Skip to content
Home » ਯਿਸੂ ਸਿਖਾਉਂਦਾ ਹੈ ਕਿ ਜੀਵਨ ਸਾਨੂੰ ਦਵਿਜ ਕੋਲ ਲੈ ਆਉਂਦਾ ਹੈ

ਯਿਸੂ ਸਿਖਾਉਂਦਾ ਹੈ ਕਿ ਜੀਵਨ ਸਾਨੂੰ ਦਵਿਜ ਕੋਲ ਲੈ ਆਉਂਦਾ ਹੈ

  • by

ਦਵਿਜ (द्विज) ਦਾ ਅਰਥ ‘ਦੋ ਵਾਰੀ ਜਨਮ ਲੈਣ’ ਜਾਂ ‘ਦੁਬਾਰਾ ਜਨਮ ਲੈਣ’ ਤੋਂ ਹੈ। ਇਹ ਇਸ ਵਿਚਾਰ ਦੇ ਉੱਤੇ ਅਧਾਰਤ ਹੈ ਕਿ ਇੱਕ ਵਿਅਕਤੀ ਪਹਿਲਾਂ ਸਰੀਰਕ ਤੌਰ ਤੇ ਪੈਦਾ ਹੁੰਦਾ ਹੈ ਅਤੇ ਫਿਰ ਬਾਅਦ ਵਿੱਚ ਦੂਜੀ ਵਾਰ ਆਤਮਕ ਤੌਰ ਤੇ ਪੈਦਾ ਹੁੰਦਾ ਹੈ। ਇਹ ਆਤਮਕ ਜਨਮ ਰਵਾਇਤੀ ਤੌਰ ‘ਤੇ ਉਪਨਯਾਨ ਅਰਥਾਤ ਜਨੇਊ ਧਾਰਨ ਕਰਨ ਦੇ ਸੰਸਕਾਰ ਦੇ ਦੁਆਰਾ ਵਿਖਾਇਆ ਜਾਂਦਾ ਹੈ, ਜਦੋਂ ਪਵਿੱਤਰ ਧਾਗੇ (ਯਜਨੋਪਵੀਤ, ਉਪਵਤ ਜਾਂ ਜਨੇਊ) ਨੂੰ ਸਰੀਰ ਉੱਤੇ ਧਾਰਨ ਕੀਤਾ ਜਾਂਦਾ ਹੈ। ਹਾਲਾਂਕਿ, ਭਾਵੇਂ ਉਪਨਯਾਨ ਦੇ ਬਾਰੇ ਬੁੱਧ ਧਿਆਨ ਗ੍ਰਹਿਸੂਤਰ ਵਰਗੇ ਪਰਾਚੀਨ ਵੈਦਿਕ (1500 – 600 ਈ. ਪੂ.) ਗ੍ਰੰਥਾਂ ਵਿੱਚ ਵਿਚਾਰਿਆ ਗਿਆ ਹੈ, ਪਰ ਹੋਰ ਕੋਈ ਪੁਰਾਣੇ ਹਵਾਲੇ ਦਵਿਜ ਦਾ ਜ਼ਿਕਰ ਨਹੀਂ ਕਰਦੇ ਹਨ। ਵਿਕੀਪੀਡੀਆ ਇਸ ਬਾਰੇ ਕੁੱਝ ਇੰਝ ਬਿਆਨ ਕਰਦਾ ਹੈ

ਇਸ ਦੇ ਵੱਧਦੇ ਹੋਏ ਹਵਾਲੇ 1ਲੇ ਹਜ਼ਾਰ ਵਰ੍ਹਿਆਂ ਦੇ ਅੱਧ ਤੋਂ ਬਾਅਦ ਦੇ ਸਮੇਂ ਤੀਕੁਰ ਦੇ ਧਰਮ ਸ਼ਾਸ਼ਤਰਾਂ ਦੇ ਮੂਲਪਾਠਾਂ ਵਿੱਚ ਮਿਲਦੇ ਹਨ। ਦਵਿਜ ਸ਼ਬਦ ਦੀ ਹੌਂਦ ਇਸ ਗੱਲ ਦਾ ਨਿਸ਼ਾਨ ਹੈ ਕਿ ਇਹ ਮੂਲਪਾਠ ਸ਼ਾਇਦ ਭਾਰਤ ਦੇ ਮੱਧਕਾਲੀਨ ਕਾਲ ਦਾ ਹੈ।

ਇਸ ਤਰ੍ਹਾਂ, ਹਾਲਾਂਕਿ ਅੱਜ, ਦਵਿਜ ਇੱਕ ਜਾਣੀ ਹੋਈ ਧਾਰਣਾ ਹੈ, ਫਿਰ ਵੀ ਇਹ ਤੁਲਨਾਤਮਕ ਤੌਰ ‘ਤੇ ਨਵੀਂ ਹੈ। ਦਵਿਜ ਕਿੱਥੋਂ ਆਇਆ?

ਥੋਮਾ ਦੁਆਰਾ ਯਿਸੂ ਅਤੇ ਦਵਿਜ

ਦਵਿਜ ਦੇ ਉੱਤੇ ਕਿਸੇ ਵੀ ਵਿਅਕਤੀ ਦੁਆਰਾ ਦਰਜ ਕੀਤੀ ਗਈ ਸਭਨਾਂ ਤੋਂ ਪਹਿਲੀ ਸਿੱਖਿਆ ਯਿਸੂ ਵੱਲੋਂ ਆਉਂਦੀ ਹੈ। ਯੂਹੰਨਾ ਦੀ ਇੰਜੀਲ (50-100 ਈ. ਸ. ਵਿੱਚ ਲਿਖੀ ਗਈ) ਵਿੱਚ ਯਿਸੂ ਵੱਲੋਂ ਦਵਿਜ ਦੇ ਉੱਤੇ ਦਿੱਤੀ ਗਈ ਸਿੱਖਿਆ ਦੀ ਚਰਚਾ ਕੀਤੀ ਗਈ ਹੈ। ਇਹ ਚੰਗੀ ਤਰ੍ਹਾਂ ਕਿਹਾ ਜਾ ਸੱਕਦਾ ਹੈ ਕਿ ਯਿਸੂ ਦਾ ਭਾਰਤ ਵਿੱਚ ਆਉਣ ਵਾਲਾ ਚੇਲਾ ਥੋਮਾ, ਯਿਸੂ ਦੇ ਜੀਵਨ ਅਤੇ ਸਿੱਖਿਆਵਾਂ ਦੇ ਚਸ਼ਮਦੀਦ ਗਵਾਹ ਵਜੋਂ ਦਵਿਜ ਦੀ ਧਾਰਣਾ ਨੂੰ ਆਪਣੇ ਨਾਲ ਲੈ ਕੇ 52 ਈ. ਸ. ਵਿੱਚ ਪਹਿਲਾਂ ਮਾਲਾਬਾਰ ਅਤੇ ਫਿਰ ਚੈਨਈ ਵਿੱਚ ਆਇਆ ਸੀ ਅਤੇ ਉਸਨੇ ਇਸ ਧਾਰਣਾ ਨੂੰ ਭਾਰਤੀ ਸੋਚ ਅਤੇ ਅਭਿਆਸ ਨੂੰ ਦਿੱਤਾ। ਯਿਸੂ ਦੀ ਸਿੱਖਿਆ ਦੇ ਨਾਲ ਥੋਮਾ ਦਾ ਭਾਰਤ ਆਉਣ ਭਾਰਤੀ ਮੂਲਪਾਠਾਂ ਵਿੱਚ ਦਵਿਜ ਦੀ ਧਾਰਣਾ ਦੇ ਨਾਲ ਮੇਲ ਖਾਂਦਾ ਹੈ।

