Skip to content
Home » welcome

welcome

ਪਹਿਲਾਂ ਮੇਰੇ ਬਾਰੇ ਕੁੱਝ ਮੁਢਲੀ ਜਾਣਕਾਰੀ … ਮੇਰਾ ਨਾਮ ਰਾਗਨਾਰ ਹੈ। ਇਹ ਇੱਕ ਸਵੀਡਿਸ਼ ਨਾਮ ਹੈ ਪਰ ਮੈਂ ਕੈਨੇਡਾ ਵਿੱਚ ਰਹਿੰਦਾ ਹਾਂ। ਮੈਂ ਸ਼ਾਦੀਸ਼ੁਦਾ ਹਾਂ ਅਤੇ ਸਾਡਾ ਇੱਕ ਲੜਕਾ ਹੈ।

Hi! This is me in beautiful Canadian summer
ਹੈਲੋ! ਇਹ ਮੈਂ ਖੂਬਸੂਰਤ ਕੈਨੇਡੀਅਨ ਗਰਮੀਆਂ ਵਿੱਚ ਹਾਂ

ਮੇਰਾ ਪਾਲਣ-ਪੋਸ਼ਣ ਇੱਕ ਮੱਧ-ਸ਼੍ਰੇਣੀ ਦੇ ਕਾਰੋਬਾਰੀ ਪਰਿਵਾਰ ਵਿੱਚ ਹੋਇਆ। ਜਦੋਂ ਮੈਂ ਜਵਾਨ ਹੋਇਆਂ, ਤਾਂ ਅਸੀਂ ਮੂਲ ਰੂਪ ਵਿੱਚ ਸਵੀਡੈਨ ਤੋਂ ਕਨੈਡਾ ਵਿੱਚ ਆ ਗਏ, ਅਤੇ ਇਸ ਤਰ੍ਹਾਂ ਅਲਜੀਰੀਆ, ਜਰਮਨੀ ਅਤੇ ਕੈਮਰੂਨ ਵਰਗੇ ਬਹੁਤ ਸਾਰੇ ਵਿਦੇਸ਼ੀ ਦੇਸ਼ਾਂ ਵਿੱਚ ਰਹਿੰਦੇ ਹੋਇਆਂ ਮੈਂ ਵੱਡਾ ਹੋਇਆ ਅਤੇ ਅਖੀਰ ਵਿੱਚ ਕਾਲਜ ਦੀ ਪੜ੍ਹਾਈ ਲਈ ਵਾਪਸ ਕੈਨੇਡਾ ਆ ਗਿਆ। ਮੇਰੀ ਮਾਤਾ ਦਾ ਜਨਮ ਭਾਰਤ ਵਿੱਚ ਹੋਇਆ ਸੀ ਅਤੇ ਉਹ ਉੱਥੇ ਹੀ ਵੱਡੀ ਹੋਈ ਸੀ। ਉਹ ਚੰਗੀ ਤਰ੍ਹਾਂ ਹਿੰਦੀ ਬੋਲਦੀ ਹੈ। ਜਦੋਂ ਮੈਂ ਵੱਡਾ ਹੋ ਰਿਹਾ ਸੀ, ਤਾਂ ਉਹ ਮੈਨੂੰ ਵੱਖੋ-ਵੱਖਰੇ ਦੇਵੀ-ਦਿਓਤਿਆਂ ਦੀਆਂ ਤਸਵੀਰਾਂ ਵਿਖਾਉਂਦੀ ਸੀ ਜਿੰਨ੍ਹਾਂ ਨੂੰ ਉਸਨੂੰ ਇੱਕ ਪੁਸਤਕ ਦੇ ਰੂਪ ਵਿੱਚ ਇਕੱਠਾ ਕੀਤਾ ਹੋਇਆ ਸੀ। ਇਸ ਕਾਰਨ, ਮੇਰਾ ਪਾਲਣ ਪੋਸ਼ਣ ਪੱਛਮੀ ਦੇਸ਼ਾਂ ਅਤੇ ਫਿਰ ਬਾਅਦ ਵਿੱਚ ਇੱਕ ਮੁਸਲਿਮ ਦੇਸ਼ ਵਿੱਚ ਹੋਇਆ, ਮੇਰੇ ਪਰਿਵਾਰ ਦੁਆਰਾ ਮੈਨੂੰ ਹਿੰਦੂ ਧਰਮ ਬਾਰੇ ਦੱਸਿਆ ਗਿਆ। ਇਸ ਸਭਨਾਂ ਦੇ ਬਾਵਜੂਦ, ਹਰ ਇੱਕ ਵਿਅਕਤੀ ਦੀ ਤਰ੍ਹਾਂ ਮੈਂ ਸੰਪੂਰਨਤਾ ਦੇ ਜੀਵਨ ਦਾ ਅਨੁਭਵ ਕਰਨਾ ਚਾਹੁੰਦਾ ਸੀ (ਅਤੇ ਅਜੇ ਵੀ ਚਾਹੁੰਦਾ ਹਾਂ) – ਅਜਿਹਾ ਜੀਵਨ ਜਿਸ ਵਿੱਚ ਹੋਰ ਲੋਕਾਂ ਦੇ ਨਾਲ ਮੇਲ-ਜੋਲ ਦੇ ਨਾਲ ਰਹਿੰਦੇ ਹੋਇਆ – ਸੰਤੁਸ਼ਟੀ, ਸ਼ਾਂਤੀ ਅਤੇ ਅਰਥ ਅਤੇ ਉਦੇਸ਼ ਦੇ ਭਾਵ ਹੋਣ।

ਮੈਂ ਇਸ ਬਾਰੇ ਵੱਖੋ-ਵੱਖਰੇ ਪਹਿਲੂਆਂ ਤੋਂ ਜਾਣੂ ਹੋ ਗਿਆ ਕਿ ਆਖਰ ਵਿੱਚ ‘ਸੱਚ’ ਕੀ ਹੈ ਅਤੇ ਸੰਪੂਰਨਤਾ ਦੀ ਜੀਵਨ ਕਿਵੇਂ ਪ੍ਰਾਪਤ ਕੀਤਾ ਜਾ ਸੱਕਦਾ ਹੈ। ਜੋ ਮੈਂ ਵੇਖਿਆ ਸੀ ਉਹ ਇਹ ਸੀ ਕਿ ਹਾਲਾਂਕਿ ਮੇਰੇ (ਅਤੇ ਪੱਛਮ ਵਿੱਚ ਰਹਿਣ ਵਾਲੇ ਬਹੁਤ ਸਾਰੇ ਲੋਕਾਂ) ਕੋਲ ਇਨ੍ਹਾਂ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਬੇਮਿਸਾਲ ਦੌਲਤ, ਤਕਨੀਕ ਅਤੇ ਮੌਕੇ ਹੁੰਦੇ ਹਨ, ਪਰ ਵਿਰੋਧ ਇਸ ਗਲ ਦਾ ਸੀ ਕਿ ‘ਸੰਪੂਰਨਤਾ ਨਾਲ ਭਰੇ ਜੀਵਨ’ ਦੀ ਤੁਲਨਾ ਵਿੱਚ ਇਹ ਇੱਕ ਦੂਰ ਦੀ ਗੱਲ ਸੀ। ਮੈਂ ਵੇਖਿਆ ਹੈ ਕਿ ਪਿਛਲੀਆਂ ਪੀੜ੍ਹੀਆਂ ਦੇ ਮੁਕਾਬਲੇ ਸੰਬੰਧ ਅਸਥਾਈ ਅਤੇ ਥੋੜ੍ਹੇ ਚਿਰ ਤੱਕੁਰ ਬਣੇ ਰਹਿਣ ਵਾਲੇ ਹੋ ਗਏ ਸਨ। ਮੈਂ ਸੁਣਿਆ ਹੈ ਕਿ ਜੇ ਅਸੀਂ ‘ਥੋੜਾ ਹੋਰ ਪ੍ਰਾਪਤ ਕਰਾਂਗੇ’ ਤਾਂ ਅਸੀਂ ਟੀਚਾ ਪ੍ਰਾਪਤ ਕਰਾਂਗੇ। ਪਰ ਹੋਰ ਕਿੰਨਾ ਜਿਆਦਾ ਪ੍ਰਾਪਤ ਕੀਤਾ ਜਾ ਸੱਕਦਾ ਹੈ? ਅਤੇ ਹੋਰ ਕਿੰਨਾ ਪ੍ਰਾਪਤ ਕੀਤਾ ਜਾਣਾ ਚਾਹੀਦਾ ਹੈ? ਪੈਸਾ? ਵਿਗਿਆਨਕ ਗਿਆਨ? ਤਕਨੀਕ? ਖੁਸ਼ਹਾਲੀ?

ਸੁਲੇਮਾਨ ਦੀ ਸਿਆਣਪ

ਇਨ੍ਹਾਂ ਸਾਲਾਂ ਵਿੱਚਕਾਰ, ਮੇਰੇ ਅੰਦਰ ਅਤੇ ਆਲੇ-ਦੁਆਲੇ ਦੀ ਇਸ ਬੇਚੈਨੀ ਦੇ ਕਾਰਨ, ਸੁਲੇਮਾਨ ਦੀਆਂ ਲਿਖਤਾਂ ਨੇ ਮੇਰੇ ਉੱਤੇ ਡੂੰਘਾ ਪ੍ਰਭਾਵ ਪਾਇਆ। ਆਪਣੀ ਬੁੱਧ ਲਈ ਮਸ਼ਹੂਰ ਪ੍ਰਾਚੀਨ ਇਸਰਾਏਲ ਦੇ ਰਾਜੇ ਸੁਲੇਮਾਨ ਨੇ ਬਾਈਬਲ (ਵੇਦ ਪੁਸਤਕ) ਵਿੱਚ ਕਈ ਪੋਥੀਆਂ ਲਿਖੀਆਂ ਜਿੱਥੇ ਉਸਨੇ ਉਹੀ ਪ੍ਰਸ਼ਨ ਨੂੰ ਬਿਆਨ ਕੀਤਾ ਹੈ ਜਿਸਦੀ ਮੈਂ ਪੁੱਛ-ਗਿੱਛ ਕਰ ਰਿਹਾ ਸੀ। ਉਸਨੇ ਲਿਖਿਆ:

1ਮੈਂ ਆਪਣੇ ਮਨ ਵਿੱਚ ਆਖਿਆ ਭਈ ਆ, ਮੈਂ ਅਨੰਦ ਨਾਲ ਤੇਰਾ ਪਰਤਾਵਾਂ ਲਵਾਂਗਾ, ਸੋਂ ਸੁਖ ਭੋਗ, ਅਤੇ ਵੇਖੋ, ਇਹ ਭੀ ਵਿਅਰਥ ਸੀ 2ਮੈਂ ਹਾਸੀ ਨੂੰ ਆਖਿਆ, ਤੂੰ ਕਮਲੀ ਹੈਂ, ਅਤੇ ਅਨੰਦ ਨੂੰ, ਇਹ ਕੀ ਕਰਦਾ ਹੈਂ? 3ਮੈਂ ਆਪਣੇ ਮਨ ਵਿੱਚ ਜੁਗਤ ਵਿਚਾਰੀ ਭਈ ਮੈਂ ਆਪਣੇ ਸਰੀਰ ਨੂੰ ਮੈ ਪੀ ਕੇ ਖੁਸ਼ ਕਰਾਂ, ਪਰ ਇਉਂ ਜੋ ਮੇਰਾ ਮਨ ਬੁੱਧ ਵੱਲ ਲੱਗਾ ਰਹੇ, ਅਤੇ ਮੂਰਖਤਾਈ ਨੂੰ ਫੜ ਕੇ ਰੱਖਾਂ ਜਦ ਤੋੜੀ ਨਾ ਵੇਖਾਂ ਜੋ ਕਿਹੜਾ ਕੰਮ ਚੰਗਾ ਹੈ ਜੋ ਆਦਮ ਵੰਸ਼ੀ ਅਕਾਸ਼ ਦੇ ਹੇਠਾਂ ਆਪਣੇ ਜੀਉਣ ਦੇ ਥੋੜੇ ਜੇਹੇ ਦਿਨਾਂ ਵਿੱਚ ਕਰਨ 4ਮੈਂ ਵੱਡੇ ਵੱਡੇ ਕੰਮ ਕੀਤੇ। ਮੈਂ ਆਪਣੇ ਲਈ ਘਰ ਉਸਾਰੇ ਅਤੇ ਮੈਂ ਆਪਣੇ ਲਈ ਦਾਖਾਂ ਦੀਆਂ ਵਾੜੀਆਂ ਲਾਈਆਂ 5ਮੈਂ ਆਪਣੇ ਲਈ ਬਗੀਚੇ ਅਤੇ ਬਾਗ ਬਣਾਏ ਅਤੇ ਓਹਨਾਂ ਵਿੱਚ ਭਾਂਤ ਭਾਂਤ ਦੇ ਫਲਾਂ ਵਾਲੇ ਬਿਰਛ ਲਾਏ 6ਮੈਂ ਆਪਣੇ ਹਰੇ ਬਿਰਛਾਂ ਦੀ ਰੱਖ ਨੂੰ ਸਿੰਜਣ ਦੇ ਲਈ ਤਲਾਓ ਬਣਾਏ 7ਮੈਂ ਟਹਿਲੀਏ ਅਤੇ ਟਹਿਲਣਾਂ ਮੁੱਲ ਲਏ ਅਤੇ ਮੇਰੇ ਘਰ ਵਿੱਚ ਜੰਮੇ ਹੋਏ ਟਹਿਲੀਏ ਵੀ ਸਨ, ਨਾਲੇ ਮੇਰੇ ਕੋਲ ਓਹਨਾਂ ਸਭਨਾਂ ਨਾਲੋਂ ਜਿਹੜੇ ਮੈਥੋਂ ਪਹਿਲਾਂ ਯਰੂਸ਼ਲਮ ਵਿੱਚ ਸਨ ਵੱਗਾਂ ਅਤੇ ਇੱਜੜਾਂ ਦੀ ਵਧੀਕ ਜਾਏਦਾਦ ਹੈਸੀ 8ਮੈਂ ਸੋਨਾ ਅਤੇ ਚਾਂਦੀ ਅਤੇ ਪਾਤਸ਼ਾਹਾਂ ਅਤੇ ਸੂਬਿਆਂ ਦੇ ਖਜ਼ਾਨੇ ਆਪਣੇ ਲਈ ਇਕੱਠੇ ਕੀਤੇ। ਮੈਂ ਗਵੱਯੇ ਅਤੇ ਗਾਉਣ ਵਾਲੀਆਂ ਅਤੇ ਆਦਮ ਵੰਸੀਆਂ ਲਈ ਮਨਮੋਹਣੀਆਂ ਸੁਰੀਤਾਂ ਬਹੁਤ ਸਾਰੀਆਂ ਪ੍ਰਾਪਤ ਕੀਤੀਆਂ 9ਸੋ ਮੈਂ ਵੱਡਾ ਹੋਇਆ ਅਤੇ ਜਿਹੜੇ ਮੈਥੋਂ ਪਹਿਲਾਂ ਯਰੂਸ਼ਲਮ ਵਿੱਚ ਹੋਏ ਨਾਲ ਓਹਨਾਂ ਸਭਨਾਂ ਨਾਲੋਂ ਬਹੁਤ ਵਾਧਾ ਕੀਤਾ, ਨਾਲੇ ਮੇਰੀ ਬੁੱਧ ਵੀ ਮੇਰੇ ਵਿੱਚ ਟਿਕੀ ਰਹੀ 10ਅਤੇ ਸਭ ਕੁਝ ਜੋ ਮੇਰੀਆਂ ਅੱਖੀਆ ਮੰਗਦੀਆਂ ਸਨ ਮੈਂ ਓਹਨਾਂ ਕੋਲੋਂ ਪਰੇ ਨਹੀਂ ਰੱਖਿਆ। ਮੈਂ ਆਪਣੇ ਮਨ ਨੂੰ ਕਿਸੇ ਤਰ੍ਹਾਂ ਦੇ ਅਨੰਦ ਤੋਂ ਨਹੀਂ ਵਰਜਿਆ ਕਿਉਂ ਜੋ ਮੇਰਾ ਮਨ ਮੇਰੀ ਸਾਰੀ ਮਿਹਨਤ ਨਾਲ ਰਾਜ਼ੀ ਰਿਹਾ ਅਤੇ ਮੇਰੀ ਸਾਰੀ ਮਿਹਨਤ ਵਿੱਚ ਮੇਰਾ ਇਹੋ ਹਿੱਸਾ ਸੀ।

ਉਪਦੇਸ਼ਕ ਦੀ ਪੋਥੀ 2:1-10

ਅਮੀਰੀ, ਪ੍ਰਸਿੱਧੀ, ਗਿਆਨ, ਯੋਜਨਾਵਾਂ, ਔਰਤਾਂ, ਮੌਜ-ਮਸਤੀ, ਰਾਜ, ਕਿੱਤਾ, ਸ਼ਰਾਬ… ਸੁਲੇਮਾਨ ਕੋਲ ਇਹ ਸਭ ਕੁੱਝ ਸੀ – ਅਤੇ ਇਹ ਸਭ ਕੁੱਝ ਉਸਦੇ ਕੋਲ ਉਸਦੇ ਦਿਨਾਂ ਜਾਂ ਸਾਡੇ ਦਿਨਾਂ ਨਾਲੋਂ ਜ਼ਿਆਦਾ ਸੀ। ਆਈਨਸਟਨ ਦਾ ਦਿਮਾਗ, ਬਿੱਲ ਗੇਟਸ ਦੀ ਅਮੀਰੀ, ਬਾਲੀਵੁੱਡ ਹੀਰੋ ਦੀ ਸਮਾਜਕ/ਜਿਨਸੀ ਜ਼ਿੰਦਗੀ ਅਤੇ ਬ੍ਰਿਟਿਸ਼ ਸ਼ਾਹੀ ਪਰਿਵਾਰ ਵਿੱਚ ਪ੍ਰਿੰਸ ਵਿਲੀਅਮ ਦੀ ਸ਼ਾਹੀ ਕੁਲਪ੍ਰਤੀ – ਸਾਰੇ ਇੱਕੋ ਵਿਅਕਤੀ ਵਿੱਚ ਆਣ ਮਿਲਦੇ ਹਨ। ਉਸਦੇ ਸੁਮੇਲ ਨੂੰ ਕੌਣ ਹਰਾ ਸਕਦਾ ਸੀ? ਤੁਸੀਂ ਸੋਚੋਗੇ ਕਿ ਉਹ, ਸਾਰਿਆਂ ਲੋਕਾਂ ਵਿਚੋਂ ਸੰਤੁਸ਼ਟ ਵਿਅਕਤੀ ਹੋਵੇਗਾ। ਪਰ ਉਸਨੇ ਕੁੱਝ ਇਸ ਤਰ੍ਹਾਂ ਸਿੱਟਾ ਕੱਢਿਆ ਹੈ:

ਤਦ ਮੈਂ ਓਹਨਾਂ ਸਭਨਾਂ ਕੰਮਾਂ ਨੂੰ ਜੋ ਮੇਰਿਆ ਹੱਥਾਂ ਨੇ ਕੀਤੇ ਸਨ ਅਤੇ ਉਸ ਮਿਹਨਤ ਨੂੰ ਜੋ ਮੈਂ ਕੰਮ ਕਰਨ ਦੇ ਵਿੱਚ ਕੀਤੀ ਸੀ ਡਿੱਠਾ, ਅਤੇ ਜੋ ਮੈਂ ਕੰਮ ਕਰਨ ਦੇ ਵਿੱਚ ਸਾਰੇ ਵਿਅਰਥ ਅਤੇ ਹਵਾ ਦਾ ਫੱਕਣਾ ਸੀ ਅਤੇ ਸੂਰਜ ਦੇ ਹੇਠ ਕੋਈ ਲਾਭ ਨਹੀਂ ਸੀ।

ਉਪਦੇਸ਼ਕ ਦੀ ਪੋਥੀ 2:11

ਉਸਨੇ ਵਿਖਾਇਆ ਕਿ ਖੁਸ਼ਹਾਲੀ, ਦੌਲਤ, ਕੰਮਕਾਰ, ਤਰੱਕੀ, ਇਸ਼ਕ ਨਾਲ ਭਰੇ ਪਿਆਰ ਦੇ ਵਾਅਦੇ ਦੀ ਪ੍ਰਾਪਤੀ ਅਖੀਰ ਵਿੱਚ ਮਾਇਆ ਸੀ, ਜਿਸਦੇ ਉੱਤੇ ਇੱਥੇ ਹੋਰ ਜਿਆਦਾ ਵਿਸਥਾਰ ਕੀਤਾ ਗਿਆ ਹੈ।

ਹੁਣ ਜਿੱਥੇ ਵੀ ਮੈਂ ਆਪਣੇ ਆਲੇ ਦੁਆਲੇ ਵੇਖਦਾ ਹਾਂ, ਆਪਣੇ ਮਿੱਤਰਾਂ ਵਿੱਚ ਜਾਂ ਸਮਾਜ ਵਿੱਚ, ਅਜਿਹਾ ਜਾਪਦਾ ਸੀ ਕਿ ਭਰਪੂਰੀ ਨਾਲ ਭਰੇ ਹੋਏ ਜੀਉਣ ਦੀ ਪ੍ਰਾਪਤੀ ਲਈ ਸੁਲੇਮਾਨ ਦੀ ਦੌੜ ਭੱਜ ਹਰ ਥਾਈਂ ਲੋਕਾਂ ਵਿੱਚ ਮਿਲਦੀ ਹੈ ਅਤੇ ਇਸਦੀ ਪ੍ਰਾਪਤੀ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਉਸਨੇ ਮੈਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਹ ਉਨ੍ਹਾਂ ਰਾਹਾਂ ਦੇ ਉੱਤੇ ਚਲਦੇ ਹੋਇਆ ਇੰਨ੍ਹਾਂ ਨੂੰ ਪ੍ਰਾਪਤ ਨਹੀਂ ਕਰ ਸਕਿਆ ਸੀ। ਇਸ ਲਈ ਮੈਂ ਜਾਣਦਾ ਸੀ ਕਿ ਮੈਨੂੰ ਇਹ ਉੱਥੋਂ ਨਹੀਂ ਮਿਲੇਗਾ ਅਤੇ ਮੈਨੂੰ ਇਸਦੀ ਪ੍ਰਾਪਤੀ ਲਈ ਕਿਸੇ ਹੋਰ ਪਾਸੇ ਵੇਖਣ ਦੀ ਲੋੜ ਸੀ।

ਮੈਂ ਕਿਸੇ ਹੋਰ ਚੀਜ਼ ਤੋਂ ਵੀ ਪਰੇਸ਼ਾਨ ਸਾਂ। ਇਸ ਤੋਂ ਸੁਲੇਮਾਨ ਵੀ ਪਰੇਸ਼ਾਨ ਰਿਹਾ ਸੀ।

19ਕਿਉਂਕਿ ਜੋ ਕੁੱਝ ਆਦਮ ਵੰਸ ਉੱਤੇ ਬੀਤਦਾ ਹੈ ਸੋ ਪਸੂ ਉੱਤੇ ਵੀ ਬੀਤਦਾ ਹੈ, ਦੋਹਾਂ ਉੱਤੇ ਇੱਕੋ ਜੇਹੀ ਬੀਤਦੀ ਹੈ,-ਜਿੱਕਰ ਇਹ ਮਰਦਾ ਹੈ ਓਸੇ ਤਰ੍ਹਂ ਉਹ ਮਰਦਾ ਹੈ, – ਹਾਂ ਸਭਨਾਂ ਵਿੱਚ ਇੱਕੋ ਜਿਹਾ ਸਾਹ ਹੈ ਅਤੇ ਪਸੂ ਨਾਲੋਂ ਮਨੁੱਖ ਕੁਝ ਉੱਤਮ ਨਹੀਂ ਹੈ। ਹਾਂ ਸਭ ਵਿਅਰਥ ਹੈ! 20ਸਾਰਿਆਂ ਦੇ ਸਾਰੇ ਇੱਕ ਥਾਂ ਜਾਂਦੇ ਹਨ, ਸਭ ਦੇ ਸਭ ਮਿੱਟੀ ਤੋਂ ਹਨ ਅਤੇ ਸਭ ਦੇ ਸਭ ਫੇਰ ਮਿੱਟੀ ਦੇ ਵਿੱਚ ਜਾ ਰਲਦੇ ਹਨ 21ਕੌਣ ਜਾਣਦਾ ਹੈ ਭਾਵੇਂ ਆਦਮ ਵੰਸੀ ਦਾ ਆਤਮਾ ਉਤਾਹਾਂ ਚੜ੍ਹੇ ਅਤੇ ਪਸੂਆਂ ਦਾ ਆਤਮਾ ਧਰਤੀ ਵੱਲ ਹੇਠਾਂ ਲਹੇ?

