Skip to content
Home » ਬਲੀਦਾਨ ਦੇ ਲਈ ਵਿਸ਼ਵਵਿਆਪੀ ਲੋੜ

ਬਲੀਦਾਨ ਦੇ ਲਈ ਵਿਸ਼ਵਵਿਆਪੀ ਲੋੜ

  • by

ਰਿਸ਼ੀ ਅਤੇ ਮੁਨੀ ਯੁਗਾਂ ਤੋਂ ਜਾਣਦੇ ਸਨ ਕਿ ਲੋਕ ਧੋਖੇ ਭਾਵ ਮਾਇਆ ਅਤੇ ਪਾਪ ਵਿੱਚ ਜੀਵਨ ਬਤੀਤ ਕਰਦੇ ਹਨ। ਇਹ ਇੱਕ ਸਹਿਜ ਚੇਤਨਾ ਦੇ ਨਾਲ ਸਾਰੇ ਧਰਮਾਂ, ਯੁੱਗਾਂ ਅਤੇ ਵਿਦਿਅਕ ਯੋਗਤਾਵਾਂ ਦੇ ਲੋਕਾਂ ਦੇ ਪੱਧਰ ਉੱਤੇ ਪ੍ਰਗਟ ਹੋਇਆ ਕਿ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ‘ਸ਼ੁੱਧ’ ਹੋਣ ਦੀ ਲੋੜ ਹੈ। ਇਸੇ ਲਈ ਬਹੁਤ ਸਾਰੇ ਲੋਕ ਕੁੰਭ ਮੇਲੇ ਦੇ ਤਿਉਹਾਰ ਵਿੱਚ ਹਿੱਸਾ ਲੈਂਦੇ ਹਨ ਅਤੇ ਪੂਜਾ ਕਰਨ ਤੋਂ ਪਹਿਲਾਂ ਲੋਕ ਪ੍ਰਥਾ ਇਸਨਾਨ (ਜਾਂ ਪ੍ਰਤਾਸਨਾਨ) ਮੰਤਰ ਨੂੰ ਕਿਉਂ ਕਹਿੰਦੇ ਹਨ (“ਮੈਂ ਇੱਕ ਪਾਪੀਂ ਹਾਂ। ਮੈਂ ਪਾਪ ਦਾ ਸਿੱਟਾ ਹਾਂ। ਮੈਂ ਪਾਪ ਵਿੱਚ ਪੈਦਾ ਹੋਇਆ। ਮੇਰੀ ਜਾਨ ਪਾਪ ਦੀ ਗੁਲਾਮ ਹੈ। ਮੈਂ ਸਭ ਤੋਂ ਵੱਡਾ ਪਾਪੀ ਹਾਂ। ਹੇ ਪ੍ਰਭੁ ਜਿਸ ਦੇ ਕੋਲ ਸੋਹਣੀਆਂ ਅੱਖਾਂ ਹਨ, ਮੈਨੂੰ ਬਚਾ ਲੈ, ਬਲੀਦਾਨ ਦੇਣ ਵਾਲੇ ਹੇ ਪ੍ਰਭੁ)। ਸ਼ੁੱਧ ਹੋਣ ਦੇ ਇਸ ਸਹਿਜ ਭਾਵ ਦੇ ਨਾਲ ਬਲੀਦਾਨ ਕਰਕੇ ‘ਕੀਮਤ’ ਚੁਕਾਉਣ ਦੀ ਭਾਵਨਾ ਆਉਂਦੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੇ ਪਾਪਾਂ ਦੀ ਸਜ਼ਾ ਜਾਂ ਸਾਡੇ ਜੀਵਨ ਦੇ ਹਨੇਰੇ (ਤਾਮਸ) ਨੂੰ  ਦੂਰ ਕੀਤਾ ਜਾ ਸੱਕਦਾ ਹੈ। ਅਤੇ ਇੱਕ ਵਾਰ ਫਿਰ ਪੂਜਾਵਾਂ ਨਾਲ ਭਰੇ ਹੋਏ ਬਲਿਦਾਨ, ਜਾਂ ਕੁੰਭ ਮੇਲਾ ਅਤੇ ਹੋਰ ਤਿਉਹਾਰਾਂ ਵਿੱਚ ਲੋਕ ਬਲੀਦਾਨ ਦੀ ਇਸ ਸਹਿਜ ਲੋੜ ਨੂੰ ਪੂਰਾ ਕਰਨ ਲਈ ਸਮਾਂ, ਪੈਸਾ, ਤਪੱਸਿਆ ਆਦਿਕ ਨੂੰ ਕਰਦੇ ਹਨ। ਮੈਂ ਸੁਣਿਆ ਹੈ ਕਿ ਲੋਕ ਤੈਰਦੀ ਹੋਈ ਗਾਂ ਨੂੰ ਲੈ ਕੇ ਨਦੀ ਦੇ ਦੂਜੇ ਪਾਸੇ, ਉਸਦੀ ਪੂਛ ਫੜ ਕੇ ਜਾਂਦੇ ਹਨ। ਅਜਿਹੀ ਤਰ੍ਹਾਂ ਦੀ ਪੂਜਾ ਜਾਂ ਬਲੀਦਾਨ ਨੂੰ ਮੁਆਫ਼ੀ ਪ੍ਰਾਪਤ ਕਰਨ ਲਈ ਕੀਤਾ ਜਾਂਦਾ ਹੈ।

