ਕੇਕੜਾ ਕਰਕ ਦੀ ਆਮ ਤਸਵੀਰ ਬਣਾਉਂਦਾ ਹੈ, ਕੇਕੜਾ ਲਈ ਇਹ ਸ਼ਬਦ ਲਾਤੀਨੀ ਸ਼ਬਦ ਤੋਂ ਲਿਆ ਗਿਆ ਹੈ। ਅੱਜ ਦੇ ਆਧੁਨਿਕ ਜੋਤਿਸ਼ ਵਿਗਿਆਨ ਵਿੱਚ ਪ੍ਰਾਚੀਨ ਕੁੰਡਲੀ ਨੂੰ ਪੜ੍ਹਨ ਲਈ, ਤੁਸੀਂ ਆਪਣੀ ਕੁੰਡਲੀ ਦੁਆਰਾ ਪ੍ਰੇਮ, ਚੰਗੀ ਕਿਸਮਤ, ਸਿਹਤ ਅਤੇ ਆਪਣੀ ਸ਼ਖਸੀਅਤ ਦੀ ਭਾਲ ਕਰਨ ਲਈ ਕਰਕ ਰਾਸ਼ੀ ਦੀ ਕੁੰਡਲੀ ਤੋਂ ਸਲਾਹ ਲੈਂਦੇ ਹੋ।
ਪਰ ਕੀ ਸਾਡੇ ਬਜੂਰਗਾਂ ਨੇ ਕਰਕ ਨੂੰ ਇਸ ਤਰ੍ਹਾਂ ਪੜ੍ਹਿਆ ਸੀ?
ਇਸਦਾ ਅਸਲ ਵਿੱਚ ਕੀ ਅਰਥ ਸੀ?
ਸਾਵਧਾਨ ਰਹੋ! ਇਸਦਾ ਜੁਆਬ ਦੇਣਾ ਤੁਹਾਡੇ ਜੋਤਿਸ਼ ਵਿਗਿਆਨ ਨੂੰ ਇੱਕ ਭਿੰਨ ਤਰੀਕੇ ਵਿੱਚ ਖੋਲ੍ਹ ਦੇਵੇਗਾ – ਇਹ ਤੁਹਾਨੂੰ ਆਪਣੀ ਕੁੰਡਲੀ ਦੀ ਜਾਂਚ ਕਰਨ ਵੇਲੇ ਤੁਹਾਡੇ ਇਰਾਦੇ ਨਾਲੋਂ ਇੱਕ ਵੱਖਰੀ ਯਾਤਰਾ ‘ਤੇ ਲੈ ਜਾਵੇਗਾ…
ਅਸੀਂ ਪ੍ਰਾਚੀਨ ਜੋਤਿਸ਼ ਵਿਗਿਆਨ ਦੀ ਪੜਚੋਲ ਕੀਤੀ, ਅਤੇ ਕੰਨਿਆ ਤੋਂ ਮਿਥੁਨ ਤੀਕੁਰ ਪ੍ਰਾਚੀਨ ਕੁੰਡਲੀਆਂ ਦੀ ਜਾਂਚ ਕਰਨ ਤੋਂ ਬਾਅਦ, ਅਸੀਂ ਕਰਕ ਵੱਲ ਵਧਦੇ ਹਾਂ।
ਤਾਰਿਆਂ ਵਿੱਚ ਕਰਕ ਤਾਰਾ ਮੰਡਲ ਦਾ ਜੋਤਿਸ਼ ਵਿਗਿਆਨ
ਕਰਕ ਤਾਰਾ ਮੰਡਲ ਦੀ ਹੇਠਾਂ ਇਸ ਤਸਵੀਰ ਨੂੰ ਵੇਖੇ। ਕੀ ਤੁਸੀਂ ਤਾਰਿਆਂ ਵਿੱਚ ਕੇਕੜੇ ਵਰਗਾ ਕੁੱਝ ਵੇਖ ਸੱਕਦੇ ਹੋ?
ਕਰਕ ਤਾਰਾ ਮੰਡਲ ਦੀ ਤਸਵੀਰ। ਕੀ ਤੁਸੀਂ ਇੱਕ ਕੇਕੜਾ ਵੇਖ ਸੱਕਦੇ ਹੋ?
ਇੱਥੇ ਹੇਠਾਂ ਨੈਸ਼ਨਲ ਜੀਓਗ੍ਰਾਫਿਕ ਵੱਲੋਂ ਦਿੱਤੇ ਗਏ ਤਾਰਾ ਮੰਡਲ ਵਿੱਚ ਰਾਸ਼ੀ ਦਾ ਇੱਕ ਤਸਵੀਰ ਹੈ, ਜਿਹੜਾ ਉੱਤਰੀ ਗੋਲਿਸਫਾਇਰ ਵਿੱਚ ਕਰਕ ਨੂੰ ਵਿਖਾਉਂਦਾ ਹੈ।
ਲੋਕਾਂ ਨੇ ਸਭ ਤੋਂ ਪਹਿਲਾਂ ਇਸ ਤੋਂ ਕੇਕੜੇ ਦੀ ਖੋਜ ਕਿਵੇਂ ਕੀਤੀ? ਪ੍ਰੰਤੂ ਕਰਕ ਦੀ ਇਹ ਨਿਸ਼ਾਨੀ ਇਤਿਹਾਸ ਵਿੱਚ ਉੱਥੋਂ ਤੀਕੁਰ ਵਾਪਸ ਚਲੀ ਜਾਂਦੀ ਹੈ ਜਿੱਥੋਂ ਤੀਕੁਰ ਅਸੀਂ ਮਨੁੱਖੀ ਇਤਿਹਾਸ ਨੂੰ ਜਾਣਦੇ ਹਾਂ।
ਹੋਰ ਤਾਰਾ ਮੰਡਲਾਂ ਦੀ ਤਰ੍ਹਾਂ, ਕਰਕ ਦੀ ਤਸਵੀਰ ਵਾਲਾ ਤਾਰਾ ਮੰਡਲ ਵੀ ਆਪਣੇ ਆਪ ਤੋਂ ਸਪੱਸ਼ਟ ਨਹੀਂ ਹੁੰਦੀ। ਪਰ ਕੇਕੜੇ ਦਾ ਖ਼ਿਆਲ ਪਹਿਲਾਂ ਆਇਆ। ਅਰੰਭਿਕ ਜੋਤਸ਼ੀਆਂ ਨੇ ਫਿਰ ਜੋਤਿਸ਼ ਵਿਗਿਆਨ ਰਾਹੀਂ ਤਾਰਿਆਂ ‘ਤੇ ਕੇਕੜੇ ਦੀ ਤਸਵੀਰ ਬਣਾਈ। ਸਾਡੇ ਬਜੂਰਗ ਆਪਣੇ ਬੱਚਿਆਂ ਨੂੰ ਕੇਕੜੇ ਦਾ ਤਾਰਾ ਮੰਡਲ ਦੱਸ ਸੱਕਦੇ ਹਨ ਅਤੇ ਉਨ੍ਹਾਂ ਨੂੰ ਇਸ ਨਾਲ ਜੁੜੀ ਕਹਾਣੀ ਸੁਣਾ ਸੱਕਦੇ ਸਨ।
ਅਜਿਹਾ ਕਿਉਂ? ਸਾਡੇ ਬਜੂਰਗਾਂ ਲਈ ਇਸਦਾ ਕੀ ਅਰਥ ਸੀ?
