Skip to content
Home » ‘ਸੱਤ’ ਦੇ ਚੱਕਰ ਵਿੱਚ: ਮਸੀਹ ਦਾ ਆਉਣਾ

‘ਸੱਤ’ ਦੇ ਚੱਕਰ ਵਿੱਚ: ਮਸੀਹ ਦਾ ਆਉਣਾ

  • by

ਸੱਤ ਇੱਕ ਮੁਬਾਰਕ ਨੰਬਰ ਹੈ, ਇਹ ਲਗਾਤਾਰ ਪਵਿੱਤਰ ਨਾਲ ਜੁੜਿਆ ਰਹਿੰਦਾ ਹੈ। ਧਿਆਨ ਦਵੋ ਕਿ ਪਵਿੱਤਰ ਨਦੀਆਂ ਦੀ ਗਿਣਤੀ ਸੱਤ : ਗੰਗਾ, ਗੋਦਾਵਰੀ, ਯਮੁਨਾ, ਸਿੰਧ, ਸਰਸਵਤੀ, ਕਾਵੇਰੀ, ਅਤੇ ਨਰਮਦਾ।

ਸੱਤ ਪਵਿੱਤਰ ਅਸਥਾਨਾਂ ਤੇ ਸੱਤ ਪਵਿੱਤਰ ਸ਼ਹਿਰ (ਸਪਤਾ ਪੁਰੀ) ਵਸੇ ਹੋਏ ਹਨ। ਸੱਤ ਤੀਰਥ ਅਸਥਾਨ ਇਸ ਤਰ੍ਹਾਂ ਹਨ:

1. ਅਯੁੱਧਿਆ (ਅਯੁੱਧਿਆ ਪੁਰੀ),

2. ਮਥੁਰਾ (ਮਧੁਰਾ ਪੁਰੀ),

3. ਹਰਿਦੁਆਰ (ਮਾਇਆ ਪੁਰੀ),

4. ਵਾਰਾਣਸੀ (ਕਾਸ਼ੀ ਪੁਰੀ),

5. ਕੰਚੀਪੁਰਮ (ਕਾਂਚੀ ਪੁਰੀ),

6. ਉਜੈਨ (ਅਵੰਤਿਕਾ ਪੁਰੀ),

7. ਦੁਆਰਕਾ (ਦੁਆਰਕਾ ਪੁਰੀ)

ਬ੍ਰਹਿਮੰਡ ਵਿਗਿਆਨ ਵਿੱਚ ਬ੍ਰਹਿਮੰਡ ਸੱਤ ਉਪਰਲੇ ਅਤੇ ਸੱਤ ਹੇਠਲੇ ਸੰਸਾਰਾਂ ਦੇ ਨਾਲ ਮਿਲਕੇ ਬਣਿਆ ਹੈ। ਵਿਕੀਪੀਡੀਆ ਦੇ ਅਨੁਸਾਰ

… 14 ਕਿਸਮਾਂ ਦੇ ਸੰਸਾਰ ਹਨ, ਸੱਤ ਉਪਰਲੇ (ਵਿਹਾਰ) ਹਨ  ਭਾਵ, ਭੂ, ਭੂਵਸ, ਸਵਰ, ਮਹਸ, ਜਨਸ, ਤਪਸ ਅਤੇ ਸਤ੍ਯਾ ਅਤੇ ਸੱਤ ਹੀ ਹੇਠਲੇ (ਪਤਾਲ) ਹਨ ਭਾਵ ਅਟਲ, ਵਿਟਲ, ਸੁਤਾਲ, ਰਸਤਾਲ, ਤਲਾਤਲ, ਮਹਾਤਲ, ਪਤਾਲ

ਚੱਕਰਾ ਫਿਲਸਫੇ ਦੇ ਵਿਦਿਆਰਥੀ ਲਗਾਤਾਰ ਸਾਡੇ ਸਰੀਰ ਦੇ ਸੱਤ ਚੱਕਰ ਵਾਲੇ ਖੇਤਰ ਦੇ ਵਿੱਖੇ ਗੱਲਾਂ ਕਰਦੇ ਹਨ।

1. ਮੁਲਧਰਾ ਚੱਕਰ, 2. ਸਵਧਿਸਥਾਨ ਚੱਕਰ 3. ਨਾਭੀ-ਮਨੀਪੁਰ ਚੱਕਰ 4. ਅਨਹਤਾ ਚੱਕਰ 5. ਵਿਸ਼ੁਧੀ ਚੱਕਰ 6. ਅਜਨਾ ਚਕਰ 6. ਸਹਿਸ੍ਰਸਰਾ ਚੱਕਰ

ਇਬਰਾਨੀ ਵੇਦਾਂ ਵਿੱਚ ਪਵਿੱਤਰ ‘ਸੱਤ’

ਕਿਉਂਕਿ ਨਦੀਆਂ, ਤੀਰਥ ਅਸਥਾਨ, ਵਿਹਾਰ, ਪਤਾਲ ਅਤੇ ਚੱਕਰ ‘ਸੱਤ’ ਦੁਆਰਾ ਪੂਰੇ ਕੀਤੇ ਜਾਂਦੇ ਹਨ, ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਪਵਿੱਤਰ ਸੱਤ ਨੂੰ ਇਬਰਾਨੀ ਵੇਦਾਂ ਵਿੱਚ ਵੀ ਮਸੀਹ ਦੇ ਆਉਣ ਦੀ ਭਵਿੱਖਬਾਣੀ ਕਰਨ ਲਈ ਵਰਤਿਆ ਗਿਆ ਸੀ। ਦਰਅਸਲ, ਪਰਾਚੀਨ ਰਿਸ਼ੀਆਂ ਨੇ ਯਿਸੂ ਦੇ ਆਉਣ ਦਾ ਨਿਸ਼ਾਨ ਦੇਣ ਲਈ ਸੱਤ ਹਫ਼ਤਿਆਂ ਦੇ ਸੱਤ ਚੱਕਰਾਂ ਦੀ ਵਰਤੋਂ ਕੀਤੀ ਹੈ। ਅਸੀਂ ‘ਸੱਤ ਹਫਤਿਆਂ’ ਦੇ ਚੱਕਰ ਨੂੰ ਵੇਖਾਂਗੇ, ਪਰ ਉਸ ਤੋਂ ਪਹਿਲਾਂ ਆਓ ਅਸੀਂ ਪੁਰਾਣੇ ਇਬਰਾਨੀ ਭਵਿੱਖਵਕਤਾਵਾਂ ਦੀ ਥੋੜੀ ਜਿਹੀ ਸਮੀਖਿਆ ਕਰੀਏ।

