ਯਿਸੂ, ਯਿਸੂ ਸਤਿਸੰਗ ਨੇ ਵਿਖਾਇਆ ਕਿ ਸੁਰਗ ਦੇ ਵਿੱਚ ਰਹਿਣ ਵਾਲਿਆਂ ਨੂੰ ਕਿਵੇਂ ਇੱਕ ਦੂਜੇ ਨਾਲ ਪੇਸ਼ ਆਉਣਾ ਚਾਹੀਦਾ ਹੈ। ਉਸਨੇ ਨਾਲ ਹੀ ਸੁਰਗ ਦੇ ਰਾਜ ਦਾ ਪ੍ਰਚਾਰ ਕਰਦੇ ਹੋਇਆਂ ਬਿਮਾਰਾਂ ਅਤੇ ਦੁਸ਼ਟ ਆਤਮਾਂ ਤੋਂ ਦੁਖੀ ਲੋਕਾਂ ਨੂੰ ਵੀ ਚੰਗਾ ਕੀਤਾ, ਜਿਸਨੂੰ ਉਸਨੇ ‘ਸੁਰਗ ਦਾ ਰਾਜ’ ਕਿਹਾ। ਉਸਨੇ ਕੁਦਰਤ ਨੂੰ ਆਪਣੇ ਰਾਜ ਦੇ ਸੁਭਾਓ ਨੂੰ ਵਿਖਾਉਣ ਲਈ ਹੁਕਮ ਦਿੱਤਾ।
ਅਸੀਂ ਇਸ ਰਾਜ ਦੀ ਪਛਾਣ ਕਰਨ ਲਈ ਵੱਖੋ-ਵੱਖਰੇ ਸ਼ਬਦ ਵਰਤਦੇ ਹਾਂ। ਸ਼ਾਇਦ ਸਭਨਾਂ ਤੋਂ ਆਮ ਸ਼ਬਦ ਸੁਰਗ ਜਾਂ ਸਵਰਗ ਲੋਕ ਹਨ। ਇਸ ਦੇ ਲਈ ਹੋਰ ਸ਼ਬਦ ਵੀ ਹਨ: ਬੈਕੁੰਠ, ਦੇਵਲੋਕ, ਬ੍ਰਹਮਲੋਕ, ਸਤਿਅਲੋਕ, ਕੈਲਾਸ਼ਾ, ਬ੍ਰਹਮਪੁਰਾ, ਸੱਚਿਆਈ ਦਾ ਬਾਗ਼, ਬੈਕੁੰਠ ਲੋਕ, ਵਿਸ਼ਨੂੰ ਲੋਕ, ਪਰਮ ਪੱਦ, ਨਿਤਿਆ ਵਿਭੂਤੀ, ਤਿਰੂ ਪਰਮ ਪਦ ਜਾਂ ਬੈਕੁੰਠ ਸਾਗਰ। ਵੱਖੋ-ਵੱਖਰੀਆਂ ਪਰੰਪਰਾਵਾਂ ਵੱਖੋ-ਵੱਖਰੇ ਸ਼ਬਦਾਂ ਦੀ ਵਰਤੋਂ ਕਰਦੇ ਹੋਇਆਂ, ਵੱਖੋ-ਵੱਖਰੇ ਦਿਓਤਿਆਂ ਨਾਲ ਸੰਬੰਧਾਂ ਉੱਤੇ ਜ਼ੋਰ ਦਿੰਦੀਆਂ ਹਨ, ਪਰ ਇਹ ਭਿੰਨਤਾਵਾਂ ਬੁਨਿਆਦੀ ਨਹੀਂ ਹਨ। ਸਭਨਾਂ ਤੋਂ ਮੁੱਢਲੀ ਗੱਲ ਇਹ ਹੈ ਕਿ ਸੁਰਗ ਇੱਕ ਅਨੰਦ ਨਾਲ ਭਰੀ ਹੋਈ ਅਤੇ ਸ਼ਾਂਤ ਥਾਂ ਹੈ, ਜਿਹੜੀ ਜੀਵਨ ਦੇ ਵਿੱਚ ਮਿਲ ਰਹੇ ਦੁੱਖ ਅਤੇ ਅਗਿਆਨਤਾ ਤੋਂ ਆਜ਼ਾਦ ਹੈ, ਅਤੇ ਜਿੱਥੇ ਪਰਮੇਸ਼ੁਰ ਨਾਲ ਡੂੰਘੇ ਸਬੰਧ ਨੂੰ ਮਹਿਸੂਸ ਕੀਤਾ ਜਾਂਦਾ ਹੈ। ਬਾਈਬਲ ਸੁਰਗ ਦੇ ਮੁਢਲੇ ਸਿਧਾਂਤਾਂ ਨੂੰ ਇਸ ਤਰ੍ਹਾਂ ਪੇਸ਼ ਕਰਦੀ ਹੈ:
ਸਿੰਘਾਸਣ ਦੇ ਦੁਆਲੇ ਚੱਵੀ ਗੱਦੀਆਂ ਹਨ ਅਤੇ ਮੈਂ ਚੱਵੀ ਬਜ਼ੁਰਗਾਂ ਨੂੰ ਚਿੱਟੇ ਬਸਤਰ ਪਹਿਨੇ ਅਤੇ ਸਿਰਾਂ ਉੱਤੇ ਸੋਨੇ ਦੇ ਮੁਕਟ ਧਰੇ ਓਹਨਾਂ ਗੱਦੀਆਂ ਉੱਤੇ ਬੈਠਿਆਂ ਡਿੱਠਾ।
ਪਰਕਾਸ਼ ਦੀ ਪੋਥੀ 21:4
ਯਿਸੂ ਨੇ ਆਪ ਸੁਰਗ ਲਈ ਵੱਖੋ-ਵੱਖਰੇ ਸ਼ਬਦਾਂ ਦੀ ਵਰਤੇ ਕੀਤੀ ਹੈ। ਉਹ ਅਕਸਰ ਸ਼ਬਦ ‘ਰਾਜ’ (ਇਹ ‘ਲੋਕ’ ਦੀ ਤੁਲਨਾ ਵਿੱਚ ‘ਰਾਜ’ ਦੀ ਨੇੜਤਾ ਵਿੱਚ ਹੈ) ਦੀ ਵਰਤੋਂ ਕਰਦਾ ਸੀ। ਉਸਨੇ ਨਾਲ ਹੀ ‘ਸੁਰਗ ਲੋਕ’ ਅਤੇ ‘ਪਰਮੇਸ਼ੁਰ ਦਾ ਰਾਜ’ ਸ਼ਬਦਾਂ ਦੀ ਵੀ ਵਰਤੋਂ ‘ਸੁਰਗ ਦੇ ਰਾਜ’ ਦੀ ਬਰਾਬਰੀ ਤੇ ਕੀਤੀ। ਪਰ ਇਸ ਤੋਂ ਵੀ ਮਹੱਤਵਪੂਰਣ ਗੱਲ ਇਹ ਹੈ ਕਿ ਉਸਨੇ ਸੁਰਗ ਦੀ ਸਾਡੀ ਸਮਝ ਨੂੰ ਵਧਾਉਣ ਲਈ ਆਮ, ਰੋਜ਼ਾਨਾ ਦੀਆਂ ਕਹਾਣੀਆਂ ਦੀ ਵਰਤੋਂ ਕਰਦੇ ਹੋਇਆਂ ਕੀਤੀ। ਸੁਰਗ ਦੇ ਬਾਰੇ ਵਿੱਚ ਦੱਸਣ ਲਈ ਉਸਦੇ ਦੁਆਰਾ ਦਿੱਤਾ ਹੋਇਆ ਇੱਕ ਖ਼ਾਸ ਉਦਾਹਰਣ ਇੱਕ ਬਹੁਤ ਵੱਡੀ ਜਿਆਫ਼ਤ ਜਾਂ ਜਸ਼ਨ ਹੈ। ਆਪਣੀ ਕਹਾਣੀ ਵਿੱਚ, ਉਹ ਪ੍ਰਸਿੱਧ ਵਾਕ ‘ਪ੍ਰਹੁਣਾ ਪਰਮੇਸ਼ੁਰ ਹੈ’ (ਅਤਿਥੀ ਦੇਵੋ ਭਵ) ਨੂੰ ‘ਅਸੀਂ ਪਰਮੇਸ਼ੁਰ ਦੇ ਪ੍ਰਹੁਣੇ ਹਾਂ’ ਵਿੱਚ ਤਬਦੀਲ ਕਰਦਾ ਹੈ।
ਸੁਰਗ ਦੇ ਵੱਡੇ ਜਸ਼ਨ ਦੀ ਕਹਾਣੀ
ਯਿਸੂ ਨੇ ਇਸਨੂੰ ਸਮਝਾਉਣ ਲਈ ਇੱਕ ਵੱਡੀ ਜਿਆਫ਼ਤ ਅਰਥਾਤ ਜਸ਼ਨ (ਇੱਕ ਦਾਵਤ) ਦੀ ਕਹਾਣੀ ਦੱਸੀ ਕਿ ਇਹ ਕਿੰਨੀ ਵੱਡੀ ਹੈ ਅਤੇ ਕਿਸਨੂੰ ਸੁਰਗ ਵਿੱਚ ਦਾਖਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਪਰ ਕਹਾਣੀ ਉਸ ਤਰ੍ਹਾਂ ਅਗਾਂਹ ਨਹੀਂ ਵੱਧਦੀ ਜਿਸ ਤਰ੍ਹਾਂ ਅਸੀਂ ਸੋਚਦੇ ਹਾਂ। ਇੰਜੀਲ ਵਿੱਚ ਦੱਸਿਆ ਗਿਆ ਹੈ ਕਿ:
15ਉਹ ਦੇ ਨਾਲ ਦੇ ਬੈਠਣ ਵਾਲਿਆਂ ਵਿੱਚੋਂ ਇੱਕ ਨੇ ਇਨ੍ਹਾਂ ਗੱਲਾਂ ਨੂੰ ਸੁਣ ਕਿ ਉਹ ਨੂੰ ਕਿਹਾ ਕਿ ਧੰਨ ਉਹ ਜਿਹੜਾ ਪਰਮੇਸ਼ੁਰ ਦੇ ਰਾਜ ਵਿੱਚ ਰੋਟੀ ਖਾਊਗਾ 16ਪਰ ਉਸ ਨੇ ਉਹ ਨੂੰ ਆਖਿਆ, ਕਿਸੇ ਮਨੁੱਖ ਨੇ ਵੱਡੀ ਜ਼ਿਆਫ਼ਤ ਕੀਤੀ ਅਤੇ ਬਹੁਤਿਆਂ ਨੂੰ ਬੁਲਾਇਆ 17ਅਤੇ ਉਸ ਨੇ ਖਾਣੇ ਦੇ ਵੇਲੇ ਆਪਣੇ ਨੌਕਰ ਨੂੰ ਘੱਲਿਆ ਜੋ ਉਹ ਸੱਦੇ ਹੋਇਆਂ ਨੂੰ ਕਹੇ ਭਈ ਆਓ ਕਿਉਂ ਜੋ ਹੁਣ ਸੱਭੋ ਕੁਝ ਤਿਆਰ ਹੈ 18ਤਾਂ ਓਹ ਸੱਭੇ ਇੱਕ ਮੱਤ ਹੋ ਕੇ ਉਜ਼ਰ ਕਰਨ ਲੱਗੇ। ਪਹਿਲੇ ਨੇ ਉਹ ਨੂੰ ਕਿਹਾ, ਮੈਂ ਇੱਕ ਖੇਤ ਮੁੱਲ ਲਿਆ ਹੈ ਅਤੇ ਜ਼ਰੂਰ ਹੈ ਜੋ ਮੈਂ ਜਾ ਕੇ ਉਹ ਨੂੰ ਵੇਖਾਂ। ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਭਈ ਮੇਰੀ ਵੱਲੋਂ ਉਜ਼ਰ ਕਰੀਂ 19ਅਤੇ ਦੂਏ ਨੇ ਆਖਿਆ, ਮੈਂ ਬਲਦਾਂ ਦੀਆਂ ਪੰਜ ਜੋੜੀਆਂ ਮੁੱਲ ਲਈਆਂ ਹਨ ਅਤੇ ਉਨ੍ਹਾਂ ਦੇ ਪਰਖਣੇ ਲਈ ਜਾਂਦਾ ਹਾਂ। ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਜੋ ਮੇਰੀ ਵੱਲੋਂ ਉਜ਼ਰ ਕਰੀਂ 20ਅਤੇ ਹੋਰ ਨੇ ਆਖਿਆ, ਮੈਂ ਵਿਆਹ ਕੀਤਾ ਹੈ ਅਤੇ ਇਸ ਲਈ ਮੈਂ ਨਹੀਂ ਆ ਸੱਕਦਾ 21ਤਾਂ ਉਸ ਨੌਕਰ ਨੇ ਆਣ ਕੇ ਆਪਣੇ ਮਾਲਕ ਨੂੰ ਇਨ੍ਹਾਂ ਗੱਲਾਂ ਦੀ ਖਬਰ ਦਿੱਤੀ ਤਾਂ ਉਸ ਘਰ ਦੇ ਮਾਲਕ ਨੇ ਗੁੱਸੇ ਹੋ ਕੇ ਆਪਣੇ ਨੌਕਰ ਨੂੰ ਆਖਿਆ, ਸ਼ਤਾਬੀ ਨਿੱਕਲ ਕੇ ਸ਼ਹਿਰ ਦੇ ਚੌਕਾਂ ਅਤੇ ਗਲੀਆਂ ਵਿੱਚ ਜਾਹ ਅਰ ਕੰਗਾਲਾਂ ਅਤੇ ਟੁੰਡਿਆਂ ਅਤੇ ਅੰਨ੍ਹਿਆਂ ਅਤੇ ਲੰਙਿਆਂ ਨੂੰ ਐੱਥੇ ਅੰਦਰ ਲਿਆ 22ਉਸ ਨੌਕਰ ਨੇ ਆਖਿਆ, ਸੁਆਮੀ ਜੀ ਜਿਵੇਂ ਤੁਸਾਂ ਹੁਕਮ ਕੀਤਾ ਸੀ ਤਿਵੇਂ ਹੀ ਹੋਇਆ ਹੈ ਅਤੇ ਅਜੇ ਥਾਂ ਹੈ 23ਮਾਲਕ ਨੇ ਨੌਕਰ ਨੂੰ ਕਿਹਾ ਭਈ ਨਿੱਕਲ ਕੇ ਸੜਕਾਂ ਅਤੇ ਪੈਲੀ ਬੰਨਿਆ ਵੱਲ ਜਾਹ ਅਤੇ ਵੱਡੀ ਤਗੀਦ ਕਰਕੇ ਲੋਕਾਂ ਨੂੰ ਅੰਦਰ ਲਿਆ ਤਾਂ ਜੋ ਮੇਰਾ ਘਰ ਭਰ ਜਾਵੇ 24ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਭਈ ਉਨ੍ਹਾਂ ਮਨੁੱਖਾਂ ਵਿੱਚੋਂ ਜਿਹੜੇ ਬੁਲਾਏ ਗਏ ਸਨ ਇੱਕ ਵੀ ਮੇਰਾ ਖਾਣਾ ਨਾ ਚੱਖੇਗਾ।।
ਲੂਕਾ 14:15-24
ਸਾਡੇ ਵੱਲੋਂ ਸਵੀਕਾਰ ਕੀਤੀ ਗਈ ਸਮਝ – ਕਈ ਵਾਰ – ਉਲਟ ਪੁਲਟ ਹੋ ਜਾਂਦੀ ਹੈ। ਸਭਨਾਂ ਤੋਂ ਪਹਿਲਾਂ, ਅਸੀਂ ਇਹ ਮੰਨ ਸੱਕਦੇ ਹਾਂ ਕਿ ਪਰਮੇਸ਼ੁਰ ਸਾਰੇ ਲੋਕਾਂ ਨੂੰ ਸੁਰਗ (ਦਾਵਤ) ਵਿੱਚ ਆਉਣ ਲਈ ਸੱਦਾ ਨਹੀਂ ਦਿੰਦਾ ਕਿਉਂਕਿ ਉਹ ਸਿਰਫ਼ ਯੋਗ ਲੋਕਾਂ ਨੂੰ ਸੱਦਾ ਦਿੰਦਾ ਹੈ, ਪਰ ਅਜਿਹੀ ਸੋਚ ਗਲਤ ਹੈ। ਦਾਵਤ ਦਾ ਸੱਦਾ ਬਹੁਤ ਸਾਰੇ, ਬਹੁਤ ਸਾਰੇ ਲੋਕਾਂ ਨੂੰ ਦਿੱਤਾ ਜਾਂਦਾ ਹੈ। ਸੁਆਮੀ (ਪਰਮੇਸ਼ੁਰ) ਚਾਹੁੰਦਾ ਹੈ ਕਿ ਦਾਵਤ ਲੋਕਾਂ ਨਾਲ ਭਰ ਜਾਵੇ।
ਪਰ ਇਸ ਵਿੱਚ ਇੱਕ ਅਚਾਨਕ ਹੋਣ ਵਾਲੀ ਤਬਦੀਲੀ ਆਉਂਦੀ ਹੈ। ਬਹੁਤ ਸਾਰੇ ਸੱਦੇ ਗਏ ਮਹਿਮਾਨ ਅਸਲ ਵਿੱਚ ਆਉਣਾ ਹੀ ਨਹੀਂ ਚਾਹੁੰਦੇ ਸਨ। ਉਹ ਬਹਾਨਾ ਬਣਾਉਂਦੇ ਹਨ ਤਾਂ ਜੋ ਉਨ੍ਹਾਂ ਨੂੰ ਨਾ ਜਾਣਾ ਪਵੇ! ਅਤੇ ਵੇਖੋ ਕਿ ਉਨ੍ਹਾਂ ਦੇ ਬਹਾਨੇ ਕਿੰਨੇ ਜਿਆਦਾ ਤਰਕਹੀਣ ਹਨ। ਅਜਿਹਾ ਕੌਣ ਹੋਵੇਗਾ ਜਿਹੜਾ ਬਗੈਰ ਕਿਸੇ ਜਾਂਚ ਪੜਤਾਲ ਦੇ ਬਲਦ ਨੂੰ ਖਰੀਦੇਗਾ? ਅਜਿਹਾ ਕੌਣ ਹੋਵੇਗਾ ਜਿਹੜਾ ਬਗੈਰ ਵੇਖੇ ਖੇਤ ਨੂੰ ਖਰੀਦਣਾ ਚਾਹੇਗਾ? ਨਹੀਂ, ਉਨ੍ਹਾਂ ਦੇ ਦੁਆਰਾ ਬਣਾਏ ਗਏ ਬਹਾਨਿਆਂ ਨੇ ਸੱਦੇ ਗਏ ਮਹਿਮਾਨਾਂ ਦੇ ਮਨਾਂ ਦੇ ਅਸਲ ਇਰਾਦਿਆਂ ਨੂੰ ਪਰਗਟ ਕੀਤਾ – ਉਹਨਾਂ ਵਿੱਚ ਸੁਰਗ ਦੇ ਵਿੱਖੇ ਕੋਈ ਰੁਚੀ ਨਹੀਂ ਸੀ, ਇਸਦੀ ਬਜਾਏ ਉਨ੍ਹਾਂ ਦੀ ਦਿਲਚਸਪੀ ਹੋਰ ਗੱਲਾਂ ਵਿੱਚ ਸੀ।
ਠੀਕ ਉਸੇ ਵੇਲੇ ਜਦੋਂ ਅਸੀਂ ਸੋਚਦੇ ਹਾਂ ਕਿ ਸ਼ਾਇਦ ਜਿਆਫ਼ਤ ਦੇਣ ਵਾਲਾ ਸੁਆਮੀ ਮਹਿਮਾਨਾਂ ਦੀ ਗਿਣਤੀ ਬਹੁਤ ਘੱਟ ਹੋਣ ਕਾਰਨ ਨਿਰਾਸ਼ ਹੋ ਜਾਵੇਗਾ, ਤਦ ਕਹਾਣੀ ਵਿੱਚ ਇੱਕ ਹੋਰ ਬਦਲਾਓ ਵੇਖਣ ਨੂੰ ਮਿਲਦਾ ਹੈ। ਹੁਣ ‘ਸੰਭਾਵਨਾ’ ਅਜਿਹੇ ਲੋਕਾ ਦੀ ਬਣਦੀ ਹੈ, ਜਿਨ੍ਹਾਂ ਨੂੰ ਅਸੀਂ ਆਪਣੇ ਖੁਦ ਦੇ ਜਸ਼ਨਾਂ ਵਿੱਚ ਨਹੀਂ ਸੱਦਣਾ ਚਾਹਾਂਗੇ, ਜਿਹੜੇ “ਕਸਬਿਆਂ ਅਤੇ ਬਾਜ਼ਾਰਾਂ” ਵਿੱਚ ਰਹਿੰਦੇ ਹਨ ਅਤੇ ਜਿਹੜੇ “ਸੜਕਾਂ ਅਤੇ ਚੌਕਾਂ” ਤੇ ਦੂਰ ਦੁਰਾੜੀਆਂ ਥਾਵਾਂ ‘ਤੇ ਰਹਿੰਦੇ ਹਨ, ਜਿਹੜੇ “ਕੰਗਾਲ, ਟੁੰਡ, ਲੰਗੜੇ ਅਤੇ ਅੰਨ੍ਹੇ ਹਨ” – ਅਜਿਹੇ ਜਿੰਨ੍ਹਾਂ ਤੋਂ ਅਸੀਂ ਦੂਰ ਰਹਿੰਦੇ ਹਾਂ – ਉਨ੍ਹਾਂ ਨੂੰ ਜਸ਼ਨ ਦੇ ਵਿੱਚ ਆਉਣ ਦਾ ਸੱਦਾ ਮਿਲਦਾ ਹੈ। ਇਸ ਤਰੀਕੇ ਨਾਲ ਜਸ਼ਨ ਦੇ ਸੱਦੇ ਦਾ ਦਾਇਰਾ ਵੱਡਾ ਹੋ ਜਾਂਦਾ ਹੈ, ਅਤੇ ਇਹ ਤੁਹਾਡੀ ਅਤੇ ਮੇਰੀ ਸੋਚ ਤੋਂ ਪਰੇ ਜ਼ਿਆਦਾ ਲੋਕਾਂ ਨੂੰ ਸ਼ਾਮਲ ਕਰਦਾ ਹੈ। ਸੁਆਮੀ ਆਪਣੀ ਦਾਵਤ ਵਿੱਚ ਲੋਕਾਂ ਨੂੰ ਚਾਹੁੰਦਾ ਹੈ ਅਤੇ ਉਨ੍ਹਾਂ ਨੂੰ ਸੱਦ ਦਿੰਦਾ ਹੈ ਜਿਨ੍ਹਾਂ ਨੂੰ ਅਸੀਂ ਆਪਣੇ ਘਰ ਵਿੱਚ ਵੀ ਨਹੀਂ ਸੱਦਣਾ ਚਾਹਾਂਗੇ।
ਅਤੇ ਇਹ ਲੋਕ ਆਉਂਦੇ ਹਨ! ਉਨ੍ਹਾਂ ਦੇ ਕੋਲ ਆਪਣੇ ਪ੍ਰੇਮ ਨੂੰ ਭਟਕਾਉਣ ਲਈ ਕੋਈ ਹੋਰ ਮੁਕਾਬਲੇ ਯੋਗ ਰੁਚੀ ਨਹੀਂ ਜਿਵੇਂ ਖੇਤ ਜਾਂ ਬਲਦ, ਇਸ ਲਈ ਉਹ ਜਸ਼ਨ ਵਿੱਚ ਆਉਂਦੇ ਹਨ। ਸੁਰਗ ਭਰ ਗਿਆ ਹੈ ਅਤੇ ਸੁਆਮੀ ਦੀ ਇੱਛਿਆ ਪੂਰੀ ਹੋਈ ਹੈ!
