ਦੁਰਗਾ ਪੂਜਾ (ਜਾਂ ਦੁਰਗ ਦਾ ਤਿਉਹਾਰ) ਦੱਖਣੀ ਏਸ਼ੀਆ ਦੇ ਬਹੁਤੇ ਸਾਰੇ ਹਿੱਸਿਆਂ ਵਿੱਚ ਅਸ਼ਵਿਨ (ਅਸ਼ਵਨੀ) ਮਹੀਨੇ ਦੇ ਵਿੱਚ 6-10 ਦਿਨਾਂ ਲਈ ਮਨਾਇਆ ਜਾਂਦਾ ਹੈ। ਇਹ ਰਾਖ਼ਸ ਮਾਹਿਸ਼ਾਸੁਰ ਦੇ ਵਿਰੁੱਧ ਇੱਕ ਪ੍ਰਾਚੀਨ ਲੜਾਈ ਵਿੱਚ ਦੇਵੀ ਦੁਰਗਾ ਦੀ ਜਿੱਤ ਦੀ ਯਾਦਗਾਰੀ ਵਿੱਚ ਮਨਾਇਆ ਜਾਂਦਾ ਹੈ। ਬਹੁਤ ਸਾਰੇ ਸ਼ਰਧਾਲੂਆਂ ਨੂੰ ਇਹ ਅਹਿਸਾਸ ਨਹੀਂ ਹੈ ਕਿ ਇਹ ਉਸ ਤੋਂ ਵੀ ਵੱਧ ਪੁਰਾਣੇ ਤਿਉਹਾਰ ਯੋਮ ਕਿੱਪੁਰ (ਜਾਂ ਪ੍ਰਾਸਚਿਤ ਦੇ ਦਿਨ) ਦੇ ਨਾਲ ਮੇਲ ਖਾਂਦਾ ਹੈ, ਜੋ ਕਿ 3500 ਸਾਲਾਂ ਪਹਿਲਾਂ ਅਰੰਭ ਹੋਇਆ ਸੀ ਅਤੇ ਇਬਰਾਨੀ ਸਾਲ ਦੇ ਚੰਦਰਮਾ ਅਧਾਰਤ ਕੈਲੇੰਡਰ ਦੇ ਸੱਤਵੇਂ ਮਹੀਨੇ ਦੇ 10 ਵੇਂ ਦਿਨ ਵਿੱਚ ਮਨਾਇਆ ਜਾਂਦਾ ਹੈ। ਇਹ ਦੋਵੇਂ ਤਿਉਹਾਰ ਅੱਤ ਪੁਰਾਣੇ ਹਨ, ਦੋਵੇਂ ਇੱਕੋ ਹੀ ਦਿਨ (ਉਨ੍ਹਾਂ ਦੇ ਸੰਬੰਧਤ ਕੈਲੇੰਡਰਾਂ ਦੇ ਅਨੁਸਾਰ ਆਉਂਦੇ ਹਨ। ਹਿੰਦੂ ਅਤੇ ਇਬਰਾਨੀ ਕੈਲੇੰਡਰਾਂ ਵਿੱਚ ਵੱਖੋ-ਵੱਖਰੇ ਸਾਲ ਉਨ੍ਹਾਂ ਦੇ ਲੀਪ ਦੇ ਸਾਲ ਵਜੋਂ ਆਉਂਦੇ ਹਨ, ਇਸ ਲਈ ਇਹ ਹਮੇਸ਼ਾ ਪੱਛਮੀ ਕੈਲੇੰਡਰ ਦੇ ਨਾਲ ਮੇਲ ਨਹੀਂ ਖਾਂਦੇ ਹਨ, ਪਰ ਇਹ ਦੋਵੇਂ ਹਮੇਸ਼ਾ ਹੀ ਸਤੰਬਰ – ਅਕਤੂਬਰ ਦੇ ਵਿੱਚ ਆਉਂਦੇ ਹਨ), ਦੋਵਾਂ ਦੇ ਵਿੱਚ ਬਲੀਦਾਨ ਸ਼ਾਮਲ ਹੈ, ਅਤੇ ਦੋਵੇਂ ਵੱਡੀ ਜਿੱਤਾਂ ਦੀ ਯਾਦਗਾਰੀ ਵਿੱਚ ਤਿਉਹਾਰ ਨੂੰ ਮਨਾਉਂਦੇ ਹਨ। ਦੁਰਗਾ ਪੂਜਾ ਅਤੇ ਯੋਮ ਕਿੱਪੁਰ ਦੇ ਵਿੱਚਕਾਰ ਸਮਾਨਤਾਵਾਂ ਹੈਰਾਨੀ ਭਰੀਆ ਹਨ। ਉਸੇ ਵੇਲੇ ਕੁੱਝ ਭਿੰਨਤਾਵਾਂ ਵੀ ਧਿਆਨ ਦੇਣ ਯੋਗ ਹਨ।
ਪ੍ਰਾਸਚਿਤ ਦੇ ਦਿਨ ਦੀ ਜਾਣ ਪਛਾਣ
ਅਸੀਂ ਵੇਖਿਆ ਕਿ ਸ੍ਰੀ ਮੂਸਾ ਇਸਰਾਏਲੀਆਂ ਨੂੰ (ਇਬਰਾਨੀਆਂ ਜਾਂ ਯਹੂਦੀਆਂ) ਗੁਲਾਮੀ ਤੋਂ ਬਾਹਰ ਲਿਆਇਆ ਸੀ ਅਤੇ ਕਲਯੁਗ ਵਿੱਚ ਇਸਰਾਏਲੀਆਂ ਦੀ ਅਗਵਾਈ ਕਰਨ ਲਈ ਉਸਨੇ ਦਸ ਹੁਕਮਾਂ ਨੂੰ ਪ੍ਰਾਪਤ ਕੀਤਾ ਸੀ। ਇਹ ਦਸ ਹੁਕਮ ਬਹੁਤ ਜਿਆਦਾ ਸਖ਼ਤ ਹਨ, ਇਹ ਪਾਪ ਦੇ ਦੁਆਰਾ ਪਰਤਾਏ ਵਿੱਚ ਪਏ ਵਿਅਕਤੀ ਵੱਲੋਂ ਪਾਲਣ ਕਰਨੇ ਅਸੰਭਵ ਹਨ। ਇੰਨ੍ਹਾਂ ਹੁਕਮਾਂ ਨੂੰ ਇੱਕ ਖਾਸ ਸੰਦੂਕ ਵਿੱਚ ਰੱਖਿਆ ਗਿਆ ਸੀ, ਜਿਸਨੂੰ ਨੇਮ ਦਾ ਸੰਦੂਕ ਕਿਹਾ ਜਾਂਦਾ ਹੈ। ਨੇਮ ਦਾ ਸੰਦੂਕ ਇੱਕ ਖਾਸ ਮੰਦਰ ਵਿੱਚ ਸੀ ਜਿਸ ਨੂੰ ਅੱਤ ਮਹਾ ਪਵਿੱਤਰ ਅਸਾਥਨ ਕਹਿੰਦੇ ਹਨ।
