Skip to content
Home » Uncategorized

Uncategorized

ਸੰਸਾਰ ਦੇ ਸਾਰੇ ਸਭਿਆਚਾਰਾਂ ਵਿੱਚ ਵਿਆਹ ਨੂੰ ਇਸ਼ੁਰੀ ਨਜ਼ਰੀਏ ਤੋਂ ਕਿਉਂ ਵੇਖਿਆ ਜਾਂਦਾ ਹੈ? ਵਿਆਹ ਨੂੰ ਇੱਕ ਪਵਿੱਤਰ ਰਿਵਾਜ਼ ਕਿਉਂ ਮੰਨਿਆ ਜਾਂਦਾ ਹੈ? ਹੋ ਸੱਕਦਾ ਹੈ ਕਿ ਪਰਮੇਸ਼ੁਰ ਨੇ ਵਿਆਹ ਬਣਾਇਆ ਹੋਵੇ, ਅਤੇ ਵਿਆਹ ਸਾਨੂੰ ਇੱਕ ਡੂੰਘੀ ਹਕੀਕਤ ਨੂੰ ਵੇਖਣ ਲਈ ਇੱਕ ਤਸਵੀਰ ਦੇ ਰੂਪ ਵਿੱਚ ਨਿਸ਼ਾਨ ਦਿੰਦਾ ਹੈ, ਇਹ ਵੇਖਣਾ ਔਖਾ ਹੋ ਸੱਕਦਾ ਹੈ, ਪਰ ਉਹ ਜਿਹੜਾ – ਤੁਹਾਨੂੰ – ਸੱਦਾ ਦਿੰਦਾ ਹੈ, ਉਹ ਤੁਹਾਨੂੰ ਇਸ ਵਿੱਚ ਦਾਖਲ ਹੋਣ ਲਈ ਸੱਦਾ ਦਿੰਦਾ ਹੈ।

ਦੱਖਣੀ ਏਸ਼ੀਆ ਦਾ ਸਭਨਾਂ ਤੋਂ ਪੁਰਾਣਾ ਪਵਿੱਤਰ ਧਰਮ ਗ੍ਰੰਥ, ਰਿਗ ਵੇਦ 2000 – 1000 ਈ. ਪੂ. ਵਿੱਚਕਾਰ ਲਿਖਿਆ ਗਿਆ ਸੀ। ਇਹ ਵਿਆਹ (ਸ਼ਾਦੀ) ਦੇ ਇਸ ਵਿਚਾਰ ਨੂੰ ਵੈਦਿਕ ਪਰੰਪਰਾ ਦੇ ਪਿੱਛਾਂਹ ਚੱਲਣ ਵਾਲੇ ਲੋਕਾਂ ਨੂੰ ਇੱਕ ਪਵਿੱਤਰ ਮੇਲ ਵਜੋਂ ਵਿਖਾਉਣ ਲਈ ਵਰਤੋਂ ਕਰਦਾ ਹੈ। ਇਸ ਤਰ੍ਹਾਂ, ਇਨ੍ਹਾਂ ਵੇਦਾਂ ਵਿੱਚ ਵਿਆਹ ਆਰਜ਼ੀ ਨਿਯਮਾਂ ਉੱਤੇ ਅਧਾਰਤ ਹੈ। ਇਸ ਦੀ ਰੂਪ ਰੇਖਾ ਬ੍ਰਹਿਮੰਡ ਦੁਆਰਾ ਖਿੱਚੀ ਗਈ ਹੈ ਅਤੇ ਇਸਦੀ ਗਵਾਹੀ “ਖੁਦ ਅੱਗ ਦੁਆਰਾ ਪਵਿੱਤਰ ਏਕਤਾ” ਵਲੋਂ ਦਿੱਤੀ ਗਈ ਹੈ।

