ਪਹਿਲਾਂ ਮੇਰੇ ਬਾਰੇ ਕੁੱਝ ਮੁਢਲੀ ਜਾਣਕਾਰੀ … ਮੇਰਾ ਨਾਮ ਰਾਗਨਾਰ ਹੈ। ਇਹ ਇੱਕ ਸਵੀਡਿਸ਼ ਨਾਮ ਹੈ ਪਰ ਮੈਂ ਕੈਨੇਡਾ ਵਿੱਚ ਰਹਿੰਦਾ ਹਾਂ। ਮੈਂ ਸ਼ਾਦੀਸ਼ੁਦਾ ਹਾਂ ਅਤੇ ਸਾਡਾ ਇੱਕ ਲੜਕਾ ਹੈ।
ਮੇਰਾ ਪਾਲਣ-ਪੋਸ਼ਣ ਇੱਕ ਮੱਧ-ਸ਼੍ਰੇਣੀ ਦੇ ਕਾਰੋਬਾਰੀ ਪਰਿਵਾਰ ਵਿੱਚ ਹੋਇਆ। ਜਦੋਂ ਮੈਂ ਜਵਾਨ ਹੋਇਆਂ, ਤਾਂ ਅਸੀਂ ਮੂਲ ਰੂਪ ਵਿੱਚ ਸਵੀਡੈਨ ਤੋਂ ਕਨੈਡਾ ਵਿੱਚ ਆ ਗਏ, ਅਤੇ ਇਸ ਤਰ੍ਹਾਂ ਅਲਜੀਰੀਆ, ਜਰਮਨੀ ਅਤੇ ਕੈਮਰੂਨ ਵਰਗੇ ਬਹੁਤ ਸਾਰੇ ਵਿਦੇਸ਼ੀ ਦੇਸ਼ਾਂ ਵਿੱਚ ਰਹਿੰਦੇ ਹੋਇਆਂ ਮੈਂ ਵੱਡਾ ਹੋਇਆ ਅਤੇ ਅਖੀਰ ਵਿੱਚ ਕਾਲਜ ਦੀ ਪੜ੍ਹਾਈ ਲਈ ਵਾਪਸ ਕੈਨੇਡਾ ਆ ਗਿਆ। ਮੇਰੀ ਮਾਤਾ ਦਾ ਜਨਮ ਭਾਰਤ ਵਿੱਚ ਹੋਇਆ ਸੀ ਅਤੇ ਉਹ ਉੱਥੇ ਹੀ ਵੱਡੀ ਹੋਈ ਸੀ। ਉਹ ਚੰਗੀ ਤਰ੍ਹਾਂ ਹਿੰਦੀ ਬੋਲਦੀ ਹੈ। ਜਦੋਂ ਮੈਂ ਵੱਡਾ ਹੋ ਰਿਹਾ ਸੀ, ਤਾਂ ਉਹ ਮੈਨੂੰ ਵੱਖੋ-ਵੱਖਰੇ ਦੇਵੀ-ਦਿਓਤਿਆਂ ਦੀਆਂ ਤਸਵੀਰਾਂ ਵਿਖਾਉਂਦੀ ਸੀ ਜਿੰਨ੍ਹਾਂ ਨੂੰ ਉਸਨੂੰ ਇੱਕ ਪੁਸਤਕ ਦੇ ਰੂਪ ਵਿੱਚ ਇਕੱਠਾ ਕੀਤਾ ਹੋਇਆ ਸੀ। ਇਸ ਕਾਰਨ, ਮੇਰਾ ਪਾਲਣ ਪੋਸ਼ਣ ਪੱਛਮੀ ਦੇਸ਼ਾਂ ਅਤੇ ਫਿਰ ਬਾਅਦ ਵਿੱਚ ਇੱਕ ਮੁਸਲਿਮ ਦੇਸ਼ ਵਿੱਚ ਹੋਇਆ, ਮੇਰੇ ਪਰਿਵਾਰ ਦੁਆਰਾ ਮੈਨੂੰ ਹਿੰਦੂ ਧਰਮ ਬਾਰੇ ਦੱਸਿਆ ਗਿਆ। ਇਸ ਸਭਨਾਂ ਦੇ ਬਾਵਜੂਦ, ਹਰ ਇੱਕ ਵਿਅਕਤੀ ਦੀ ਤਰ੍ਹਾਂ ਮੈਂ ਸੰਪੂਰਨਤਾ ਦੇ ਜੀਵਨ ਦਾ ਅਨੁਭਵ ਕਰਨਾ ਚਾਹੁੰਦਾ ਸੀ (ਅਤੇ ਅਜੇ ਵੀ ਚਾਹੁੰਦਾ ਹਾਂ) – ਅਜਿਹਾ ਜੀਵਨ ਜਿਸ ਵਿੱਚ ਹੋਰ ਲੋਕਾਂ ਦੇ ਨਾਲ ਮੇਲ-ਜੋਲ ਦੇ ਨਾਲ ਰਹਿੰਦੇ ਹੋਇਆ – ਸੰਤੁਸ਼ਟੀ, ਸ਼ਾਂਤੀ ਅਤੇ ਅਰਥ ਅਤੇ ਉਦੇਸ਼ ਦੇ ਭਾਵ ਹੋਣ।
ਮੈਂ ਇਸ ਬਾਰੇ ਵੱਖੋ-ਵੱਖਰੇ ਪਹਿਲੂਆਂ ਤੋਂ ਜਾਣੂ ਹੋ ਗਿਆ ਕਿ ਆਖਰ ਵਿੱਚ ‘ਸੱਚ’ ਕੀ ਹੈ ਅਤੇ ਸੰਪੂਰਨਤਾ ਦੀ ਜੀਵਨ ਕਿਵੇਂ ਪ੍ਰਾਪਤ ਕੀਤਾ ਜਾ ਸੱਕਦਾ ਹੈ। ਜੋ ਮੈਂ ਵੇਖਿਆ ਸੀ ਉਹ ਇਹ ਸੀ ਕਿ ਹਾਲਾਂਕਿ ਮੇਰੇ (ਅਤੇ ਪੱਛਮ ਵਿੱਚ ਰਹਿਣ ਵਾਲੇ ਬਹੁਤ ਸਾਰੇ ਲੋਕਾਂ) ਕੋਲ ਇਨ੍ਹਾਂ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਬੇਮਿਸਾਲ ਦੌਲਤ, ਤਕਨੀਕ ਅਤੇ ਮੌਕੇ ਹੁੰਦੇ ਹਨ, ਪਰ ਵਿਰੋਧ ਇਸ ਗਲ ਦਾ ਸੀ ਕਿ ‘ਸੰਪੂਰਨਤਾ ਨਾਲ ਭਰੇ ਜੀਵਨ’ ਦੀ ਤੁਲਨਾ ਵਿੱਚ ਇਹ ਇੱਕ ਦੂਰ ਦੀ ਗੱਲ ਸੀ। ਮੈਂ ਵੇਖਿਆ ਹੈ ਕਿ ਪਿਛਲੀਆਂ ਪੀੜ੍ਹੀਆਂ ਦੇ ਮੁਕਾਬਲੇ ਸੰਬੰਧ ਅਸਥਾਈ ਅਤੇ ਥੋੜ੍ਹੇ ਚਿਰ ਤੱਕੁਰ ਬਣੇ ਰਹਿਣ ਵਾਲੇ ਹੋ ਗਏ ਸਨ। ਮੈਂ ਸੁਣਿਆ ਹੈ ਕਿ ਜੇ ਅਸੀਂ ‘ਥੋੜਾ ਹੋਰ ਪ੍ਰਾਪਤ ਕਰਾਂਗੇ’ ਤਾਂ ਅਸੀਂ ਟੀਚਾ ਪ੍ਰਾਪਤ ਕਰਾਂਗੇ। ਪਰ ਹੋਰ ਕਿੰਨਾ ਜਿਆਦਾ ਪ੍ਰਾਪਤ ਕੀਤਾ ਜਾ ਸੱਕਦਾ ਹੈ? ਅਤੇ ਹੋਰ ਕਿੰਨਾ ਪ੍ਰਾਪਤ ਕੀਤਾ ਜਾਣਾ ਚਾਹੀਦਾ ਹੈ? ਪੈਸਾ? ਵਿਗਿਆਨਕ ਗਿਆਨ? ਤਕਨੀਕ? ਖੁਸ਼ਹਾਲੀ?