ਮੂਸਾ ਦਾ ਭਰਾ ਹਾਰੂਨ ਅਤੇ ਉਸ ਦੇ ਵਾਰਸ ਜਾਜਕ ਸਨ, ਜੋ ਲੋਕਾਂ ਦੇ ਪਾਪਾਂ ਦਾ ਪ੍ਰਾਸਚਿਤ ਕਰਨ ਜਾਂ ਉਨ੍ਹਾਂ ਨੂੰ ਪਾਪ ਤੋਂ ਲੁਕਾਉਣ ਲਈ ਇਸ ਮੰਦਰ ਵਿੱਚ ਬਲੀਦਾਨ ਚੜ੍ਹਾਉਣ ਦਾ ਕੰਮ ਕਰਦੇ ਸਨ। ਯੋਮ ਕਿੱਪੁਰ – ਪ੍ਰਾਸਚਿਤ ਦੇ ਦਿਨ ਖਾਸ ਬਲੀਦਾਨ ਚੜ੍ਹਾਏ ਜਾਂਦੇ ਸਨ। ਅੱਜ ਇਹ ਸਾਡੇ ਲਈ ਬਹੁਤ ਹੀ ਜਿਆਦਾ ਕੀਮਤੀ ਸਬਕ ਹਨ, ਅਤੇ ਅਸੀਂ ਪ੍ਰਾਸਚਿਤ ਦੇ ਦਿਨ (ਯੋਮ ਕਿੱਪੁਰ) ਨੂੰ ਦੁਰਗਾ ਪੂਜਾ ਦੇ ਤਿਉਹਾਰ ਨਾਲ ਤੁਲਨਾ ਕਰਕੇ ਬਹੁਤ ਕੁੱਝ ਸਿੱਖ ਸਕਦੇ ਹਾਂ।
ਪ੍ਰਾਸਚਿਤ ਦਾ ਦਿਨ ਅਤੇ ਬਲੀ ਦਾ ਬੱਕਰਾ
ਅੱਜ ਦੀ ਬਾਈਬਲ ਇਬਰਾਨੀ ਵੇਦ, ਮੂਸਾ ਦੇ ਸਮੇਂ ਤੋਂ ਪ੍ਰਾਸਚਿਤ ਦੇ ਦਿਨ ਦੇ ਬਲੀਦਾਨ ਅਤੇ ਰਸਮਾਂ ਸੰਬੰਧੀ ਸਟੀਕ ਨਿਰਦੇਸ਼ ਦਿੱਤੇ ਹਨ। ਆਓ ਵੇਖੀਏ ਕਿ ਇਹ ਨਿਰਦੇਸ਼ ਕਿਵੇਂ ਅਰੰਭ ਹੁੰਦੇ ਹਨ:
1ਹਾਰੂਨ ਦੇ ਪੁੱਤ੍ਰਾਂ ਦੇ ਮਰਨ ਦੇ ਮਗਰੋਂ ਜਿਸ ਵੇਲੇ ਓਹ ਯਹੋਵਾਹ ਦੇ ਅੱਗੇ ਭੇਟ ਚੜ੍ਹਾਕੇ ਮਰ ਗਏ 2ਤਾਂ ਯਹੋਵਾਹ ਨੇ ਮੂਸਾ ਨਾਲ ਗੱਲ ਕਰਕੇ ਆਖਿਆ, ਆਪਣੇ ਭਰਾ ਹਾਰੂਨ ਨੂੰ ਆਖ, ਜੋ ਉਹ ਪਵਿੱਤ੍ਰ ਥਾਂ ਵਿੱਚ ਪਰਦੇ ਦੇ ਅੰਦਰ ਪ੍ਰਾਸਚਿਤ ਦੇ ਸਰਪੋਸ਼ ਦੇ ਅੱਗੇ ਜੋ ਸੰਦੂਕ ਦੇ ਉੱਤੇ ਹੈ ਸਭਨੀਂ ਵਾਰੀਂ ਨਾ ਆਇਆ ਕਰੇ, ਜੋ ਉਹ ਮਰੇ ਨਾ, ਕਿਉਂ ਜੋ ਮੈਂ ਪ੍ਰਾਸਚਿਤ ਦੇ ਸਰਪੋਸ਼ ਦੇ ਉੱਤੇ ਬੱਦਲ ਵਿੱਚ ਪਰਗਟ ਹੋਵਾਂਗਾ।
ਲੇਵੀਆਂ 16:1-2
ਮਹਾ ਜਾਜਕ, ਹਾਰੂਨ, ਦੇ ਦੋ ਪੁੱਤਰ ਇਸ ਲਈ ਮਰ ਗਏ ਕਿਉਂਕਿ ਉਹ ਮੰਦਰ ਦੇ ਅੱਤ ਪਵਿੱਤਰ ਅਸਥਾਨ ਵਿੱਚ ਦਾਖਲ ਹੋਏ ਸਨ ਜਿੱਥੇ ਯਹੋਵਾਹ ਪਰਮੇਸ਼ੁਰ ਦੀ ਹਜ਼ੂਰੀ ਸੀ। ਉਸ ਪਵਿੱਤਰ ਹਜ਼ੂਰੀ ਵਿੱਚ ਦਸ ਹੁਕਮਾਂ ਨੂੰ ਪੂਰੀ ਤਰ੍ਹਾਂ ਮੰਨਣ ਵਿੱਚ ਅਸਫਲ ਹੋਣ ਵਜੋਂ ਉਨ੍ਹਾਂ ਦੀ ਮੌਤ ਹੋ ਗਈ।
ਇਸ ਲਈ ਪੂਰੇ ਸਾਲ ਵਿੱਚ ਇੱਕੋ ਇੱਕ ਖ਼ਾਸ ਦਿਨ ਅਰਥਾਤ – ਪ੍ਰਾਸਚਿਤ ਦੇ ਦਿਨ ਵਿੱਚ ਅੱਤ ਪਵਿੱਤਰ ਅਸਥਾਨ ਵਿੱਚ ਮਹਾ ਜਾਜਕ ਨੂੰ ਦਾਖਲ ਹੋਣ ਲਈ ਸਾਵਧਾਨੀ ਨਾਲ ਨਿਰਦੇਸ਼ ਦਿੱਤੇ ਗਏ ਸਨ। ਜੇ ਉਹ ਕਿਸੇ ਹੋਰ ਦਿਨ ਦਾਖਲ ਹੁੰਦਾ ਸੀ, ਤਾਂ ਉਹ ਮਰ ਜਾਂਦਾ ਸੀ। ਪਰ ਇੱਥੋਂ ਤੀਕੁਰ ਕਿ ਇਸ ਦਿਨ ਵਿੱਚ ਵੀ ਮਹਾ ਜਾਜਕ ਨੂੰ ਨੇਮ ਦੇ ਸੰਦੂਕ ਦੀ ਹਜ਼ੂਰੀ ਵਿੱਚ ਦਾਖਲ ਹੋਣ ਤੋਂ ਪਹਿਲਾਂ ਇਹ ਕਰਨਾ ਪੈਂਦਾ ਸੀ:
3ਪਵਿੱਤ੍ਰ ਥਾਂ ਵਿੱਚ ਹਾਰੂਨ ਇਸ ਤਰਾਂ ਆਇਆ ਕਰੇ, ਇੱਕ ਜੁਆਨ ਬਲਦ ਲੈਕੇ ਪਾਪ ਦੀ ਭੇਟ ਦੇ ਲਈ ਅਤੇ ਇੱਕ ਛੱਤ੍ਰਾ ਲੈਕੇ ਹੋਮ ਦੀ ਭੇਟ ਦੇ ਲਈ 4ਉਹ ਪਵਿੱਤ੍ਰ ਕਤਾਨ ਦੇ ਕੁੜਤੇ ਨੂੰ ਪਹਿਰੇ ਅਤੇ ਕਤਾਨ ਦੀ ਕੱਛ ਉਸ ਦੇ ਸਰੀਰ ਉੱਤੇ ਹੋਵੇ ਅਤੇ ਉਸ ਦਾ ਲੱਕ ਕਤਾਨ ਦੇ ਪੱਟਕੇ ਨਾਲ ਕੱਸਿਆ ਹੋਇਆ ਹੋਵੇ ਅਤੇ ਕਤਾਨ ਦਾ ਅਮਾਮਾ ਪਹਿਰੇ। ਏਹ ਪਵਿੱਤ੍ਰ ਲੀੜੇ ਹਨ, ਇਸ ਲਈ ਉਹ ਆਪਣਾ ਸਰੀਰ ਪਾਣੀ ਨਾਲ ਧੋਕੇ ਉਨ੍ਹਾਂ ਨੂੰ ਪਹਿਰੇ।
ਲੇਵੀਆਂ 16:3-4
ਦੁਰਗਾ ਪੂਜਾ ਦੇ ਸਮੇਂ ਸਪਤਮੀ ਵਾਲੇ ਦਿਨ ਦੁਰਗਾ ਨੂੰ ਮੂਰਤੀ ਵਿੱਚ ਪ੍ਰਾਣ ਪ੍ਰਤੀਸ਼ਠਾ ਕਰਨ ਅਤੇ ਮੂਰਤੀ ਨੂੰ ਇਸ਼ਨਾਨ ਕਰਾਉਣ ਅਤੇ ਬਸਤ੍ਰ ਪਹਿਰਾਉਣ ਦੇ ਦੁਆਰਾ ਸੱਦਾ ਦਿੱਤਾ ਜਾਂਦਾ ਹੈ। ਯੋਮ ਕਿੱਪੁਰ ਵਿੱਚ ਇਸ਼ਨਾਨ ਕਰਨਾ ਵੀ ਸ਼ਾਮਲ ਸੀ ਪਰ ਇੱਥੇ ਮਹਾ ਜਾਜਕ ਸੀ ਜਿਹੜਾ ਇਸ਼ਨਾਨ ਕਰਦਾ ਸੀ ਅਤੇ ਅੱਤ ਪਵਿੱਤਰ ਅਸਥਾਨ ਵਿੱਚ ਦਾਖਲ ਹੋਣ ਦੀ ਤਿਆਰੀ ਕਰਦਾ ਸੀ, ਨਾ ਕਿ ਕੋਈ ਦੇਵਤਾ। ਯਹੋਵਾਹ ਪਰਮੇਸ਼ੁਰ ਨੂੰ ਸੱਦਾ ਦਿੱਤੇ ਜਾਣਾ ਬੇਲੋੜਾ ਸੀ – ਕਿਉਂਕਿ ਉਸਦੀ ਮੌਜੂਦਗੀ ਅੱਤ ਪਵਿੱਤਰ ਅਸਥਾਨ ਵਿੱਚ ਪੂਰੇ ਸਾਲ ਲਗਾਤਾਰ ਬਣੀ ਰਹਿੰਦੀ ਸੀ। ਇਸ ਦੀ ਬਜਾਏ ਲੋੜ ਉਸਦੀ ਹਜ਼ੂਰੀ ਦੇ ਨਾਲ ਮੁਲਾਕਾਤ ਕਰਨ ਲਈ ਤਿਆਰ ਰਹਿਣ ਦੀ ਸੀ। ਨਹਾਉਣ ਅਤੇ ਬਸਤ੍ਰ ਪਹਿਰਾਉਣ ਤੋਂ ਬਾਅਦ ਮਹਾ ਜਾਜਕ ਨੂੰ ਬਲੀਦਾਨ ਕਰਨ ਲਈ ਜਾਨਵਰਾਂ ਨੂੰ ਲਿਆਉਣਾ ਪੈਂਦਾ ਸੀ।
5ਅਤੇ ਉਹ ਇਸਰਾਏਲੀਆਂ ਦੀ ਮੰਡਲੀ ਤੋਂ ਪਾਪ ਦੀ ਭੇਟ ਕਰਕੇ ਬੱਕਰੀਆਂ ਦੇ ਦੋ ਪਠੋਰੇ ਅਤੇ ਹੋਮ ਦੀ ਭੇਟ ਕਰਕੇ ਇੱਕ ਛੱਤ੍ਰਾ ਲਵੇ 6ਅਤੇ ਹਾਰੂਨ ਆਪਣੀ ਪਾਪ ਦੀ ਭੇਟ ਦੇ ਬਲਦ ਨੂੰ ਜੋ ਆਪਣੇ ਲਈ ਹੈ ਚੜ੍ਹਾਵੇ ਅਤੇ ਆਪਣੇ ਲਈ ਅਤੇ ਆਪਣੇ ਟੱਬਰ ਦੇ ਲਈ ਪ੍ਰਾਸਚਿਤ ਕਰੇ।
ਲੇਵੀਆਂ 16:5-6