ਬਲੀਦਾਨ ਕਰਨ ਦੀ ਲੋੜ ਸਾਡੇ ਆਲੇ ਦੁਆਲੇ ਉਦੋਂ ਤਕ ਬਣੀ ਰਹੇਹੀ ਜਦੋਂ ਤਕ ਸਾਡੇ ਕੋਲ ਪੁਰਾਣੀਆਂ ਧਾਰਮਿਕ ਲਿਖਤਾਂ ਹਨ। ਅਤੇ ਇਹ ਲੇਖ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਸਾਡਾ ਸੁਭਾਓ ਜੋ ਕੁੱਝ ਸਾਨੂੰ ਦੱਸਦਾ ਹੈ ਉਹ ਇਹ ਹੈ ਕਿ – ਬਲੀਦਾਨ ਬਹੁਤ ਜਿਆਦਾ ਮਹੱਤਵਪੂਰਣ ਹੈ ਅਤੇ ਦਿੱਤਾ ਜਾਣਾ ਚਾਹੀਦਾ ਹੈ। ਉਦਾਹਰਣ ਵਜੋਂ, ਹੇਠ ਲਿਖੀਆਂ ਸਿੱਖਿਆਵਾਂ ‘ਤੇ ਗੌਰ ਕਰੋ:

ਕਠੋਪਨਿਸ਼ਦ (ਹਿੰਦੂ ਪਾਠ) ਵਿੱਚ ਨਾਇਕ ਨਚਿਕੇਟਾ ਕਹਿੰਦਾ ਹੈ:

“ਮੈਂ ਸੱਚਮੁੱਚ ਜਾਣਦਾ ਹਾਂ ਕਿ ਬਲੀਦਾਨ ਸਵਰਗ ਵੱਲ ਲੈ ਜਾਂਦਾ ਹੈ ਅਤੇ ਸਵਰਗ ਦੀ ਪ੍ਰਾਪਤੀ ਦਾ ਰਾਹ ਹੈ”

ਕਠੋਪਨਿਸ਼ਦ 1.14

ਹਿੰਦੂਆਂ ਦੀ ਇਹ ਪੁਸਤਕ ਕਹਿੰਦੀ ਹੈ ਕਿ:

“ਬਲੀਦਾਨ ਦੁਆਰਾ ਹੀ ਮਨੁੱਖ ਸਵਰਗ ਵਿੱਚ ਅੱਪੜਦਾ ਹੈ”

ਸੱਥਪਥਬ੍ਰਾਹਮਣ VIII.6.1.10

“ਬਲੀਦਾਨ ਦੇ ਦੁਆਰਾ ਹੀ, ਕੇਵਲ ਮਨੁੱਖ ਹੀ ਨਹੀਂ ਸਗੋਂ ਦਿਓਤੇ ਵੀ ਅਮਰਤਾ ਨੂੰ ਪ੍ਰਾਪਤ ਕਰਦੇ ਹਨ”

ਸ਼ਤਪਤ੍ਰਬ੍ਰਾਹਮਣ II.2.2.8-14

ਨਤੀਜੇ ਵਜੋਂ, ਬਲੀਦਾਨ  ਦੁਆਰਾ ਹੀ ਅਸੀਂ ਅਮਰਤਾ ਅਤੇ ਸਵਰਗ (ਮੋਖ) ਨੂੰ ਪ੍ਰਾਪਤ ਕਰਦੇ ਹਾਂ। ਪਰ ਇਹ ਪ੍ਰਸ਼ਨ ਅਜੇ ਵੀ ਰਹਿ ਜਾਂਦਾ ਹੈ ਕਿ ਕਿਸ ਕਿਸਮ ਦਾ ਬਲੀਦਾਨ ਅਤੇ ਸਜ਼ਾ ਦੀ ਕੀਮਤ ਕਿੰਨੀ ਕੁ ‘ਅਦਾ ਕਰਨੀ’ ਲੋੜੀਦੀ ਹੈ ਜਾਂ ਸਾਡੇ ਪਾਪਾਂ/ਤਮਸ ਨੂੰ ਖ਼ਤਮ ਕਰਨ ਲਈ ਸਾਨੂੰ ਕਿੰਨੇ ਕੁ ਚੰਗੇ ਕੰਮਾਂ ਨੂੰ ਕਰਨਾ ਲੋੜੀਦਾ ਹੈ? ਕੀ ਇਸ ਲਈ 5 ਸਾਲ ਦੀ ਤਪੱਸਿਆ ਕਾਫ਼ੀ ਹੈ? ਕੀ ਗਰੀਬਾਂ ਨੂੰ ਮਦਦ ਵਿੱਚ ਦਿੱਤਾ ਗਿਆ ਪੈਸਾ ਬਲੀਦਾਨ ਲਈ ਕਾਫ਼ੀ ਹੈ? ਅਤੇ ਜੇ ਅਜਿਹਾ ਹੈ ਤਾਂ ਇਹ ਕਿੰਨਾ ਕੁ ਕਾਫ਼ੀ ਹੈ?

ਪ੍ਰਜਾਪਤੀ/ਯਹੋਵਾਹ: ਬਲੀਦਾਨ ਵਿੱਚ ਪ੍ਰਬੰਧ ਕਰਨ ਵਾਲਾ ਪਰਮੇਸ਼ੁਰ

ਵੇਦਾਂ ਦੀਆਂ ਅਰੰਭਿਕ ਲਿਖਤਾਂ ਵਿੱਚ, ਸ੍ਰਿਸ਼ਟੀ ਦਾ ਮਾਲਕ ਪਰਮੇਸ਼ੁਰ – ਜਿਸ ਨੇ ਇਸ ਨੂੰ ਬਣਾਇਆ ਅਤੇ ਜਿਹੜਾ ਬ੍ਰਹਿਮੰਡ ਨੂੰ ਆਪਣੇ ਕਾਬੂ ਵਿੱਚ ਰੱਖਦਾ ਹੈ – ਪ੍ਰਜਾਪਤੀ  ਕਿਹਾ ਜਾਂਦਾ ਸੀ। ਇਹ ਉਹੋ ਸਿਰਜਣਹਾਰ ਹੈ ਜਿਸ ਦੁਆਰਾ ਹਰ ਚੀਜ ਹੋਂਦ ਵਿੱਚ ਆਈ ਹੈ।

