ਜੇ ਧਾਰਣਾਵਾਂ ਦੀ ਭਿੰਨਤਾ ਨੂੰ ਚੰਗੀ ਤਰ੍ਹਾਂ ਨਹੀਂ ਸਮਝਿਆ ਜਾਂਦਾ ਤਾਂ ਸੰਬੰਧਿਤ ਧਾਰਣਾਵਾਂ ਉਲਝਣਾਂ ਦਾ ਕਾਰਨ ਬਣ ਸੱਕਦੀਆਂ ਹਨ। ਦੱਖਣੀ ਏਸ਼ੀਆਈ ਭਾਸ਼ਾਵਾਂ ਇਸ ਦੀ ਇੱਕ ਚੰਗੀ ਮਿਸਾਲ ਦਿੰਦੀਆਂ ਹਨ।
ਬਹੁਤ ਸਾਰੇ ਪੱਛਮੀ ਲੋਕ ਹਿੰਦੀ (ਭਾਸ਼ਾ) ਅਤੇ ਹਿੰਦੂ (ਧਰਮ ਜਾਂ ਧਾਰਮਿਕ ਜੀਵਨ ਨੂੰ ਜੀਉਣ ਦੇ ਢੰਗ ਨੂੰ) ਵਿੱਚ ਕਿਸੇ ਭਿੰਨਤਾ ਨੂੰ ਨਹੀਂ ਵੇਖਦੇ ਹਨ। ਇਹ ਸ਼ਬਦ ਇੱਕੋ ਜਿਹੇ ਲੱਗਦੇ ਹਨ ਅਤੇ ਕਿਉਂਕਿ ‘ਦੋਵੇਂ ਭਾਰਤ ਤੋਂ ਆਏ ਹਨ’ ਸਿੱਟੇ ਵਜੋਂ ਉਹ ਮਹਿਸੂਸ ਕਰਦੇ ਹਨ ਕਿ ਉਹ ਇੱਕੋ ਜਿਹੇ ਹਨ। ਤੁਸੀਂ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਕਿ ‘ਉਹ ਵਿਅਕਤੀ ਹਿੰਦੂ ਬੋਲਦਾ ਹੈ’ ਅਤੇ ‘ਉਹ ਔਰਤ ਹਿੰਦੀ ਹੈ’, ਜਿਹੜੇ ਸ਼ਬਦਾਂ ਦੀ ਗਲਤਫਹਿਮੀ ਨੂੰ ਦਰਸਾਉਂਦੇ ਹਨ।
ਕੁੱਝ ਪੱਛਮੀ ਲੋਕ ਇਹ ਵੀ ਨਹੀਂ ਜਾਣਦੇ ਕਿ ਦੱਖਣੀ ਏਸ਼ੀਆ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਅਕਸਰ ਇੰਝ ਮੰਨਿਆ ਜਾਂਦਾ ਹੈ ਕਿ ਹਰ ਕੋਈ ‘ਉੱਥੇ’ ਹਿੰਦੀ (ਜਾਂ ਹਿੰਦੂ) ਬੋਲਦਾ ਹੈ। ਉਹ ਇਸ ਗੱਲ ਦੀ ਕਦਰ ਨਹੀਂ ਕਰਦੇ ਕਿ ਲੱਖਾਂ ਲੋਕ ਮਲਿਆਲਮ, ਤਾਮਿਲ, ਤੇਲਗੂ, ਓਡੀਆ, ਮਰਾਠੀ, ਬੰਗਾਲੀ, ਗੁਜਰਾਤੀ, ਕੰਨੜ, ਪੰਜਾਬੀ, ਨੇਪਾਲੀ ਵਰਗੀਆਂ ਵੱਖੋ ਵੱਖਰੀਆਂ ਭਾਸ਼ਾਵਾਂ ਨੂੰ ਬੋਲਦੇ ਹਨ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹਿੰਦੀ ਹਿੰਦੂ ਧਰਮ ਤੋਂ ਪ੍ਰਭਾਵਿਤ ਹੈ ਅਤੇ ਹਿੰਦੂ ਧਾਰਣਾਵਾਂ ਅਕਸਰ ਹਿੰਦੀ ਵਿੱਚ ਪਰਗਟ ਕੀਤੀਆਂ ਜਾਂਦੀਆਂ ਹਨ। ਹਾਲਾਂਕਿ, ਬਹੁਤ ਸਾਰੇ ਅਜਿਹੇ ਹਿੰਦੀ ਭਾਸ਼ੀ ਲੋਕ ਹਨ ਜਿਹੜੇ ਹਿੰਦੂ ਨਹੀਂ ਹਨ। ਇਸੇ ਤਰ੍ਹਾਂ, ਹਿੰਦੂ ਸ਼ਰਧਾਲੂ ਹੋਰ ਭਾਸ਼ਾਵਾਂ (ਤਾਮਿਲ, ਮਲਿਆਲਮ, ਆਦਿ) ਵਿੱਚ ਵੀ ਪ੍ਰਰਾਥਨਾ ਅਤੇ ਪੂਜਾ ਕਰਦੇ ਹਨ। ਇਹ ਦੋਵਾਂ ਦੀਆਂ ਇੱਕ ਦੂਏ ਦੀਆਂ ਪਰਤਾਂ ਹਨ ਅਤੇ ਇੱਕ ਦੂਏ ਨੂੰ ਪ੍ਰਭਾਵਤ ਕਰਦੇ ਹਨ – ਹਾਲਾਂਕਿ ਇਹ ਇੱਕੋ ਨਹੀਂ ਹਨ।
ਦੱਖਣੀ ਏਸ਼ੀਆਈ ਭਾਸ਼ਾ ਦੀਆਂ ਲਿਪੀਆਂ
ਹਾਲਾਂਕਿ ਇਹ ਭਾਸ਼ਾਵਾਂ ਇੱਕ ਦੂਏ ਤੋਂ ਵੱਖਰੀਆਂ ਹਨ, ਉਹ ਆਪਣੇ ਇਤਿਹਾਸ ਦੇ ਕਾਰਨ ਏਕਤਾ ਵਿੱਚ ਮਿਲੀਆਂ ਹਨ। ਦੱਖਣੀ ਏਸ਼ੀਆ ਵਿੱਚ ਮਿਲਣ ਵਾਲੀਆਂ ਲਿਖਣ ਦੀਆਂ ਸਾਰੀਆਂ ਕਿਸਮਾਂ ਬ੍ਰਾਹਮੀ ਲਿਪੀ ਤੋਂ ਆਈਆਂ ਸਨ। ਉਹ ਈਸਾ ਪੂਰਵ ਪਹਿਲੇ ਹਜ਼ਾਰ ਸਾਲ ਦੇ ਵਿੱਚਕਾਰ ਪਰਾਚੀਨ ਫੋਨੀਸ਼ੀਅਨ (= ਪਾਲੀਓ-ਇਬਰਾਨੀ) ਤੋਂ ਨਿਕਲੀ ਸੀ।
