Skip to content
Home » ਵਰਣ ਤੋਂ ਅਵਰਣ ਵੱਲ: ਇਹ ਵਿਅਕਤੀ ਸਾਰੇ ਲੋਕਾਂ ਲਈ ਆ ਰਿਹਾ ਹੈ

ਵਰਣ ਤੋਂ ਅਵਰਣ ਵੱਲ: ਇਹ ਵਿਅਕਤੀ ਸਾਰੇ ਲੋਕਾਂ ਲਈ ਆ ਰਿਹਾ ਹੈ

  • by

ਵੇਦਾਂ ਨੇ ਰਿਗ ਵੇਦ ਵਿੱਚ ਪੁਰਸ਼ਾ ਸੁਕਤਾ ਦੇ ਅਰੰਭ ਵਿੱਚ ਹੀ ਆਉਣ ਵਾਲੇ ਵਿਅਕਤੀ ਦੇ ਬਾਰੇ ਪਹਿਲਾਂ ਤੋਂ ਹੀ ਦੱਸ ਦਿੱਤਾ ਸੀ। ਉਸ ਤੋਂ ਬਾਅਦ ਅਸੀਂ ਇਬਰਾਨੀ ਵੇਦਾਂ ਦੇ ਨਾਲ ਆਪਣੇ ਅਧਿਐਨ ਨੂੰ ਜਾਰੀ ਰੱਖਦੇ ਹੋਇਆ, ਸੁਝਾਓ ਦਿੱਤਾ ਕਿ ਸੰਸਕ੍ਰਿਤ ਅਤੇ ਇਬਰਾਨੀ (ਬਾਈਬਲ) ਦੋਵੇਂ ਵੇਦਾਂ ਦੀਆਂ ਗੱਲਾਂ ਨੂੰ ਯਿਸੂ ਸਤਿਸੰਗ (ਨਾਸਰਤ ਦੇ ਯਿਸੂ) ਦੁਆਰਾ ਪੂਰਾ ਕੀਤਾ ਗਿਆ ਹੈ।

ਇਸ ਲਈ, ਕਿ ਯਿਸੂ ਇੱਕ ਭਵਿੱਖਬਾਣੀ ਕੀਤਾ ਹੋਇਆ ਪੁਰਖ ਅਰਥਾਤ ਪੁਰਸ਼ਾ ਜਾਂ ਮਸੀਹ ਸੀ? ਕੀ ਉਸਦਾ ਆਉਣਾ ਸਿਰਫ਼ ਇੱਕ ਖਾਸ ਸਮੂਹ ਲਈ ਸੀ, ਜਾਂ ਉਹ ਸਭਨਾਂ ਲਈ – ਸਾਰਿਆਂ ਕੌਮਾਂ ਸਮੇਤ, ਵਰਣਾਂ ਲਈ ਜਾਂ ਫਿਰ ਇੱਥੋਂ ਤੀਕੁਰ ਕਿ ਅਵਰਣਾ ਲਈ ਵੀ ਆ ਰਿਹਾ ਸੀ।

ਪੁਰਸ਼ਾ ਸੁਕਤਾ ਵਿੱਚ ਜਾਤੀ (ਵਰਣ) ਪ੍ਰਥਾ

ਪੁਰਸ਼ਾ ਸੁਕਤਾ ਨੇ ਇਸ ਵਿਅਕਤੀ ਇੰਝ ਬਾਰੇ ਕਿਹਾ ਹੈ ਕਿ:

ਪੁਰਸ਼ਾ ਸੁਕਤਾ ਸ਼ਲੋਕ 11-12  – ਸੰਸਕ੍ਰਿਤਸੰਸਕ੍ਰਤਿ ਲਿਪੀ ਅੰਤਰਨਪੰਜਾਬੀ ਅਨੁਵਾਦ
यत पुरुषं वयदधुः कतिधा वयकल्पयन |
मुखं किमस्य कौ बाहू का ऊरू पादा उच्येते ||
बराह्मणो.अस्य मुखमासीद बाहू राजन्यः कर्तः |
ऊरूतदस्य यद वैश्यः पद्भ्यां शूद्रो अजायत ||
ਯਤ ਪੁਰਸ਼ਮ ਵੈਦਾਧੁਹ ਕਤਿਧਾ ਵਾਯਕਲ੍ਪਯਨ | ਮੁਖਮ ਕਿਮਸਆ ਕੌ ਬਾਹੁ ਕਾ ਉਰੂ ਪਾਦਾ ਉੱਚਯੇਤੇ || ਬ੍ਰਾਹਮਣੋ ਅਸਯ ਮੁਖਮਸੀਦ ਬਾਹੁ ਰਾਜਨਯਹ ਕਰਤਹ| ਉਰੂਤਦਸ੍ਯ ਯਦ ਵੈਸ੍ਯ ਪਦਭ੍ਯਾਮ ਸ਼ੂਦਰੋ ਅਜਯਤ ||11 ਜਦੋਂ ਉਨ੍ਹਾਂ ਨੇ ਪੁਰਸ਼ਾ ਨੂੰ ਵੰਡਿਆ ਤਾਂ ਉਨ੍ਹਾਂ ਨੇ ਉਸਦੇ ਕਿੰਨੇ ਟੁੱਕੜੇ ਕੀਤੇ? ਉਹ ਉਸਦੇ ਮੂੰਹ, ਉਸਦੇ ਹੱਥਾਂ ਨੂੰ ਕੀ ਕਹਿੰਦੇ ਹਨ? ਉਹ ਉਸ ਦੇ ਪੱਟਾਂ ਅਤੇ ਪੈਰਾਂ ਨੂੰ ਕੀ ਕਹਿੰਦੇ ਹਨ? 12 ਬ੍ਰਾਹਮਣ ਉਸਦਾ ਮੂੰਹ ਸੀ, ਉਸ ਦੀਆਂ ਦੋਵੇਂ ਬਾਂਹਾਂ ਤੋਂ ਰਾਜਿਆਂ ਅਰਥਾਤ ਖਤਰੀਆਂ ਨੂੰ ਬਣਾਇਆ ਗਿਆ ਸੀ। ਉਸ ਦੀਆਂ ਪੱਟਾਂ ਵੈਸ਼ਿਯਾ ਬਣ ਗਈਆਂ, ਉਸਦੇ ਪੈਰਾਂ ਤੋਂ ਸ਼ੂਦਰ ਪੈਦਾ ਹੋਏ।

ਜਾਤੀ ਪ੍ਰਥਾ ਜਾਂ ਵਰਣ ਵਿਵਸਥਾ ਲਈ ਇਹ ਪਹਿਲਾ ਜ਼ਿਕਰ ਸੰਸਕ੍ਰਿਤ ਵੇਦਾਂ ਵਿੱਚ ਮਿਲਦਾ ਹੈ। ਇਹ ਚਾਰ ਜਾਤਾਂ ਨੂੰ ਇਸ ਵਿਅਕਤੀ ਦੇ ਸਰੀਰ ਤੋਂ ਵੱਖ ਹੋਣ ਦੀ ਗੱਲ ਕਰਦਾ ਹੈ। ਬ੍ਰਾਹਮਣ ਜਾਤੀ/ਵਰਣ ਉਸਦੇ ਮੂੰਹ ਤੋਂ ਆਈਂ, ਰਾਜਿਆਂ ਅਰਥਾਤ (ਅਜੋਕੇ ਸਮੇਂ ਦੀ ਖਤਰੀ ਜਾਤ/ਵਰਣ ਵਜੋਂ ਜਾਣੇ ਜਾਂਦੇ ਹਨ), ਵੈਸ਼ਿਆ ਜਾਤ/ਵਰਣ ਉਸਦੇ ਪੱਟ ਤੋਂ ਆਏ ਹਨ, ਅਤੇ ਸ਼ੂਦਰ ਜਾਤੀ ਉਸਦੇ ਪੈਰਾਂ ਤੋਂ। ਜੇ ਯਿਸੂ ਨੂੰ ਪੁਰਸ਼ਾ ਹੋਣਾ ਹੈ ਤਾ ਉਸਨੂੰ ਇਨ੍ਹਾਂ ਸਾਰੀਆਂ ਕੌਮਾਂ ਨੂੰ ਦਰਸਾਉਣ ਦੇ ਯੋਗ ਹੋਣਾ ਚਾਹੀਦਾ ਹੈ।

ਕੀ ਉਹ ਹੈ?

