Skip to content
Home » ਪ੍ਰਾਚੀਨ ਅਸੁਰ ਸੱਪ – ਸ਼ਤਾਨ ਦੁਆਰਾ ਯਿਸੂ ਨੂੰ ਪਰਤਾਉਣ ਵਾਲਾ

ਪ੍ਰਾਚੀਨ ਅਸੁਰ ਸੱਪ – ਸ਼ਤਾਨ ਦੁਆਰਾ ਯਿਸੂ ਨੂੰ ਪਰਤਾਉਣ ਵਾਲਾ

  • by

ਹਿੰਦੂ ਮਿਥਿਹਾਸਕ ਕਹਾਣੀਆਂ ਵਾਰ-ਵਾਰ ਯਾਦ ਕਰਾਉਂਦੀਆਂ ਹਨ ਕਿ ਕਿਸ ਕਿਸ ਵੇਲੇ ਕ੍ਰਿਸ਼ਨ ਨੇ ਦੁਸ਼ਮਣ ਅਸੁਰਾਂ ਨਾਲ, ਖ਼ਾਸ ਕਰਕੇ ਅਸੁਰ ਰਾਖ਼ਸਾਂ ਨਾਲ ਜਿਹੜੇ ਸੱਪਾਂ ਦੇ ਰੂਪ ਵਿੱਚ ਕ੍ਰਿਸ਼ਨ ਲਈ ਖ਼ਤਰਾ ਪੈਦਾ ਕਰ ਰਹੇ ਸਨ, ਲੜਾਈਆਂ ਲੜੀਆਂ ਅਤੇ ਉਨ੍ਹਾਂ ਨੂੰ ਹਰਾਇਆ। ਭਗਵਤ ਪੁਰਾਣ (ਸ੍ਰੀ ਮਦ ਭਗਵਤਮ) ਕੁੱਝ ਇਸ ਤਰ੍ਹਾਂ ਦੀ ਕਹਾਣੀ ਨੂੰ ਯਾਦ ਦਿਵਾਉਂਦਾ ਹੈ ਜਿਸ ਵਿੱਚ ਕੰਨਸ ਦਾ ਸਹਿਯੋਗੀ ਅਘਾਸੁਰ ਕ੍ਰਿਸ਼ਨ ਨੂੰ ਉਸਦੇ ਜਨਮ ਤੋਂ ਹੀ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਫਿਰ ਉਸਨੇ ਇੱਕ ਐਨੇ ਵੱਡੇ ਸੱਪ ਦਾ ਸਰੂਪ ਧਾਰ ਲਿਆ, ਕਿ ਜਦੋਂ ਉਸਨੇ ਆਪਣਾ ਮੂੰਹ ਖੋਲ੍ਹਿਆ ਤਾਂ ਉਹ ਇੱਕ ਵੱਡੀ ਗੁਫਾ ਦੇ ਨਾਲ ਮੇਲ ਖਾਂਦਾ ਸੀ। ਅਘਾਸੁਰ ਪੂਤਾਨਾ ਦਾ ਭਰਾ ਸੀ (ਜਿਸਨੂੰ ਕ੍ਰਿਸ਼ਨ ਨੇ ਇੱਕ ਛੋਟੇ ਜਿਹੇ ਬੱਚੇ ਵਜੋਂ ਦੁੱਧ ਚੁੰਘਦੇ ਵੇਲੇ ਜ਼ਹਿਰ ਚੂਸਣ ਵੱਜੋਂ ਮਾਰਿਆ ਸੀ) ਅਤੇ ਬੱਕਾਸੁਰਾ (ਉਸਨੂੰ ਵੀ ਕ੍ਰਿਸ਼ਨ ਨੇ ਵੀ ਉਸਦੀ ਚੁੰਝ ਤੋੜ ਕੇ ਮਾਰਿਆ ਸੀ) ਅਤੇ ਇਸ ਤਰ੍ਹਾਂ ਬਦਲਾ ਪੂਰਾ ਕੀਤਾ ਸੀ। ਅਘਾਸੁਰਾ ਨੇ ਆਪਣਾ ਮੂੰਹ ਖੋਲ੍ਹਿਆ ਅਤੇ ਗੋਪੀਆਂ ਅਰਥਾਤ ਗਵਾਲਿਆਂ ਦੇ ਬੱਚੇ ਜੰਗਲ ਵਿੱਚ ਬਣੀ ਹੋਈ ਗੁਫਾ ਬਾਰੇ ਸੋਚਦੇ ਹੋਏ ਇਸ ਵਿੱਚ ਅੰਦਰ ਚਲੇ ਗਏ ਸਨ। ਕ੍ਰਿਸ਼ਨ ਵੀ ਅੰਦਰ ਚਲਿਆ ਗਿਆ, ਪਰ ਇਹ ਜਾਣਦਿਆਂ ਹੋਇਆ ਕਿ ਇਹ ਅਘਾਸੁਰਾ ਸੀ, ਉਸਨੇ ਆਪਣੇ ਸਰੀਰ ਦਾ ਵਿਸਥਾਰ ਉਦੋਂ ਤੀਕੁਰ ਕੀਤਾ ਜਦੋਂ ਤੀਕੁਰ ਅਘਾਸੁਰ ਦਾ ਸਾਹ ਬੰਦ ਨਹੀਂ ਹੋਇਆ ਅਤੇ ਉਸਦੀ ਮੌਤ ਨਹੀਂ ਹੋਈ। ਇੱਕ ਹੋਰ ਮੌਕੇ ਤੇ, ਪ੍ਰਸਿੱਧ ਨਾਟਕ ਸ਼੍ਰੀ ਕ੍ਰਿਸ਼ਨ ਵਿੱਚ ਵੀ ਵਿਖਾਇਆ ਗਿਆ ਹੈ ਕਿ ਕ੍ਰਿਸ਼ਨ ਨੇ ਸ਼ਕਤੀਸ਼ਾਲੀ ਅਸੁਰ ਸੱਪ ਕਾਲੀਆ ਨਾਗ ਨੂੰ ਇੱਕ ਨਦੀ ਵਿੱਚ ਲੜਦੇ ਹੋਇਆ ਉਸਦੇ ਸਿਰ ਉੱਤੇ ਨੱਚਦੇ ਹੋਇਆ ਉਸਨੂੰ ਹਰਾਇਆ ਸੀ।

