ਅਸੀਂ ਇਹ ਵੇਖਿਆ ਕਿ ਕਿਵੇਂ ਆਪਣੀ ਸ਼ੁਰੂਆਤੀ ਰਚੀ ਹੋਈ ਅਵਸਥਾ ਤੋਂ ਹੇਠਾਂ ਮਨੁੱਖਤਾਈ ਡਿੱਗ ਗਈ। ਪਰ ਬਾਈਬਲ (ਵੇਦ ਪੁਸ਼ਤਕ) ਇੱਕ ਯੋਜਨਾ ਦੇ ਨਾਲ ਅੱਗੇ ਵੱਧਦੀ ਰਹਿੰਦੀ ਹੈ, ਜਿਹੜੀ ਪਰਮੇਸ਼ੁਰ ਦੇ ਕੋਲ ਮੁੱਢ ਤੋਂ ਹੀ ਸੀ। ਇਹ ਯੋਜਨਾ ਇੱਕ ਵਾਅਦੇ ‘ਤੇ ਕੇਂਦ੍ਰਿਤ ਸੀ ਜਿਹੜਾ ਉਸ ਸਮੇਂ ਵੱਲ ਵਾਪਸ ਚੱਲਿਆ ਜਾਂਦਾ ਹੈ ਅਤੇ ਇਹ ਉਹੀ ਯੋਜਨਾ ਹੈ ਜਿਹੜੀ ਪੁਰਸ਼ਾ ਸੁਕਤਾ ਵਿੱਚ ਵੀ ਵਿਖਾਈ ਦਿੰਦੀ ਹੈ।
ਬਾਈਬਲ – ਇੱਕ ਅਸਲ ਲਾਇਬ੍ਰੇਰੀ
ਇਸ ਵਾਅਦੇ ਦੀ ਮਹੱਤਤਾ ਦੀ ਕਦਰ ਕਰਨ ਲਈ ਸਾਨੂੰ ਬਾਈਬਲ ਬਾਰੇ ਕੁੱਝ ਮੁੱਢਲੇ ਤੱਥਾਂ ਨੂੰ ਜਾਣ ਲੈਣਾ ਚਾਹੀਦਾ ਹੈ। ਹਾਲਾਂਕਿ ਇਹ ਇੱਕ ਕਿਤਾਬ ਹੈ, ਅਤੇ ਅਸੀਂ ਇਸਦੇ ਬਾਰੇ ਇਸੇ ਤਰ੍ਹਾਂ ਹੀ ਸੋਚਦੇ ਹਾਂ, ਪਰ ਇਸ ਨੂੰ ਮੋਬਾਈਲ ਲਾਇਬ੍ਰੇਰੀ ਵੱਜੋਂ ਸਮਝਣਾ ਵਧੇਰੇ ਸਹੀ ਹੈ। ਅਜਿਹਾ ਇਸ ਲਈ ਹੈ ਕਿਉਂਕਿ ਇਹ ਪੁਸਤਕਾਂ ਦਾ ਇੱਕ ਸੰਗ੍ਰਹਿ ਹੈ, ਜਿਹੜੀਆਂ ਵੱਖ-ਵੱਖ ਸਮੂਹਾਂ ਲੇਖਕਾਂ ਦੇ ਦੁਆਰਾ ਲਿਖੀਆਂ ਗਈਆਂ ਹਨ, ਲਿੱਖਣ ਦੀ ਇਹ ਮਿਆਦ 1500 ਸਾਲਾਂ ਤੋਂ ਵੱਧ ਸਮੇਂ ਤੀਕੁਰ ਫੈਲੀ ਹੋਈ। ਅੱਜ ਇਹ ਕਿਤਾਬਾਂ ਇੱਕੋ ਜਿਲਦ ਅਰਥਾਤ – ਬਾਈਬਲ ਦੇ ਵਿੱਚ ਬੰਨ੍ਹੀਆਂ ਹੋਈਆਂ ਹਨ । ਇਹੋ ਇਕੱਲਾ ਤੱਥ ਬਾਈਬਲ ਨੂੰ ਸੰਸਾਰ ਦੀਆਂ ਮਹਾਨ ਕਿਤਾਬਾਂ ਵਿੱਚੋਂ ਰਿਗ ਵੇਦ ਵਾਂਙੁ ਵਿਲੱਖਣ ਬਣਾਉਂਦਾ ਹੈ। ਵੱਖ-ਵੱਖ ਲੇਖਕਾਂ ਦੇ ਇਲਾਵਾ, ਬਾਈਬਲ ਦੀਆਂ ਵੱਖੋ ਵੱਖਰੀਆਂ ਕਿਤਾਬਾਂ ਇੰਨ੍ਹਾਂ ਬਿਆਨਾਂ, ਘੋਸ਼ਣਾਵਾਂ ਅਤੇ ਭਵਿੱਖਬਾਣੀਆਂ ਨੂੰ ਕਰਦੀ ਹੈ ਜਿਨ੍ਹਾਂ ਨੂੰ ਬਾਅਦ ਵਾਲੇ ਲੇਖਕ ਪੂਰਾ ਕਰਦੇ ਹਨ। ਜੇ ਬਾਈਬਲ ਸਿਰਫ਼ ਇੱਕ ਲੇਖਕ ਦੁਆਰਾ ਲਿਖੀ ਗਈ ਸੀ, ਜਾਂ ਲੇਖਕਾਂ ਦੇ ਸਮੂਹ ਦੁਆਰਾ ਜਿਹੜੇ ਇੱਕ ਦੂਏ ਨੂੰ ਜਾਣਦੇ ਸਨ, ਤਾਂ ਇਹ ਆਪਣੇ ਆਪ ਵਿੱਚ ਖਾਸ ਨਹੀਂ ਹੋਵੇਗੀ। ਪਰ ਬਾਈਬਲ ਦੇ ਲੇਖਕ ਸੈਂਕੜੇ ਅਤੇ ਹਜ਼ਾਰਾਂ ਸਾਲਾਂ ਦੇ ਅੰਤਰਾਲ ਵਿੱਚ ਇੱਕ ਦੂਏ ਤੋਂ ਵੱਖ ਹਨ, ਵੱਖ ਵੱਖ ਸਭਿਆਚਾਰਾਂ, ਭਾਸ਼ਾਵਾਂ, ਸਮਾਜਿਕ ਪੱਧਰ ਅਤੇ ਸਾਹਿਤਕ ਸ਼ੈਲੀਆਂ ਵਿੱਚ ਲਿਖਣ ਲਈ ਇੱਕ ਦੂਏ ਤੋਂ ਵੱਖ ਸਨ – ਫਿਰ ਵੀ ਉਨ੍ਹਾਂ ਦੇ ਸੰਦੇਸ਼ ਅਤੇ ਭਵਿੱਖਬਾਣੀਆਂ ਨੂੰ ਬਾਅਦ ਵਿੱਚ ਆਉਣ ਵਾਲੇ ਲੇਖਕਾਂ ਦੁਆਰਾ ਵਿਕਸਤ ਕੀਤਾ ਗਿਆ ਜਾਂ ਬਾਈਬਲ ਤੋਂ ਬਾਹਰਲੇ ਇਤਿਹਾਸ ਦੇ ਤੱਥਾਂ ਦੁਆਰਾ ਪੁਸ਼ਟੀ ਕਰਨ ਦੇ ਨਾਲ ਪੂਰਾ ਕੀਤਾ ਗਿਆ। ਇਹ ਪੂਰੀ ਤਰ੍ਹਾਂ ਵੱਖਰੇ ਪੱਧਰ ‘ਤੇ ਬਾਈਬਲ ਨੂੰ ਵਿਲੱਖਣ ਬਣਾਉਂਦਾ ਹੈ – ਅਤੇ ਸਾਨੂੰ ਇਸ ਦੇ ਸੰਦੇਸ਼ ਨੂੰ ਸਮਝਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਪੁਰਾਣੇ ਨੇਮ ਦੇ ਮੂਲ ਖਰੜੇ (ਯਿਸੂ ਦੇ ਆਉਣ ਤੋਂ ਪਹਿਲਾਂ ਦੀਆਂ ਕਿਤਾਬਾਂ) ਮੌਜੂਦਾ ਖਰੜੇ ਵਾਲੀਆਂ ਕਾਪੀਆਂ ਤੋਂ ਲਗਭਗ 200 ਈ.ਪੂ. ਦੀਆਂ ਹਨ, ਇਸ ਲਈ ਬਾਈਬਲ ਦੀ ਮੂਲ ਲਿਖਤ ਸੰਸਾਰ ਦੀਆਂ ਹੋਰ ਸਾਰੀਆਂ ਪੁਰਾਣੀਆਂ ਕਿਤਾਬਾਂ ਨਾਲੋਂ ਕਿੱਤੇ ਜਿਆਦਾ ਬਿਹਤਰ ਹੈ।
ਬਾਗ਼ ਵਿੱਚ ਮੁਕਤੀ ਦਾ ਵਾਅਦਾ
ਅਸੀਂ ਇਸਨੂੰ ਬਾਈਬਲ ਵਿੱਚ ਉਤਪਤ ਦੀ ਕਿਤਾਬ ਦੇ ਅਰੰਭ ਵਿੱਚ ਹੀ ਸਰਿਸ਼ਟੀ ਅਤੇ ਆਤਮਿਕ ਡਿੱਗਣ ਦੀਆਂ ਘਟਨਾਵਾਂ ਦੀ ‘ਅਗਾਂਹ ਉਡੀਕ’ ਵਿੱਚ ਵੇਖਦੇ ਹਾਂ। ਦੂਜੇ ਸ਼ਬਦਾਂ ਵਿੱਚ, ਹਾਲਾਂਕਿ ਇਹ ਸ਼ੁਰੂਆਤ ਵੱਲ ਲੈ ਜਾਂਦੀ ਹੈ, ਪਰ ਅਖੀਰ ਨੂੰ ਧਿਆਨ ਵਿੱਚ ਰੱਖ ਕੇ ਲਿਖਿਆ ਗਿਆ ਸੀ। ਇੱਥੇ ਅਸੀਂ ਇੱਕ ਵਾਅਦਾ ਨੂੰ ਵੇਖਦੇ ਹਾਂ ਜਦੋਂ ਪਰਮੇਸ਼ੁਰ ਆਪਣੇ ਦੁਸ਼ਮਣ ਸ਼ਤਾਨ ਦਾ ਸਾਹਮਣਾ ਕਰਦਾ ਹੈ, ਜਿਹੜਾ ਸੱਪ ਦੇ ਰੂਪ ਵਿੱਚ ਬੁਰਿਆਈ ਦਾ ਸਰੂਪ ਧਾਰ ਕੇ ਆਇਆ ਸੀ, ਅਤੇ ਸ਼ਤਾਨ ਦੁਆਰਾ ਮਨੁੱਖ ਦੇ ਆਤਮਿਕ ਡਿੱਗਣ ਤੋਂ ਇੱਕਦਮ ਬਾਅਦ ਉਸ ਨੂੰ ਬੁਝਾਰਤ ਵਿੱਚ ਬੋਲਦਾ ਹੈ:
“…ਅਤੇ ਤੇਰੇ (ਸ਼ਤਾਨ) ਤੇ ਤੀਵੀਂ ਵਿੱਚ ਅਤੇ ਤੇਰੀ ਸੰਤਾਨ ਤੇ ਤੀਵੀਂ ਦੀ ਸੰਤਾਨ ਵਿੱਚ ਮੈਂ (ਪਰਮੇਸ਼ੁਰ) ਵੈਰ ਪਾਵਾਂਗਾ। ਉਹ ਤੇਰੇ ਸਿਰ ਨੂੰ ਫੇਵੇਗਾ ਅਤੇ ਤੂੰ ਉਹ ਦੀ ਅੱਡੀ ਨੂੰ ਡੰਗ ਮਾਰੇਂਗਾ।”
ਉਤਪਤ 3:15
ਧਿਆਨ ਨਾਲ ਪੜ੍ਹਨ ਤੇ ਤੁਸੀਂ ਵੇਖੋਗੇ ਕਿ ਇੱਥੇ ਪੰਜ ਵੱਖੋ-ਵੱਖਰੇ ਪਾਤਰਾਂ ਬਾਰੇ ਦੱਸਿਆ ਗਿਆ ਹੈ ਅਤੇ ਇਹ ਇਸ ਗੱਲ ਦੀ ਭਵਿੱਖਬਾਣੀ ਹੈ ਕਿ ਇਹ ਆਉਣ-ਵਾਲੇ-ਸਮੇਂ ਦੀ ਉਡੀਕ ਕਰ ਰਿਹਾ ਹੈ (ਭਵਿੱਖਵਾਚੀ ਵਾਕ ਵਿੱਚ ਵਰਤੋਂ ਕੀਤੇ ਗਏ ਸ਼ਬਦ ‘ਕਰੇਗਾ’ ਦੇ ਲਗਾਤਾਰ ਇਸਤੇਮਾਲ ਵਿੱਚ ਵੇਖਿਆ ਜਾ ਸੱਕਦਾ ਹੈ)। ਇਹ ਪਾਤਰ ਹੇਠਾਂ ਦਿੱਤੇ ਗਏ ਹਨ:
1. ਪਰਮੇਸ਼ੁਰ/ਪ੍ਰਜਾਪਤੀ
2. ਸ਼ਤਾਨ/ਸੱਪ
3. ਇਸਤ੍ਰੀ
4. ਇਸਤ੍ਰੀ ਦੀ ਸੰਤਾਨ
5. ਸ਼ਤਾਨ ਦੀ ਸੰਤਾਨ
ਅਤੇ ਇਹ ਬੁਝਾਰਤ ਭਵਿੱਖਬਾਣੀ ਕਰਦੀ ਹੈ ਕਿ ਇਹ ਪਾਤਰ ਭਵਿੱਖ ਵਿੱਚ ਕਿਵੇਂ ਇੱਕ ਦੂਜੇ ਦੇ ਨਾਲ ਸੰਬੰਧਿਤ ਹੋਵੇਗਾ। ਇਹ ਹੇਠਾਂ ਦਰਸਾਇਆ ਗਿਆ ਹੈ
ਪਰਮੇਸ਼ੁਰ ਇਹ ਪ੍ਰਬੰਧ ਕਰੇਗਾ ਕਿ ਸ਼ਤਾਨ ਅਤੇ ਇਸਤ੍ਰੀ ਦੋਵਾਂ ਦੀ ‘ਸੰਤਾਨ’ ਹੋਣਗੀਆਂ। ਇਨ੍ਹਾਂ ਸੰਤਾਨਾਂ ਅਤੇ ਇਸਤ੍ਰੀ ਅਤੇ ਸ਼ਤਾਨ ਵਿੱਚਕਾਰ ‘ਦੁਸ਼ਮਣੀ’ ਜਾਂ ਨਫ਼ਰਤ ਹੋਵੇਗੀ। ਸ਼ਤਾਨ ਇਸਤ੍ਰੀ ਦੀ ਸੰਤਾਨ ਦੀ ‘ਅੱਡੀ’ ਨੂੰ ਡੰਗ ਮਾਰੇਗਾ ਜਦੋਂ ਕਿ ਇਸਤ੍ਰੀ ਦੀ ਸੰਤਾਨ ਸ਼ਤਾਨ ਦੇ ‘ਸਿਰ ਨੂੰ ਫੇਹ’ ਦਵੇਗੀ।
ਸੰਤਾਨ ਵਿੱਚ ਕਟੌਤੀ – ਇੱਕ ‘ਉਹ‘