ਵੇਦ ਪੁਸਤਕ (ਬਾਈਬਲ) ਦੀ ਸਭ ਤੋਂ ਪੁਰਾਣੀ ਇਬਰਾਨੀ ਲਿਖਤਾਂ ਨੂੰ ਤੌਰਾਤ  ਵਜੋਂ ਜਾਣਿਆ ਜਾਂਦਾ ਹੈ। ਤੌਰਾਤ ਲਗਭਗ 1500 ਈ. ਪੂ. ਵਿਚ ਲਿਖੀ ਗਈ ਸੀ, ਉਸ ਸਮੇਂ ਜਦੋਂ ਰਿਗ ਵੇਦ ਦੀ ਰਚਨਾ ਕੀਤੀ ਗਈ ਸੀ। ਤੌਰਾਤ ਇਸ ਘੋਸ਼ਣਾ ਨਾਲ ਅਰੰਭ ਹੁੰਦੀ ਹੈ ਕਿ ਕੇਵਲ ਇੱਕੋ ਇੱਕ ਜੀਉਂਦਾ ਪਰਮੇਸ਼ੁਰ ਹੈ ਜੋ ਸਾਰੇ ਬ੍ਰਹਿਮੰਡ ਦਾ ਸਿਰਜਣਹਾਰ ਹੈ। ਇਸ ਪਰਮੇਸ਼ੁਰ ਨੂੰ ਅਸਲ ਇਬਰਾਨੀ ਦੇ ਭਾਸ਼ਾਅੰਤਰਨ ਵਿੱਚ ਜਾਂ ਤਾਂ ਇਲੋਹੀਮ  ਜਾਂ ਫਿਰ ਯਹੋਵਾਹ  ਕਿਹਾ ਜਾਂਦਾ ਸੀ, ਅਤੇ ਇਬਰਾਨੀ ਮੂਲ ਵਿੱਚ ਇਹ ਨਾਮ ਇੱਕ ਦੂਜੇ ਨਾਲ ਬਦਲਦੇ ਰਹਿੰਦੇ ਅਤੇ ਹਰ ਥਾਂਈ ਵਰਤੇ ਜਾਂਦੇ ਹਨ। ਇਸ ਤਰ੍ਹਾਂ, ਜਿਵੇਂ ਰਿਗਵੇਦ ਵਿੱਚ ਪ੍ਰਜਾਪਤੀ ਹੈ, ਤੌਰਾਤ ਦਾ ਵਿੱਚ ਜਾਂ ਇਲੋਹੀਮ ਜਾਂ ਯਹੋਵਾਹ  ਸਾਰੀ ਸ੍ਰਿਸ਼ਟੀ ਦਾ ਮਾਲਕ ਸੀ (ਅਤੇ ਹੈ)।

ਤੌਰਾਤ ਦੇ ਅਰੰਭ ਵਿਚ ਹੀ, ਯਹੋਵਾਹ ਆਪਣੇ ਆਪ ਨੂੰ ਉਸ ਪਰਮੇਸ਼ੁਰ ਦੇ ਰੂਪ ਵਿੱਚ ‘ਪ੍ਰਬੰਧ ਕਰਦਾ ਹੈ’ ਵਜੋਂ ਪ੍ਰਗਟ ਕਰਦਾ ਹੈ, ਅਜਿਹਾ ਉਹ ਅਬਰਾਹਾਮ ਨਾਮ ਦੇ ਰਿਸ਼ੀ ਦੇ ਨਾਲ ਹੋਏ ਇੱਕ ਅਨੌਖੇ ਮੁਕਾਬਲਾ ਵਿੱਚ ਕਰਦਾ ਹੈ। ਮੈਨੂੰ ਯਹੋਵਾਹ ਜਿਹੜਾ ਪ੍ਰਬੰਧ ਕਰਦਾ ਹੈ, (ਇਬਰਾਨੀ ਤੋਂ ਭਾਸ਼ਾਅੰਤਰਨ ਯਹੋਵਾਹ-ਯਿਰੇ ਦੇ ਰੂਪ ਵਿੱਚ ਕੀਤਾ ਗਿਆ ਹੈ) ਅਤੇ ਰਿਗ ਵੇਦ ਵਿੱਚ ਮਿਲਣ ਵਾਲੇ ਪ੍ਰਜਾਪਤੀ ਜੋ “ਪ੍ਰਾਣੀਆਂ ਦਾ ਰਖਵਾਲਾ ਜਾਂ ਸਾਹਇੱਕ” ਹੈ, ਵਿੱਚ ਸਮਾਨਤਾਵਾਂ ਮਿਲਦੀਆਂ ਹਨ।