ਮਿਥਿਹਾਸਕ ਕਹਾਣੀ ਵਿੱਚ ਅਸੁਰ ਆਗੂ ਅਤੇ ਸ਼ਕਤੀਸ਼ਾਲੀ ਸੱਪ/ਅਜਗਰ ਵਿਰੀਤ੍ਰ ਦਾ ਵੀ ਵਰਣਨ ਕਰਦਾ ਹੈ। ਰਿਗਵੇਦ ਵਿੱਚ ਦੱਸਿਆ ਗਿਆ ਹੈ ਕਿ ਦੇਵਤਾ ਇੰਦਰ ਨੇ ਇੱਕ ਵੱਡੀ ਲੜਾਈ ਵਿੱਚ ਵਿਰੀਤ੍ਰ ਨਾਮ ਦੇ ਰਾਖ਼ਸ਼ ਦਾ ਸਾਹਮਣਾ ਕੀਤਾ ਸੀ ਅਤੇ ਉਸ ਨੂੰ ਆਪਣੀ ਗੱਦਾ ਅਰਥਾਤ ਵਜ੍ਰ (ਵਜ੍ਰਯੁਧ) ਦੀ ਗਰਜ਼ ਨਾਲ ਮਾਰ ਦਿੱਤਾ, ਜਿਸਦੇ ਨਾਲ ਵਿਰੀਤ੍ਰ ਦਾ ਜਬਾੜਾ ਟੁੱਟ ਗਿਆ ਸੀ। ਭਗਵਤ ਪੁਰਾਣ ਦੇ ਅਨੁਵਾਦ ਵਿੱਚ ਦੱਸਿਆ ਗਿਆ ਹੈ ਕਿ ਵਿਰੀਤ੍ਰ ਇੱਕ ਵੱਡਾ ਸੱਪ/ਅਜਗਰ ਸੀ ਜਿਸਨੇ ਸਭ ਕੁੱਝ ਨੂੰ ਅਰਥਾਤ ਗ੍ਰਹਿ ਅਤੇ ਤਾਰਿਆਂ ਨੂੰ ਆਪਣੇ ਅਧੀਨ ਕਰ ਲਿਆ ਸੀ, ਸਿੱਟੇ ਵੱਜੋਂ ਹਰ ਕੋਈ ਉਸ ਤੋਂ ਡਰਦਾ ਸੀ। ਦਿਓਤਿਆਂ ਨਾਲ ਲੜਾਈ ਵਿੱਚ, ਵਿਰੀਤ੍ਰ ਦੀ ਵੱਡੀ ਜਿੱਤ ਹੋਈ ਸੀ। ਇੰਦਰ ਉਸ ਨੂੰ ਆਪਣੀ ਤਾਕਤ ਤੋਂ ਨਹੀਂ ਹਰਾ ਸਕਿਆ ਸੀ, ਪਰੰਤੂ ਇੰਦਰ ਨੂੰ ਸਲਾਹ ਦਿੱਤੀ ਗਈ ਕਿ ਰਿਸ਼ੀ ਦਧੀਚੀ ਦੀਆਂ ਹੱਡੀਆਂ ਨੂੰ ਹਾਸਲ ਕਰ ਲਵੇ। ਦਧੀਚੀ ਨੇ ਆਪਣੀਆਂ ਹੱਡੀਆਂ ਨੂੰ ਇੱਕ ਗੱਦਾ ਅਰਥਾਤ ਵਜਰ ਬਣਾਉਣ ਲਈ ਦੇ ਦਿੱਤਾ, ਜਿਸ ਦੀ ਮਦਦ ਨਾਲ ਇੰਦਰ ਨੇ ਇੱਕ ਵੱਡੀ ਲੜਾਈ ਵਿੱਚ ਸੱਪ ਵਿਰੀਤ੍ਰ ਨੂੰ ਹਰਾਇਆ ਅਤੇ ਮਾਰ ਦਿੱਤਾ।