ਹਾਲਾਂਕਿ ਇੱਕ ਦੂਏ ਤੋਂ ਸੈਂਕੜੇ ਸਾਲਾਂ ਦੇ ਵਕਫ਼ੇ ਦੇ ਕਾਰਨ ਇਹ ਵੱਖਰੇ ਹਨ, ਤਾਂ ਵੀ ਉਨ੍ਹਾਂ ਦੀਆਂ ਭਵਿੱਖਬਾਣੀਆਂ ਆਉਣ ਵਾਲੇ ਮਸੀਹ ਉੱਤੇ ਕੇਂਦ੍ਰਿਤ ਸਨ, ਜਿਸਦੇ ਸਿੱਟੇ ਵਜੋਂ ਮਨੁੱਖੀ ਤਾਲਮੇਲ ਨੂੰ ਲਗਭਗ ਅਸੰਭਵ ਜਿਹਾ ਬਣਾ ਦਿੱਤਾ ਗਿਆ ਹੈ। ਯਸਾਯਾਹ ਨੇ ਇਸ ਵਿਸ਼ੇ ਨੂੰ ਸ਼ੁਰੂ ਕਰਨ ਲਈ ਸ਼ਾਖ਼ ਦੀ ਨਿਸ਼ਾਨੀ ਦੀ ਵਰਤੋਂ ਕੀਤੀ ਹੈ। ਜ਼ਕਰਯਾਹ ਨੇ ਭਵਿੱਖਬਾਣੀ ਕੀਤੀ ਕਿ ਇਸ ਸ਼ਾਖ਼ ਦਾ ਨਾਓ ਯਹੋਸ਼ੁਆ (ਪੰਜਾਬੀ ਵਿੱਚ ਯਿਸੂ) ਹੋਵੇਗਾ। ਹਾਂ, ਮਸੀਹ ਦੇ ਨਾਮ ਦੀ ਭਵਿੱਖਬਾਣੀ 500 ਸਾਲ ਪਹਿਲਾਂ ਮਸੀਹ ਦੇ ਧਰਤੀ ਉੱਤੇ ਰਹਿਣ ਤੋਂ ਪਹਿਲਾਂ ਕੀਤੀ ਗਈ ਸੀ।

ਨੰਬਰ ਸੱਤ ਵਿੱਚ – ਭਵਿੱਖਵਕਤਾ ਦਾਨੀਏਲ

ਆਓ ਹੁਣ ਦਾਨੀਏਲ ਦੇ ਬਾਰੇ ਗੱਲ ਕਰੀਏ। ਬਾਬਲ ਦੀ ਗ਼ੁਲਾਮੀ ਵਿੱਚ ਰਹਿੰਦਾ ਹੋਇਆ ਉਹ ਬਾਬਲ ਅਤੇ ਫ਼ਾਰਸੀ ਸਰਕਾਰਾਂ ਵਿੱਚ ਇੱਕ ਸ਼ਕਤੀਸ਼ਾਲੀ ਅਧਿਕਾਰੀ ਸੀ – ਅਤੇ ਨਾਲ ਹੀ ਇੱਕ ਇਬਰਾਨੀ ਭਵਿੱਖਵਕਤਾ ਵੀ ਸੀ।

ਦਾਨੀਏਲ ਨੂੰ ਇਬਰਾਨੀ ਵੇਦਾਂ ਵਿੱਚਲੇ ਹੋਰ ਭਵਿੱਖਵਕਤਾਆਂ ਦੇ ਨਾਲ ਇਤਿਹਾਸਕ ਸਮਾਂ-ਰੇਖਾ ਵਿੱਚ ਵਿਖਾਇਆ ਗਿਆ ਹੈ

ਆਪਣੀ ਪੁਸਤਕ ਵਿੱਚ, ਦਾਨੀਏਲ ਨੂੰ ਹੇਠ ਲਿਖਿਆ ਸੰਦੇਸ਼ ਮਿਲਿਆ ਸੀ:

21ਹਾਂ, ਅਰਦਾਸ ਕਰਦੇ ਹੀ ਮੇਰੇ ਮੂੰਹੋਂ ਗੱਲਾਂ ਹੋ ਰਹੀਆਂ ਜਾਂ ਉਹ ਜਣਾ ਅਰਥਾਤ ਜਬਰਾਈਲ ਜਿਹ ਨੂੰ ਮੈਂ ਪਹਿਲੋਂ ਪਹਿਲੇ ਦਰਸ਼ਣ ਵਿੱਚ ਡਿੱਠਾ ਸੀ ਆਗਿਆ ਦੇ ਅਨੁਸਾਰ ਛੇਤੀ ਉੱਡ ਕੇ ਆਇਆ ਅਤੇ ਮੈਨੂੰ ਛੋਹਿਆ। ਇਹ ਤ੍ਰਿਕਾਲਾਂ ਦੀ ਭੇਟ ਝੜਾਉਣ ਦੇ ਵੇਲੇ ਦੇ ਲਗ ਭਗ ਸੀ 22ਅਤੇ ਉਹ ਨੇ ਮੈਨੂੰ ਖਬਰ ਦਿੱਤੀ ਅਤੇ ਮੇਰੇ ਨਾਲ ਗੱਲਾਂ ਕੀਤੀਆਂ ਅਤੇ ਆਖਿਆ, ਹੇ ਦਾਨੀਏਲ, ਹੁਣ ਮੈਂ ਇਸ ਲਈ ਨਿੱਕਲ ਆਇਆ ਹਾਂ ਜੋ ਤੈਨੂੰ ਬੁੱਧਵਾਨ ਅਤੇ ਸਿਆਣਾ ਬਣਾਵਾਂ 23ਜਿਸ ਵੇਲੇ ਤੂੰ ਬੇਨਤੀ ਕਰਨ ਲੱਗਾ ਉਸ ਵੇਲੇ ਇਹ ਆਗਿਆ ਨਿੱਕਲੀ ਅਤੇ ਮੈਂ ਆਇਆ ਜੋ ਤੈਨੂੰ ਵਿਖਾਵਾਂ ਕਿਉਂ ਜੋ ਤੂੰ ਵੱਡਾ ਪਿਆਰਾ ਹੈਂ, ਸੋ ਇਸ ਗੱਲ ਨੂੰ ਜਾਣ ਅਤੇ ਇਸ ਦਰਸ਼ਣ ਨੂੰ ਸਮਝ 24‘ਸੱਤਰ ਸਾਤੇ’ ਤੇਰੇ ਲੋਕਾਂ ਅਤੇ ਤੇਰੇ ਪਵਿੱਤ੍ਰ ਸ਼ਹਿਰ ਲਈ ਠਹਿਰਾਏ ਗਏ ਹਨ ਭਈ ਉਸ ਸਮੇਂ ਵਿੱਚ ਉਹ ਉਸ ਅਪਰਾਧ ਨੂੰ ਮੁਕਾਏ ਅਤੇ ਪਾਪਾਂ ਦਾ ਅੰਤ ਕਰੇ ਅਤੇ ਬੁਰਿਆਈ ਦਾ ਪਰਾਸਚਿਤ ਕਰੇ ਅਤੇ ਸਦਾ ਦਾ ਧਰਮ ਲਿਆਵੇ ਅਤੇ ਦਰਿਸ਼ਟ ਅਰ ਅਗੰਮ ਵਾਕ ਉੱਤੇ ਮੋਹਰ ਲਾਵੇ ਅਤੇ ਅੱਤ ਪਵਿੱਤ੍ਰ ਨੂੰ ਮਸਹ ਕਰੇ 25ਸੋ ਤੂੰ ਜਾਣ ਅਤੇ ਸਮਝ ਲੈ ਕਿ ਜਿਸ ਵੇਲੇ ਤੋਂ ‘ਯਰੂਸ਼ਲਮ’ ਦੇ ਦੂਜੀ ਵਾਰ ‘ਉਸਾਰਨ’ ਦੀ ਆਗਿਆ ਨਿੱਕਲੇਗੀ ਮਸੀਹ ਰਾਜ ਪੁੱਤ੍ਰ ਤੀਕਰ ‘ਸੱਤ ਸਾਤੇ’ ਹੋਣਗੇ ਅਤੇ ਬਾਹਠ ਸਾਤੇ ਉਹ ਬਜ਼ਾਰ ਧੂੜਕੋਟ ਸਣੇ ਬਣਾਇਆ ਜਾਵੇਗਾ ਪਰ ਔਖਿਆਈ ਦੇ ਦਿਨਾਂ ਵਿੱਚ 26ਅਤੇ ‘ਬਾਹਠਾਂ ਸਾਤਿਆਂ’ ਦੇ ਪਿੱਛੋਂ ਮਸੀਹ ਵੱਢਿਆ ਜਾਏਗਾ ਅਤੇ ਉਹ ਦੇ ਕੋਲ ਕੁਝ ਨਹੀਂ ਹੋਵੇਗਾ। ਜਿਹੜਾ ਪਾਤਸ਼ਾਹ ਆਵੇਗਾ ਉਹ ਦੇ ਲੋਕ ਸ਼ਹਿਰ ਅਰ ਪਵਿੱਤ੍ਰ ਥਾਂ ਨੂੰ ਉਜਾੜਨਗੇ।

ਦਾਨੀਏਲ 9:21-26ਓ

ਜਦੋਂ ਮਸੀਹ ਆਵੇਗਾ, ਤਾਂ ਇਹ ‘ਮਸਹ ਕੀਤੇ ਹੋਏ ਵਿਅਕਤੀ’ (= ਮਸੀਹ = ਮਸੀਹਾ) ਦੇ ਲਈ ਕੀਤੀ ਹੋਈ ਭਵਿੱਖਬਾਣੀ ਨੂੰ ਪੂਰਾ ਕਰੇਗਾ। ਇਹ ਯਰੂਸ਼ਲਮ ਨੂੰ ‘ਬਹਾਲ ਕਰਨ ਅਤੇ ਦੁਬਾਰਾ ਉਸਾਰਨ’ ਲਈ ਦਿੱਤੇ ਗਏ ਇੱਕ ਹੁਕਮ ਨਾਲ ਅਰੰਭ ਹੋਵੇਗੀ। ਹਾਲਾਂਕਿ ਦਾਨੀਏਲ ਨੂੰ ਇਹ ਸੰਦੇਸ਼ (537 ਈ. ਪੂ. ਵਿੱਚ) ਦਿੱਤਾ ਗਿਆ ਸੀ, ਉਹ ਇਸ ਦੀ ਉਲਟੀ ਗਿਣਤੀ ਨੂੰ ਵੇਖਣ ਲਈ ਜੀਉਂਦਾ ਨਹੀਂ ਰਿਹਾ।

ਯਰੂਸ਼ਲਮ ਨੂੰ ਬਹਾਲ ਕਰਨ ਲਈ ਹੁਕਮ

ਪਰ ਨਹਮਯਾਹ, ਜਿਹੜਾ ਦਾਨੀਏਲ ਤੋਂ ਤਕਰੀਬਨ ਸੌ ਸਾਲ ਬਾਅਦ ਆਇਆ ਸੀ, ਨੇ ਵੇਖਿਆ ਕਿ ਇਸ ਦੀ ਉਲਟੀ ਗਿਣਤੀ ਅਰੰਭ ਹੋ ਗਈ ਸੀ। ਉਹ ਆਪਣੀ ਪੋਥੀ ਵਿੱਚ ਕੁੱਝ ਇੰਝ ਲਿਖਦਾ ਹੈ ਕਿ

1ਤਾਂ ਐਉਂ ਹੋਇਆ ਕਿ ਅਰਤਹਸ਼ਸ਼ਤਾ ਪਾਤਸ਼ਾਹ ਦੇ ਵੀਹਵੇਂ ਵਰ੍ਹੇ ਨੀਸਾਨ ਦੇ ਮਹੀਨੇ ਵਿੱਚ ਮੈਂ ਉਹ ਦੇ ਸਾਹਮਣੇ ਸੀ ਤਾਂ ਮੈ ਚੁੱਕ ਕੇ ਮੈਂ ਪਾਤਸ਼ਾਹ ਨੂੰ ਦਿੱਤੀ ਪਰ ਮੈਂ ਉਸਦੇ ਹਜ਼ੂਰ ਪਹਿਲਾਂ ਕਦੀ ਉਦਾਸ ਨਹੀਂ ਸਾਂ ਹੋਇਆ 2ਤਦ ਪਾਤਸ਼ਾਹ ਨੇ ਮੈਨੂੰ ਆਖਿਆ, ਤੇਰਾ ਮੂੰਹ ਕਿਉਂ ਉਦਾਸ ਹੈ? ਤੂੰ ਬਿਮਾਰ ਨਹੀਂ ਦਿਸਦਾ, ਏਹ ਤੇਰੇ ਦਿਲ ਦੀ ਉਦਾਸੀ ਬਿਨਾ ਹੋਰ ਕੁਝ ਨਹੀ। ਤਾਂ ਮੈਂ ਬਹੁਤ ਹੀ ਡਰ ਗਿਆ 3ਮੈਂ ਪਾਤਸ਼ਾਹ ਨੂੰ ਆਖਿਆ, ਪਾਤਸ਼ਾਹ ਜੁੱਗੋ ਜੁੱਗ ਜੀਉਂਦਾ ਰਹੇ! ਮੇਰਾ ਮੂੰਹ ਕਿਉਂ ਉਦਾਸ ਨਾ ਹੋਵੇ ਜਦ ਕਿ ਉਹ ਸ਼ਹਿਰ ਜਿੱਥੇ ਮੇਰੇ ਪਿਉ ਦਾਦਿਆਂ ਦੇ ਘਰਾਣੇ ਦੀਆਂ ਕਬਰਾਂ ਹਨ ਥੇਹ ਹੋਇਆ ਪਿਆ ਹੈ ਅਤੇ ਉਸ ਦੇ ਫਾਟਕ ਅੱਗ ਨੇ ਖਾ ਲਏ ਹਨ? 4ਪਾਤਸ਼ਾਹ ਨੇ ਮੈਨੂੰ ਆਖਿਆ, ਤੂੰ ਕੀ ਚਾਹੁੰਦਾ ਹੈਂ? ਤਾਂ ਮੈਂ ਅਕਾਸ਼ ਦੇ ਪਰਮੇਸ਼ੁਰ ਅੱਗੇ ਬੇਨਤੀ ਕੀਤੀ 5ਤੇ ਮੈਂ ਪਾਤਸ਼ਾਹ ਨੂੰ ਆਖਿਆ, ਜੇ ਪਾਤਸ਼ਾਹ ਨੂੰ ਚੰਗਾ ਲੱਗੇ ਅਤੇ ਜੇ ਤੁਹਾਡਾ ਦਾਸ ਤੁਹਾਡੀ ਨਿਗਾਹ ਵਿੱਚ ਚੰਗਾ ਹੋਵੇ ਤਾਂ ਤੁਸੀਂ ਮੈਨੂੰ ਯਹੂਦਾਹ ਨੂੰ, ਮੇਰੇ ਪਿਉ ਦਾਦਿਆਂ ਦੀਆਂ ਕਬਰਾਂ ਦੇ ਸ਼ਹਿਰ ਨੂੰ ਘੱਲ ਦਿਓ ਕਿ ਮੈਂ ਉਨ੍ਹਾਂ ਨੂੰ ਬਣਾਵਾਂ 6ਤਾਂ ਪਾਤਸ਼ਾਹ ਨੇ ਜਿਹ ਦੇ ਕੋਲ ਮਲਕਾ ਵੀ ਬੈਠੀ ਸੀ ਮੈਨੂੰ ਆਖਿਆ, ਤੇਰਾ ਜਾਣਾ ਕਿੰਨੇ ਚਿਰ ਲਈ ਹੈ ਅਤੇ ਤੂੰ ਕਦੋਂ ਮੁੜੇਂਗਾ? ਤਾਂ ਮੇਰਾ ਘੱਲਣਾ ਪਾਤਸ਼ਾਹ ਦੇ ਦਰਬਾਰ ਵਿੱਚ ਚੰਗਾ ਲੱਗਾ ਅਤੇ ਮੈਂ ਉਹ ਦੇ ਨਾਲ ਇੱਕ ਵੇਲਾ ਠਹਿਰਾ ਲਿਆ।

ਨਹਮਯਾਹ 2:1-6

ਸੋ ਮੈਂ ਯਰੂਸ਼ਲਮ ਨੂੰ ਆਇਆ ਅਤੇ ਉੱਥੇ ਤਿੰਨ ਦਿਨ ਰਿਹਾ।

ਨਹਮਯਾਹ 2:11

“ਯਰੂਸ਼ਲਮ ਨੂੰ ਮੁੜ ਬਹਾਲ ਕਰਨ ਅਤੇ ਇਸ ਨੂੰ ਦੁਬਾਰਾ ਉਸਾਰਨ” ਦਾ ਇਸ ਹੁਕਮ ਦਾ ਦਰਜ਼ ਕੀਤਾ ਹੋਇਆ ਬਿਆਨ ਇਹ ਦੱਸਦਾ ਹੈ ਕਿ ਦਾਨੀਏਲ ਦੁਆਰਾ ਕੀਤੀ ਹੋਈ ਭਵਿੱਖਬਾਣੀ ਦੀ ਉਲਟੀ ਗਿਣਤੀ ਅਰੰਭ ਹੋ ਜਾਵੇਗੀ। ਇਤਿਹਾਸ ਵਿੱਚ ਇਸਦੀ ਸ਼ੁਰੂਆਤ ਫ਼ਾਰਸੀ ਪਾਤਸ਼ਾਹ ਅਰਤਹਸ਼ਸ਼ਤਾ ਦੇ ਰਾਜ 20 ਵੇਂ ਸਾਲ ਵਿੱਚ ਹੋਈ, ਜਿਹੜਾ ਇਤਿਹਾਸ ਵਿੱਚ ਆਪਣੇ ਰਾਜ ਲਈ ਜਾਣਿਆ ਪਛਾਣਿਆ ਪਾਤਸ਼ਾਹ ਹੈ, ਜਿਸਦੀ ਪਾਤਸ਼ਾਹੀ 465 ਈ. ਪੂ. ਵਿੱਚ ਅਰੰਭ ਹੋਈ ਸੀ। ਇਸ ਤਰ੍ਹਾਂ, ਉਸਦੇ 20 ਵਾਂ ਸਾਲ ਇਸ ਹੁਕਮ ਨੂੰ 444 ਈ. ਪੂ. ਵਿੱਚ ਰੱਖਦਾ ਹੈ। ਦਾਨੀਏਲ ਤੋਂ ਤਕਰੀਬਨ ਸੌ ਸਾਲ ਬਾਅਦ, ਫ਼ਾਰਸ ਦੇ ਪਾਤਸ਼ਾਹ ਨੇ ਆਪਣੇ ਹੁਕਮ ਨੂੰ ਦਿੱਤਾ, ਜਿਸਨੇ ਅਜਿਹੀ ਉਲਟੀ ਗਿਣਤੀ ਦਾ ਅਰੰਭ ਕੀਤਾ ਜਿਹੜਾ ਮਸੀਹ ਨੂੰ ਲੈ ਕੇ ਆਵੇਗੀ।