ਹਾਰੂਨ ਦੇ ਆਪਣੇ ਪਾਪਾਂ ਨੂੰ ਢੱਕਣ ਲਈ ਜਾਂ ਪ੍ਰਾਸਚਿਤ ਕਰਨ ਲਈ ਇੱਕ ਬਲਦ ਦੀ ਬਲੀ ਚੜਾਉਣੀ ਪੈਂਦੀ ਸੀ। ਕਈ ਵਾਰ ਦੁਰਗਾ ਪੂਜਾ ਦੇ ਵੇਲੇ ਬਲਦ ਜਾਂ ਬੱਕਰੇ ਦੀ ਬਲੀ ਦਿੱਤੀ ਜਾਂਦੀ ਹੈ। ਕਿਉਂਕਿ ਯੋਮ ਕਿੱਪੁਰ ਦੇ ਵਿੱਚ ਮਹਾ ਜਾਜਕ ਦੇ ਆਪਣੇ ਪਾਪਾਂ ਨੂੰ ਕੱਢਣ ਲਈ ਇੱਕ ਬਲਦ ਦੀ ਬਲੀ ਚੜ੍ਹਾਉਣਾ ਇੱਕ ਵਿਕਲਪ ਨਹੀਂ ਸੀ। ਜੇ ਮਹਾ ਜਾਜਕ ਆਪਣੇ ਪਾਪ ਨੂੰ ਇੱਕ ਬਲਦ ਦੀ ਬਲੀ ਚੜ੍ਹਾਉਣ ਦੁਆਰਾ ਨਹੀਂ ਢੱਕੇਗਾ ਤਾਂ ਉਹ ਮਰ ਜਾਵੇਗਾ।
ਫਿਰ ਇਸਦੇ ਇੱਕਦਮ ਬਾਅਦ, ਮਹਾ ਜਾਜਕ ਦੋ ਬੱਕਰੀਆਂ ਦੀ ਬਲੀ ਦੇਣ ਵਾਲੀ ਖ਼ਾਸ ਰਸਮ ਨੂੰ ਪੂਰਿਆਂ ਕਰਦਾ ਸੀ।
7ਅਤੇ ਉਹ ਦੋਵੇਂ ਬੱਕਰੇ ਲੈਕੇ ਮੰਡਲੀ ਦੇ ਡੇਰੇ ਦੇ ਬੁਹੇ ਕੋਲ ਉਨ੍ਹਾਂ ਨੂੰ ਯਹੋਵਾਹ ਦੇ ਅੱਗੇ ਖਲਿਹਾਰੇ 8ਅਤੇ ਹਾਰੂਨ ਉਨ੍ਹਾਂ ਦੋਹਾਂ ਬੱਕਰਿਆਂ ਉੱਤੇ ਗੁਣਾ ਪਾਵੇ, ਇੱਕ ਗੁਣਾ ਯਹੋਵਾਹ ਦੇ ਲਈ ਅਤੇ ਦੂਜਾ ਗੁਣਾ ਅਜ਼ਾਜ਼ੇਲ ਦੇ ਲਈ 9ਅਤੇ ਜਿਸ ਬੱਕਰੇ ਉੱਤੇ ਯਹੋਵਾਹ ਦਾ ਗੁਣਾ ਪਵੇ, ਹਾਰੂਨ ਉਸ ਨੂੰ ਲਿਆ ਕੇ ਪਾਪ ਦੀ ਭੇਟ ਕਰਕੇ ਚੜ੍ਹਾਵੇ।
ਲੇਵੀਆਂ 16:7-9
ਇੱਕ ਵਾਰੀ ਜਦੋਂ ਬਲਦ ਨੂੰ ਉਸਦੇ ਪਾਪਾਂ ਲਈ ਬਲੀ ਦੇ ਦਿੱਤਾ ਜਾਂਦਾ ਸੀ, ਤਾਂ ਮਹਾ ਜਾਜਕ ਦੋ ਬੱਕਰੀਆਂ ਨੂੰ ਲੈ ਕੇ ਜਾਂਦਾ ਸੀ ਅਤੇ ਉਨ੍ਹਾਂ ਦੇ ਨਾਮ ਉੱਤੇ ਚਿੱਠੀਆਂ ਪਾਉਂਦੀ ਸੀ। ਉਨ੍ਹਾਂ ਵਿੱਚੋਂ ਇੱਕ ਬੱਕਰੀ ਨੂੰ ਬਲੀ ਦਾ ਬੱਕਰਾ ਮੰਨਿਆ ਜਾਂਦਾ ਸੀ। ਦੂਜੀ ਬਕਰੀ ਨੂੰ ਪਾਪ ਬਲੀ ਵਜੋਂ ਚੜ੍ਹਾਇਆ ਜਾਂਦਾ ਸੀ। ਅਜਿਹਾ ਕਿਉਂ ਸੀ?
15ਫੇਰ ਉਹ ਪਾਪ ਦੀ ਭੇਟ ਦੇ ਬੱਕਰੇ ਨੂੰ ਜੋ ਲੋਕਾਂ ਦੇ ਲਈ ਹੈ ਕੱਟ ਕੇ ਉਸ ਦਾ ਲਹੂ ਪੜਦੇ ਦੇ ਅੰਦਰ ਲਿਆਵੇ ਅਤੇ ਜਿਕੁਰ ਉਸ ਦੇ ਬਲਦ ਦੇ ਲਹੂ ਨਾਲ ਕੀਤਾ ਤਿਹਾ ਹੀ ਉਸ ਲਹੂ ਨਾਲ ਕਰੇ ਅਤੇ ਪ੍ਰਾਸਚਿਤ ਦੇ ਸਰਪੋਸ਼ ਦੇ ਉੱਤੇ ਅਤੇ ਪ੍ਰਾਸਚਿਤ ਦੇ ਸਰਪੋਸ਼ ਦੇ ਅੱਗੇ ਉਸ ਨੂੰ ਛਿਣਕੇ 16ਅਤੇ ਇਸਰਾਏਲੀਆਂ ਦੀ ਅਸ਼ੁੱਧਤਾਈ ਦੇ ਕਾਰਨ ਅਤੇ ਉਨ੍ਹਾਂ ਦੇ ਪਾਪਾਂ ਵਿੱਚ ਉਨ੍ਹਾਂ ਦੇ ਅਪਰਾਧਾਂ ਦੇ ਕਾਰਨ, ਉਹ ਪਵਿੱਤ੍ਰ ਥਾਂ ਦੇ ਲਈ ਪ੍ਰਾਸਚਿਤ ਕਰੇ ਅਤੇ ਏਸੇ ਤਰਾਂ ਜਿਹੜਾ ਉਨ੍ਹਾਂ ਦੇ ਵਿੱਚ, ਉਨ੍ਹਾਂ ਦੀ ਅਸ਼ੁੱਧਤਾਈ ਦੇ ਵਿਚਕਾਰ ਰਹਿੰਦਾ ਹੈ ਮੰਡਲੀ ਦੇ ਡੇਰੇ ਦੇ ਲਈ ਕਰੇ।
ਲੇਵੀਆਂ 16:15-16
ਬਲੀ ਦੇ ਬਕਰਾ ਨਾਲ ਕੀ ਹੁੰਦਾ ਸੀ?
