ਯਹੂਦੀਆਂ ਦਾ ਹਜ਼ਾਰਾਂ ਸਾਲਾਂ ਤੋਂ ਭਾਰਤ ਵਿੱਚ ਰਹਿਣ ਦਾ ਇੱਕ ਲੰਮਾ ਇਤਿਹਾਸ ਰਿਹਾ ਹੈ ਅਤੇ ਇਹ ਭਾਰਤ ਦੇ ਵੱਖੋ-ਵੱਖਰੇ ਸਮਾਜਾਂ ਦੇ ਜਾਲ ਵਿੱਚ ਇੱਕ ਛੋਟਾ ਜਿਹਾ ਭਾਈਚਾਰਾ ਬਣ ਗਿਆ ਹੈ। ਦੂਜੀਆਂ ਘੱਟ ਗਿਣਤੀਆਂ ਵਾਲੇ ਸਮਾਜਾਂ (ਜਿਵੇਂ ਕਿ ਜੈਨ, ਸਿੱਖ, ਬੁੱਧ) ਨਾਲੋਂ ਵੱਖਰੇ, ਯਹੂਦੀ ਅਸਲ ਵਿੱਚ ਭਾਰਤ ਵਿੱਚ ਰਹਿਣ ਲਈ ਬਾਹਰੋਂ ਆਏ ਸਨ। 2017 ਦੀ ਗਰਮੀਆਂ ਵਿੱਚ ਭਾਰਤੀ ਪ੍ਰਧਾਨ ਮੰਤਰੀ ਮੋਦੀ ਦੀ ਇਸਰਾਏਲ ਦੀ ਇਤਿਹਾਸਕ ਯਾਤਰਾ ਤੋਂ ਠੀਕ ਪਹਿਲਾਂ ਉਨ੍ਹਾਂ ਨੇ ਇਸਰਾਏਲ ਦੇ ਪ੍ਰਧਾਨ ਮੰਤਰੀ ਨੇਤਾਨਯਾਹੂ ਦੇ ਨਾਲ ਸਾਂਝੇ-ਰੂਪ ਵਿੱਚ ਇੱਕ ਮੱਤੇ ਉੱਤੇ ਹਸਤਾਖ਼ਰ ਕੀਤੇ ਸਨ। ਉਨ੍ਹਾਂ ਨੇ ਯਹੂਦੀਆਂ ਦੇ ਇਸ ਪ੍ਰਵਾਸ ਨੂੰ ਭਾਰਤ ਵਿੱਚ ਆਉਣ ਦੀ ਪਛਾਣ ਵਜੋਂ ਪ੍ਰਗਟ ਕੀਤਾ ਜਦੋਂ ਉਨ੍ਹਾਂ ਨੇ ਲਿਖਿਆ:
ਭਾਰਤ ਵਿੱਚ ਯਹੂਦੀ ਸਮਾਜ ਦਾ ਹਮੇਸ਼ਾਂ ਤੋਂ ਨਿੱਘਾ ਅਤੇ ਸਤਿਕਾਰ ਨਾਲ ਭਰਿਆ ਹੋਇਆ ਸਵਾਗਤ ਕੀਤਾ ਗਿਆ ਹੈ ਅਤੇ ਇਸੇ ਲਈ ਉਨ੍ਹਾਂ ਨੂੰ ਕਦੇ ਵੀ ਕਿਸੇ ਅਤਿਆਚਾਰ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਹੈ।
ਅਸਲ ਵਿੱਚ, ਯਹੂਦੀਆਂ ਨੇ ਭਾਰਤ ਦੇ ਇਤਿਹਾਸ ‘ਤੇ ਡੂੰਘਾ ਪ੍ਰਭਾਵ ਪਾਇਆ ਹੈ, ਜਿਹੜਾ ਭਾਰਤੀ ਇਤਿਹਾਸ ਵਿੱਚ ਮਿਲਣ ਵਾਲੇ ਇੱਕ ਜਿੱਦੀ ਜਿਹੇ ਰਹੱਸ ਦਾ ਹੱਲ ਪ੍ਰਦਾਨ ਕਰਦੇ ਹਨ – ਜਿਵੇਂ ਕਿ ਭਾਰਤ ਵਿੱਚ ਲਿਖਣਾ ਕਿਵੇਂ ਪੈਦਾ ਹੋਇਆ? ਇਸ ਪ੍ਰਸ਼ਨ ਦਾ ਉੱਤਰ ਭਾਰਤੀ ਸਮਾਜ ਦੇ ਸਾਰੇ ਸਾਹਿਤ ਲੇਖਾਂ ਨੂੰ ਪ੍ਰਭਾਵਤ ਕਰਦਾ ਹੈ।
ਭਾਰਤ ਵਿੱਚ ਯਹੂਦੀਆਂ ਦਾ ਇਤਿਹਾਸ
ਭਾਰਤ ਵਿੱਚ ਯਹੂਦੀ ਸਮਾਜ ਕਿਸ ਵੇਲੇ ਤੋਂ ਰਹਿ ਰਿਹਾ ਹੈ? ਟਾਈਮਜ਼ ਆਫ ਇਸਰਾਏਲ ਅਖ਼ਬਾਰ ਨੇ ਹਾਲ ਹੀ ਵਿੱਚ ਇੱਕ ਲੇਖ ਪ੍ਰਕਾਸ਼ਤ ਕੀਤਾ ਸੀ ਜਿਸ ਵਿੱਚ ਦੱਸਿਆ ਗਿਆ ਸੀ ਕਿ ’27 ਸਦੀਆਂ ‘ਤੋਂ ਬਾਅਦ ਮਨੱਸ਼ਹ ਦੇ ਗੋਤ (ਬੈਨੀ ਮੈਨੈਸ਼) ਤੋਂ ਮਿਜ਼ੋਰਮ ਵਿੱਚ ਵੱਸਦੇ ਹੋਏ ਯਹੂਦੀ ਇਸਰਾਏਲੀ ਵਾਪਸ ਪਰਤ ਰਹੇ ਹਨ। ਇਹ ਉਨ੍ਹਾਂ ਦੇ ਪਿਓ ਦਾਦਿਆਂ ਨੂੰ ਅਸਲ ਵਿੱਚ 700 ਈ.ਪੂ. ਦੇ ਨੇੜ੍ਹੇ-ਤੇੜ੍ਹੇ ਇੱਥੇ ਆਉਣ ਬਾਰੇ ਦੱਸਦਾ ਹੈ। ਆਂਧਰਾ ਪ੍ਰਦੇਸ਼ ਵਿੱਚ ਰਹਿਣ ਵਾਲੇ ਯਹੂਦੀ ਗੋਤ (ਬੈਨ ਅਫ਼ਰਾਈਮ) ਦੇ ਤੇਲਗੂ ਬੋਲਣ ਵਾਲੇ ਚਚੇਰੇ ਭਰਾ, ਫਾਰਸ, ਅਫਗਾਨਿਸਤਾਨ, ਤਿੱਬਤ ਅਤੇ ਉਸਤੋਂ ਬਾਅਦ ਚੀਨ ਵਿੱਚ ਇੱਧਰ ਉੱਧਰ ਘੁਮੰਣ ਤੋਂ ਬਾਅਦ 1000 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਭਾਰਤ ਵਿੱਚ ਰਹਿਣ ਨੂੰ ਸਮੂਹਿਕ ਰੂਪ ਵਿੱਚ ਯਾਦ ਰੱਖਦੇ ਹਨ। ਕੇਰਲ ਵਿੱਚ, ਕੋਚੀਨ ਨਾਓ ਦੀ ਥਾਂ ਵਿੱਚ ਯਹੂਦੀ ਲਗਭਗ 2600 ਸਾਲਾਂ ਤੋਂ ਰਹਿ ਰਹੇ ਹਨ। ਸਦੀਆਂ ਤੋਂ ਯਹੂਦੀਆਂ ਨੇ ਪੂਰੇ ਭਾਰਤ ਵਿੱਚ ਛੋਟੇ ਪਰ ਵੱਖੋ-ਵੱਖਰੇ ਸਮਾਜਾਂ ਨੂੰ ਬਣਾਇਆ ਹੈ। ਪਰ ਹੁਣ ਉਹ ਇਸਰਾਏਲ ਜਾਣ ਲਈ ਭਾਰਤ ਨੂੰ ਛੱਡ ਰਹੇ ਹਨ।
ਯਹੂਦੀ ਭਾਰਤ ਵਿੱਚ ਰਹਿਣ ਲਈ ਕਿਵੇਂ ਆਏ? ਉਹ ਇਸਰਾਏਲ ਵੱਲ ਐਨੇ ਜਿਆਦਾ ਲੰਬੇ ਸਮੇਂ ਤੋਂ ਬਾਅਦ ਵਾਪਸ ਕਿਉਂ ਮੁੜ ਰਹੇ ਹਨ? ਸਾਡੇ ਕੋਲ ਉਨ੍ਹਾਂ ਦੇ ਇਤਿਹਾਸ ਬਾਰੇ ਹੋਰ ਕਿਸੇ ਵੀ ਕੌਮ ਨਾਲੋਂ ਵਧੇਰੇ ਤੱਥ ਹੋਂਦ ਵਿੱਚ ਹਨ। ਅਸੀਂ ਇਸ ਜਾਣਕਾਰੀ ਦੀ ਵਰਤੋਂ ਸਮਾਂ-ਰੇਖਾ ਦੀ ਵਰਤੋਂ ਕਰਦੇ ਹੋਏ ਉਨ੍ਹਾਂ ਦੇ ਇਤਿਹਾਸ ਨੂੰ ਸੰਖੇਪ ਵਿੱਚ ਵੇਖਾਂਗੇ।