ਬ੍ਰਾਹਮਣ ਅਤੇ ਖੱਤਰੀ ਵਜੋਂ ਮਸੀਹ

ਅਸੀਂ ਵੇਖਿਆ ਹੈ ਕਿ ‘ਮਸੀਹ’ ਇੱਕ ਪ੍ਰਾਚੀਨ ਇਬਰਾਨੀ ਪਦਵੀ ਹੈ ਜਿਸਦਾ ਅਰਥ ‘ਸ਼ਾਸਕ’ ਤੋਂ ਹੈ – ਅਸਲ ਵਿੱਚ ਰਾਜਿਆਂ ਦੇ ਰਾਜਾ ਤੋਂ ਹੈ। ‘ਮਸੀਹ’ ਹੋਣ ਦੇ ਨਾਤੇ, ਯਿਸੂ ਪੂਰੀ ਤਰ੍ਹਾਂ ਖੱਤਰੀਆਂ ਨਾਲ ਆਪਣੀ ਪਹਿਚਾਨ ਕਰ ਸੱਕਦਾ ਹੈ ਅਤੇ ਉਨ੍ਹਾਂ ਦੀ ਨੁਮਾਇੰਦਗੀ ਕਰ ਸੱਕਦਾ ਹੈ। ਅਸੀਂ ਇਹ ਵੀ ਵੇਖਿਆ ਕਿ ਯਿਸੂ ਨੂੰ ਇੱਕ ‘ਸ਼ਾਖ’ ਵਜੋਂ ਆਉਣ ਵਾਲੇ ਜਾਜਕ ਅਰਥਾਤ ਪੁਜਾਰੀ ਦੇ ਰੂਪ ਵਿੱਚ ਭਵਿੱਖਬਾਣੀ ਕੀਤੀ ਗਈ ਸੀ, ਇਸ ਲਈ ਉਹ ਬ੍ਰਾਹਮਣ ਨਾਲ ਆਪਣੀ ਪਛਾਣ ਪੂਰੀ ਤਰ੍ਹਾਂ ਕਰ ਸੱਕਦਾ ਹੈ ਅਤੇ ਉਨ੍ਹਾਂ ਦੀ ਨੁਮਾਇੰਦਗੀ ਕਰ ਸੱਕਦਾ ਹੈ। ਦਰਅਸਲ, ਇਬਰਾਨੀ ਭਵਿੱਖਬਾਣੀ ਨੇ ਇਸ਼ਾਰਾ ਕੀਤਾ ਹੈ ਕਿ ਉਹ ਇੱਕ ਵਿਅਕਤੀ ਵਿੱਚ ਜਾਜਕ ਅਰਥਾਤ ਪੁਜਾਰੀ ਅਤੇ ਰਾਜਾ ਦੋਵਾਂ ਦੀਆਂ ਭੂਮਿਕਾਵਾਂ ਨੂੰ ਜੋੜ ਦਵੇਗਾ।

ਉਹੀ ਯਹੋਵਾਹ ਦੀ ਹੈਕਲ ਨੂੰ ਬਣਾਵੇਗਾ। ਉਹ ਸ਼ਾਨ ਵਾਲਾ ਹੋਵੇਗਾ ਅਤੇ ਉਹ ਆਪਣੇ ਸਿੰਘਾਸਣ ਉੱਤੇ ਬੈਠ ਕੇ ਹਕੂਮਤ ਕਰੇਗਾ ਅਤੇ ਇੱਕ ਜਾਜਕ ਵੀ ਆਪਣੇ ਸਿੰਘਾਸਣ ਉੱਤੇ ਹੋਵੇਗਾ ਅਤੇ ਦੋਹਾਂ ਦੇ ਵਿੱਚ ਸ਼ਾਂਤੀ ਦੇ ਮਤੇ ਹੋਣਗੇ।

ਜ਼ਕਰਯਾਹ 6:13

ਯਿਸੂ ਵੈਸ਼ਿਆ ਦੇ ਰੂਪ ਵਿੱਚ

ਇਬਰਾਨੀ ਸੰਤਾਂ/ਭਵਿੱਖਵਕਤਾਵਾਂ ਨੇ ਇਹ ਵੀ ਭਵਿੱਖਬਾਣੀ ਕੀਤੀ ਸੀ ਕਿ ਆਉਣ ਵਾਲਾ ਵਿਅਕਤੀ ਇੱਕ ਵਪਾਰੀ ਦੀ ਵਾਂਙੁ ਇੱਕ ਕਾਰੋਬਾਰੀ ਬਣ ਜਾਵੇਗਾ। ਉਨ੍ਹਾਂ ਨੇ ਪਹਿਲਾਂ ਤੋਂ ਹੀ ਦੱਸ ਦਿੱਤਾ ਸੀ ਕਿ

ਮੈਂ ਤਾਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਇਸਰਾਏਲ ਦਾ ਪਵਿੱਤਰ ਪੁਰਖ, ਤੇਰਾ ਬਚਾਉਣ ਵਾਲਾ ਹਾਂ, ਮੈਂ ਮਿਸਰ ਨੂੰ ਤੇਰੀ ਚੱਟੀ ਲਈ ਠਹਿਰਾਇਆ ਹੈ, ਕੂਸ਼ ਅਤੇ ਸਬਾ ਤੇਰੇ ਵਟਾਂਦਰੇ ਵਿੱਚ।

ਯਸਾਯਾਹ 43:3

ਇੱਥੇ ਪਰਮੇਸ਼ੁਰ ਉਸ ਬਾਰੇ ਭਵਿੱਖਬਾਣੀ ਕਰ ਰਿਹਾ ਹੈ ਜਿਹੜਾ ਭਵਿੱਖਵਕਤਾ ਦੇ ਰੂਪ ਵਿੱਚ ਆ ਰਿਹਾ ਹੈ, ਇਹ ਕਹਿ ਰਿਹਾ ਹੈ ਕਿ ਉਹ ਸਮਾਨ ਦਾ ਵਪਾਰ ਨਹੀਂ ਕਰੇਗਾ, ਪਰ ਉਹ ਆਪਣੀ ਜਾਨ ਦੇਣ ਦੇ ਦੁਆਰਾ – ਲੋਕਾਂ ਲਈ ਵਪਾਰ ਕਰੇਗਾ। ਇਸ ਲਈ ਆਉਣ ਵਾਲਾ ਇਹ ਵਿਅਕਤੀ ਇੱਕ ਕਾਰੋਬਾਰੀ ਹੋਵੇਗਾ, ਉਹ ਲੋਕਾਂ ਨੂੰ ਅਜ਼ਾਦ ਕਰਾਉਣ ਦਾ ਵਪਾਰ ਕਰੇਗਾ। ਇੱਕ ਕਾਰੋਬਾਰੀ ਹੋਣ ਦੇ ਨਾਤੇ ਉਹ ਆਪਣੀ ਪਹਿਚਾਨ ਵੈਸ਼ਿਆ ਦੇ ਰੂਪ ਵਿੱਚ ਕਰਦਾ ਹੈ ਅਤੇ ਉਹਨਾਂ ਦੀ ਨੁਮਾਇੰਦਗੀ ਕਰ ਸੱਕਦਾ ਹੈ।

ਸ਼ੂਦਰ – ਦਾਸ

ਸੰਤਾਂ/ਭਵਿੱਖਵਕਤਾਵਾਂ ਨੇ ਇਸ ਆਉਣ ਵਾਲੇ ਮਨੁੱਖ ਦੀ ਭੂਮਿਕਾ ਨੂੰ ਇੱਕ ਸੇਵਕ ਜਾਂ ਸ਼ੂਦਰ ਦੇ ਵਿੱਚ ਵਿਸਥਾਰ ਨਾਲ ਦੱਸੀ ਹੈ। ਅਸੀਂ ਵੇਖਿਆ ਹੈ ਕਿ ਭਵਿੱਖਵਕਤਾਵਾਂ ਨੇ ਕਿਵੇਂ ਭਵਿੱਖਬਾਣੀ ਕੀਤੀ ਸੀ ਕਿ ਸ਼ਾਖ ਵੀ ਇੱਕ ਸੇਵਕ ਹੋਵੇਗੀ ਜਿਸਦਾ ਕੰਮ ਪਾਪਾਂ ਨੂੰ ਹਟਾਉਣਾ ਹੇਵੇਗਾ:

8ਹੇ ਯਹੋਸ਼ੁਆ, ਪਰਧਾਨ ਜਾਜਕ, ਸੁਣੀਂ, ਤੂੰ ਅਤੇ ਤੇਰੇ ਸਾਥੀ ਜਿਹੜੇ ਤੇਰੇ ਸਨਮੁਖ ਬੈਠੇ ਹਨ ਕਿਉਂ ਜੋ ਏਹ ਨਿਸ਼ਾਨ ਦੇ ਮਨੁੱਖ ਹਨ। ਵੇਖੋ ਨਾ, ਮੈਂ ਆਪਣੇ ਦਾਸ ਅਰਥਾਤ ਸ਼ਾਖ ਨੂੰ ਲੈ ਆਵਾਂਗਾ 9ਕਿਉਂ ਜੋ ਉਸ ਪੱਥਰ ਨੂੰ ਵੇਖ ਜਿਹੜਾ ਮੈਂ ਯਹੋਸ਼ੁਆ ਦੇ ਅੱਗੇ ਰੱਖਿਆ ਹੈ। ਉਸ ਇੱਕੋ ਪੱਥਰ ਉੱਤੇ ਸੱਤ ਅੱਖਾਂ ਹਨ। ਵੇਖ, ਮੈਂ ਏਸ ਉੱਤੇ ਇਹ ਲਿਖਤ ਉੱਕਰਾਂਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਅਤੇ ਮੈਂ ਇੱਕੋ ਦਿਨ ਵਿੱਚ ਏਸ ਦੇਸ ਦੀ ਬੁਰਿਆਈ ਨੂੰ ਦੂਰ ਕਰ ਦਿਆਂਗਾ।

ਜ਼ਕਰਯਾਹ 3:8-9

ਆਉਣ ਵਾਲੀ ਸ਼ਾਖ, ਇੱਕ ਜਾਜਕ ਅਰਥਾਤ ਪੁਜਾਰੀ, ਸ਼ਾਸਕ ਅਤੇ ਵਪਾਰੀ ਦੇ ਨਾਲ-ਨਾਲ, ਇੱਕ ਸੇਵਕ – ਸ਼ੂਦਰ ਵੀ ਸੀ। ਯਸਾਯਾਹ ਨੇ ਇਸ ਵਿਅਕਤੀ ਦੀ ਸੇਵਕ (ਸ਼ੂਦਰ) ਵਾਲੀ ਭੂਮਿਕਾ ਦੇ ਬਾਰੇ ਬੜੇ ਵਿਸਥਾਰ ਨਾਲ ਭਵਿੱਖਬਾਣੀ ਕੀਤੀ ਹੈ। ਇਸ ਭਵਿੱਖਬਾਣੀ ਵਿੱਚ, ਪਰਮੇਸ਼ੁਰ ਇਸਰਾਏਲ ਤੋਂ ‘ਦੂਰ’ (ਜਿਸ ਵਿੱਚ ਤੁਸੀ ਅਤੇ ਮੈਂ ਵੀ ਸ਼ਾਮਲ ਹਾਂ) ਸਾਰੀਆਂ ਕੌਮਾਂ ਨੂੰ ਇਸ ਸ਼ੂਦਰ ਵਿਅਕਤੀ ਦੀ ਸੇਵਾ ਵੱਲ ਧਿਆਨ ਦੇਣ ਦੀ ਸਲਾਹ ਦਿੰਦਾ ਹੈ।

1ਹੇ ਟਾਪੂਓ, ਮੇਰੀ ਸੁਣੋ,

ਹੇ ਦੂਰ ਦੀਓ ਉੱਮਤੋਂ, ਕੰਨ ਲਾਓ!