ਹੁਣ ਤੱਕ ਅਸੀਂ ਸਿਰਫ਼ ਮੂਲਪਾਠ ਤੋਂ ਹੀ ਸਿੱਧਾ ਨਿਰੀਖਣ ਕੀਤਾ ਹੈ। ਹੁਣ ਕੁੱਝ ਦਲੀਲ ਭਰੀਆਂ ਵਾਜਬ ਕਟੌਤੀਆਂ ਨੂੰ ਵੇਖਦੇ ਹਾਂ। ਕਿਉਂਕਿ ਇਸਤ੍ਰੀ ਦੀ “ਸੰਤਾਨ” ਨੂੰ “ਉਹ” ਅਤੇ “ਉਸਦੇ” ਵਜੋਂ ਜਾਣਿਆ ਜਾਂਦਾ ਹੈ, ਇਸ ਲਈ ਅਸੀਂ ਜਾਣਦੇ ਹਾਂ ਕਿ ਇਹ ਇੱਕੋ ਪੁਰਸ਼ ਮਨੁੱਖ – ਇੱਕ ਆਦਮੀ ਹੈ। ਇਸਦੇ ਨਾਲ ਅਸੀਂ ਕੁੱਝ ਸੰਭਵ ਵਿਆਖਿਆਵਾਂ ਨੂੰ ਰੱਦ ਕਰ ਸੱਕਦੇ ਹਾਂ। ਇੱਕ ਪੁਰਸ਼ਵਾਚੀ “ਉਹ” ਸੰਤਾਨ ਹੋਣ ਦੇ ਨਾਤੇ ਇੱਕ ਇਸਤ੍ਰੀਵਾਚੀ “ਉਹ” ਨਹੀਂ ਹੋ ਸੱਕਦਾ ਹੈ, ਸਿੱਟੇ ਵਜੋਂ ਉਹ ਔਰਤ ਨਹੀਂ ਹੋ ਸੱਕਦੀ ਹੈ। ਇੱਕ ਪੁਰਸ਼ਵਾਚੀ ਸ਼ਬਦ “ਉਹ” ਹੋਣ ਦੇ ਨਾਤੇ ਉਹ ਬਹੁਵਾਚੀ ਸੰਤਾਨ ”ਉਹ” ਵੀ ਨਹੀਂ ਹੈ, ਜਿਹੜਾ ਸ਼ਾਇਦ ਇਸ ਤਰ੍ਹਾਂ ਹੋ ਸੱਕਦਾ ਸੀ, ਅਰਥਾਤ ਲੋਕਾਂ ਦਾ ਸਮੂਹ, ਜਾਂ ਨਸਲ, ਜਾਂ ਇੱਕ ਭੀੜ, ਜਾਂ ਇੱਕ ਕੌਮ ਆਦਿਕ। ਵੱਖੋ-ਵੱਖਰੇ ਸਮੇਂ ਅਤੇ ਵੱਖੋ-ਵੱਖਰੇ ਤਰੀਕਿਆਂ ਵਿੱਚ ਲੋਕਾਂ ਨੇ ਸੋਚਿਆ ਹੈ ਕਿ ਇੱਕ ਉੱਤਰ ਬਹੁਵਾਚੀ “ਉਹ” ਵਿੱਚ ਹੋਵੇਗਾ। ਪਰ ਸੰਤਾਨ, ਪੁਰਸ਼ਵਾਚੀ ‘ਉਹ’ ਹੋਣ ਦੇ ਕਾਰਨ ਲੋਕਾਂ ਦਾ ਸਮੂਹ ਨਹੀਂ ਹੈ ਭਾਵੇਂ ਇਹ ਕਿਸੇ ਕੌਮ ਜਾਂ ਕਿਸੇ ਖਾਸ ਧਰਮ ਨੂੰ ਹੀ ਕਿਉਂ ਨਾ ਦਰਸਾਉਂਦਾ ਹੋਵੇ ਜਿਵੇਂ ਕਿ ਹਿੰਦੂਆਂ, ਬੁੱਧਾਂ, ਈਸਾਈਆਂ, ਮੁਸਲਮਾਨਾਂ, ਜਾਂ ਕਿਸੇ ਜਾਤੀ ਨੂੰ। ਪੁਰਸ਼ਵਾਚੀ ‘ਉਹ’ ਹੋਣ ਦੇ ਕਾਰਨ ਉਹ ਕੋਈ ਠੋਸ ‘ਵਸਤ’ ਵਿੱਚ ਨਹੀਂ ਨਹੀਂ ਹੈ (ਸੰਤਾਨ ਇੱਕ ਵਿਅਕਤੀ ਹੈ)। ਇਹ ਇਸ ਸੰਭਾਵਨਾ ਨੂੰ ਮੁਕਾ ਦਿੰਦਾ ਹੈ ਕਿ ਸੰਤਾਨ ਇੱਕ ਵਿਸ਼ੇਸ਼ ਦਰਸ਼ਨ, ਸਿੱਖਿਆ, ਤਕਨੀਕ, ਰਾਜਨੀਤਿਕ ਪ੍ਰਣਾਲੀ ਜਾਂ ਧਰਮ ਆਦਿਕ ਹੈ। ਠੋਸ ਵਸਤਾਂ ਨੂੰ ਇਸ ਸੰਸਾਰ ਵਿੱਚ ਵਿਖਾਉਣ ਲਈ ਸਾਡੇ ਵੱਲੋਂ ਤਰਜੀਹ ਦਿੱਤਾ ਜਾਂਦਾ ਸ਼ਬਦ ‘ਇਹ’ ਸ਼ਾਇਦ ਰਿਹਾ ਹੋਵੇਗਾ, ਅਤੇ ਰਹੇਗਾ ਵੀ। ਅਸੀਂ ਸੋਚਦੇ ਹਾਂ ਕਿ ਜਿਹੜਾ ਸਾਡੀ ਅਸਵਥਾ ਨੂੰ ਸੁਧਾਰੇਗਾ ਉਹ ਇੱਕ ਕਿਸਮ ਦਾ ਕੋਈ ਠੋਸ ‘ਇਹ’ ਹੈ, ਇਸ ਲਈ ਹੁਣ ਤਕ ਦੀਆਂ ਸਦੀਆਂ ਵਿੱਚ ਸਭ ਤੋਂ ਉੱਤਮ ਮਨੁੱਖ ਚਿੰਤਕਾਂ ਨੇ ਵੱਖ-ਵੱਖ ਰਾਜਨੀਤਿਕ ਪ੍ਰਣਾਲੀਆਂ, ਵਿਦਿਅਕ ਪ੍ਰਣਾਲੀਆਂ, ਤਕਨੀਕਾਂ, ਧਰਮਾਂ ਆਦਿ ਲਈ ਦਲੀਲਾਂ ਦਿੱਤੀਆਂ ਹਨ ਪਰ ਇਹ ਵਾਅਦਾ ਪੂਰੀ ਤਰ੍ਹਾਂ ਇੱਕ ਵੱਖਰੀ ਦਿਸ਼ਾ ਵੱਲ ਇਸ਼ਾਰਾ ਕਰਦਾ ਹੈ। ਪਰਮੇਸ਼ੁਰ ਦੇ ਮਨ ਵਿੱਚ ਕੁੱਝ ਹੋਰ ਹੀ ਸੀ – ਇੱਕ ਪੁਰਸ਼ਵਾਚੀ ਸ਼ਬਦ ‘ਉਹ’। ਅਤੇ ਇਹ ‘ਉਹ’ ਸੱਪ ਦੇ ਸਿਰ ਨੂੰ ਫੇਹ ਦਵੇਗਾ।
ਇਸਦੇ ਨਾਲ ਹੀ, ਇਹ ਧਿਆਨ ਦੇਣਾ ਵੀ ਦਿਲਚਸਪ ਹੈ ਕਿ ਕੀ ਨਹੀਂ ਬੋਲਿਆ ਗਿਆ ਹੈ। ਪਰਮੇਸ਼ੁਰ ਇਸਤ੍ਰੀ ਵਾਂਙੁ ਪੁਰਸ਼ ਨੂੰ ਇੱਕ ਸੰਤਾਨ ਦੇਣ ਦਾ ਵਾਅਦਾ ਨਹੀਂ ਕਰਦਾ ਹੈ। ਪੂਰੀ ਬਾਈਬਲ ਵਿੱਚ, ਅਤੇ ਪਰਾਚੀਨ ਸੰਸਾਰ ਵਿੱਚ ਪਿਓ ਦਾਦਿਆਂ ਦੁਆਰਾ ਆਉਣ ਵਾਲੇ ਪੁੱਤਰਾਂ ਤੇ ਜ਼ੋਰ ਦੇਣਾ ਬਹੁਤ ਹੀ ਜਿਆਦਾ ਅਸਧਾਰਨ ਜਿਹੀ ਗੱਲ ਹੈ। ਪਰ ਇਸ ਘਟਨਾ ਵਿੱਚ ਇੱਕ ਸੰਤਾਨ (ਇੱਕ ਪੁਰਸ਼ਵਾਚੀ ਸ਼ਬਦ ‘ਉਹ’) ਦੇ ਇੱਕ ਪੁਰਸ਼ ਵੱਲੋਂ ਆਉਣ ਦਾ ਕੋਈ ਵਾਅਦਾ ਨਹੀਂ ਕੀਤਾ ਗਿਆ ਹੈ। ਇਹ ਸਿਰਫ਼ ਇਹੋ ਕਹਿੰਦਾ ਹੈ ਕਿ ਇਸਤ੍ਰੀ ਤੋਂ ਇੱਕ ਸੰਤਾਨ ਇੱਕ ਪੁਰਸ਼ ਦਾ ਜ਼ਿਕਰ ਕੀਤੇ ਬਗੈਰ ਆਵੇਗੀ।
ਇਤਿਹਾਸਕ ਜਾਂ ਮਿਥਿਹਾਸਕ ਤੌਰ ‘ਤੇ ਹੋਂਦ ਵਿੱਚ ਰਹੇ ਸਾਰੇ ਮਨੁੱਖਾਂ ਵਿਚੋਂ ਸਿਰਫ਼ ਇੱਕ ਵਿਅਕਤੀ ਨੇ ਹੀ ਉਸਦੀ ਮਾਤਾ ਦੇ ਹੋਣ ਦਾ ਦਾਅਵਾ ਕੀਤਾ ਪਰ ਉਸੇ ਸਮੇਂ ਉਸਦਾ ਕੋਈ ਸਰੀਰਕ ਪਿਤਾ ਨਹੀਂ ਸੀ। ਇਹ ਯਿਸੂ (ਯਿਸੂ ਸਤਿਸੰਗ) ਸੀ ਜਿਸਦੇ ਲਈ ਨਵਾਂ ਨੇਮ (ਇਸ ਵਾਅਦਾ ਕੀਤੇ ਜਾਣ ਤੋਂ ਹਜ਼ਾਰਾਂ ਸਾਲਾਂ ਬਾਅਦ ਲਿਖਿਆ ਸੀ) ਮੁਨਾਦੀ ਕਰਦਾ ਹੈ ਕਿ ਉਹ ਇੱਕ ਕੁਆਰੀ ਤੋਂ ਪੈਦਾ ਹੋਇਆ ਸੀ – ਇਸ ਤਰ੍ਹਾਂ ਉਸਦੀ ਇੱਕ ਮਾਤਾ ਤਾਂ ਹੈ ਪਰ ਉਸਦਾ ਕੋਈ ਮਨੁੱਖੀ ਪਿਤਾ ਨਹੀਂ ਹੈ। ਕੀ ਯਿਸੂ ਨੂੰ ਇੱਥੇ ਸਮੇਂ ਦੀ ਸ਼ੁਰੂਆਤ ਵਿੱਚ ਇਸ ਬੁਝਾਰਤ ਵਿੱਚ ਵਿਖਾਇਆ ਗਿਆ ਹੈ? ਇਹ ਇਸ ਨਿਰੀਖਣ ਨਾਲ ਢੁੱਕਵਾਂ ਜਾਪਦਾ ਹੈ ਕਿ ਸੰਤਾਨ ਇੱਕ ਪੁਰਸ਼ਵਾਚੀ ”ਉਹ” ਹੈ, ਇੱਕ ਇੱਸਤ੍ਰੀਵਾਚੀ ”ਉਹ” ਨਹੀਂ ਹੈ, ਜਾਂ ਫਿਰ ਬਹੁਵਚਨੀ ”ਉਹ” ਜਾਂ ਠੋਸ ”ਇਹ”। ਇਸ ਦ੍ਰਿਸ਼ਟੀਕੋਣ ਦੇ ਨਾਲ, ਬੁਝਾਰਤ ਦੀਆਂ ਕੁੱਝ ਗੱਲਾਂ ਅਸਾਨੀ ਨਾਲ ਸਮਝ ਵਿੱਚ ਆ ਜਾਂਦੀਆਂ ਹਨ।
‘ਉਸਦੀ ਅੱਡੀ ਨੂੰ ਡੰਗ ਮਾਰੇਂਗਾ‘ ??
ਇਸ ਦਾ ਕੀ ਮਤਲਬ ਹੈ ਕਿ ਸ਼ਤਾਨ/ਸੱਪ ‘ਉਸਦੀ ਅੱਡੀ’ ਨੂੰ ਡੰਗ ਮਾਰੇਗਾ? ਮੈਨੂੰ ਇਹ ਉਦੋਂ ਤੱਕ ਸਮਝ ਨਹੀਂ ਆਇਆ ਜਦੋਂ ਤੱਕ ਮੈਂ ਅਫਰੀਕਾ ਦੇ ਜੰਗਲਾਂ ਵਿੱਚ ਕੰਮ ਨਹੀਂ ਕੀਤਾ। ਸਾਨੂੰ ਨਮੀ ਨਾਲ ਭਰੀ ਹੋਈ ਗਰਮੀ ਵਿੱਚ ਵੀ ਰਬੜ ਦੇ ਮੋਟੇ ਜੁੱਤੇ ਪਹਿਨਣੇ ਹੁੰਦੇ ਸਨ – ਕਿਉਂਕਿ ਸੱਪ ਉੱਥੇ ਲੰਬੇ ਘਾਹ ਵਿੱਚ ਪਏ ਰਹਿੰਦੇ ਸਨ ਅਤੇ ਤੁਹਾਡੇ ਪੈਰ ਤੇ ਹਮਲਾ ਕਰਨ ਸਕਦੇ ਸਨ – ਅਰਥਾਤ ਤੁਹਾਡੀ ਅੱਡੀ ਤੇ – ਅਤੇ ਤੁਹਾਨੂੰ ਮਾਰ ਸੱਕਦੇ ਸਨ। ਮੈਂ ਉੱਥੇ ਅਪਣੇ ਪਹਿਲੇ ਦਿਨ ਇੱਕ ਸੱਪ ਦੇ ਉੱਤੇ ਪੈਰ ਰੱਖਣ ਵਾਲਾ ਸੀ, ਅਤੇ ਇਸਦੇ ਕਾਰਨ ਹੋ ਸੱਕਦਾ ਸੀ ਕਿ ਉਹ ਮਰ ਜਾਂਦਾ। ਇਹ ਬੁਝਾਰਤ ਮੈਨੂੰ ਉਸ ਤੋਂ ਬਾਅਦ ਹੀ ਸਮਝ ਆਈ। ਪੁਰਸ਼ਵਾਚੀ ‘ਉਹ’ ਸੱਪ ਨੂੰ ਨਾਸ਼ ਕਰ ਦਵੇਗਾ (‘ਤੇਰਾ ਸਿਰ ਫੇਹੇਗਾ’), ਪਰ ਇਸਦੀ ਕੀਮਤ ਉਸ ਨੂੰ ਇਹ ਚੁਕਾਉਣੀ ਪਵੇਗੀ, ਕਿ ਉਸਨੂੰ ਮਾਰ ਦਿੱਤਾ ਜਾਵੇਗਾ (‘ਉਸਦੀ ਅੱਡੀ ਨੂੰ ਮਾਰੇਂਗਾ’)। ਇਹ ਯਿਸੂ ਦੇ ਬਲੀਦਾਨ ਰਾਹੀਂ ਪ੍ਰਾਪਤ ਕੀਤੀ ਗਈ ਜਿੱਤ ਨੂੰ ਦਰਸਾਉਂਦਾ ਹੈ।
ਸੱਪ ਦੀ ਸੰਤਾਨ?