ਅਬਰਾਹਾਮ: ਯਹੂਦੀ ਪਰਿਵਾਰ ਦਾ ਅਰੰਭ ਹੁੰਦਾ ਹੈ
ਸਮਾਂ-ਰੇਖਾ ਦਾ ਅਰੰਭ ਅਬਰਾਹਾਮ ਨਾਲ ਹੁੰਦਾ ਹੈ। ਉਸ ਨੂੰ ਉਸਦੇ ਵਿੱਚੋਂ ਕੌਮਾਂ ਦੇ ਆਉਣ ਦਾ ਇੱਕ ਵਾਅਦਾ ਦਿੱਤਾ ਗਿਆ ਸੀ ਜਿਸਦਾ ਅੰਤ ਉਸ ਦੇ ਪੁੱਤਰ ਇਸਹਾਕ ਦੇ ਬਲੀਦਾਨ ਦੀ ਨਿਸ਼ਾਨ ਵੱਜੋਂ ਪਰਮੇਸ਼ੁਰ ਦੇ ਨਾਲ ਹੋਈ ਇੱਕ ਮੁਲਾਕਾਤ ਵਿੱਚ ਹੋਇਆ। ਇਹ ਇੱਕ ਅਜਿਹਾ ਨਿਸ਼ਾਨ ਸੀ ਜਿਹੜਾ ਯਿਸੂ (ਯਿਸੂ ਸਤਿਸੰਗ) ਵੱਲ ਬਲੀਦਾਨ ਦੇ ਲਈ ਭਵਿੱਖ ਦੇ ਅਸਥਾਨ ਦੀ ਨਿਸ਼ਾਨਦੇਹੀ ਦੇ ਰਿਹਾ ਸੀ। ਇਸਹਾਕ ਦੇ ਪੁੱਤਰ ਦਾ ਨਾਮ ਇਸਰਾਏਲ ਰੱਖਿਆ ਗਿਆ ਸੀ। ਸਮਾਂ-ਰੇਖਾ ਹਰੇ ਰੰਗ ਵਿੱਚ ਚਲਦੀ ਹੈ ਜਦੋਂ ਇਸਰਾਏਲ ਦੀ ਸੰਤਾਨ ਮਿਸਰ ਵਿੱਚ ਗੁਲਾਮ ਬਣ ਗਈ। ਇਹ ਸਮਾਂ ਉਦੋਂ ਅਰੰਭ ਹੋਇਆ ਜਦੋਂ ਇਸਰਾਏਲ ਦਾ ਪੁੱਤਰ, ਯੂਸੁਫ਼, (ਜਿਸਦੀ ਕੁਲਪੱਤ੍ਰੀ: ਅਬਰਾਹਾਮ -> ਇਸਹਾਕ -> ਇਸਰਾਏਲ (ਜਿਸਨੂੰ ਯਾਕੂਬ ਤੋਂ ਵੀ ਜਾਣਿਆ ਜਾਂਦਾ ਹੈ) -> ਯੂਸੁਫ਼ ਹੈ), ਇਸਰਾਏਲੀਆਂ ਨੂੰ ਮਿਸਰ ਲੈ ਗਿਆ, ਜਿੱਥੇ ਬਾਅਦ ਵਿੱਚ ਉਨ੍ਹਾਂ ਨੂੰ ਗ਼ੁਲਾਮ ਬਣਾ ਲਿਆ ਗਿਆ ਸੀ।
ਮੂਸਾ: ਇਸਰਾਏਲੀ ਪਰਮੇਸ਼ੁਰ ਦੀ ਅਧੀਨਗੀ ਵਿੱਚ ਇੱਕ ਕੌਮ ਬਣ ਜਾਂਦੇ ਹਨ
ਮੂਸਾ ਨੇ ਇਸਰਾਏਲੀਆਂ ਨੂੰ ਪਸਾਹ ਦੀ ਬਵਾ ਨਾਲ ਮਿਸਰ ਤੋਂ ਬਾਹਰ ਕੱਢਿਆ, ਜਿਸਨੇ ਮਿਸਰ ਨੂੰ ਤਬਾਹ ਕਰ ਦਿੱਤਾ ਅਤੇ ਇਸਰਾਏਲੀਆਂ ਨੂੰ ਮਿਸਰ ਤੋਂ ਇਸਰਾਏਲ ਦੀ ਧਰਤੀ ਵੱਲ ਆਉਣ ਲਈ ਆਜ਼ਾਦ ਕਰ ਦਿੱਤਾ। ਆਪਣੀ ਮੌਤ ਤੋਂ ਪਹਿਲਾਂ, ਮੂਸਾ ਨੇ ਇਸਰਾਏਲੀਆਂ ਉੱਤੇ ਅਸੀਸਾਂ ਅਤੇ ਸਰਾਪ ਦੇ ਬਚਨ ਆਖੇ (ਜਦੋਂ ਸਮਾਂ-ਰੇਖਾ ਹਰੇ ਰੰਗ ਤੋਂ ਪੀਲੇ ਰੰਗ ਵਿੱਚ ਤਬਦੀਲ ਹੋ ਜਾਂਦੀ ਹੈ)। ਉਹ ਅਸੀਸਾਂ ਨੂੰ ਪ੍ਰਾਪਤ ਕਰਨਗੇ ਜੇ ਉਹ ਪਰਮੇਸ਼ੁਰ ਦੀ ਆਗਿਆ ਦੇ ਪਿਛਾਂਹ ਚੱਲਦੇ ਹਨ, ਪਰ ਸਰਾਪੇ ਜਾਣਗੇ ਜੇ ਉਹ ਇਸਨੂੰ ਨਹੀਂ ਮੰਨਦੇ ਹਨ। ਇਸਰਾਏਲ ਦਾ ਇਤਿਹਾਸ ਇਹਨਾਂ ਅਸੀਸਾਂ ਅਤੇ ਸਰਾਪਾਂ ਦੇ ਨਾਲ ਬੰਨ੍ਹਿਆ ਹੋਇਆ ਅਗਾਂਹ ਵੱਧਦਾ ਹੈ।
ਕਈ ਸੌ ਸਾਲਾਂ ਤੀਕੁਰ ਇਸਰਾਏਲੀ ਆਪਣੀ ਜਮੀਨ ਵਿੱਚ ਹੀ ਰਹੇ ਪਰ ਉਨ੍ਹਾਂ ਕੋਲ ਕੋਈ ਰਾਜਾ ਨਹੀਂ ਸੀ ਅਤੇ ਨਾ ਹੀ ਉਨ੍ਹਾਂ ਕੋਲ ਯਰੂਸ਼ਲਮ ਨਾਮ ਦੀ ਕੋਈ ਰਾਜਧਾਨੀ ਸੀ – ਇਹ ਉਸ ਵੇਲੇ ਹੋਰ ਲੋਕਾਂ ਤੋਂ ਸਬੰਧਤ ਸੀ। ਹਾਲਾਂਕਿ, ਲਗਭਗ 1000 ਈ.ਪੂ. ਇਸ ਵਿੱਚ ਤਬਦੀਲੀ ਰਾਜਾ ਦਾਊਦ ਦੇ ਕਾਰਨ ਆ ਗਈ।
ਦਾਊਦ ਨੇ ਯਰੂਸ਼ਲਮ ਵਿੱਚ ਇੱਕ ਸ਼ਾਹੀ ਖਾਨਦਾਨ ਨੂੰ ਸਥਾਪਿਤ ਕੀਤਾ
ਦਾਊਦ ਨੇ ਯਰੂਸ਼ਲਮ ਨੂੰ ਜਿੱਤ ਲਿਆ ਅਤੇ ਇਸ ਨੂੰ ਆਪਣੀ ਰਾਜਧਾਨੀ ਬਣਾਇਆ। ਉਸਨੂੰ ਆਉਣ ਵਾਲੇ ‘ਮਸੀਹ’ ਦਾ ਵਾਅਦਾ ਮਿਲਿਆ ਅਤੇ ਉਸ ਸਮੇਂ ਤੋਂ ਯਹੂਦੀ ‘ਮਸੀਹ’ ਦੇ ਆਉਣ ਦੀ ਉਡੀਕ ਕਰ ਰਹੇ ਹਨ। ਉਸਦਾ ਪੁੱਤਰ ਸੁਲੇਮਾਨ, ਅਮੀਰ ਅਤੇ ਮਸ਼ਹੂਰ, ਉਸ ਤੋਂ ਬਾਅਦ ਰਾਜਗੱਦੀ ਉੱਤੇ ਆਇਆ ਅਤੇ ਉਸਨੇ ਯਰੂਸ਼ਲਮ ਵਿੱਚ ਮੋਰੀਯਾਹ ਪਹਾੜ ਉੱਤੇ ਪਹਿਲਾ ਯਹੂਦੀ ਮੰਦਰ ਬਣਾਇਆ। ਰਾਜਾ ਦਾਊਦ ਦੀ ਸੰਤਾਨ ਲਗਭਗ 400 ਸਾਲਾਂ ਤਕ ਰਾਜ ਕਰਦੀ ਰਹੀ ਅਤੇ ਇਸ ਸਮਾਂ ਨੂੰ ਹਲਕੇ ਨੀਲੇ ਰੰਗ (1000 – 600 ਈ. ਪੂ.) ਵਿੱਚ ਵਿਖਾਇਆ ਗਿਆ ਹੈ। ਇਹ ਇਸਰਾਏਲੀਆਂ ਲਈ ਉੱਚਆਈ ਤੇ ਚੜ੍ਹਨ ਦਾ ਸਮਾਂ ਸੀ – ਉਨ੍ਹਾਂ ਦੇ ਕੋਲ ਵਾਅਦਾ ਕੀਤੀਆਂ ਹੋਈਆਂ ਅਸੀਸਾਂ ਸਨ। ਉਹ ਇੱਕ ਸ਼ਕਤੀਸ਼ਾਲੀ ਕੌਮ ਸਨ; ਇੱਕ ਸਫਲਤਾ ਹਾਸਲ ਕਰਦਾ ਹੋਇਆ ਸਮਾਜ, ਸੰਸਕ੍ਰਿਤੀ ਸੀ, ਅਤੇ ਉਨ੍ਹਾਂ ਦੇ ਕੋਲ ਆਪਣਾ ਮੰਦਰ ਸੀ। ਪਰ ਪੁਰਾਣਾ ਨੇਮ ਵਿੱਚ ਇਸ ਸਮੇਂ ਵਿੱਚਕਾਰ ਉਨ੍ਹਾਂ ਦੇ ਵਿੱਚ ਵੱਧ ਰਹੇ ਭ੍ਰਿਸ਼ਟਾਚਾਰ ਨੂੰ ਬਿਆਨ ਕੀਤਾ ਗਿਆ ਹੈ। ਇਸ ਸਮਾਂ ਵਿੱਚ ਬਹੁਤ ਸਾਰੇ ਰਿਸ਼ੀਆਂ ਨੇ ਇਸਰਾਏਲੀਆਂ ਨੂੰ ਚੇਤਾਵਨੀ ਦਿੱਤੀ ਸੀ ਕਿ ਜੇ ਉਹ ਨਹੀਂ ਬਦਲਦੇ ਤਾਂ ਮੂਸਾ ਦੇ ਸਰਾਪ ਉਨ੍ਹਾਂ ਉੱਤੇ ਆ ਜਾਣਗੇ। ਇਨ੍ਹਾਂ ਚੇਤਾਵਨੀਆਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਗਿਆ। ਇਸ ਸਮੇਂ ਵਿੱਚਕਾਰ ਇਸਰਾਏਲੀ ਦੋ ਵੱਖਰੇ ਭਾਗਾਂ ਵਿੱਚ ਵੰਡੇ ਗਏ: ਉੱਤਰ ਵਿੱਚ ਇਸਰਾਏਲ ਜਾਂ ਅਫ਼ਰਾਈਮ ਦਾ ਰਾਜ, ਅਤੇ ਦੱਖਣ ਵਿੱਚ ਯਹੂਦਾਹ ਦਾ ਰਾਜ ਬਣ ਗਿਆ (ਜਿਵੇਂ ਕਿ ਅੱਜ ਕੋਰੀਆ ਦੇ ਨਾਲ ਹੈ, ਇੱਕੋ ਸਾਂਝ ਰੱਖਣ ਵਾਲੇ ਲੋਕ ਦੋ ਦੇਸ਼ਾਂ ਵਿੱਚ ਵੰਡੇ ਗਏ – ਉੱਤਰੀ ਅਤੇ ਦੱਖਣੀ ਕੋਰੀਆ)।
ਯਹੂਦੀਆਂ ਦੀ ਪਹਿਲੀ ਗੁਲਾਮੀ: ਅੱਸ਼ੂਰ ਅਤੇ ਬਾਬਲ
ਅਖੀਰ ਵਿੱਚ, ਦੋ ਅਵਸਥਾਵਾਂ ਵਿੱਚ ਉਨ੍ਹਾਂ ਉੱਤੇ ਸਰਾਪ ਆ ਗਿਆ। ਅੱਸ਼ੂਰੀਆਂ ਨੇ 722 ਈ.ਪੂ. ਵਿੱਚ ਉੱਤਰੀ ਰਾਜ ਨੂੰ ਤਬਾਹ ਕਰ ਦਿੱਤਾ ਅਤੇ ਇਸਰਾਏਲੀਆਂ ਨੂੰ ਉਨ੍ਹਾਂ ਦੇ ਵੱਡੇ ਸਾਮਰਾਜ ਤੋਂ ਵੱਡੇ ਪੱਧਰ ‘ਤੇ ਅਸੀਰੀ ਅਰਥਾਤ ਦੇਸ਼ ਨਿਕਾਲੇ ਤੇ ਭੇਜ ਦਿੱਤਾ। ਮਿਜ਼ੋਰਮ ਵਿੱਚ ਬਨੀ ਮੈਨੇਸ਼ ਅਤੇ ਆਂਧਰਾ ਪ੍ਰਦੇਸ਼ ਵਿੱਚ ਬੈਨੀ ਅਫ਼ਰਾਈਮ ਇੰਨ੍ਹਾਂ ਅਸੀਰੀ ਵਿੱਚ ਗਏ ਹੋਏ ਇਸਰਾਏਲੀਆਂ ਦੀ ਹੀ ਸੰਤਾਨ ਹਨ। ਫਿਰ 586 ਈ. ਪੂ. ਵਿੱਚ ਬਾਬਲ ਦਾ ਇੱਕ ਸ਼ਕਤੀਸ਼ਾਲੀ ਰਾਜਾ, ਨਬੂਕਦਨੱਸਰ ਆਇਆ – ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਮੂਸਾ ਨੇ 900 ਸਾਲਾਂ ਪਹਿਲਾਂ ਭਵਿੱਖਬਾਣੀ ਕੀਤੀ ਸੀ ਜਦੋਂ ਉਸਨੇ ਆਪਣੇ ਸਰਾਪ ਦੇ ਬਚਨਾਂ ਵਿੱਚ ਲਿਖਿਆ ਸੀ:
49ਯਹੋਵਾਹ ਤੁਹਾਡੇ ਵਿਰੁੱਧ ਦੂਰੋਂ ਅਰਥਾਤ ਧਰਤੀ ਦੇ ਕੰਢੇ ਤੋਂ ਜਿਵੇਂ ਉਕਾਬ ਉੱਡਦਾ ਹੈ ਇੱਕ ਕੌਮ ਨੂੰ ਲੈ ਆਵੇਗਾ, ਉਹ ਕੌਮ ਜਿਹ ਦੀ ਬੋਲੀ ਤੁਸੀਂ ਨਹੀਂ ਸਮਝੋਗੇ 50ਇੱਕ ਕੌਮ ਜਿਹ ਦਾ ਮੂੰਹ ਗੁੱਸੇ ਵਾਲਾ ਹੋਵੇਗਾ ਜਿਹੜੀ ਨਾ ਬੁੱਢਿਆਂ ਦਾ ਆਦਰ ਕਰੇਗੀ ਨਾ ਜੁਆਨਾਂ ਉੱਤੇ ਦਯਾ ਕਰੇਗੀ 51ਜਦ ਤੀਕ ਉਹ ਤੁਹਾਨੂੰ ਮਿਟਾ ਨਾ ਦੇਵੇ ਉਹ ਤੁਹਾਡੇ ਡੰਗਰਾਂ ਦਾ ਫਲ ਅਤੇ ਤੁਹਾਡੀ ਜ਼ਮੀਨ ਦਾ ਫਲ ਖਾਵੇਗੀ। ਉਹ ਤੁਹਾਡੇ ਲਈ ਅੰਨ, ਨਵੀਂ ਮੈ, ਤੇਲ ਅਤੇ ਤੁਹਾਡੇ ਚੌਣੇ ਦਾ ਵਾਧਾ, ਤੁਹਾਡੇ ਇੱਜੜ ਦੇ ਬੱਚੇ ਨਾ ਛੱਡੇਗੀ ਜਦ ਤੀਕ ਤੁਹਾਨੂੰ ਨਾਸ ਨਾ ਕਰ ਦੇਵੇ 52ਅਤੇ ਉਹ ਤੁਹਾਨੂੰ ਤੁਹਾਡੇ ਸਾਰੇ ਫਾਟਕਾਂ ਵਿੱਚ ਘੇਰ ਲਵੇਗੀ ਜਦ ਤੀਕ ਤੁਹਾਡੀਆਂ ਉੱਚੀਆਂ ਅਤੇ ਗੜ੍ਹਾਂ ਵਾਲੀਆਂ ਕੰਧਾਂ ਜਿੰਨ੍ਹਾਂ ਉੱਤੇ ਤੁਸੀਂ ਆਪਣੇ ਦੇਸ ਵਿੱਚ ਨਿਹਚਾ ਕੀਤੀ ਬੈਠੇ ਸਾਓ ਨਾ ਢਾਹੀਆਂ ਜਾਣ। ਇਉਂ ਉਹ ਤੁਹਾਨੂੰ ਤੁਹਾਡੇ ਸਾਰੇ ਫਾਟਕਾਂ ਵਿੱਚ ਤੁਹਾਡੇ ਸਾਰੇ ਦੇਸ ਦੇ ਅੰਦਰ ਜਿਹੜਾ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਦਿੱਤਾ ਹੈ ਘੇਰ ਲਵੇਗੀ।