ਯਹੋਵਾਹ ਨੇ ਮੈਨੂੰ ਢਿੱਡੋਂ ਹੀ ਸੱਦ ਲਿਆ,

ਮੇਰੀ ਮਾਂ ਦੀ ਕੁੱਖੋਂ ਓਸ ਮੇਰਾ ਨਾਉਂ ਲਿਆ।

2ਓਸ ਮੇਰੇ ਮੂੰਹ ਨੂੰ ਤਿੱਖੀ ਤੇਗ ਵਾਂਙੁ ਬਣਾਇਆ,

ਓਸ ਆਪਣੇ ਹੱਥ ਦੇ ਸਾਯੇ ਵਿੱਚ ਮੈਨੂੰ ਲੁਕਾਇਆ,

ਓਸ ਮੈਨੂੰ ਇੱਕ ਸਿਕਲ ਕੀਤਾ ਹੋਇਆ ਬਾਣ ਬਣਾਇਆ,

ਓਸ ਮੈਨੂੰ ਆਪਣੀ ਤਰਕਸ਼ ਵਿੱਚ ਲੁਕਾਇਆ,

3ਉਸ ਨੇ ਮੈਨੂੰ ਆਖਿਆ, ਤੂੰ ਮੇਰਾ ਦਾਸ ਹੈਂ,

ਇਸਰਾਏਲ, ਜਿਹ ਦੇ ਵਿੱਚ ਮੈਂ ਸ਼ਾਨਦਾਰ ਹੋਵਾਂਗਾ।

4ਤਦ ਮੈਂ ਆਖਿਆ, ਮੈਂ ਧਿਗਾਣੇ ਮਿਹਨਤ ਕੀਤੀ,

ਮੈਂ ਆਪਣਾ ਬਲ ਫੋਕਟ ਤੇ ਵਿਅਰਥ ਲਈ ਗੁਆ ਦਿੱਤਾ,

ਸੱਚ ਮੁੱਚ ਮੇਰਾ ਇਨਸਾਫ ਯਹੋਵਾਹ ਕੋਲ,

ਅਤੇ ਮੇਰਾ ਵੱਟਾ ਮੇਰੇ ਪਰਮੇਸ਼ੁਰ ਕੋਲ ਹੈ।।

5ਹੁਣ ਯਹੋਵਾਹ ਆਖਦਾ ਹੈ,

ਜਿਹ ਨੇ ਮੈਨੂੰ ਢਿੱਡੋਂ ਈ ਆਪਣਾ ਦਾਸ ਹੋਣ ਲਈ ਸਾਜਿਆ,

ਭਈ ਮੈਂ ਯਾਕੂਬ ਨੂੰ ਉਹ ਦੇ ਕੋਲ ਮੁੜ ਲਿਆਵਾਂ,

ਅਤੇ ਇਸਰਾਏਲ ਉਹ ਤੇ ਕੋਲ ਇਕੱਠਾ ਕੀਤਾ ਜਾਵੇ,

ਮੈਂ ਯਹੋਵਾਹ ਦੀ ਨਿਗਾਹ ਵਿੱਚ ਆਦਰ ਪਾਉਂਦਾ ਹਾਂ,

ਅਤੇ ਮੇਰਾ ਪਰਮੇਸ਼ੁਰ ਮੇਰੀ ਸਮਰਥ ਹੈ, –

6ਹਾਂ, ਉਹ ਆਖਦਾ ਹੈ ਕਿ ਏਹ ਛੋਟੀ ਗੱਲ ਹੈ,

ਕਿ ਤੂੰ ਯਾਕੂਬ ਦਿਆਂ ਗੋਤਾਂ ਨੂੰ ਉਠਾਉਣ ਲਈ

ਅਤੇ ਇਸਰਾਏਲ ਦੇ ਬਚਿਆਂ ਹੋਇਆਂ ਨੂੰ ਮੋੜਨ

ਲਈ ਮੇਰਾ ਦਾਸ ਹੋਵੇਂ,

ਸਗੋਂ ਮੈਂ ਤੈਨੂੰ ਕੌਮਾਂ ਲਈ ਜੋਤ ਠਹਿਰਾਵਾਂਗਾ,

ਭਈ ਮੇਰੀ ਮੁਕਤੀ ਧਰਤੀ ਦੀਆਂ ਹੱਦਾਂ ਤੀਕ ਅੱਪੜੇ!।।

ਯਸ਼ਾਯਾਹ 49:1-6

ਹਾਲਾਂਕਿ ਇਬਰਾਨੀ/ਯਹੂਦੀ ਨਸਲ ਤੋਂ ਆਉਣ ਵਾਲੇ ਲਈ, ਇਸ ਭਵਿੱਖਬਾਣੀ ਵਿੱਚ ਕਿਹਾ ਗਿਆ ਹੈ ਕਿ ਇਸ ਸੇਵਕ ਦੀ ਸੇਵਾ ‘ਧਰਤੀ ਦੇ ਇੱਕ ਪਾਸਿਓਂ ਲੈ ਕੇ ਦੂਜੇ ਪਾਸੇ ਫੈਲ ਜਾਵੇਗੀ’। ਯਿਸੂ ਦੇ ਸੇਵਕਾਈ ਨੇ ਸੱਚਮੁੱਚ ਧਰਤੀ ਦੀਆਂ ਸਾਰੀਆਂ ਕੌਮਾਂ ਨੂੰ ਛੂਹ ਲਿਆ ਸੀ। ਇੱਕ ਸੇਵਕ ਹੋਣ ਦੇ ਨਾਤੇ, ਯਿਸੂ ਪੂਰੀ ਤਰ੍ਹਾਂ ਸ਼ੂਦਰਾਂ ਦੇ ਨਾਲ ਆਪਣੀ ਪਹਿਚਾਨ ਕਰਦਾ ਹੈ ਅਤੇ ਉਨ੍ਹਾਂ ਦੀ ਨੁਮਾਇੰਦਗੀ ਕਰ ਸੱਕਦਾ ਹੈ।

ਅਵਰਣਾ ਦੇ ਨਾਲ ਵੀ…

ਯਿਸੂ ਨੂੰ ਸਾਰਿਆਂ ਲੋਕਾਂ ਦੀ ਵਿਚੌਲਗੀ ਕਰਨ ਲਈ ਅਵਰਣ, ਜਾਂ ਅਨੁਸੂਚਿਤ ਜਾਤੀ ਤੋਂ ਸੰਬੰਧਿਤ ਕੌਮਾਂ, ਕਬੀਲਿਆਂ ਅਤੇ ਦਲਿਤਾਂ ਦੀ ਵੀ ਨੁਮਾਇੰਦਗੀ ਕਰਨੀ ਪਵੇਗੀ। ਇਹ ਕਿਵੇਂ ਹੋਵੇਗਾ? ਇਬਰਾਨੀ ਵੇਦਾਂ ਨੇ ਭਵਿੱਖਬਾਣੀ ਕੀਤੀ ਹੈ ਕਿ ਉਹ ਪੂਰੀ ਤਰ੍ਹਾਂ ਤੋੜਿਆ ਜਾਵੇਗਾ ਅਤੇ ਉਸਨੂੰ ਤੁੱਛ ਗਿਣਿਆ ਜਾਵੇਗਾ, ਉਸਨੂੰ ਸਾਡੇ ਸਾਰਿਆਂ ਦੁਆਰਾ ਅਵਰਣ ਦੇ ਰੂਪ ਵਿੱਚ ਵੇਖਿਆ ਜਾਵੇਗਾ।

ਕਿਸ ਤਰੀਕੇ ਨਾਲ?

ਇੱਥੇ ਪੂਰੀ ਭਵਿੱਖਬਾਣੀ ਕੁੱਝ ਵਿਆਖਿਆ ਦੇ ਨਾਲ ਦਿੱਤੀ ਗਈ ਹੈ। ਤੁਸੀਂ ਵੇਖੋਗੇ ਕਿ ਇਹ ‘ਉਹ’ ਅਤੇ ‘ਉਸ’ ਹੋਣ ਦੀ ਗੱਲ ਕਰਦੀ ਹੈ, ਇਸ ਲਈ ਇਹ ਇੱਕ ਆਉਣ ਵਾਲੇ ਵਿਅਕਤੀ ਦੇ ਵਿੱਖੇ ਭਵਿੱਖਬਾਣੀ ਕਰ ਰਹੀ ਹੈ। ਕਿਉਂਕਿ ਭਵਿੱਖਬਾਣੀ ‘ਲਗਰ’ ਅਰਥਾਤ ਟਹਿਣੀ ਦੀ ਤਸਵੀਰ ਨੂੰ ਪੇਸ਼ ਕਰਦੀ ਹੈ, ਅਸੀਂ ਜਾਣਦੇ ਹਾਂ ਕਿ ਇਹ ਉਸੇ ਸ਼ਾਖ ਦਾ ਬਿਆਨ ਕਰ ਰਹੀ ਹੈ ਜਿਹੜਾ ਜਾਜਕ ਜਾਂ ਪੁਜਾਰੀ ਅਤੇ ਸ਼ਾਸਕ ਸੀ। ਪਰ ਇਸਦਾ ਵੇਰਵਾ ਅਵਰਣ ਵਾਲਾ ਹੈ।