ਉਪਦੇਸ਼ਕ ਦੀ ਪੋਥੀ 3:19-21

2ਸਭ ਕੁਝ ਜੋ ਹੁੰਦਾ ਹੈ ਸਾਰਿਆਂ ਉੱਤੇ ਇੱਕੋ ਜਿਹਾ ਬੀਤਦਾ ਹੈ। ਧਰਮੀ ਅਤੇ ਦੁਸ਼ਟ ਉੱਤੇ, ਭਲੇਮਾਣਸ, ਪਾਕ ਅਤੇ ਪਲੀਤ ਉੱਤੇ, ਜਿਹੜਾ ਬਲੀ ਚੜ੍ਹਾਉਂਦਾ ਹੈ ਉਸ ਉੱਤੇ ਅਤੇ ਜਿਹੜਾ ਬਲੀ ਨਹੀਂ ਚੜ੍ਹਾਉਂਦਾ ਹੈ ਉਸ ਉੱਤੇ ਇੱਕੋ ਜਿਹੀ ਗੱਲ ਬੀਤਦੀ ਹੈ, ਜਿਹਾ ਭਲਾਮਾਣਸ ਹੈ ਜਿਹਾ ਹੀ ਪਾਪੀ, ਜਿਹਾ ਸੌਂਹ ਖਾਣ ਵਾਲਾ ਹੈ ਤਿਹਾ ਹੀ ਉਹ ਹੈ ਜੋ ਸੌਂਹ ਤੋਂ ਡਰਦਾ ਹੈ 3ਸਾਰੀਆਂ ਗੱਲਾਂ ਵਿੱਚ ਜੋ ਸੂਰਜ ਦੇ ਹੇਠ ਹੁੰਦੀਆਂ ਹਨ ਇੱਕ ਇਹ ਬੁਰਿਆਈ ਹੈ ਕਿ ਸਭਨਾਂ ਉੱਤੇ ਇੱਕੋ ਜਿਹੀ ਬੀਤਦੀ ਹੈ, ਹਾਂ, ਆਦਮ ਵੰਸ ਦਾ ਮਨ ਵੀ ਬਦੀ ਨਾਲ ਭਰਪੂਰ ਹੈ ਅਤੇ ਜਦ ਤੋੜੀ ਓਹ ਜੀਉਂਦੇ ਹਨ ਉਨ੍ਹਾਂ ਦੇ ਮਨ ਵਿੱਚ ਸੁਦਾਪੁਣਾ ਰਹਿੰਦਾ ਹੈ ਅਤੇ ਇਹ ਦੇ ਪਿੱਛੋਂ ਫੇਰ ਮੁਰਦਿਆਂ ਵਿੱਚ ਚਲੇ ਜਾਂਦੇ ਹਨ 4ਜਿਹੜਾ ਸਾਰੇ ਜੀਉਂਦਿਆਂ ਵਿੱਚ ਰਲਿਆ ਹੈ ਉਹ ਦੇ ਲਈ ਆਸ ਹੈ ਕਿਉਂ ਜੋ ਮੋਏ ਹੋਏ ਸ਼ੇਰ ਨਾਲੋਂ ਜੀਉਂਦਾ ਕੁੱਤਾ ਚੰਗਾ ਹੈ 5ਜੀਉਂਦੇ ਤਾਂ ਜਾਣਦੇ ਹਨ ਜੋ ਅਸੀਂ ਮਰਾਂਗੇ ਪਰ ਮੋਏ ਕੁਝ ਵੀ ਨਹੀਂ ਜਾਣਦੇ ਅਤੇ ਓਹਨਾਂ ਦੇ ਲਈ ਹੋਰ ਕੋਈ ਬਦਲਾ ਨਹੀਂ ਕਿਉਂ ਜੋ ਉਨ੍ਹਾਂ ਦਾ ਚੇਤਾ ਜਾਂਦਾ ਰਹਿੰਦਾ ਹੈ।

ਉਪਦੇਸ਼ਕ ਦੀ ਪੋਥੀ 9:2-5

ਸੁਲੇਮਾਨ ਦੀਆਂ ਲਿਖਤਾਂ ਮੇਰੇ ਕੰਨਾਂ ਵਿੱਚ ਗੂੰਜਦੀਆਂ ਹਨ, ਇਹ ਮੈਨੂੰ ਉੱਤਰਾਂ ਦੀ ਖੋਜਬੀਨ ਕਰਨ ਲਈ ਪ੍ਰੇਰਦੀਆਂ ਹਨ। ਮੇਰੇ ਅੰਦਰ ਜੀਉਣ, ਮੌਤ, ਅਮਰਤਾ ਅਤੇ ਅਰਥਾਂ ਦੇ ਵਿੱਖੇ ਪ੍ਰਸ਼ਨ ਪੈਦਾ ਹੁੰਦੇ ਹਨ।

ਗੁਰੂ ਸਾਈਂ ਬਾਬੇ ਦਾ ਗਿਆਨ

ਯੂਨੀਵਰਸਿਟੀ ਦੀ ਪੜ੍ਹਾਈ ਕਰਦੇ ਹੋਇਆਂ, ਇੰਜੀਨੀਅਰਿੰਗ ਦੀ ਸਿੱਖਿਆ ਦੇਣ ਵਾਲੇ ਪ੍ਰੋਫੈਸਰਾਂ ਵਿੱਚੋਂ ਇੱਕ ਬੰਗਲੌਰ ਵਿੱਚ ਰਹਿੰਦੇ ਹੋਏ ਗੁਰੂ ਸ੍ਰੀ ਸਾਈਂ ਬਾਬਾ ਦਾ ਭਗਤ ਸੀ ਅਤੇ ਉਸਨੇ ਮੈਨੂੰ ਉਸਦੇ ਵੱਲੋਂ ਲਿਖਤ ਬਹੁਤ ਸਾਰੀਆਂ ਪੁਸਤਕਾਂ ਪੜ੍ਹਨ ਲਈ ਦਿੱਤੀਆਂ, ਜਿੰਨ੍ਹਾਂ ਨੂੰ ਮੈਂ ਬੜੇ ਉਤਸ਼ਾਹ ਨਾਲ ਪੜ੍ਹਿਆ। ਇੱਥੇ ਉਨ੍ਹਾਂ ਦੀਆਂ ਪੁਸਤਕਾਂ ਵਿੱਚੋਂ ਇੱਕ ਅੰਸ਼ ਦਿੱਤਾ ਗਿਆ ਹੈ ਜਿਸ ਨੂੰ ਮੈਂ ਆਪਣੇ ਲਈ ਲਿਖਿਆ ਸੀ।

 “ਅਸਲ ਵਿੱਚ ਤੁਹਾਡਾ ਫਰਜ਼ ਕੀ ਬਣਦਾ ਹੈ?….ਸਭਨਾਂ ਤੋਂ ਪਹਿਲਾਂ ਆਪਣੇ ਮਾਪਿਆਂ ਨੂੰ ਪਿਆਰ ਕਰਨਾ ਅਤੇ ਉਨ੍ਹਾਂ ਦਾ ਆਦਰ ਅਤੇ ਸਤਿਕਾਰ ਕਰਨਾ।ਦੂਜਾ, ਸੱਚ ਬੋਲਣਾ ਅਤੇ ਚੰਗੇ ਕੰਮਾਂ ਨੂੰ ਕਰਦੇ ਹੋਇਆਂ ਜੀਉਣ ਬਤੀਤ ਕਰਨਾ।ਤੀਜਾ, ਜਦੋਂ ਵੀ ਤੁਹਾਡੇ ਕੋਲ ਥੋੜਾ ਸਮਾਂ ਬਚਦਾ ਹੈ, ਆਪਣੇ ਮਨ ਵਿੱਚ ਸਰੂਪ ਬਣਾਉਂਦੇ ਹੋਇਆ ਪ੍ਰਭੂ ਦੇ ਨਾਮ ਦਾ ਜਾਪ ਕਰਨਾ।ਚੌਥਾ, ਦੂਜਿਆਂ ਦੇ ਬਾਰੇ ਬੁਰਾ ਬੋਲਣਾ ਜਾਂ ਦੂਜਿਆਂ ਦੀਆਂ ਕਮਜ਼ੋਰੀਆਂ ਨੂੰ ਲੱਭਣ ਦੀ ਕੋਸ਼ਿਸ਼ ਨਾ ਕਰਨਾ।ਅਤੇ ਅਖੀਰ ਵਿੱਚ, ਕਿਸੇ ਵੀ ਰੂਪ ਵਿੱਚ ਦੂਜਿਆਂ ਨੂੰ ਦੁੱਖ ਨਹੀਂ ਪਹੁੰਚਾਉਣਾ।”

ਸੱਤਿਆ ਸਾਈਂ ਬਾਬਾ ਬੋਲਦੇ ਹਨ, 4, ਪੰਨਾ 348-349.

ਮੈਂ ਸਾਈਂ ਬਾਬਾ ਦੀਆਂ ਸਿੱਖਿਆਵਾਂ ਦਾ ਅਧਿਐਨ ਇਹ ਵੇਖਣ ਲਈ ਕੀਤਾ ਕਿ ਇਸ ਪਵਿੱਤਰ ਹਿੰਦੂ ਵਿਅਕਤੀ ਨੇ ਜੋ ਵੀ ਸਿੱਖਿਆ ਦਿੱਤੀ, ਉਹ ਬਹੁਤ ਚੰਗੀ ਸੀ। ਮੈਂ ਵੇਖਿਆ ਕਿ ਜੋ ਕੁੱਝ ਉਸਨੇ ਕਿਹਾ ਸੀ ਉਹ ਚੰਗਾ ਅਤੇ ਅਸਲ ਵਿੱਚ ਚੰਗਾ ਸੀ। ਇਹ ਉਹ ਉਪਦੇਸ਼ ਸਨ ਜਿਸ ਦੇ ਅਨੁਸਾਰ ਮੈਨੂੰ ਜੀਉਣਾ ਚਾਹੀਦਾ ਸੀ।

ਪਰ ਇਹ ਉਹ ਥਾਂਈਂ ਸੀ ਜਿੱਥੇ ਮੇਰੇ ਸਾਮ੍ਹਣੇ ਇੱਕ ਵੱਡੀ ਸਮੱਸਿਆ ਖੜ੍ਹੀ ਹੋ ਗਈ। ਇਹ ਸਮੱਸਿਆ ਉਪਦੇਸ਼ਾਂ ਵਿੱਚ ਨਹੀਂ ਸੀ, ਸਗੋਂ ਮੇਰੇ ਵਿੱਚ ਸੀ। ਕਿਉਂਕਿ ਜਦੋਂ ਮੈਂ ਉਨ੍ਹਾਂ ਨੂੰ ਆਪਣੇ ਜੀਉਣ ਉੱਤੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ, ਹਲਾਂਕਿ ਮੈਂ ਇਨ੍ਹਾਂ ਸਿੱਖਿਆਵਾਂ ਦੀ ਬਹੁਤ ਜਿਆਦਾ ਪ੍ਰਸ਼ੰਸਾ ਕਰਦਾ ਹਾਂ ਅਤੇ ਮੈਂ ਉਨ੍ਹਾਂ ਦੇ ਅਨੁਸਾਰ ਜੀਉਣ ਦੀ ਕਿੰਨੀ ਹੀ ਜਿਆਦਾ ਕੋਸ਼ਿਸ਼ ਕਿਉਂ ਨਾ ਕੀਤੀ ਹੋਵੇ, ਮੈਂ ਵੇਖਿਆ ਕਿ ਮੈਂ ਇਸ ਅਨੁਸਾਰ ਜੀਉਣ ਬਤੀਤ ਨਹੀਂ ਕਰ ਸੱਕਦਾ ਸੀ। ਮੈਂ ਇਨ੍ਹਾਂ ਚੰਗੇ ਆਦਰਸ਼ਾਂ ਦੀ ਪਾਲਣਾ ਕਰਨ ਵਿੱਚ ਲਗਾਤਾਰ ਅਸਫਲ ਹੋ ਰਿਹਾ ਸੀ।

ਇੰਝ ਜਾਪਦਾ ਸੀ ਕਿ ਮੈਨੂੰ ਦੋਵਾਂ ਵਿੱਚੋਂ ਇੱਕ ਰਾਹ ਚੁਣਨਾ ਸੀ। ਸੁਲੇਮਾਨ ਦੁਆਰਾ ਵਰਤਿਆ ਗਿਆ ਰਾਹ, ਜਿਸ ਦੇ ਪਿੱਛਾਂਹ ਆਮ ਤੌਰ ਤੇ ਸਾਰਾ ਸੰਸਾਰ ਚਲ ਰਿਹਾ ਹੈ, ਅਰਥਾਤ ਆਪਣੇ ਲਈ ਜੀਉਣ ਬਤੀਤ ਕਰਨਾ, ਆਪਣੇ ਲਈ ਅਰਥ ਨੂੰ ਪੈਦਾ ਕਰਨਾ, ਆਪਣੇ ਲਈ ਅਨੰਦ ਜਾਂ ਆਦਰਸ਼ਾਂ ਨੂੰ ਪੈਦਾ ਕਰਨਾ, ਜੋ ਕੁੱਝ ਮੈਂ ਚਾਹੁੰਦਾ ਸੀ ਉਹ ਮੈਨੂੰ ਹੀ ਚੁਣਨਾ ਸੀ। ਪਰ ਮੈਂ ਜਾਣਦਾ ਸੀ ਕਿ ਸੁਲੇਮਾਨ ਲਈ ਅੰਤ ਚੰਗਾ ਨਹੀਂ ਸੀ – ਅਤੇ ਨਾ ਹੀ ਜ਼ਿਆਦਾਤਰ ਲੋਕਾਂ ਨਾਲ ਜਿੰਨ੍ਹਾਂ ਨੂੰ ਮੈਂ ਇਸ ਰਾਹ ਉੱਤੇ ਚਲਦੇ ਹੋਇਆ ਵੇਖਿਆ ਸੀ। ਸੰਤੁਸ਼ਟੀ ਅਸਥਾਈ ਅਤੇ ਧੋਖਾ ਦੇਣ ਵਾਲੀ ਸੀ। ਸਾਈਂ ਬਾਬਾ ਨੇ ਜਿਸ ਰਾਹ ਨੂੰ ਪੇਸ਼ ਕੀਤਾ ਹੈ ਉਹ ਵੀ ਅਸੰਭਵ ਹੈ, ਹੋ ਸੱਕਦਾ ਹੈ ਉਸ ਵਰਗੇ ਗੁਰੂ ਲਈ ਅਜਿਹਾ ਨਹੀਂ ਹੋਵੇਗਾ, ਪਰ ਮੇਰੇ ਵਰਗੇ ‘ਆਮ’ ਵਿਅਕਤੀ ਲਈ ਤਾਂ ਇਹ ਅਸੰਭਵ ਸੀ। ਇਹਨਾਂ ਆਦਰਸ਼ਾਂ ਦੇ ਪਿੱਛਾਂਹ ਲਗਾਤਾਰ ਚੱਲਦੇ ਰਹਿਣੇ ਨਾਲ ਮੈਂ ਆਜ਼ਾਦੀ ਪ੍ਰਾਪਤ ਨਹੀਂ ਕਰ ਸਕਿਆ – ਇਹ ਗੁਲਾਮੀ ਸੀ।

ਖੁਸ਼ਖ਼ਬਰੀ – ਇਸ ਉੱਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ

ਮੇਰੇ ਅਧਿਐਨ ਅਤੇ ਖੋਜ ਵਿੱਚ ਮੈਂ ਯਿਸੂ (ਯਿਸੂ ਸਤਿਸੰਗ) ਦੀਆਂ ਸਿੱਖਿਆਵਾਂ ਅਤੇ ਉਪਦੇਸ਼ਾਂ ਨੂੰ ਪੜ੍ਹਿਆ ਜਿਵੇਂ ਬਾਈਬਲ ਵਿੱਚ ਦਿੱਤੀਆਂ ਖੁਸ਼ਖ਼ਬਰੀ ਦੀ ਪੋਥੀਆਂ ਅਰਥਾਤ ਇੰਜੀਲਾਂ (ਵੇਦ ਪੁਸਤਕ) ਵਿੱਚ ਦੱਸਿਆ ਗਿਆ ਹੈ। ਯਿਸੂ ਦੇ ਹੇਠਾਂ ਦਿੱਤੇ ਬਿਆਨ ਨੇ ਮੇਰੇ ਦਿਲ ਨੂੰ ਆਪਣੇ ਵੱਲ ਖਿੱਚ ਲਿਆ।

“… ਮੈਂ ਇਸ ਲਈ ਆਇਆ ਭਈ ਉਨ੍ਹਾਂ ਨੂੰ ਜੀਉਣ ਮਿਲੇ ਸਗੋਂ ਚੋਖਾ ਮਿਲੇ।”

ਯੂਹੰਨਾ 10:10

28ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ 29ਮੇਰਾ ਜੂਲਾ ਆਪਣੇ ਉੱਤੇ ਲੈ ਲਵੋ ਅਤੇ ਮੈਥੋਂ ਸਿੱਖੋ ਕਿਉਂ ਜੋ ਮੈਂ ਕੋਮਲ ਅਤੇ ਮਨ ਦਾ ਗ਼ਰੀਬ ਹਾਂ ਅਤੇ ਤੁਸੀਂ ਆਪਣਿਆਂ ਜੀਆਂ ਵਿੱਚ ਅਰਾਮ ਪਾਓਗੇ 30ਕਿਉਂ ਜੋ ਮੇਰਾ ਜੂਲਾ ਹੌਲਾ ਅਤੇ ਮੇਰਾ ਭਾਰ ਹਲਕਾ ਹੈ।।

ਮੱਤੀ 11:28-30

ਮੈਨੂੰ ਸਮਝ ਆ ਗਈ, ਕਿ ਇੱਥੇ ਮੇਰੇ ਲਈ ਇੱਕ ਉੱਤਰ ਸੀ ਜਿਹੜਾ ਹੋਰ ਰਾਹਾਂ ਦੇ ਵਿਅਰਥ ਨੂੰ ਵਿਖਾ ਰਿਹਾ ਸੀ। ਕਿਉਂਕਿ ਕੁਲ ਮਿਲਾ ਕੇ, ਖੁਸ਼ਖ਼ਬਰੀ  ਦਾ ਅਸਲ ਅਰਥ ‘ਚੰਗੀ ਖ਼ਬਰ’ ਸੀ। ਕੀ ਖੁਸ਼ਖ਼ਬਰੀ ਅਸਲ ਵਿੱਚ ਚੰਗੀ ਖ਼ਬਰ ਸੀ? ਇਸ ਦਾ ਜਵਾਬ ਦੇਣ ਲਈ ਮੈਨੂੰ ਇੰਜੀਲ ਦੇ ਬਾਰੇ ਇੱਕ ਸੂਝ-ਬੂਝ ਨਾਲ ਭਰੀ ਸਮਝ ਵਿਕਸਤ ਕਰਨ ਦੀ ਲੋੜ ਸੀ। ਮੈਨੂੰ ਖੁਸ਼ਖਬਰੀ ਬਾਰੇ ਬੇਲੋੜੀ ਆਲੋਚਨਾ ਤੋਂ ਪਰੇ ਰਹਿੰਦੇ ਹੋਇਆ ਆਲੋਚਨਾਤਮਕ ਤੌਰ ‘ਤੇ ਸੋਚਣ ਦੀ ਲੋੜ ਸੀ।

ਸਾਨੂੰ ਇਹ ਸੋਚ ਵੇਖਣ ਨੂੰ ਮਿਲਦੀ ਹੈ ਕਿ ਜਦੋਂ ਇੱਕ ਵਿਅਕਤੀ ਇੱਕ ਯਾਤਰਾ ਨੂੰ ਅਰੰਭ ਕਰਦਾ ਹੈ, ਜਿਸ ਵਿੱਚ ਉਹ ਕਦੇ ਵੀ ਆਪਣੀ ਮੰਜ਼ਲ ਤੇ ਨਹੀਂ ਪਹੁੰਚਦਾ, ਪਰ ਮੈਂ ਨਿਸ਼ਚਤ ਤੌਰ ਤੇ ਪਤਾ ਲਗਾਇਆ ਹੈ ਕਿ ਖੁਸ਼ਖ਼ਬਰੀ ਇਨ੍ਹਾਂ ਵਿਸ਼ਿਆਂ ਦੇ ਉੱਤਰਾਂ ਨੂੰ ਦਿੰਦੀ ਹੈ। ਇਸਦਾ ਪੂਰਾ ਉਦੇਸ਼ ਲੋਕਾਂ ਨੂੰ – ਇੱਕ ਸੰਪੂਰਨ ਜੀਵਨ, ਮੌਤ, ਸਦੀਵਤਾ, ਅਤੇ ਵਿਹਾਰਕ ਚਿੰਤਾਵਾਂ ਜਿਵੇਂ ਕਿ ਸਾਡੇ ਪਰਿਵਾਰਕ ਸੰਬੰਧਾਂ ਵਿੱਚ ਪਿਆਰ, ਦੋਸ਼, ਡਰ ਅਤੇ ਮੁਆਫੀ ਨੂੰ ਸੰਬੋਧਿਤ ਕਰਨਾ ਹੈ। ਖੁਸ਼ਖ਼ਬਰੀ ਦਾ ਦਾਅਵਾ ਇਹ ਹੈ ਕਿ ਇਹ ਅਜਿਹੀ ਨੀਂਹ ਹੈ ਜਿਸ ਦੇ ਉੱਤੇ ਅਸੀਂ ਆਪਣੇ ਜੀਵਨ ਦੀ ਉਸਾਰੀ ਕਰ ਸੱਕਦੇ ਹਾਂ। ਹੋ ਸੱਕਦਾ ਹੈ ਕਿ ਇੱਕ ਵਿਅਕਤੀ ਸ਼ਾਇਦ ਖੁਸ਼ਖ਼ਬਰੀ ਵਿੱਚ ਦਿੱਤੇ ਗਏ ਜਵਾਬਾਂ ਨੂੰ ਪਸੰਦ ਨਾ ਕਰੇ, ਇੱਕ ਵਿਅਕਤੀ ਇਸਦੇ ਨਾਲ ਸਹਿਮਤ ਨਹੀਂ ਹੋ ਸੱਕਦਾ ਜਾਂ ਇਸ ਉੱਤੇ ਵਿਸ਼ਵਾਸ ਨਹੀਂ ਕਰ ਸੱਕਦਾ, ਪਰ ਐਨਾ ਹੋਣ ਤੇ ਵੀ ਇਹ ਸਾਰੇ ਮਨੁੱਖੀ ਪ੍ਰਸ਼ਨਾਂ ਦਾ ਉੱਤਰਾਂ ਨੂੰ ਦਿੰਦੀ ਹੈ, ਸਿੱਟੇ ਵੱਜੋਂ ਲੋਕਾਂ ਲਈ ਇਹ ਮੂਰਖਤਾ ਦੀ ਗੱਲ ਹੋਵੇਗੀ ਕਿ ਇਸ ਤੋਂ ਅਣਜਾਣ ਰਿਹਾ ਜਾਵੇ।

ਮੈਂਨੂੰ ਨਾਲ ਹੀ ਇਹ ਪਤਾ ਲੱਗਾ ਗਿਆ ਕਿ ਖੁਸ਼ਖਬਰੀ ਨੇ ਮੈਨੂੰ ਉਸੇ ਸਮੇਂ ਬਹੁਤ ਜਿਆਦਾ ਪਰੇਸ਼ਾਨ ਵੀ ਕਰ ਦਿੱਤਾ ਸੀ। ਅਜਿਹੇ ਸਮੇਂ ਵਿੱਚ ਜਦੋਂ ਬਹੁਤ ਜ਼ਿਆਦਾ ਚੀਜ਼ਾਂ ਸਾਨੂੰ ਆਰਾਮ ਨਾਲ ਜੀਵਨ ਬਤੀਤ ਕਰਨ ਭਰਮਾਉਂਦੀਆਂ ਹਨ, ਖੁਸ਼ਖ਼ਬਰੀ ਨੇ ਮੇਰੇ ਦਿਲ, ਦਿਮਾਗ, ਆਤਮਾ ਅਤੇ ਤਾਕਤ ਨੂੰ ਚੁਣੌਤੀ ਦਿੱਤੀ ਕਿ ਹਾਲਾਂਕਿ ਇਹ ਜੀਉਣ ਦੀ ਪੇਸ਼ਕਸ਼ ਕਰਦੀ ਹੈ, ਪਰ ਇਹ ਅਸਾਨ ਜਿਹੇ ਜੀਵਨ ਦੀ ਪੇਸ਼ਕਸ਼ ਨਹੀਂ ਕਰਦੀ ਸੀ।

ਜਦੋਂ ਤੋਂ ਮੈਂ ਖੁਸ਼ਖਬਰੀ ਦੇ ਪਿਛਾਂਹ ਚਲਣ ਲਈ ਆਪਣੀ ਯਾਤਰਾ ਦਾ ਅਰੰਭ ਕੀਤਾ ਹੈ, ਮੈਨੂੰ ਕੰਮ ਕਰਨ ਲਈ ਅਤੇ ਪੂਰੇ ਭਾਰਤ ਅਤੇ ਇਥੋਂ ਤੀਕੁਰ ਕਿ ਨੇਪਾਲ ਦੀ ਯਾਤਰਾ ਕਰਨ ਦਾ ਵੀ ਮੌਕਾ ਮਿਲਿਆ ਹੈ। ਜੰਗਲਾਤ ਮਹਿੰਕਮੇ ਸੰਬੰਧਿਤ ਮੇਰੀ ਇੰਜੀਨੀਅਰਿੰਗ ਦੀ ਪੜ੍ਹਾਈ ਮੈਨੂੰ ਕਈ ਥਾਵਾਂ ਤੇ, ਕਈ ਸਾਥੀਆਂ ਦੇ ਨਾਲ ਲੈ ਗਈ। ਇਸ ਪਿੱਠਭੂਮੀ ਵਿੱਚ ਮੈਂ ਗੱਲਾਂ ਕਰਨ ਦੇ ਯੋਗ ਹੋ ਗਿਆ ਸੀ ਅਤੇ ਮੈਂ ਇਸਦੇ ਬਾਰੇ ਹੋਰ ਵਧੇਰੇ ਸਮਝ ਪ੍ਰਾਪਤ ਕੀਤੀ ਹੈ ਕਿ ਖੁਸ਼ਖ਼ਬਰੀ ਵੇਦ ਸੰਬੰਧੀ ਸੰਦਰਭ ਵਿੱਚ ਕਿੰਨੀ ਜਿਆਦਾ ਢੁੰਕਵੀਂ, ਸੱਚੀ ਅਤੇ ਅਰਥ ਦੇਣ ਵਾਲੀ ਹੈ। ਮੈਂ ਆਸ ਕਰਦਾ ਹਾਂ ਜਦੋਂ ਤੁਸੀਂ ਖੁਸ਼ਖਬਰੀ ਦੇ ਉੱਤੇ ਧਿਆਨ ਦਿੰਦੇ ਹੋ ਤਾਂ ਤੁਸੀ ਵੀ ਅਜਿਹਾ ਹੀ ਪ੍ਰਾਪਤ ਕਰੋ।

ਜੇ ਧਾਰਣਾਵਾਂ ਦੀ ਭਿੰਨਤਾ ਨੂੰ ਚੰਗੀ ਤਰ੍ਹਾਂ ਨਹੀਂ ਸਮਝਿਆ ਜਾਂਦਾ ਤਾਂ ਸੰਬੰਧਿਤ ਧਾਰਣਾਵਾਂ ਉਲਝਣਾਂ ਦਾ ਕਾਰਨ ਬਣ ਸੱਕਦੀਆਂ ਹਨ। ਦੱਖਣੀ ਏਸ਼ੀਆਈ ਭਾਸ਼ਾਵਾਂ ਇਸ ਦੀ ਇੱਕ ਚੰਗੀ ਮਿਸਾਲ ਦਿੰਦੀਆਂ ਹਨ।