ਬਿਵਸਥਾਸਾਰ 28:49-52
ਨਬੂਕਦਨੱਸਰ ਨੇ ਯਰੂਸ਼ਲਮ ਉੱਤੇ ਜਿੱਤ ਪ੍ਰਾਪਤ ਕੀਤੀ, ਇਸ ਨੂੰ ਸਾੜ ਦਿੱਤਾ ਅਤੇ ਸੁਲੇਮਾਨ ਦੁਆਰਾ ਉਸਾਰੇ ਗਏ ਮੰਦਰ ਨੂੰ ਵੀ ਤਬਾਹ ਕਰ ਦਿੱਤਾ। ਫਿਰ ਉਸ ਨੇ ਇਸਰਾਏਲੀਆਂ ਨੂੰ ਬਾਬਲ ਵਿੱਚ ਭੇਜ ਦਿੱਤਾ। ਇਹ ਮੂਸਾ ਦੀ ਭਵਿੱਖਬਾਣੀ ਨੂੰ ਪੂਰਾ ਕਰਦਾ ਹੈ:
63ਐਉਂ ਹੋਵੇਗਾ ਕਿ ਜਿਵੇਂ ਯਹੋਵਾਹ ਤੁਹਾਡੇ ਉੱਤੇ ਤੁਹਾਡੀ ਭਲਿਆਈ ਅਤੇ ਵਾਧੇ ਲਈ ਖੁਸ ਹੁੰਦਾ ਸੀ ਹੁਣ ਤਿਵੇਂ ਹੀ ਯਹੋਵਾਹ ਤੁਹਾਡੇ ਉੱਤੇ ਤੁਹਾਡੇ ਨਾਸ ਕਰਨ ਅਤੇ ਤੁਹਾਡੇ ਮਿਟਾਉਣ ਲਈ ਖੁਸ਼ ਹੋਵੇਗਾ ਅਤੇ ਤੁਸੀਂ ਉਸ ਧਰਤੀ ਉੱਤੋਂ ਜਿੱਥੇ ਤੁਸੀਂ ਕਬਜ਼ ਕਰਨ ਨੂੰ ਜਾਂਦੇ ਹੋ ਉਖੇੜੇ ਜਾਓਗੇ 64ਯਹੋਵਾਹ ਤੁਹਾਨੂੰ ਸਾਰਿਆਂ ਲੋਕਾਂ ਵਿੱਚ ਧਰਤੀ ਦੇ ਇੱਕ ਪਾਸੇ ਤੋਂ ਧਰਤੀ ਦੇ ਦੂਜੇ ਪਾਸੇ ਤੀਕ ਖਿਲਾਰ ਦੇਵੇਗਾ ਅਤੇ ਉੱਥੇ ਤੁਸੀਂ ਹੋਰਨਾਂ ਦੇਵਤਿਆਂ ਦੀ ਪੂਜਾ ਕਰੋਗੇ ਜਿੰਨਾਂ ਨੂੰ ਨਾ ਤੁਸਾਂ ਨਾ ਤੁਹਾਡੇ ਪਿਉ ਦਾਦਿਆਂ ਨੇ ਜਾਤਾ ਸੀ ਅਰਥਾਤ ਲੱਕੜੀ ਅਤੇ ਪੱਥਰ ਦੇ।
ਬਿਵਸਥਾਸਾਰ 28:63-64
ਕੇਰਲ ਦੇ ਕੋਚੀਨ ਵਿੱਚ ਰਹਿਣ ਵਾਲੇ ਯਹੂਦੀ ਇਨ੍ਹਾਂ ਗ਼ੁਲਾਮ ਇਸਰਾਏਲੀਆਂ ਦੇ ਵੰਸ਼ ਤੋਂ ਹੀ ਹਨ। 70 ਸਾਲ, ਇਸ ਸਮਾਂ-ਰੇਖਾ ਨੂੰ ਲਾਲ ਰੰਗ ਵਿੱਚ ਵਿਖਾਇਆ ਗਿਆ ਹੈ, ਇਹ ਇਸਰਾਏਲੀ (ਜਾਂ ਜਿਵੇਂ ਕਿ ਹੁਣ ਇਹ ਯਹੂਦੀ ਸੱਦੇ ਜਾਂਦੇ ਹਨ) ਅਬਰਾਹਾਮ ਅਤੇ ਉਸ ਦੇ ਵੰਸ਼ ਨਾਲ ਵਾਅਦਾ ਕੀਤੀ ਹੋਈ ਜਮੀਨ ਤੋਂ ਦੂਰ ਅਸੀਰੀ ਵਿੱਚ ਰਹਿ ਰਹੇ ਹਨ।
ਯਹੂਦੀਆਂ ਦਾ ਭਾਰਤੀ ਸਮਾਜ ਨੂੰ ਦਿੱਤਾ ਗਿਆ ਯੋਗਦਾਨ
ਅਸੀਂ ਉਸ ਲਿਪੀ ਦੀ ਗੱਲ ਕਰਦੇ ਹਾਂ ਜਿਹੜੀ ਭਾਰਤ ਦੇ ਵਿੱਚ ਪੈਦਾ ਹੋਈ। ਭਾਰਤ ਦੀਆਂ ਆਧੁਨਿਕ ਭਾਸ਼ਾਵਾਂ ਜਿਨ੍ਹਾਂ ਵਿੱਚ ਹਿੰਦੀ, ਬੰਗਾਲੀ, ਮਰਾਠੀ, ਗੁਜਰਾਤੀ, ਤੇਲਗੂ, ਕੰਨੜ, ਮਲਿਆਲਮ ਅਤੇ ਤਮਿਲ ਦੇ ਨਾਲ ਨਾਲ ਪ੍ਰਾਚੀਨ ਸੰਸਕ੍ਰਿਤ ਵੀ ਹੈ, ਜਿਸ ਵਿੱਚ ਚਾਰ ਵੇਦ ਅਤੇ ਹੋਰ ਸਾਹਿਤਕ ਲਿਖਤਾਂ ਮਿਲਦੀਆਂ ਹਨ, ਨੂੰ ਬ੍ਰਾਹਮਿਕ ਲਿਪੀ ਦੇ ਰੂਪ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ ਕਿਉਂਕਿ ਇਹ ਸਾਰੀਆਂ ਇੱਕੋ ਜੱਦੀ ਲਿਪੀ ਤੋਂ ਆਉਂਦੀਆਂ ਹਨ, ਜਿਸਨੂੰ ਬ੍ਰਾਹਮੀ ਲਿਪੀ ਵਜੋਂ ਜਾਣਿਆ ਜਾਂਦਾ ਹੈ। ਬ੍ਰਾਹਮੀ ਲਿਪੀ ਨੂੰ ਅੱਜ ਅਸ਼ੋਕ ਸਮਰਾਟ ਦੇ ਸਮੇਂ
ਦੀਆਂ ਕੁਝ ਪੁਰਾਣੀਆਂ ਯਾਦਗਾਰਾਂ ਵਿੱਚ ਹੀ ਵੇਖਿਆ ਜਾਂਦਾ ਹੈ। ਹਾਲਾਂਕਿ ਇਹ ਸਮਝ ਲਿਆ ਗਿਆ ਹੈ ਕਿ ਬ੍ਰਾਹਮੀ ਲਿਪੀ ਇਨ੍ਹਾਂ ਆਧੁਨਿਕ ਲਿਪੀਆਂ ਵਿੱਚ ਕਿਵੇਂ ਤਬਦੀਲ ਹੋਈ, ਪਰ ਜਿਹੜੀ ਗੱਲ ਸਪਸ਼ਟ ਨਹੀਂ ਹੋਈ ਉਹ ਇਹ ਹੈ ਕਿ ਭਾਰਤ ਵਿੱਚ ਸਭਨਾਂ ਤੋਂ ਪਹਿਲਾਂ ਬ੍ਰਾਹਮੀ ਲਿਪੀ ਨੂੰ ਕਿਵੇਂ ਅਪਣਾਇਆ ਗਿਆ ਸੀ। ਵਿਦਵਾਨ ਧਿਆਨ ਦਿੰਦੇ ਹਨ ਕਿ ਬ੍ਰਾਹਮੀ ਲਿਪੀ ਇਬਰਾਨੀ-ਫੋਨੀਸ਼ੀਅਨ ਲਿਪੀ ਤੋਂ ਸਬੰਧਤ ਹੈ, ਜਿਹੜੀ ਉਹ ਲਿਪੀ ਸੀ ਜਿਸਨੂੰ ਇਸਰਾਏਲ ਦੇ ਯਹੂਦੀਆਂ ਦੁਆਰਾ ਆਪਣੀ ਗੁਲਾਮੀ ਵਿੱਚ ਅਤੇ ਭਾਰਤ ਪ੍ਰਵਾਸ ਦੇ ਵੇਲੇ ਵਰਤਿਆ ਜਾਂਦਾ ਸੀ। ਇਤਿਹਾਸਕਾਰ ਡਾ: ਅਵਿਗਦੋਰ ਸ਼ਚਾਨ (1) ਨੇ ਪ੍ਰਸਤਾਵ ਦਿੱਤਾ ਹੈ ਕਿ ਅਸੀਰੀ ਵਿੱਚ ਗਏ ਹੋਏ ਇਸਰਾਏਲੀ ਜਿਹੜੇ ਭਾਰਤ ਵਿੱਚ ਵਸ ਗਏ ਸਨ ਉਹ ਆਪਣੇ ਨਾਲ ਇਬਰਾਨੀ-ਫੋਨੀਸ਼ੀਅਨ ਲਿਪੀ ਨੂੰ ਲੈ ਕੇ ਆਏ ਸਨ – ਜਿਹੜੀ ਬ੍ਰਾਹਮੀ ਲਿਪੀ ਬਣ ਗਿਆ। ਇਹ ਇਸ ਗੱਲ ਦੇ ਰਹੱਸ ਨੂੰ ਵੀ ਹੱਲ ਕਰ ਦਿੰਦੀ ਹੈ ਕਿ ਬ੍ਰਾਹਮੀ ਲਿਪੀ ਨੇ ਆਪਣੇ ਨਾਮ ਨੂੰ ਕਿਵੇਂ ਪ੍ਰਾਪਤ ਕੀਤਾ। ਕੀ ਇਹ ਇਤਫ਼ਾਕ ਨਹੀਂ ਹੈ ਕਿ ਬ੍ਰਾਹਮੀ ਲਿਪੀ ਉੱਤਰੀ ਭਾਰਤ ਵਿੱਚ ਉਸੇ ਵੇਲੇ ਪ੍ਰਗਟ ਹੁੰਦੀ ਹੈ ਜਦੋਂ ਯਹੂਦੀ ਆਪਣੀ ਜਨਮ ਭੂਮੀ, ਅਰਥਾਤ ਅਬਰਾਹਾਮ ਦੀ ਜਮੀਨ ਤੋਂ ਦੂਰ ਅਸੀਰੀ ਵਿੱਚ ਜੀਵਨ ਵਤੀਤ ਕਰ ਰਹਿ ਰਹੇ ਸਨ? ਅਬਰਾਹਾਮ ਦੀ ਸੰਤਾਨ ਦੀ ਲਿਪੀ ਨੂੰ ਅਪਣਾਉਣ ਵਾਲੇ ਮੂਲ ਨਿਵਾਸੀ ਇਸ ਨੂੰ (ਅ)ਬ੍ਰਾਹਮਣ ਲਿਪੀ ਕਹਿੰਦੇ ਹਨ। ਅਬਰਾਹਾਮ ਦਾ ਧਰਮ ਇਕ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨਾ ਸੀ ਜਿਸਦੀ ਭੂਮਿਕਾ ਸੀਮਿਤ ਨਹੀਂ ਸੀ। ਉਹ ਪਹਿਲਾ, ਅਖੀਰਲਾ ਅਤੇ ਸਦੀਵੀ ਹੈ। ਸ਼ਾਇਦ ਇਹੀ ਉਹ ਥਾਂ ਹੈ ਜਿੱਥੇ (ਅ)ਬਰਾਹਾਮ ਦੇ ਲੋਕਾਂ ਦੇ ਧਰਮ ਤੋਂ ਬ੍ਰਾਹਮਣ ਵਿਚ ਵਿਸ਼ਵਾਸ਼ ਅਰੰਭ ਹੋਇਆ ਹੋਵੇਗਾ। ਯਹੂਦੀਆਂ ਦੁਆਰਾ ਆਪਣੀ ਲਿਪੀ ਅਤੇ ਧਰਮ ਨੂੰ ਭਾਰਤ ਵਿੱਚ ਲਿਆਉਣ ਵੇਲੇ, ਇਸਨੇ ਭਾਰਤ ਦੀ ਸੋਚ ਦੀ ਉਸਾਰੀ ਕੀਤੀ ਅਤੇ ਇਤਿਹਾਸ ਨੂੰ ਬੁਨਿਆਦੀ ਰੂਪ ਵਿੱਚ ਆਕਾਰ ਉਹਨਾਂ ਵੇਧੇਰਿਆਂ ਹਮਲਾਵਰਾਂ ਨਾਲੋਂ ਜ਼ਿਆਦਾ ਸੋਹਣੇ ਰੂਪ ਵਿੱਚ ਕੀਤਾ ਜਿਨ੍ਹਾਂ ਨੇ ਉਨ੍ਹਾਂ ਨੂੰ ਜਿੱਤਣ ਅਤੇ ਉਨ੍ਹਾਂ ਉੱਤੇ ਰਾਜ ਕਰਨ ਦੀ ਕੋਸ਼ਿਸ਼ ਕੀਤੀ ਸੀ। ਅਤੇ ਇਬਰਾਨੀ ਵੇਦ, ਮੂਲ ਰੂਪ ਵਿਚ ਇਬਰਾਨੀ- ਫੋਨੀਸ਼ੀਅਨ/ਬ੍ਰਾਹਮੀ ਲਿਪੀ ਵਿਚ, ਇਸ ਆਉਣ ਵਾਲੇ ਵਿਅਕਤੀ ਦਾ ਵਿਸ਼ਾ ਮਿਲਦਾ ਹੈ, ਜਿਹੜਾ ਕਿ ਸੰਸਕ੍ਰਿਤ ਦੇ ਰਿਗ ਵੇਦ ਵਿੱਚ ਆਉਣ ਵਾਲੇ ਪੁਰਸ਼ਾ ਅਰਥਾਤ ਪੁਰਖ ਦੇ ਵਿਸ਼ੇ ਨਾਲ ਮੇਲ ਖਾਂਦਾ ਹੈ। ਪਰ ਅਸੀਂ ਮੱਧ ਪੂਰਬ ਵਿੱਚ ਯਹੂਦੀਆਂ ਦੇ ਆਪਣੀ ਜਮੀਨ ਤੋਂ ਗੁਲਾਮੀ ਵਿੱਚ ਜਾਣ ਤੋਂ ਬਾਅਦ ਦੇ ਇਤਿਹਾਸ ਵੱਲ ਵਾਪਸ ਪਰਤਦੇ ਹਾਂ।
ਫਾਰਸ ਦੀ ਅਧੀਨਤੀ ਵਿੱਚ ਅਸੀਰੀ ਤੋਂ ਵਾਪਸ ਪਰਤਣਾ
ਉਸ ਤੋਂ ਬਾਅਦ, ਫ਼ਾਰਸ ਦੇ ਪਾਤਸ਼ਾਹ ਕੋਰਸ਼ ਨੇ ਬਾਬਲ ਨੂੰ ਜਿੱਤ ਲਿਆ ਅਤੇ ਕੋਰਸ਼ ਪੂਰੇ ਸੰਸਾਰ ਵਿੱਚ ਸਭਨਾਂ ਤੋਂ ਸ਼ਕਤੀਸ਼ਾਲੀ ਵਿਅਕਤੀ ਬਣ ਗਿਆ। ਉਸਨੇ ਯਹੂਦੀਆਂ ਨੂੰ ਉਨ੍ਹਾਂ ਦੀ ਜਮੀਨ ਤੇ ਵਾਪਸ ਪਰਤਣ ਦੀ ਆਗਿਆ ਦਿੱਤੀ।
ਹਾਲਾਂਕਿ ਉਹ ਹੁਣ ਇੱਕ ਅਜ਼ਾਦ ਦੇਸ਼ ਨਹੀਂ ਸੀ, ਹੁਣ ਉਹ ਫਾਰਸੀ ਸਾਮਰਾਜ ਦੇ ਹੇਠ ਇੱਕ ਸੂਬੇ ਦੇ ਰੂਪ ਵਿੱਚ ਸੀ। ਇਹ 200 ਸਾਲਾਂ ਤੱਕ ਚਲਦਾ ਰਿਹਾ ਅਤੇ ਇਸਨੂੰ ਸਮਾਂ-ਰੇਖਾ ਵਿੱਚ ਗੁਲਾਬੀ ਰੰਗ ਵਿੱਚ ਵਿਖਾਇਆ ਗਿਆ ਹੈ। ਇਸ ਸਮੇਂ ਵਿੱਚਕਾਰ, ਯਹੂਦੀ ਮੰਦਰ (ਇਹ ਦੂਜੇ ਮੰਦਰ ਵਜੋਂ ਜਾਣਿਆ ਜਾਂਦਾ ਹੈ) ਅਤੇ ਯਰੂਸ਼ਲਮ ਦਾ ਸ਼ਹਿਰ ਦੁਬਾਰਾ ਬਣਾਇਆ ਗਿਆ ਸੀ। ਹਾਲਾਂਕਿ ਯਹੂਦੀਆਂ ਨੂੰ ਇਸਰਾਏਲ ਵਾਪਸ ਜਾਣ ਦੀ ਇਜ਼ਾਜ਼ਤ ਦੇ ਦਿੱਤੀ ਗਈ ਸੀ, ਪਰ ਬਹੁਤ ਸਾਰੇ ਗ਼ੁਲਾਮ ਉੱਥੇ ਅਸੀਰੀ ਵਿੱਚ ਹੀ ਰਹਿ ਗਏ ਸਨ।