ਰਾਸ਼ੀ ਵਿੱਚ ਕਰਕ
ਇੱਥੇ ਕਰਕ ਦੀਆਂ ਕੁੱਝ ਆਮ ਜੋਤਿਸ਼ ਵਿਗਿਆਨ ਤਸਵੀਰਾਂ ਦਿੱਤੀਆਂ ਗਈਆਂ ਹਨ
ਇੱਥੇ 2000 ਸਾਲ ਤੋਂ ਵੀ ਵੱਧ ਪੁਰਾਣੇ ਮਿਸਰ ਦੇ ਡੇਂਡੇਰਾ ਮੰਦਰ ਵਿੱਚ ਇਸ ਰਾਸ਼ੀ ਤੋਂ ਸਬੰਧਤ ਇੱਕ ਤਸਵੀਰ ਹੇਠਾਂ ਦਿੱਤੀ ਗਈ ਹੈ, ਜਿਸ ਵਿੱਚ ਕਰਕ ਦੀ ਤਸਵੀਰ ਨੂੰ ਲਾਲ ਰੰਗ ਵਿੱਚ ਗੋਲੇ ਵਿੱਚ ਵਿਖਾਇਆ ਗਿਆ ਹੈ।
ਹਾਲਾਂਕਿ ਤਸਵੀਰ ਵਿੱਚ ‘ਕੇਕੜੇ’ ਦਾ ਸਰੂਪ ਵਿਖਾਇਆ ਗਿਆ ਹੈ, ਪ੍ਰੰਤੂ ਇਹ ਅਸਲ ਵਿੱਚ ਇੱਕ ਝਿੰਗੂਰ ਵਾਂਙੁ ਜਾਪਦਾ ਹੈ। ਲਗਭਗ 4000 ਸਾਲ ਪਹਿਲਾਂ ਦੇ ਪ੍ਰਾਚੀਨ ਮਿਸਰੀ ਰਿਕਾਰਡਾਂ ਵਿੱਚ ਕਰਕ ਦਾ ਵਰਣਨ ਇੱਕ ਸਰਾਰਬ ਬੀਟਲ (ਗੂਬਰੈਲਾ) ਅਰਥਾਤ ਪਵਿਤ੍ਰ ਝਿੰਗੂਰ ਵਜੋਂ ਕੀਤਾ ਗਿਆ ਹੈ, ਜਿਹੜਾ ਉਸਦੀ ਅਮਰਤਾ ਦਾ ਇੱਕ ਪਵਿੱਤ੍ਰ ਨਿਸ਼ਾਨ ਹੈ।
ਪ੍ਰਾਚੀਨ ਮਿਸਰ ਵਿੱਚ ਸਕਾਰਬ ਪੁਨਰ ਜਨਮ ਜਾਂ ਨਵੇਂ ਜੀਉਣ ਦਾ ਪ੍ਰਤੀਕ ਸੀ। ਇੱਕ ਸਕਾਰਬ ਬੀਟਲ, ਜਾਂ ਸਕਾਰਬ ਬੀਟਲ-ਸਿਰ ਵਾਲਾ ਆਦਮੀ, ਆਮ ਤੌਰ ‘ਤੇ ਮਿਸਰੀ ਦੇਵਤਾ ਖੇਪਰੀ, ਚੜ੍ਹਦੇ ਸੂਰਜ ਨੂੰ ਵਿਖਾਉਂਦਾ ਸੀ।
ਪ੍ਰਾਚੀਨ ਕਹਾਣੀ ਵਿੱਚ ਕਰਕ
ਅਸੀਂ ਵੇਖਿਆ ਹੈ ਕਿ ਬਾਈਬਲ ਕਹਿੰਦੀ ਹੈ ਕਿ ਸਿਰਜਣਹਾਰ ਪਰਮੇਸ਼ੁਰ ਨੇ ਆਪਣੀ ਕਹਾਣੀ ਨੂੰ ਪ੍ਰਗਟ ਕਰਨ ਲਈ ਤਾਰਿਆਂ ਨੂੰ ਬਣਾਇਆ ਸੀ। ਉਹ ਸਾਨੂੰ ਇਹ ਕਹਾਣੀ ਕੰਨਿਆ ਤੋਂ ਹੋਰ ਰਾਸ਼ੀਆਂ ਤੀਕੁਰ ਵਿਖਾ ਰਹੇ ਹਨ।