ਇਬਰਾਨੀ ਵੇਦਾਂ ਵਿੱਚ ਮਿਲਣ ਵਾਲੀਆਂ ਪੁਸਤਕਾਂ ਲਗਭਗ ਉਸੇ ਸਮੇਂ ਵਿੱਚਕਾਰ ਰਿਸ਼ੀਆਂ ਦੁਆਰਾ ਲਿਖੀਆਂ ਗਈਆਂ ਸਨ ਜਿਨ੍ਹਾਂ ਨੂੰ ਪਰਮੇਸ਼ੁਰ ਦੁਆਰਾ ਪਰਕਾਸ਼ ਪ੍ਰਾਪਤ ਹੋਇਆ ਸੀ। ਅੱਜ ਅਸੀਂ ਇਨ੍ਹਾਂ ਪੁਸਤਕਾਂ ਨੂੰ ਬਾਈਬਲ ਦੇ ਪੁਰਾਣੇ ਨੇਮ ਵਜੋਂ ਜਾਣਦੇ ਹਾਂ। ਇਹ ਪੁਸਤਕਾਂ ਲਗਾਤਾਰ ‘ਸ਼ਾਦੀ’ ਅਤੇ ‘ਵਿਆਹ’ ਦੀ ਤਸਵੀਰ ਨੂੰ ਬਿਆਨ ਕਰਨ ਲਈ ਵਰਤਦੀਆਂ ਜਾਂਦੀਆਂ ਰਹੀਆਂ ਹਨ ਕਿ ਪਰਮੇਸ਼ੁਰ ਅਗਲੇ ਸਮੇਂ ਵਿੱਚ ਕੀ ਕੁੱਝ ਕਰਨ ਵਾਲਾ ਸੀ। ਇਨ੍ਹਾਂ ਪੁਸਤਕਾਂ ਵਿੱਚ, ਇਹ ਅਨੁਮਾਨ ਲਗਾਇਆ ਗਿਆ ਸੀ ਕਿ ਇੱਕ ਵਿਅਕਤੀ ਆਵੇਗਾ, ਜੋ ਵਿਆਹ ਦੀ ਤਸਵੀਰ ਵਿੱਚ ਵਿਖਾਉਂਦੇ ਹੋਇਆਂ ਲੋਕਾਂ ਨਾਲ ਸਦੀਵੀ ਜੀਵਨ ਦੇ ਮੇਲ ਨੂੰ ਅਰੰਭ ਕਰੇਗਾ। ਨਵਾਂ ਨੇਮ ਜਾਂ ਇੰਜੀਲ ਵਿੱਚ ਮੁਨਾਦੀ ਕੀਤੀ ਗਈ ਕਿ ਇਹ ਆਉਣ ਵਾਲਾ ਵਿਅਕਤੀ ਯਿਸੂ ਅਰਥਾਤ – ਯਿਸ਼ੂ ਸਤਿਸੰਗ ਸੀ।

ਇਸ ਵੈਬਸਾਈਟ ਵਿੱਚ ਇਹੀ ਵਿਚਾਰ ਮਿਲਦਾ ਹੈ ਕਿ ਪਰਾਚੀਨ ਸੰਸਕ੍ਰਿਤ ਅਤੇ ਇਬਰਾਨੀ ਵੇਦ ਇੱਕੋ ਵਿਅਕਤੀ ਦਾ ਅੰਦਾਜ਼ਾ ਲਗਾ ਰਹੇ ਸਨ। ਇਸਨੂੰ ਹੋਰ ਅਗਾਂਹ ਵਿਸਥਾਰ ਨਾਲ ਦੱਸਿਆ ਗਿਆ ਹੈ, ਪਰ ਵਿਆਹ ਦੇ ਸ਼ਬਦਾਂ ਵਿੱਚ ਵੀ, ਇੰਜੀਲਾਂ ਵਿੱਚ ਮਿਲਣ ਵਾਲੇ ਯਿਸੂ ਦੇ ਸੱਦੇ ਅਤੇ ਵਿਆਹ ਦੇ ਵਿੱਚਕਾਰ ਸਮਾਨਤਾਵਾਂ ਧਿਆਨ ਖਿੱਚਣ ਵਾਲੀਆਂ ਹਨ।