20ਜਾਂ ਉਹ ਪਵਿੱਤ੍ਰ ਥਾਂ ਦਾ ਅਤੇ ਮੰਡਲੀ ਦੇ ਡੇਰੇ ਦਾ ਅਤੇ ਜਗਵੇਦੀ ਦਾ ਪ੍ਰਾਸਚਿਤ ਪੂਰਾ ਕਰੇ ਤਾਂ ਜੀਉਂਦੇ ਬੱਕਰੇ ਨੂੰ ਲਿਆਵੇ 21ਅਤੇ ਹਾਰੂਨ ਆਪਣੇ ਦੋਹਾਂ ਹੱਥਾਂ ਨੂੰ ਜੀਉਂਦੇ ਬੱਕਰੇ ਦੇ ਸਿਰ ਉੱਤੇ ਧਰੇ ਅਤੇ ਇਸਰਾਏਲੀਆਂ ਦੀਆਂ ਬਦੀਆਂ ਨੂੰ ਅਤੇ ਉਨ੍ਹਾਂ ਦੇ ਸਾਰਿਆਂ ਪਾਪਾਂ ਵਿੱਚ ਉਨ੍ਹਾਂ ਦੇ ਸਾਰੇ ਅਪਰਾਧਾਂ ਨੂੰ ਬੱਕਰੇ ਦੇ ਸਿਰ ਉੱਤੇ ਉਨ੍ਹਾਂ ਨੂੰ ਧਰ ਕੇ ਉਸ ਦੇ ਉੱਤੇ ਇਕਰਾਰ ਕਰੇ ਅਤੇ ਉਸ ਨੂੰ ਕਿਸੇ ਤਿਆਰ ਮਨੁੱਖ ਦੇ ਹੱਥ ਨਾਲ ਉਜਾੜ ਵਿੱਚ ਭੇਜ ਦੇਵੇ 22ਅਤੇ ਉਹਬੱਕਰਾ ਉਨ੍ਹਾਂ ਦੀਆਂ ਸਾਰੀਆਂ ਬਦੀਆਂ ਨੂੰ ਆਪਣੇ ਸਿਰ ਤੇ ਚੁੱਕ ਕੇ ਇੱਕ ਦੂਰ ਦੇਸ ਨੂੰ ਚੱਲਿਆ ਜਾਵੇ ਅਤੇ ਉਹ ਬੱਕਰੇ ਨੂੰ ਉਜਾੜ ਵਿੱਚ ਛੱਡ ਦੇਵੇ।
ਲੇਵੀਆਂ 16:20-22
ਬਲਦ ਦੀ ਬਲੀ ਹਾਰੂਨ ਦੇ ਆਪਣੇ ਪਾਪ ਦੇ ਲਈ ਸੀ। ਪਹਿਲਾ ਬੱਕਰਾ ਇਸਰਾਏਲ ਦੇ ਲੋਕਾਂ ਦੇ ਪਾਪ ਲਈ ਬਲੀ ਦਿੱਤਾ ਗਿਆ ਸੀ। ਫਿਰ ਹਾਰੂਨ ਜੀਉਂਦੇ ਬਲੀ ਦੇ ਬਕਰੇ ਉੱਤੇ ਆਪਣੇ ਹੱਥਾਂ ਨੂੰ ਰੱਖਦਾ ਸੀ ਅਤੇ – ਨਿਸ਼ਾਨ – ਵਜੋਂ ਲੋਕਾਂ ਦੇ ਪਾਪਾਂ ਨੂੰ ਬਲੀ ਦੇ ਬਕਰੇ ਉੱਤੇ ਘੱਲ ਦਿੰਦਾ ਸੀ। ਫਿਰ ਇਸ ਬੱਕਰੇ ਨੂੰ ਜੰਗਲ ਵਿੱਚ ਇਸ ਨਿਸ਼ਾਨੀ ਵਜੋਂ ਛੱਡ ਦਿੱਤਾ ਜਾਂਦਾ ਸੀ ਕਿ ਲੋਕਾਂ ਦੇ ਪਾਪ ਹੁਣ ਲੋਕਾਂ ਤੋਂ ਦੂਰ ਕਰ ਦਿੱਤੇ ਗਏ ਸਨ। ਇਹ ਬਲੀਆਂ ਉਨ੍ਹਾਂ ਦੇ ਪਾਪਾਂ ਦਾ ਪ੍ਰਾਸਚਿਤ ਕਰਦਿਆਂ ਸਨ। ਇਹ ਹਰ ਸਾਲ ਪ੍ਰਾਸਚਿਤ ਦੇ ਦਿਨ ਅਤੇ ਸਿਰਫ਼ ਉਸੇ ਦਿਨ ਹੀ ਜਿੱਤੀ ਜਾਂਦੀ ਸੀ।
ਪ੍ਰਾਸਚਿਤ ਦਾ ਦਿਨ ਅਤੇ ਦੁਰਗਾ ਪੂਜਾ
ਪਰਮੇਸ਼ੁਰ ਨੇ ਇਸ ਤਿਉਹਾਰ ਨੂੰ ਹਰ ਸਾਲ ਇਸੇ ਦਿਨ ਮਨਾਉਣ ਦਾ ਹੁਕਮ ਕਿਉਂ ਦਿੱਤਾ? ਇਸਦਾ ਕੀ ਅਰਥ ਸੀ? ਦੁਰਗਾ ਪੂਜਾ ਸਾਨੂੰ ਉਸ ਸਮੇਂ ਵੱਲ ਲੈ ਜਾਂਦੀ ਹੈ ਜਦੋਂ ਦੁਰਗਾ ਨੇ ਬਲਦ ਰਾਖਸ਼ ਮਾਹੀਸ਼ਾਸੁਰ ਨੂੰ ਹਰਾਇਆ ਸੀ। ਇਹ ਇੱਕ ਅਜਿਹੀ ਘਟਨਾ ਦੀ ਯਾਦ ਦਿਵਾਉਂਦੀ ਹੈ ਜਿਹੜੀ ਪਿਛਲੇ ਸਮੇਂ ਵਿੱਚ ਵਾਪਰੀ ਸੀ। ਪ੍ਰਾਸਚਿਤ ਦਾ ਦਿਨ ਵੀ ਜਿੱਤ ਦੀ ਯਾਦ ਦਿਵਾਉਂਦਾ ਸੀ, ਪਰ ਇਹ ਆਪਣੇ ਆਪ ਵਿੱਚ ਇੱਕ ਭਵਿੱਖਬਾਣੀ ਨੂੰ ਵੀ ਯਾਦ ਕਰਾਉਂਦਾ ਹੈ ਜਿਸ ਵਿੱਚ ਇੱਹ ਆਉਣ ਵਾਲੇ ਭਵਿੱਖ ਵਿੱਚ ਬੁਰਿਆਈ ਉੱਤੇ ਜਿੱਤ ਵੱਲ ਇਸ਼ਾਰਾ ਕਰ ਰਿਹਾ ਸੀ। ਹਾਲਾਂਕਿ ਅਸਲ ਜਾਨਵਰਾਂ ਦੀ ਬਲੀ ਦਿੱਤੀ ਜਾਂਦੀ ਹੈ, ਪਰ ਉਹ ਅਜੇ ਵੀ ਨਿਸ਼ਾਨ ਵੱਜੋਂ ਹੀ ਸਨ। ਵੇਦ ਪੁਸਤਕ (ਬਾਈਬਲ) ਕਹਿੰਦੀ ਹੈ ਕਿ
ਕਿਉਂ ਜੋ ਅਣਹੋਣਾ ਹੈ ਭਈ ਵਹਿੜਕਿਆਂ ਅਤੇ ਬੱਕਰਿਆਂ ਦਾ ਲਹੂ ਪਾਪਾਂ ਨੂੰ ਲੈ ਜਾਵੇ।
ਇਬਰਾਨੀਆਂ 10:4