ਆਉਣ ਵਾਲਾ ਇੱਕ ਮਾਮੂਲੀ ਜਿਹਾ ਵਿਅਕਤੀ ਹੈ

1ਸਾਡੇ ਪਰਚਾਰ ਦੀ ਕਿਹ ਨੇ ਪਰਤੀਤ ਕੀਤੀ? ਅਤੇ ਯਹੋਵਾਹ ਦੀ ਭੁਜਾ ਕਿਹ ਦੇ ਉੱਤੇ ਪਰਗਟ ਹੋਈ? 2ਉਹ ਤਾਂ ਕੂੰਬਲ ਵਾਂਙੁ ਉਹ ਦੇ ਅੱਗੇ, ਅਤੇ ਸੁੱਕੀ ਧਰਤੀ ਵਿੱਚੋਂ ਜੜ੍ਹ ਵਾਂਙੁ ਫੁੱਟ ਨਿੱਕਲਿਆ, ਉਸ ਦਾ ਨਾ ਕੋਈ ਰੂਪ ਸੀ ਨਾ ਕੋਈ ਸਰੂਪ ਸੀ, ਅਤੇ ਜਦ ਅਸੀਂ ਉਸ ਨੂੰ ਵੇਖੀਏ, ਤਾਂ ਕੋਈ ਸੁਹੱਪਣ ਨਹੀਂ ਭਈ ਅਸੀਂ ਉਹ ਨੂੰ ਪਸੰਦ ਕਰੀਏ। 3ਉਹ ਤੁੱਛ ਅਤੇ ਮਨੁੱਖਾਂ ਵੱਲੋਂ ਤਿਆਗਿਆ ਹੋਇਆ ਸੀ,

ਯਸ਼ਾਯਾਹ 53:1-3

ਇੱਕ ਦੁੱਖੀਆ ਮਨੁੱਖ, ਸੋਗ ਦਾ ਜਾਣੂ, ਅਤੇ ਉਸ ਵਾਂਙੁ ਜਿਸ ਤੋਂ ਲੋਕ ਮੂੰਹ ਲੁਕਾਉਂਦੇ, ਉਹ ਤੁੱਛ ਜਾਤਾ ਗਿਆ ਅਤੇ ਅਸਾਂ ਉਸ ਦੀ ਕਦਰ ਨਾ ਕੀਤੀ।।

ਪਰਮੇਸ਼ੁਰ ਦੇ ਅੱਗੇ ਇਹ ‘ਲਗਰ’ (ਭਾਵ ਬੋਹੜ ਦੀ ਸ਼ਾਖ) ਜਾਂ ਟਹਿਣੀ ਬਣਨ ਤੋਂ ਬਾਅਦ ਵੀ, ਇਹ ਵਿਅਕਤੀ ਦੂਜਿਆਂ ਲੋਕਾਂ ਦੁਆਰਾ ‘ਤੁੱਛ’ ਅਤੇ ‘ਤਿਆਗਿਆ’ ਗਿਆ, ‘ਦੁੱਖੀਆ ਮਨੁੱਖ’ ਅਤੇ ‘ਜਿਸਦੀ ਕੋਈ ਕਦਰ ਨਹੀਂ ਸੀ’ ਵਜੋਂ ਜਾਣਿਆ ਜਾਂਦਾ ਹੈ। ਉਹ ਨੂੰ ਸ਼ਾਬਦਿਕ ਰੂਪ ਵਿੱਚ ਅਛੂਤ ਮੰਨਿਆ ਜਾਵੇਗਾ। ਆਉਣ ਵਾਲਾ ਇਹ ਵਿਅਕਤੀ ਇਸ ਕਰਕੇ ਟੁੱਟੇ ਦਿਲ ਵਾਲੇ ਲੋਕਾਂ ਅਰਥਾਤ ਅਨੁਸੂਚਿਤ ਕਬੀਲਿਆਂ ਦੇ ਅਛੂਤ (ਜੰਗਲ ਵਿੱਚ ਰਹਿਣ ਵਾਲੇ ਲੋਕ) ਅਤੇ ਪਿੱਛੜੀਆਂ ਕੌਮਾਂ – ਅਰਥਾਤ ਦਲਿਤ ਅਛੂਤ ਦੀ ਨੁਮਾਇੰਦਗੀ ਕਰਨ ਦੇ ਯੋਗ ਹੈ।

4ਸੱਚ ਮੁੱਚ ਉਹ ਨੇ ਸਾਡੇ ਗ਼ਮ ਚੁੱਕ ਲਏ, ਅਤੇ ਸਾਡੇ ਦੁਖ ਉਠਾਏ, ਪਰ ਅਸਾਂ ਉਸ ਨੂੰ ਮਾਰਿਆ ਹੋਇਆ, ਪਰਮੇਸ਼ੁਰ ਦਾ ਕੁੱਟਿਆ ਹੋਇਆ ਅਤੇ ਭੰਨਿਆ ਹੋਇਆ ਸਮਝਿਆ। 5ਪਰ ਉਹ ਸਾਡੇ ਅਪਰਾਧਾਂ ਲਈ ਘਾਇਲ ਕੀਤਾ ਗਿਆ, ਸਾਡੀਆਂ ਬਦੀਆਂ ਦੇ ਕਾਰਨ ਕੁਚਲਿਆ ਗਿਆ, ਸਾਡੀ ਸ਼ਾਂਤੀ ਲਈ ਉਸ ਉੱਤੇ ਤਾੜਨਾ ਹੋਈ, ਅਤੇ ਉਸ ਦੇ ਮਾਰ ਖਾਣ ਤੋਂ ਅਸੀਂ ਨਰੋਏ ਕੀਤੇ ਗਏ।

ਯਸ਼ਾਯਾਹ 53:4-5

ਅਸੀਂ ਕਈ ਵਾਰ ਦੂਜਿਆਂ ਦੀ ਬਦਕਿਸਮਤੀ ਨੂੰ ਕਸੂਰਵਾਰ ਠਹਿਰਾਉਂਦੇ ਹਾਂ, ਜਾਂ ਜਿਹੜੇ ਸਮਾਜ ਵਿੱਚ ਨੀਵੇਂ ਪੱਧਰ ਤੇ ਹਨ, ਉਨ੍ਹਾਂ ਨੂੰ ਉਨ੍ਹਾਂ ਦੇ ਪਾਪਾਂ ਜਾਂ ਕਰਮਾਂ ਦੇ ਸਿੱਟੇ ਵਜੋਂ ਵੇਖਦੇ ਹਾਂ। ਇਸੇ ਤਰ੍ਹਾਂ ਇਸ ਵਿਅਕਤੀ ਦੇ ਦੁੱਖ ਸਾਡੀ ਸੋਚ ਤੋਂ ਵੱਡੇ ਹੋਣਗੇ ਜਿਸ ਕਰਕੇ ਅਸੀਂ ਸੋਚਾਂਗੇ ਕਿ ਉਸਨੂੰ ਪਰਮੇਸ਼ੁਰ ਵੱਲੋਂ ਸਜ਼ਾ ਦਿੱਤੀ ਜਾ ਰਹੀ ਹੈ। ਇਸ ਲਈ ਉਸਨੂੰ ਤੁੱਛ ਗਿਣਿਆ ਜਾਵੇਗਾ। ਪਰ ਉਸਨੂੰ ਉਸਦੇ ਆਪਣੇ ਪਾਪਾਂ ਦੀ ਸਜ਼ਾ ਨਹੀਂ ਮਿਲੇਗੀ – ਸਗੋਂ ਸਾਡੇ ਪਾਪਾਂ ਦੀ। ਉਹ ਸਾਡੀ ਚੰਗਿਆਈ ਅਤੇ ਸ਼ਾਂਤੀ ਲਈ – ਇੱਕ ਡਰਾਉਣ ਭਾਰ ਨੂੰ ਸਹਿਣ ਕਰੇਗਾ।

ਇਹ ਭਵਿੱਖਬਾਣੀਆਂ ਨਾਸਰਤ ਦੇ ਯਿਸੂ ਦੀ ਸਲੀਬ ਉੱਤੇ ਹੋਈ ਮੌਤ ਦੇ ਵੇਲੇ ਪੂਰੀਆਂ ਹੋਈਆਂ ਸਨ, ਜਿਸਨੂੰ ਦੁਖੀ, ਸੋਗ ਵਿੱਚ ਅਤੇ ਸਲੀਬ ਉੱਤੇ ‘ਵਿੰਨ੍ਹ’ ਦਿੱਤਾ ਗਿਆ ਸੀ। ਹਾਲਾਂਕਿ, ਇਹ ਭਵਿੱਖਬਾਣੀ ਇਸ ਧਰਤੀ ਉੱਤੇ ਉਸਦੇ ਰਹਿਣ ਤੋਂ 750 ਸਾਲ ਪਹਿਲਾਂ ਲਿਖੀ ਗਈ ਸੀ। ਤੁੱਛ ਗਿਣੇ ਜਾਣ ਅਤੇ ਆਪਣੇ ਦੁੱਖ ਵਿੱਚ, ਯਿਸੂ ਨੇ ਇਸ ਭਵਿੱਖਬਾਣੀ ਨੂੰ ਪੂਰਾ ਕੀਤਾ ਅਤੇ ਹੁਣ ਸਾਰੀਆਂ ਪਿਛੜੀਆਂ ਜਾਤੀਆਂ ਅਤੇ ਕਬੀਲਿਆਂ ਦੀ ਨੁਮਾਇੰਦਗੀ ਕਰਨ ਦੇ ਯੋਗ ਹੈ।

6ਅਸੀਂ ਸਾਰੇ ਭੇਡਾਂ ਵਾਂਙੁ ਭੁੱਲੇ ਫਿਰਦੇ ਸਾਂ, ਅਸੀਂ ਆਪਣੇ ਆਪਣੇ ਰਾਹਾਂ ਨੂੰ ਮੁੜੇ, ਅਤੇ ਯਹੋਵਾਹ ਨੇ ਸਾਡੀ ਸਾਰਿਆਂ ਦੀ ਬਦੀ ਉਸ

ਉੱਤੇ ਲੱਦੀ।। 7ਉਹ ਸਤਾਇਆ ਗਿਆ ਤੇ ਦੁਖੀ ਹੋਇਆ, ਪਰ ਓਸ ਆਪਣਾ ਮੂੰਹ ਨਾ ਖੋਲ੍ਹਿਆ, ਲੇਲੇ ਵਾਂਙੁ ਜਿਹੜਾ ਕੱਟੇ ਜਾਣ ਲਈ ਲੈ ਜਾਇਆ ਜਾਂਦਾ, ਅਤੇ ਭੇਡ ਵਾਂਙੁ ਜਿਹੜੀ ਉੱਨ ਕਤਰਨ ਵਾਲਿਆਂ ਦੇ ਅੱਗੇ ਗੁੰਗੀ ਹੈ, ਸੋ ਓਸ ਆਪਣਾ ਮੂੰਹ ਨਾ ਖੋਲ੍ਹਿਆ।

ਯਸ਼ਾਯਾਹ 53:6-7

ਇਹ ਸਾਡਾ ਪਾਪ ਹੈ ਅਤੇ ਅਸੀਂ ਜਿਹੜੇ ਧਰਮ ਤੋਂ ਦੂਰ ਹੋ ਗਏ ਸਾਂ, ਉਨ੍ਹਾਂ ਲ ਇਹ ਸ਼ਰਤ ਰਖਦਾ ਹੈ ਇਹ ਵਿਅਕਤੀ ਸਾਡੇ ਅਪਰਾਧਾਂ ਜਾਂ ਪਾਪਾਂ ਨੂੰ ਆਪਣੇ ਉੱਤੇ ਲੈ ਲਵੇ। ਉਹ ਸ਼ਾਂਤ ਤਰੀਕੇ ਵਿੱਚ ਮਾਰੇ ਜਾਣ ਲਈ ਸਾਡੀ ਥਾਂਈਂ ਜਾਣ ਲਈ ਤਿਆਰ ਹੋਵੇਗਾ, ਉਹ ਕੋਈ ਵਿਰੋਧ ਨਹੀਂ ਕਰੇਗਾ ਜਾਂ ਉਹ ‘ਆਪਣਾ ਮੂੰਹ ਨਹੀਂ ਖੋਲ੍ਹੇਗਾ’। ਇਹ ਠੀਕ ਉਸੇ ਤਰੀਕੇ ਵਿੱਚ ਪੂਰਾ ਹੋਇਆ ਸੀ ਜਦੋਂ ਯਿਸੂ ਸਵੈ-ਇੱਛਿਆ ਨਾਲ ਸਲੀਬ ਉੱਤੇ ਚੱਲਿਆ ਗਿਆ ਸੀ।

(ਯਸ਼ਾਯਾਹ 53:8)

ਜ਼ੁਲਮ ਅਤੇ ਨਿਆਉਂ ਦੇ ਕਾਰਨ ਉਹ ਫੜਿਆ ਗਿਆ ਉਸ ਦੀ ਪੀੜ੍ਹੀ ਵਿੱਚੋਂ ਕਿਸ ਸੋਚਿਆ ਕਿ ਮੇਰੀ ਪਰਜਾ ਦੇ ਅਪਰਾਧ ਦੇ ਕਾਰਨ ਜਿਹ ਨੂੰ ਮਾਰ ਪੈਣੀ ਸੀ, ਉਹ ਜੀਉਂਦਿਆਂ ਦੀ ਧਰਤੀ ਤੋਂ ਕੱਟਿਆ ਗਿਆ?

ਇਹ ਭਵਿੱਖਬਾਣੀ ਕਹਿੰਦੀ ਹੈ ਕਿ ਇਸ ਵਿਅਕਤੀ ਨੂੰ ‘ਜੀਉਂਦਿਆਂ ਦੀ ਧਰਤੀ ਤੋਂ ਕੱਟਿਆ ਗਿਆ’ ਸੀ, ਉਦੋਂ ਪੂਰੀ ਹੋਈ ਜਦੋਂ ਯਿਸੂ ਸਲੀਬ ‘ਤੇ ਮਰਿਆ ਗਿਆ ਸੀ।

ਉਸ ਦੀ ਕਬਰ ਦੁਸ਼ਟਾਂ ਦੇ ਵਿੱਚ, ਅਤੇ ਉਸ ਦੀ ਮੌਤ ਦੇ ਵੇਲੇ ਧਨੀ ਨਾਲ ਠਹਿਰਾਈ ਗਈ, ਭਾਵੇਂ ਓਸ ਜ਼ੁਲਮ ਨਹੀਂ ਕੀਤਾ, ਨਾ ਉਸ ਦੇ ਮੂੰਹ ਵਿੱਚ ਛਲ ਸੀ।।

ਯਸ਼ਾਯਾਹ 53:9

ਯਿਸੂ ਇੱਕ ‘ਦੁਸ਼ਟ’ ਵਿਅਕਤੀ ਦੇ ਰੂਪ ਵਿੱਚ ਦੋਸ਼ੀ ਦੱਸਿਆ ਗਿਆ, ਹਾਲਾਂਕਿ ਉਸਨੇ ‘ਕੋਈ ਜ਼ੁਲਮ ਨਹੀਂ ਕੀਤਾ’ ਸੀ ਅਤੇ ‘ਉਸ ਦੇ ਮੂੰਹੋਂ ਕੋਈ ਛਲ’ ਵਾਲੀ ਗੱਲ ਨਹੀਂ ਨਿਕਲੀ ਸੀ। ਫਿਰ ਵੀ, ਉਸਨੂੰ ਅਰਿਮਥੇਆ ਦੇ ਇੱਕ ਅਮੀਰ ਜਾਜਕ ਅਰਥਾਤ ਪੁਜਾਰੀ ਯੂਸੁਫ਼ ਦੀ ਕਬਰ ਵਿੱਚ ਦਫ਼ਨਾ ਦਿੱਤਾ ਗਿਆ ਸੀ। ਇਸ ਤਰ੍ਹਾਂ ਯਿਸੂ ਨੇ ਦੋਹਾਂ ਨੂੰ ਅਰਥਾਤ ‘ਦੁਸ਼ਟ ਦੀ ਕਬਰ ਵਿੱਚ’ ਅਤੇ ਨਾਲ ਹੀ ‘ਉਸਦੀ ਮੌਤ ਦੇ ਵੇਲੇ ਧਨੀ ਨਾਲ’ ਗੱਲਾਂ ਨੂੰ ਪੂਰਿਆਂ ਕੀਤਾ।

ਪਰ ਯਹੋਵਾਹ ਨੂੰ ਭਾਇਆ ਕਿ ਉਸ ਨੂੰ ਕੁਚਲੇ ਅਤੇ ਸੋਗ ਵਿੱਚ ਪਾਵੇ। ਜਦ ਤੂੰ ਉਸ ਦੀ ਜਾਨ ਨੂੰ ਦੋਸ਼ ਦੀ ਬਲੀ ਠਹਿਰਾਵੇਂ,

ਯਸ਼ਾਯਾਹ 53:10

ਤਾਂ ਉਹ ਆਪਣੀ ਅੰਸ ਨੂੰ ਵੇਖੇਗਾ, ਉਹ ਆਪਣੇ ਦਿਨ ਲੰਮੇ ਕਰੇਗਾ, ਅਤੇ ਯਹੋਵਾਹ ਦੀ ਭਾਉਣੀ ਉਸ ਦੇ ਹੱਥ ਵਿੱਚ

ਸਫ਼ਲ ਹੋਵੇਗੀ।

ਅਜਿਹੀ ਬੇਰਹਿਮੀ ਮੌਤ ਕੋਈ ਡਰਾਉਣਾ ਹਾਦਸਾ ਜਾਂ ਬਦਕਿਸਮਤੀ ਵਾਲੀ ਗੱਲ ਨਹੀਂ ਸੀ। ਇਹ ‘ਪਰਮੇਸ਼ੁਰ ਦੀ ਮਰਜੀ’ ਸੀ।

ਕਿਉਂ?

ਕਿਉਂਕਿ ਇਸ ਵਿਅਕਤੀ ਦਾ ‘ਜੀਵਨ’ ਪਾਪ ਦੇ ਲਈ ‘ਦੋਸ਼ ਬਲੀ’ ਹੋਵੇਗਾ।

ਕਿਸ ਦੇ ਪਾਪ?

ਅਸੀਂ ਸਾਰੇ ‘ਕਈ ਕੌਮਾਂ’ ਤੋਂ ਜਿਹੜੇ ਪਰਮੇਸ਼ੁਰ ਤੋਂ ‘ਦੂਰ ਹੋ ਗਏ’ ਸਾਂ। ਜਦੋਂ ਯਿਸੂ ਸਲੀਬ ‘ਤੇ ਮੋਇਆ, ਤਾਂ ਇਸਦਾ ਸਿੱਟਾ ਸਾਡੇ ਸਾਰਿਆਂ ਨੂੰ ਪਾਪਾਂ ਤੋਂ, ਜਾਤ-ਪਾਤ ਜਾਂ ਸਮਾਜਕ ਰੁੱਤਬੇ ਜਾਂ ਸਾਡੀ ਕੌਮੀਅਤ ਨੂੰ ਇੱਕ ਪਾਸੇ ਰੱਖਦੇ ਹੋਏ ਪਾਪ ਤੋਂ ਸ਼ੁੱਧ ਕਰਨਾ ਸੀ।

ਤੁੱਛ ਗਿਣਿਆ ਗਿਆ ਹੀ ਜਿੱਤ ਹਾਸਲ ਕਰਦਾ ਹੈ

ਉਹ ਆਪਣੀ ਜਾਨ ਦੇ ਕਸ਼ਟ ਤੋਂ ਵੇਖੇਗਾ ਤੇ ਤ੍ਰਿਪਤ ਹੋਵੇਗਾ, ਆਪਣੇ ਗਿਆਨ ਨਾਲ ਮੇਰਾ ਧਰਮੀ ਦਾਸ ਬਹੁਤਿਆਂ ਨੂੰ ਧਰਮੀ ਠਹਿਰਾਵੇਗਾ, ਅਤੇ ਓਹਨਾਂ ਦੀਆਂ ਬਦੀਆਂ ਨੂੰ ਚੁੱਕ ਲਵੇਗਾ।

ਯਸ਼ਾਯਾਹ 53:11

ਇੱਥੇ ਭਵਿੱਖਬਾਣੀ ਦੀ ਲੈਅ ਬਦਲਦੀ ਹੈ ਅਤੇ ਇਹ ਜੇਤੂ ਹੋ ਜਾਂਦੀ ਹੈ। ਇਸ ਡਰਾਉਣ ‘ਕਸ਼ਟ’ (ਜਿਸ ਨੂੰ ‘ਤੁੱਛ’ ਗਿਣਿਆ ਜਾਂਦਾ ਹੈ ਅਤੇ ਜਿਸਨੂੰ ‘ਜੀਉਂਦਿਆਂ ਦੀ ਧਰਤੀ ਤੋਂ ਕੱਟਿਆ ਗਿਆ’ ਅਤੇ ਜਿਸਦੇ ਲਈ ‘ਇੱਕ ਕਬਰ’ ਨਿਰਧਾਰਤ ਕਰ ਦਿੱਤੀ ਗਈ ਹੋਵੇ) ਇਹ ਸੇਵਕ ‘ਜੀਉਂਣ ਦਾ ਚਾਨਣ’ ਵੇਖੇਗਾ।

ਉਹ ਦੁਬਾਰਾ ਜੀਉਂਦਾ ਹੋ ਜਾਵੇਗਾ! ਅਤੇ ਅਜਿਹਾ ਕਰਦੇ ਹੋਇਆ ਇਹ ਸੇਵਕ ਬਹੁਤ ਸਾਰੇ ਲੋਕਾਂ ਨੂੰ ‘ਧਰਮੀ’ ਬਣਾ ਦੇਵੇਗਾ।