ਸਪਤਪਦੀ: ਵਿਆਹ ਵਿੱਚ ਲਿੱਤੇ ਜਾਣ ਵਾਲੇ ਸੱਤ ਕਦਮ

ਵਿਆਹ ਦੀ ਰਸਮ ਦਾ ਕੇਂਦਰੀ ਹਿੱਸਾ ਸੱਤ ਕਦਮ ਜਾਂ ਸਪਤਪਦੀ ਦੇ ਸੱਤ ਫੇਰੇ ਹੁੰਦੇ ਹਨ:

ਇਹ ਉਦੋਂ ਲਈ ਜਾਂਦੇ ਹਨ ਜਦੋਂ ਲਾੜੀ ਅਤੇ ਲਾੜਾ ਸੱਤ ਕਦਮ ਤੁਰਦੇ ਹਨ ਅਤੇ ਕਮਸਾਂ ਨੂੰ ਲੈਂਦੇ ਹਨ। ਵੈਦਿਕ ਪਰੰਪਰਾ ਵਿੱਚ, ਸਪਤਪਦੀ ਦਾ ਕੰਮ ਜਾਂ ਫੇਰੇ ਲੈਣਾਂ ਪਵਿੱਤਰ ਅੱਗ (अग्नि) ਦੇ ਆਲੇ-ਦੁਆਲੇ ਕੀਤਾ ਜਾਂਦਾ ਹੈ, ਜਿਸ ਨੂੰ ਅਗਨ ਦੇਵਤਾ (ਇਸ਼ੁਰੀ ਅੱਗ) ਦੁਆਰਾ ਗਵਾਹੀ ਦੇ ਰੂਪ ਵਿੱਚ ਵੇਖਿਆ ਜਾਂਦਾ ਹੈ।

ਇਸੇ ਤਰ੍ਹਾਂ ਬਾਈਬਲ ਪਰਮੇਸ਼ੁਰ ਨੂੰ ਅੱਗ ਦੀ ਤਸਵੀਰ ਵਿੱਚ ਵਿਖਾਉਂਦੀ ਹੈ

ਪਰਮੇਸ਼ੁਰ ਇੱਕ ਭਸਮ ਕਰਨ ਵਾਲੀ ਅੱਗ ਹੈ।

ਇਬਰਾਨੀਆਂ 12:29

ਸੋਂ ਜਦੋਂ ਸਾਨੂੰ ਇੱਕ ਰਾਜ ਮਿਲਿਆ ਜਿਹੜਾ ਹਿਲਾਇਆ ਨਹੀਂ ਜਾਂਦਾ ਤਾਂ ਆਓ, ਅਸੀਂ ਧੰਨਵਾਦ ਕਰੀਏ ਜਿਸ ਕਰਕੇ ਅਸੀਂ ਭਗਤੀ ਅਤੇ ਭੈ ਨਾਲ ਪਰਮੇਸ਼ੁਰ ਦੀ ਉਹ ਉਪਾਸਨਾ ਕਰੀਏ ਜੋ ਉਹ ਦੇ ਮਨ ਭਾਵੇ, ਕਿਉਂ ਜੋ ਸਾਡਾ ਪਰਮੇਸ਼ੁਰ ਭਸਮ ਕਰਨ ਵਾਲੀ ਅੱਗ ਹੈ।।

ਅਤੇ

ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਭਸਮ ਕਰਨ ਵਾਲੀ ਅੱਗ ਹੈ। ਉਹ ਇੱਕ ਅਣਖ ਵਾਲਾ ਪਰਮੇਸ਼ੁਰ ਹੈ।।