ਕਰਕ ਕਹਾਣੀ ਨੂੰ ਅੱਗੇ ਵਧਾਉਂਦਾ ਹੈ। ਹੋ ਸੱਕਦਾ ਹੈ ਕਿ ਤੁਸੀਂ ਆਧੁਨਿਕ ਕੁੰਡਲੀ ਵਿੱਚ ਕਰਕ ਨਾ ਹੋਵੋ, ਪਰ ਕਰਕ ਰਾਸ਼ੀ ਦੀ ਜੋਤਿਸ਼ ਵਿਗਿਆਨ ਕਹਾਣੀ ਨੂੰ ਜਾਣਨਾ ਲਾਭ ਵਾਲਾ ਹੈ।
ਕਰਕ ਦਾ ਅਰਥ
ਪ੍ਰਾਚੀਨ ਮਿਸਰੀ ਲੋਕ ਉਸ ਰਾਸ਼ੀ ਦੀ ਕਹਾਣੀ ਦੇ ਸਮੇਂ ਦੇ ਬਹੁਤ ਨੇੜੇ ਸਨ, ਇਸ ਲਈ, ਆਧੁਨਿਕ ਜੋਤਿਸ਼ ਕੁੰਡਲੀ ਦੇ ਕੇਕੜੇ ਦੀ ਬਜਾਏ, ਸਕਾਰਬ ਬੀਟਲ ਅਰਥਾਤ ਝਿੰਗੂਰ, ਕਰਕ ਦੀ ਪ੍ਰਾਚੀਨ ਰਾਸ਼ੀ ਦੇ ਅਰਥ ਨੂੰ ਸਮਝਣ ਦੀ ਕੁੰਜੀ ਹੈ। ਮਿਸਰ ਵਿਗਿਆਨੀ ਸਰ ਵੈਲੇਸ ਬੱਜ ਨੇ ਇਸ ਖਪੇਰੀ ਦਿਓਤੇ ਅਤੇ ਪ੍ਰਾਚੀਨ ਮਿਸਰੀ ਲੋਕਾਂ ਦੇ ਸਕਾਰਬ ਬੀਟਲ ਬਾਰੇ ਲਿਖਿਆ ਸੀ।
ਖੇਪੇਰਾ ਇੱਕ ਪੁਰਾਣਾ ਪ੍ਰਾਚੀਨ ਦੇਵਤਾ ਸੀ, ਅਤੇ ਪਦਾਰਥ ਦੀ ਕਿਸਮ ਜਿਸ ਵਿੱਚ ਜੀਵਨ ਦੇ ਕੀਟਾਣੂ ਸ਼ਾਮਲ ਹੁੰਦੇ ਹਨ ਜੋ ਇੱਕ ਨਵੀਂ ਹੋਂਦ ਵਿੱਚ ਆਉਣ ਵਾਲਾ ਹੈ; ਇਸ ਤਰ੍ਹਾਂ ਉਹ ਉਸ ਮੁਰਦਾ ਸਰੀਰ ਨੂੰ ਦਰਸਾਉਂਦਾ ਸੀ ਜਿਸ ਤੋਂ ਅਧਿਆਤਮਿਕ ਸਰੀਰ ਉੱਠਣ ਵਾਲਾ ਸੀ। ਉਸਨੂੰ ਇੱਕ ਆਦਮੀ ਦੇ ਰੂਪ ਵਿੱਚ ਦਰਸਾਇਆ ਗਿਆ ਹੈ ਜਿਸ ਦੇ ਸਿਰ ਲਈ ਇੱਕ ਬੀਟਲ ਹੈ ਅਤੇ ਇਹ ਕੀੜਾ ਉਸਦਾ ਪ੍ਰਤੀਕ ਬਣ ਗਿਆ ਕਿਉਂਕਿ ਇਹ ਸਵੈ-ਜਨਮ ਅਤੇ ਸਵੈ-ਪੈਦਾ ਕੀਤਾ ਜਾਣਾ ਚਾਹੀਦਾ ਸੀ।
ਸਰ ਡਬਲਯੂ ਏ. ਬਜ਼. ਮਿਸਰੀ ਧਰਮ ਪੰਨਾ 99
ਸਕਾਰਬ ਬੀਟਲ ਅਰਥਾਤ ਝਿੰਗੂਰ: ਜੀ ਉੱਠਣ ਦਾ ਪ੍ਰਾਚੀਨ ਨਿਸ਼ਾਨ