ਸੁਲੇਮਾਨ ਦੀ ਸਿਆਣਪ
ਇਨ੍ਹਾਂ ਸਾਲਾਂ ਵਿੱਚਕਾਰ, ਮੇਰੇ ਅੰਦਰ ਅਤੇ ਆਲੇ-ਦੁਆਲੇ ਦੀ ਇਸ ਬੇਚੈਨੀ ਦੇ ਕਾਰਨ, ਸੁਲੇਮਾਨ ਦੀਆਂ ਲਿਖਤਾਂ ਨੇ ਮੇਰੇ ਉੱਤੇ ਡੂੰਘਾ ਪ੍ਰਭਾਵ ਪਾਇਆ। ਆਪਣੀ ਬੁੱਧ ਲਈ ਮਸ਼ਹੂਰ ਪ੍ਰਾਚੀਨ ਇਸਰਾਏਲ ਦੇ ਰਾਜੇ ਸੁਲੇਮਾਨ ਨੇ ਬਾਈਬਲ (ਵੇਦ ਪੁਸਤਕ) ਵਿੱਚ ਕਈ ਪੋਥੀਆਂ ਲਿਖੀਆਂ ਜਿੱਥੇ ਉਸਨੇ ਉਹੀ ਪ੍ਰਸ਼ਨ ਨੂੰ ਬਿਆਨ ਕੀਤਾ ਹੈ ਜਿਸਦੀ ਮੈਂ ਪੁੱਛ-ਗਿੱਛ ਕਰ ਰਿਹਾ ਸੀ। ਉਸਨੇ ਲਿਖਿਆ:
1ਮੈਂ ਆਪਣੇ ਮਨ ਵਿੱਚ ਆਖਿਆ ਭਈ ਆ, ਮੈਂ ਅਨੰਦ ਨਾਲ ਤੇਰਾ ਪਰਤਾਵਾਂ ਲਵਾਂਗਾ, ਸੋਂ ਸੁਖ ਭੋਗ, ਅਤੇ ਵੇਖੋ, ਇਹ ਭੀ ਵਿਅਰਥ ਸੀ 2ਮੈਂ ਹਾਸੀ ਨੂੰ ਆਖਿਆ, ਤੂੰ ਕਮਲੀ ਹੈਂ, ਅਤੇ ਅਨੰਦ ਨੂੰ, ਇਹ ਕੀ ਕਰਦਾ ਹੈਂ? 3ਮੈਂ ਆਪਣੇ ਮਨ ਵਿੱਚ ਜੁਗਤ ਵਿਚਾਰੀ ਭਈ ਮੈਂ ਆਪਣੇ ਸਰੀਰ ਨੂੰ ਮੈ ਪੀ ਕੇ ਖੁਸ਼ ਕਰਾਂ, ਪਰ ਇਉਂ ਜੋ ਮੇਰਾ ਮਨ ਬੁੱਧ ਵੱਲ ਲੱਗਾ ਰਹੇ, ਅਤੇ ਮੂਰਖਤਾਈ ਨੂੰ ਫੜ ਕੇ ਰੱਖਾਂ ਜਦ ਤੋੜੀ ਨਾ ਵੇਖਾਂ ਜੋ ਕਿਹੜਾ ਕੰਮ ਚੰਗਾ ਹੈ ਜੋ ਆਦਮ ਵੰਸ਼ੀ ਅਕਾਸ਼ ਦੇ ਹੇਠਾਂ ਆਪਣੇ ਜੀਉਣ ਦੇ ਥੋੜੇ ਜੇਹੇ ਦਿਨਾਂ ਵਿੱਚ ਕਰਨ 4ਮੈਂ ਵੱਡੇ ਵੱਡੇ ਕੰਮ ਕੀਤੇ। ਮੈਂ ਆਪਣੇ ਲਈ ਘਰ ਉਸਾਰੇ ਅਤੇ ਮੈਂ ਆਪਣੇ ਲਈ ਦਾਖਾਂ ਦੀਆਂ ਵਾੜੀਆਂ ਲਾਈਆਂ 5ਮੈਂ ਆਪਣੇ ਲਈ ਬਗੀਚੇ ਅਤੇ ਬਾਗ ਬਣਾਏ ਅਤੇ ਓਹਨਾਂ ਵਿੱਚ ਭਾਂਤ ਭਾਂਤ ਦੇ ਫਲਾਂ ਵਾਲੇ ਬਿਰਛ ਲਾਏ 6ਮੈਂ ਆਪਣੇ ਹਰੇ ਬਿਰਛਾਂ ਦੀ ਰੱਖ ਨੂੰ ਸਿੰਜਣ ਦੇ ਲਈ ਤਲਾਓ ਬਣਾਏ 7ਮੈਂ ਟਹਿਲੀਏ ਅਤੇ ਟਹਿਲਣਾਂ ਮੁੱਲ ਲਏ ਅਤੇ ਮੇਰੇ ਘਰ ਵਿੱਚ ਜੰਮੇ ਹੋਏ ਟਹਿਲੀਏ ਵੀ ਸਨ, ਨਾਲੇ ਮੇਰੇ ਕੋਲ ਓਹਨਾਂ ਸਭਨਾਂ ਨਾਲੋਂ ਜਿਹੜੇ ਮੈਥੋਂ ਪਹਿਲਾਂ ਯਰੂਸ਼ਲਮ ਵਿੱਚ ਸਨ ਵੱਗਾਂ ਅਤੇ ਇੱਜੜਾਂ ਦੀ ਵਧੀਕ ਜਾਏਦਾਦ ਹੈਸੀ 8ਮੈਂ ਸੋਨਾ ਅਤੇ ਚਾਂਦੀ ਅਤੇ ਪਾਤਸ਼ਾਹਾਂ ਅਤੇ ਸੂਬਿਆਂ ਦੇ ਖਜ਼ਾਨੇ ਆਪਣੇ ਲਈ ਇਕੱਠੇ ਕੀਤੇ। ਮੈਂ ਗਵੱਯੇ ਅਤੇ ਗਾਉਣ ਵਾਲੀਆਂ ਅਤੇ ਆਦਮ ਵੰਸੀਆਂ ਲਈ ਮਨਮੋਹਣੀਆਂ ਸੁਰੀਤਾਂ ਬਹੁਤ ਸਾਰੀਆਂ ਪ੍ਰਾਪਤ ਕੀਤੀਆਂ 9ਸੋ ਮੈਂ ਵੱਡਾ ਹੋਇਆ ਅਤੇ ਜਿਹੜੇ ਮੈਥੋਂ ਪਹਿਲਾਂ ਯਰੂਸ਼ਲਮ ਵਿੱਚ ਹੋਏ ਨਾਲ ਓਹਨਾਂ ਸਭਨਾਂ ਨਾਲੋਂ ਬਹੁਤ ਵਾਧਾ ਕੀਤਾ, ਨਾਲੇ ਮੇਰੀ ਬੁੱਧ ਵੀ ਮੇਰੇ ਵਿੱਚ ਟਿਕੀ ਰਹੀ 10ਅਤੇ ਸਭ ਕੁਝ ਜੋ ਮੇਰੀਆਂ ਅੱਖੀਆ ਮੰਗਦੀਆਂ ਸਨ ਮੈਂ ਓਹਨਾਂ ਕੋਲੋਂ ਪਰੇ ਨਹੀਂ ਰੱਖਿਆ। ਮੈਂ ਆਪਣੇ ਮਨ ਨੂੰ ਕਿਸੇ ਤਰ੍ਹਾਂ ਦੇ ਅਨੰਦ ਤੋਂ ਨਹੀਂ ਵਰਜਿਆ ਕਿਉਂ ਜੋ ਮੇਰਾ ਮਨ ਮੇਰੀ ਸਾਰੀ ਮਿਹਨਤ ਨਾਲ ਰਾਜ਼ੀ ਰਿਹਾ ਅਤੇ ਮੇਰੀ ਸਾਰੀ ਮਿਹਨਤ ਵਿੱਚ ਮੇਰਾ ਇਹੋ ਹਿੱਸਾ ਸੀ।
ਉਪਦੇਸ਼ਕ ਦੀ ਪੋਥੀ 2:1-10
ਅਮੀਰੀ, ਪ੍ਰਸਿੱਧੀ, ਗਿਆਨ, ਯੋਜਨਾਵਾਂ, ਔਰਤਾਂ, ਮੌਜ-ਮਸਤੀ, ਰਾਜ, ਕਿੱਤਾ, ਸ਼ਰਾਬ… ਸੁਲੇਮਾਨ ਕੋਲ ਇਹ ਸਭ ਕੁੱਝ ਸੀ – ਅਤੇ ਇਹ ਸਭ ਕੁੱਝ ਉਸਦੇ ਕੋਲ ਉਸਦੇ ਦਿਨਾਂ ਜਾਂ ਸਾਡੇ ਦਿਨਾਂ ਨਾਲੋਂ ਜ਼ਿਆਦਾ ਸੀ। ਆਈਨਸਟਨ ਦਾ ਦਿਮਾਗ, ਬਿੱਲ ਗੇਟਸ ਦੀ ਅਮੀਰੀ, ਬਾਲੀਵੁੱਡ ਹੀਰੋ ਦੀ ਸਮਾਜਕ/ਜਿਨਸੀ ਜ਼ਿੰਦਗੀ ਅਤੇ ਬ੍ਰਿਟਿਸ਼ ਸ਼ਾਹੀ ਪਰਿਵਾਰ ਵਿੱਚ ਪ੍ਰਿੰਸ ਵਿਲੀਅਮ ਦੀ ਸ਼ਾਹੀ ਕੁਲਪ੍ਰਤੀ – ਸਾਰੇ ਇੱਕੋ ਵਿਅਕਤੀ ਵਿੱਚ ਆਣ ਮਿਲਦੇ ਹਨ। ਉਸਦੇ ਸੁਮੇਲ ਨੂੰ ਕੌਣ ਹਰਾ ਸਕਦਾ ਸੀ? ਤੁਸੀਂ ਸੋਚੋਗੇ ਕਿ ਉਹ, ਸਾਰਿਆਂ ਲੋਕਾਂ ਵਿਚੋਂ ਸੰਤੁਸ਼ਟ ਵਿਅਕਤੀ ਹੋਵੇਗਾ। ਪਰ ਉਸਨੇ ਕੁੱਝ ਇਸ ਤਰ੍ਹਾਂ ਸਿੱਟਾ ਕੱਢਿਆ ਹੈ:
ਤਦ ਮੈਂ ਓਹਨਾਂ ਸਭਨਾਂ ਕੰਮਾਂ ਨੂੰ ਜੋ ਮੇਰਿਆ ਹੱਥਾਂ ਨੇ ਕੀਤੇ ਸਨ ਅਤੇ ਉਸ ਮਿਹਨਤ ਨੂੰ ਜੋ ਮੈਂ ਕੰਮ ਕਰਨ ਦੇ ਵਿੱਚ ਕੀਤੀ ਸੀ ਡਿੱਠਾ, ਅਤੇ ਜੋ ਮੈਂ ਕੰਮ ਕਰਨ ਦੇ ਵਿੱਚ ਸਾਰੇ ਵਿਅਰਥ ਅਤੇ ਹਵਾ ਦਾ ਫੱਕਣਾ ਸੀ ਅਤੇ ਸੂਰਜ ਦੇ ਹੇਠ ਕੋਈ ਲਾਭ ਨਹੀਂ ਸੀ।