ਯੂਨਾਨਿਆਂ ਦਾ ਸਮਾਂ
ਸਿੰਕਦਰ ਮਹਾਨ ਨੇ ਫਾਰਸੀ ਸਾਮਰਾਜ ਉੱਤੇ ਜਿੱਤ ਪ੍ਰਾਪਤ ਕੀਤੀ ਅਤੇ ਇਸਰਾਏਲ ਨੂੰ ਯੂਨਾਨ ਦੇ ਸਾਮਰਾਜ ਵਿੱਚ 200 ਸਾਲਾਂ ਤੀਕੁਰ ਇੱਕ ਹੋਰ ਸੂਬਾ ਬਣਾ ਲਿਆ। ਇਸਨੂੰ ਗੂੜੇ ਨੀਲੇ ਰੰਗ ਨਾਲ ਵਿਖਾਇਆ ਗਿਆ ਹੈ।
ਰੋਮੀਆਂ ਦਾ ਸਮਾਂ
ਉਸ ਤੋਂ ਬਾਅਦ ਰੋਮੀਆਂ ਨੇ ਯੂਨਾਨ ਦੇ ਸਾਮਰਾਜ ਨੂੰ ਹਰਾ ਦਿੱਤਾ ਅਤੇ ਉਹ ਸੰਸਾਰ ਵਿੱਚ ਸਭਨਾਂ ਤੋਂ ਸ਼ਕਤੀਸ਼ਾਲੀ ਬਣ ਗਏ। ਯਹੂਦੀ ਹੁਣ ਫਿਰ ਦੁਬਾਰਾ ਇਸ ਸਾਮਰਾਜ ਦਾ ਇੱਕ ਸੂਬਾ ਬਣ ਗਏ ਅਤੇ ਇਸਨੂੰ ਹਲਕੇ ਪੀਲੇ ਵਿਖਾਇਆ ਗਿਆ ਹੈ। ਇਹ ਉਹ ਸਮਾਂ ਸੀ ਜਦੋਂ ਯਿਸੂ ਨੇ ਆਪਣੇ ਜੀਵਨ ਨੂੰ ਬਤੀਤ ਕੀਤਾ। ਇਹ ਦੱਸਦਾ ਹੈ ਕਿ ਇੰਜੀਲ ਵਿੱਚ ਰੋਮੀ ਸਿਪਾਹੀ ਕਿਉਂ ਹਨ – ਕਿਉਂਕਿ ਰੋਮੀਆਂ ਨੇ ਯਿਸੂ ਦੇ ਜੀਵਨ ਵਿੱਚ ਹੀ ਇਸਰਾਏਲ ਦੇ ਯਹੂਦੀਆਂ ਉੱਤੇ ਰਾਜ ਕੀਤਾ।
ਰੋਮੀਆਂ ਦੇ ਅਧੀਨ ਯਹੂਦੀਆਂ ਦਾ ਦੂਜੀ ਵਾਰੀ ਅਸੀਰੀ ਵਿੱਚ ਜਾਣਾ
ਬਾਬੇਲ (586 ਈ. ਪੂ.) ਦੇ ਲੋਕਾਂ ਦੇ ਸਮੇਂ ਤੋਂ, ਯਹੂਦੀ ਦਾਊਦ ਦੇ ਕੁਲ ਤੋਂ ਆਉਣ ਵਾਲੇ ਰਾਜਿਆਂ ਦੀ ਅਧੀਨਤਾ ਨੂੰ ਛੱਡ ਕੇ ਕਦੇ ਵੀ ਅਜ਼ਾਦ ਨਹੀਂ ਰਹੇ ਸਨ। ਉਨ੍ਹਾਂ ਉੱਤੇ ਹੋਰ ਸਾਮਰਾਜਾਂ ਨੇ ਰਾਜ ਕੀਤਾ ਸੀ, ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਆਜ਼ਾਦੀ ਤੋਂ ਪਹਿਲਾਂ ਬ੍ਰਿਟਿਸ਼ ਭਾਰਤ ਉੱਤੇ ਰਾਜ ਕਰਦੇ ਰਹੇ ਸਨ। ਯਹੂਦੀਆਂ ਨੇ ਇਸ ਦੇ ਵਿੱਖੇ ਨਾਰਾਜ਼ਗੀ ਪ੍ਰਗਟ ਕੀਤੀ ਸੀ ਅਤੇ ਉਨ੍ਹਾਂ ਨੇ ਰੋਮਨ ਰਾਜ ਵਿਰੁੱਧ ਬਗਾਵਤ ਕੀਤੀ। ਰੋਮੀਆਂ ਨੇ ਯਰੂਸ਼ਲਮ (70 ਈ. ਸ.) ਨੂੰ ਤਬਾਹ ਕਰ ਦਿੱਤਾ, ਦੂਜੀ ਵਾਰੀ ਉਸਾਰਿਆ ਗਿਆ ਮੰਦਰ ਸਾੜ ਦਿੱਤਾ ਗਿਆ ਅਤੇ ਯਹੂਦੀਆਂ ਨੂੰ ਰੋਮੀ ਸਾਮਰਾਜ ਨੇ ਗੁਲਾਮਾਂ ਵਜੋਂ ਉਨ੍ਹਾਂ ਦੇ ਆਪਣੇ ਦੇਸ਼ ਵਿੱਚੋਂ ਬਾਹਰ ਕੱਢ ਦਿੱਤਾ। ਇਹ ਅਸੀਰੀ ਯਹੂਦੀਆਂ ਲਈ ਦੂਜੀ ਵਾਰੀ ਹੋਈ ਸੀ। ਕਿਉਂਕਿ ਰੋਮ ਬਹੁਤ ਵੱਡਾ ਸੀ ਸਿੱਟੇ ਵੱਜੋਂ ਯਹੂਦੀ ਅਖੀਰ ਵਿੱਚ ਸਾਰੇ ਸੰਸਾਰ ਵਿੱਚ ਖਿੱਲਰ ਗਏ।
ਇਸ ਤਰ੍ਹਾਂ ਯਹੂਦੀ ਲਗਭਗ 2000 ਸਾਲਾਂ ਤੀਕੁਰ ਜੀਉਂਦੇ ਤਾਂ ਰਹੇ: ਪਰ ਵਿਦੇਸ਼ੀ ਧਰਤੀ ਉੱਤੇ ਖਿੱਲਰ ਗਏ ਅਤੇ ਇਨ੍ਹਾਂ ਦੇਸ਼ਾਂ ਵਿੱਚ ਕਦੇ ਵੀ ਸਵੀਕਾਰੇ ਨਹੀਂ ਗਏ। ਇਨ੍ਹਾਂ ਵੱਖੋ-ਵੱਖਰੀਆਂ ਕੌਮਾਂ ਵਿੱਚ ਉਨ੍ਹਾਂ ਨੂੰ ਬਾਕਾਇਦਾ ਵੱਡੇ ਤੋਂ ਵੱਡੇ ਅਤਿਆਚਾਰਾਂ ਨੂੰ ਸਹਿਣ ਕਰਨਾ ਪਿਆ। ਯੂਰਪ ਵਿੱਚ ਯਹੂਦੀਆਂ ਦੇ ਉੱਤੇ ਕੀਤਾ ਗਿਆ ਇਹ ਜ਼ੁਲਮ ਖ਼ਾਸ ਤੌਰ ਤੇ ਸੱਚ ਸਾਬਿਤ ਹੋਇਆ। ਪੱਛਮੀ ਯੂਰਪ ਵਿੱਚ ਸਪੇਨ ਤੋਂ ਲੈ ਕੇ ਰੂਸ ਤੀਕੁਰ ਯਹੂਦੀ ਇਨ੍ਹਾਂ ਦੇਸ਼ਾਂ ਵਿੱਚ ਅਕਸਰ ਖ਼ਤਰੇ ਨਾਲ ਭਰੇ ਹੋਏ ਹਲਾਤਾਂ ਵਿੱਚ ਰਹਿੰਦੇ ਰਹੇ ਸਨ। ਯਹੂਦੀ ਇਨ੍ਹਾਂ ਜ਼ੁਲਮਾਂ ਤੋਂ ਬਚਣ ਲਈ ਕੋਚੀਨ ਪਹੁੰਚਦੇ ਰਹੇ ਸਨ। ਮੱਧ ਪੂਰਵ ਤੋਂ ਯਹੂਦੀ