ਜੀਵਨ ਦੁਆਰਾ ਯਿਸੂ ਅਤੇ ਦਵਿਜ

ਯਿਸੂ ਨੇ ਦਵਿਜ ਨੂੰ ਉਪਨਯਾਨ ਤੋਂ ਨਹੀਂ, ਸਗੋਂ ਜੀਵਨ (ਜੀਵਨ-ਸ਼ਕਤੀ ਜਾਂ ਪ੍ਰਾਣ) ਨਾਲ ਜੋੜਿਆ, ਜਿਹੜੀ ਇੱਕ ਹੋਰ ਪਰਾਚੀਨ ਧਾਰਣਾ ਹੈ। ਜੀਵਨ ਸ਼ਕਤੀ, ਆਤਮਾ, ਹਵਾ ਜਾਂ ਜਾਨ ਦਾ ਪ੍ਰਗਟਾਵਾ ਕਰਦਾ ਹੈ। ਜੀਵਨ-ਸ਼ਕਤੀ ਵਿੱਖੇ ਮੁੱਢਲੇ ਹਵਾਲਿਆਂ ਵਿੱਚੋਂ ਇੱਕ 3,000 ਸਾਲ ਪੁਰਾਣਾ ਚੰਦੋਗਯਾ ਓਪਨੀਸ਼ਦ ਵਿੱਚ ਮਿਲਦਾ ਹੈ, ਪਰ ਕਈ ਹੋਰ ਉਪਨੀਸ਼ਦ ਵੀ ਇਸ ਧਾਰਣਾ ਦੀ ਵਰਤੋਂ ਕਰਦੇ ਹਨ, ਜਿਵੇਂ ਕਥਾ, ਮੁੰਡਕਾ ਅਤੇ ਪ੍ਰਸ਼ਨਾ ਓਪਨੀਸ਼ਦ । ਵੱਖੋ-ਵੱਖਰੇ ਮੂਲਪਾਠ ਵਿਕਲਪਕ ਸੂਝ-ਬੂਝ ਨੂੰ ਦਿੰਦੇ ਹਨ, ਪਰ ਜੀਵਨ-ਸ਼ਕਤੀ ਉਨ੍ਹਾਂ ਸਾਰੀਆਂ ਯੋਗ ਤਕਨੀਕਾਂ ਦੀ ਰੂਪ-ਰੇਖਾ ਦੱਸਦੀ ਹੈ ਜਿਹੜੀਆਂ ਸਾਡੇ ਪ੍ਰਾਣਾਯਾਮ ਅਤੇ ਆਯੁਰਵੈਦ ਦੇ ਨਾਲ ਸਾਡੇ ਸਾਹ/ਸਵਾਸ ਦੇ ਉੱਤੇ ਹਾਵੀ ਹੋਣ ਦੀ ਕੋਸ਼ਿਸ਼ ਕਰਦੀਆਂ ਹਨ। ਜੀਵਨ ਨੂੰ ਕਈ ਵਾਰ ਆਰਯੂ (ਵਾਯੁ) ਦੁਆਰਾ ਪ੍ਰਾਣ, ਜੀਵ, ਹਵਾ, ਸਮਾਂ ਅਤੇ ਆਤਮਾ ਦੇ ਤੌਰ ਤੇ ਵੀ ਸ਼੍ਰੇਣੀਬੱਧ ਕੀਤਾ ਜਾਂਦਾ ਹੈ।

ਇੱਥੇ ਯਿਸੂ ਦਵਿਜ ਦੀ ਪਛਾਣ ਕਰਾਉਣ ਦੇ ਉੱਤੇ ਚਰਚਾ ਕਰਦਾ ਹੈ। (ਜਿੰਨ੍ਹਾਂ ਸ਼ਬਦਾਂ ਹੇਠਾਂ ਲਕੀਰ ਖਿੱਚੀ ਗਈ ਹੈ ਉਹ ਦਵਿਜ ਜਾਂ ਦੂਜੇ ਜਨਮ ਦਾ ਹਵਾਲੇ ਦਿੰਦੇ ਹਨ, ਜਦੋਂ ਕਿ ਮੋਟੋ ਅੱਖਰ ਜੀਵਨ, ਜਾਂ ਹਵਾ, ਆਤਮਾ  ਦੇ ਲਈ ਹਨ)