ਉਪਦੇਸ਼ਕ ਦੀ ਪੋਥੀ 2:11
ਉਸਨੇ ਵਿਖਾਇਆ ਕਿ ਖੁਸ਼ਹਾਲੀ, ਦੌਲਤ, ਕੰਮਕਾਰ, ਤਰੱਕੀ, ਇਸ਼ਕ ਨਾਲ ਭਰੇ ਪਿਆਰ ਦੇ ਵਾਅਦੇ ਦੀ ਪ੍ਰਾਪਤੀ ਅਖੀਰ ਵਿੱਚ ਮਾਇਆ ਸੀ, ਜਿਸਦੇ ਉੱਤੇ ਇੱਥੇ ਹੋਰ ਜਿਆਦਾ ਵਿਸਥਾਰ ਕੀਤਾ ਗਿਆ ਹੈ।
ਹੁਣ ਜਿੱਥੇ ਵੀ ਮੈਂ ਆਪਣੇ ਆਲੇ ਦੁਆਲੇ ਵੇਖਦਾ ਹਾਂ, ਆਪਣੇ ਮਿੱਤਰਾਂ ਵਿੱਚ ਜਾਂ ਸਮਾਜ ਵਿੱਚ, ਅਜਿਹਾ ਜਾਪਦਾ ਸੀ ਕਿ ਭਰਪੂਰੀ ਨਾਲ ਭਰੇ ਹੋਏ ਜੀਉਣ ਦੀ ਪ੍ਰਾਪਤੀ ਲਈ ਸੁਲੇਮਾਨ ਦੀ ਦੌੜ ਭੱਜ ਹਰ ਥਾਈਂ ਲੋਕਾਂ ਵਿੱਚ ਮਿਲਦੀ ਹੈ ਅਤੇ ਇਸਦੀ ਪ੍ਰਾਪਤੀ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਉਸਨੇ ਮੈਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਹ ਉਨ੍ਹਾਂ ਰਾਹਾਂ ਦੇ ਉੱਤੇ ਚਲਦੇ ਹੋਇਆ ਇੰਨ੍ਹਾਂ ਨੂੰ ਪ੍ਰਾਪਤ ਨਹੀਂ ਕਰ ਸਕਿਆ ਸੀ। ਇਸ ਲਈ ਮੈਂ ਜਾਣਦਾ ਸੀ ਕਿ ਮੈਨੂੰ ਇਹ ਉੱਥੋਂ ਨਹੀਂ ਮਿਲੇਗਾ ਅਤੇ ਮੈਨੂੰ ਇਸਦੀ ਪ੍ਰਾਪਤੀ ਲਈ ਕਿਸੇ ਹੋਰ ਪਾਸੇ ਵੇਖਣ ਦੀ ਲੋੜ ਸੀ।
ਮੈਂ ਕਿਸੇ ਹੋਰ ਚੀਜ਼ ਤੋਂ ਵੀ ਪਰੇਸ਼ਾਨ ਸਾਂ। ਇਸ ਤੋਂ ਸੁਲੇਮਾਨ ਵੀ ਪਰੇਸ਼ਾਨ ਰਿਹਾ ਸੀ।
19ਕਿਉਂਕਿ ਜੋ ਕੁੱਝ ਆਦਮ ਵੰਸ ਉੱਤੇ ਬੀਤਦਾ ਹੈ ਸੋ ਪਸੂ ਉੱਤੇ ਵੀ ਬੀਤਦਾ ਹੈ, ਦੋਹਾਂ ਉੱਤੇ ਇੱਕੋ ਜੇਹੀ ਬੀਤਦੀ ਹੈ,-ਜਿੱਕਰ ਇਹ ਮਰਦਾ ਹੈ ਓਸੇ ਤਰ੍ਹਂ ਉਹ ਮਰਦਾ ਹੈ, – ਹਾਂ ਸਭਨਾਂ ਵਿੱਚ ਇੱਕੋ ਜਿਹਾ ਸਾਹ ਹੈ ਅਤੇ ਪਸੂ ਨਾਲੋਂ ਮਨੁੱਖ ਕੁਝ ਉੱਤਮ ਨਹੀਂ ਹੈ। ਹਾਂ ਸਭ ਵਿਅਰਥ ਹੈ! 20ਸਾਰਿਆਂ ਦੇ ਸਾਰੇ ਇੱਕ ਥਾਂ ਜਾਂਦੇ ਹਨ, ਸਭ ਦੇ ਸਭ ਮਿੱਟੀ ਤੋਂ ਹਨ ਅਤੇ ਸਭ ਦੇ ਸਭ ਫੇਰ ਮਿੱਟੀ ਦੇ ਵਿੱਚ ਜਾ ਰਲਦੇ ਹਨ 21ਕੌਣ ਜਾਣਦਾ ਹੈ ਭਾਵੇਂ ਆਦਮ ਵੰਸੀ ਦਾ ਆਤਮਾ ਉਤਾਹਾਂ ਚੜ੍ਹੇ ਅਤੇ ਪਸੂਆਂ ਦਾ ਆਤਮਾ ਧਰਤੀ ਵੱਲ ਹੇਠਾਂ ਲਹੇ?