17 ਵੀਂ ਅਤੇ 18 ਵੀਂ ਸਦੀ ਵਿੱਚ ਭਾਰਤ ਪਹੁੰਚੇ ਹਨ, ਅਤੇ ਇਹ ਬਗਦਾਦੀ ਯਹੂਦੀਆਂ ਵਜੋਂ ਜਾਣੇ ਜਾਂਦੇ ਸਨ, ਇਹ ਜ਼ਿਆਦਾਤਰ ਮੁੰਬਈ, ਦਿੱਲੀ ਅਤੇ ਕਲਕੱਤਾ ਵਿੱਚ ਵਸ ਗਏ ਸਨ। 1500 ਈ. ਪੂ. ਵਿੱਚ ਹੀ ਮੂਸਾ ਦੇ ਸਰਾਪਾਂ ਦੇ ਵਿੱਚ ਵੇਰਵਾਂ ਦੇ ਦਿੱਤਾ ਗਿਆ ਸੀ ਕਿ ਉਹ ਕਿਵੇਂ ਜੀਵਨ ਬਤੀਤ ਕਰਨਗੇ।
ਇਨ੍ਹਾਂ ਕੌਮਾਂ ਵਿੱਚ ਤੁਸੀਂ ਸੁਖ ਨਾ ਪਾਵੋਗੇ ਨਾ ਤੁਹਾਡੇ ਪੈਰ ਦੇ ਤਲੇ ਨੂੰ ਅਰਾਮ ਹੋਵੇਗਾ ਸਗੋਂ ਯਹੋਵਾਹ ਉੱਥੇ ਕੰਬਣ ਵਾਲੇ ਦਿਲ ਅਤੇ ਅੱਖਾਂ ਦੀ ਧੁੰਦ ਅਤੇ ਮਨ ਦੀ ਕਲਪਣਾ ਤੁਹਾਨੂੰ ਦੇਵੇਗਾ।
ਬਿਵਸਥਾਸਾਰ 28:65
ਇਸਰਾਏਲੀਆਂ ਦੇ ਵਿਰੁੱਧ ਸਰਾਪ ਦਿੱਤੇ ਗਏ ਸਨ ਤਾਂ ਜੋ ਲੋਕ ਇਹ ਪੁੱਛਣ:
ਤਾਂ ਸਾਰੀਆਂ ਕੌਮਾਂ ਵੀ ਆਖਣਗੀਆਂ ਕਿ ਯਹੋਵਾਹ ਨੇ ਏਸ ਧਰਤੀ ਨਾਲ ਇਉਂ ਕਿਉਂ ਕੀਤਾ ਐਨਾ ਵੱਡਾ ਕਰੋਧ ਦਾ ਤੱਤ ਕਿਉਂ ਹੈ?
ਬਿਵਸਥਾ ਸਾਰ 29:24
ਅਤੇ ਇਸਦਾ ਉੱਤਰ ਇਹ ਸੀ:
25ਤਾਂ ਓਹ ਆਖਣਗੇ, ਏਸ ਲਈ ਕੇ ਉਨ੍ਹਾਂ ਨੇ ਆਪਣੇ ਪਿਉ ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਦੇ ਨੇਮ ਨੂੰ ਤਿਆਗ ਦਿੱਤਾ ਜਿਹੜਾ ਉਸ ਉਨ੍ਹਾਂ ਨਾਲ ਬੰਨ੍ਹਿਆ ਸੀ ਜਦ ਉਹ ਉਨ੍ਹਾਂ ਨੂੰ ਮਿਸਰ ਦੇਸ ਤੋਂ ਬਾਹਰ ਲਿਆਇਆ 26ਉਨ੍ਹਾਂ ਨੇ ਜਾਕੇ ਦੂਜੇ ਦੇਵਤਿਆਂ ਦੀ ਪੂਜਾ ਕੀਤੀ ਅਤੇ ਓਹਨਾਂ ਦੇ ਅੱਗੇ ਮੱਥਾ ਟੇਕਿਆ, ਓਹ ਦੇਵਤੇ ਜਿਨਾਂ ਨੂੰ ਉਹ ਜਾਣਦੇ ਵੀ ਨਹੀਂ ਸਨ, ਨਾ ਉਸ ਨੇ ਉਨ੍ਹਾਂ ਲਈ ਠਹਿਰਾਏ 27ਏਸ ਕਾਰਨ ਯਹੋਵਾਹ ਦਾ ਕ੍ਰੋਧ ਏਸ ਦੇਸ ਦੇ ਉੱਤੇ ਭੜਕਿਆ ਕਿ ਉਹ ਸਾਰੇ ਸਰਾਪ ਜਿਹੜੇ ਏਸ ਪੋਥੀ ਵਿੱਚ ਲਿਖੇ ਹੋਏ ਹਨ ਏਸ ਉੱਤੇ ਪਾਵੇ 28ਯਹੋਵਾਹ ਨੇ ਕ੍ਰੋਧ, ਗੁੱਸੇ ਅਤੇ ਵੱਡੇ ਤੈਸ਼ ਵਿੱਚ ਉਨ੍ਹਾਂ ਨੂੰ ਉਨ੍ਹਾਂ ਦੀ ਭੂਮੀ ਵਿੱਚੋਂ ਉਖਾੜ ਕੇ ਦੂਜੇ ਦੇਸ ਵਿੱਚ ਸੁੱਟ ਦਿੱਤਾ ਜਿਵੇਂ ਅੱਜ ਦੇ ਦਿਨ ਹੈ।
ਬਿਵਸਥਾ ਸਾਰ 29:25-28
ਹੇਠਾਂ ਦਿੱਤੀ ਗਈ ਸਮਾਂ-ਰੇਖਾ ਇਸ 1900 ਸਾਲ ਦੀ ਮਿਆਦ ਨੂੰ ਦਰਸਾਉਂਦੀ ਹੈ। ਇਹ ਮਿਆਦ ਲੰਮੀ ਲਾਲ ਪੱਟੀ ਵਿੱਚ ਵਿਖਾਈ ਗਈ ਹੈ।
ਤੁਸੀਂ ਵੇਖ ਸੱਕਦੇ ਹੋ ਕਿ ਆਪਣੇ ਇਤਿਹਾਸ ਵਿੱਚ ਯਹੂਦੀ ਅਸੀਰੀ ਦੀ ਦੋ ਮਿਆਦਾਂ ਵਿੱਚੋਂ ਲੰਘੇ ਸਨ ਪਰ ਦੂਜੀ ਅਸੀਰੀ ਪਹਿਲੀ ਅਸੀਰੀ ਨਾਲੋਂ ਕਾਫ਼ੀ ਲੰਮੀ ਸੀ।
20ਵੀਂ ਸਦੀ ਦਾ ਸਰਬਨਾਸ਼
ਜਦੋਂ ਹਿਟਲਰ ਨੇ ਨਾਜ਼ੀ ਜਰਮਨੀ ਰਾਹੀਂ ਯੂਰਪ ਵਿੱਚ ਰਹਿੰਦੇ ਹੋਏ ਸਾਰੇ ਯਹੂਦੀਆਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਯਹੂਦੀਆਂ ਵਿਰੁੱਧ ਸਤਾਓ ਉਸ ਵੇਲੇ ਆਪਣੀ ਟੀਸੀ ਉੱਤੇ ਸੀ। ਉਹ ਲਗਭਗ ਸਫਲ ਹੋ ਹੀ ਗਿਆ ਸੀ ਪਰ ਉਹ ਹਾਰ ਗਿਆ ਅਤੇ ਸਿੱਟੇ ਵੱਜੋਂ ਕੁੱਝ ਯਹੂਦੀ ਬਚ ਗਏ।
ਆਧੁਨਿਕ ਇਸਰਾਏਲ ਦਾ ਦੁਬਾਰਾ ਜਨਮ ਲੈਣਾ
ਇਹ ਸਚਿਆਈ ਹੈ ਕਿ ਅਜਿਹੇ ਕਈ ਲੋਕ ਬਚੇ ਰਹਿ ਗਏ ਸਨ ਜਿਹੜੇ ਹਜ਼ਾਰਾਂ ਸਾਲਾਂ ਬਾਅਦ ਵੀ ਬਗੈਰ ਕਿਸੇ ਜਨਮ ਭੂਮੀ ਦੇ ‘ਯਹੂਦੀ’ ਵਜੋਂ ਜਾਣੇ ਜਾਂਦੇ ਸਨ। ਪਰ ਇਸ ਸਚਿਆਈ ਨੇ 3500 ਸਾਲਾਂ ਪਹਿਲਾਂ ਲਿਖੇ ਮੂਸਾ ਦੇ ਅੰਤਮ ਬਚਨਾਂ ਨੂੰ ਸੱਚ ਵਿੱਚ ਤਬਦੀਲ ਕਰ ਦਿੱਤਾ। 1948 ਵਿੱਚ, ਸੰਯੁਕਤ ਰਾਸ਼ਟਰ ਦੇ ਜ਼ਰੀਏ ਪੂਰੇ ਸੰਸਾਰ, ਆਧੁਨਿਕ ਇਸਰਾਏਲ ਦੇ ਦੇਸ਼ ਨੂੰ ਹੈਰਾਨ ਕਰ ਦੇਣ ਵਾਲੇ ਤਰੀਕੇ ਵਿੱਚ ਪੈਦਾ ਹੁੰਦੇ ਵੇਖਿਆ, ਜਿਵੇਂ ਮੂਸਾ ਨੇ ਸਦੀਆਂ ਪਹਿਲਾਂ ਲਿਖਿਆ ਸੀ:
3ਤਾਂ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੀ ਅਸੀਰੀ ਨੂੰ ਪਲਟ ਕੇ ਤੁਹਾਡੇ ਉੱਤੇ ਤਰਸ ਖਾਵੇਗਾ ਅਤੇ ਸਾਰਿਆਂ ਲੋਕਾਂ ਵਿੱਚੋਂ ਜਿੱਥੇ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਖਿਲਾਰਿਆ ਹੈ ਮੁੜ ਤੁਹਾਨੂੰ ਇਕੱਠਾ ਕਰੇਗਾ 4ਜੇ ਤੁਹਾਡਾ ਕੋਈ ਹੱਕਿਆ ਹੋਇਆ ਅਕਾਸ਼ ਦੇ ਸਿਰੇ ਉੱਤੇ ਹੋਵੇ ਉੱਥੋਂ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਇਕੱਠਾ ਕਰੇਗਾ ਅਤੇ ਉੱਥੋਂ ਤੁਹਾਨੂੰ ਲੈ ਆਵੇਗਾ 5ਅਤੇ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਉਸ ਧਰਤੀ ਵਿੱਚ ਲੈ ਆਵੇਗਾ ਜਿਸ ਉੱਤੇ ਤੁਹਾਡੇ ਪਿਉ ਦਾਦਿਆਂ ਨੇ ਕਬਜ਼ਾ ਕੀਤਾ ਅਤੇ ਤੁਸੀਂ ਵੀ ਕਬਜ਼ਾ ਕਰੋਗੇ ਅਤੇ ਉਹ ਤੁਹਾਡੇ ਨਾਲ ਭਲਿਆਈ ਕਰੇਗਾ ਅਤੇ ਉਹ ਤੁਹਾਨੂੰ ਤੁਹਾਡੇ ਪਿਉ ਦਾਦਿਆਂ ਨਾਲੋਂ ਵਧਾਵੇਗਾ।
ਬਿਵਸਥਾਸਾਰ 30:3-5
ਇਹ ਵੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਕਿਉਂਕਿ ਇਸ ਦੇਸ਼ ਦੀ ਸਥਾਪਨਾ ਵੱਡੇ ਵਿਰੋਧ ਦੇ ਬਾਵਜੂਦ ਹੋਈ ਹੈ। ਇਸਦੇ ਆਲੇ-ਦੁਆਲੇ ਦੀਆਂ ਬਥੇਰੀਆਂ ਸਾਰੀਆਂ ਕੌਮਾਂ ਨੇ 1948 ਵਿੱਚ… 1956 ਵਿੱਚ… ਫਿਰ 1967 ਵਿੱਚ ਅਤੇ ਫਿਰ 1973 ਵਿੱਚ ਇਸਦੇ ਨਾਲ ਜੰਗ ਛੇੜ ਦਿੱਤੀ ਸੀ। ਇਸਰਾਏਲ, ਇੱਕ ਬਹੁਤ ਹੀ ਛੋਟਾ ਦੇਸ਼ ਸੀ, ਕਈ ਵਾਰ ਇੱਕੋ ਸਮੇਂ ਵਿੱਚ ਪੰਜ ਦੇਸ਼ ਰਲ੍ਹ ਕੇ ਇਸਦੇ ਨਾਲ ਲੜਦੇ ਹਨ। ਫਿਰ ਵੀ ਨਾ ਸਿਰਫ ਇਸਰਾਏਲ ਬਚਿਆ ਰਿਹਾ, ਸਗੋਂ ਉਸਦਾ ਇਲਾਕਾ ਵੀ ਵਧਦਾ ਚਲਿਆ ਗਿਆ। 1967 ਵਿੱਚ ਛੇ-ਦਿਨ ਚਲਣ ਵਾਲੀ ਜੰਗ ਵਿੱਚ, ਇਸਰਾਏਲ ਨੇ ਯਰੂਸ਼ਲਮ ਉਸਦੀ ਇਤਿਹਾਸਕ ਰਾਜਧਾਨੀ ਨੂੰ ਮੁੜ ਪ੍ਰਾਪਤ ਕਰ ਲਿਆ ਜਿਸਦੀ ਨੀਂਹ ਦਾਊਦ ਨੇ 3000 ਸਾਲਾਂ ਪਹਿਲਾਂ ਰੱਖੀ ਸੀ। ਇਸਰਾਏਲ ਦੇ ਦੇਸ਼ ਦੀ ਸਿਰਜਣਾ ਦਾ ਨਤੀਜਾ, ਅਤੇ ਇਨ੍ਹਾਂ ਜੰਗਾਂ ਦੇ ਨਤੀਜੇ ਨੇ ਅੱਜੌਕੇ ਸਮੇਂ ਵਿੱਚ ਸਾਡੇ ਸੰਸਾਰ ਦੀ ਸਭ ਤੋਂ ਔਖੀ ਰਾਜਨੀਤਿਕ ਸਮੱਸਿਆਵਾਂ ਨੂੰ ਪੈਦਾ ਕਰ ਦਿੱਤਾ ਹੈ।
ਜਿਵੇਂ ਕਿ ਮੂਸਾ ਦੁਆਰਾ ਭਵਿੱਖਬਾਣੀ ਕੀਤੀ ਗਈ ਸੀ ਅਤੇ ਇੱਥੇ ਹੋਰ ਪੂਰੀ ਤਰ੍ਹਾਂ ਪੜਚੋਲ ਕੀਤੀ ਗਈ ਸੀ, ਇਸਰਾਏਲ ਦੇ ਫਿਰ ਦੁਬਾਰਾ ਪੈਦਾ ਹੋਣ ਨੇ ਭਾਰਤ ਵਿੱਚਕਾਰ ਵੱਸਦੇ ਯਹੂਦੀਆਂ ਨੂੰ ਇਸਰਾਏਲ ਵਾਪਸ ਪਰਤਣ ਲਈ ਪ੍ਰੇਰਣਾ ਦਿੱਤੀ ਹੈ। ਇਸਰਾਏਲ ਵਿੱਚ ਹੁਣ 80,000 ਯਹੂਦੀ ਰਹਿੰਦੇ ਹਨ ਜਿਨ੍ਹਾਂ ਦੇ ਮਾਤਾ-ਪਿਤਾ ਵਿੱਚੋਂ ਕੋਈ ਇੱਕ ਭਾਰਤ ਤੋਂ ਹਨ ਅਤੇ ਭਾਰਤ ਵਿੱਚ ਸਿਰਫ਼ 5000 ਯਹੂਦੀ ਹੀ ਬਚੇ ਰਹਿ ਗਏ ਹਨ। ਮੂਸਾ ਦੀ ਅਸੀਸਾਂ ਅਨੁਸਾਰ ਉਹ ਬਹੁਤ ਜ਼ਿਆਦਾ ਦੂਰ ਦੁਰਾਡੇ ਵਾਲੇ ਦੇਸ਼ਾਂ (ਜਿਵੇਂ ਮਿਜੋਰਮ) ਤੋਂ ‘ਇਕੱਠੇ’ ਕੀਤੇ ਜਾ ਰਹੇ ਹਨ ਅਤੇ ‘ਵਾਪਸ’ ਲਿਆਏ ਜਾ ਰਹੇ ਹਨ। ਮੂਸਾ ਨੇ ਲਿਖਿਆ ਸੀ ਕਿ ਦੋਵੇਂ ਯਹੂਦੀ ਅਤੇ ਗੈਰ-ਯਹੂਦੀ ਇਸ ਦੇ ਪ੍ਰਭਾਵ ਉੱਤੇ ਧਿਆਨ ਦੇਣਗੇ।
(1) ਡਾ: ਅਵਿਗਦੋਰ ਸ਼ਚਾਨ. ਗੁਆਚੇ ਹੋਏ ਦਸ ਗੋਤ ਦੇ ਨਕਸ਼ੇਕਦਮਾਂ ‘ਤੇ ਪੰਨਾ 261