1ਫ਼ਰੀਸੀਆਂ ਵਿੱਚੋਂ ਨਿਕੁਦੇਮਸ ਨਾਉਂ ਦਾ ਇੱਕ ਮਨੁੱਖ ਯਹੂਦੀਆਂ ਦਾ ਇੱਕ ਸਰਦਾਰ ਸੀ 2ਉਹ ਰਾਤ ਨੂੰ ਯਿਸੂ ਦੇ ਕੋਲ ਆਇਆ ਅਤੇ ਉਸ ਨੂੰ ਆਖਿਆ, ਸੁਆਮੀ ਜੀ ਅਸੀਂ ਜਾਣਦੇ ਹਾਂ ਜੋ ਤੁਸੀਂ ਗੁਰੂ ਹੋ ਕੇ ਪਰਮੇਸ਼ੁਰ ਦੀ ਵੱਲੋਂ ਆਏ ਹੋ ਕਿਉਂਕਿ ਏਹ ਨਿਸ਼ਾਨ ਜਿਹੜੇ ਤੁਸੀਂ ਵਿਖਾਲਦੇ ਹੋ ਕੋਈ ਭੀ ਨਹੀਂ ਵਿਖਾ ਸੱਕਦਾ ਜੇ ਪਰਮੇਸ਼ੁਰ ਉਹ ਦੇ ਨਾਲ ਨਾ ਹੋਵੇ 3ਯਿਸੂ ਨੇ ਉਹ ਨੂੰ ਉੱਤਰ ਦਿੱਤਾ, ਮੈਂ ਤੈਨੂੰ ਸੱਚ ਸੱਚ ਆਖਦਾ ਹਾਂ ਕਿ ਕੋਈ ਮਨੁੱਖ ਜੇਕਰ ਨਵੇਂ ਸਿਰਿਓਂ ਨਾ ‘ਜੰਮੇ’ ਪਰਮੇਸ਼ੁਰ ਦੇ ਰਾਜ ਨੂੰ ਵੇਖ ਨਹੀਂ ਸੱਕਦਾ 4ਨਿਕੁਦੇਮਸ ਨੇ ਉਸ ਨੂੰ ਆਖਿਆ, ਮਨੁੱਖ ਜਾਂ ਬੁੱਢਾ ਹੋ ਗਿਆ ਤਾਂ ਕਿੱਕਰ ‘ਜੰਮ’ ਸੱਕਦਾ ਹੈ? ਕੀ ਇਹ ਹੋ ਸੱਕਦਾ ਹੈ ਕਿ ਜੋ ਉਹ ਆਪਣੀ ਮਾਂ ਦੀ ਕੁੱਖ ਵਿੱਚ ਦੂਈ ਵਾਰੀ ਜਾਵੇ ਅਤੇ ‘ਜੰਮੇ’? 5ਯਿਸੂ ਨੇ ਉੱਤਰ ਦਿੱਤਾ, ਮੈਂ ਤੈਨੂੰ ਸੱਚ ਸੱਚ ਆਖਦਾ ਹਾਂ ਕਿ ਕੋਈ ਮਨੁੱਖ ਜੇਕਰ ਜਲ ਅਰ ਆਤਮਾ ਤੋਂ ਨਾ ਜੰਮੇ ਤਾਂ ਪਰਮੇਸ਼ੁਰ ਦੇ ਰਾਜ ਵਿੱਚ ਵੜ ਨਹੀਂ ਸੱਕਦਾ 6ਜਿਹੜਾ ਸਰੀਰ ਤੋਂ ‘ਜੰਮਿਆ’ ਉਹ ਸਰੀਰ ਅਤੇ ਜਿਹੜਾ ਆਤਮਾ ਤੋਂ ‘ਜੰਮਿਆ’ ਉਹ ਆਤਮਾ ਹੈ 7ਅਚਰਜ ਨਾ ਮੰਨੀਂ ਜੋ ਮੈਂ ਤੈਨੂੰ ਆਖਿਆ ਭਈ ਤੁਹਾਨੂੰ ਨਵੇਂ ਸਿਰੇ ‘ਜੰਮਣਾ’ ਜਰੂਰੀ ਹੈ 8ਪੌਣ ਜਿੱਧਰ ਚਾਹੁੰਦੀ ਹੈ ਵਗਦੀ ਹੈ ਅਤੇ ਤੂੰ ਉਹ ਦੀ ਅਵਾਜ਼ ਸੁਣਦਾ ਹੈਂ ਪਰ ਇਹ ਨਹੀਂ ਜਾਣਦਾ ਜੋ ਉਹ ਕਿੱਧਰੋਂ ਆਈ ਅਤੇ ਕਿੱਧਰ ਨੂੰ ਜਾਂਦੀ ਹੈ । ਹਰ ਕੋਈ ਜੋ ਆਤਮਾ ਤੋਂ ‘ਜੰਮਿਆ’ ਸੋ ਇਹੋ ਜਿਹਾ ਹੈ 9ਨਿਕੁਦੇਮਸ ਨੇ ਉਸ ਨੂੰ ਉੱਤਰ ਦਿੱਤਾ, ਏਹ ਗੱਲਾਂ ਕਿੱਕਰ ਹੋ ਸੱਕਦੀਆਂ ਹਨ? 10ਯਿਸੂ ਨੇ ਉਹ ਨੂੰ ਉੱਤਰ ਦਿੱਤਾ, ਕੀ ਤੂੰ ਇਸਰਾਏਲ ਦਾ ਗੁਰੂ ਹੋਕੇ ਏਹ ਗੱਲਾਂ ਨਹੀਂ ਸਮਝਦਾ? 11ਮੈਂ ਤੈਨੂੰ ਸੱਚ ਸੱਚ ਆਖਦਾ ਹਾਂ ਕਿ ਜਿਹੜੀ ਗੱਲ ਅਸੀਂ ਜਾਣਦੇ ਹਾਂ ਸੋਈ ਕਹਿੰਦੇ ਹਾਂ ਅਤੇ ਜੋ ਅਸਾਂ ਵੇਖਿਆ ਹੈ ਉਸੇ ਦੀ ਸਾਖੀ ਦਿੰਦੇ ਹਾਂ ਅਰ ਤੁਸੀਂ ਸਾਡੀ ਸਾਖੀ ਨਹੀਂ ਮੰਨਦੇ 12ਜਦ ਮੈਂ ਤੁਹਾਨੂੰ ਸੰਸਾਰੀ ਗੱਲਾਂ ਦੱਸੀਆਂ ਅਤੇ ਤੁਸਾਂ ਪਰਤੀਤ ਨਾ ਕੀਤੀ ਫੇਰ ਜੇ ਮੈਂ ਤੁਹਾਨੂੰ ਸੁਰਗੀ ਗੱਲਾਂ ਦੱਸਾਂ ਤਾਂ ਤੁਸੀਂ ਕਿੱਕਰ ਪਰਤੀਤ ਕਰੋਗੇ? 13ਸੁਰਗ ਨੂੰ ਕੋਈ ਨਹੀਂ ਚੜ੍ਹਿਆ ਪਰ ਉਹ ਜਿਹੜਾ ਸੁਰਗ ਤੋਂ ਉੱਤਰਿਆ ਅਰਥਾਤ ਮਨੁੱਖ ਦਾ ਪੁੱਤ੍ਰ 14ਜਿਸ ਤਰਾਂ ਮੂਸਾ ਨੇ ਉਜਾੜ ਵਿੱਚ ਸੱਪ ਨੂੰ ਉੱਚਾ ਕੀਤਾ ਇਸੇ ਤਰਾਂ ਜਰੂਰ ਹੈ ਜੋ ਮਨੁੱਖ ਦਾ ਪੁੱਤ੍ਰ ਵੀ ਉੱਚਾ ਕੀਤਾ ਜਾਵੇ 15ਭਈ ਜੋ ਕੋਈ ਨਿਹਚਾ ਕਰੇ ਸੋ ਉਸ ਵਿੱਚ ਸਦੀਪਕ ਜੀਉਣ ਪ੍ਰਾਪਤ ਕਰੇ 16ਕਿਉਂਕਿ ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣੇ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ 17ਪਰਮੇਸ਼ੁਰ ਨੇ ਪੁੱਤ੍ਰ ਨੂੰ ਜਗਤ ਵਿੱਚ ਇਸ ਲਈ ਨਹੀਂ ਘੱਲਿਆ ਜੋ ਉਹ ਜਗਤ ਨੂੰ ਦੋਸ਼ੀ ਠਹਿਰਾਵੇ ਸਗੋਂ ਇਸ ਲਈ ਜੋ ਜਗਤ ਉਹ ਦੇ ਰਾਹੀਂ ਬਚਾਇਆ ਜਾਵੇ 18ਜਿਹੜਾ ਉਸ ਉੱਤੇ ਨਿਹਚਾ ਕਰਦਾ ਹੈ ਉਹ ਦੋਸ਼ੀ ਨਹੀਂ ਠਹਿਰਦਾ ਪਰ ਜਿਹੜਾ ਨਿਹਚਾ ਨਹੀਂ ਕਰਦਾ ਉਹ ਦੋਸ਼ੀ ਠਹਿਰ ਚੁੱਕਿਆ ਕਿਉਂਕਿ ਉਸ ਨੇ ਪਰਮੇਸ਼ੁਰ ਦੇ ਇਕਲੌਤੇ ਪੁੱਤ੍ਰ ਦੇ ਨਾਮ ਉੱਤੇ ਨਿਹਚਾ ਨਹੀਂ ਕੀਤੀ ਹੈ 19ਅਤੇ ਦੋਸ਼ੀ ਠਹਿਰਨ ਦਾ ਇਹ ਕਾਰਨ ਹੈ ਕਿ ਚਾਨਣ ਜਗਤ ਵਿੱਚ ਆਇਆ ਅਤੇ ਮਨੁੱਖਾਂ ਨੇ ਏਸ ਲਈ ਭਈ ਉਨ੍ਹਾਂ ਦੇ ਕੰਮ ਭੈੜੇ ਸਨ ਅਨ੍ਹੇਰੇ ਨੂੰ ਚਾਨਣ ਨਾਲੋਂ ਵਧੀਕ ਪਿਆਰ ਕੀਤਾ 20ਹਰੇਕ ਜੋ ਮੰਦੇ ਕੰਮ ਕਰਦਾ ਹੈ ਸੋ ਚਾਨਣ ਨਾਲ ਵੈਰ ਰੱਖਦਾ ਹੈ ਅਤੇ ਚਾਨਣ ਕੋਲ ਨਹੀਂ ਆਉਂਦਾ ਕਿਤੇ ਐਉਂ ਨਾ ਹੋਵੇ ਜੋ ਉਹ ਦੇ ਕੰਮ ਜ਼ਾਹਰ ਹੋਣ 21ਪਰ ਜਿਹੜਾ ਸਤ ਕਰਦਾ ਹੈ ਉਹ ਚਾਨਣ ਕੋਲ ਆਉਂਦਾ ਹੈ ਇਸ ਲਈ ਜੋ ਉਹ ਦੇ ਕੰਮ ਪਰਗਟ ਹੋਣ ਭਈ ਓਹ ਪਰਮੇਸ਼ੁਰ ਵਿੱਚ ਕੀਤੇ ਹੋਏ ਹਨ।।