ਰਹੱਸ ਨਾਲ ਭਰੇ ਸਾਤੇ

ਦਾਨੀਏਲ ਦੀ ਭਵਿੱਖਬਾਣੀ ਨੇ ਇਸ਼ਾਰਾ ਕੀਤਾ ਕਿ “ਸੱਤ ‘ਸਾਤੇ’ ਅਤੇ ਬਾਹਠਾਂ ‘ਸਾਤਿਆਂ’ ਤੋਂ ਬਾਅਦ ਮਸੀਹ ਪਰਗਟ ਹੋਵੇਗਾ।

ਸੱਤ ਦਾ ਨੰਬਰ ਕੀ ਹੈ?

ਸੱਤ ਸਾਲਾਂ ਦਾ ਚੱਕਰ ਮੂਸਾ ਦੀ ਬਿਵਸਥਾ ਵਿੱਚ ਮਿਲਦਾ ਹੈ। ਹਰ ਸੱਤਵੇਂ ਸਾਲ, ਖੇਤੀਬਾੜੀ ਨਾ ਕਰਕੇ ਜ਼ਮੀਨ ਨੂੰ ਅਰਾਮ ਦੇਣਾ ਚਾਹੀਦਾ ਸੀ ਤਾਂ ਜੋ ਮਿੱਟੀ ਦੁਬਾਰਾ ਬਹਾਲ ਹੋ ਸਕੇ। ਇਸ ਤਰ੍ਹਾਂ ‘ਸੱਤ’ 7-ਸਾਲਾਂ ਦਾ ਇੱਕ ਚੱਕਰ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਇਆਂ ਅਸੀਂ ਵੇਖਦੇ ਹਾਂ ਕਿ ਉਲਟ ਗਿਣਤੀ ਦੋ ਹਿੱਸਿਆਂ ਵਿੱਚ ਆਉਂਦਾ ਹੈ। ਪਹਿਲਾ ਹਿੱਸਾ ‘ਸੱਤ ਸਾਤੇ’ ਦਾ ਸੀ ਜਾਂ ਸੱਤ 7-ਸਾਲਾਂ ਦੀ ਮਿਆਦ ਦਾ ਸੀ। ਯਰੂਸ਼ਲਮ ਨੂੰ ਇਸ ਸਮੇਂ 7*7=49 ਸਾਲਾਂ ਵਿੱਚ ਦੁਬਾਰਾ ਉਸਾਰਿਆ ਗਿਆ ਸੀ। ਇਸ ਤੋਂ ਬਾਅਦ ਬਾਹਠਾਂ-ਸਾਤਿਆਂ ਦੇ ਸਾਲ ਹੋਏ, ਇਸ ਲਈ ਕੁੱਲ ਗਿਣਤੀ 7*7+62*7=483 ਸਾਲ ਸੀ। ਹੁਕਮ ਨੂੰ ਦੇਣ ਦੇ ਸਮੇਂ ਤੋਂ ਲੈ ਕੇ ਮਸੀਹ ਦੇ ਆਉਣ ਤੀਕੁਰ ਇਹ ਸਮਾਂ 483 ਸਾਲਾਂ ਦਾ ਹੋਵੇਗਾ।

360-ਦਿਨ ਦਾ ਸਾਲ

ਸਾਨੂੰ ਕੈਲੇੰਡਰ ਵਿੱਚ ਇੱਕ ਛੋਟਾ ਜਿਹਾ ਜੋੜ ਤੋੜ ਕਰਨਾ ਪਏਗਾ। ਜਿਵੇਂ ਕਿ ਬੀਤੇ ਸਮੇਂ ਵਿੱਚ ਬਹੁਤ ਸਾਰੇ ਲੋਕਾਂ ਨੇ ਕੀਤਾ ਸੀ, ਭਵਿੱਖਵਕਤਾ 360 ਸਾਲਾਂ ਦੇ ਲੰਬੇ ਸਾਲ ਦੀ ਵਰਤੋਂ ਕਰਦੇ ਸਨ। ਇੱਕ ‘ਸਾਲ’ ਦੀ ਲੰਬਾਈ ਨਿਰਧਾਰਤ ਕਰਨ ਦੇ ਵੱਖ ਵੱਖ ਢੰਗ ਕੈਲੇੰਡਰ ਵਿੱਚ ਮਿਲਦੇ ਹਨ। ਪੱਛਮੀ ਕੈਲੇੰਡਰ (ਸੂਰਜੀ ਚੱਕਰ ਉੱਤੇ ਅਧਾਰਤ) ਦੀ ਇੱਕ ਦਿਨ ਦੀ ਲੰਬਾਈ 365.24 ਦਿਨਾਂ ਦੀ ਹੈ, ਮੁਸਲਮਾਨਾਂ ਦੇ ਕੈਲੇੰਡਰ ਵਿੱਚ ਦਿਨ ਦੀ ਲੰਬਾਈ 354 ਦਿਨਾਂ ਦੀ ਹੈ (ਚੰਦਰਮਾ ਦੇ ਚੱਕਰ ਦੇ ਅਧਾਰ ਤੇ)। ਦਾਨੀਏਲ ਵੱਲੋਂ ਇਸਤੇਮਾਲ ਕੀਤਾ ਗਿਆ ਕੈਲੇੰਡਰ 360 ਦਿਨਾਂ ਦਾ ਅੱਧਾ ਸੀ। ਇਸ ਤਰ੍ਹਾਂ ‘360-ਦਿਨਾਂ’ ਵਾਲੇ ਸਾਲ ਦੇ ਅਨੁਸਾਰ 483 ਸੂਰਜੀ ਸਾਲ ਅਸਲ ਵਿੱਚ 483*360/365.24 = 476 ਸੂਰਜੀ ਸਾਲ ਹਨ।