ਬਿਵਸਥਾ ਸਾਰ 4:24

ਬਾਈਬਲ ਦੀ ਅਖੀਰਲੀ ਪੁਸਤਕ ਇਸ ਇਸ਼ੁਰੀ ਵਿਆਹ ਦੇ ਹੋਣ ਨੂੰ ਬ੍ਰਹਿਮੰਡ ਦੇ ਅੱਗੇ ਕੀਤੇ ਜਾਣ ਵਾਲੇ ਵਿਆਹ ਦੇ ਵਿੱਚ ਦਿੱਤੇ ਗਏ ਸੱਦੇ ਵਿੱਚ ਬਿਆਨ ਕਰਦੀ ਹੋਈ ਵੇਖਦੀ ਹੈ। ਇਸ ਵਿਆਹ ਲਈ ਵੀ ਸੱਤ ਕਦਮ ਲਏ ਗਏ ਹਨ। ਇਹ ਪੁਸਤਕ ਉਹਨਾਂ ਨੂੰ ਹੇਠ ਲਿਖੇ ਸ਼ਬਦਾਂ ਨਾਲ ‘ਮੋਹਰ’ ਵਜੋਂ ਦਰਸਾਉਂਦੀ ਹੈ:

1ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਸੀ ਮੈਂ ਉਹ ਦੇ ਸੱਜੇ ਹੱਥ ਵਿੱਚ ਇੱਕ ਪੋਥੀ ਵੇਖੀ ਜੋ ਅੰਦਰੋਂ ਬਾਹਰੋਂ ਲਿਖੀ ਹੋਈ ਅਤੇ ‘ਸੱਤਾਂ ਮੋਹਰਾਂ‘ ਨਾਲ ਬੰਦ ਕੀਤੀ ਹੋਈ ਸੀ 2ਅਤੇ ਮੈਂ ਇੱਕ ਬਲੀ ਦੂਤ ਨੂੰ ਵੱਡੀ ਅਵਾਜ਼ ਨਾਲ ਇਹ ਪਰਚਾਰ ਕਰਦੇ ਵੇਖਿਆ ਭਈ ਪੋਥੀ ਨੂੰ ਖੋਲ੍ਹਣ ਅਤੇ ਉਹ ਦੀਆਂ ਮੋਹਰਾਂ ਨੂੰ ਤੋੜਨ ਦੇ ਜੋਗ ਕੌਣ ਹੈ? 3ਤਾਂ ਨਾ ਸੁਰਗ ਵਿੱਚ, ਨਾ ਧਰਤੀ ਉੱਤੇ, ਨਾ ਧਰਤੀ ਦੇ ਹੇਠ ਕੋਈ ਸੀ ਜੋ ਓਸ ਪੋਥੀ ਨੂੰ ਖੋਲ੍ਹ ਸੱਕਦਾ ਯਾ ਉਸ ਉੱਤੇ ਨਿਗਾਹ ਕਰ ਸੱਕਦਾ 4ਤਾਂ ਮੈਂ ਬਹੁਤ ਰੁੰਨਾ ਇਸ ਲਈ ਜੋ ਓਸ ਪੋਥੀ ਦੇ ਖੋਲ੍ਹਣ ਯਾ ਉਸ ਉੱਤੇ ਨਿਗਾਹ ਕਰਨ ਦੇ ਜੋਗ ਕੋਈ ਨਾ ਨਿੱਕਲਿਆ 5ਓਹਨਾਂ ਬਜ਼ੁਰਗਾਂ ਵਿੱਚੋਂ ਇੱਕ ਨੇ ਮੈਨੂੰ ਆਖਿਆ, ਨਾ ਰੋ! ਵੇਖ, ਉਹ ਬਬਰ ਸ਼ੇਰ ਜਿਹੜਾ ਯਹੂਦਾਹ ਦੇ ਗੋਤ ਵਿੱਚੋਂ ਹੈ ਅਤੇ “ਦਾਊਦ ਦੀ ਜੜ੍ਹ” ਹੈ ਉਸ ਪੋਥੀ ਅਤੇ ਉਹ ਦੀਆਂ ਸੱਤਾਂ ਮੋਹਰਾਂ ਦੇ ਖੋਲ੍ਹਣ ਲਈ ਜਿੱਤ ਗਿਆ ਹੈ।