ਯੂਹੰਨਾ 3:1-21

ਇਸ ਚਰਚਾ ਵਿੱਚ ਕਈ ਧਾਰਣਾਵਾਂ ਸਾਹਮਣੇ ਆਉਂਦੀਆਂ ਹਨ। ਸਭਨਾਂ ਤੋਂ ਪਹਿਲਾਂ, ਯਿਸੂ ਨੇ ਇਸ ਦੂਜੇ ਜਨਮ ਦੀ ਲੋੜ ਦੀ ਪੁਸ਼ਟੀ ਕੀਤੀ ਹੈ (‘ਤੈਨੂੰ ਨਵੇਂ ਸਿਰਿਓਂ ਜਨਮ ਲੈਣਾ ਚਾਹੀਦਾ ਹੈ’)। ਪਰ ਇਸ ਜਨਮ ਵਿੱਚ ਕੋਈ ਮਨੁੱਖੀ ਵਿਚੋਲਗੀ ਨਹੀਂ ਹੈ। ਪਹਿਲਾ ਜਨਮ, ਭਾਵ ‘ਸਰੀਰ ਤੋਂ ਜਨਮ ਲੈਣਾ’ ਅਤੇ ‘ਪਾਣੀ ਨਾਲ ਜਨਮ ਲੈਣਾ’, ਮਨੁੱਖੀ ਵਿਚੋਲਗੀ ਤੋਂ ਆਉਂਦਾ ਹੈ ਅਤੇ ਇਸਦੇ ਉੱਤੇ ਮਨੁੱਖੀ ਇਖ਼ਤਿਆਰ ਰਹਿੰਦਾ ਹੈ। ਪਰ ਦੂਜੇ ਜਨਮ (ਦਵਿਜ) ਵਿੱਚ ਤਿੰਨ ਇਸ਼ੁਰੀ ਵਿਚੋਲੇ ਸ਼ਾਮਲ ਹਨ: ਪਰਮੇਸ਼ੁਰ, ਮਨੁੱਖ ਦਾ ਪੁੱਤਰ ਅਤੇ ਆਤਮਾ (ਜੀਵਨ)। ਆਓ ਉਨ੍ਹਾਂ ਬਾਰੇ ਹੋਰ ਵੇਧੇਰੇ ਜਾਣੀਏ

ਪਰਮੇਸ਼ੁਰ

ਯਿਸੂ ਨੇ ਕਿਹਾ ਕਿ ‘ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ…’ ਜਿਸਦਾ ਅਰਥ ਹੈ ਕਿ ਪਰਮੇਸ਼ੁਰ ਸਾਰੇ ਲੋਕਾਂ ਨੂੰ ਪਿਆਰ ਕਰਦਾ ਹੈ… ਹਰ ਇੱਕ ਨਾਲ ਜਿਹੜਾ ਇਸ ਸੰਸਾਰ ਵਿੱਚ ਰਹਿੰਦਾ ਹੈ … ਕੋਈ ਵੀ ਇਸ ਤੋਂ ਬਾਹਰ ਨਹੀਂ ਹੈ। ਅਸੀਂ ਆਪਣੇ ਸਮੇਂ ਨੂੰ ਇਸ ਪਿਆਰ ਦੀਆਂ ਹੱਦਾਂ ਉੱਤੇ ਵਿਚਾਰ ਕਰਨ ਲਈ ਲਗਾ ਸੱਕਦੇ ਹਾਂ, ਪਰ ਯਿਸੂ ਚਾਹੁੰਦਾ ਹੈ ਕਿ ਅਸੀਂ ਸਭਨਾਂ ਤੋਂ ਪਹਿਲਾਂ ਇਹ ਪਛਾਣ ਕਰੀਏ ਕਿ ਇਸਦਾ ਅਰਥ ਕੀ ਹੈ ਕਿ ਪਰਮੇਸ਼ੁਰ ਤੁਹਾਨੂੰ ਪਿਆਰ ਕਰਦਾ ਹੈ। ਪਰਮੇਸ਼ੁਰ ਤੁਹਾਨੂੰ ਬਹੁਤ ਜਿਆਦਾ ਪਿਆਰ ਕਰਦਾ ਹੈ, ਭਾਵੇਂ ਤੁਹਾਡਾ ਰੁੱਤਬਾ, ਵਰਣ, ਧਰਮ, ਭਾਸ਼ਾ, ਉਮਰ, ਲਿੰਗ, ਦੌਲਤ, ਸਿੱਖਿਆ ਆਦਿਕ… ਕੁੱਝ ਵੀ ਕਿਉਂ ਨਾ ਹੋਵੇ। ਇਸਤੋਂ ਸੰਬੰਧਿਤ ਇੱਕ ਹੋਰ ਪਾਸੇ ਇੰਝ ਦੱਸਿਆ ਗਿਆ ਹੈ:

38ਕਿਉਂ ਜੋ ਮੈਨੂੰ ਪਰਤੀਤ ਹੈ ਭਈ ਨਾ ਮੌਤ, ਨਾ ਜੀਵਨ, ਨਾ ਦੂਤ, ਨਾ ਹਕੂਮਤਾਂ, ਨਾ ਵਰਤਮਾਨ ਵਸਤਾਂ, ਨਾ ਹੋਣ ਵਾਲੀਆਂ ਵਸਤਾਂ, ਨਾ ਸ਼ਕਤੀਆਂ 39ਨਾ ਉਚਿਆਈ, ਨਾ ਡੁੰਘਿਆਈ, ਨਾ ਕੋਈ ਹੋਰ ਸਰਿਸ਼ਟੀ ਪਰਮੇਸ਼ੁਰ ਦੇ ਓਸ ਪ੍ਰੇਮ ਤੋਂ ਜਿਹੜਾ ਮਸੀਹ ਯਿਸੂ ਸਾਡੇ ਪ੍ਰਭੁ ਵਿੱਚ ਹੈ ਸਾਨੂੰ ਅੱਡ ਕਰ ਸੱਕੇਗੀ।।

ਰੋਮੀਆਂ 8:38-39

ਤੁਹਾਡੇ (ਅਤੇ ਮੇਰੇ) ਲਈ ਪਰਮੇਸ਼ੁਰ ਦਾ ਪਿਆਰ ਦੂਜੇ ਜਨਮ ਦੀ ਲੋੜ ਨੂੰ ਦੂਰ ਨਹੀਂ ਕਰਦਾ (“ਕੋਈ ਮਨੁੱਖ ਜੇਕਰ ਨਵੇਂ ਸਿਰਿਓਂ ਨਾ ਜੰਮੇ ਪਰਮੇਸ਼ੁਰ ਦੇ ਰਾਜ ਨੂੰ ਵੇਖ ਨਹੀਂ ਸੱਕਦਾ”)। ਪਰ, ਤੁਹਾਡੇ ਲਈ ਪਰਮੇਸ਼ੁਰ ਦੇ ਪਿਆਰ ਨੇ ਇਸ ਕੰਮ ਨੂੰ ਕਰਨ ਲਈ ਪ੍ਰੇਰਿਆ ਹੈ

“ਕਿਉਂਕਿ ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣੇ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ…”

ਇਹ ਸਾਨੂੰ ਇੱਕ ਹੋਰ ਇਸ਼ੁਰੀ ਵਿਚੋਲਗੀ ਵੱਲ ਲੈ ਜਾਂਦਾ ਹੈ …

ਮਨੁੱਖ ਦਾ ਪੁੱਤਰ

‘ਮਨੁੱਖ ਦਾ ਪੁੱਤਰ’ ਆਪਣੇ ਖੁਦ ਦੇ ਲਈ ਯਿਸੂ ਦਾ ਹਵਾਲਾ ਹੈ। ਅਸੀਂ ਬਾਅਦ ਵਿੱਚ ਇਸ ਸ਼ਬਦ ਦੇ ਅਰਥ ਵੇਖਾਂਗੇ। ਇੱਥੇ ਉਹ ਕਹਿ ਰਿਹਾ ਹੈ ਕਿ ਪੁੱਤਰ ਨੂੰ ਪਰਮੇਸ਼ੁਰ ਵੱਲੋਂ ਭੇਜਿਆ ਗਿਆ ਸੀ। ਫਿਰ ਉਹ ਉਸਦੇ ਉੱਚਾ ਕੀਤਾ ਜਾਣ ਬਾਰੇ ਇੱਕ ਖ਼ਾਸ ਬਿਆਨ ਦਿੰਦਾ ਹੈ।

ਜਿਸ ਤਰਾਂ ਮੂਸਾ ਨੇ ਉਜਾੜ ਵਿੱਚ ਸੱਪ ਨੂੰ ਉੱਚਾ ਕੀਤਾ ਇਸੇ ਤਰਾਂ ਜਰੂਰ ਹੈ ਜੋ ਮਨੁੱਖ ਦਾ ਪੁੱਤ੍ਰ ਵੀ ਉੱਚਾ ਕੀਤਾ ਜਾਵੇ।

ਯੂਹੰਨਾ 3:14

ਇਹ ਮੂਸਾ ਦੇ ਸਮੇਂ ਤੋਂ ਲਗਭਗ 1500 ਸਾਲ ਪਹਿਲਾਂ ਦੇ ਇਬਰਾਨੀ ਵੇਦਾਂ ਦੇ ਬਿਰਤਾਂਤ ਦਾ ਹਵਾਲਾ ਦਿੰਦਾ ਹੈ:

ਪਿੱਤਲ ਦਾ ਸੱਪ

4ਤਾਂ ਉਨ੍ਹਾਂ ਨੇ ਹੋਰ ਨਾਮੀ ਪਰਬਤ ਤੋਂ ਲਾਲ ਸਮੁੰਦਰ ਥਾਣੀ ਅਦੋਮ ਦੇਸ ਦੇ ਉਦਾਲਿਓਂ ਦੀ ਕੂਚ ਕੀਤਾ ਪਰ ਪਰਜਾ ਦੀ ਜਾਨ ਰਾਹ ਦੇ ਕਾਰਨ ਹੁੱਸ ਗਈ 5ਸੋ ਪਰਜਾ ਯਹੋਵਾਹ ਦੇ ਵਿਰੁੱਧ ਅਤੇ ਮੂਸਾ ਦੇ ਵਿਰੁੱਧ ਬੋਲੀ ਭਈ ਤੁਸੀਂ ਕਿਉਂ ਸਾਨੂੰ ਮਿਸਰ ਤੋਂ ਉਤਾਹਾਂ ਲੈ ਆਏ ਤਾਂ ਜੋ ਅਸੀਂ ਉਜਾੜ ਵਿੱਚ ਮਰੀਏ? ਏੱਥੇ ਨਾ ਰੋਟੀ ਹੈ, ਨਾ ਪਾਣੀ ਹੈ। ਸਾਡੀਆਂ ਜਾਨਾਂ ਏਸ ਨਿਕੰਮੀ ਰੋਟੀ ਤੋਂ ਅੱਕ ਗਈਆਂ ਹਨ! 6ਤਾਂ ਯਹੋਵਾਹ ਨੇ ਪਰਜਾ ਵਿੱਚ ਅਗਨੀ ਸੱਪ ਘੱਲੇ ਅਤੇ ਉਨ੍ਹਾਂ ਨੇ ਲੋਕਾਂ ਨੂੰ ਡਸਿਆ ਤਾਂ ਇਸਰਾਏਲੀਆਂ ਵਿੱਚੋਂ ਬਹੁਤ ਲੋਕ ਮਰ ਗਏ 7ਫੇਰ ਪਰਜਾ ਨੇ ਮੂਸਾ ਕੋਲ ਆਣ ਕੇ ਆਖਿਆ, ਅਸੀਂ ਪਾਪ ਕੀਤਾ ਜੋਂ ਅਸੀਂ ਤੇਰੇ ਵਿਰੁੱਧ ਅਤੇ ਯਹੋਵਾਹ ਦੇ ਵਿਰੁੱਧ ਬੋਲੇ ਹੁਣ ਯਹੋਵਾਹ ਅੱਗੇ ਬੇਨਤੀ ਕਰ ਕਿ ਉਹ ਸਾਥੋਂ ਏਹ ਸੱਪ ਮੋੜ ਲਵੇ। ਸੋ ਮੂਸਾ ਨੇ ਪਰਜਾ ਲਈ ਬੇਨਤੀ ਕੀਤੀ 8ਯਹੋਵਾਹ ਨੇ ਮੂਸਾ ਨੂੰ ਆਖਿਆ, ਆਪਣੇ ਲਈ ਇੱਕ ਅਗਨੀ ਸੱਪ ਬਣਾ ਕੇ ਉਹ ਨੂੰ ਇੱਕ ਡੰਡੇ ਉੱਤੇ ਰੱਖ ਦੇਹ ਤਾਂ ਐਉਂ ਹੋਵੇਗਾ ਕਿ ਜਿਹੜਾ ਡਸਿਆ ਜਾਵੇ ਉਹ ਨੂੰ ਵੇਖ ਕੇ ਜੀਉਂਦਾ ਰਹੇਗਾ 9ਉਪਰੰਤ ਮੂਸਾ ਨੇ ਇੱਕ ਪਿੱਤਲ ਦਾ ਸੱਪ ਬਣਾ ਕੇ ਉਹ ਨੂੰ ਡੰਡੇ ਉੱਤੇ ਰੱਖਿਆਂ ਤਾਂ ਐਉਂ ਹੋਇਆ ਕਿ ਜਦ ਸੱਪ ਕਿਸੇ ਮਨੁੱਖ ਨੂੰ ਡੱਸਦਾ ਸੀ ਤਾਂ ਓਹ ਪਿੱਤਲ ਦੇ ਸੱਪ ਵੱਲ ਨਿਗਾਹ ਕਰ ਕੇ ਜੀਉਂਦਾ ਰਹਿੰਦਾ ਸੀ।।

ਗਿਣਤੀ 21:4-9

ਯਿਸੂ ਨੇ ਇਸ ਕਹਾਣੀ ਦੀ ਵਰਤੋਂ ਇਸ਼ੁਰੀ ਵਿਚੋਲਗੀ ਵਜੋਂ ਆਪਣੀ ਭੂਮਿਕਾ ਬਾਰੇ ਦੱਸਣ ਲਈ ਕੀਤੀ ਹੈ। ਇਸਦੇ ਬਾਰੇ ਸੋਚੋ ਕਿ ਉਨ੍ਹਾਂ ਲੋਕਾਂ ਦਾ ਕੀ ਹੋਇਆ ਹੋਵੇਗਾ ਜਿੰਨ੍ਹਾਂ ਨੂੰ ਸੱਪਾਂ ਨੇ ਡੱਸਿਆ ਸੀ?

ਜ਼ਹਿਰੀਲੇ ਸੱਪਾਂ ਦੇ ਡੱਗਣ ਨਾਲ ਜ਼ਹਿਰ ਸਰੀਰ ਦੇ ਵਿੱਚ ਦਾਖਲ ਹੁੰਦਾ ਹੈ। ਆਮ ਇਲਾਜਾਂ ਦੇ ਵਿੱਚ ਜ਼ਹਿਰ ਨੂੰ ਬਾਹਰ ਚੂੱਸਣ ਨਾਲ ਕੱਢਣ ਦੀ ਕੋਸ਼ਿਸ਼ ਸ਼ਾਮਲ ਹੈ; ਕੱਟੇ ਹੋਏ ਅੰਗ ਨੂੰ ਕੱਸ ਕੇ ਬੰਨ੍ਹਣਾ ਚਾਹੀਦਾ ਹੈ ਤਾਂ ਜੋ ਲਹੂ ਨਾ ਵਹੇ ਅਤੇ ਦੰਦੀਆਂ ਨਾਲ ਜ਼ਹਿਰ ਨੂੰ ਬਾਹਰ ਕੱਢਣਾ ਚਾਹੀਦਾ ਹੈ ਤਾਂ ਜੋ ਇਹ ਅੱਗੇ ਨਾ ਫੈਲੇ; ਅਤੇ ਇਸ ਵਿੱਚ ਗਤੀਵਿਧੀ ਨੂੰ ਘਟਾਉਣਾ ਸ਼ਾਮਲ ਹੈ ਤਾਂ ਜੋ ਦਿਲ ਤੇਜੀ ਨਾਲ ਧੜਕਦੇ ਹੋਇਆਂ ਲਹੂ ਨੂੰ ਪੂਰੇ ਸਰੀਰ ਵਿੱਚ ਨਾ ਫੈਲਾਏ।