ਉਪਦੇਸ਼ਕ ਦੀ ਪੋਥੀ 3:19-21
2ਸਭ ਕੁਝ ਜੋ ਹੁੰਦਾ ਹੈ ਸਾਰਿਆਂ ਉੱਤੇ ਇੱਕੋ ਜਿਹਾ ਬੀਤਦਾ ਹੈ। ਧਰਮੀ ਅਤੇ ਦੁਸ਼ਟ ਉੱਤੇ, ਭਲੇਮਾਣਸ, ਪਾਕ ਅਤੇ ਪਲੀਤ ਉੱਤੇ, ਜਿਹੜਾ ਬਲੀ ਚੜ੍ਹਾਉਂਦਾ ਹੈ ਉਸ ਉੱਤੇ ਅਤੇ ਜਿਹੜਾ ਬਲੀ ਨਹੀਂ ਚੜ੍ਹਾਉਂਦਾ ਹੈ ਉਸ ਉੱਤੇ ਇੱਕੋ ਜਿਹੀ ਗੱਲ ਬੀਤਦੀ ਹੈ, ਜਿਹਾ ਭਲਾਮਾਣਸ ਹੈ ਜਿਹਾ ਹੀ ਪਾਪੀ, ਜਿਹਾ ਸੌਂਹ ਖਾਣ ਵਾਲਾ ਹੈ ਤਿਹਾ ਹੀ ਉਹ ਹੈ ਜੋ ਸੌਂਹ ਤੋਂ ਡਰਦਾ ਹੈ 3ਸਾਰੀਆਂ ਗੱਲਾਂ ਵਿੱਚ ਜੋ ਸੂਰਜ ਦੇ ਹੇਠ ਹੁੰਦੀਆਂ ਹਨ ਇੱਕ ਇਹ ਬੁਰਿਆਈ ਹੈ ਕਿ ਸਭਨਾਂ ਉੱਤੇ ਇੱਕੋ ਜਿਹੀ ਬੀਤਦੀ ਹੈ, ਹਾਂ, ਆਦਮ ਵੰਸ ਦਾ ਮਨ ਵੀ ਬਦੀ ਨਾਲ ਭਰਪੂਰ ਹੈ ਅਤੇ ਜਦ ਤੋੜੀ ਓਹ ਜੀਉਂਦੇ ਹਨ ਉਨ੍ਹਾਂ ਦੇ ਮਨ ਵਿੱਚ ਸੁਦਾਪੁਣਾ ਰਹਿੰਦਾ ਹੈ ਅਤੇ ਇਹ ਦੇ ਪਿੱਛੋਂ ਫੇਰ ਮੁਰਦਿਆਂ ਵਿੱਚ ਚਲੇ ਜਾਂਦੇ ਹਨ 4ਜਿਹੜਾ ਸਾਰੇ ਜੀਉਂਦਿਆਂ ਵਿੱਚ ਰਲਿਆ ਹੈ ਉਹ ਦੇ ਲਈ ਆਸ ਹੈ ਕਿਉਂ ਜੋ ਮੋਏ ਹੋਏ ਸ਼ੇਰ ਨਾਲੋਂ ਜੀਉਂਦਾ ਕੁੱਤਾ ਚੰਗਾ ਹੈ 5ਜੀਉਂਦੇ ਤਾਂ ਜਾਣਦੇ ਹਨ ਜੋ ਅਸੀਂ ਮਰਾਂਗੇ ਪਰ ਮੋਏ ਕੁਝ ਵੀ ਨਹੀਂ ਜਾਣਦੇ ਅਤੇ ਓਹਨਾਂ ਦੇ ਲਈ ਹੋਰ ਕੋਈ ਬਦਲਾ ਨਹੀਂ ਕਿਉਂ ਜੋ ਉਨ੍ਹਾਂ ਦਾ ਚੇਤਾ ਜਾਂਦਾ ਰਹਿੰਦਾ ਹੈ।
ਉਪਦੇਸ਼ਕ ਦੀ ਪੋਥੀ 9:2-5
ਸੁਲੇਮਾਨ ਦੀਆਂ ਲਿਖਤਾਂ ਮੇਰੇ ਕੰਨਾਂ ਵਿੱਚ ਗੂੰਜਦੀਆਂ ਹਨ, ਇਹ ਮੈਨੂੰ ਉੱਤਰਾਂ ਦੀ ਖੋਜਬੀਨ ਕਰਨ ਲਈ ਪ੍ਰੇਰਦੀਆਂ ਹਨ। ਮੇਰੇ ਅੰਦਰ ਜੀਉਣ, ਮੌਤ, ਅਮਰਤਾ ਅਤੇ ਅਰਥਾਂ ਦੇ ਵਿੱਖੇ ਪ੍ਰਸ਼ਨ ਪੈਦਾ ਹੁੰਦੇ ਹਨ।
ਗੁਰੂ ਸਾਈਂ ਬਾਬੇ ਦਾ ਗਿਆਨ
ਯੂਨੀਵਰਸਿਟੀ ਦੀ ਪੜ੍ਹਾਈ ਕਰਦੇ ਹੋਇਆਂ, ਇੰਜੀਨੀਅਰਿੰਗ ਦੀ ਸਿੱਖਿਆ ਦੇਣ ਵਾਲੇ ਪ੍ਰੋਫੈਸਰਾਂ ਵਿੱਚੋਂ ਇੱਕ ਬੰਗਲੌਰ ਵਿੱਚ ਰਹਿੰਦੇ ਹੋਏ ਗੁਰੂ ਸ੍ਰੀ ਸਾਈਂ ਬਾਬਾ ਦਾ ਭਗਤ ਸੀ ਅਤੇ ਉਸਨੇ ਮੈਨੂੰ ਉਸਦੇ ਵੱਲੋਂ ਲਿਖਤ ਬਹੁਤ ਸਾਰੀਆਂ ਪੁਸਤਕਾਂ ਪੜ੍ਹਨ ਲਈ ਦਿੱਤੀਆਂ, ਜਿੰਨ੍ਹਾਂ ਨੂੰ ਮੈਂ ਬੜੇ ਉਤਸ਼ਾਹ ਨਾਲ ਪੜ੍ਹਿਆ। ਇੱਥੇ ਉਨ੍ਹਾਂ ਦੀਆਂ ਪੁਸਤਕਾਂ ਵਿੱਚੋਂ ਇੱਕ ਅੰਸ਼ ਦਿੱਤਾ ਗਿਆ ਹੈ ਜਿਸ ਨੂੰ ਮੈਂ ਆਪਣੇ ਲਈ ਲਿਖਿਆ ਸੀ।
“ਅਸਲ ਵਿੱਚ ਤੁਹਾਡਾ ਫਰਜ਼ ਕੀ ਬਣਦਾ ਹੈ?….ਸਭਨਾਂ ਤੋਂ ਪਹਿਲਾਂ ਆਪਣੇ ਮਾਪਿਆਂ ਨੂੰ ਪਿਆਰ ਕਰਨਾ ਅਤੇ ਉਨ੍ਹਾਂ ਦਾ ਆਦਰ ਅਤੇ ਸਤਿਕਾਰ ਕਰਨਾ।ਦੂਜਾ, ਸੱਚ ਬੋਲਣਾ ਅਤੇ ਚੰਗੇ ਕੰਮਾਂ ਨੂੰ ਕਰਦੇ ਹੋਇਆਂ ਜੀਉਣ ਬਤੀਤ ਕਰਨਾ।ਤੀਜਾ, ਜਦੋਂ ਵੀ ਤੁਹਾਡੇ ਕੋਲ ਥੋੜਾ ਸਮਾਂ ਬਚਦਾ ਹੈ, ਆਪਣੇ ਮਨ ਵਿੱਚ ਸਰੂਪ ਬਣਾਉਂਦੇ ਹੋਇਆ ਪ੍ਰਭੂ ਦੇ ਨਾਮ ਦਾ ਜਾਪ ਕਰਨਾ।ਚੌਥਾ, ਦੂਜਿਆਂ ਦੇ ਬਾਰੇ ਬੁਰਾ ਬੋਲਣਾ ਜਾਂ ਦੂਜਿਆਂ ਦੀਆਂ ਕਮਜ਼ੋਰੀਆਂ ਨੂੰ ਲੱਭਣ ਦੀ ਕੋਸ਼ਿਸ਼ ਨਾ ਕਰਨਾ।ਅਤੇ ਅਖੀਰ ਵਿੱਚ, ਕਿਸੇ ਵੀ ਰੂਪ ਵਿੱਚ ਦੂਜਿਆਂ ਨੂੰ ਦੁੱਖ ਨਹੀਂ ਪਹੁੰਚਾਉਣਾ।”
ਸੱਤਿਆ ਸਾਈਂ ਬਾਬਾ ਬੋਲਦੇ ਹਨ, 4, ਪੰਨਾ 348-349.