ਯਹੋਵਾਹ ਕਿਹੜੇ ਤਰੀਕਿਆਂ ਨਾਲ ਪ੍ਰਬੰਧ ਕਰਦਾ ਹੈ? ਅਸੀਂ ਪਹਿਲਾਂ ਹੀ ਇਨ੍ਹਾਂ ਲੋਕਾਂ ਦੇ ਬਲੀਦਾਨ ਕਰਨ ਦੀ ਲੋੜ ਬਾਰੇ ਧਿਆਨ ਦਿੱਤਾ  ਹੈ ਪਰ ਇਹ ਨਿਸ਼ਚਤ ਕੀਤੇ ਬਗੈਰ ਕਿ ਜਿਹੜੇ ਬਲੀਦਾਨ ਨੂੰ ਅਸੀਂ ਲਿਆ ਰਹੇ ਹਾਂ ਉਹ ਕਾਫ਼ੀ ਹੈ ਜਾਂ ਨਹੀਂ। ਸਭਨਾਂ ਤੋਂ ਦਿਲਚਸਪ ਗੱਲ ਇੱਥੇ ਇਹ ਹੈ ਕਿ ਸਾਡੀ ਲੋੜ ਦੇ ਇਸ ਖ਼ਾਸ ਖੇਤਰ ਵਿੱਚ, ਤੰਡਯਾਮਾਹ ਬ੍ਰਾਹਮਣ ਘੋਸ਼ਣਾ ਕਰਦਾ ਹੈ ਕਿ ਪ੍ਰਜਾਪਤੀ ਸਾਡੀ ਲੋੜ ਲਈ ਕਿਵੇਂ ਪ੍ਰਬੰਧ ਕਿਵੇਂ ਕਰੇਗਾ। ਇਹ ਕਹਿੰਦਾ ਹੈ:

ਪ੍ਰਜਾਪਤੀ (ਸਾਰੀ ਸ੍ਰਿਸ਼ਟੀ ਦਾ ਮਾਲਕ) ਨੇ ਦੇਵੀ ਦਿਓਤਿਆਂ ਦੇ ਲਈ ਹੋਲ ਬਈ ਦੇਣ ਸਵੈ-ਇੱਛਿਆ ਨਾਲ ਆਪਣੇ-ਬਲੀਦਾਨ ਦੀ ਪੇਸ਼ਕਸ਼ ਕੀਤੀ” ਤੰਡਯਾਮਾਹ ਬ੍ਰਾਹਮਣਾ, ਅਧਿਆਇ 7 ਦਾ 2 ਖੰਡ

[ਸੰਸਕ੍ਰਿਤ ਦਾ ਪੰਜਾਬੀ ਭਾਸ਼ਾਅੰਤਰਨ – “ਪ੍ਰਜਾਪਤੀਦੇਵਭਯਮ ਆਤਮਨਮ ਯਜਨਾਮ ਕ੍ਰਤਵ ਪ੍ਰਯਾਸ਼ਚਿਤ”].