‘ਧਰਮੀ’ ਬਣਾਉਣ ਦਾ ਅਰਥ ‘ਧਾਰਮਿਕਤਾ’ ਨੂੰ ਪ੍ਰਾਪਤ ਕਰਨਾ ਹੈ। ਅਸੀਂ ਵੇਖਿਆ ਕਿ ਰਿਸ਼ੀ ਅਬਰਾਹਾਮ ਨੂੰ ‘ਧਰਮੀ’ ਗਿਣਿਆ ਗਿਆ ਸੀ ਜਾਂ ‘ਧਾਰਮਿਕਤਾ’ ਦਿੱਤੀ ਗਈ ਸੀ। ਇਹ ਉਸਨੂੰ ਨਿਹਚਾ ਸੱਦਕੇ ਦਿੱਤੀ ਗਈ ਸੀ। ਇਸੇ ਤਰ੍ਹਾਂ, ਇਹ ਸੇਵਕ, ਅਛੂਤ ਹੋਣ ਕਰਕੇ, ਇੰਨਾ ਨੀਵਾਂ ਹੋਵੇਗਾ ਕਿ ਇਹ ‘ਬਹੁਤਿਆਂ’ ਨੂੰ ਧਰਮੀ ਬਣਾਵੇਗਾ ਜਾਂ ਉਨ੍ਹਾਂ ਨੂੰ ਧਾਰਮਿਕਤਾ ਦਵੇਗਾ। ਇਹ ਉਹੀ ਕੁੱਝ ਹੈ ਜਿਸਨੂੰ ਯਿਸੂ ਸਲੀਬ ਉੱਤੇ ਚੜ੍ਹਨ ਤੋਂ ਬਾਅਦ ਮੋਇਆਂ ਹੋਇਆਂ ਵਿੱਚੋਂ ਜੀ ਉੱਠਣ ਦੇ ਦੁਆਰਾ ਪੂਰਿਆਂ ਕਰਦਾ ਹੈ ਅਤੇ ਹੁਣ ਸਾਨੂੰ ‘ਧਰਮੀ’ ਬਣਾਉਂਦਾ ਹੈ।

ਏਸ ਲਈ ਮੈਂ ਉਸ ਨੂੰ ਵੱਡਿਆਂ ਦੇ ਨਾਲ ਹਿੱਸਾ ਵੰਡ ਦਿਆਂਗਾ, ਅਤੇ ਬਲਵੰਤਾਂ ਦੇ ਨਾਲ ਉਹ ਲੁੱਟ ਵੰਡੇਗਾ,

ਯਸ਼ਾਯਾਹ 53:12

ਕਿਉਂ ਜੋ ਓਸ ਆਪਣੀ ਜਾਨ ਮੌਤ ਲਈ ਡੌਹਲ ਦਿੱਤੀ, ਅਤੇ ਅਪਰਾਧੀਆਂ ਨਾਲ ਗਿਣਿਆ ਗਿਆ, ਓਸ ਬਹੁਤਿਆਂ ਦੇ ਪਾਪ ਚੁੱਕੇ,

ਅਤੇ ਅਪਰਾਧੀਆਂ ਦੀ ਸਫ਼ਾਰਸ਼ ਕੀਤੀ।।

ਹਾਲਾਂਕਿ ਇਹ ਭਵਿੱਖਬਾਣੀ ਯਿਸੂ ਦੇ ਇਸ ਧਰਤੀ ਉੱਤੇ ਜੀਉਣ ਬਤੀਤ ਕਰਨ ਤੋਂ 750 ਸਾਲ ਪਹਿਲਾਂ ਲਿਖੀ ਗਈ ਸੀ, ਪਰੰਤੂ ਇਹ ਉਸਦੇ ਸਾਰੇ ਵੇਰਵਿਆਂ ਨੂੰ ਵਿਸਥਾਰ ਨਾਲ ਪੂਰਿਆਂ ਕਰਦੀ ਹੈ, ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਇਹ ਪਰਮੇਸ਼ੁਰ ਦੀ ਯੋਜਨਾ ਸੀ। ਇਸਦੇ ਨਾਲ ਹੀ ਇਹ ਵੀ ਦਰਸਾਉਂਦੀ ਹੈ ਕਿ ਯਿਸੂ ਅਵਰਣ ਲੋਕਾਂ ਦੀ ਨੁਮਾਇੰਦਗੀ ਕਰ ਸੱਕਦਾ ਹੈ, ਜਿਹੜੇ ਅਕਸਰ ਨੀਵੇਂ ਦਰਜੇ ਦੀ ਸ਼੍ਰੇਣੀ ਵਿੱਚ ਮੰਨੇ ਜਾਂਦੇ ਹਨ। ਸੱਚਿਆਈ ਤਾਂ ਇਹ ਹੈ ਕਿ ਉਹ ਨਾ ਕੇਵਲ ਉਨ੍ਹਾਂ ਦੇ ਪਾਪਾਂ ਦੀ ਨੁਮਾਇੰਦਗੀ ਕਰਨ ਅਤੇ ਉਨ੍ਹਾਂ ਨੂੰ ਉਹਨਾਂ ਦੇ ਪਾਪਾਂ ਤੋਂ ਛੁਡਾਉਣ ਲਈ ਆਇਆ, ਸਗੋਂ ਉਹ ਬ੍ਰਾਹਮਣਾਂ, ਖਤਰੀਆਂ, ਵੈਸ਼ਿਆਂ ਅਤੇ ਸ਼ੂਦਰਾਂ ਦੇ ਲਈ ਵੀ ਆਇਆ ਸੀ।

ਉਹ ਤੁਹਾਨੂੰ ਅਤੇ ਮੈਨੂੰ ਜੀਵਨ ਦਾ ਤੋਹਫ਼ਾ ਦੇਣ ਦੀ ਪਰਮੇਸ਼ੁਰ ਦੀ ਯੋਜਨਾ ਦਾ ਕੇਂਦਰ ਬਣਦੇ ਹੋਇਆ – ਪਾਪਾਂ ਦੇ ਦੋਸ਼ ਅਤੇ ਅਪਰਾਧ ਤੋਂ ਸ਼ੁੱਧ ਕਰਨ ਲਈ ਆਇਆ। ਕੀ ਅਜਿਹੇ ਕੀਮਤੀ ਤੋਹਫ਼ੇ ਨੂੰ ਪੂਰੀ ਤਰ੍ਹਾਂ ਸਮਝਣਾ ਅਤੇ ਇਸਦੇ ਉੱਤੇ ਧਿਆਨ ਕੇਂਦਰਤ ਕਰਨਾ ਤੁਹਾਡੇ ਲਈ ਲਾਭ ਦੀ ਗੱਲ ਨਹੀਂ ਹੈ? ਇਸਦੇ ਉੱਤੇ ਧਿਆਨ ਦੇਣ ਲਈ ਇੱਥੇ ਕਈ ਤਰੀਕੇ ਦਿੱਤੇ ਗਏ ਹਨ:

  • ਕਿਵੇਂ ਇਬਰਾਨੀ ਅਤੇ ਸੰਸਕ੍ਰਿਤ ਵੇਦ ਇੱਕੋ ਵਿਅਕਤੀ ਦੀ ਭਵਿੱਖਬਾਣੀ ਕਰਦੇ ਹਨ
  • ਰਿਸ਼ੀ ਅਬਰਾਹਾਮ ਦਾ ਨਮੂਨਾ, ਜਿਸਨੂੰ 4000 ਸਾਲ ਪਹਿਲਾਂ ਧਰਮੀ ਗਿਣਿਆ ਗਿਆ ਸੀ
  • ਯਿਸੂ ਦੀ ਜੀਵਨ ਉੱਤੇ ਇੰਜੀਲ-ਅਧਾਰਤ ਫਿਲਮ ਵੇਖੋ
  • ਇਹ ਸਮਝੋ ਕਿ ਕਿਵੇਂ ਯਿਸੂ ਵੱਲੋਂ ਪੇਸ਼ ਕੀਤੇ ਗਏ ਜੀਵਨ ਦੇ ਤੋਹਫ਼ੇ ਨੂੰ ਹਾਸਲ ਕੀਤਾ ਜਾ ਸੱਕਦਾ ਹੈ

Leave a Reply

Your email address will not be published. Required fields are marked *