ਮੈਂ ਸਾਈਂ ਬਾਬਾ ਦੀਆਂ ਸਿੱਖਿਆਵਾਂ ਦਾ ਅਧਿਐਨ ਇਹ ਵੇਖਣ ਲਈ ਕੀਤਾ ਕਿ ਇਸ ਪਵਿੱਤਰ ਹਿੰਦੂ ਵਿਅਕਤੀ ਨੇ ਜੋ ਵੀ ਸਿੱਖਿਆ ਦਿੱਤੀ, ਉਹ ਬਹੁਤ ਚੰਗੀ ਸੀ। ਮੈਂ ਵੇਖਿਆ ਕਿ ਜੋ ਕੁੱਝ ਉਸਨੇ ਕਿਹਾ ਸੀ ਉਹ ਚੰਗਾ ਅਤੇ ਅਸਲ ਵਿੱਚ ਚੰਗਾ ਸੀ। ਇਹ ਉਹ ਉਪਦੇਸ਼ ਸਨ ਜਿਸ ਦੇ ਅਨੁਸਾਰ ਮੈਨੂੰ ਜੀਉਣਾ ਚਾਹੀਦਾ ਸੀ।
ਪਰ ਇਹ ਉਹ ਥਾਂਈਂ ਸੀ ਜਿੱਥੇ ਮੇਰੇ ਸਾਮ੍ਹਣੇ ਇੱਕ ਵੱਡੀ ਸਮੱਸਿਆ ਖੜ੍ਹੀ ਹੋ ਗਈ। ਇਹ ਸਮੱਸਿਆ ਉਪਦੇਸ਼ਾਂ ਵਿੱਚ ਨਹੀਂ ਸੀ, ਸਗੋਂ ਮੇਰੇ ਵਿੱਚ ਸੀ। ਕਿਉਂਕਿ ਜਦੋਂ ਮੈਂ ਉਨ੍ਹਾਂ ਨੂੰ ਆਪਣੇ ਜੀਉਣ ਉੱਤੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ, ਹਲਾਂਕਿ ਮੈਂ ਇਨ੍ਹਾਂ ਸਿੱਖਿਆਵਾਂ ਦੀ ਬਹੁਤ ਜਿਆਦਾ ਪ੍ਰਸ਼ੰਸਾ ਕਰਦਾ ਹਾਂ ਅਤੇ ਮੈਂ ਉਨ੍ਹਾਂ ਦੇ ਅਨੁਸਾਰ ਜੀਉਣ ਦੀ ਕਿੰਨੀ ਹੀ ਜਿਆਦਾ ਕੋਸ਼ਿਸ਼ ਕਿਉਂ ਨਾ ਕੀਤੀ ਹੋਵੇ, ਮੈਂ ਵੇਖਿਆ ਕਿ ਮੈਂ ਇਸ ਅਨੁਸਾਰ ਜੀਉਣ ਬਤੀਤ ਨਹੀਂ ਕਰ ਸੱਕਦਾ ਸੀ। ਮੈਂ ਇਨ੍ਹਾਂ ਚੰਗੇ ਆਦਰਸ਼ਾਂ ਦੀ ਪਾਲਣਾ ਕਰਨ ਵਿੱਚ ਲਗਾਤਾਰ ਅਸਫਲ ਹੋ ਰਿਹਾ ਸੀ।
ਇੰਝ ਜਾਪਦਾ ਸੀ ਕਿ ਮੈਨੂੰ ਦੋਵਾਂ ਵਿੱਚੋਂ ਇੱਕ ਰਾਹ ਚੁਣਨਾ ਸੀ। ਸੁਲੇਮਾਨ ਦੁਆਰਾ ਵਰਤਿਆ ਗਿਆ ਰਾਹ, ਜਿਸ ਦੇ ਪਿੱਛਾਂਹ ਆਮ ਤੌਰ ਤੇ ਸਾਰਾ ਸੰਸਾਰ ਚਲ ਰਿਹਾ ਹੈ, ਅਰਥਾਤ ਆਪਣੇ ਲਈ ਜੀਉਣ ਬਤੀਤ ਕਰਨਾ, ਆਪਣੇ ਲਈ ਅਰਥ ਨੂੰ ਪੈਦਾ ਕਰਨਾ, ਆਪਣੇ ਲਈ ਅਨੰਦ ਜਾਂ ਆਦਰਸ਼ਾਂ ਨੂੰ ਪੈਦਾ ਕਰਨਾ, ਜੋ ਕੁੱਝ ਮੈਂ ਚਾਹੁੰਦਾ ਸੀ ਉਹ ਮੈਨੂੰ ਹੀ ਚੁਣਨਾ ਸੀ। ਪਰ ਮੈਂ ਜਾਣਦਾ ਸੀ ਕਿ ਸੁਲੇਮਾਨ ਲਈ ਅੰਤ ਚੰਗਾ ਨਹੀਂ ਸੀ – ਅਤੇ ਨਾ ਹੀ ਜ਼ਿਆਦਾਤਰ ਲੋਕਾਂ ਨਾਲ ਜਿੰਨ੍ਹਾਂ ਨੂੰ ਮੈਂ ਇਸ ਰਾਹ ਉੱਤੇ ਚਲਦੇ ਹੋਇਆ ਵੇਖਿਆ ਸੀ। ਸੰਤੁਸ਼ਟੀ ਅਸਥਾਈ ਅਤੇ ਧੋਖਾ ਦੇਣ ਵਾਲੀ ਸੀ। ਸਾਈਂ ਬਾਬਾ ਨੇ ਜਿਸ ਰਾਹ ਨੂੰ ਪੇਸ਼ ਕੀਤਾ ਹੈ ਉਹ ਵੀ ਅਸੰਭਵ ਹੈ, ਹੋ ਸੱਕਦਾ ਹੈ ਉਸ ਵਰਗੇ ਗੁਰੂ ਲਈ ਅਜਿਹਾ ਨਹੀਂ ਹੋਵੇਗਾ, ਪਰ ਮੇਰੇ ਵਰਗੇ ‘ਆਮ’ ਵਿਅਕਤੀ ਲਈ ਤਾਂ ਇਹ ਅਸੰਭਵ ਸੀ। ਇਹਨਾਂ ਆਦਰਸ਼ਾਂ ਦੇ ਪਿੱਛਾਂਹ ਲਗਾਤਾਰ ਚੱਲਦੇ ਰਹਿਣੇ ਨਾਲ ਮੈਂ ਆਜ਼ਾਦੀ ਪ੍ਰਾਪਤ ਨਹੀਂ ਕਰ ਸਕਿਆ – ਇਹ ਗੁਲਾਮੀ ਸੀ।
