੜੇ ਨਾਮੀ ਗਿਰਾਮੀ ਸਨ ਓਹਨਾਂ ਤੋਂ ਮੈਨੂੰ ਤਾਂ ਕੁਝ ਪਰਾਪਤ ਨਾ ਹੋਇਆ।
ਗਲਾਤੀਆਂ 2:16
ਜਿਸ ਤਰ੍ਹਾਂ ਸ੍ਰੀ ਅਬਰਾਹਾਮ ਪਰਮੇਸ਼ੁਰ ਦੇ ਅੱਗੇ ਧਰਮੀ ਕੀਤਾ ਗਿਆ ਸੀ, ਉਸੇ ਤਰ੍ਹਾਂ ਸਾਨੂੰ ਵੀ ਧਾਰਮਿਕਤਾ ਦਿੱਤੀ ਜਾ ਸੱਕਦੀ ਹੈ। ਪਰ ਇਸਦੇ ਲਈ ਲੋੜੀਦਾ ਹੈ ਕਿ ਅਸੀਂ ਤੋਬਾ ਕਰੀਏ। ਤੋਬਾ ਨੂੰ ਅਕਸਰ ਗ਼ਲਤ ਸਮਝਿਆ ਜਾਂਦਾ ਹੈ, ਪਰ ਤੋਬਾ ਕਰਨ ਦਾ ਸਿੱਧਾ ਅਰਥ ਆਪਣੇ ‘ਮਨ ਦੀ ਤਬਦੀਲੀ’ ਤੋਂ ਹੈ ਜਿਸਦੇ ਵਿੱਚ ਪਾਪਾਂ ਵੱਲੋਂ ਮੁੜਨਾ ਅਤੇ ਪਰਮੇਸ਼ੁਰ ਅਤੇ ਉਸਦੇ ਤੋਹਫ਼ੇ ਵੱਲ ਮੁੜਨਾ ਅਤੇ ਉਸ ਵੱਲ ਮੁੜਨਾ ਜਿਹੜਾ ਸਾਨੂੰ ਦਾਤ ਨੂੰ ਦੇਣ ਦੀ ਪੇਸ਼ਕਸ਼ ਕਰਦਾ ਹੈ। ਜਿਵੇਂ ਵੇਦ ਪੁਸਤਕ (ਬਾਈਬਲ) ਕਹਿੰਦੀ ਹੈ:
ਇਸ ਲਈ ਤੋਬਾ ਕਰੋ ਅਤੇ ਮੁੜੋ ਭਈ ਤੁਹਾਡੇ ਪਾਪ ਮਿਟਾਏ ਜਾਣ ਤਾਂ ਜੋ ਪ੍ਰਭੁ ਦੇ ਹਜ਼ੂਰੋ ਸੁਖ ਦੇ ਦਿਨ ਆਉਣ।
ਰਸੂਲਾਂ ਦੇ ਕਰਤੱਬ 3:19
ਤੁਹਾਡੇ ਅਤੇ ਮੇਰੇ ਲਈ ਇਹ ਵਾਇਦਾ ਦਿੱਤਾ ਗਿਆ ਹੈ ਕਿ ਜੇ ਅਸੀਂ ਤੋਬਾ ਕਰੀਏ, ਪਰਮੇਸ਼ੁਰ ਵੱਲ ਮੁੜੀਏ, ਤਾਂ ਸਾਡੇ ਪਾਪ ਸਾਡੇ ਲੇਖੇ ਵਿੱਚ ਵਿੱਚ ਨਹੀਂ ਗਿਣ ਜਾਣਗੇ ਅਤੇ ਸਾਡੇ ਕੋਲ ਜੀਵਨ ਹੋਵੇਗਾ। ਪਰਮੇਸ਼ੁਰ ਨੇ ਆਪਣੀ ਮਹਾਨ ਦਿਆਲਤਾ ਵਿੱਚ, ਸਾਨੂੰ ਕਲਿਜੁਗ ਵਿੱਚ ਪਾਪ ਦੀ ਜਾਂਚ ਅਤੇ ਟੀਕਾ ਦੋਵੇਂ ਦਿੱਤਾ ਹੈ।