ਯਿਸੂ ਸਾਨੂੰ ਇਸ ਕਹਾਣੀ ਨੂੰ ਸੁਣਾਉਂਦਾ ਹੋਇਆ ਇੱਕ ਪ੍ਰਸ਼ਨ ਪੁੱਛਣ ਲਈ ਮਜ਼ਬੂਰ ਕਰਦਾ ਹੈ: “ਜੇ ਮੈਨੂੰ ਸੁਰਗ ਵਿੱਚ ਜਾਣ ਲਈ ਸੱਦਾ ਮਿਲਦਾ ਹੈ, ਤਾਂ ਕੀ ਮੈਂ ਇਸ ਨੂੰ ਸਵੀਕਾਰ ਕਰਾਂਗਾ?” ਜਾਂ ਇੱਕ ਮੁਕਾਬਲੇ ਯੋਗ ਰੁਚੀ ਜਾਂ ਪ੍ਰੇਮ ਤੁਹਾਨੂੰ ਬਹਾਨਾ ਬਣਾਉਣ ਅਤੇ ਸੱਦੇ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਨ ਲਈ ਮਜ਼ਬੂਰ ਕਰੇਗੀ? ਸਚਿਆਈ ਤਾਂ ਇਹ ਹੈ ਕਿ ਤੁਹਾਨੂੰ ਸੁਰਗ ਦੇ ਇਸ ਜਸ਼ਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ, ਪਰ ਅਸਲੀਅਤ ਇਹ ਹੈ ਕਿ ਸਾਡੇ ਵਿੱਚੋਂ ਬਹੁਤ ਸਾਰੇ ਇਸ ਸੱਦੇ ਨੂੰ ਇੱਕ ਜਾਂ ਕਿਸੇ ਕਾਰਨ ਕਰਕੇ ਇਨਕਾਰ ਕਰਦੇ ਹਨ। ਅਸੀਂ ਕਦੇ ਵੀ ਸਿੱਧੇ ਤਰੀਕੇ ਨਾਲ ‘ਨਾ’ ਨਹੀਂ ਕਰਾਂਗੇ ਇਸ ਲਈ ਅਸੀਂ ਆਪਣੇ ਇਨਕਾਰ ਨੂੰ ਲੁਕਾਉਣ ਲਈ ਬਹਾਨਿਆਂ ਨੂੰ ਪੇਸ਼ ਕਰਦੇ ਹਾਂ। ਸਾਡੇ ਮਨ ਦੀ ਡੂੰਘਾਈਆਂ ਵਿੱਚ ਸਾਡੇ ਕੋਲ ਦੂਜੀਆਂ ਗੱਲਾਂ ਲਈ ‘ਪ੍ਰੇਮ’ ਹੈ, ਜਿਹੜਾ ਸਾਡੇ ਇਨਕਾਰ ਦਾ ਮੁੱਢ ਹੈ। ਇਸ ਕਹਾਣੀ ਵਿੱਚ ਇਨਕਾਰ ਦੀ ਸ਼ੁਰੂਆਤ ਹੋਰ ਚੀਜ਼ਾਂ ਲਈ ਪ੍ਰੇਮ ਸੀ। ਜਿੰਨ੍ਹਾਂ ਲੋਕਾਂ ਨੂੰ ਪਹਿਲਾਂ ਸੱਦਿਆ ਗਿਆ ਸੀ ਉਹ ਸੰਸਾਰ ਦੀਆਂ ਚੀਜ਼ਾਂ (‘ਖੇਤ’, ‘ਬਲਦ’ ਅਤੇ ‘ਵਿਆਹ’) ਨੂੰ ਸੁਰਗ ਅਤੇ ਪਰਮੇਸ਼ੁਰ ਨਾਲੋਂ ਜਿਆਦਾ ਪ੍ਰੇਮ ਕਰਦੇ ਹਨ।
ਬੇਇਨਸਾਫ ਅਚਾਰੀਆ ਦੀ ਕਹਾਣੀ
ਸਾਡੇ ਵਿੱਚੋਂ ਕੁੱਝ ਸੁਰਗ ਦੀ ਤੁਲਨਾ ਵਿੱਚ ਇਸ ਸੰਸਾਰ ਦੀਆਂ ਚੀਜ਼ਾਂ ਨੂੰ ਵਧੇਰੇ ਪ੍ਰੇਮ ਕਰਦੇ ਹਨ ਅਤੇ ਇਸ ਲਈ ਅਸੀਂ ਇਸ ਸੱਦੇ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਾਂਗੇ। ਸਾਡੇ ਵਿੱਚੋਂ ਦੂਜੇ ਸਾਡੇ ਧਰਮ ਦੇ ਕੰਮਾਂ ਨੂੰ ਪ੍ਰੇਮ ਕਰਦੇ ਹਨ ਜਾਂ ਉਨ੍ਹਾਂ ‘ਤੇ ਭਰੋਸਾ ਰੱਖਦੇ ਹਨ। ਯਿਸੂ ਨੇ ਇਸਦੇ ਬਾਰੇ ਵੀ ਇੱਕ ਸਤਿਕਾਰਯੋਗ ਆਗੂ ਦੀ ਵਰਤੋਂ ਕਰਦੇ ਹੋਇਆ ਇੱਕ ਹੋਰ ਕਹਾਣੀ ਵਿੱਚ ਵੀ ਸਿੱਖਿਆ ਦਿੱਤੀ:
9ਉਸ ਨੇ ਕਈਆਂ ਨੂੰ ਜਿਹੜੇ ਆਪਣੇ ਉੱਤੇ ਭਰੋਸਾ ਰੱਖਦੇ ਸਨ ਭਈ ਅਸੀਂ ਧਰਮੀ ਹਾਂ ਅਤੇ ਹੋਰਨਾਂ ਨੂੰ ਤੁੱਛ ਜਾਣਦੇ ਸਨ ਇਹ ਦ੍ਰਿਸ਼ਟਾਂਤ ਵੀ ਦਿੱਤਾ 10ਕਿ ਦੋ ਮਨੁੱਖ ਪ੍ਰਾਰਥਨਾ ਕਰਨ ਲਈ ਹੈਕਲ ਵਿੱਚ ਆਏ, ਇੱਕ ਫ਼ਰੀਸੀ ਅਤੇ ਦੂਆ ਮਸੂਲੀਆ 11ਫ਼ਰੀਸੀ ਨੇ ਖਲੋ ਕੇ ਆਪਣੇ ਜੀ ਵਿੱਚ ਇਉਂ ਪ੍ਰਾਰਥਨਾ ਕੀਤੀ ਕਿ ਹੇ ਪਰਮੇਸ਼ੁਰ ਮੈਂ ਤੇਰਾ ਸ਼ੁਕਰ ਕਰਦਾ ਹਾਂ ਭਈ ਮੈਂ ਹੋਰਨਾਂ ਵਾਂਙੁ ਨਹੀਂ ਹਾਂ ਜੋ ਲੁਟੇਰੇ, ਕੁਧਰਮੀ ਅਤੇ ਜ਼ਨਾਹਕਾਰ ਹਨ ਅਤੇ ਨਾ ਇਸ ਮਸੂਲੀਏ ਵਰਗਾ ਹਾਂ! 12ਮੈਂ ਸਾਤੇ ਵਿੱਚ ਦੋ ਵਾਰੀ ਵਰਤ ਰੱਖਦਾ ਹਾਂ ਅਤੇ ਆਪਣੀ ਸਾਰੀ ਕਮਾਈ ਵਿੱਚੋਂ ਦਸੌਂਧ ਦਿੰਦਾ ਹਾਂ 13ਪਰ ਉਸ ਮਸੂਲੀਏ ਨੇ ਕੁਝ ਫ਼ਰਕ ਨਾਲ ਖੜੋ ਕੋ ਐੱਨਾ ਵੀ ਨਾ ਚਾਹਿਆ ਜੋ ਆਪਣੀਆਂ ਅੱਖੀਆਂ ਅਕਾਸ਼ ਦੀ ਵੱਲ ਚੁੱਕੇ ਸਗੋਂ ਆਪਣੀ ਛਾਤੀ ਪਿੱਟਦਾ ਅਤੇ ਏਹ ਕਹਿੰਦਾ ਸੀ ਕਿ ਹੇ ਪਰਮੇਸ਼ੁਰ ਮੈਂ ਪਾਪੀ ਉੱਤੇ ਦਯਾ ਕਰ! 14ਮੈਂ ਤੁਹਾਨੂੰ ਆਖਦਾ ਹਾਂ ਜੋ ਉਹ ਨਹੀਂ ਪਰ ਇਹ ਧਰਮੀ ਠਹਿਰ ਕੇ ਆਪਣੇ ਘਰ ਗਿਆ ਕਿਉਂਕਿ ਹਰੇਕ ਜੋ ਆਪਣੇ ਆਪ ਨੂੰ ਉੱਚਾ ਕਰਦਾ ਹੈ ਸੋ ਨੀਵਾਂ ਕੀਤਾ ਜਾਵੇਗਾ ਪਰ ਜੋ ਆਪ ਨੂੰ ਨੀਵਾਂ ਕਰਦਾ ਹੈ ਸੋ ਉੱਚਾ ਕੀਤਾ ਜਾਵੇਗਾ।।
ਲੂਕਾ 18:9-14