ਖੁਸ਼ਖ਼ਬਰੀ – ਇਸ ਉੱਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ
ਮੇਰੇ ਅਧਿਐਨ ਅਤੇ ਖੋਜ ਵਿੱਚ ਮੈਂ ਯਿਸੂ (ਯਿਸੂ ਸਤਿਸੰਗ) ਦੀਆਂ ਸਿੱਖਿਆਵਾਂ ਅਤੇ ਉਪਦੇਸ਼ਾਂ ਨੂੰ ਪੜ੍ਹਿਆ ਜਿਵੇਂ ਬਾਈਬਲ ਵਿੱਚ ਦਿੱਤੀਆਂ ਖੁਸ਼ਖ਼ਬਰੀ ਦੀ ਪੋਥੀਆਂ ਅਰਥਾਤ ਇੰਜੀਲਾਂ (ਵੇਦ ਪੁਸਤਕ) ਵਿੱਚ ਦੱਸਿਆ ਗਿਆ ਹੈ। ਯਿਸੂ ਦੇ ਹੇਠਾਂ ਦਿੱਤੇ ਬਿਆਨ ਨੇ ਮੇਰੇ ਦਿਲ ਨੂੰ ਆਪਣੇ ਵੱਲ ਖਿੱਚ ਲਿਆ।
“… ਮੈਂ ਇਸ ਲਈ ਆਇਆ ਭਈ ਉਨ੍ਹਾਂ ਨੂੰ ਜੀਉਣ ਮਿਲੇ ਸਗੋਂ ਚੋਖਾ ਮਿਲੇ।”
ਯੂਹੰਨਾ 10:10
28ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ 29ਮੇਰਾ ਜੂਲਾ ਆਪਣੇ ਉੱਤੇ ਲੈ ਲਵੋ ਅਤੇ ਮੈਥੋਂ ਸਿੱਖੋ ਕਿਉਂ ਜੋ ਮੈਂ ਕੋਮਲ ਅਤੇ ਮਨ ਦਾ ਗ਼ਰੀਬ ਹਾਂ ਅਤੇ ਤੁਸੀਂ ਆਪਣਿਆਂ ਜੀਆਂ ਵਿੱਚ ਅਰਾਮ ਪਾਓਗੇ 30ਕਿਉਂ ਜੋ ਮੇਰਾ ਜੂਲਾ ਹੌਲਾ ਅਤੇ ਮੇਰਾ ਭਾਰ ਹਲਕਾ ਹੈ।।
ਮੱਤੀ 11:28-30
ਮੈਨੂੰ ਸਮਝ ਆ ਗਈ, ਕਿ ਇੱਥੇ ਮੇਰੇ ਲਈ ਇੱਕ ਉੱਤਰ ਸੀ ਜਿਹੜਾ ਹੋਰ ਰਾਹਾਂ ਦੇ ਵਿਅਰਥ ਨੂੰ ਵਿਖਾ ਰਿਹਾ ਸੀ। ਕਿਉਂਕਿ ਕੁਲ ਮਿਲਾ ਕੇ, ਖੁਸ਼ਖ਼ਬਰੀ ਦਾ ਅਸਲ ਅਰਥ ‘ਚੰਗੀ ਖ਼ਬਰ’ ਸੀ। ਕੀ ਖੁਸ਼ਖ਼ਬਰੀ ਅਸਲ ਵਿੱਚ ਚੰਗੀ ਖ਼ਬਰ ਸੀ? ਇਸ ਦਾ ਜਵਾਬ ਦੇਣ ਲਈ ਮੈਨੂੰ ਇੰਜੀਲ ਦੇ ਬਾਰੇ ਇੱਕ ਸੂਝ-ਬੂਝ ਨਾਲ ਭਰੀ ਸਮਝ ਵਿਕਸਤ ਕਰਨ ਦੀ ਲੋੜ ਸੀ। ਮੈਨੂੰ ਖੁਸ਼ਖਬਰੀ ਬਾਰੇ ਬੇਲੋੜੀ ਆਲੋਚਨਾ ਤੋਂ ਪਰੇ ਰਹਿੰਦੇ ਹੋਇਆ ਆਲੋਚਨਾਤਮਕ ਤੌਰ ‘ਤੇ ਸੋਚਣ ਦੀ ਲੋੜ ਸੀ।
ਸਾਨੂੰ ਇਹ ਸੋਚ ਵੇਖਣ ਨੂੰ ਮਿਲਦੀ ਹੈ ਕਿ ਜਦੋਂ ਇੱਕ ਵਿਅਕਤੀ ਇੱਕ ਯਾਤਰਾ ਨੂੰ ਅਰੰਭ ਕਰਦਾ ਹੈ, ਜਿਸ ਵਿੱਚ ਉਹ ਕਦੇ ਵੀ ਆਪਣੀ ਮੰਜ਼ਲ ਤੇ ਨਹੀਂ ਪਹੁੰਚਦਾ, ਪਰ ਮੈਂ ਨਿਸ਼ਚਤ ਤੌਰ ਤੇ ਪਤਾ ਲਗਾਇਆ ਹੈ ਕਿ ਖੁਸ਼ਖ਼ਬਰੀ ਇਨ੍ਹਾਂ ਵਿਸ਼ਿਆਂ ਦੇ ਉੱਤਰਾਂ ਨੂੰ ਦਿੰਦੀ ਹੈ। ਇਸਦਾ ਪੂਰਾ ਉਦੇਸ਼ ਲੋਕਾਂ ਨੂੰ – ਇੱਕ ਸੰਪੂਰਨ ਜੀਵਨ, ਮੌਤ, ਸਦੀਵਤਾ, ਅਤੇ ਵਿਹਾਰਕ ਚਿੰਤਾਵਾਂ ਜਿਵੇਂ ਕਿ ਸਾਡੇ ਪਰਿਵਾਰਕ ਸੰਬੰਧਾਂ ਵਿੱਚ ਪਿਆਰ, ਦੋਸ਼, ਡਰ ਅਤੇ ਮੁਆਫੀ ਨੂੰ ਸੰਬੋਧਿਤ ਕਰਨਾ ਹੈ। ਖੁਸ਼ਖ਼ਬਰੀ ਦਾ ਦਾਅਵਾ ਇਹ ਹੈ ਕਿ ਇਹ ਅਜਿਹੀ ਨੀਂਹ ਹੈ ਜਿਸ ਦੇ ਉੱਤੇ ਅਸੀਂ ਆਪਣੇ ਜੀਵਨ ਦੀ ਉਸਾਰੀ ਕਰ ਸੱਕਦੇ ਹਾਂ। ਹੋ ਸੱਕਦਾ ਹੈ ਕਿ ਇੱਕ ਵਿਅਕਤੀ ਸ਼ਾਇਦ ਖੁਸ਼ਖ਼ਬਰੀ ਵਿੱਚ ਦਿੱਤੇ ਗਏ ਜਵਾਬਾਂ ਨੂੰ ਪਸੰਦ ਨਾ ਕਰੇ, ਇੱਕ ਵਿਅਕਤੀ ਇਸਦੇ ਨਾਲ ਸਹਿਮਤ ਨਹੀਂ ਹੋ ਸੱਕਦਾ ਜਾਂ ਇਸ ਉੱਤੇ ਵਿਸ਼ਵਾਸ ਨਹੀਂ ਕਰ ਸੱਕਦਾ, ਪਰ ਐਨਾ ਹੋਣ ਤੇ ਵੀ ਇਹ ਸਾਰੇ ਮਨੁੱਖੀ ਪ੍ਰਸ਼ਨਾਂ ਦਾ ਉੱਤਰਾਂ ਨੂੰ ਦਿੰਦੀ ਹੈ, ਸਿੱਟੇ ਵੱਜੋਂ ਲੋਕਾਂ ਲਈ ਇਹ ਮੂਰਖਤਾ ਦੀ ਗੱਲ ਹੋਵੇਗੀ ਕਿ ਇਸ ਤੋਂ ਅਣਜਾਣ ਰਿਹਾ ਜਾਵੇ।
ਮੈਂਨੂੰ ਨਾਲ ਹੀ ਇਹ ਪਤਾ ਲੱਗਾ ਗਿਆ ਕਿ ਖੁਸ਼ਖਬਰੀ ਨੇ ਮੈਨੂੰ ਉਸੇ ਸਮੇਂ ਬਹੁਤ ਜਿਆਦਾ ਪਰੇਸ਼ਾਨ ਵੀ ਕਰ ਦਿੱਤਾ ਸੀ। ਅਜਿਹੇ ਸਮੇਂ ਵਿੱਚ ਜਦੋਂ ਬਹੁਤ ਜ਼ਿਆਦਾ ਚੀਜ਼ਾਂ ਸਾਨੂੰ ਆਰਾਮ ਨਾਲ ਜੀਵਨ ਬਤੀਤ ਕਰਨ ਭਰਮਾਉਂਦੀਆਂ ਹਨ, ਖੁਸ਼ਖ਼ਬਰੀ ਨੇ ਮੇਰੇ ਦਿਲ, ਦਿਮਾਗ, ਆਤਮਾ ਅਤੇ ਤਾਕਤ ਨੂੰ ਚੁਣੌਤੀ ਦਿੱਤੀ ਕਿ ਹਾਲਾਂਕਿ ਇਹ ਜੀਉਣ ਦੀ ਪੇਸ਼ਕਸ਼ ਕਰਦੀ ਹੈ, ਪਰ ਇਹ ਅਸਾਨ ਜਿਹੇ ਜੀਵਨ ਦੀ ਪੇਸ਼ਕਸ਼ ਨਹੀਂ ਕਰਦੀ ਸੀ।
ਜਦੋਂ ਤੋਂ ਮੈਂ ਖੁਸ਼ਖਬਰੀ ਦੇ ਪਿਛਾਂਹ ਚਲਣ ਲਈ ਆਪਣੀ ਯਾਤਰਾ ਦਾ ਅਰੰਭ ਕੀਤਾ ਹੈ, ਮੈਨੂੰ ਕੰਮ ਕਰਨ ਲਈ ਅਤੇ ਪੂਰੇ ਭਾਰਤ ਅਤੇ ਇਥੋਂ ਤੀਕੁਰ ਕਿ ਨੇਪਾਲ ਦੀ ਯਾਤਰਾ ਕਰਨ ਦਾ ਵੀ ਮੌਕਾ ਮਿਲਿਆ ਹੈ। ਜੰਗਲਾਤ ਮਹਿੰਕਮੇ ਸੰਬੰਧਿਤ ਮੇਰੀ ਇੰਜੀਨੀਅਰਿੰਗ ਦੀ ਪੜ੍ਹਾਈ ਮੈਨੂੰ ਕਈ ਥਾਵਾਂ ਤੇ, ਕਈ ਸਾਥੀਆਂ ਦੇ ਨਾਲ ਲੈ ਗਈ। ਇਸ ਪਿੱਠਭੂਮੀ ਵਿੱਚ ਮੈਂ ਗੱਲਾਂ ਕਰਨ ਦੇ ਯੋਗ ਹੋ ਗਿਆ ਸੀ ਅਤੇ ਮੈਂ ਇਸਦੇ ਬਾਰੇ ਹੋਰ ਵਧੇਰੇ ਸਮਝ ਪ੍ਰਾਪਤ ਕੀਤੀ ਹੈ ਕਿ ਖੁਸ਼ਖ਼ਬਰੀ ਵੇਦ ਸੰਬੰਧੀ ਸੰਦਰਭ ਵਿੱਚ ਕਿੰਨੀ ਜਿਆਦਾ ਢੁੰਕਵੀਂ, ਸੱਚੀ ਅਤੇ ਅਰਥ ਦੇਣ ਵਾਲੀ ਹੈ। ਮੈਂ ਆਸ ਕਰਦਾ ਹਾਂ ਜਦੋਂ ਤੁਸੀਂ ਖੁਸ਼ਖਬਰੀ ਦੇ ਉੱਤੇ ਧਿਆਨ ਦਿੰਦੇ ਹੋ ਤਾਂ ਤੁਸੀ ਵੀ ਅਜਿਹਾ ਹੀ ਪ੍ਰਾਪਤ ਕਰੋ।