ਪੁਰਸ਼ਾ ਸੁਕਤਾ ਸ਼ਲੋਕ 2 ਇੰਨ੍ਹਾਂ ਗੱਲਾਂ ਦੇ ਨਾਲ ਜਾਰੀ ਰਹਿੰਦਾ ਹੈ। (ਸੰਸਕ੍ਰਿਤੀ ਦਾ ਭਾਸ਼ਾਅੰਤਰਨ ਪੁਰਸ਼ਾ ਅਰਥਾਤ ਪੁਰਖ ਦੀ ਵਿਆਖਿਆ ਕਰਨ ਲਈ ਲਏ ਗਏ ਮੇਰੇ ਬਹੁਤ ਸਾਰੇ ਵਿਚਾਰ ਜੋਸਫ਼ ਪਦਨੇਜ਼ਰਕਰਾ ਦੁਆਰਾ ਪ੍ਰਾਚੀਨ ਵੇਦਾਂ ਵਿੱਚ ਮਸੀਹ (346 ਪੰਨੇ, 2007) ਨਾਮ ਦੀ ਇੱਕ ਪੁਸਤਕ ਦੇ ਅਧਿਐਨ ਤੋਂ ਆਏ ਹਨ।)
ਪੁੰਜਾਬੀ ਅਨੁਵਾਦ | ਸੰਸਕ੍ਰਿਤ ਦਾ ਪੰਜਾਬੀ ਵਿੱਚ ਭਾਸ਼ਾਅੰਤਰਨ |
ਸ੍ਰਿਸ਼ਟੀ ਪੁਰਸ਼ਾ ਦੀ ਮਹਿਮਾ ਹੈ – ਉਸ ਦੀ ਮਹਿਮਾ ਸਭਨਾਂ ਤੋਂ ਸ਼ਾਨਦਾਰ ਹੈ। ਉਹ ਇਸ ਰਚਨਾ ਨਾਲੋਂ ਬਹੁਤ ਵੱਡਾ ਹੈ। ਪੁਰਸ਼ਾ ਦਾ ਇੱਕ ਚੌਥਾਈ ਹਿੱਸਾ [ਉਸ ਦੀ ਸ਼ਖਸੀਅਤ] ਇਸ ਸੰਸਾਰ ਵਿੱਚ ਹੈ। ਉਸਦਾ ਤਿੰਨ ਚੌਥਾਈ ਅੱਜੇ ਵੀ ਸਵਰਗ ਦੇ ਸਦੀਪਕ ਕਾਲ ਵਿੱਚ ਵਾਸ ਕਰ ਰਿਹਾ ਹੈ। ਪੁਰਸ਼ਾ ਆਪਣੀ ਤਿੰਨ ਚੌਥੀਆਂ ਨਾਲ ਉੱਤੇ ਚੜ੍ਹ ਗਿਆ ਹੈ। ਉਸ ਦਾ ਇੱਕ ਚੌਥਾਈ ਹਿੱਸਾ ਇੱਥੇ ਪੈਦਾ ਹੋਇਆ ਸੀ। ਜਿਸਦੇ ਦੁਆਰਾ ਉਸਨੇ ਸਾਰੇ ਜੀਵਾਂ ਵਿੱਚ ਜੀਵਨ ਦਾ ਵਿਸਥਾਰ ਕੀਤਾ ਹੈ। | ਇਤਵਾਨ ਅਸ੍ਯ ਮਹਿਮ ਆਤੋ ਜਯਮਸ਼੍ਚ ਪੁਰਸ਼ਾਪਦੋ-ਅਸ੍ਯ ਵਿਸ਼ਾ ਭਵ ਯ ਤ੍ਰਿਦਾਦ ਅਸ੍ਯਮ੍ਰਤ੍ਮ ਦਿਵਿਤਰਿਪਦ ਉਦ੍ਵਾ ਉਦ੍ਯਤਿ ਪੁਰਸ਼ਾ ਪਦਉ-ਅਸੀਯੇਹ ਅ ਭਾਵਤ ਫੇਰ ਤਤੋ ਵਿਸ਼ਵਣੀ ਅਕਰਮਤ ਸਾਸਨਾਸਨ ਅਭਿ |
ਇੱਥੇ, ਅਜਿਹੀ ਕਲਪਨਾ ਵਰਤੀ ਗਈ ਹੈ, ਜਿਸ ਨੂੰ ਸਮਝਣਾ ਮੁਸ਼ਕਲ ਹੈ। ਪਰ ਫਿਰ ਵੀ, ਇਹ ਸਪੱਸ਼ਟ ਹੈ ਕਿ ਇਹ ਸ਼ੋਲਕ ਪੁਰਸ਼ ਦੀ ਮਹਾਨਤਾ ਅਤੇ ਪਰਤਾਪ ਬਾਰੇ ਗੱਲ ਕਰ ਰਹੀਆਂ ਹਨ। ਇਹ ਬੜ੍ਹੇ ਸਪਸ਼ਟ ਤੌਰ ‘ਤੇ ਕਹਿੰਦਾ ਹੈ ਕਿ ਉਹ ਆਪਣੀ ਰਚਨਾ ਨਾਲੋਂ ਮਹਾਨ ਹੈ। ਅਸੀਂ ਇਹ ਵੀ ਸਮਝ ਸੱਕਦੇ ਹਾਂ ਕਿ ਉਸਦੀ ਮਹਾਨਤਾ ਦਾ ਸਿਰਫ ਇੱਕ ਹਿੱਸਾ ਇਸ ਸੰਸਾਰ ਵਿੱਚ ਪ੍ਰਗਟ ਹੋਇਆ ਹੈ। ਪਰ ਉਸੇ ਸਮੇਂ ਇਹ ਇਸ ਸੰਸਾਰ ਵਿੱਚ ਉਸਦੇ ਦੇਹਧਾਰੀ ਹੋਣ ਬਾਰੇ ਵੀ – ਸੰਸਾਰ ਦੇ ਲੋਕਾਂ ਨੂੰ ਬੋਲਦਾ ਹੈ, ਜਿੱਥੇ ਮੈਂ ਅਤੇ ਤੁਸੀਂ ਰਹਿੰਦੇ ਹੋ (‘ਉਸਦਾ ਇੱਕ ਚੌਥਾਈ ਇੱਥੇ ਪੈਦਾ ਹੋਇਆ ਸੀ’)। ਇਸ ਲਈ, ਜਦੋਂ ਪਰਮੇਸ਼ੁਰ ਦੇਹਧਾਰੀ ਹੋਇਆ, ਓਸਦੀ ਮਹਿਮਾ ਦਾ ਸਿਰਫ ਇੱਕੋ ਇੱਕ ਹਿੱਸਾ ਹੀ ਇਸ ਸੰਸਾਰ ਵਿੱਚ ਪ੍ਰਗਟ ਹੋਇਆ ਸੀ। ਜਦੋਂ ਓਸਨੇ ਜਨਮ ਲਿਆ ਤਾਂ ਓਸਨੇ ਕਿਸੇ ਤਰਾਂ ਆਪਣੇ ਆਪ ਨੂੰ ਸਿਫ਼ਰ ਕਰ ਦਿੱਤਾ। ਇਹ ਸ਼ਲੋਕ 2 ਵਿੱਚ ਪੁਰਸਾ ਅਰਥਾਤ ਪੁਰਖ ਦੇ ਵਰਣਨ ਨਾਲ ਮੇਲ ਖਾਂਦਾ ਹੈ – ‘ਓਸਨੇ ਆਪਣੇ ਆਪ ਨੂੰ ਦਸ ਉਂਗਲਾਂ ਤੱਕ ਸੀਮਤ ਕਰ ਲਿਆ’।
ਇਹ ਵੀ ਵੇਦ ਪੁਸਤਕ (ਬਾਈਬਲ) ਵਿੱਚ ਨਾਸਰਤ ਦੇ ਯਿਸੂ ਦੇ ਦੇਹਧਾਰੀ ਹੋਣ ਦੇ ਵਰਣਨ ਦੇ ਨਾਲ ਮੇਲ ਖਾਂਦਾ ਹੈ। ਇਹ ਓਸਦੇ ਵਿੱਖੇ ਇੰਝ ਕਹਿੰਦਾ ਹੈ:
ਮੇਰਾ ਟੀਚਾ ਇਹ ਹੈ ਕਿ… ਭਈ ਓਹ ਸਮਝ ਦੀ ਪੂਰੀ ਨਿਹਚਾ ਦੇ ਸਾਰੇ ਧਨ ਨੂੰ ਪਰਾਪਤ ਹੋ ਜਾਨ ਅਤੇ ਪਰਮੇਸ਼ੁਰ ਦੇ ਭੇਤ ਨੂੰ ਜਾਣ ਲੈਣ ਅਰਥਾਤ ਮਸੀਹ ਨੂੰ ਜਿਹ ਦੇ ਵਿੱਚ ਬੁੱਧ ਅਤੇ ਗਿਆਨ ਦੇ ਸਾਰੇ ਖ਼ਜਾਨੇ ਗੁਪਤ ਹਨ।
ਕੁਲੁੱਸੀਆਂ 2:2-3
ਇਸ ਤਰ੍ਹਾਂ ਮਸੀਹ ਪਰਮੇਸ਼ੁਰ ਦਾ ਦੇਹਧਾਰੀ ਸਰੂਪ ਸੀ, ਪਰ ਇਸ ਦਾ ਪ੍ਰਗਟਾਵਾ ਵੱਡੇ ਰੂਪ ਵਿੱਚ ‘ਗੁਪਤ’ ਸੀ। ਇਹ ਕਿਵੇਂ ਗੁਪਤ ਸੀ? ਇਸ ਦੀ ਵਿਆਖਿਆ ਹੇਠਾਂ ਦਿੱਤੀ ਗਈ ਹੈ:
ਜਿਵੇਂ ਕਿ ਮਸੀਹ ਯਿਸੂ ਦਾ ਸੁਭਾਅ ਹੈ, ਉਸੇ ਤਰ੍ਹਾਂ ਤੁਹਾਡਾ ਵੀ ਹੋਣਾ ਚਾਹੀਦਾ ਹੈ:
…ਉਹੋ ਸੁਭਾਉ ਹੋਵੇ ਜੋ ਮਸੀਹ ਯਿਸੂ ਦਾ ਭੀ ਸੀ
6ਕਿ ਉਸ ਨੇ ਪਰਮੇਸ਼ੁਰ ਦੇ ਸਰੂਪ ਵਿੱਚ ਹੋ ਕੇ,
ਪਰਮੇਸ਼ੁਰ ਦੇ ਤੁੱਲ ਹੋਣਾ ਕਬਜ਼ੇ ਰੱਖਣ ਦੀ ਚੀਜ਼ ਨਾ ਜਾਣਿਆ
7ਸਗੋਂ ਉਸ ਨੇ ਆਪਣੇ ਆਪ ਨੂੰ ਸੱਖਣਾ ਕਰ ਕੇ
ਦਾਸ ਦਾ ਰੂਪ ਧਾਰਿਆ
ਅਤੇ ਮਨੁੱਖਾਂ ਦੀ ਸੂਰਤ ਵਿੱਚ ਜੰਮਿਆ
8ਅਤੇ ਮਨੁੱਖ ਦੀ ਸ਼ਕਲ ਵਿੱਚ ਪਰਗਟ ਹੋ ਕੇ
ਆਪਣੇ ਆਪ ਨੂੰ ਨੀਵਿਆਂ ਕੀਤਾ
ਅਤੇ ਮੌਤ ਤਾਈਂ ਸਗੋਂ ਸਲੀਬ ਦੀ ਮੌਤ ਤਾਈਂ
ਆਗਿਆਕਾਰ ਬਣਿਆ!
9ਇਸ ਕਾਰਨ ਪਰਮੇਸ਼ੁਰ ਨੇ ਵੀ ਉਸ ਨੂੰ ਅੱਤ ਉੱਚਿਆਂ ਕੀਤਾ
ਅਤੇ ਉਸ ਨੂੰ ਉਹ ਨਾਮ ਦਿੱਤਾ
ਜਿਹੜਾ ਸਭਨਾਂ ਨਾਮਾਂ ਤੋਂ ਉੱਤਮ ਹੈ
ਫ਼ਿਲਿੱਪੀਆਂ 2:5-9
ਇਸ ਤਰ੍ਹਾਂ, ਆਪਣੇ ਦੇਹਧਾਰੀ ਹੋਣ ਵਿੱਚ, ਯਿਸੂ ਨੇ ‘ਆਪਣੇ ਆਪ ਨੂੰ ਸਿਫ਼ਰ ਕਰ ਕੀਤਾ’ ਅਤੇ ਇਸੇ ਅਸਵਥਾ ਵਿੱਚ ਆਪਣੇ ਆਪ ਨੂੰ ਬਲੀਦਾਨ ਕਰਨ ਲਈ ਤਿਆਰ ਕੀਤਾ। ਉਸਨੇ ਆਪਣੇ ਪਰਤਾਪ ਦਾ ਕੇਵਲ ਇੱਕ ਹਿੱਸਾ ਹੀ ਪ੍ਰਗਟ ਕੀਤਾ, ਜਿਵੇਂ ਪੁਰਸ਼ਾ ਸੁਕਤਾ ਕਹਿੰਦਾ ਹੈ। ਇਹ ਉਸ ਦੇ ਆਉਣ ਵਾਲੇ ਬਲੀਦਾਨ ਦੇ ਕਾਰਨ ਹੋਇਆ ਸੀ। ਪੁਰਸ਼ਾ ਸੁਕਤਾ ਇਸ ਵਿਸ਼ੇ ਨੂੰ ਜਾਰੀ ਰਖੱਦਾ ਹੈ, ਕਿਉਂਕਿ ਇਨ੍ਹਾਂ ਸ਼ਲੋਕਾਂ ਤੋਂ ਬਾਅਦ ਇਹ ਪੁਰਸ਼ਾ ਅਰਥਾਤ ਪੁਰਖ ਦੀ ਥੋੜੇ ਜਿਹੇ ਪਰਤਾਪ ਤੋਂ ਉਸ ਦੇ ਬਲੀਦਾਨ ‘ਤੇ ਕੇਂਦ੍ਰਤ ਕਰਨ ਦੇ ਵਰਣਨ ਵੱਲ ਤਬਦੀਲ ਹੋ ਜਾਂਦਾ ਹੈ। ਅਸੀਂ ਇਸਨੂੰ ਆਪਣੀ ਅਗਲੀ ਪੋਸਟ ਭਾਵ ਲੇਖ ਵਿੱਚ ਵੇਖਾਂਗੇ।