ਤਿਤਲੀ ਵਿੱਚ ਤਲਬੀਲ ਹੋਣ ਤੋਂ ਪਹਿਲਾਂ ਝਿੰਗੂਰ ਜੀਉਣ ਦੇ ਕਈ ਪੜਾਵਾਂ ਵਿੱਚੋਂ ਲੰਘਦਾ ਹੈ। ਇਕ ਨਿਸ਼ਚਿਤ ਸਮਾਂ ਦੇ ਬਤੀਤ ਹੋਣ ਤੋਂ ਬਾਅਦ, ਝਿੰਗੂਰ ਕੀੜੇ-ਵਰਗੇ ਲਾਰਵੇ ਵਿੱਚ ਵਿਕਸਤ ਹੋ ਜਾਂਦਾ ਹੈ, ਜਿਨ੍ਹਾਂ ਨੂੰ ‘ਗੱਬ’ ਕਿਹਾ ਜਾਂਦਾ ਹੈ। ‘ਗੱਬ’ ਦੇ ਰੂਪ ਵਿੱਚ, ਇਹ ਜ਼ਮੀਨ ਵਿੱਚ ਹੇਠਾਂ ਰਹਿ ਕੇ, ਸੜਨ ਵਾਲੇ ਪਦਾਰਥ ਜਿਵੇਂ ਕਿ ਗੋਬਰ, ਉੱਲੀ, ਜੜ੍ਹਾਂ ਜਾਂ ਸੜੇ ਮਾਸ ਨੂੰ ਖਾ ਕੇ ਆਪਣੀ ਹੋਂਦ ਨੂੰ ਕਾਇਮ ਰੱਖਦਾ ਹੈ।
ਇੱਕ ‘ਗੱਬ’ ਦੇ ਰੂਪ ਵਿੱਚ ਰੇਂਗਦੇ ਹੋਏ ਜੀਵਨ ਨੂੰ ਪ੍ਰਾਪਤ ਕਰਨ ਤੋਂ ਬਾਅਦ, ਇਹ ਆਪਣੇ ਕਕੂਨ ਅਰਥਾਤ ਕੋਵਾ ਵਿੱਚ ਫਿਰ ਦੁਬਾਰਾ ਇੱਕ ਕ੍ਰਿਸਲਿਸ ਵਿੱਚ ਤਬਦੀਲ ਹੁੰਦਾ ਹੈ। ਇਸ ਅਵਸਥਾ ਵਿੱਚ ਸਾਰੀਆਂ ਗਤੀਵਿਧੀਆਂ ਰੁਕ ਜਾਂਦੀਆਂ ਹਨ। ਹੁਣ ਭੋਜਨ ਨਹੀਂ ਲਿਆ ਜਾਂਦਾ ਅਤੇ ਸਾਰੀਆਂ ਇੰਦਰੀਆਂ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ। ਜੀਉਣ ਦੇ ਸਾਰੇ ਕੰਮਕਾਰ ਬੰਦ ਹੋ ਜਾਂਦੇ ਹਨ ਅਤੇ ਕੋਵਾ ਦੇ ਅੰਦਰ ਬੰਦ ਝਿੰਗੂਰ ਆਪਣੇ ਪੂਰੇ ਹੋਣ ਦੇ ਦਿਨਾਂ ਤੀਕੁਰ ਗਰਮਾਹਟ ਵਿੱਚ ਰਹਿੰਦਾ ਹੈ। ਇੱਥੇ ਗੁੱਬ ਮੇਟਾਮੋਰਫੋਸਿਸ ਦੀ ਇੱਕ ਪ੍ਰਕਿਰਿਆ ਵਿੱਚੋਂ ਲੰਘਦਾ ਹੈ, ਜਿਸ ਵਿੱਚ ਉਸਦਾ ਸਰੀਰ ਘੁਲ ਜਾਂਦਾ ਹੈ ਅਤੇ ਦੁਬਾਰਾ ਇਕੱਠਾ ਹੁੰਦਾ ਹੈ। ਜੁਆਨ ਤਿਤਲੀ ਦੇ ਰੂਪ ਵਿੱਚ ਇਹ ਨਿਰਧਾਰਤ ਸਮੇਂ ‘ਤੇ ਕਕੂਨ ਤੋਂ ਬਾਹਰ ਨਿਕਲਦਾ ਹੈ। ਜੁਆਨ ਝਿੰਗੂਰ ਵਰਗਾ ਵਿੱਖਣ ਵਾਲਾ ਸਰੀਰ ਕੀੜੇ ਦੇ ਸਰੀਰ ਨਾਲ ਮੇਲ ਨਹੀਂ ਖਾਂਦਾ ਹੈ, ਜਿਹੜਾ ਕਿ ਸਿਰਫ ਜ਼ਮੀਨ ‘ਤੇ ਰੇਂਗ ਸੱਕਦਾ ਹੈ। ਹੁਣ ਝਿੰਗੂਰ ਕੋਵਾ ਵਿੱਚ ਨਿਕਲ ਪੈਂਦਾ ਹੈ, ਉੱਡਦਾ ਹੈ ਅਤੇ ਹਵਾ ਅਤੇ ਸੂਰਜ ਵਿੱਚ ਆਪਣੀ ਮਰਜ਼ੀ ਨਾਲ ਉੱਡਦਾ ਹੈ।