ਕਿਉਂਕਿ ਪ੍ਰਾਸਚਿਤ ਦੇ ਦਿਨ ਦੀਆਂ ਬਲੀਆਂ ਅਸਲ ਵਿੱਚ ਜਾਜਕਾਂ ਅਤੇ ਸਰਧਾਲੂਆਂ ਦੇ ਪਾਪਾਂ ਨੂੰ ਦੂਰ ਨਹੀਂ ਕਰ ਸੱਕਦੀਆਂ ਸਨ, ਤਾਂ ਫਿਰ ਕਿਉਂ ਉਨ੍ਹਾਂ ਨੂੰ ਹਰ ਸਾਲ ਚੜ੍ਹਾਇਆ ਜਾਂਦਾ ਸੀ? ਵੇਦ ਪੁਸਤਕ (ਬਾਈਬਲ) ਕਹਿੰਦੀ ਹੈ ਕਿ
1ਸ਼ਰਾ ਜਿਹੜੀ ਆਉਣ ਵਾਲੀਆਂ ਚੰਗੀਆਂ ਵਸਤਾਂ ਦਾ ਪਰਛਾਵਾਂ ਹੀ ਹੈ ਪਰ ਉਨ੍ਹਾਂ ਵਸਤਾਂ ਦਾ ਅਸਲੀ ਸਰੂਪ ਨਹੀਂ, ਕੋਲ ਆਉਣ ਵਾਲਿਆਂ ਨੂੰ ਜਿਹੜੇ ਵਰਹੇ ਦੇ ਵਰਹੇ ਸਦਾ ਇੱਕੋ ਪਰਕਾਰ ਦੇ ਬਲੀਦਾਨ ਚੜ੍ਹਾਉਂਦੇ ਹਨ ਕਦੇ ਕਾਮਿਲ ਨਹੀਂ ਕਰ ਸੱਕਦੀ ਹੈ 2ਨਹੀਂ ਤਾਂ, ਕੀ ਉਨ੍ਹਾਂ ਦਾ ਚੜ੍ਹਾਉਣਾ ਬੰਦ ਨਾ ਹੋ ਜਾਂਦਾ ਇਸ ਕਾਰਨ ਕਿ ਜੇ ਓਹ ਇੱਕ ਵਾਰੀ ਸ਼ੁੱਧ ਹੋ ਜਾਂਦੇ ਤਾਂ ਓਹਨਾਂ ਨੂੰ ਪਾਪਾਂ ਦਾ ਖਿਆਲ ਹੀ ਨਾ ਹੁੰਦਾ? 3ਪਰ ਇਨ੍ਹਾਂ ਬਲੀਦਾਨਾਂ ਤੋਂ ਵਰਹੇ ਦੇ ਵਰਹੇ ਪਾਪ ਚੇਤੇ ਆਉਂਦੇ ਹਨ।
ਇਬਰਾਨੀਆਂ 10:1-3
ਜੇ ਬਲੀਆਂ ਪਾਪਾਂ ਨੂੰ ਦੂਰ ਕਰ ਸਕਦੀਆਂ, ਤਾਂ ਫਿਰ ਉਨ੍ਹਾਂ ਨੂੰ ਦੁਹਰਾਉਣ ਦੀ ਕੋਈ ਲੋੜ ਹੀ ਨਹੀਂ ਪੈਂਦੀ। ਪਰ ਉਨ੍ਹਾਂ ਨੂੰ ਸਾਲ ਦਰ ਸਾਲ ਦੁਹਰਾਇਆ ਜਾਂਦਾ ਸੀ, ਜਿਹੜਾ ਇਹ ਵਿਖਾਉਂਦਾ ਹੈ ਕਿ ਉਹ ਪ੍ਰਭਾਵਸ਼ਾਲੀ ਨਹੀਂ ਸਨ।
ਪਰ ਜਦੋਂ ਯਿਸੂ ਮਸੀਹ (ਯਿਸੂ ਸਤਿਸੰਗ) ਨੇ ਆਪਣੇ ਆਪ ਨੂੰ ਬਲੀ ਦੇਣ ਲਈ ਦੇ ਦਿੱਤਾ ਤਾਂ ਸਭ ਕੁੱਝ ਬਦਲ ਗਿਆ।
5ਇਸ ਲਈ ਉਹ ਸੰਸਾਰ ਵਿੱਚ ਆਉਂਦਾ ਹੋਇਆ ਆਖਦਾ ਹੈ, –
ਬਲੀਦਾਨ ਅਰ ਭੇਟ ਤੂੰ ਨਹੀਂ ਚਾਹਿਆ,
ਪਰ ਮੇਰੇ ਲਈ ਦੇਹੀ ਤਿਆਰ ਕੀਤੀ ।
6ਹੋਮਬਲੀ ਅਰ ਪਾਪਬਲੀ ਤੋਂ ਤੂੰ ਪਰਸੰਨ ਨਹੀਂ ਹੁੰਦਾ,
7ਤਦ ਮੈਂ ਆਖਿਆ, ਵੇਖ, ਮੈਂ ਆਇਆ ਹਾਂ,
ਹੇ ਪਰਮੇਸ਼ੁਰ, ਭਈ ਤੇਰੀ ਇੱਛਿਆ ਨੂੰ ਪੂਰਿਆਂ ਕਰਾਂ,
ਜਿਵੇਂ ਪੁਸਤਕ ਦੀ ਪੱਤ੍ਰੀ ਵਿੱਚ ਮੇਰੇ ਵਿਖੇ ਲਿਖਿਆ ਹੋਇਆ ਹੈ।।
ਇਬਰਾਨੀਆਂ 10:5-7
ਉਹ ਆਪਣੇ ਆਪ ਨੂੰ ਬਲੀਦਾਨ ਵਜੋਂ ਹੀ ਦੇਣ ਲਈ ਆਇਆ ਸੀ। ਅਤੇ ਜਦੋਂ ਉਸਨੇ ਅਜਿਹਾ ਕੀਤਾ
…ਅਸੀਂ ਯਿਸੂ ਮਸੀਹ ਦੀ ਦੇਹੀ ਦੇ ਇੱਕੋ ਵਾਰ ਚੜ੍ਹਾਏ ਜਾਣ ਦੇ ਰਾਹੀਂ ਪਵਿੱਤਰ ਕੀਤੇ ਗਏ ਹਾਂ।
ਇਬਰਾਨੀਆਂ 10:10
ਦੋ ਬੱਕਰਿਆਂ ਦਾ ਬਲੀਦਾਨ ਯਿਸੂ ਦੀ ਭਵਿੱਖ ਦੇ ਬਲੀਦਾਨ ਅਤੇ ਜਿੱਤ ਦਾ ਨਿਸ਼ਾਨ ਸੀ। ਉਹੋ ਬਲੀਦਾਨ ਕੀਤੇ ਜਾਣ ਵਾਲਾ ਬਕਰਾ ਸੀ ਕਿਉਂਕਿ ਉਸੇ ਦੀ ਬਲੀ ਦਿੱਤੀ ਜਾਣੀ ਸੀ। ਉਹ ਬਲੀ ਦਾ ਬਕਰਾ ਵੀ ਸੀ, ਕਿਉਂਕਿ ਉਸਨੇ ਸੰਸਾਰ ਦੇ ਸਾਰੇ ਪਾਪਾਂ ਨੂੰ ਆਪਣੇ ਉੱਤੇ ਲੈ ਲਿਆ ਅਤੇ ਉਨ੍ਹਾਂ ਨੂੰ ਸਾਡੇ ਤੋਂ ਦੂਰ ਲੈ ਗਿਆ, ਤਾਂ ਜੋ ਅਸੀਂ ਸ਼ੁੱਧ ਹੋ ਜਾਈਏ।
ਕੀ ਪ੍ਰਾਸਚਿਤ ਦਾ ਦਿਨ ਦੁਰਗਾ ਪੂਜਾ ਦਾ ਕਾਰਨ ਹੈ?