ਬਹੁਤ ਸਾਰੇ ਪੱਛਮੀ ਲੋਕ ਹਿੰਦੀ (ਭਾਸ਼ਾ) ਅਤੇ ਹਿੰਦੂ (ਧਰਮ ਜਾਂ ਧਾਰਮਿਕ ਜੀਵਨ ਨੂੰ ਜੀਉਣ ਦੇ ਢੰਗ ਨੂੰ) ਵਿੱਚ ਕਿਸੇ ਭਿੰਨਤਾ ਨੂੰ ਨਹੀਂ ਵੇਖਦੇ ਹਨ। ਇਹ ਸ਼ਬਦ ਇੱਕੋ ਜਿਹੇ ਲੱਗਦੇ ਹਨ ਅਤੇ ਕਿਉਂਕਿ ‘ਦੋਵੇਂ ਭਾਰਤ ਤੋਂ ਆਏ ਹਨ’ ਸਿੱਟੇ ਵਜੋਂ ਉਹ ਮਹਿਸੂਸ ਕਰਦੇ ਹਨ ਕਿ ਉਹ ਇੱਕੋ ਜਿਹੇ ਹਨ। ਤੁਸੀਂ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਕਿ ‘ਉਹ ਵਿਅਕਤੀ ਹਿੰਦੂ ਬੋਲਦਾ ਹੈ’ ਅਤੇ ‘ਉਹ ਔਰਤ ਹਿੰਦੀ ਹੈ’, ਜਿਹੜੇ ਸ਼ਬਦਾਂ ਦੀ ਗਲਤਫਹਿਮੀ ਨੂੰ ਦਰਸਾਉਂਦੇ ਹਨ।

ਕੁੱਝ ਪੱਛਮੀ ਲੋਕ ਇਹ ਵੀ ਨਹੀਂ ਜਾਣਦੇ ਕਿ ਦੱਖਣੀ ਏਸ਼ੀਆ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਅਕਸਰ ਇੰਝ ਮੰਨਿਆ ਜਾਂਦਾ ਹੈ ਕਿ ਹਰ ਕੋਈ ‘ਉੱਥੇ’ ਹਿੰਦੀ (ਜਾਂ ਹਿੰਦੂ) ਬੋਲਦਾ ਹੈ। ਉਹ ਇਸ ਗੱਲ ਦੀ ਕਦਰ ਨਹੀਂ ਕਰਦੇ ਕਿ ਲੱਖਾਂ ਲੋਕ ਮਲਿਆਲਮ, ਤਾਮਿਲ, ਤੇਲਗੂ, ਓਡੀਆ, ਮਰਾਠੀ, ਬੰਗਾਲੀ, ਗੁਜਰਾਤੀ, ਕੰਨੜ, ਪੰਜਾਬੀ, ਨੇਪਾਲੀ ਵਰਗੀਆਂ ਵੱਖੋ ਵੱਖਰੀਆਂ ਭਾਸ਼ਾਵਾਂ ਨੂੰ ਬੋਲਦੇ ਹਨ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹਿੰਦੀ ਹਿੰਦੂ ਧਰਮ ਤੋਂ ਪ੍ਰਭਾਵਿਤ ਹੈ ਅਤੇ ਹਿੰਦੂ ਧਾਰਣਾਵਾਂ ਅਕਸਰ ਹਿੰਦੀ ਵਿੱਚ ਪਰਗਟ ਕੀਤੀਆਂ ਜਾਂਦੀਆਂ ਹਨ। ਹਾਲਾਂਕਿ, ਬਹੁਤ ਸਾਰੇ ਅਜਿਹੇ ਹਿੰਦੀ ਭਾਸ਼ੀ ਲੋਕ ਹਨ ਜਿਹੜੇ ਹਿੰਦੂ ਨਹੀਂ ਹਨ। ਇਸੇ ਤਰ੍ਹਾਂ, ਹਿੰਦੂ ਸ਼ਰਧਾਲੂ ਹੋਰ ਭਾਸ਼ਾਵਾਂ (ਤਾਮਿਲ, ਮਲਿਆਲਮ, ਆਦਿ) ਵਿੱਚ ਵੀ ਪ੍ਰਰਾਥਨਾ ਅਤੇ ਪੂਜਾ ਕਰਦੇ ਹਨ। ਇਹ ਦੋਵਾਂ ਦੀਆਂ ਇੱਕ ਦੂਏ ਦੀਆਂ ਪਰਤਾਂ ਹਨ ਅਤੇ ਇੱਕ ਦੂਏ ਨੂੰ ਪ੍ਰਭਾਵਤ ਕਰਦੇ ਹਨ – ਹਾਲਾਂਕਿ ਇਹ ਇੱਕੋ ਨਹੀਂ ਹਨ।

ਦੱਖਣੀ ਏਸ਼ੀਆਈ ਭਾਸ਼ਾ ਦੀਆਂ ਲਿਪੀਆਂ

ਹਾਲਾਂਕਿ ਇਹ ਭਾਸ਼ਾਵਾਂ ਇੱਕ ਦੂਏ ਤੋਂ ਵੱਖਰੀਆਂ ਹਨ, ਉਹ ਆਪਣੇ ਇਤਿਹਾਸ ਦੇ ਕਾਰਨ ਏਕਤਾ ਵਿੱਚ ਮਿਲੀਆਂ ਹਨ। ਦੱਖਣੀ ਏਸ਼ੀਆ ਵਿੱਚ ਮਿਲਣ ਵਾਲੀਆਂ ਲਿਖਣ ਦੀਆਂ ਸਾਰੀਆਂ ਕਿਸਮਾਂ ਬ੍ਰਾਹਮੀ ਲਿਪੀ ਤੋਂ ਆਈਆਂ ਸਨ। ਉਹ ਈਸਾ ਪੂਰਵ ਪਹਿਲੇ ਹਜ਼ਾਰ ਸਾਲ ਦੇ ਵਿੱਚਕਾਰ ਪਰਾਚੀਨ ਫੋਨੀਸ਼ੀਅਨ (= ਪਾਲੀਓ-ਇਬਰਾਨੀ) ਤੋਂ ਨਿਕਲੀ ਸੀ।

This image has an empty alt attribute; its file name is Paleo-Hebrew_seal.jpg
ਫੋਨੀਸ਼ੀਅਨ ਲਿਪੀ (= ਪਾਲੀਓ-ਇਬਰਾਨੀ) ਪੁਰਾਣੀ ਮੋਹਰਾਂ ‘ਤੇ ਲਿਖੀ ਹੋਈ ਹੈ।

ਇਸਦਾ ਸਾਫ਼-ਸਾਫ਼ ਪਤਾ ਨਹੀਂ ਚਲਦਾ ਹੈ ਕਿ ਇਹ ਲਿਪੀ ਦੱਖਣੀ ਏਸ਼ੀਆ ਵਿੱਚ ਕਿਵੇਂ ਆਈ, ਹਾਲਾਂਕਿ ਏਸ਼ੀਆ ਵਿੱਚ ਇਬਰਾਨੀ ਲੋਕਾਂ ਦੀ ਗ਼ੁਲਾਮੀ ਉੱਤੇ ਆਧਾਰਤ ਇੱਕ ਪ੍ਰਮੁੱਖ ਸਿਧਾਂਤ ਦਲੀਲ ਦਿੰਦਾ ਹੈ। ਬ੍ਰਾਹਮੀ ਲਿਪੀ ਨੂੰ ਦੋ ਮੁੱਖ ਸਮੂਹਾਂ ਵਿੱਚ ਵੰਡਿਆ ਗਿਆ ਹੈ: ਉੱਤਰੀ ਅਤੇ ਦੱਖਣੀ ਬ੍ਰਾਹਮੀ ਲਿਪੀ। ਉੱਤਰੀ ਬ੍ਰਾਹਮੀ ਲਿਪੀ ਦੇਵਨਾਗਰੀ ਅਤੇ ਨੰਦੀਨਗਰੀ ਵਿੱਚ ਵਿਕਸਤ ਹੋਈ ਜਿਹੜੀ ਸੰਸਕ੍ਰਿਤ ਅਤੇ ਉੱਤਰੀ ਭਾਰਤ (ਹਿੰਦੀ, ਮਰਾਠੀ, ਗੁਜਰਾਤੀ, ਬੰਗਾਲੀ, ਨੇਪਾਲੀ, ਪੰਜਾਬੀ) ਦੀ ਭਾਸ਼ਾ ਬਣ ਗਈ। ਦ੍ਰਵਿੜ ਭਾਸ਼ਾਵਾਂ ਨੇ ਦੱਖਣੀ ਬ੍ਰਾਹਮੀ ਲਿਪੀ ਨੂੰ ਅਪਨਾਇਆ, ਜਿਹੜੀ ਅੱਜ ਮੁੱਖ ਤੌਰ ਤੇ ਤਾਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਵਿੱਚ ਸੁਣਾਈ ਦਿੰਦੀ ਹੈ।

ਇਸਾਈ ਅਤੇ ਖੁਸ਼ਖ਼ਬਰੀ ਇੱਕੋ ਜਿਹੇ ਨਹੀਂ ਹਨ

ਜਿਵੇਂ ਕਿ ਹਿੰਦੀ ਅਤੇ ਹਿੰਦੂ ਨੇ ਇੱਕ ਦੂਜੇ ਨੂੰ ਪ੍ਰਭਾਵਤ ਕੀਤਾ ਹੈ, ਪਰ ਉਹ ਇੱਕੋ ਨਹੀਂ ਹਨ, ਠੀਕ ਉਸੇ ਤਰ੍ਹਾਂ ਖੁਸ਼ਖ਼ਬਰੀ ਅਤੇ ਇਸਾਈ ਧਰਮ ਇੱਕੋ ਜਿਹੇ ਨਹੀਂ ਹਨ। ਇਸਾਈ ਧਰਮ ਇੱਕ ਸੰਦੇਸ਼ ਦੀ ਵੱਲ ਸਭਿਆਚਾਰਕ ਉੱਤਰ ਹੈ। ਇਸ ਲਈ, ਇਸ ਵਿੱਚ ਰੀਤੀ-ਰਿਵਾਜ, ਵਿਸ਼ਵਾਸ ਅਤੇ ਪ੍ਰਥਾਵਾਂ ਮਿਲਦੀਆਂ ਹਨ ਜਦੋਂ ਕਿ ਉਹ ਖੁਸ਼ਖ਼ਬਰੀ ਦੇ ਵਿੱਚ ਨਹੀਂ ਹਨ। ਉਦਾਹਰਣ ਵਜੋਂ, ਈਸਟਰ ਅਤੇ ਕ੍ਰਿਸਮਸ ਦੇ ਮਸ਼ਹੂਰ ਤਿਉਹਾਰਾਂ ਨੂੰ ਵੇਖੋ, ਜਿਹੜੇ ਸ਼ਾਇਦ ਇਸਾਈ ਧਰਮ ਨੂੰ ਸਭਨਾਂ ਤੋਂ ਵੱਧ ਦਰਸਾਉਂਦੇ ਹਨ। ਇਹ ਤਿਉਹਾਰ ਯਿਸੂ ਮਸੀਹ ਦੇ ਜਨਮ, ਮੌਤ ਅਤੇ ਜੀ ਉੱਠਣ ਅਤੇ ਖੁਸ਼ਖਬਰੀ ਵਿੱਚ ਪਰਗਟ ਹੋਏ ਪਰਮੇਸ਼ੁਰ ਦੇ ਦੇਹਧਾਰੀ ਨੂੰ ਯਾਦ ਕਰਦੇ ਹਨ। ਪਰ ਇਨ੍ਹਾਂ ਵਿੱਚੋਂ ਕਿਤੇ ਵੀ ਤੁਹਾਨੂੰ ਖੁਸ਼ਖ਼ਬਰੀ ਦਾ ਸੰਦੇਸ਼ ਨਹੀਂ ਮਿਲਦਾ ਹੈ ਅਤੇ ਨਾ ਹੀ ਵੇਦ ਪੁਸਤਕ (ਬਾਈਬਲ) ਇਨ੍ਹਾਂ ਤਿਉਹਾਰਾਂ ਦਾ ਕੋਈ ਹਵਾਲਾ ਦਿੰਦੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਮਨਾਉਣ ਦਾ ਹੁਕਮ ਦਿੰਦੀ ਹੈ। ਖੁਸ਼ਖ਼ਬਰੀ ਅਤੇ ਇਸਾਈ ਧਰਮ ਦਾ ਭਾਵੇਂ ਇੱਕ ਦੂਏ ਦੇ ਨਾਲ ਸੰਬੰਧ ਹੈ, ਪਰ ਉਹ ਇੱਕੋ ਜਿਹੇ ਨਹੀਂ ਹਨ। ਅਸਲ ਵਿੱਚ, ਪੂਰੀ ਬਾਈਬਲ (ਵੇਦ ਪੁਸਤਕ) ਵਿੱਚ ਸਿਰਫ਼ ਤਿੰਨ ਵਾਰ ਸ਼ਬਦ ‘ਮਸੀਹੀ’ ਅਰਥਾਤ ਕ੍ਰਿਸਚੀਅਨ ਆਇਆ ਹੈ ਜਾਂ ਦੂਜੇ ਸ਼ਬਦਾਂ ਵਿੱਚ, ਸ਼ਬਦ ਇਸਾਈ ਦਾ ਜ਼ਿਕਰ ਮਿਲਦਾ ਹੈ।

ਜਿਵੇਂ ਲਿਪੀ ਨੂੰ ਵਿਕਸਤ ਕਰਨ ਲਈ ਦੱਖਣੀ ਏਸ਼ੀਆਈ ਭਾਸ਼ਾਵਾਂ ਦਾ ਲੰਮਾ ਅਤੇ ਗੁੰਝਲਦਾਰ ਇਤਿਹਾਸ ਰਿਹਾ ਹੈ, ਠੀਕ ਉਸੇ ਤਰ੍ਹਾਂ ਖੁਸ਼ਖ਼ਬਰੀ ਇਸਾਈ ਧਰਮ ਤੋਂ ਬਹੁਤ ਜਿਆਦਾ ਪੁਰਾਣੀ ਹੈ। ਖੁਸ਼ਖਬਰੀ ਦਾ ਸੰਦੇਸ਼ ਮਨੁੱਖੀ ਇਤਿਹਾਸ ਦੇ ਅਰੰਭ ਵਿੱਚ ਹੀ ਮੁਨਾਦੀ ਕਰ ਦਿੱਤਾ ਗਿਆ ਸੀ, ਸਿੱਟੇ ਵੱਜੋਂ ਇਹ ਰਿਗ ਵੇਦ ਦੇ ਸਭਨਾਂ ਤੋਂ ਪੁਰਾਣੇ ਹਿੱਸਿਆਂ ਵਿੱਚ ਵੀ ਵੇਖਿਆ ਜਾਂਦਾ ਹੈ। ਇਸਨੂੰ ਅਬਰਾਹਾਮ ਦੁਆਰਾ 4000 ਸਾਲ ਪਹਿਲਾਂ ਸਥਾਪਿਤ ਕੀਤਾ ਗਿਆ ਸੀ, ਜਿਸ ਦੇ ਉੱਤਰਾਧਿਕਾਰੀ (ਅ)ਬਰਾਹਮਿਕ ਲਿਪੀ ਨੂੰ ਦੱਖਣੀ ਏਸ਼ੀਆ ਲੈ ਆਏ। ਜਿਵੇਂ ਕਿ ਦੱਖਣੀ ਏਸ਼ੀਆਈ ਭਾਸ਼ਾਵਾਂ ਦੇ ਨਾਲ ਮਿਲਦਾ ਹੈ, ਖੁਸ਼ਖਬਰੀ ਦਾ ਵੇਰਵਾ ਵੱਖੋ ਵੱਖਰੀਆਂ ਲਿਪੀਆਂ ਵਿੱਚ ਫੈਲਿਆ ਜਿਹੜੀਆਂ ਆਈਆਂ ਅਤੇ ਖ਼ਤਮ ਹੋ ਗਈਆਂ, ਅਤੇ ਵੱਡੇ ਵੱਡੇ ਸਮਰਾਜ ਆਏ ਅਤੇ ਖ਼ਤਮ ਹੋ ਗਏ। ਪਰ ਅਰੰਭ ਤੋਂ ਹੀ, ਇਸਦਾ ਦਾਇਰਾ ਸਾਰੇ ਦੇਸ਼ਾਂ ਦੇ ਲੋਕਾਂ ਲਈ ਸੀ, ਭਾਵੇਂ ਉਨ੍ਹਾਂ ਦੀ ਸੰਸਕ੍ਰਿਤੀ, ਭਾਸ਼ਾ, ਲਿੰਗ, ਜਾਤ ਜਾਂ ਸਮਾਜਕ ਰੁਤਬਾ ਕੋਈ ਵੀ ਕਿਉਂ ਨਾ ਹੋਵੇ। ਖੁਸ਼ਖ਼ਬਰੀ ਇੱਕ ਪ੍ਰੇਮ ਕਹਾਣੀ ਹੈ ਜਿਹੜੀ ਇੱਕ ਵਿਆਹ ਦੇ ਨਾਲ ਸਮਾਪਤ ਹੁੰਦੀ ਹੈ।

ਖੁਸ਼ਖਬਰੀ ਕੀ ਹੈ?

ਇਹ ਵੈਬਸਾਈਟ ਖੁਸ਼ਖਬਰੀ  ਦੇ ਬਾਰੇ ਵਿੱਚ ਹੈ ਨਾ ਕਿ ਇਸਾਈ ਧਰਮ ਦੇ ਬਾਰੇ ਨਹੀਂ। ਅਸਲ ਵਿੱਚ ਖੁਸ਼ਖਬਰੀ ਦਾ ਬਿਆਨ ਕਰਨ ਲਈ ਵਰਤੇ ਜਾਣ ਵਾਲੇ ਸ਼ਬਦ ਇੰਜੀਲ ਜਾਂ ਰਾਹ ਅਤੇ ਸਿੱਧਾ ਰਾਹ (ਧਰਮ ਦੇ ਬਾਰੇ ਸੋਚੋ) ਹੈ। ਜਿਹੜੇ ਖੁਸ਼ਖਬਰੀ ਦੇ ਪਿਛਾਂਹ ਚਲਦੇ ਹਨ ਉਨ੍ਹਾਂ ਨੂੰ ਵਿਸ਼ਵਾਸੀ, ਚੇਲੇ (ਸੋਚੋ ਕਿ ਭਗਤ ਕਿਹਾ ਜਾ ਰਿਹਾ ਹੈ) ਕਿਹਾ ਜਾਂਦਾ ਹੈ। ਖੁਸ਼ਖਬਰੀ ਦਾ ਕੇਂਦਰੀ ਵਿਚਾਰ ਇੱਕ ਵਿਅਕਤੀ ਹੈ, ਯਿਸੂ ਨਾਸਰਤ, ਪਰਮੇਸ਼ੁਰ ਦਾ ਦੇਹਧਾਰੀ, ਗੁਰੂ, ਜਿਸਨੇ ਮੈਨੂੰ ਅਤੇ ਤੁਹਾਨੂੰ ਭਗਤੀ ਨੂੰ ਵਿਖਾਇਆ। ਉਸ ਦੇ ਆਉਣ ਦੀ ਯੋਜਨਾ ਸਮੇਂ ਦੇ ਅਰੰਭ ਵਿੱਚ ਹੀ ਕਰ ਲਈ ਗਈ ਸੀ। ਇਹ ਸਮਝਣ ਯੋਗ ਵਿਸ਼ਾ ਹੈ, ਭਾਵੇਂ ਕੋਈ ਵਿਅਕਤੀ ਹਿੰਦੂ, ਮੁਸਲਮਾਨ, ਇਸਾਈ, ਸਿੱਖ, ਜਾਂ ਕਿਸੇ ਹੋਰ ਧਰਮ ਦਾ ਹੀ ਕਿਉਂ ਨਾ ਹੋਵੇ – ਜਾਂ ਉਹ ਨਾਸਤਿਕ ਹੀ ਕਿਉਂ ਨਾ ਹੋਵੇ।

ਜੇ ਤੁਸੀਂ ਜੀਵਨ ਬਾਰੇ ਹੈਰਾਨ ਹੁੰਦੇ ਹੋ, ਪਾਪ ਅਤੇ ਮੌਤ ਤੋਂ ਅਜ਼ਾਦੀ ਚਾਹੁੰਦੇ ਹੋ, ਅਤੇ ਖੁਸ਼ਖਬਰੀ ਦੇ ਵਿਸਿਆਂ ਬਾਰੇ, ਪਰਮੇਸ਼ੁਰ ਨਾਲ ਸੰਬੰਧ ਬਣਾਉਣ ਬਾਰੇ, ਤਾਂ ਇਹ ਵੈਬਸਾਈਟ ਤੁਹਾਡੇ ਲਈ ਹੈ। ਇਸਾਈ ਧਰਮ ਦੇ ਸਭਿਆਚਾਰ ਨੂੰ ਇੱਕ ਪਾਸੇ ਰੱਖਦੇ ਹੋਇਆਂ, ਤੁਸੀਂ ਵੇਖੋਗੇ ਕਿ ਖੁਸ਼ਖਬਰੀ ਬਹੁਤ ਜਿਆਤਾ ਰੋਮਾਂਚ ਨਾਲ ਭਰੀ ਹੋਈ ਅਤੇ ਸੰਤੁਸ਼ਟੀ ਦੇਣ ਵਾਲੀ ਹੈ। ਤੁਸੀਂ ਇਸਨੂੰ ਹੇਠ ਲਿਖੀਆਂ ਦੱਖਣੀ ਏਸ਼ੀਆਈ ਭਾਸ਼ਾਵਾਂ ਵਿੱਚ ਵੇਖ ਸੱਕਦੇ ਹੋ: ਅੰਗਰੇਜ਼ੀ, ਹਿੰਦੀ, ਰੋਮਨਨਾਗਰੀ, ਬੰਗਾਲੀ, ਮਰਾਠੀ, ਗੁਜਰਾਤੀ, ਪੰਜਾਬੀ, ਨੇਪਾਲੀ, ਕੰਨੜ, ਤਾਮਿਲ, ਤੇਲਗੂ, ਮਲਿਆਲਮ।

ਸੰਸਾਰ ਦੇ ਸਾਰੇ ਸਭਿਆਚਾਰਾਂ ਵਿੱਚ ਵਿਆਹ ਨੂੰ ਇਸ਼ੁਰੀ ਨਜ਼ਰੀਏ ਤੋਂ ਕਿਉਂ ਵੇਖਿਆ ਜਾਂਦਾ ਹੈ? ਵਿਆਹ ਨੂੰ ਇੱਕ ਪਵਿੱਤਰ ਰਿਵਾਜ਼ ਕਿਉਂ ਮੰਨਿਆ ਜਾਂਦਾ ਹੈ? ਹੋ ਸੱਕਦਾ ਹੈ ਕਿ ਪਰਮੇਸ਼ੁਰ ਨੇ ਵਿਆਹ ਬਣਾਇਆ ਹੋਵੇ, ਅਤੇ ਵਿਆਹ ਸਾਨੂੰ ਇੱਕ ਡੂੰਘੀ ਹਕੀਕਤ ਨੂੰ ਵੇਖਣ ਲਈ ਇੱਕ ਤਸਵੀਰ ਦੇ ਰੂਪ ਵਿੱਚ ਨਿਸ਼ਾਨ ਦਿੰਦਾ ਹੈ, ਇਹ ਵੇਖਣਾ ਔਖਾ ਹੋ ਸੱਕਦਾ ਹੈ, ਪਰ ਉਹ ਜਿਹੜਾ – ਤੁਹਾਨੂੰ – ਸੱਦਾ ਦਿੰਦਾ ਹੈ, ਉਹ ਤੁਹਾਨੂੰ ਇਸ ਵਿੱਚ ਦਾਖਲ ਹੋਣ ਲਈ ਸੱਦਾ ਦਿੰਦਾ ਹੈ।

ਦੱਖਣੀ ਏਸ਼ੀਆ ਦਾ ਸਭਨਾਂ ਤੋਂ ਪੁਰਾਣਾ ਪਵਿੱਤਰ ਧਰਮ ਗ੍ਰੰਥ, ਰਿਗ ਵੇਦ 2000 – 1000 ਈ. ਪੂ. ਵਿੱਚਕਾਰ ਲਿਖਿਆ ਗਿਆ ਸੀ। ਇਹ ਵਿਆਹ (ਸ਼ਾਦੀ) ਦੇ ਇਸ ਵਿਚਾਰ ਨੂੰ ਵੈਦਿਕ ਪਰੰਪਰਾ ਦੇ ਪਿੱਛਾਂਹ ਚੱਲਣ ਵਾਲੇ ਲੋਕਾਂ ਨੂੰ ਇੱਕ ਪਵਿੱਤਰ ਮੇਲ ਵਜੋਂ ਵਿਖਾਉਣ ਲਈ ਵਰਤੋਂ ਕਰਦਾ ਹੈ। ਇਸ ਤਰ੍ਹਾਂ, ਇਨ੍ਹਾਂ ਵੇਦਾਂ ਵਿੱਚ ਵਿਆਹ ਆਰਜ਼ੀ ਨਿਯਮਾਂ ਉੱਤੇ ਅਧਾਰਤ ਹੈ। ਇਸ ਦੀ ਰੂਪ ਰੇਖਾ ਬ੍ਰਹਿਮੰਡ ਦੁਆਰਾ ਖਿੱਚੀ ਗਈ ਹੈ ਅਤੇ ਇਸਦੀ ਗਵਾਹੀ “ਖੁਦ ਅੱਗ ਦੁਆਰਾ ਪਵਿੱਤਰ ਏਕਤਾ” ਵਲੋਂ ਦਿੱਤੀ ਗਈ ਹੈ।