ਮਸੀਹ ਦੇ ਆਉਣ ਦੀ ਭਵਿੱਖਬਾਣੀ ਇੱਕ ਖਾਸ ਸਾਲ ਵਿੱਚ ਕੀਤੀ ਗਈ ਸੀ

ਹੁਣ ਅਸੀਂ ਹਿਸਾਬ ਲਾ ਸੱਕਦੇ ਹਾਂ ਕਿ ਕਦੋਂ ਮਸੀਹ ਦੇ ਆਉਣ ਦੀ ਭਵਿੱਖਬਾਣੀ ਕੀਤੀ ਗਈ ਸੀ। ‘ਈ. ਪੂ.’ ਤੋਂ ‘ਈ. ਸ.’ ਦੀ ਸਦੀ ਵਿੱਚਕਾਰ 1 ਈ. ਪੂ. – 1 ਈ. ਸ. ਵਿੱਚ ਸਿਰਫ਼ ਇੱਕ 1 ਸਾਲ ਹੈ (‘ਜ਼ੀਰੋ’ ਵਰਗਾ ਕੋਈ ਸਾਲ ਨਹੀਂ ਹੁੰਦਾ) ਅਤੇ ਇਸ ਲਈ ਅਸੀਂ ਸਿੱਧੇ ਪਹਿਲੇ ਸਾਲ ਤੇ ਪਹੁੰਚਦੇ ਹਾਂ। ਇੱਥੇ ਹਿਸਾਬ ਦਿੱਤਾ ਗਿਆ ਹੈ।

ਅਰੰਭ ਦਾ ਸਾਲ444 ਈ. ਪੂ. (ਅਰਤਹਸ਼ਸ਼ਤਾ ਦਾ 20ਵਾਂ ਸਾਲ)
ਸਮੇਂ ਦੀ ਲੰਬਾਈ476 ਸੂਰਜੀ ਸਾਲ
ਆਧੁਨਿਕ ਕੈਲੇੰਡਰ ਵਿੱਚ ਆਉਣ ਦੀ ਉਡੀਕ(-444 + 476 + 1) (‘+1’ ਕਿਉਂਕਿ 0 ਈ. ਸ. ਸਾਲ ਨਹੀਂ ਹੈ) = 33
ਸੰਭਾਵਤ ਸਾਲ33 ਈ. ਸ.

ਮਸੀਹ ਦੇ ਆਉਣ ਲਈ ਆਧੁਨਿਕ ਕੈਲੇੰਡਰ ਦੀ ਗਿਣਤੀ

ਖਜ਼ੂਰੀ ਐਤਵਾਰ ਦੇ ਨਾਂ ਤੋਂ ਅੱਜ ਜਾਣੇ ਜਾਣ ਵਾਲੇ ਦਿਨ ਵਿੱਚ, ਨਾਸਰਤ ਦਾ ਯਿਸੂ ਇੱਕ ਗਧੇ ਉੱਤੇ ਸਵਾਰ ਹੋ ਕੇ ਯਰੂਸ਼ਲਮ ਆਇਆ ਸੀ। ਇਹ ਉਹ ਦਿਨ ਸੀ ਜਿਸ ਵਿੱਚ ਉਸਨੇ ਆਪਣੇ ਬਾਰੇ ਮਸੀਹ ਹੋਣ ਦਾ ਪ੍ਰਚਾਰ ਕੀਤਾ ਅਤੇ ਮਸੀਹ ਦੇ ਰੂਪ ਵਿੱਚ ਯਰੂਸ਼ਲਮ ਦੇ ਵਿੱਚ ਸਵਾਰੀ ਕੀਤੀ। ਭਵਿੱਖਬਾਣੀ ਅਨੁਸਾਰ ਇਹ 33 ਈ. ਸ. ਦਾ ਸਾਲ ਸੀ।

ਦਾਨੀਏਲ ਅਤੇ ਨਹਮਯਾਹ ਭਵਿੱਖਵਕਤਾ ਇੱਕ ਦੂਜੇ ਨੂੰ ਜਾਣਨ ਦੇ ਯੋਗ ਨਹੀਂ ਸਨ ਕਿਉਂਕਿ ਉਹ ਇੱਕ ਦੂਜੇ ਤੋਂ 100 ਸਾਲ ਦੇ ਵਕਫ਼ੇ ਵਿੱਚ ਸਨ, ਪਰ ਉਨ੍ਹਾਂ ਨੂੰ ਭਵਿੱਖਵਾਣੀਆਂ ਦੀ ਗਿਣਤੀ ਨੂੰ ਅਰੰਭ ਕਰਨ ਲਈ ਪਰਮੇਸ਼ੁਰ ਵੱਲੋਂ ਤਾਲਮੇਲ ਕਰਦੇ ਹੋਇਆ ਇਸਤੇਮਾਲ ਕੀਤਾ ਗਿਆ ਜਿਸ ਨੇ ਮਸੀਹ ਨੂੰ ਪਰਗਟ ਕੀਤਾ। ਦਾਨੀਏਲ ਦੇ ‘ਸੱਤ ਸਾਤੇ’ ਦੇ ਦਰਸ਼ਨ ਮਿਲਣ ਤੋਂ 537 ਸਾਲ ਬਾਅਦ, ਯਿਸੂ ਯਰੂਸ਼ਲਮ ਵਿੱਚ ਮਸੀਹ ਵਜੋਂ ਆਇਆ ਸੀ। ਜ਼ਕਰਯਾਹ ਦੁਆਰਾ ਮਸੀਹ ਦੇ ਨਾਮ ਦੀ ਭਵਿੱਖਬਾਣੀ ਦੇ ਨਾਲ, ਇਨ੍ਹਾਂ ਭਵਿੱਖਵਕਤਾਆਂ ਨੇ ਹੈਰਾਨ ਕਰਨ ਵਾਲੀਆਂ ਭਵਿੱਖਬਾਣੀਆਂ ਨੂੰ ਕੀਤਾ, ਤਾਂ ਜੋ ਸਾਰੇ ਲੋਕ ਪਰਮੇਸ਼ੁਰ ਦੀ ਯੋਜਨਾ ਨੂੰ ਖੁਲ੍ਹਦੇ ਹੋਏ ਵੇਖ ਸੱਕਣ।