ਪਰ ਉਸ ਦਾ ਦੂਜਾ ਦੁਸ਼ਮਣ, ਸ਼ਤਾਨ ਦੀ ਇਹ ਸੰਤਾਨ ਕੌਣ ਹੈ? ਹਾਲਾਂਕਿ ਸਾਡੇ ਕੋਲ ਇੱਥੇ ਵਿਸਥਾਰ ਨਾਲ ਇਸਦਾ ਪਤਾ ਲਗਾਉਣ ਦਾ ਸਮਾਂ ਨਹੀਂ ਹੈ, ਪਰ ਬਾਅਦ ਦੀਆਂ ਕਿਤਾਬਾਂ ਇੱਕ ਆਉਣ ਵਾਲੇ ਵਿਅਕਤੀ ਬਾਰੇ ਦੱਸਦੀਆਂ ਹਨ। ਇਸ ਵੇਰਵੇ ਤੇ ਧਿਆਨ ਦਿਓ:
ਹੁਣ ਹੇ ਭਰਾਵੋ, ਸਾਡੇ ਪ੍ਰਭੁ ਯਿਸੂ ਮਸੀਹ ਦੇ ਆਉਣ ਅਤੇ ਸਾਡੇ ਉਸ ਕੋਲ ਇੱਕਠਿਆਂ ਹੋਣ ਦੇ ਵਿਖੇ ਅਸੀਂ ਤੁਹਾਡੇ ਅੱਗੇ ਇਹ ਬੇਨਤੀ ਕਰਦੇ ਹਾਂ… ਭਈ ਤੁਸੀਂ ਤੁਹਾਡੇ ਕਿਸੇ ਰੂਹ ਯਾ ਬਾਣੀ ਯਾ ਸਾਡੇ ਨਾਉਂ ਦੀ ਜਾਹਲੀ ਪੱਤ੍ਰੀ ਤੋਂ ਆਪਣੇ ਮਨੋਂ ਛੇਤੀ ਨਾ ਡੋਲੋ, ਨਾ ਘਾਬਰ ਜਾਓ ਭਈ ਮਾਨੋ ਪ੍ਰਭੁ ਦਾ ਦਿਨ ਆਣ ਪੁੱਜਿਆ ਹੈ ! ਕੋਈ ਤੁਹਾਨੂੰ ਕਿਸੇ ਤਰਾਂ ਨਾ ਭਰਮਾਵੇ ਕਿਉਂ ਜੋ ਉਹ ਦਿਨ ਨਹੀਂ ਆਵੇਗਾ ਜਿੰਨਾ ਚਿਰ ਪਹਿਲਾਂ ਧਰਮ ਤਿਆਗ ਨਾ ਹੋ ਲਵੇ ਅਤੇ ਉਹ ਕੁਧਰਮ ਦਾ ਪੁਰਖ ਅਰਥਾਤ ਵਿਨਾਸ ਦਾ ਪੁੱਤ੍ਰ ਪਰਗਟ ਨਾ ਹੋ ਜਾਵੇ ਜੋ ਵਿਰੋਧੀ ਹੈ ਅਤੇ ਹਰ ਇੱਕ ਉੱਤੇ ਜਿਹੜਾ ਦੇਵ ਅਖਵਾਉਂਦਾ ਯਾ ਪੂਜਿਆ ਜਾਂਦਾ ਹੈ ਆਪਣੇ ਆਪ ਨੂੰ ਉੱਚਿਆਂ ਕਰਦਾ ਹੈ ਐਥੋਂ ਤੀਕ ਜੋ ਉਹ ਪਰਮੇਸ਼ੁਰ ਦੀ ਹੈਕਲ ਵਿੱਚ ਬਹਿੰਦਾ ਹੈ ਅਤੇ ਆਪਣੇ ਆਪ ਨੂੰ ਪਰਮੇਸ਼ੁਰ ਕਰਕੇ ਵਿਖਾਉਂਦਾ ਹੈ।
2 ਥੱਸਲੁਨੀਕੀਆਂ 2:1-4; ਪੌਲੁਸ ਦੁਆਰਾ ਯੂਨਾਨ ਵਿੱਚ 50 ਈ. ਸਨ. ਵਿੱਚ ਲਿਖਿਆ ਗਿਆ ਸੀ
ਬਾਅਦ ਵਿੱਚ ਕਿਤਾਬਾਂ ਇਸਤ੍ਰੀ ਦੀ ਸੰਤਾਨ ਅਤੇ ਸ਼ਤਾਨ ਦੀ ਸੰਤਾਨ ਦੇ ਵਿੱਚ ਹੋਏ ਝੜਪ ਨੂੰ ਸਪਸ਼ਟ ਤੌਰ ਤੇ ਘਟਨਾਵਾਂ ਦਾ ਵੇਰਵਾਂ ਦਿੰਦੇ ਹੋਇਆ ਦੱਸਦੀਆਂ ਹਨ। ਪਰ ਇਸ ਨੂੰ ਭੂਰਣ ਦੇ ਰੂਪ ਵਿੱਚ ਉਤਪਤ ਦੀ ਕਿਤਾਬ ਵਿੱਚ ਦਿੱਤੇ ਹੋਏ ਵਾਇਦੇ ਵਿੱਚ ਮਨੁੱਖੀ ਇਤਿਹਾਸ ਦੇ ਅਰੰਭ ਵਿੱਚ ਹੀ ਦਿੱਤੇ ਹੋਏ ਵੇਰਵਿਆਂ ਦੇ ਪੂਰੇ ਹੋਣ ਦੀ ਉਡੀਕ ਵਿੱਚ ਬਿਆਨ ਕੀਤਾ ਗਿਆ ਹੈ। ਇਸ ਲਈ ਇਤਿਹਾਸ ਦੀ ਟੀਸੀ, ਸ਼ਤਾਨ ਅਤੇ ਪਰਮੇਸ਼ੁਰ ਵਿੱਚਕਾਰ ਅੰਤਿਮ ਮੁਕਾਬਲਾ ਹੋਣ ਦੀ ਆਉਣ ਵਾਲੀ ਘਟਨਾ ਹੈ, ਜਿਸਨੂੰ ਪਹਿਲੀ ਕਿਤਾਬ ਵਿੱਚ ਪਹਿਲਾਂ ਤੋਂ ਹੀ ਵੇਖ ਲਿਆ ਗਿਆ ਹੈ।