ਇਸਦਾ ਸਾਫ਼-ਸਾਫ਼ ਪਤਾ ਨਹੀਂ ਚਲਦਾ ਹੈ ਕਿ ਇਹ ਲਿਪੀ ਦੱਖਣੀ ਏਸ਼ੀਆ ਵਿੱਚ ਕਿਵੇਂ ਆਈ, ਹਾਲਾਂਕਿ ਏਸ਼ੀਆ ਵਿੱਚ ਇਬਰਾਨੀ ਲੋਕਾਂ ਦੀ ਗ਼ੁਲਾਮੀ ਉੱਤੇ ਆਧਾਰਤ ਇੱਕ ਪ੍ਰਮੁੱਖ ਸਿਧਾਂਤ ਦਲੀਲ ਦਿੰਦਾ ਹੈ। ਬ੍ਰਾਹਮੀ ਲਿਪੀ ਨੂੰ ਦੋ ਮੁੱਖ ਸਮੂਹਾਂ ਵਿੱਚ ਵੰਡਿਆ ਗਿਆ ਹੈ: ਉੱਤਰੀ ਅਤੇ ਦੱਖਣੀ ਬ੍ਰਾਹਮੀ ਲਿਪੀ। ਉੱਤਰੀ ਬ੍ਰਾਹਮੀ ਲਿਪੀ ਦੇਵਨਾਗਰੀ ਅਤੇ ਨੰਦੀਨਗਰੀ ਵਿੱਚ ਵਿਕਸਤ ਹੋਈ ਜਿਹੜੀ ਸੰਸਕ੍ਰਿਤ ਅਤੇ ਉੱਤਰੀ ਭਾਰਤ (ਹਿੰਦੀ, ਮਰਾਠੀ, ਗੁਜਰਾਤੀ, ਬੰਗਾਲੀ, ਨੇਪਾਲੀ, ਪੰਜਾਬੀ) ਦੀ ਭਾਸ਼ਾ ਬਣ ਗਈ। ਦ੍ਰਵਿੜ ਭਾਸ਼ਾਵਾਂ ਨੇ ਦੱਖਣੀ ਬ੍ਰਾਹਮੀ ਲਿਪੀ ਨੂੰ ਅਪਨਾਇਆ, ਜਿਹੜੀ ਅੱਜ ਮੁੱਖ ਤੌਰ ਤੇ ਤਾਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਵਿੱਚ ਸੁਣਾਈ ਦਿੰਦੀ ਹੈ।
ਇਸਾਈ ਅਤੇ ਖੁਸ਼ਖ਼ਬਰੀ ਇੱਕੋ ਜਿਹੇ ਨਹੀਂ ਹਨ
ਜਿਵੇਂ ਕਿ ਹਿੰਦੀ ਅਤੇ ਹਿੰਦੂ ਨੇ ਇੱਕ ਦੂਜੇ ਨੂੰ ਪ੍ਰਭਾਵਤ ਕੀਤਾ ਹੈ, ਪਰ ਉਹ ਇੱਕੋ ਨਹੀਂ ਹਨ, ਠੀਕ ਉਸੇ ਤਰ੍ਹਾਂ ਖੁਸ਼ਖ਼ਬਰੀ ਅਤੇ ਇਸਾਈ ਧਰਮ ਇੱਕੋ ਜਿਹੇ ਨਹੀਂ ਹਨ। ਇਸਾਈ ਧਰਮ ਇੱਕ ਸੰਦੇਸ਼ ਦੀ ਵੱਲ ਸਭਿਆਚਾਰਕ ਉੱਤਰ ਹੈ। ਇਸ ਲਈ, ਇਸ ਵਿੱਚ ਰੀਤੀ-ਰਿਵਾਜ, ਵਿਸ਼ਵਾਸ ਅਤੇ ਪ੍ਰਥਾਵਾਂ ਮਿਲਦੀਆਂ ਹਨ ਜਦੋਂ ਕਿ ਉਹ ਖੁਸ਼ਖ਼ਬਰੀ ਦੇ ਵਿੱਚ ਨਹੀਂ ਹਨ। ਉਦਾਹਰਣ ਵਜੋਂ, ਈਸਟਰ ਅਤੇ ਕ੍ਰਿਸਮਸ ਦੇ ਮਸ਼ਹੂਰ ਤਿਉਹਾਰਾਂ ਨੂੰ ਵੇਖੋ, ਜਿਹੜੇ ਸ਼ਾਇਦ ਇਸਾਈ ਧਰਮ ਨੂੰ ਸਭਨਾਂ ਤੋਂ ਵੱਧ ਦਰਸਾਉਂਦੇ ਹਨ। ਇਹ ਤਿਉਹਾਰ ਯਿਸੂ ਮਸੀਹ ਦੇ ਜਨਮ, ਮੌਤ ਅਤੇ ਜੀ ਉੱਠਣ ਅਤੇ ਖੁਸ਼ਖਬਰੀ ਵਿੱਚ ਪਰਗਟ ਹੋਏ ਪਰਮੇਸ਼ੁਰ ਦੇ ਦੇਹਧਾਰੀ ਨੂੰ ਯਾਦ ਕਰਦੇ ਹਨ। ਪਰ ਇਨ੍ਹਾਂ ਵਿੱਚੋਂ ਕਿਤੇ ਵੀ ਤੁਹਾਨੂੰ ਖੁਸ਼ਖ਼ਬਰੀ ਦਾ ਸੰਦੇਸ਼ ਨਹੀਂ ਮਿਲਦਾ ਹੈ ਅਤੇ ਨਾ ਹੀ ਵੇਦ ਪੁਸਤਕ (ਬਾਈਬਲ) ਇਨ੍ਹਾਂ ਤਿਉਹਾਰਾਂ ਦਾ ਕੋਈ ਹਵਾਲਾ ਦਿੰਦੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਮਨਾਉਣ ਦਾ ਹੁਕਮ ਦਿੰਦੀ ਹੈ। ਖੁਸ਼ਖ਼ਬਰੀ ਅਤੇ ਇਸਾਈ ਧਰਮ ਦਾ ਭਾਵੇਂ ਇੱਕ ਦੂਏ ਦੇ ਨਾਲ ਸੰਬੰਧ ਹੈ, ਪਰ ਉਹ ਇੱਕੋ ਜਿਹੇ ਨਹੀਂ ਹਨ। ਅਸਲ ਵਿੱਚ, ਪੂਰੀ ਬਾਈਬਲ (ਵੇਦ ਪੁਸਤਕ) ਵਿੱਚ ਸਿਰਫ਼ ਤਿੰਨ ਵਾਰ ਸ਼ਬਦ ‘ਮਸੀਹੀ’ ਅਰਥਾਤ ਕ੍ਰਿਸਚੀਅਨ ਆਇਆ ਹੈ ਜਾਂ ਦੂਜੇ ਸ਼ਬਦਾਂ ਵਿੱਚ, ਸ਼ਬਦ ਇਸਾਈ ਦਾ ਜ਼ਿਕਰ ਮਿਲਦਾ ਹੈ।
ਜਿਵੇਂ ਲਿਪੀ ਨੂੰ ਵਿਕਸਤ ਕਰਨ ਲਈ ਦੱਖਣੀ ਏਸ਼ੀਆਈ ਭਾਸ਼ਾਵਾਂ ਦਾ ਲੰਮਾ ਅਤੇ ਗੁੰਝਲਦਾਰ ਇਤਿਹਾਸ ਰਿਹਾ ਹੈ, ਠੀਕ ਉਸੇ ਤਰ੍ਹਾਂ ਖੁਸ਼ਖ਼ਬਰੀ ਇਸਾਈ ਧਰਮ ਤੋਂ ਬਹੁਤ ਜਿਆਦਾ ਪੁਰਾਣੀ ਹੈ। ਖੁਸ਼ਖਬਰੀ ਦਾ ਸੰਦੇਸ਼ ਮਨੁੱਖੀ ਇਤਿਹਾਸ ਦੇ ਅਰੰਭ ਵਿੱਚ ਹੀ ਮੁਨਾਦੀ ਕਰ ਦਿੱਤਾ ਗਿਆ ਸੀ, ਸਿੱਟੇ ਵੱਜੋਂ ਇਹ ਰਿਗ ਵੇਦ ਦੇ ਸਭਨਾਂ ਤੋਂ ਪੁਰਾਣੇ ਹਿੱਸਿਆਂ ਵਿੱਚ ਵੀ ਵੇਖਿਆ ਜਾਂਦਾ ਹੈ। ਇਸਨੂੰ ਅਬਰਾਹਾਮ ਦੁਆਰਾ 4000 ਸਾਲ ਪਹਿਲਾਂ ਸਥਾਪਿਤ ਕੀਤਾ ਗਿਆ ਸੀ, ਜਿਸ ਦੇ ਉੱਤਰਾਧਿਕਾਰੀ (ਅ)ਬਰਾਹਮਿਕ ਲਿਪੀ ਨੂੰ ਦੱਖਣੀ ਏਸ਼ੀਆ ਲੈ ਆਏ। ਜਿਵੇਂ ਕਿ ਦੱਖਣੀ ਏਸ਼ੀਆਈ ਭਾਸ਼ਾਵਾਂ ਦੇ ਨਾਲ ਮਿਲਦਾ ਹੈ, ਖੁਸ਼ਖਬਰੀ ਦਾ ਵੇਰਵਾ ਵੱਖੋ ਵੱਖਰੀਆਂ ਲਿਪੀਆਂ ਵਿੱਚ ਫੈਲਿਆ ਜਿਹੜੀਆਂ ਆਈਆਂ ਅਤੇ ਖ਼ਤਮ ਹੋ ਗਈਆਂ, ਅਤੇ ਵੱਡੇ ਵੱਡੇ ਸਮਰਾਜ ਆਏ ਅਤੇ ਖ਼ਤਮ ਹੋ ਗਏ। ਪਰ ਅਰੰਭ ਤੋਂ ਹੀ, ਇਸਦਾ ਦਾਇਰਾ ਸਾਰੇ ਦੇਸ਼ਾਂ ਦੇ ਲੋਕਾਂ ਲਈ ਸੀ, ਭਾਵੇਂ ਉਨ੍ਹਾਂ ਦੀ ਸੰਸਕ੍ਰਿਤੀ, ਭਾਸ਼ਾ, ਲਿੰਗ, ਜਾਤ ਜਾਂ ਸਮਾਜਕ ਰੁਤਬਾ ਕੋਈ ਵੀ ਕਿਉਂ ਨਾ ਹੋਵੇ। ਖੁਸ਼ਖ਼ਬਰੀ ਇੱਕ ਪ੍ਰੇਮ ਕਹਾਣੀ ਹੈ ਜਿਹੜੀ ਇੱਕ ਵਿਆਹ ਦੇ ਨਾਲ ਸਮਾਪਤ ਹੁੰਦੀ ਹੈ।
ਖੁਸ਼ਖਬਰੀ ਕੀ ਹੈ?
ਇਹ ਵੈਬਸਾਈਟ ਖੁਸ਼ਖਬਰੀ ਦੇ ਬਾਰੇ ਵਿੱਚ ਹੈ ਨਾ ਕਿ ਇਸਾਈ ਧਰਮ ਦੇ ਬਾਰੇ ਨਹੀਂ। ਅਸਲ ਵਿੱਚ ਖੁਸ਼ਖਬਰੀ ਦਾ ਬਿਆਨ ਕਰਨ ਲਈ ਵਰਤੇ ਜਾਣ ਵਾਲੇ ਸ਼ਬਦ ਇੰਜੀਲ ਜਾਂ ਰਾਹ ਅਤੇ ਸਿੱਧਾ ਰਾਹ (ਧਰਮ ਦੇ ਬਾਰੇ ਸੋਚੋ) ਹੈ। ਜਿਹੜੇ ਖੁਸ਼ਖਬਰੀ ਦੇ ਪਿਛਾਂਹ ਚਲਦੇ ਹਨ ਉਨ੍ਹਾਂ ਨੂੰ ਵਿਸ਼ਵਾਸੀ, ਚੇਲੇ (ਸੋਚੋ ਕਿ ਭਗਤ ਕਿਹਾ ਜਾ ਰਿਹਾ ਹੈ) ਕਿਹਾ ਜਾਂਦਾ ਹੈ। ਖੁਸ਼ਖਬਰੀ ਦਾ ਕੇਂਦਰੀ ਵਿਚਾਰ ਇੱਕ ਵਿਅਕਤੀ ਹੈ, ਯਿਸੂ ਨਾਸਰਤ, ਪਰਮੇਸ਼ੁਰ ਦਾ ਦੇਹਧਾਰੀ, ਗੁਰੂ, ਜਿਸਨੇ ਮੈਨੂੰ ਅਤੇ ਤੁਹਾਨੂੰ ਭਗਤੀ ਨੂੰ ਵਿਖਾਇਆ। ਉਸ ਦੇ ਆਉਣ ਦੀ ਯੋਜਨਾ ਸਮੇਂ ਦੇ ਅਰੰਭ ਵਿੱਚ ਹੀ ਕਰ ਲਈ ਗਈ ਸੀ। ਇਹ ਸਮਝਣ ਯੋਗ ਵਿਸ਼ਾ ਹੈ, ਭਾਵੇਂ ਕੋਈ ਵਿਅਕਤੀ ਹਿੰਦੂ, ਮੁਸਲਮਾਨ, ਇਸਾਈ, ਸਿੱਖ, ਜਾਂ ਕਿਸੇ ਹੋਰ ਧਰਮ ਦਾ ਹੀ ਕਿਉਂ ਨਾ ਹੋਵੇ – ਜਾਂ ਉਹ ਨਾਸਤਿਕ ਹੀ ਕਿਉਂ ਨਾ ਹੋਵੇ।
ਜੇ ਤੁਸੀਂ ਜੀਵਨ ਬਾਰੇ ਹੈਰਾਨ ਹੁੰਦੇ ਹੋ, ਪਾਪ ਅਤੇ ਮੌਤ ਤੋਂ ਅਜ਼ਾਦੀ ਚਾਹੁੰਦੇ ਹੋ, ਅਤੇ ਖੁਸ਼ਖਬਰੀ ਦੇ ਵਿਸਿਆਂ ਬਾਰੇ, ਪਰਮੇਸ਼ੁਰ ਨਾਲ ਸੰਬੰਧ ਬਣਾਉਣ ਬਾਰੇ, ਤਾਂ ਇਹ ਵੈਬਸਾਈਟ ਤੁਹਾਡੇ ਲਈ ਹੈ। ਇਸਾਈ ਧਰਮ ਦੇ ਸਭਿਆਚਾਰ ਨੂੰ ਇੱਕ ਪਾਸੇ ਰੱਖਦੇ ਹੋਇਆਂ, ਤੁਸੀਂ ਵੇਖੋਗੇ ਕਿ ਖੁਸ਼ਖਬਰੀ ਬਹੁਤ ਜਿਆਤਾ ਰੋਮਾਂਚ ਨਾਲ ਭਰੀ ਹੋਈ ਅਤੇ ਸੰਤੁਸ਼ਟੀ ਦੇਣ ਵਾਲੀ ਹੈ। ਤੁਸੀਂ ਇਸਨੂੰ ਹੇਠ ਲਿਖੀਆਂ ਦੱਖਣੀ ਏਸ਼ੀਆਈ ਭਾਸ਼ਾਵਾਂ ਵਿੱਚ ਵੇਖ ਸੱਕਦੇ ਹੋ: ਅੰਗਰੇਜ਼ੀ, ਹਿੰਦੀ, ਰੋਮਨਨਾਗਰੀ, ਬੰਗਾਲੀ, ਮਰਾਠੀ, ਗੁਜਰਾਤੀ, ਪੰਜਾਬੀ, ਨੇਪਾਲੀ, ਕੰਨੜ, ਤਾਮਿਲ, ਤੇਲਗੂ, ਮਲਿਆਲਮ।