ਉਸਦੀ ਆਮਦ ਦੀ ‘ਇਸ ਦਿਨ’ ਹੋਣ ਦੀ ਭਵਿੱਖਵਾਣੀ ਕੀਤੀ ਗਈ

ਯਰੂਸ਼ਲਮ ਵਿੱਚ ਦਾਖਲ ਹੋਣ ਦੇ ਸਾਲ ਦੀ ਭਵਿੱਖਬਾਣੀ ਕੀਤੀ ਗਈ ਸੀ ਮੰਨੋ ਕਿ ਇਹ ਸੈਂਕੜੇ ਸਾਲ ਪਹਿਲਾਂ ਵਾਪਰ ਚੁੱਕਾ ਸੀ, ਜਿਹੜਾ ਕਿ ਬਹੁਤ ਜਿਆਦਾ ਹੈਰਾਨ ਕਰਨ ਵਾਲਾ ਹੈ। ਪਰ ਉਨ੍ਹਾਂ ਨੇ ਇਸ ਦਿਨ ਵਿੱਚ ਵੀ ਹੋਣ ਦੀ ਭਵਿੱਖਬਾਣੀ ਕੀਤੀ।

ਦਾਨੀਏਲ ਨੇ ਯਿਸੂ ਮਸੀਹ ਨੂੰ ਪਰਗਟ ਕਰਨ ਲਈ ਇੱਕ 360-ਦਿਨਾਂ ਵਾਲੇ ਸਾਲ ਦੀ ਵਰਤੋਂ ਕਰਦੇ ਹੋਇਆ 483 ਸਾਲ ਦੀ ਭਵਿੱਖਬਾਣੀ ਕੀਤੀ। ਇਸਦੇ ਅਨੁਸਾਰ, ਦਿਨਾਂ ਦੀ ਗਿਣਤੀ ਇਸ ਤਰਾਂ ਮਿਲਦੀ ਹੈ:

483  ਸਾਲ * 360 ਦਿਨ/ਸਾਲ = 173880 ਦਿਨ

ਅਜੋਕੇ ਸਮੇਂ ਵਿੱਚ ਸਾਰੇ ਸੰਸਾਰ ਵਿੱਚ ਵਰਤੋਂ ਕੀਤੇ ਜਾਏ ਹੋਏ ਕੈਲੇੰਡਰ ਦੇ 365.2422 ਦਿਨ/ਸਾਲ ਦੇ ਸ਼ਬਦਾਂ ਵਿੱਚ, 25 ਵਾਧੂ ਦਿਨਾਂ ਦੇ ਨਾਲ ਇਹ 476 ਸਾਲਾਂ ਦਾ ਸਮਾਂ ਹੈ। (173880/365.24219879 = 476 ਬਾਕੀ ਰਹਿੰਦੇ ਦਿਨ 25)

ਯਰੂਸ਼ਲਮ ਦੀ ਬਹਾਲੀ ਦੇ ਸੰਬੰਧ ਵਿੱਚ, ਪਾਤਸ਼ਾਹ ਅਰਤਹਸ਼ਸ਼ਤਾ ਨੇ ਆਗਿਆ ਦਿੱਤੀ:

ਨੀਸਾਨ ਨਾਮ ਦੇ ਮਹੀਨੇ ਵਿੱਚ ਵੀਹਵੇਂ ਸਾਲ ਵਿੱਚ…

ਨੀਸਾਨ 1 ਦੇ ਵਿੱਖੇ ਯਕੀਨ ਦਿਵਾਇਆ ਜਾਂਦਾ ਹੈ ਕਿਉਂਕਿ ਇਸਦੇ ਨਾਲ ਯਹੂਦੀਆਂ ਅਤੇ ਫਾਰਸੀਆਂ ਦੇ ਨਵੇਂ ਸਾਲ ਦਾ ਅਰੰਭ ਹੁੰਦਾ ਹੈ, ਸਿੱਟੇ ਵੱਜੋਂ ਰਾਜਾ ਨਹਮਯਾਹ ਨਾਲ ਜਸ਼ਨ ਵਿੱਚ ਗੱਲਬਾਤ ਕਰਦਾ ਹੈ। ਨੀਸਾਨ 1 ਇੱਕ ਨਵੇਂ ਚੰਦਰਮਾ ਵੱਲ ਇਸ਼ਾਰਾ ਕਰੇਗਾ ਕਿਉਂਕਿ ਉਹ ਚੰਨ ਦੇ ਉੱਤੇ ਅਧਾਰਤ ਮਹੀਨਿਆਂ ਦੀ ਵਰਤੋਂ ਕਰਦੇ ਸਨ। ਪੁਲਾੜ ਸੰਬੰਧੀ ਆਧੁਨਿਕ ਵਿਗਿਆਨ ਦੇ ਸਿੱਟੇ ਵਜੋਂ, ਅਸੀਂ ਜਾਣਦੇ ਹਾਂ ਕਿ ਜਦੋਂ ਮਸਿਆ ਦਾ ਚੰਨ ਵਿਖਾਈ ਦਿੱਤਾ ਸੀ ਤਾਂ ਨੀਸਾਨ 1, 444 ਈ. ਪੂ. ਦਾ ਅਰੰਭ ਹੋਇਆ ਸੀ। ਪੁਲਾੜ ਸੰਬੰਧੀ ਵਿਗਿਆਨ ਦੇ ਹਿਸਾਬ ਨੇ ਆਧੁਨਿਕ ਕੈਲੇੰਡਰ ਵਿੱਚ, 4 ਮਾਰਚ, 444 ਈ. ਪੂ. ਦੀ ਰਾਤ 10 ਵਜੇ, ਫ਼ਾਰਸੀ ਪਾਤਸ਼ਾਹ ਅਰਤਹਸ਼ਸ਼ਤਾ ਦੇ 20 ਵੇਂ ਸਾਲ ਵਿੱਚ, ਨੀਸਨ 1 ਦੇ ਅੱਧੇ ਚੰਨ ਨੂੰ ਰੱਖਿਆ ਹੈ [1].

ਨਹਮਯਾਹ 2:1

ਖਜ਼ੂਰੀ ਐਤਵਾਰ ਵੱਲ

ਦਾਨੀਏਲ ਦੁਆਰਾ ਕੀਤੀ ਹੋਈ ਭਵਿੱਖਬਾਣੀ ਦੀ ਮਿਤੀ ਦੇ ਨਾਲ 476 ਸਾਲ ਜੋੜਨ ਤੇ ਅਸੀਂ 4 ਮਾਰਚ, 33 ਈ. ਸ. ਤੱਕ ਪਹੁੰਚ ਜਾਂਦੇ ਹਾਂ, ਜਿਵੇਂ ਕਿ ਉੱਤੇ ਦੱਸਿਆ ਗਿਆ ਹੈ। 4 ਮਾਰਚ, 33 ਈ. ਸ. ਵਿੱਚ ਦਾਨੀਏਲ ਦੀ ਭਵਿੱਖਬਾਣੀ ਦੇ ਬਾਕੀ 25 ਦਿਨਾਂ ਨੂੰ ਜੋੜਨ ਨਾਲ, ਅਸੀਂ 29 ਮਾਰਚ, 33 ਈ. ਸ. ਉੱਤੇ ਪਹੁੰਚਦੇ ਹਾਂ। ਮਾਰਚ 29, 33 ਈ. ਸ. ਐਤਵਾਰ ਸੀ – ਅਰਥਾਤ ਖਜ਼ੂਰੀ ਐਤਵਾਰ – ਜਿਸ ਦਿਨ ਯਿਸੂ ਇੱਕ ਗਧੇ ਉੱਤੇ ਸਵਾਰ ਹੋ ਕੇ ਯਰੂਸ਼ਲਮ ਵਿੱਚ ਇਸ ਦਾਅਵੇ ਨਾਲ ਦਾਖਲ ਹੋਇਆ ਕਿ ਉਹੋ ਮਸੀਹ ਸੀ।2