ਪਰਕਾਸ਼ ਦੀ ਪੋਥੀ 5:1-5

ਵਿਆਹ ਦਾ ਜਸ਼ਨ ਮਨਾਇਆ ਗਿਆ

ਜਿਵੇਂ ਸਪਤਪਦੀ ਦੇ ਸੱਤ ਕਦਮਾਂ ਵਿੱਚੋਂ ਹਰੇਕ ਵਿੱਚ ਹੁੰਦਾ ਹੈ, ਜਦੋਂ ਲਾੜੀ ਅਤੇ ਲਾੜਾ ਕਸਮਾਂ ਨੂੰ ਲੈਂਦੇ ਹਨ, ਠੀਕ ਉਸੇ ਤਰ੍ਹਾਂ ਇਹ ਪੋਥੀ ਹਰ ਇੱਕ ਮੋਹਰ ਦੇ ਖੁਲ੍ਹਣ ਬਾਰੇ ਦੱਸਦੀ ਹੈ। ਸੱਤਵੀਂ ਮੋਹਰ ਖੋਲ੍ਹਣ ਤੋਂ ਬਾਅਦ ਹੀ ਵਿਆਹ ਦੀ ਮੁਨਾਦੀ ਕੀਤਾ ਜਾਂਦਾ ਹੈ:

ਆਓ, ਅਸੀਂ ਅਨੰਦ ਕਰੀਏ ਅਤੇ ਨਿਹਾਲ ਹੋਈਏ, ਅਤੇ ਉਹ ਦੀ ਵਡਿਆਈ ਕਰੀਏ, ‘ਲੇਲੇ ਦਾ ਵਿਆਹ ਜੋ ਆ ਗਿਆ ਹੈ’, ਅਤੇ ਉਹ ਦੀ ਲਾੜੀ ਨੇ ਆਪਣੇ ਆਪ ਨੂੰ ਤਿਆਰ ਕਰ ਲਿਆ ਹੈ।

ਪਰਕਾਸ਼ ਦੀ ਪੋਥੀ 19:7

ਵਿਆਹ ਦੀ ਬਰਾਤ, ਵਿਆਹ ਦਾ ਜਲੂਸ

ਇਹ ਵਿਆਹ ਇਸ ਲਈ ਸੰਭਵ ਹੈ ਕਿਉਂਕਿ ਲਾੜੇ ਨੇ ਉਸ ਭਸਮ ਕਰਨ ਵਾਲੀ ਅੱਗ ਦੇ ਮੌਜੂਦਗੀ ਵਿੱਚ ਲਾੜੀ ਦੀ ਕੀਮਤ ਨੂੰ ਅਦਾ ਕਰ ਦਿੱਤਾ ਹੈ, ਅਤੇ ਆਪਣੀ ਲਾੜੀ ਲਈ ਦਾਅਵਾ ਪੇਸ਼ ਕਰਨ ਲਈ, ਉਹ ਹੁਣ ਆਪਣੇ ਘੋੜੇ ਉੱਤੇ ਸਵਾਰ ਹੋ ਕੇ, ਅੱਜ ਦੇ ਵਿਆਹਾਂ ਵਾਂਙੁ ਵਿਆਹ ਦੇ ਲਈ ਇੱਕ ਸਵਰਗੀ ਜਲੂਸ ਨੂੰ ਲਈ ਆ ਰਿਹਾ ਹੈ।