ਇਬਰਾਨੀ ਵੇਦਾਂ ਵਿੱਚ ਮਿਲਣ ਵਾਲੀਆਂ ਪੁਸਤਕਾਂ ਲਗਭਗ ਉਸੇ ਸਮੇਂ ਵਿੱਚਕਾਰ ਰਿਸ਼ੀਆਂ ਦੁਆਰਾ ਲਿਖੀਆਂ ਗਈਆਂ ਸਨ ਜਿਨ੍ਹਾਂ ਨੂੰ ਪਰਮੇਸ਼ੁਰ ਦੁਆਰਾ ਪਰਕਾਸ਼ ਪ੍ਰਾਪਤ ਹੋਇਆ ਸੀ। ਅੱਜ ਅਸੀਂ ਇਨ੍ਹਾਂ ਪੁਸਤਕਾਂ ਨੂੰ ਬਾਈਬਲ ਦੇ ਪੁਰਾਣੇ ਨੇਮ ਵਜੋਂ ਜਾਣਦੇ ਹਾਂ। ਇਹ ਪੁਸਤਕਾਂ ਲਗਾਤਾਰ ‘ਸ਼ਾਦੀ’ ਅਤੇ ‘ਵਿਆਹ’ ਦੀ ਤਸਵੀਰ ਨੂੰ ਬਿਆਨ ਕਰਨ ਲਈ ਵਰਤਦੀਆਂ ਜਾਂਦੀਆਂ ਰਹੀਆਂ ਹਨ ਕਿ ਪਰਮੇਸ਼ੁਰ ਅਗਲੇ ਸਮੇਂ ਵਿੱਚ ਕੀ ਕੁੱਝ ਕਰਨ ਵਾਲਾ ਸੀ। ਇਨ੍ਹਾਂ ਪੁਸਤਕਾਂ ਵਿੱਚ, ਇਹ ਅਨੁਮਾਨ ਲਗਾਇਆ ਗਿਆ ਸੀ ਕਿ ਇੱਕ ਵਿਅਕਤੀ ਆਵੇਗਾ, ਜੋ ਵਿਆਹ ਦੀ ਤਸਵੀਰ ਵਿੱਚ ਵਿਖਾਉਂਦੇ ਹੋਇਆਂ ਲੋਕਾਂ ਨਾਲ ਸਦੀਵੀ ਜੀਵਨ ਦੇ ਮੇਲ ਨੂੰ ਅਰੰਭ ਕਰੇਗਾ। ਨਵਾਂ ਨੇਮ ਜਾਂ ਇੰਜੀਲ ਵਿੱਚ ਮੁਨਾਦੀ ਕੀਤੀ ਗਈ ਕਿ ਇਹ ਆਉਣ ਵਾਲਾ ਵਿਅਕਤੀ ਯਿਸੂ ਅਰਥਾਤ – ਯਿਸ਼ੂ ਸਤਿਸੰਗ ਸੀ।

ਇਸ ਵੈਬਸਾਈਟ ਵਿੱਚ ਇਹੀ ਵਿਚਾਰ ਮਿਲਦਾ ਹੈ ਕਿ ਪਰਾਚੀਨ ਸੰਸਕ੍ਰਿਤ ਅਤੇ ਇਬਰਾਨੀ ਵੇਦ ਇੱਕੋ ਵਿਅਕਤੀ ਦਾ ਅੰਦਾਜ਼ਾ ਲਗਾ ਰਹੇ ਸਨ। ਇਸਨੂੰ ਹੋਰ ਅਗਾਂਹ ਵਿਸਥਾਰ ਨਾਲ ਦੱਸਿਆ ਗਿਆ ਹੈ, ਪਰ ਵਿਆਹ ਦੇ ਸ਼ਬਦਾਂ ਵਿੱਚ ਵੀ, ਇੰਜੀਲਾਂ ਵਿੱਚ ਮਿਲਣ ਵਾਲੇ ਯਿਸੂ ਦੇ ਸੱਦੇ ਅਤੇ ਵਿਆਹ ਦੇ ਵਿੱਚਕਾਰ ਸਮਾਨਤਾਵਾਂ ਧਿਆਨ ਖਿੱਚਣ ਵਾਲੀਆਂ ਹਨ।

ਸਪਤਪਦੀ: ਵਿਆਹ ਵਿੱਚ ਲਿੱਤੇ ਜਾਣ ਵਾਲੇ ਸੱਤ ਕਦਮ

ਵਿਆਹ ਦੀ ਰਸਮ ਦਾ ਕੇਂਦਰੀ ਹਿੱਸਾ ਸੱਤ ਕਦਮ ਜਾਂ ਸਪਤਪਦੀ ਦੇ ਸੱਤ ਫੇਰੇ ਹੁੰਦੇ ਹਨ:

ਇਹ ਉਦੋਂ ਲਈ ਜਾਂਦੇ ਹਨ ਜਦੋਂ ਲਾੜੀ ਅਤੇ ਲਾੜਾ ਸੱਤ ਕਦਮ ਤੁਰਦੇ ਹਨ ਅਤੇ ਕਮਸਾਂ ਨੂੰ ਲੈਂਦੇ ਹਨ। ਵੈਦਿਕ ਪਰੰਪਰਾ ਵਿੱਚ, ਸਪਤਪਦੀ ਦਾ ਕੰਮ ਜਾਂ ਫੇਰੇ ਲੈਣਾਂ ਪਵਿੱਤਰ ਅੱਗ (अग्नि) ਦੇ ਆਲੇ-ਦੁਆਲੇ ਕੀਤਾ ਜਾਂਦਾ ਹੈ, ਜਿਸ ਨੂੰ ਅਗਨ ਦੇਵਤਾ (ਇਸ਼ੁਰੀ ਅੱਗ) ਦੁਆਰਾ ਗਵਾਹੀ ਦੇ ਰੂਪ ਵਿੱਚ ਵੇਖਿਆ ਜਾਂਦਾ ਹੈ।

ਇਸੇ ਤਰ੍ਹਾਂ ਬਾਈਬਲ ਪਰਮੇਸ਼ੁਰ ਨੂੰ ਅੱਗ ਦੀ ਤਸਵੀਰ ਵਿੱਚ ਵਿਖਾਉਂਦੀ ਹੈ

ਪਰਮੇਸ਼ੁਰ ਇੱਕ ਭਸਮ ਕਰਨ ਵਾਲੀ ਅੱਗ ਹੈ।

ਇਬਰਾਨੀਆਂ 12:29

ਸੋਂ ਜਦੋਂ ਸਾਨੂੰ ਇੱਕ ਰਾਜ ਮਿਲਿਆ ਜਿਹੜਾ ਹਿਲਾਇਆ ਨਹੀਂ ਜਾਂਦਾ ਤਾਂ ਆਓ, ਅਸੀਂ ਧੰਨਵਾਦ ਕਰੀਏ ਜਿਸ ਕਰਕੇ ਅਸੀਂ ਭਗਤੀ ਅਤੇ ਭੈ ਨਾਲ ਪਰਮੇਸ਼ੁਰ ਦੀ ਉਹ ਉਪਾਸਨਾ ਕਰੀਏ ਜੋ ਉਹ ਦੇ ਮਨ ਭਾਵੇ, ਕਿਉਂ ਜੋ ਸਾਡਾ ਪਰਮੇਸ਼ੁਰ ਭਸਮ ਕਰਨ ਵਾਲੀ ਅੱਗ ਹੈ।।

ਅਤੇ

ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਭਸਮ ਕਰਨ ਵਾਲੀ ਅੱਗ ਹੈ। ਉਹ ਇੱਕ ਅਣਖ ਵਾਲਾ ਪਰਮੇਸ਼ੁਰ ਹੈ।।

ਬਿਵਸਥਾ ਸਾਰ 4:24

ਬਾਈਬਲ ਦੀ ਅਖੀਰਲੀ ਪੁਸਤਕ ਇਸ ਇਸ਼ੁਰੀ ਵਿਆਹ ਦੇ ਹੋਣ ਨੂੰ ਬ੍ਰਹਿਮੰਡ ਦੇ ਅੱਗੇ ਕੀਤੇ ਜਾਣ ਵਾਲੇ ਵਿਆਹ ਦੇ ਵਿੱਚ ਦਿੱਤੇ ਗਏ ਸੱਦੇ ਵਿੱਚ ਬਿਆਨ ਕਰਦੀ ਹੋਈ ਵੇਖਦੀ ਹੈ। ਇਸ ਵਿਆਹ ਲਈ ਵੀ ਸੱਤ ਕਦਮ ਲਏ ਗਏ ਹਨ। ਇਹ ਪੁਸਤਕ ਉਹਨਾਂ ਨੂੰ ਹੇਠ ਲਿਖੇ ਸ਼ਬਦਾਂ ਨਾਲ ‘ਮੋਹਰ’ ਵਜੋਂ ਦਰਸਾਉਂਦੀ ਹੈ:

1ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਸੀ ਮੈਂ ਉਹ ਦੇ ਸੱਜੇ ਹੱਥ ਵਿੱਚ ਇੱਕ ਪੋਥੀ ਵੇਖੀ ਜੋ ਅੰਦਰੋਂ ਬਾਹਰੋਂ ਲਿਖੀ ਹੋਈ ਅਤੇ ‘ਸੱਤਾਂ ਮੋਹਰਾਂ‘ ਨਾਲ ਬੰਦ ਕੀਤੀ ਹੋਈ ਸੀ 2ਅਤੇ ਮੈਂ ਇੱਕ ਬਲੀ ਦੂਤ ਨੂੰ ਵੱਡੀ ਅਵਾਜ਼ ਨਾਲ ਇਹ ਪਰਚਾਰ ਕਰਦੇ ਵੇਖਿਆ ਭਈ ਪੋਥੀ ਨੂੰ ਖੋਲ੍ਹਣ ਅਤੇ ਉਹ ਦੀਆਂ ਮੋਹਰਾਂ ਨੂੰ ਤੋੜਨ ਦੇ ਜੋਗ ਕੌਣ ਹੈ? 3ਤਾਂ ਨਾ ਸੁਰਗ ਵਿੱਚ, ਨਾ ਧਰਤੀ ਉੱਤੇ, ਨਾ ਧਰਤੀ ਦੇ ਹੇਠ ਕੋਈ ਸੀ ਜੋ ਓਸ ਪੋਥੀ ਨੂੰ ਖੋਲ੍ਹ ਸੱਕਦਾ ਯਾ ਉਸ ਉੱਤੇ ਨਿਗਾਹ ਕਰ ਸੱਕਦਾ 4ਤਾਂ ਮੈਂ ਬਹੁਤ ਰੁੰਨਾ ਇਸ ਲਈ ਜੋ ਓਸ ਪੋਥੀ ਦੇ ਖੋਲ੍ਹਣ ਯਾ ਉਸ ਉੱਤੇ ਨਿਗਾਹ ਕਰਨ ਦੇ ਜੋਗ ਕੋਈ ਨਾ ਨਿੱਕਲਿਆ 5ਓਹਨਾਂ ਬਜ਼ੁਰਗਾਂ ਵਿੱਚੋਂ ਇੱਕ ਨੇ ਮੈਨੂੰ ਆਖਿਆ, ਨਾ ਰੋ! ਵੇਖ, ਉਹ ਬਬਰ ਸ਼ੇਰ ਜਿਹੜਾ ਯਹੂਦਾਹ ਦੇ ਗੋਤ ਵਿੱਚੋਂ ਹੈ ਅਤੇ “ਦਾਊਦ ਦੀ ਜੜ੍ਹ” ਹੈ ਉਸ ਪੋਥੀ ਅਤੇ ਉਹ ਦੀਆਂ ਸੱਤਾਂ ਮੋਹਰਾਂ ਦੇ ਖੋਲ੍ਹਣ ਲਈ ਜਿੱਤ ਗਿਆ ਹੈ।

ਪਰਕਾਸ਼ ਦੀ ਪੋਥੀ 5:1-5

ਵਿਆਹ ਦਾ ਜਸ਼ਨ ਮਨਾਇਆ ਗਿਆ

ਜਿਵੇਂ ਸਪਤਪਦੀ ਦੇ ਸੱਤ ਕਦਮਾਂ ਵਿੱਚੋਂ ਹਰੇਕ ਵਿੱਚ ਹੁੰਦਾ ਹੈ, ਜਦੋਂ ਲਾੜੀ ਅਤੇ ਲਾੜਾ ਕਸਮਾਂ ਨੂੰ ਲੈਂਦੇ ਹਨ, ਠੀਕ ਉਸੇ ਤਰ੍ਹਾਂ ਇਹ ਪੋਥੀ ਹਰ ਇੱਕ ਮੋਹਰ ਦੇ ਖੁਲ੍ਹਣ ਬਾਰੇ ਦੱਸਦੀ ਹੈ। ਸੱਤਵੀਂ ਮੋਹਰ ਖੋਲ੍ਹਣ ਤੋਂ ਬਾਅਦ ਹੀ ਵਿਆਹ ਦੀ ਮੁਨਾਦੀ ਕੀਤਾ ਜਾਂਦਾ ਹੈ:

ਆਓ, ਅਸੀਂ ਅਨੰਦ ਕਰੀਏ ਅਤੇ ਨਿਹਾਲ ਹੋਈਏ, ਅਤੇ ਉਹ ਦੀ ਵਡਿਆਈ ਕਰੀਏ, ‘ਲੇਲੇ ਦਾ ਵਿਆਹ ਜੋ ਆ ਗਿਆ ਹੈ’, ਅਤੇ ਉਹ ਦੀ ਲਾੜੀ ਨੇ ਆਪਣੇ ਆਪ ਨੂੰ ਤਿਆਰ ਕਰ ਲਿਆ ਹੈ।