ਇਬਰਾਨੀ ਵੇਦਾਂ ਦਾ ਸ਼ਤਾਨ: ਇੱਕ ਸੁੰਦਰ ਆਤਮਾ ਜਹਰੀਲੇ ਸੱਪ ਵਿੱਚ ਤਬਦੀਲ ਹੋ ਜਾਂਦੀ ਹੈ

ਇਬਰਾਨੀ ਵੇਦਾਂ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਇੱਕ ਸ਼ਕਤੀਸ਼ਾਲੀ ਆਤਮਾ ਹੈ ਜਿਸਨੇ ਆਪਣੇ ਆਪ ਨੂੰ ਪਰਮ ਪ੍ਰਧਾਨ ਪਰਮੇਸ਼ੁਰ ਦੇ ਦੁਸ਼ਮਣ (ਸ਼ਤਾਨ ਦਾ ਅਰਥ ਦੁਸ਼ਮਣ) ਦੇ ਸਰੂਪ ਵਿੱਚ ਖੜਾ ਕੀਤਾ ਹੈ। ਇਬਰਾਨੀ ਵੇਦਾਂ ਨੇ ਉਸ ਨੂੰ ਇੱਕ ਸੁੰਦਰ ਅਤੇ ਬੁੱਧ ਰੱਖਣ ਵਾਲੇ ਪ੍ਰਾਣੀ ਵਿੱਚ ਦੱਸਿਆ ਹੈ ਜਿਹੜਾ ਸਰਿਸ਼ਟੀ ਦੇ ਅਰੰਭ ਵਿੱਚ ਇੱਕ ਦੇਓਤਾ ਵਜੋਂ ਰਚਿਆ ਗਿਆ ਸੀ। ਉਸਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ:

12ਅ ਅਤੇ ਤੂੰ ਉਹ ਨੂੰ ਆਖ, ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, ਤੂੰ ਉੱਤਮਤਾਈ ਦਾ ਮੋਹਰ ਹੈਂ, ਬੁੱਧੀ ਨਾਲ ਭਰਪੂਰ ਤੇ ਸੁੰਦਰਤਾ ਵਿੱਚ ਸੰਪੂਰਨ ਹੈਂ।

13ਤੂੰ ਅਦਨ ਵਿੱਚ ਪਰਮੇਸ਼ੁਰ ਦੇ ਬਾਗ਼ ਵਿੱਚ ਸੈਂ, ਹਰੇਕ ਵੱਡਮੁੱਲਾ ਪੱਥਰ ਤੇਰੇ ਢੱਕਣ ਲਈ ਸੀ, ਜਿਵੇਂ ਲਾਲ ਅਕੀਕ, ਸੁਨਹਿਲਾ ਅਤੇ ਦੂਧਿਯਾ ਬਿਲੌਰ, ਬੈਰੂਜ, ਸੁਲੇਮਾਨੀ ਅਤੇ ਯਸ਼ਬ, ਨੀਲਮ, ਪੰਨਾ ਅਤੇ ਜ਼ਬਰਜਦ, ਅਤੇ ਸੋਨਾ। ਤੇਰੇ ਤਮੂਰੇ ਅਤੇ ਤੇਰੀਆਂ ਬੰਸਰੀਆਂ ਦੀ ਕਾਰੀਗਰੀ ਤੇਰੇ ਵਿੱਚ ਸੀ, ਤੇਰੇ ਉੱਤਪਤ ਦੇ ਦਿਹਾੜੇ ਤੋਂ ਓਹ ਤਿਆਰ ਕੀਤੀਆਂ ਗਈਆਂ।।

14ਤੂੰ ਮਸਹ ਕੀਤਾ ਹੋਇਆ ਕਰੂਬੀ ਸੈਂ, ਜਿਹੜਾ ਢੱਕਦਾ ਸੀ, ਅਤੇ ਮੈਂ ਤੈਨੂੰ ਪਰਮੇਸ਼ੁਰ ਦੇ ਪਵਿੱਤ੍ਰ ਅਸਥਾਨ ਪਰਬਤ ਉੱਤੇ ਰੱਖਿਆ, ਤੂੰ ਉੱਥੇ ਅੱਗ ਵਾਲੇ ਪੱਥਰਾਂ ਦੇ ਵਿੱਚ ਤੁਰਦਾ ਫਿਰਦਾ ਸੈਂ।

15ਤੂੰ ਆਪਣੇ ਜੰਮਣ ਦੇ ਦਿਹਾੜੇ ਤੋਂ ਆਪਣੇ ਮਾਰਗਾਂ ਵਿੱਚ ਪੂਰਾ ਸੈਂ, ਇੱਥੋਂ ਤੀਕਰ ਕਿ ਤੇਰੇ ਵਿੱਚ ਬੇਇਨਸਾਫੀ ਪਾਈ ਗਈ।

ਹਿਜ਼ਕੀਏਲ 28:12ਅ-15

ਇਸ ਸ਼ਕਤੀਸ਼ਾਲੀ ਦਿਓਤੇ ਵਿੱਚ ਬੁਰਿਆਈ ਕਿਉਂ ਮਿਲਦੀ ਹੈ। ਇਬਰਾਨੀ ਵੇਦ ਕੁੱਝ ਇਸ ਤਰ੍ਹਾਂ ਬਿਆਨ ਕਰਦੇ ਹਨ:

ਤੇਰਾ ਦਿਲ ਤੇਰੀ ਸਹੁੱਪਣ ਵਿੱਚ ਮਗਰੂਰ ਸੀ, ਤੂੰ ਆਪਣੀ ਸ਼ਾਨ ਦੇ ਕਾਰਨ ਆਪਣੀ ਬੁੱਧੀ ਨਾਸ ਕਰ ਲਈ, ਮੈਂ ਤੈਨੂੰ ਧਰਤੀ ਤੇ ਪਟਕ ਦਿੱਤਾ, ਅਤੇ ਪਾਤਸ਼ਾਹਾਂ ਦੇ ਮੂਹਰੇ ਧਰ ਦਿੱਤਾ ਹੈ, ਤਾਂ ਜੋ ਓਹ ਤੈਨੂੰ ਤੱਕ ਲੈਣ।

ਹਿਜ਼ਕੀਏਲ 28:17

ਇਸ ਦਿਓਤੇ ਦੀ ਬਰਬਾਦੀ ਬਾਰੇ ਹੋਰ ਵੇਧੇਰੇ ਇੰਝ ਬਿਆਨ ਕੀਤਾ ਗਿਆ ਹੈ:

12ਤੂੰ ਅਕਾਸ਼ ਤੋਂ ਕਿਵੇਂ ਡਿੱਗ ਪਿਆ, ਹੇ ਦਿਨ ਦੇ ਤਾਰੇ, ਫਜਰ ਦੇ ਪੁੱਤ੍ਰ! ਤੂੰ ਕਿਵੇਂ ਧਰਤੀ ਤੀਕ ਵੱਢਿਆ ਗਿਆ, ਹੇ ਕੌਮਾਂ ਦੇ ਢਾਉਣ ਵਾਲੇ!  13ਤੈਂ ਆਪਣੇ ਦਿਲ ਵਿੱਚ ਆਖਿਆ ਭਈ ਮੈਂ ਅਕਾਸ਼ ਉੱਤੇ ਚੜ੍ਹ ਜਾਵਾਂਗਾ, ਪਰਮੇਸ਼ੁਰ ਦੇ ਤਾਰਿਆਂ ਤੋਂ ਉਤਾਹਾਂ, ਮੈਂ ਆਪਣਾ ਸਿੰਘਾਸਣ ਉੱਚਾ ਧਰਾਂਗਾ, ਅਤੇ ਮੈਂ ਮੰਡਲੀ ਦੇ ਪਰਬਤ ਉੱਤੇ, ਉੱਤਰ ਦੀਆਂ ਹੱਦਾਂ ਵਿੱਚ ਬੈਠਾਂਗਾ। 14ਮੈਂ ਬੱਦਲਾਂ ਦੀਆਂ ਉੱਚਿਆਈਆਂ ਤੇ ਚੜ੍ਹ ਜਾਵਾਂਗਾ, ਮੈਂ ਆਪ ਨੂੰ ਅੱਤ ਮਹਾਨ ਜਿਹਾ ਬਣਾਵਾਂਗਾ!

ਯਸਾਯਾਹ 14:12-14

ਸ਼ਤਾਨ ਦੀ ਹੁਣ ਦੀ ਅਵਸਥਾ

ਇਸ ਸ਼ਕਤੀਸ਼ਾਲੀ ਆਤਮਾ ਨੂੰ ਹੁਣ ਸ਼ਤਾਨ (ਅਰਥਾਤ ਦੋਸ਼ ਲਾਉਣ ਵਾਲਾ) ਜਾਂ ਦੁਸ਼ਟ ਕਿਹਾ ਜਾਂਦਾ ਹੈ, ਪਰ ਅਸਲ ਵਿੱਚ ਉਸਨੂੰ ਲੂਸੀਫਰ ਅਰਥਾਤ – ‘ਦਿਨ ਦਾ ਤਾਰਾ’ ਕਿਹਾ ਜਾਂਦਾ ਸੀ। ਇਬਰਾਨੀ ਵੇਦਾਂ ਵਿੱਚ ਦੱਸਿਆ ਗਿਆ ਹੈ ਕਿ ਉਹ ਇੱਕ ਆਤਮਾ ਹੈ, ਇੱਕ ਬੁਰਾ ਅਸੁਰ ਹੈ, ਪਰ ਅਘਾਸੁਰਾ ਅਤੇ ਵਿਰੀਤ੍ਰ ਦੀ ਤਰ੍ਹਾਂ ਹੀ ਉਸ ਨੂੰ ਸੱਪ ਜਾਂ ਅਜਗਰ ਦੇ ਸਰੂਪ ਨੂੰ ਧਾਰ ਲੈਣ ਵਾਲਾ ਦੱਸਿਆ ਗਿਆ ਹੈ। ਧਰਤੀ ਉੱਤੇ ਉਸਦੇ ਡਿੱਗਣ ਦੀ ਘਟਨਾ ਦਾ ਬਿਆਨ ਇੰਝ ਕੀਤਾ ਗਿਆ ਹੈ:

7ਫੇਰ ਸੁਰਗ ਵਿੱਚ ਜੁੱਧ ਹੋਇਆ । ਮਿਕਾਏਲ ਅਤੇ ਉਹ ਦੇ ਦੂਤ ਅਜਗਰ ਨਾਲ ਲੜਨ ਨੂੰ ਨਿੱਕਲੇ ਅਤੇ ਅਜਗਰ ਲੜਿਆ ਨਾਲੇ ਉਹ ਦੇ ਦੂਤ 8ਪਰ ਏਹ ਪਰਬਲ ਨਾ ਹੋਏ ਅਤੇ ਨਾ ਸੁਰਗ ਵਿੱਚ ਏਹਨਾਂ ਨੂੰ ਥਾਂ ਫੇਰ ਮਿਲਿਆ 9ਅਤੇ ਉਹ ਵੱਡਾ ਅਜਗਰ ਹੇਠਾਂ ਸੁੱਟਿਆ ਗਿਆ, ਉਹ ਪੁਰਾਣਾ ਸੱਪ ਜਿਹੜਾ ਇਬਲੀਸ ਅਤੇ ਸ਼ਤਾਨ ਕਰਕੇ ਸਦਾਉਂਦਾ ਹੈ ਜੋ ਸਾਰੇ ਜਗਤ ਨੂੰ ਭਰਮਾਉਂਦਾ ਹੈ ਧਰਤੀ ਉੱਤੇ ਸੁੱਟਿਆ ਗਿਆ ਅਤੇ ਉਹ ਦੇ ਦੂਤ ਉਹ ਦੇ ਨਾਲ ਸੁੱਟੇ ਗਏ।

ਪਰਕਾਸ਼ ਦੀ ਪੋਥੀ 12:7-9

ਸ਼ਤਾਨ ਹੁਣ ਪ੍ਰਧਾਨ ਅਸੁਰ ਹੈ ਜੋ ‘ਸਾਰੇ ਸੰਸਾਰ ਨੂੰ ਭਟਕਾਉਂਦਾ ਹੈ।’ ਦਰਅਸਲ, ਇਹ ਉਹੋ ਹੈ, ਜਿਹੜਾ ਸੱਪ ਦੇ ਸਰੂਪ ਵਿੱਚ ਸੀ, ਜਿਹੜਾ ਪਹਿਲਾਂ ਮਨੁੱਖਾਂ ਲਈ ਪਾਪ ਕਰਨ ਦਾ ਸਿੱਟਾ ਬਣਿਆ। ਜਿਸਦੇ ਕਾਰਨ ਸਤਿਯੁਗ ਦਾ ਅੰਤ ਹੋ ਗਿਆ, ਜਿਹੜਾ ਸੁਰਗ ਲੋਕ ਵਿੱਚ ਸਤਿਜੁਗ ਸੀ।  

ਸ਼ਤਾਨ ਨੇ ਆਪਣੀ ਅਸਲ ਬੁੱਧ ਅਤੇ ਸੁੰਦਰਤਾ ਨੂੰ ਨਹੀਂ ਗੁਆਇਆ ਹੈ, ਜਿਹੜੀ ਉਸਨੂੰ ਹੋਰ ਵਧੇਰੇ ਖਤਰਨਾਕ ਬਣਾਉਂਦੀ ਹੈ ਕਿਉਂਕਿ ਉਹ ਆਪਣੇ ਸੁਭਾਓ ਨੂੰ ਆਪਣੇ ਵਿਖਾਵੇ ਦੇ ਪਿੱਛਾਂਹ ਰੱਖਦੇ ਹੋਇਆ ਸਭਨਾਂ ਤੋਂ ਵਧੀਆ ਤਰੀਕੇ ਨਾਲ ਲੁਕਾ ਸੱਕਦਾ ਹੈ। ਇਬਰਾਨੀ ਵੇਦ ਬਾਈਬਲ ਦੱਸਦੀ ਹੈ ਕਿ ਉਹ ਕਿਵੇਂ ਕੰਮ ਕਰਦਾ ਹੈ:

ਅਤੇ ਇਹ ਅਚਰਜ ਦੀ ਗੱਲ ਨਹੀਂ ਕਿਉਂ ਜੋ ਸ਼ਤਾਨ ਵੀ ਆਪਣੇ ਰੂਪ ਨੂੰ ਚਾਨਣ ਦੇ ਦੂਤ ਦੇ ਰੂਪ ਵਿੱਚ ਵਟਾਉਂਦਾ ਹੈ।

2 ਕੁਰਿੰਥੀਆਂ 11:14

ਯਿਸੂ ਦੀ ਸ਼ਤਾਨ ਦੇ ਨਾਲ ਲੜਾਈ

ਇਹ ਇਹੋ ਵਿਰੋਧੀ ਸੀ ਜਿਸ ਦਾ ਯਿਸੂ ਨੂੰ ਸਾਹਮਣਾ ਕਰਨਾ ਪਿਆ। ਯੂਹੰਨਾ ਦੁਆਰਾ ਬਪਤਿਸਮਾ ਲੈਣ ਤੋਂ ਇੱਕਦਮ ਬਾਅਦ ਵਿੱਚ ਹੀ, ਯਿਸੂ ਵਾਨਪ੍ਰਸੱਥ ਆਸ਼ਰਮ ਅਰਥਾਤ ਅਵਸਥਾ ਵਿੱਚ ਦਾਖਲ ਹੋਇਆ ਅਤੇ ਉਜਾੜ ਵਿੱਚ ਚਲਿਆ ਗਿਆ, ਪਰ ਉਸਨੇ ਅਜਿਹਾ ਆਪਣੀ ਸੇਵਾ ਨੂੰ ਖ਼ਤਮ ਕਰਨੇ ਦੇ ਲਈ ਨਹੀਂ ਸਗੋਂ ਲੜਾਈ ਵਿੱਚ ਆਪਣੇ ਵਿਰੋਧੀਆਂ ਦਾ ਸਾਹਮਣਾ ਕਰਨ ਲਈ ਕੀਤਾ ਸੀ। ਇਹ ਲੜਾਈ ਕੋਈ ਸੰਸਾਰਿਕ ਸਰੀਰਾਂ ਵਾਲੀ ਲੜਾਈ ਨਹੀਂ ਸੀ, ਜਿਵੇਂ ਕਿ ਕ੍ਰਿਸ਼ਨ ਅਤੇ ਅਘਾਸੁਰ ਜਾਂ ਇੰਦਰ ਅਤੇ ਵਿਰੀਤ੍ਰ ਦੇ ਵਿੱਚਕਾਰ ਵਿਖਾਈ ਦਿੰਦੀ ਸੀ, ਸਗੋਂ ਇਹ ਪਰਤਾਵੇ ਵਾਲੀ ਲੜਾਈ ਸੀ। ਇੰਜੀਲ ਇਸ ਨੂੰ ਇਸ ਤਰੀਕੇ ਨਾਲ ਲਿਖਦੀ ਹੈ:

1ਤਾਂ ਯਿਸੂ ਪਵਿੱਤ੍ਰ ਆਤਮਾ ਨਾਲ ਭਰਪੂਰ ਹੋ ਕੇ ਯਰਦਨ ਤੋਂ ਮੁੜਿਆ ਅਰ ਆਤਮਾ ਦੀ ਅਗਵਾਈ ਨਾਲ 2ਚਾਲੀਆਂ ਦਿਨਾਂ ਤੋੜੀ ਉਜਾੜ ਵਿੱਚ ਫਿਰਦਾ ਰਿਹਾ ਅਤੇ ਸ਼ਤਾਨ ਉਹ ਨੂੰ ਪਰਤਾਉਂਦਾ ਸੀ ਅਰ ਉਨ੍ਹੀਂ ਦਿਨੀਂ ਉਹ ਨੇ ਕੁਝ ਨਾ ਖਾਧਾ ਅਰ ਜਦ ਓਹ ਦਿਨ ਪੂਰੇ ਹੋ ਗਏ ਤਾਂ ਉਹ ਨੂੰ ਭੁੱਖ ਲੱਗੀ 3ਤਦ ਸ਼ਤਾਨ ਨੇ ਉਹ ਨੂੰ ਕਿਹਾ, ਜੇ ਤੂੰ ਪਰਮੇਸ਼ੁਰ ਦਾ ਪੁੱਤ੍ਰ ਹੈਂ ਤਾਂ ਇਸ ਪੱਥਰ ਨੂੰ ਆਖ ਜੋ ਰੋਟੀ ਬਣ ਜਾਏ 4ਯਿਸੂ ਨੇ ਉਹ ਨੂੰ ਉੱਤਰ ਦਿੱਤਾ ਕਿ ਲਿਖਿਆ ਹੈ ਭਈ ਇਨਸਾਨ ਨਿਰੀ ਰੋਟੀ ਨਾਲ ਹੀ ਜੀਉਂਦਾ ਨਹੀਂ ਰਹੇਗਾ 5ਤਾਂ ਸ਼ਤਾਨ ਨੇ ਉਹ ਨੂੰ ਉੱਚੀ ਥਾਂ ਲੈ ਜਾ ਕੇ ਉਹ ਨੂੰ ਦੁਨੀਆ ਦੀਆਂ ਸਾਰੀਆਂ ਪਾਤਸ਼ਾਹੀਆਂ ਇੱਕ ਪਲ ਵਿੱਚ ਵਿਖਾਈਆਂ 6ਅਤੇ ਉਹ ਨੂੰ ਆਖਿਆ, ਮੈਂ ਇਹ ਸਾਰਾ ਇਖ਼ਤਿਆਰ ਅਤੇ ਉਨ੍ਹਾਂ ਦੀ ਭੜਕ ਤੈਨੂੰ ਦਿਆਂਗਾ ਕਿਉਂ ਜੋ ਇਹ ਮੇਰੇ ਵੱਸ ਵਿੱਚ ਕੀਤਾ ਹੋਇਆ ਹੈ ਅਰ ਜਿਹ ਨੂੰ ਚਾਹੁੰਦਾ ਉਹ ਨੂੰ ਦਿੰਦਾ ਹਾਂ 7ਸੋ ਜੇ ਤੂੰ ਮੇਰੇ ਅੱਗੇ ਮੱਥਾ ਟੇਕੇਂ ਤਾਂ ਸੱਭੋ ਕੁਝ ਤੇਰਾ ਹੋਵੇਗਾ 8ਯਿਸੂ ਨੇ ਉਸ ਨੂੰ ਉੱਤਰ ਦਿੱਤਾ ਜੋ ਲਿਖਿਆ ਹੈ ਭਈ ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਉਪਾਸਨਾ ਕਰ 9ਤਦ ਉਸ ਨੇ ਉਹ ਨੂੰ ਯਰੂਸ਼ਲਮ ਵਿੱਚ ਲੈ ਜਾ ਕੇ ਹੈਕਲ ਦੇ ਕਿੰਗਰੇ ਉੱਤੇ ਖੜਾ ਕੀਤਾ ਅਤੇ ਉਹ ਨੂੰ ਆਖਿਆ, ਜੇ ਤੂੰ ਪਰਮੇਸ਼ੁਰ ਦਾ ਪੁੱਤ੍ਰ ਹੈਂ ਤਾਂ ਆਪਣੇ ਆਪ ਨੂੰ ਐਥੋਂ ਹੇਠਾਂ ਡੇਗ ਦਿਹ 10ਕਿਉਂ ਜੋ ਲਿਖਿਆ ਹੈ ਉਹ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ, ਜੋ ਤੇਰੀ ਰੱਛਿਆ ਕਰਨ, 11ਅਤੇ ਓਹ ਤੈਨੂੰ ਹੱਥਾਂ ਉੱਤੇ ਚੁੱਕ ਲੈਣਗੇ, ਮਤੇ ਪੱਥਰ ਨਾਲ ਤੇਰੇ ਪੈਰ ਨੂੰ ਸੱਟ ਲੱਗੇ ।। 12ਯਿਸੂ ਨੇ ਉਹ ਨੂੰ ਉੱਤਰ ਦਿੱਤਾ ਕਿ ਇਹ ਕਿਹਾ ਗਿਆ ਹੈ ਜੋ ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਨਾ ਪਰਤਾ ।। 13ਅਰ ਸ਼ਤਾਨ ਜਾਂ ਸਾਰਾ ਪਰਤਾਵਾ ਕਰ ਹਟਿਆ ਤਾਂ ਕੁਝ ਚਿਰ ਤੀਕਰ ਉਸ ਕੋਲੋਂ ਦੂਰ ਰਿਹਾ ।।