16ਇਸ ਲਈ ਜੋ ਪ੍ਰਭੁ ਆਪ ਲਲਕਾਰੇ ਨਾਲ, ਮਹਾਂ ਦੂਤ ਦੀ ਅਵਾਜ਼ ਨਾਲ ਅਤੇ ਪਰਮੇਸ਼ੁਰ ਦੀ ਤੁਰ੍ਹੀ ਨਾਲ ਸੁਰਗ ਤੋਂ ਉਤਰੇਗਾ ਅਤੇ ਜਿਹੜੇ ਮਸੀਹ ਵਿੱਚ ਹੋ ਕੇ ਮੋਏ ਹਨ ਓਹ ਪਹਿਲਾਂ ਜੀ ਉੱਠਣਗੇ 17ਤਦ ਅਸੀਂ ਜਿਹੜੇ ਜੀਉਂਦੇ ਅਤੇ ਬਾਕੀ ਰਹਿੰਦੇ ਹਾਂ ਓਹਨਾਂ ਦੇ ਨਾਲ ਹੀ ਹਵਾ ਵਿੱਚ ਪ੍ਰਭੁ ਦੇ ਮਿਲਣ ਨੂੰ ਬੱਦਲਾਂ ਉੱਤੇ ਅਚਾਨਕ ਉਠਾਏ ਜਾਵਾਂਗੇ ਅਤੇ ਇਸੇ ਤਰਾਂ ਅਸੀਂ ਸਦਾ ਪ੍ਰਭੁ ਦੇ ਸੰਗ ਰਹਾਂਗੇ

1 ਥੱਸਲੁਨੀਕੀਆਂ 4:16-17

ਲਾੜੀ ਦਾ ਮੁੱਲ ਜਾਂ ਦਾਜ

ਅੱਜ ਵਿਆਹਾਂ ਵਿੱਚ ਅਕਸਰ ਲਾੜੀ ਦੀ ਕੀਮਤ ਅਤੇ ਦਾਜ ਬਾਰੇ ਵਿਚਾਰ ਵਟਾਂਦਰੇ ਅਤੇ ਝਗੜੇ ਹੁੰਦੇ ਹਨ, ਜਿਸਨੂੰ ਲਾੜੀ ਦੇ ਪਰਿਵਾਰ ਵੱਲੋਂ ਲਾੜੇ ਅਤੇ ਉਸਦੇ ਪਰਿਵਾਰ ਨੂੰ ਦੇਣਾ ਚਾਹੀਦਾ ਹੈ, ਜਿਹੜਾ ਲਾੜੀ ਦੇ ਨਾਲ ਜਾਂਦਾ ਹੈ, ਜਦੋਂ ਉਸਦਾ ਕਨਿਯਾਦਾਨ ਹੁੰਦਾ ਹੈ। ਇਸ ਆਉਣ ਵਾਲੇ ਸਵਰਗੀ ਵਿਆਹ ਵਿੱਚ, ਕਿਉਂਕਿ ਲਾੜੇ ਨੇ ਲਾੜੀ ਦੇ ਮੁੱਲ ਨੂੰ ਅਦਾ ਕੀਤੀ ਹੈ, ਇਸ ਲਈ ਇਹ ਲਾੜਾ ਹੈ, ਜਿਹੜਾ ਦੁਲਹਨ ਲਈ ਤੋਹਫ਼ਾ, ਇੱਕ ਮੁਫਤ ਤੋਹਫ਼ਾ, ਲੈ ਕੇ ਆਉਂਦਾ ਹੈ

ਅਤੇ ਓਹ ਇਹ ਆਖਦਿਆਂ ਇੱਕ ਨਵਾਂ ਗੀਤ ਗਾਉਂਦੇ ਸਨ, – ਤੂੰ ਉਹ ਪੋਥੀ ਲੈਣ ਅਤੇ ਉਹ ਦੀਆਂ ਮੋਹਰਾਂ ਖੋਲ੍ਹਣ ਦੇ ਜੋਗ ਹੈਂ,

ਪਰਕਾਸ਼ ਦੀ ਪੋਥੀ 5:9

ਕਿਉਂਕਿ ਤੂੰ ਕੋਹਿਆ ਗਿਆ ਸੈਂ, ਅਤੇ ਤੈਂ ਆਪਣੇ ਲਹੂ ਨਾਲ ਹਰੇਕ ਗੋਤ, ਭਾਖਿਆ, ਉੱਮਤ ਅਤੇ ਕੌਮ ਵਿੱਚੋਂ ਪਰਮੇਸ਼ੁਰ ਦੇ ਲਈ ਲੋਕਾਂ ਨੂੰ ਮੁੱਲ ਲਿਆ