ਇਸਰਾਏਲ ਦੇ ਇਤਿਹਾਸ ਵਿੱਚ, ਅਸੀਂ ਧਿਆਨ ਦਿੱਤਾ ਕਿ ਕਿਵੇਂ ਇਸਰਾਏਲੀਆਂ ਦੇ ਅਸੀਰੀ ਵਿੱਚ ਜਾਣ ਦੇ ਵੇਲੇ 700 ਈ. ਪੂ. ਵਿੱਚ ਇਸਰਾਏਲੀਆਂ ਨੇ ਭਾਰਤ ਆਉਣਾ ਅਰੰਭ ਕੀਤਾ, ਜਿਸਦੇ ਸਿੱਟੇ ਵਜੋਂ ਭਾਰਤ ਦੀ ਸਿੱਖਿਆ ਅਤੇ ਧਰਮ ਵਿੱਚ ਬਹੁਤ ਵੇਧੇਰੇ ਯੋਗਦਾਨ ਮਿਲਿਆ। ਹੋ ਸੱਕਦਾ ਹੈ ਕਿ ਇੰਨ੍ਹਾਂ ਇਸਰਾਏਲੀਆਂ ਨੇ ਸੱਤਵੇਂ ਮਹੀਨੇ ਦੇ 10 ਵੇਂ ਦਿਨ ਪ੍ਰਾਸਚਿਤ ਦਾ ਦਿਨ ਨੂੰ ਮਨਾਇਆ ਹੋਵੇਗਾ। ਸ਼ਾਇਦ, ਜਿਸ ਤਰ੍ਹਾਂ ਉਨ੍ਹਾਂ ਨੇ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਵਿੱਚ ਆਪਣਾ ਯੋਗਦਾਨ ਪਾਇਆ, ਉਸੇ ਤਰ੍ਹਾਂ ਉਨ੍ਹਾਂ ਨੇ ਪ੍ਰਾਸਚਿਤ ਦੇ ਦਿਨ ਵਿੱਚ ਵੀ ਆਪਣਾ ਯੋਗਦਾਨ ਪਾਇਆ ਹੋਵੇਗਾ, ਜਿਹੜਾ ਬਾਅਦ ਵਿੱਚ ਦੁਰਗਾ ਪੂਜਾ ਬਣ ਗਿਆ ਹੋਵੇਗਾ, ਜਿਹੜਾ ਬੁਰਿਆਈ ਉੱਤੇ ਇੱਕ ਵੱਡੀ ਜਿੱਤ ਨੂੰ ਯਾਦ ਦਿਵਾਉਂਦਾ ਹੈ। ਇਹ ਦੁਰਗਾ ਪੂਜਾ ਦੀ ਵੱਲ ਸਾਡੀ ਇਤਿਹਾਸਕ ਸਮਝ ਦੇ ਨਾਲ ਮੇਲ ਖਾਂਦਾ ਹੈ, ਜਿਸਨੂੰ 600 ਈ. ਪੂ. ਦੇ ਨੇੜੇ-ਤੇੜੇ ਮਨਾਇਆ ਜਾਣ ਲੱਗਾ ਸੀ।
ਪ੍ਰਾਸਚਿਤ ਦੇ ਦਿਨ ਵਿੱਚ ਦਿੱਤੀ ਜਾਣ ਵਾਲੀਆਂ ਬਲੀਆਂ ਨੂੰ ਦੇਣਾ ਕਦੋਂ ਬੰਦ ਹੋਇਆ
ਸਾਡੇ ਬਦਲੇ ਦਿੱਤਾ ਗਿਆ ਯਿਸੂ (ਯਿਸੂ ਸਤਿਸੰਗ) ਦਾ ਬਲੀਦਾਨ ਪ੍ਰਭਾਵਸ਼ਾਲੀ ਅਤੇ ਕਾਫ਼ੀ ਸੀ। ਸਲੀਬ ਦੇ ਉੱਤੇ ਯਿਸੂ ਦੇ ਦਿੱਤੇ ਬਲੀਦਾਨ (33 ਈ. ਸ.) ਦੇ ਇੱਕਦਮ ਬਾਅਦ 70 ਈ. ਸ. ਵਿੱਚ ਰੋਮੀਆਂ ਨੇ ਅੱਤ ਪਵਿੱਤਰ ਅਸਾਥਨ ਵਾਲੇ ਮੰਦਿਰ ਨੂੰ ਢਾਹ ਦਿੱਤਾ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਯਹੂਦੀਆਂ ਨੇ ਫਿਰ ਕਦੇ ਪ੍ਰਾਸਚਿਤ ਦੇ ਦਿਨ ਵਿੱਚ ਕੋਈ ਬਲੀਦਾਨ ਨਹੀਂ ਚੜ੍ਹਾਇਆ। ਅੱਜ, ਯਹੂਦੀ ਇਸ ਤਿਉਹਾਰ ਨੂੰ ਵਰਤ ਰਖਦੇ ਹੋਏ ਸ਼ਾਂਤ ਸੁਭਾਓ ਨਾਲ ਮਨਾਉਂਦੇ ਹਨ। ਜਿਵੇਂ ਕਿ ਵੇਦ ਪੁਸਤਕ (ਬਾਈਬਲ) ਸੁਝਾਓ ਦਿੰਦੀ ਹੈ, ਕਿ ਜਦੋਂ ਇੱਕ ਵਾਰ ਪ੍ਰਭਾਵਸ਼ਾਲੀ ਬਲੀਦਾਨ ਦੇ ਦਿੱਤਾ ਗਿਆ ਹੈ, ਇਸ ਲਈ ਹੁਣ ਹੋਰ ਸਲਾਨਾ ਬਲੀਦਾਨਾਂ ਨੂੰ ਦੇਣ ਦੀ ਕੋਈ ਲੋੜ ਨਹੀਂ ਹੈ। ਇਸ ਕਾਰਨ ਪਰਮੇਸ਼ੁਰ ਨੇ ਇਸਨੂੰ ਰੋਕ ਦਿੱਤਾ ਹੈ।