ਜਦੋਂ ਸੱਪਾਂ ਨੇ ਇਸਰਾਏਲੀਆਂ ਨੂੰ ਡੱਸਿਆ, ਤਾਂ ਉਨ੍ਹਾਂ ਨੂੰ ਚੰਗਿਆਈ ਲਈ ਥੰਮ੍ਹ ਉੱਤੇ ਰੱਖੇ ਹੋਏ ਪਿੱਤਲ ਦੇ ਸੱਪ ਵੱਲ ਵੇਖਣ ਲਈ ਕਿਹਾ ਗਿਆ। ਤੁਸੀਂ ਕਲਪਨਾ ਕਰ ਸੱਕਦੇ ਹੋ ਕਿ ਇੱਕ ਵਿਅਕਤੀ ਆਪਣੇ ਬਿਸਤਰੇ ਦੇ ਵਿੱਚ ਲੁਢਕਦੇ ਹੋਇਆ ਮੰਜੇ ਤੋਂ ਥੱਲੇ ਆ ਰਿਹਾ ਹੈ ਤਾਂ ਜੋ ਉਹ ਆਪਣੇ ਨੇੜੇ ਖੜ੍ਹੇ ਕੀਤੇ ਹੋਏ ਪਿੱਤਲ ਦੇ ਸੱਪ ਨੂੰ ਵੇਖੇ ਅਤੇ ਫਿਰ ਚੰਗਾ ਹੋ ਜਾਵੇ। ਪਰ ਇਸਰਾਏਲ ਦੇ ਡੇਰੇ ਵਿੱਚ ਲਗਭਗ 30 ਲੱਖ ਲੋਕ ਸਨ (ਉਹਨਾਂ ਵਿੱਚੋਂ ਸੈਨਿਕ ਸੇਵਾ ਲਈ ਯੋਗ ਲੋਕਾਂ ਦੀ ਗਿਣਤੀ 600 000 ਤੋਂ ਵਧੇਰੇ ਸੀ) – ਅਰਥਾਤ ਇਹ ਇੱਕ ਵੱਡੇ ਆਧੁਨਿਕ ਸ਼ਹਿਰ ਦੇ ਆਕਾਰ ਜਿੰਨੀ ਸੀ। ਸੰਭਾਵਨਾਵਾਂ ਵਧੇਰੇ ਸੀ ਕਿ ਸੱਪਾ ਦੁਆਰਾ ਦੰਦੀ ਮਾਰੇ ਹੋਏ ਲੋਕ ਪਿੱਤਲ ਦੇ ਸੱਪ ਦੇ ਥੰਮ੍ਹ ਤੋਂ ਕਈ ਕਿਲੋਮੀਟਰ ਦੂਰ ਸਨ ਅਤੇ ਦੂਰ ਤੀਕੁਰ ਫੈਲ ਹੋਏ ਸਨ। ਇਸ ਲਈ, ਜਿਨ੍ਹਾਂ ਨੂੰ ਸੱਪ ਨੇ ਡੰਗਿਆ ਸੀ, ਉਨ੍ਹਾਂ ਨੂੰ ਚੋਣ ਕਰਨੀ ਸੀ। ਉਹ ਜ਼ਖ਼ਮ ਨੂੰ ਕੱਸ ਕੇ ਬੰਨ੍ਹਣ ਅਤੇ ਲਹੂ ਨੂੰ ਵੱਗਣ ਤੋਂ ਰੋਕਣ ਅਤੇ ਜ਼ਹਿਰ ਨੂੰ ਫੈਲਣ ਤੋਂ ਰੋਕਣ ਲਈ ਮਿਆਰੀ ਸਾਵਧਾਨੀ ਦੀ ਵਰਤੋਂ ਕਰਨ ਜਾਂ ਉਨ੍ਹਾਂ ਨੂੰ ਮੂਸਾ ਦੁਆਰਾ ਐਲਾਨੇ ਗਏ ਉਪਾਓ ‘ਤੇ ਭਰੋਸਾ ਕਰਨਾ ਪਏਗਾ ਅਤੇ ਕਈ ਕਿਲੋਮੀਟਰ ਦੀ ਦੂਰੀ ‘ਤੀਕੁਰ ਤੁਰਨਾ ਪਏਗਾ, ਇਹ ਲਹੂ ਦੇ ਵੱਗਣ ਨੂੰ ਵਧਾਵੇਗਾ ਅਤੇ ਜ਼ਹਿਰ ਨੂੰ ਸਰੀਰ ਵਿੱਚ ਫੈਲਾਵੇਗਾ, ਤਾਂ ਜੋ ਉਹ ਸੱਪ ਨੂੰ ਥੰਮ੍ਹ ‘ਤੇ ਖੜੇ ਵੇਖ ਸੱਕਣ। ਮੂਸਾ ਦੇ ਇਹਨਾਂ ਸ਼ਬਦ ਵਿੱਚ ਵਿਸ਼ਵਾਸ ਜਾਂ ਭਰੋਸੇ ਨੂੰ ਵਿਖਾਉਣਾ ਹੋਵੇਗਾ ਜਿਹੜੀ ਹਰੇਕ ਵਿਅਕਤੀ ਦੇ ਜੀਵਨ ਦੀ ਗਤੀਵਿਧੀ ਨੂੰ ਨਿਰਧਾਰਤ ਕਰੇਗੀ।

ਯਿਸੂ ਵਿਆਖਿਆ ਕਰ ਰਿਹਾ ਸੀ ਕਿ ਉਸਦਾ ਸਲੀਬ ਉੱਤੇ ਚੁੱਕਿਆ ਜਾਣਾ ਉਸਨੂੰ ਪਾਪ ਅਤੇ ਮੌਤ ਦੇ ਬੰਧਨਾਂ ਤੋਂ ਆਜ਼ਾਦ ਕਰਨ ਦਾ ਅਧਿਕਾਰ ਦਿੰਦਾ ਹੈ, ਜਿਵੇਂ ਪਿੱਤਲ ਦੇ ਸੱਪ ਨੇ ਇਸਰਾਏਲੀਆਂ ਨੂੰ ਜ਼ਹਿਰੀਲੀ ਮੌਤ ਦੀ ਸ਼ਕਤੀ ਤੋਂ ਆਜ਼ਾਦ ਕੀਤਾ ਸੀ। ਹਾਲਾਂਕਿ, ਜਿਵੇਂ ਇਸਰਾਏਲੀਆਂ ਨੂੰ ਥੰਮ੍ਹ ਨੂੰ ਵੇਖਣ ਅਤੇ ਪਿੱਤਲ ਦੇ ਸੱਪ ਦੇ ਇਲਾਜ ‘ਤੇ ਭਰੋਸਾ ਕਰਨ ਦੀ ਲੋੜ ਸੀ, ਠੀਕ ਉਸੇ ਤਰ੍ਹਾਂ ਸਾਨੂੰ ਵੀ ਯਿਸੂ ਵੱਲ ਭਰੋਸੇ ਜਾਂ ਵਿਸ਼ਵਾਸ ਦੇ ਨਾਲ ਵੇਖਣ ਦੀ ਲੋੜ ਹੈ। ਇਸਦੇ ਲਈ ਤੀਜੀ ਇਸ਼ੁਰੀ ਵਿਚੋਲਗੀ ਦੀ ਲੋੜ ਹੈ।

ਆਤਮਾਜੀਵਨ ਦੇਣ ਵਾਲਾ ਸ਼ਕਤੀ

ਆਤਮਾ ਦੇ ਵਿੱਖੇ ਯਿਸੂ ਦੇ ਕਥਨ ਉੱਤੇ ਗੌਰ ਕਰੋ

ਪੌਣ ਜਿੱਧਰ ਚਾਹੁੰਦੀ ਹੈ ਵਗਦੀ ਹੈ ਅਤੇ ਤੂੰ ਉਹ ਦੀ ਅਵਾਜ਼ ਸੁਣਦਾ ਹੈਂ ਪਰ ਇਹ ਨਹੀਂ ਜਾਣਦਾ ਜੋ ਉਹ ਕਿੱਧਰੋਂ ਆਈ ਅਤੇ ਕਿੱਧਰ ਨੂੰ ਜਾਂਦੀ ਹੈ । ਹਰ ਕੋਈ ਜੋ ਆਤਮਾ ਤੋਂ ਜੰਮਿਆ ਸੋ ਇਹੋ ਜਿਹਾ ਹੈ।