ਇੱਥੇ ਇੱਕ ਫਰੀਸੀ (ਆਚਾਰਿਆ ਵਰਗਾ ਧਾਰਮਿਕ ਆਗੂ) ਆਪਣੀ ਧਾਰਮਿਕ ਕੋਸ਼ਿਸ਼ ਅਤੇ ਯੋਗਤਾ ਵਿੱਚ ਸੰਪੂਰਨਤਾ ਪ੍ਰਾਪਤ ਕਰਦੇ ਹੋਇਆ ਜਾਪਦਾ ਹੈ। ਉਸਦੇ ਵਰਤ ਅਤੇ ਪੂਜਾ-ਪਾਠ ਸੰਪੂਰਨਤਾ ਨਾਲ ਭਰੇ ਹੋਏ ਸਨ ਅਤੇ ਲੋੜ ਤੋਂ ਵੱਧ ਸਨ। ਪਰ ਇਹ ਆਚਾਰੀਆ ਸਿਰਫ਼ ਆਪਣੀ ਯੋਗਤਾ ‘ਤੇ ਹੀ ਨਿਰਭਰ ਸੀ। ਇਹ ਉਹ ਗੱਲ ਨਹੀਂ ਸੀ ਜਿਸਨੂੰ ਸ਼੍ਰੀ ਅਬਰਾਹਾਮ ਨੇ ਬਹੁਤ ਪਹਿਲਾਂ ਵਿਖਾਇਆ ਸੀ ਜਦੋਂ ਉਸਨੇ ਨਿਮਰ ਨਿਹਚਾ ਦੁਆਰਾ ਧਰਮੀ ਬਣਨ ਨਾਲ ਪਰਮੇਸ਼ੁਰ ਦਾ ਵਾਅਦਾ ਹਾਸਲ ਕੀਤਾ ਸੀ। ਸੱਚਿਆਈ ਤਾਂ ਇਹ ਹੈ ਕਿ ਮਸੂਲੀਆ (ਉਸ ਸਭਿਆਚਾਰ ਵਿੱਚ ਇੱਕ ਅਨੈਤਿਕ ਪੇਸ਼ਾ ਸੀ) ਨੇ ਨਿਮਰਤਾ ਨਾਲ ਭਰਦੇ ਹੋਇਆ ਦਇਆ ਪਾਉਣ ਲਈ ਬੇਨਤੀ ਕੀਤੀ, ਅਤੇ ਵਿਸ਼ਵਾਸ ਕੀਤਾ ਕਿ ਉਸ ਨੂੰ ਰਹਿਮ ਦਿੱਤਾ ਗਿਆ ਹੈ, ਸਿੱਟੇ ਵੱਜੋਂ ਉਹ ‘ਧਰਮੀ’ ਬਣਦਾ ਹੋਇਆ ਅਰਥਾਤ – ਪਰਮੇਸ਼ੁਰ ਨਾਲ ਖਰੀਆਈ ਵਿੱਚ – ਰਹਿੰਦੇ ਹੋਇਆ ਆਪਣੇ ਘਰ ਨੂੰ ਮੁੜਿਆ ਜਦੋਂ ਕਿ – ਫ਼ਰੀਸੀ (ਆਚਾਰੀਆ), ਜਿਸ ਲਈ ਅਸੀਂ ਮੰਨਦੇ ਹਾਂ ਕਿ ਉਸਨੇ ਬਹੁਤ ਜਿਆਦਾ ਧਰਮੀ ਯੋਗਤਾ ਨੂੰ ਹਾਸਲ ਕੀਤਾ ਸੀ ਦੇ ਪਾਪ ਅਜੇ ਵੀ ਉਸਦੇ ਵਿਰੁੱਧ ਖੜ੍ਹੇ ਹੋਏ ਸਨ।
ਇਸ ਲਈ ਯਿਸੂ ਤੁਹਾਨੂੰ ਅਤੇ ਮੈਨੂੰ ਪੁੱਛਦਾ ਹੈ ਕਿ ਜੇ ਅਸੀਂ ਸਚਮੁੱਚ ਸੁਰਗ ਦੇ ਰਾਜ ਦੀ ਇੱਛਿਆ ਰੱਖਦੇ ਹਾਂ, ਜਾਂ ਕੀ ਇਹ ਵੇਧੇਰੀਆਂ ਹੋਰ ਗੱਲਾਂ ਵਾਲੀਆਂ ਰੁਚੀਆਂ ਵਿੱਚੋਂ ਇੱਕ ਹੈ। ਉਹ ਸਾਨੂੰ ਇਹ ਵੀ ਪੁੱਛਦਾ ਹੈ ਕਿ ਅਸੀਂ ਕਿਸ ਉੱਤੇ ਭਰੋਸਾ ਕਰ ਰਹੇ ਹਾਂ – ਸਾਡੀ ਯੋਗਤਾ ਉੱਤੇ ਜਾਂ ਪਰਮੇਸ਼ੁਰ ਦੀ ਦਇਆ ਅਤੇ ਪ੍ਰੇਮ ਦੇ ਉੱਤੇ।
ਆਪਣੇ ਆਪ ਤੋਂ ਇਸ ਪ੍ਰਸ਼ਨ ਨੂੰ ਇਮਾਨਦਾਰੀ ਨਾਲ ਪੁੱਛਣਾ ਲੋੜੀਦਾ ਹੈ, ਨਹੀਂ ਤਾਂ ਅਸੀਂ ਉਸ ਦੀ ਅਗਲੀ ਸਿੱਖਿਆ ਨੂੰ ਨਹੀਂ ਸਮਝਾਂਗੇ – ਕਿ ਸਾਨੂੰ ਅੰਦਰੂਨੀ ਸਫ਼ਾਈ ਦੀ ਲੋੜ ਹੈ।