ਦੁਰਗਾ ਪੂਜਾ ਵਿੱਚ ਦੇਵੀ ਅਤੇ ਪ੍ਰਾਸਚਿਤ ਦਾ ਦਿਨ
ਦੁਰਗਾ ਪੂਜਾ ਵਿੱਚ ਦੁਰਗਾ ਨੂੰ ਮੂਰਤੀ ਵਿੱਚ ਆਉਣ ਲਈ ਸੱਦਾ ਦਿੱਤਾ ਜਾਂਦਾ ਹੈ ਤਾਂ ਜੋ ਦੇਵੀ ਮੂਰਤੀ ਵਿੱਚ ਵਾਸ ਕਰੇ। ਪ੍ਰਾਸਚਿਤ ਦਾ ਦਿਨ ਪਹਿਲਾਂ ਤੋਂ ਦੱਸਿਆ ਗਿਆ ਆਉਣ ਵਾਲਾ ਬਲੀਦਾਨ ਸੀ ਅਤੇ ਇਸ ਵਿੱਚ ਕਿਸੇ ਵੀ ਸਰੂਪ ਨੂੰ ਸੱਦਾ ਨਹੀਂ ਦਿੱਤਾ ਜਾਂਦਾ ਸੀ। ਪਰਮੇਸ਼ੁਰ ਅੱਤ ਪਵਿੱਤਰ ਅਸਥਾਨ ਵਿੱਚ ਅਦਿੱਖ ਸੀ ਅਤੇ ਸਿੱਟੇ ਵਜੋਂ ਉਸਦਾ ਕੋਈ ਸਰੂਪ ਨਹੀਂ ਸੀ।
ਪਰ ਪ੍ਰਭਾਵ ਪਾਉਣ ਵਾਲੇ ਇਸ ਬਲੀਦਾਨ ਵਿੱਚ, ਅਜਿਹਾ ਬਲੀਦਾਨ ਜਿਸਦੀ ਵੱਲ ਸੈਂਕੜੇ ਸਾਲਾਂ ਵਿੱਚ ਸਭਨਾਂ ਤੋਂ ਜਿਆਦਾ ਪ੍ਰਾਸਚਿਤ ਦੇ ਦਿਨਾਂ ਨੇ ਪਹਿਲਾਂ ਤੋਂ ਹੀ ਇਸ਼ਾਰਾ ਕੀਤਾ ਸੀ। ਜਿਵੇਂ ਕਿ ਵੇਦ ਪੁਸਤਕ (ਬਾਈਬਲ) ਦੱਸਦੀ ਹੈ
ਉਹ ਅਲੱਖ ਪਰਮੇਸ਼ੁਰ ਦਾ ਰੂਪ ਅਤੇ ਸਾਰੀ ਸਰਿਸ਼ਟ ਵਿੱਚੋਂ ਜੇਠਾ ਹੈ।
ਕੁਲੁੱਸੀਆਂ 1:15
ਪ੍ਰਭਾਵ ਪਾਉਣ ਵਾਲੇ ਇਸ ਬਲੀਦਾਨ ਵਿੱਚ, ਅੱਦਿਖ ਪਰਮੇਸ਼ੁਰ ਦੇ ਸਰੂਪ ਨੂੰ ਆਉਣ ਦਾ ਸੱਦਾ ਦਿੱਤਾ ਗਿਆ ਸੀ ਅਤੇ ਇਸਨੂੰ ਯਿਸੂ ਦੇ ਸਰੂਪ ਵਿੱਚ ਵਿਖਾਇਆ ਗਿਆ ਸੀ।
ਪਿਛਲੀਆਂ ਗੱਲਾਂ ਦਾ ਦੁਹਹਾਓ
ਅਸੀਂ ਵੇਦ ਪੁਸਤਕ (ਬਾਈਬਲ) ਦਾ ਅਧਿਐਨ ਕਰ ਰਹੇ ਹਾਂ। ਅਸੀਂ ਵੇਖਿਆ ਕਿ ਕਿਵੇਂ ਪਰਮੇਸ਼ੁਰ ਨੇ ਆਪਣੀ ਯੋਜਨਾ ਨੂੰ ਜ਼ਾਹਰ ਕਰਨ ਲਈ ਬਹੁਤ ਸਾਰੇ ਨਿਸ਼ਾਨ ਦਿੱਤੇ ਹਨ। ਅਰੰਭ ਵਿੱਚ ਉਸਨੇ ਆਉਣ ਵਾਲੇ ‘ਪੁਰਸ਼ਾ’ ਅਰਥਾਤ ਪੁਰਖ ਬਾਰੇ ਭਵਿੱਖਬਾਣੀ ਕੀਤੀ। ਇਸ ਤੋਂ ਬਾਅਦ ਉਸਨੇ ਸ਼੍ਰੀ ਅਬਰਾਹਾਮ ਦਾ ਬਲੀਦਾਨ, ਪਸਾਹ ਦਾ ਬਲੀਦਾਨ ਅਤੇ ਪ੍ਰਾਸਚਿਤ ਦੇ ਦਿਨ ਦੀ ਭਵਿੱਖਬਾਣੀ ਵੀ ਕੀਤੀ। ਮੂਸਾ ਦੀਆਂ ਅਸੀਸਾਂ ਅਤੇ ਸਰਾਪ ਇਸਰਾਏਲੀਆਂ ਉੱਤੇ ਬਣੇ ਰਹੇ। ਇਹ ਇਸਰਾਏਲੀਆਂ ਦੇ ਇਤਿਹਾਸ ਦੀ ਉਸਾਰੀ ਕਰਨ ਵਿੱਚ ਆਪਣੀ ਭੂਮਿਕਾ ਨੂੰ ਅਦਾ ਕਰਨਗੇ, ਅਰਥਾਤ ਉਨ੍ਹਾਂ ਨੂੰ ਪੂਰੇ ਸੰਸਾਰ ਵਿੱਚ ਖਿਲਾਰਦੇ ਹੋਇਆਂ, ਇੱਥੋਂ ਤੀਕੁਰ ਕਿ ਭਾਰਤ ਵਿੱਚ ਵੀ, ਜਿਸਦੀ ਵਿਆਖਿਆ ਇੱਥੇ ਕੀਤੀ ਗਈ ਹੈ।