ਸਭ ਤੋਂ ਪਹਿਲਾਂ ਅਸੀਂ ਪ੍ਰਾਚੀਨ ਭਜਨ ਪੁਰਸ਼ਾ ਸੁਕਤਾ ਦੇ ਦੁਆਰਾ ਵੇਖਿਆ। ਅਸੀਂ ਵੇਖਿਆ ਹੈ ਕਿ ਇਸ ਭਜਨ ਨੇ ਇੱਕ ਪੂਰਨ ਪੁਰਸ਼ – ਪੁਰਸ਼ਾ – ਅਰਥਾਤ ਇੱਕ ਪੁਰਖ, ਇੱਕ ਅਜਿਹੇ ਮਨੁੱਖ ਦੇ ਆਉਣ ਦੀ ਭਵਿੱਖਬਾਣੀ ਵੀ ਕੀਤੀ ਸੀ ਜਿਹੜਾ ‘ਮਨੁੱਖੀ ਤਾਕਤ ਦੁਆਰਾ ਨਹੀਂ’ ਆਵੇਗਾ। ਇਸ ਵਿਅਕਤੀ ਨੂੰ ਬਲੀਦਾਨ ਵਿੱਚ ਵੀ ਦੇ ਦਿੱਤਾ ਜਾਵੇਗਾ। ਅਸਲ ਵਿੱਚ ਅਸੀਂ ਵੇਖਿਆ ਹੈ ਕਿ ਸਮੇਂ ਦੇ ਅਰੰਭ ਵਿੱਚ ਹੀ ਇਹ ਪਰਮੇਸ਼ੁਰ ਦੇ ਮਨ ਅਤੇ ਸੋਚ ਵਿੱਚ ਨਿਸ਼ਚਤ ਕੀਤਾ ਅਤੇ ਨਿਰਧਾਰਤ ਕਰ ਲਿਆ ਗਿਆ ਸੀ। ਕੀ ਇਹ ਦੋਵੇਂ ਕਿਤਾਬਾਂ ਇੱਕੋ ਵਿਅਕਤੀ ਬਾਰੇ ਬੋਲ ਰਹੀਆਂ ਹਨ? ਮੈਨੂੰ ਵਿਸ਼ਵਾਸ ਹੈ ਕਿ ਉਹ ਬੋਲ ਰਹੀਆਂ ਹਨ। ਪੁਰਸ਼ਾ ਸੁਕਤਾ ਅਤੇ ਉਤਪਤ ਦਾ ਵਾਅਦਾ ਉਸੇ ਘਟਨਾ ਨੂੰ ਯਾਦ ਕਰਦੇ ਹਨ – ਜਦੋਂ ਪਰਮੇਸ਼ੁਰ ਨੇ ਫੈਸਲਾ ਲਿਆ ਸੀ ਕਿ ਉਹ ਇੱਕ ਦਿਨ ਇੱਕ ਮਨੁੱਖ ਦੇ ਰੂਪ ਵਿੱਚ ਸ਼ਰੀਰ ਨੂੰ ਧਾਰੇਗਾ ਤਾਂ ਜੋ ਇਸ ਮਨੁੱਖ ਨੂੰ ਬਲੀਦਾਨ ਵਿੱਚ ਦਿੱਤੀ ਜਾ ਸਕੇ – ਜਿਹੜਾ ਕਿ ਸਾਰੇ ਮਨੁੱਖਾਂ ਦੀ ਵਿਸ਼ਵਵਿਆਪੀ ਲੋੜ ਹੈ ਭਾਵੇਂ ਉਨ੍ਹਾਂ ਦਾ ਧਰਮ ਕੋਈ ਵੀ ਕਿਉਂ ਨਾ ਹੋਵੇ। ਪਰ ਇਹ ਵਾਅਦਾ ਕੇਵਲ ਰਿਗ ਵੇਦ ਅਤੇ ਬਾਈਬਲ ਵਿੱਚ ਆਪਣੀ ਸਮਾਨਤਾ ਨੂੰ ਹੀ ਨਹੀਂ ਵਿਖਾਲਦਾ। ਕਿਉਂਕਿ ਇਹ ਮਨੁੱਖੀ ਇਤਿਹਾਸ ਦੇ ਸਭ ਤੋਂ ਪਰਾਚੀਨ ਵੇਰਵੇ ਨੂੰ ਦਰਜ਼ ਕਰਦਾ ਪਰ ਨਾਲ ਹੀ ਉਨ੍ਹਾਂ ਘਟਨਾਵਾਂ ਨੂੰ ਵੀ ਦਰਜ਼ ਕਰਦਾ ਹੈ ਜਿੰਨ੍ਹਾਂ ਨੂੰ ਅਸੀਂ ਅੱਗੇ ਵੇਖਾਂਗੇ।