ਆਤਮਾ ਅਤੇ ਲਾੜੀ ਆਖਦੀ ਹੈ, ਆਓ! ਜਿਹੜਾ ਸੁਣਦਾ ਹੋਵੇ ਉਹ ਕਹੇ ਆਓ! ਅਤੇ ਜਿਹੜਾ ਤਿਹਾਇਆ ਹੋਵੇ ਉਹ ਆਵੇ। ਜਿਹੜਾ ਚਾਹੇ ‘ਅੰਮ੍ਰਿਤ ਜਲ ਮੁਖਤ ਲਵੇ’।।

ਪਰਕਾਸ਼ ਦੀ ਪੋਥੀ 22:17

ਵਿਆਹ ਦੀ ਯੋਜਨਾ

ਅੱਜ, ਜਾਂ ਤਾਂ ਮਾਂ-ਪਿਓ ਵਿਆਹ (ਪ੍ਰਬੰਕੀ ਵਿਆਹ) ਦਾ ਪ੍ਰਬੰਧ ਕਰਦੇ ਹਨ ਜਾਂ ਜੋੜੇ ਆਪਸੀ ਪਿਆਰ (ਪ੍ਰੇਮ-ਵਿਆਹ) ਦੇ ਸਿੱਟੇ ਵੱਜੋਂ ਵਿਆਹ ਕਰਦੇ ਹਨ। ਕਿਸੇ ਵੀ ਅਵਸਥਾ ਵਿੱਚ, ਤੁਸੀਂ ਆਪਣੇ ਭਵਿੱਖ ਦੇ ਜੀਵਨ ਸਾਥੀ ਅਤੇ ਆਪਣੇ ਵਿਆਹ ਦੀ ਵਿਵਸਥਾ ਬਾਰੇ ਪਹਿਲਾਂ ਤੋਂ ਬਹੁਤ ਜ਼ਿਆਦਾ ਸੋਚ-ਸਮਝ ਕੇ ਪੈਸਾ ਜਮਾ ਕਰਦੇ ਹੋ। ਜਦੋਂ ਵਿਆਹ ਦਾ ਪ੍ਰਸਤਾਓ ਪੇਸ਼ ਕੀਤਾ ਜਾਂਦਾ ਹੈ, ਤਾਂ ਵਿਆਹ ਬਾਰੇ ਗਿਆਨ ਤੋਂ ਬਗੈਰ ਰਹਿਣਾ ਅਕਲਮੰਦੀ ਦੀ ਗੱਲ ਨਹੀਂ ਹੁੰਦੀ।

ਇਹੀ ਗੱਲ ਆਉਣ ਵਾਲੇ ਵਿਆਹ ਅਤੇ ਇਸ ਦੇ ਸੱਦੇ ਬਾਰੇ ਵਿੱਚ ਵੀ ਸੱਚ ਹੈ। ਇਸੇ ਕਰਕੇ, ਅਸੀਂ ਇਸ ਵੈਬਸਾਈਟ ਦੀ ਉਸਾਰੀ ਕੀਤੀ ਹੈ ਤਾਂ ਜੋ ਤੁਹਾਨੂੰ ਉਸ ਪਰਮੇਸ਼ੁਰ ਦੇ ਬਾਰੇ ਜਾਣਨ ਅਤੇ ਸਮਝਣ ਦਾ ਮੌਕਾ ਮਿਲੇ ਜਿਹੜਾ ਤੁਹਾਨੂੰ ਉਸ ਦੇ ਵਿਆਹ ਵਿੱਚ ਆਉਣ ਦਾ ਸੱਦਾ ਦਿੰਦਾ ਹੈ। ਇਹ ਵਿਆਹ ਕਿਸੇ ਖਾਸ ਸਭਿਆਚਾਰ, ਵਰਗ ਜਾਂ ਲੋਕਾਂ ਲਈ ਨਹੀਂ ਹੈ। ਬਾਈਬਲ ਕਹਿੰਦੀ ਹੈ ਕਿ:

ਇਹ ਦੇ ਮਗਰੋਂ ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਭਈ ‘ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉੱਮਤਾਂ ਅਤੇ ਭਾਖਿਆ’ ਵਿੱਚੋਂ ਇੱਕ ਵੱਡੀ ਭੀੜ ਜਿਹ ਦੀ ਗਿਣਤੀ ਕਿਸੇ ਕੋਲੋਂ ਨਹੀਂ ਹੁੰਦੀ ਚਿੱਟੇ ਬਸਤਰ ਪਹਿਨੇ ਅਤੇ ਖਜੂਰ ਦੀਆਂ ਟਹਿਣੀਆਂ ਹੱਥਾਂ ਵਿੱਚ ਲਈ ਸਿੰਘਾਸਣ ਦੇ ਸਾਹਮਣੇ ਅਤੇ ਲੇਲੇ ਦੇ ਸਾਹਮਣੇ ਖੜੀ ਹੈ।

ਪਰਕਾਸ਼ ਦੀ ਪੋਥੀ 7:9

ਰਿਗ ਵੇਦ ਨਾਲ ਆਰੰਭ ਕਰਦਿਆਂ ਹੋਇਆਂ, ਅਸੀਂ ਆਉਣ ਵਾਲੇ ਵਿਆਹ ਨੂੰ ਸਮਝਣ ਲਈ ਇਹ ਸਫ਼ਰ ਦਾ ਅਰੰਭ ਕੀਤਾ ਹੈ, ਫਿਰ ਅਸੀਂ ਸੰਸਕ੍ਰਿਤ ਅਤੇ ਇਬਰਾਨੀ ਵੇਦਾਂ ਦੇ ਇੱਕਠ ਨੂੰ ਵੇਖਿਆ। ਪਰਮੇਸ਼ੁਰ ਇਸ ਨੂੰ ਇਬਰਾਨੀ ਵੇਦਾਂ ਦੇ ਵੇਰਵਿਆਂ ਅਤੇ ਯੋਜਨਾਵਾਂ ਵਿੱਚ ਪਰਗਟ ਕਰ ਰਿਹਾ ਹੈ, ਕਿ ਉਹ ਲਾੜਾ ਕੌਣ ਸੀ, ਉਸਦਾ ਨਾਮ ਕੀ ਸੀ, ਉਸਦੇ ਆਉਣ ਦਾ ਸਮਾਂ ਕੀ ਹੈ (ਪਵਿੱਤਰ ਸਾਤੇ ਵਿੱਚ ਵੀ), ਅਤੇ ਉਹ ਕਿਸ ਤਰ੍ਹਾਂ ਲਾੜੀ ਦੀ ਕੀਮਤ ਨੂੰ ਅਦਾ ਕਰੇਗਾ। ਅਸੀਂ ਲਾੜੇ ਨੂੰ ਉਸ ਦੇ ਜਨਮ ਤੋਂ, ਉਸ ਦੇ ਕੁੱਝ ਵਿਚਾਰਾਂ ਨੂੰ, ਲਾੜੀ ਦੇ ਲਈ ਉਸ ਵੱਲੋਂ ਕੀਮਤ ਨੂੰ ਅਦਾ ਕਰਨਾ, ਲਾੜੀ ਲਈ ਉਸਦੇ ਪਿਆਰ ਅਤੇ ਉਸਦੇ ਦਿੱਤੇ ਹੋਏ ਸੱਦੇ ਨੂੰ ਵੇਖਦੇ ਹਾਂ।

ਤੁਹਾਨੂੰ ਵਿਆਹ ਵਿੱਚ ਸ਼ਾਮਲ ਹੋਣ ਦੀ ਉਡੀਕ ਦੇ ਨਾਲ…