ਇੱਥੇ ਪ੍ਰਜਾਪਤੀ ਇੱਕਵਚਨ ਹੈ। ਇੱਥੇ ਕੇਵਲ ਇੱਕ ਹੀ ਪ੍ਰਜਾਪਤੀ ਹੈ, ਜਿਵੇਂ ਤੌਰਾਤ ਵਿੱਚ ਕੇਵਲ ਇੱਕ ਹੀ ਯਹੋਵਾਹ ਹੈ। ਬਾਅਦ ਵਿੱਚ ਪੁਰਾਣਾਂ ਦੇ ਸਾਹਿਤ ਵਿੱਚ (ਜਿਹੜੇ 500-1000  ਈ.ਸ. ਵਿੱਚ ਲਿਖੇ ਗਏ ਸਨ) ਕਈ ਪ੍ਰਜਾਪਤੀਆਂ ਦੀ ਪਛਾਣ ਕੀਤੀ ਗਈ ਹੈ। ਪਰ ਸਭਨਾਂ ਤੋਂ ਪੁਰਾਣੀਆਂ ਲਿਖਤਾਂ ਵਿੱਚ ਪ੍ਰਜਾਪਤੀ ਇੱਕਵਚਨ ਹੈ, ਜਿਵੇਂ ਕਿ ਉੱਤੇ ਲਿਖਿਆ ਗਿਆ ਹੈ। ਅਤੇ ਇਸ ਬਿਆਨ ਵਿੱਚ ਅਸੀਂ ਇਹ ਵੇਖਦੇ ਹਾਂ ਕਿ ਪ੍ਰਜਾਪਤੀ ਆਪਣੇ ਆਪ ਨੂੰ ਦੇ ਦਿੰਦਾ ਹੈ ਜਾਂ ਉਹ ਆਪ ਬਲੀਦਾਨ ਹੈ ਅਤੇ ਉਹ ਦੂਜਿਆਂ ਦੇ ਬਦਲੇ ਆਪਣੇ ਆਪ ਨੂੰ ਦਿੰਦਾ ਹੈ। ਰਿਗਵੇਦ ਨੇ ਇਸ ਦੀ ਪੁਸ਼ਟੀ ਕਰਦਿਆਂ ਹੋਇਆ ਕਿਹਾ ਹੈ ਕਿ:

“ਅਸਲ ਬਲੀਦਾਨ ਪ੍ਰਜਾਪਤੀ ਆਪ ਹੀ ਹੈ” [ਸੰਸਕ੍ਰਿਤ: ਪ੍ਰਜਾਪਤੀਰ ਯਜ਼ਨਾਹ]

ਸ਼ਥਪਥ ਬ੍ਰਾਹਮਣਾ ਦਾ ਅਨੁਵਾਦ ਕਰਦੇ ਹੋਏ ਸੰਸਕ੍ਰਿਤ ਵਿਦਵਾਨ ਐਚ. ਅਗੂਇਲਰ ਹੇਠਾਂ ਦਿੱਤੀ ਟਿੱਪਣੀ ਨੂੰ ਦਿੰਦੇ ਹਨ:

“ਅਤੇ ਦਰਅਸਲ, ਇਸ ਬਲੀਦਾਨ ਨੂੰ ਪੂਰਾ ਕਰਨ ਲਈ ਕੋਈ ਹੋਰ (ਕੁਰਬਾਨੀ) ਨਹੀਂ ਸੀ, ਪਰ ਸਿਰਫ਼ ਪ੍ਰਜਾਪਤੀ ਹੀ ਸੀ ਅਤੇ ਦਿਓਤਿਆਂ ਨੇ ਹੀ ਉਸ ਨੂੰ ਬਲੀਦਾਨ ਲਈ ਤਿਆਰ ਕੀਤਾ ਸੀ। ਇਸੇ ਲਈ ਇਸ ਪ੍ਰਸੰਗ ਵਿੱਚ ਰਿਸ਼ੀ ਨੇ ਕਿਹਾ ਹੈ ਕਿ, “ਦਿਓਤਿਆਂ ਨੇ ਇਸ ਬਲੀਦਾਨ ਨੂੰ ਬਲੀਦਾਨ ਦੀ ਮਦਦ ਨਾਲ ਹੋਮ ਵਿੱਚ ਚੜ੍ਹਾਇਆ – ਕਿਉਂਕਿ ਉਨ੍ਹਾਂ ਨੇ ਬਲੀਦਾਨ ਦੀ ਮਦਦ ਨਾਲ ਉਸਨੂੰ (ਪ੍ਰਜਾਪਤੀ) ਬਲੀਦਾਨ ਲਈ ਪੇਸ਼ ਕੀਤਾ – ਇਹ ਪਹਿਲੀਆਂ ਵਿਧੀਆਂ ਸਨ, ਕਿਉਂਕਿ ਇਹ ਕਾਨੂੰਨ ਸਭਨਾਂ ਤੋਂ ਪਹਿਲਾਂ ਸਥਾਪਤ ਕੀਤੇ ਗਏ ਸਨ।” ਐਚ. ਅਗੂਇਲਰ, ਰਿਗਵੇਦ ਵਿੱਚ ਬਲੀਦਾਨ

ਬੀਤੇ ਸਮੇਂ ਤੋਂ, ਵੇਦ ਘੋਸ਼ਣਾ ਕਰਦੇ ਆ ਰਹੇ ਹਨ ਕਿ ਪ੍ਰਜਾਪਤੀ (ਜਾਂ ਯਹੋਵਾਹ) ਨੇ ਸਾਡੀ ਲੋੜ ਨੂੰ ਪਛਾਣ ਲਿਆ ਸੀ, ਇਸ ਲਈ ਉਸਨੇ ਸਾਡੇ ਲਈ ਆਪਣੇ ਆਪ ਨੂੰ-ਬਲੀਦਾਨ ਵਿੱਚ ਦੇਣ ਦਾ ਪ੍ਰਬੰਧ ਕੀਤਾ। ਉਸਨੇ ਇਹ ਕਿਵੇਂ ਕੀਤਾ ਅਸੀਂ ਬਾਅਦ ਦੀਆਂ ਲਿਖਤਾਂ ਵਿੱਚ ਵੇਖਾਂਗੇ ਜਦੋਂ ਅਸੀਂ ਰਿਗਵੇਦ ਦੇ ਪੁਰਸ਼ਾ ਸੁਕਤਾ ਵਿੱਚ ਪੁਰਸ਼ਾ-ਪ੍ਰਜਾਪਤੀ ਦੇ ਬਲੀਦਾਨ ਦੇ ਉੱਤੇ ਧਿਆਨ ਕੇਂਦ੍ਰਤ ਕਰਾਂਗੇ, ਪਰ ਹੁਣ ਲਈ ਆਓ ਸਿਰਫ ਇਸ ਬਾਰੇ ਸੋਚੀਏ ਕਿ ਇਹ ਕਿੰਨਾ ਮਹੱਤਵਪੂਰਣ ਹੈ। ਸ਼ਵੇਤਾਸ਼ਵਤ੍ਰੋਪਨੀਸ਼ਦ ਇਸ ਤਰਾਂ ਕਹਿੰਦਾ ਹੈ ਕਿ:

“ਸਦੀਵੀ ਜੀਵਨ ਦਾ ਕੋਈ ਹੋਰ ਰਾਹ ਨਹੀਂ ਹੈ” (ਸੰਸਕ੍ਰਿਤ: ਨਨਾਯਾਪੰਥ ਵਿਦਿਆਤੇ – ਅਯਾਨਾਯ)