ਪਰਕਾਸ਼ ਦੀ ਪੋਥੀ 19:7

ਵਿਆਹ ਦੀ ਬਰਾਤ, ਵਿਆਹ ਦਾ ਜਲੂਸ

ਇਹ ਵਿਆਹ ਇਸ ਲਈ ਸੰਭਵ ਹੈ ਕਿਉਂਕਿ ਲਾੜੇ ਨੇ ਉਸ ਭਸਮ ਕਰਨ ਵਾਲੀ ਅੱਗ ਦੇ ਮੌਜੂਦਗੀ ਵਿੱਚ ਲਾੜੀ ਦੀ ਕੀਮਤ ਨੂੰ ਅਦਾ ਕਰ ਦਿੱਤਾ ਹੈ, ਅਤੇ ਆਪਣੀ ਲਾੜੀ ਲਈ ਦਾਅਵਾ ਪੇਸ਼ ਕਰਨ ਲਈ, ਉਹ ਹੁਣ ਆਪਣੇ ਘੋੜੇ ਉੱਤੇ ਸਵਾਰ ਹੋ ਕੇ, ਅੱਜ ਦੇ ਵਿਆਹਾਂ ਵਾਂਙੁ ਵਿਆਹ ਦੇ ਲਈ ਇੱਕ ਸਵਰਗੀ ਜਲੂਸ ਨੂੰ ਲਈ ਆ ਰਿਹਾ ਹੈ।

16ਇਸ ਲਈ ਜੋ ਪ੍ਰਭੁ ਆਪ ਲਲਕਾਰੇ ਨਾਲ, ਮਹਾਂ ਦੂਤ ਦੀ ਅਵਾਜ਼ ਨਾਲ ਅਤੇ ਪਰਮੇਸ਼ੁਰ ਦੀ ਤੁਰ੍ਹੀ ਨਾਲ ਸੁਰਗ ਤੋਂ ਉਤਰੇਗਾ ਅਤੇ ਜਿਹੜੇ ਮਸੀਹ ਵਿੱਚ ਹੋ ਕੇ ਮੋਏ ਹਨ ਓਹ ਪਹਿਲਾਂ ਜੀ ਉੱਠਣਗੇ 17ਤਦ ਅਸੀਂ ਜਿਹੜੇ ਜੀਉਂਦੇ ਅਤੇ ਬਾਕੀ ਰਹਿੰਦੇ ਹਾਂ ਓਹਨਾਂ ਦੇ ਨਾਲ ਹੀ ਹਵਾ ਵਿੱਚ ਪ੍ਰਭੁ ਦੇ ਮਿਲਣ ਨੂੰ ਬੱਦਲਾਂ ਉੱਤੇ ਅਚਾਨਕ ਉਠਾਏ ਜਾਵਾਂਗੇ ਅਤੇ ਇਸੇ ਤਰਾਂ ਅਸੀਂ ਸਦਾ ਪ੍ਰਭੁ ਦੇ ਸੰਗ ਰਹਾਂਗੇ

1 ਥੱਸਲੁਨੀਕੀਆਂ 4:16-17

ਲਾੜੀ ਦਾ ਮੁੱਲ ਜਾਂ ਦਾਜ

ਅੱਜ ਵਿਆਹਾਂ ਵਿੱਚ ਅਕਸਰ ਲਾੜੀ ਦੀ ਕੀਮਤ ਅਤੇ ਦਾਜ ਬਾਰੇ ਵਿਚਾਰ ਵਟਾਂਦਰੇ ਅਤੇ ਝਗੜੇ ਹੁੰਦੇ ਹਨ, ਜਿਸਨੂੰ ਲਾੜੀ ਦੇ ਪਰਿਵਾਰ ਵੱਲੋਂ ਲਾੜੇ ਅਤੇ ਉਸਦੇ ਪਰਿਵਾਰ ਨੂੰ ਦੇਣਾ ਚਾਹੀਦਾ ਹੈ, ਜਿਹੜਾ ਲਾੜੀ ਦੇ ਨਾਲ ਜਾਂਦਾ ਹੈ, ਜਦੋਂ ਉਸਦਾ ਕਨਿਯਾਦਾਨ ਹੁੰਦਾ ਹੈ। ਇਸ ਆਉਣ ਵਾਲੇ ਸਵਰਗੀ ਵਿਆਹ ਵਿੱਚ, ਕਿਉਂਕਿ ਲਾੜੇ ਨੇ ਲਾੜੀ ਦੇ ਮੁੱਲ ਨੂੰ ਅਦਾ ਕੀਤੀ ਹੈ, ਇਸ ਲਈ ਇਹ ਲਾੜਾ ਹੈ, ਜਿਹੜਾ ਦੁਲਹਨ ਲਈ ਤੋਹਫ਼ਾ, ਇੱਕ ਮੁਫਤ ਤੋਹਫ਼ਾ, ਲੈ ਕੇ ਆਉਂਦਾ ਹੈ

ਅਤੇ ਓਹ ਇਹ ਆਖਦਿਆਂ ਇੱਕ ਨਵਾਂ ਗੀਤ ਗਾਉਂਦੇ ਸਨ, – ਤੂੰ ਉਹ ਪੋਥੀ ਲੈਣ ਅਤੇ ਉਹ ਦੀਆਂ ਮੋਹਰਾਂ ਖੋਲ੍ਹਣ ਦੇ ਜੋਗ ਹੈਂ,

ਪਰਕਾਸ਼ ਦੀ ਪੋਥੀ 5:9

ਕਿਉਂਕਿ ਤੂੰ ਕੋਹਿਆ ਗਿਆ ਸੈਂ, ਅਤੇ ਤੈਂ ਆਪਣੇ ਲਹੂ ਨਾਲ ਹਰੇਕ ਗੋਤ, ਭਾਖਿਆ, ਉੱਮਤ ਅਤੇ ਕੌਮ ਵਿੱਚੋਂ ਪਰਮੇਸ਼ੁਰ ਦੇ ਲਈ ਲੋਕਾਂ ਨੂੰ ਮੁੱਲ ਲਿਆ

ਆਤਮਾ ਅਤੇ ਲਾੜੀ ਆਖਦੀ ਹੈ, ਆਓ! ਜਿਹੜਾ ਸੁਣਦਾ ਹੋਵੇ ਉਹ ਕਹੇ ਆਓ! ਅਤੇ ਜਿਹੜਾ ਤਿਹਾਇਆ ਹੋਵੇ ਉਹ ਆਵੇ। ਜਿਹੜਾ ਚਾਹੇ ‘ਅੰਮ੍ਰਿਤ ਜਲ ਮੁਖਤ ਲਵੇ’।।

ਪਰਕਾਸ਼ ਦੀ ਪੋਥੀ 22:17

ਵਿਆਹ ਦੀ ਯੋਜਨਾ

ਅੱਜ, ਜਾਂ ਤਾਂ ਮਾਂ-ਪਿਓ ਵਿਆਹ (ਪ੍ਰਬੰਕੀ ਵਿਆਹ) ਦਾ ਪ੍ਰਬੰਧ ਕਰਦੇ ਹਨ ਜਾਂ ਜੋੜੇ ਆਪਸੀ ਪਿਆਰ (ਪ੍ਰੇਮ-ਵਿਆਹ) ਦੇ ਸਿੱਟੇ ਵੱਜੋਂ ਵਿਆਹ ਕਰਦੇ ਹਨ। ਕਿਸੇ ਵੀ ਅਵਸਥਾ ਵਿੱਚ, ਤੁਸੀਂ ਆਪਣੇ ਭਵਿੱਖ ਦੇ ਜੀਵਨ ਸਾਥੀ ਅਤੇ ਆਪਣੇ ਵਿਆਹ ਦੀ ਵਿਵਸਥਾ ਬਾਰੇ ਪਹਿਲਾਂ ਤੋਂ ਬਹੁਤ ਜ਼ਿਆਦਾ ਸੋਚ-ਸਮਝ ਕੇ ਪੈਸਾ ਜਮਾ ਕਰਦੇ ਹੋ। ਜਦੋਂ ਵਿਆਹ ਦਾ ਪ੍ਰਸਤਾਓ ਪੇਸ਼ ਕੀਤਾ ਜਾਂਦਾ ਹੈ, ਤਾਂ ਵਿਆਹ ਬਾਰੇ ਗਿਆਨ ਤੋਂ ਬਗੈਰ ਰਹਿਣਾ ਅਕਲਮੰਦੀ ਦੀ ਗੱਲ ਨਹੀਂ ਹੁੰਦੀ।

ਇਹੀ ਗੱਲ ਆਉਣ ਵਾਲੇ ਵਿਆਹ ਅਤੇ ਇਸ ਦੇ ਸੱਦੇ ਬਾਰੇ ਵਿੱਚ ਵੀ ਸੱਚ ਹੈ। ਇਸੇ ਕਰਕੇ, ਅਸੀਂ ਇਸ ਵੈਬਸਾਈਟ ਦੀ ਉਸਾਰੀ ਕੀਤੀ ਹੈ ਤਾਂ ਜੋ ਤੁਹਾਨੂੰ ਉਸ ਪਰਮੇਸ਼ੁਰ ਦੇ ਬਾਰੇ ਜਾਣਨ ਅਤੇ ਸਮਝਣ ਦਾ ਮੌਕਾ ਮਿਲੇ ਜਿਹੜਾ ਤੁਹਾਨੂੰ ਉਸ ਦੇ ਵਿਆਹ ਵਿੱਚ ਆਉਣ ਦਾ ਸੱਦਾ ਦਿੰਦਾ ਹੈ। ਇਹ ਵਿਆਹ ਕਿਸੇ ਖਾਸ ਸਭਿਆਚਾਰ, ਵਰਗ ਜਾਂ ਲੋਕਾਂ ਲਈ ਨਹੀਂ ਹੈ। ਬਾਈਬਲ ਕਹਿੰਦੀ ਹੈ ਕਿ:

ਇਹ ਦੇ ਮਗਰੋਂ ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਭਈ ‘ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉੱਮਤਾਂ ਅਤੇ ਭਾਖਿਆ’ ਵਿੱਚੋਂ ਇੱਕ ਵੱਡੀ ਭੀੜ ਜਿਹ ਦੀ ਗਿਣਤੀ ਕਿਸੇ ਕੋਲੋਂ ਨਹੀਂ ਹੁੰਦੀ ਚਿੱਟੇ ਬਸਤਰ ਪਹਿਨੇ ਅਤੇ ਖਜੂਰ ਦੀਆਂ ਟਹਿਣੀਆਂ ਹੱਥਾਂ ਵਿੱਚ ਲਈ ਸਿੰਘਾਸਣ ਦੇ ਸਾਹਮਣੇ ਅਤੇ ਲੇਲੇ ਦੇ ਸਾਹਮਣੇ ਖੜੀ ਹੈ।

ਪਰਕਾਸ਼ ਦੀ ਪੋਥੀ 7:9

ਰਿਗ ਵੇਦ ਨਾਲ ਆਰੰਭ ਕਰਦਿਆਂ ਹੋਇਆਂ, ਅਸੀਂ ਆਉਣ ਵਾਲੇ ਵਿਆਹ ਨੂੰ ਸਮਝਣ ਲਈ ਇਹ ਸਫ਼ਰ ਦਾ ਅਰੰਭ ਕੀਤਾ ਹੈ, ਫਿਰ ਅਸੀਂ ਸੰਸਕ੍ਰਿਤ ਅਤੇ ਇਬਰਾਨੀ ਵੇਦਾਂ ਦੇ ਇੱਕਠ ਨੂੰ ਵੇਖਿਆ। ਪਰਮੇਸ਼ੁਰ ਇਸ ਨੂੰ ਇਬਰਾਨੀ ਵੇਦਾਂ ਦੇ ਵੇਰਵਿਆਂ ਅਤੇ ਯੋਜਨਾਵਾਂ ਵਿੱਚ ਪਰਗਟ ਕਰ ਰਿਹਾ ਹੈ, ਕਿ ਉਹ ਲਾੜਾ ਕੌਣ ਸੀ, ਉਸਦਾ ਨਾਮ ਕੀ ਸੀ, ਉਸਦੇ ਆਉਣ ਦਾ ਸਮਾਂ ਕੀ ਹੈ (ਪਵਿੱਤਰ ਸਾਤੇ ਵਿੱਚ ਵੀ), ਅਤੇ ਉਹ ਕਿਸ ਤਰ੍ਹਾਂ ਲਾੜੀ ਦੀ ਕੀਮਤ ਨੂੰ ਅਦਾ ਕਰੇਗਾ। ਅਸੀਂ ਲਾੜੇ ਨੂੰ ਉਸ ਦੇ ਜਨਮ ਤੋਂ, ਉਸ ਦੇ ਕੁੱਝ ਵਿਚਾਰਾਂ ਨੂੰ, ਲਾੜੀ ਦੇ ਲਈ ਉਸ ਵੱਲੋਂ ਕੀਮਤ ਨੂੰ ਅਦਾ ਕਰਨਾ, ਲਾੜੀ ਲਈ ਉਸਦੇ ਪਿਆਰ ਅਤੇ ਉਸਦੇ ਦਿੱਤੇ ਹੋਏ ਸੱਦੇ ਨੂੰ ਵੇਖਦੇ ਹਾਂ।

ਤੁਹਾਨੂੰ ਵਿਆਹ ਵਿੱਚ ਸ਼ਾਮਲ ਹੋਣ ਦੀ ਉਡੀਕ ਦੇ ਨਾਲ…