ਲੂਕਾ 4:1-13

ਉਨ੍ਹਾਂ ਵਿੱਚਕਾਰ ਸੰਘਰਸ਼ ਮਨੁੱਖੀ ਇਤਿਹਾਸ ਦੇ ਅਰੰਭ ਤੋਂ ਹੀ ਸ਼ੁਰੂ ਹੋ ਗਿਆ ਸੀ। ਪਰੰਤੂ ਉਸਨੂੰ ਯਿਸੂ ਦੇ ਜਨਮ ਦੇ ਸਮੇਂ ਬਾਲਕ ਯਿਸੂ ਨੂੰ ਮਾਰਨ ਦੀਆਂ ਕੋਸ਼ਿਸ਼ਾਂ ਦੁਆਰਾ ਤਾਜਾ ਕੀਤਾ ਗਿਆ ਸੀ। ਯੁੱਧ ਦੇ ਇਸ ਦੌਰ ਵਿੱਚ, ਯਿਸੂ ਜੇਤੂ ਸਾਬਤ ਹੋਇਆ, ਇਸ ਲਈ ਨਹੀਂ ਕਿ ਉਸ ਨੇ ਸ਼ਤਾਨ ਨੂੰ ਸਰੀਰਕ ਤੌਰ ‘ਤੇ ਹਰਾਇਆ ਸੀ, ਪਰ ਇਸ ਲਈ ਕਿਉਂਕਿ ਉਸਨੇ ਉਸਦੇ ਅੱਗੇ ਸ਼ਤਾਨ ਦੁਆਰਾ ਰੱਖੇ ਗਏ ਸਾਰੇ ਪਰਤਾਵਿਆਂ ਦਾ ਸਾਮ੍ਹਣਾ ਕੀਤਾ ਸੀ। ਇੰਨ੍ਹਾਂ ਦੋਵਾਂ ਵਿਚਾਲੇ ਲੜਾਈ ਅਗਲੇ ਕਈ ਮਹੀਨਿਆਂ ਤੀਕੁਰ ਜਾਰੀ ਰਹੇਗੀ, ਜਿਸਦੇ ਸਿੱਟੇ ਵਜੋਂ ਸੱਪ ‘ਉਸਦੀ ਅੱਡੀ ਨੂੰ ਡੰਗੇਗਾ’ ਅਤੇ ਯਿਸੂ ‘ਉਸਦੇ ਸਿਰ ਨੂੰ ਫੇਹ ਸੁੱਟੇਗਾ’। ਪਰ ਉਸ ਤੋਂ ਪਹਿਲਾਂ, ਯਿਸੂ ਨੂੰ ਸਿੱਖਿਆ ਦੇਣ ਲਈ ਇੱਕ ਗੁਰੂ ਦੀ ਭੂਮਿਕਾ ਨੂੰ ਪੂਰਾ ਕਰਨਾ ਸੀ, ਤਾਂ ਜੋ ਅਨ੍ਹੇਰਾ ਦੂਰ ਹੋ ਸਕੇ।

ਯਿਸੂ – ਅਜਿਹਾ ਵਿਅਕਤੀ ਜਿਹੜਾ ਸਾਨੂੰ ਸਮਝਦਾ ਹੈ

ਪਰਤਾਵੇ ਅਤੇ ਪ੍ਰੀਖਿਆ ਦੇ ਵਿਰੁੱਧ ਯਿਸੂ ਦਾ ਸਮਾਂ ਸਾਡੇ ਲਈ ਅੱਤ ਮਹੱਤਵਪੂਰਣ ਹੈ। ਬਾਈਬਲ ਯਿਸੂ ਦੇ ਬਾਰੇ ਵਿੱਚ ਇੰਝ ਦੱਸਦੀ ਹੈ:

ਕਿਉਂਕਿ ਜਦੋਂ ਉਸ ਨੇ ਆਪ ਹੀ ਪਰਤਾਵੇ ਵਿੱਚ ਪੈ ਕੇ ਦੁਖ ਝੱਲਿਆ ਤਾਂ ਉਹ ਓਹਨਾਂ ਦੀ ਜਿਹੜੇ ਪਰਤਾਵੇ ਵਿੱਚ ਪੈਂਦੇ ਹਨ ਸਹਾਇਤਾ ਕਰ ਸੱਕਦਾ ਹੈ।।

ਇਬਰਾਨੀਆਂ 2:18

ਅਤੇ

15ਕਿਉਂ ਜੋ ਸਾਡਾ ਪਰਧਾਨ ਜਾਜਕ ਇਹੋ ਜਿਹਾ ਨਹੀਂ ਜੋ ਸਾਡੀਆਂ ਦੁਰਬਲਤਾਈਆਂ ਵਿੱਚ ਸਾਡਾ ਦਰਦੀ ਨਾ ਹੋ ਸੱਕੇ ਸਗੋਂ ਸਾਰੀਆਂ ਗੱਲਾਂ ਵਿੱਚ ਸਾਡੇ ਵਾਂਙੁ ਪਰਤਾਇਆ ਗਿਆ ਪਰ ਉਹ ਪਾਪ ਤੋਂ ਰਹਿਤ ਰਿਹਾ 16ਇਸ ਲਈ ਆਓ, ਅਸੀਂ ਕਿਰਪਾ ਦੇ ਸਿੰਘਾਸਣ ਦੇ ਅੱਗੇ ਦਿਲੇਰੀ ਨਾਲ ਚੱਲੀਏ ਭਈ ਅਸੀਂ ਦਯਾ ਪਰਾਪਤ ਕਰੀਏ ਅਤੇ ਉਹ ਕਿਰਪਾ ਪਾਈਏ ਜੋ ਵੇਲੇ ਸਿਰ ਸਾਡੀ ਸਹਾਇਤਾ ਕਰੇ।।

ਇਬਰਾਨੀਆਂ 4:15-16

ਇਬਰਾਨੀ ਦੁਰਗਾ ਪੂਜਾ ਯੋਮ ਕਿੱਪੁਰ ਦੇ ਸਮੇਂ ਮਹਾਜਾਜਕ ਬਲੀਦਾਨ ਚੜ੍ਹਾਉਂਦੇ ਸਨ ਤਾਂ ਜੋ ਇਸਰਾਏਲੀਆਂ ਨੂੰ ਮੁਆਫ਼ੀ ਮਿਲ ਜਾਵੇ। ਹੁਣ ਯਿਸੂ ਇੱਕ ਜਾਜਕ ਬਣ ਗਿਆ ਹੈ ਜਿਹੜਾ ਸਾਡੇ ਨਾਲ ਹਮਦਰਦੀ ਰੱਖਦਾ ਹੈ ਅਤੇ ਸਾਨੂੰ ਸਮਝ ਸੱਕਦਾ ਹੈ – ਇੱਥੋਂ ਤੀਕੁਰ ਕਿ ਸਾਡੇ ਉੱਤੇ ਆਉਣ ਵਾਲੇ ਪਰਤਾਵਿਆਂ ਵਿੱਚ ਵੀ ਸਾਡੀ ਮਦਦ ਕਰਦਾ ਹੈ, ਯਕੀਨਨ ਅਜਿਹਾ ਇਸ ਲਈ ਹੈ ਕਿਉਂਕਿ ਉਹ ਆਪ ਪਰਤਾਵੇ ਵਿੱਚੋਂ ਲੰਘਿਆ ਸੀ – ਹਾਲਾਂਕਿ ਉਹ ਪਾਪ ਤੋਂ ਬਗੈਰ ਰਿਹਾ। ਅਸੀਂ ਪਰਮ ਪ੍ਰਧਾਨ ਪਰਮੇਸ਼ੁਰ ਦੇ ਅੱਗੇ ਦਿਲੇਰੀ ਨਾਲ ਆ ਸੱਕਦੇ ਹਾਂ ਕਿਉਂਕਿ ਯਿਸੂ ਨੇ ਸਾਡੇ ਉੱਤੇ ਆਉਣ ਵਾਲੀਆਂ ਪ੍ਰੀਖਿਆਵਾਂ ਦਾ ਸਾਹਮਣਾ ਕੀਤਾ ਹੈ। ਉਹ ਅਜਿਹਾ ਵਿਅਕਤੀ ਹੈ ਜਿਹੜਾ ਸਾਨੂੰ ਸਮਝਦਾ ਹੈ ਅਤੇ ਸਾਡੇ ਉੱਤੇ ਆਉਣ ਵਾਲੇ ਪਰਤਾਵਿਆਂ ਅਤੇ ਪਾਪਾਂ ਦੇ ਵਿਰੁੱਧ ਸਾਡੀ ਮਦਦ ਕਰ ਸੱਕਦਾ ਹੈ। ਪ੍ਰਸ਼ਨ ਇਹ ਹੈ ਕਿ ਕੀ ਅਸੀਂ ਉਸਨੂੰ ਅਜਿਹਾ ਕਰਨ ਦਵਾਂਗੇ?

Leave a Reply

Your email address will not be published. Required fields are marked *