ਅਰੰਭ ਹੋਇਆ –ਆਗਿਆ ਦਿੱਤੀ ਗਈ ਮਾਰਚ 4, 444 ਈ. ਪੂ
ਇਸਦੇ ਵਿੱਚ ਸੂਰਜੀ ਸਾਲਾਂ ਨੂੰ ਸ਼ਾਮਲ ਕਰੋ (-444+ 476 +1)ਮਾਰਚ 4, 33 ਈ, ਸ.
ਬਾਕੀ ਸੱਤ ਹਫਤਿਆਂ ਦੇ 25 ਦਿਨਾਂ ਨੂੰ ਜੋੜੇ ਮਾਰਚ 4 + 25 = ਮਾਰਚ 29, 33 ਈ. ਸ.
ਮਾਰਚ 29, 33 ਈ. ਸ.ਖਜ਼ੂਰੀ ਦੇ ਦਿਨ ਯਰੂਸ਼ਲਮ ਵਿੱਚ ਯਿਸੂ ਦਾ ਦਾਖਲ ਹੋਣਾ

29 ਮਾਰਚ 33 ਈ. ਸ. ਦੇ ਦਿਨ ਯਿਸੂ ਇੱਕ ਗਧੇ ਉੱਤੇ ਸਵਾਰ ਹੋ ਕੇ ਯਰੂਸ਼ਲਮ ਵਿੱਚ ਦਾਖਲ ਹੋਇਆ ਅਤੇ ਇਸ ਦਿਨ ਉਸਨੇ ਜ਼ਕਰਯਾਹ ਅਤੇ ਦਾਨੀਏਲ ਦੋਵਾਂ ਦੀ ਭਵਿੱਖਬਾਣੀਆਂ ਨੂੰ ਪੂਰਿਆਂ ਕੀਤਾ।

ਦਾਨੀਏਲ ਦਾ ‘ਸੱਤ’ ਹਫ਼ਤੇ ਅਰਥਾਤ ਸਾਤੇ ਦਾ ਚੱਕਰ ਖਜ਼ੂਰੀ ਐਤਵਾਰ ਦੇ ਦਿਨ ਨਾਲ ਪੂਰਾ ਹੋਇਆ

ਦਾਨੀਏਲ ਨੇ ਮਸੀਹ ਦੇ ਆਉਣ ਤੋਂ 173880 ਦਿਨਾਂ ਪਹਿਲਾਂ ਭਵਿੱਖਬਾਣੀ ਕੀਤੀ ਸੀ; ਨਹਮਯਾਹ ਨੇ ਇਸ ਸਮੇਂ ਅਰੰਭ ਕੀਤਾ। ਇਹ 29 ਮਾਰਚ, 33 ਈ. ਸ. ਵਿੱਚ ਯਿਸੂ ਦੇ ਆਉਣ ਨਾਲ ਖ਼ਤਮ ਹੋਇਆ ਜਦੋਂ ਯਿਸੂ ਖਜ਼ੂਰੀ ਐਤਵਾਰ ਦੇ ਦਿਨ ਯਰੂਸ਼ਲਮ ਵਿੱਚ ਦਾਖਲ ਹੋਇਆ, ਇਸ ਤਰ੍ਹਾਂ ਸਾਰੇ ਸੱਤ ਹਫ਼ਤੇ ਅਰਥਾਤ ਸਾਤੇ ਪੂਰੇ ਹੋਏ।

ਬਾਅਦ ਵਿੱਚ ਉਸੇ ਦਿਨ ਯਿਸੂ ਨੇ ਸਰਿਸ਼ਟੀ ਦੇ ਹਫ਼ਤੇ ਦੀ ਤਰਜ਼ ‘ਤੇ ਆਪਣੀਆਂ ਸੱਤ ਹੋਰ  ਗਤੀਵਿਧੀਆਂ ਨੂੰ ਅਰੰਭ ਕੀਤਾ। ਇਸ ਤਰ੍ਹਾਂ ਉਸਨੇ ਆਪਣੀ ਦੁਸ਼ਮਣ ਮੌਤ  ਨਾਲ ਸੰਘਰਸ਼ ਵਾਲੀ ਲੜਾਈ ਨੂੰ ਤੇਜ਼ ਕੀਤਾ।

……………….

  1. ਡਾ. ਹੈਰੋਲਡ ਡਬਲਯੂ. ਹੌਨਰ, ਮਸੀਹ ਦੇ ਜੀਵਨ ਦੇ ਇਤਿਹਾਸਕ ਪਹਿਲੂ. 1977. ਪੰਨਾ. 176.
  2. ਆਉਣ ਵਾਲਾ ਸ਼ੁੱਕਰਵਾਰ ਪਸਾਹ ਦਾ ਤਿਉਹਾਰ ਸੀ, ਅਤੇ ਪਸਾਹ ਹਮੇਸ਼ਾ ਨੀਸਾਨ 14 ਨੂੰ ਆਉਂਦਾ ਹੈ। ਨੀਸਾਨ 14, 33 ਈ. ਸ. ਵਿੱਚ 3 ਅਪ੍ਰੈਲ ਦਾ ਦਿਨ ਸੀ। 3 ਅਪ੍ਰੈਲ ਤੋਂ 5 ਦਿਨ ਪਹਿਲਾਂ ਹੋਣ ਕਰਕੇ, ਖਜ਼ੂਰੀ ਐਤਵਾਰ 29 ਮਾਰਚ ਨੂੰ ਸੀ।

Leave a Reply

Your email address will not be published. Required fields are marked *