ਸ਼ਵੇਤਾਸ਼ਵਤ੍ਰੋਪਨੀਸ਼ਦ 3:8

ਜੇ ਤੁਸੀਂ ਸਦੀਵੀ ਜੀਵਨ ਵਿੱਚ ਦਿਲਚਸਪੀ ਰੱਖਦੇ ਹੋ, ਜੇ ਤੁਸੀਂ ਮੁਕਤੀ ਜਾਂ ਆਤਮ-ਗਿਆਨ ਨੂੰ  ਪ੍ਰਾਪਤ ਕਰਨ ਦੀ ਇੱਛਿਆ ਰੱਖਦੇ ਹੋ, ਤਾਂ ਇਹ ਜਾਣਨਾ ਸਮਝਦਾਰੀ ਦੀ ਗੱਲ ਹੋਵੇਗੀ ਕਿ ਪ੍ਰਜਾਪਤੀ (ਜਾਂ ਯਹੋਵਾਹ) ਨੇ ਯਿਸੂ ਵਿੱਚ ਆਪਣੇ ਆਪ ਦੇ-ਬਲੀਦਾਨ ਦੁਆਰਾ ਸਾਡੇ ਲਈ ਪ੍ਰਬੰਧ ਕਿਉਂ ਕੀਤਾ ਅਤੇ ਉਸਨੇ ਕੀ ਪ੍ਰਕਾਸ਼ਤ ਕੀਤਾ ਤਾਂ ਜੋ ਅਸੀਂ ਸਵਰਗ ਨੂੰ ਪ੍ਰਾਪਤ ਕਰ ਸੱਕੀਏ। ਅਤੇ ਵੇਦ ਸਾਨੂੰ ਅੱਧ ਵਿੱਚਕਾਰ ਹੀ ਨਹੀਂ ਛੱਡਦੇ ਹਨ। ਰਿਗਵੇਦ ਵਿੱਚ ਪੁਰਸ਼ਾ ਸੁਕਤਾ ਅਜਿਹੀ ਲਿਖਤ ਹੈ, ਜਿਹੜੀ ਪ੍ਰਜਾਪਤੀ ਦੇ ਦੇਹਧਾਰੀ ਹੋਣ ਅਤੇ ਸਾਡੇ ਲਈ ਉਸ ਦੇ ਬਲੀਦਾਨ ਦਾ ਵੇਰਵਾ ਦਿੰਦੀ ਹੈ। ਉਸ ਪੁਰਸ਼ਾ ਸੁਕਤਾ ਦੀ ਜਾਣ-ਪਛਾਣ ਅਸੀਂ ਇੱਥੇ ਕਰਾਈ ਹੈ, ਜਿਹੜਾ ਉਸ ਤਰ੍ਹਾਂ ਵੇਰਵਾਂ ਦਿੰਦਾ ਹੈ, ਜਿਸ ਤਰ੍ਹਾਂ ਪੁਰਸ਼ ਜਾਂ ਪੁਰਖ ਦਾ ਵੇਰਵਾਂ ਬਾਈਬਲ (ਵੇਦ ਪੁਸਤਕ) ਯਿਸੂ ਸਤਿਸੰਗ (ਨਾਸਰਤ ਦਾ ਯਿਸੂ) ਦਿੰਦੀ ਹੈ ਅਤੇ ਉਸ ਦਾ ਬਲੀਦਾਨ ਤੁਹਾਡੇ ਲਈ ਮੁਕਤੀ ਜਾਂ ਮੋਖ (ਅਮਰਤਾ) ਨੂੰ ਲਿਆਉਂਦਾ ਹੈ। ਯਿਸੂ (ਯਿਸੂ ਸਤਿਸੰਗ) ਦੇ ਇਸ ਬਲੀਦਾਨ ਨੂੰ ਅਤੇ ਸਾਡੇ ਲਈ ਉਸਦੇ ਤੋਹਫੇ ਨੂੰ ਇੱਥੇ ਵੇਖਿਆ ਜਾ ਸੱਕਦਾ ਹੈ।

Leave a Reply

Your email address will not be published. Required fields are marked *