ਯੂਹੰਨਾ 3:8

ਵਰਤਿਆ ਗਿਆ ਯੂਨਾਨੀ ਸ਼ਬਦ (ਨੂਊਮਾ) ‘ਆਤਮਾ’ ਅਤੇ ‘ਹਵਾ’ ਦੇ ਲਈ ਇੱਕੋ ਜਿਹਾ ਹੈ। ਪਰਮੇਸ਼ੁਰ ਦਾ ਆਤਮਾ ਹਵਾ ਵਰਗਾ ਹੈ। ਕਿਸੇ ਵੀ ਮਨੁੱਖ ਨੇ ਹਵਾ ਨੂੰ ਕਦੇ ਨਹੀਂ ਵੇਖਿਆ। ਤੁਸੀਂ ਇਸਨੂੰ ਨਹੀਂ ਵੇਖ ਸੱਕਦੇ ਹੋ। ਪਰ ਹਵਾ ਸਾਡੇ ਚਾਰੇ ਪਾਸੇ ਆਲੇ ਦੁਆਲੇ ਹੈ। ਹਵਾ ਮਹਿਸੂਸ ਕਰਨ ਯੋਗ ਹੁੰਦੀ ਹੈ। ਤੁਸੀਂ ਚੀਜ਼ਾਂ ਦੇ ਉੱਤੇ ਇਸਦੇ ਪ੍ਰਭਾਵ ਦੁਆਰਾ ਇਸਨੂੰ ਮਹਿਸੂਸ ਕਰਦੇ ਹਾਂ। ਜਦੋਂ ਹਵਾ ਲੰਘਦੀ ਹੈ, ਤਾਂ ਇਹ ਪੱਤਿਆਂ ਨੂੰ ਝਾੜ ਦਿੰਦੀ ਹੈ, ਵਾਲ ਉੱਡਣ ਲੱਗਦੇ ਹਨ, ਝੰਡੇ ਲਹਿਰਾਉਂਦੇ ਹਨ ਅਤੇ ਚੀਜ਼ਾਂ ਹਿੱਲਣ ਲੱਗਦੀਆਂ ਹਨ। ਤੁਸੀਂ ਹਵਾ ਨੂੰ ਕਾਬੂ ਵਿੱਚ ਨਹੀਂ ਰਖ ਸੱਕਦੇ ਅਤੇ ਇਸ ਨੂੰ ਨਿਰਦੇਸ ਨਹੀਂ ਦੇ ਸੱਕਦੇ ਹੋ। ਹਵਾ ਜਿੱਥੇ ਵੀ ਚਾਹੁੰਦੀ ਹੈ ਉੱਥੇ ਹੀ ਚਲਦੀ ਹੈ। ਪਰ ਅਸੀਂ ਜਹਾਜ਼ ਦੀ ਪਤਵਾਰ ਨੂੰ ਘੁੰਮਾ ਸੱਕਦੇ ਹਾਂ ਤਾਂ ਜੋ ਅਸੀਂ ਹਵਾ ਦੀ ਊਰਜਾ ਦੀ ਵਰਤੋਂ ਕਰਦੇ ਹੋਇਆਂ ਆਪਣੇ ਸਮੁੰਦਰੀ ਜਹਾਜ਼ਾਂ ਨੂੰ ਦਿਸ਼ਾ ਦੇ ਸਕੀਏ। ਜਦੋਂ ਤੀਕੁਰ ਪਤਵਾਰ ਨੂੰ ਘੁੰਮਾਇਆ ਨਾ ਜਾਵੇ ਉੱਦੋਂ ਤੀਕੁਰ ਹਵਾ ਦੀ ਊਰਜਾ ਸਾਨੂੰ ਆਪਣੇ ਨਾਲ ਲੈ ਕੇ ਨਹੀਂ ਜਾਵੇਗੀ। ਇਸਦੇ ਬਗੈਰ, ਹਵਾ ਦੀ ਗਤੀ ਅਤੇ ਊਰਜਾ ਨੂੰ ਵਧਾਈਆ ਨਹੀਂ ਜਾ ਸੱਕਦਾ ਹੈ, ਹਾਲਾਂਕਿ ਇਹ ਸਾਡੇ ਦੁਆਲੇ ਹੀ ਵਗਦੀ ਹੈ, ਪਰ ਸਾਨੂੰ ਇਸ ਤੋਂ ਕੋਈ ਲਾਭ ਪ੍ਰਾਪਤ ਨਹੀਂ ਹੁੰਦਾ ਹੈ।

ਆਤਮਾ ਦੇ ਨਾਲ ਵੀ ਇਹੋ ਕੁੱਝ ਹੈ। ਆਤਮਾ ਸਾਨੂੰ ਸਾਡੇ ਨਿਯੰਤਰਣ ਤੋਂ ਉਸ ਥਾਂਈਂ ਲੈ ਜਾਂਦਾ ਹੈ ਜਿੱਥੇ ਉਹ ਚਾਹੁੰਦਾ ਹੈ। ਪਰ ਜਦੋਂ ਆਤਮਾ ਚਲਦਾ ਹੈ, ਤਾਂ ਤੁਸੀਂ ਉਸਦੇ ਪ੍ਰਭਾਵ ਨੂੰ ਤੁਹਾਡੇ ਉੱਤੇ ਪਾਉਣ ਦੀ ਪ੍ਰਵਾਨਗੀ ਦੇ ਸੱਕਦੇ ਹੋ, ਤਾਂ ਜੋ ਉਹ ਤੁਹਾਡੇ ਉੱਤੇ ਆਪਣੀ ਜੀਵਨ ਸ਼ਕਤੀ ਨੂੰ ਲਿਆ ਸਕੇ, ਤੁਹਾਨੂੰ ਅਗਾਂਹ ਲੈ ਚਲੇ। ਇਹ ਮਨੁੱਖ ਦਾ ਪੁੱਤਰ ਹੈ, ਜਿਹੜਾ ਸਲੀਬ ਉੱਤੇ ਚੁੱਕਿਆ ਗਿਆ, ਸਿੱਟੇ ਵਜੋਂ ਇੱਕ ਪਿੱਤਲ ਦੇ ਸੱਪ ਨੂੰ ਵਿਖਾਉਂਦਾ ਹੈ ਜਾਂ ਫਿਰ ਹਵਾ ਦੇ ਵਿੱਚ ਚੁੱਕੀ ਹੋਈ ਪਤਵਾਰ ਹੈ। ਜਦੋਂ ਅਸੀਂ ਮਨੁੱਖ ਦੇ ਪੁੱਤਰ ਦੀ ਸਲੀਬ ਦੇ ਉੱਤੇ ਵਿਸ਼ਵਾਸ ਕਰਦੇ ਹਾਂ, ਤਾਂ ਇਹ ਆਤਮਾ ਨੂੰ ਜੀਵਨ ਪ੍ਰਦਾਨ ਕਰਦਾ ਹੈ। ਅਸੀਂ ਫਿਰ ਦੁਬਾਰਾ ਜਨਮ ਲੈਂਦੇ ਹਾਂ – ਇਸ ਵਾਰੀ ਆਤਮਾ ਤੋਂ। ਤਦ ਅਸੀਂ ਆਤਮਾ ਦਾ ਜੀਵਨ – ਅਰਥਾਤ ਜੀਵਨ-ਸ਼ਕਤੀ ਨੂੰ ਪ੍ਰਾਪਤ ਕਰਦੇ ਹਾਂ। ਆਤਮਾ ਦਾ ਜੀਵਨ ਸਾਨੂੰ ਆਪਣੇ ਅੰਦਰੋਂ ਦਵਿਜ ਬਣਨ ਦੇ ਯੋਗ ਬਣਾਉਂਦਾ ਹੈ, ਨਾ ਸਿਰਫ਼ ਬਾਹਰੀ ਨਿਸ਼ਾਨਾਂ ਵਜੋਂ, ਜਿਵੇਂ ਕਿ ਅਸੀਂ ਉਪਨਯਾਨ ਵਿੱਚ ਵੇਖਿਆ ਸੀ।

ਉੱਪਰੋਂ – ਦਵਿਜ

ਇਸ ਨੂੰ ਯੂਹੰਨਾ ਦੀ ਇੰਜੀਲ ਵਿੱਚ ਸੰਖੇਪ ਵਿੱਚ ਦੱਸਿਆ ਗਿਆ ਹੈ:

12ਪਰ ਜਿੰਨਿਆਂ ਨੇ ਉਸ ਨੂੰ ਕਬੂਲ ਕੀਤਾ ਉਸ ਨੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਪੁੱਤ੍ਰ ਹੋਣ ਦਾ ਹੱਕ ਦਿੱਤਾ ਅਰਥਾਤ ਜਿਨ੍ਹਾਂ ਨੇ ਉਸ ਦੇ ਨਾਮ ਉੱਤੇ ਨਿਹਚਾ ਕੀਤੀ 13ਓਹ ਨਾ ਲਹੂ ਤੋਂ, ਨਾ ਸਰੀਰ ਦੀ ਇੱਛਿਆ ਤੋਂ, ਨਾ ਪੁਰਖ ਦੀ ਇੱਛਿਆ ਤੋਂ, ਪਰ ਪਰਮੇਸ਼ੁਰ ਤੋਂ ਪੈਦਾ ਹੋਏ।

ਯੂਹੰਨਾ 1:12-13

ਬੱਚੇ ਦੇ ਜਨਮ ਲਈ ਜਨਮ ਲੈਣਾ ਜ਼ਰੂਰੀ ਹੈ, ਇਸੇ ਤਰ੍ਹਾਂ ਦੂਜੇ ਜਨਮ – ਦਵਿਜ ਲਈ ‘ਪਰਮੇਸ਼ੁਰ ਦੀ ਸੰਤਾਨ’ ਬਣਨ ਲਈ ਦੱਸਿਆ ਗਿਆ ਹੈ। ਦਵਿਜ ਨੂੰ ਕਈ ਰਸਮਾਂ ਜਿਵੇਂ ਉਪਨਯਾਨ ਦੁਆਰਾ ਦੱਸਿਆ ਜਾ ਸੱਕਦਾ ਹੈ, ਪਰ ਅਸਲ ਅੰਦਰੂਨੀ ਦੂਜਾ ਜਨਮ ‘ਮਨੁੱਖੀ ਫੈਸਲੇ’ ਦੁਆਰਾ ਨਿਰਧਾਰਤ ਨਹੀਂ ਹੁੰਦਾ। ਇੱਕ ਰਸਮ, ਭਾਵੇਂ ਕਿੰਨ੍ਹਾਂ ਵੀ ਚੰਗੀ ਕਿਉਂ ਨਾ ਹੋਵੇ, ਜਨਮ ਦਾ ਬਿਆਨ ਕਰ ਸੱਕਦੀ ਹੈ, ਸਾਨੂੰ ਇਸ ਜਨਮ ਦੀ ਲੋੜ ਦੀ ਯਾਦ ਦਿਵਾ ਸੱਕਦੀ ਹੈ, ਪਰ ਇਹ ਇਸ ਨੂੰ ਲਿਆ ਨਹੀਂ ਸੱਕਦੀ। ਇਹ ਪੂਰੀ ਤਰ੍ਹਾਂ ਪਰਮੇਸ਼ੁਰ ਦਾ ਅੰਦਰੂਨੀ ਕੰਮ ਹੈ, ਜਦੋਂ ਅਸੀਂ ‘ਇਸਨੂੰ ਹਾਸਲ ਕਰਦੇ ਹਾਂ’ ਅਤੇ ‘ਉਸਦੇ ਨਾਮ ਵਿੱਚ ਵਿਸ਼ਵਾਸ ਕਰਦੇ ਹਾਂ’।

ਚਾਨਣ ਅਤੇ ਅਨ੍ਹੇਰਾ

ਸਮੁੰਦਰੀ ਜਹਾਜ਼ ਦੇ ਭੌਤਿਕ ਵਿਗਿਆਨ ਨੂੰ ਸਮਝਣ ਤੋਂ ਬਹੁਤ ਪਹਿਲਾਂ ਤੋਂ ਹੀ, ਲੋਕ ਸਦੀਆਂ ਤੋਂ ਹਵਾ ਦੀ ਸ਼ਕਤੀ ਦੀ ਵਰਤੋਂ ਕਰਨ ਲਈ ਪੱਤਵਾਰਾਂ ਦੀ ਵਰਤੋਂ ਕਰਦੇ ਆਏ ਹਨ। ਇਸੇ ਤਰ੍ਹਾਂ, ਅਸੀਂ ਆਤਮਾ ਨੂੰ ਦੂਜੇ ਜਨਮ ਲਈ ਵਰਤ ਸੱਕਦੇ ਹਾਂ, ਹਾਲਾਂਕਿ ਹੋ ਸੱਕਦਾ ਹੈ ਕਿ ਅਸੀਂ ਇਸ ਨੂੰ ਆਪਣੇ ਦਿਮਾਗ ਤੋਂ ਪੂਰੀ ਤਰ੍ਹਾਂ ਨਾ ਸਮਝੀਏ। ਇਹ ਸਮਝ ਦੀ ਘਾਟ ਨਹੀਂ ਹੈ ਜਿਹੜੀ ਸਾਡੇ ਅਗੇ ਰੁਕਾਵਟ ਪੈਦਾ ਕਰੇਗੀ। ਯਿਸੂ ਨੇ ਸਿਖਾਇਆ ਕਿ ਹੋ ਸੱਕਦਾ ਹੈ ਕਿ ਸਾਡੇ ਵਿੱਚ ਅਨ੍ਹੇਰੇ (ਸਾਡੇ ਭੈੜੇ ਕੰਮ) ਲਈ ਪਿਆਰ ਹੋਵੇ ਜੋ ਸਾਨੂੰ ਸੱਚਿਆਈ ਦੇ ਚਾਨਣ ਵਿੱਚ ਆਉਣ ਤੋਂ ਰੋਕਦਾ ਹੈ।

ਅਤੇ ਦੋਸ਼ੀ ਠਹਿਰਨ ਦਾ ਇਹ ਕਾਰਨ ਹੈ ਕਿ ਚਾਨਣ ਜਗਤ ਵਿੱਚ ਆਇਆ ਅਤੇ ਮਨੁੱਖਾਂ ਨੇ ਏਸ ਲਈ ਭਈ ਉਨ੍ਹਾਂ ਦੇ ਕੰਮ ਭੈੜੇ ਸਨ ਅਨ੍ਹੇਰੇ ਨੂੰ ਚਾਨਣ ਨਾਲੋਂ ਵਧੀਕ ਪਿਆਰ ਕੀਤਾ।

ਯੂਹੰਨਾ 3:19

ਇਹ ਸਾਡੀ ਬੁੱਧ ਅਧਾਰਤ ਸਮਝ ਦੀ ਥਾਂਈਂ ਸਾਡਾ ਨੈਤਿਕ ਉੱਤਰ ਹੈ ਜਿਹੜਾ ਸਾਨੂੰ ਦੂਜੇ ਜਨਮ ਦੀ ਸਮਝ ਨੂੰ ਹਾਸਲ ਕਰਨ ਤੋਂ ਰੋਕਦਾ ਹੈ। ਇਸ ਦੀ ਥਾਂਈਂ ਸਾਨੂੰ ਚਾਨਣ ਵਿੱਚ ਆਉਣ ਲਈ ਚੇਤਾਵਨੀ ਦਿੱਤੀ ਗਈ

ਪਰ ਜਿਹੜਾ ਸਤ ਕਰਦਾ ਹੈ ਉਹ ਚਾਨਣ ਕੋਲ ਆਉਂਦਾ ਹੈ ਇਸ ਲਈ ਜੋ ਉਹ ਦੇ ਕੰਮ ਪਰਗਟ ਹੋਣ ਭਈ ਓਹ ਪਰਮੇਸ਼ੁਰ ਵਿੱਚ ਕੀਤੇ ਹੋਏ ਹਨ।।

ਯੂਹੰਨਾ 3:21

ਅੱਗੇ ਅਸੀਂ ਵੇਖਦੇ ਹਾਂ ਕਿ ਉਸ ਦਾ ਦ੍ਰਿਸ਼ਟਾਂਤ ਸਾਨੂੰ ਚਾਨਣ ਵਿੱਚ ਆਉਣ ਬਾਰੇ ਕਿਵੇਂ ਸਿਖਾਉਂਦਾ ਹੈ।

Leave a Reply

Your email address will not be published. Required fields are marked *