ਪ੍ਰਾਚੀਨ ਮਿਸਰੀ ਲੋਕ ਝਿੰਗੂਰ ਦੀ ਪੂਜਾ ਕਰਦੇ ਸਨ ਕਿਉਂਕਿ ਇਹ ਮਨੁੱਖਾਂ ਨੂੰ ਦਿੱਤੇ ਗਏ ਜੀ ਉੱਠਣ ਦੇ ਵਾਅਦੇ ਦਾ ਸਭ ਤੋਂ ਪੁਰਾਣਾ ਨਿਸ਼ਾਨ ਸੀ।
ਕਰਕ – ਜੀ ਉੱਠਣ ਵਾਲੇ ਸਰੀਰ ਦਾ ਨਿਸ਼ਾਨ
ਕਰਕ ਮੁਨਾਦੀ ਕਰਦਾ ਹੈ ਕਿ ਸਾਡੇ ਜੀਉਣ ਉਸੇ ਤਰ੍ਹਾਂ ਦੀ ਪ੍ਰਣਾਲੀ ਦਾ ਪਾਲਣਾ ਕਰਦੇ ਹਨ। ਹੁਣ ਅਸੀਂ ਧਰਤੀ ‘ਤੇ ਰਹਿੰਦੇ ਹਾਂ, ਮਿਹਨਤ ਅਤੇ ਦੁੱਖਾਂ ਦੇ ਗੁਲਾਮ, ਹਨੇਰੇ ਅਤੇ ਸੰਦੇਹ ਨਾਲ ਭਰੇ ਹੋਏ – ਧਰਤੀ ਤੋਂ ਪੈਦਾ ਹੋਏ ਅਤੇ ਗੰਦਗੀ ਨਾਲ ਭਰੇ ਗਰਬਜ਼ ਵਾਂਙੁ ਅਸਮਰੱਥ ਅਤੇ ਮੁਸੀਬਤਾਂ ਦਾ ਪਹਾੜ ਚੁੱਕੀ ਹੋਏ, ਹਾਲਾਂਕਿ ਸਾਡੇ ਵਿੱਚ ਜੀਉਣ ਦਾ ਬੀਜ ਅਤੇ ਅਖੀਰਲੀ ਮਹਿਮਾ ਦੀ ਸੰਭਾਵਨਾ ਬਣੀ ਰਹਿੰਦੀ ਹੈ।
ਫਿਰ ਸਾਡਾ ਧਰਤੀ ਦਾ ਜੀਉਣ ਮੌਤ ਵਿੱਚ ਜਾ ਮੁੱਕਦਾ ਹੈ ਅਤੇ ਇੱਕ ਮਮੀ ਵਰਗੀ ਅਵਸਥਾ ਵਿੱਚ ਚਲਿਆ ਜਾਂਦਾ ਹੈ, ਜਿਸ ਵਿੱਚ ਸਾਡਾ ਅੰਦਰਲਾ ਮਨੁੱਖ ਮੌਤ ਦੀ ਨੀਂਦ ਵਿੱਚ ਸੋ ਜਾਂਦਾ ਹੈ, ਸਾਡੇ ਸਰੀਰ ਕਬਰਾਂ ਵਿੱਚੋਂ ਜੀ ਉੱਠਣ ਦੇ ਸੱਦੇ ਦੀ ਉਡੀਕ ਕਰਦੇ ਹਨ। ਇਹੋ ਕਰਕ ਦਾ ਪ੍ਰਾਚੀਨ ਅਰਥ ਅਤੇ ਨਿਸ਼ਾਨ ਸੀ – ਜਦੋਂ ਮੁਕਤੀਦਾਤਾ ਸੱਦਾ ਦਿੰਦਾ ਹੈ, ਤਾਂ ਸਰੀਰ ਦੁਬਾਰਾ ਜੀ ਉੱਠਣ ਨੂੰ ਅਰੰਭ ਕਰਦਾ ਹੈ। ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਇੱਕ ਤਿਤਲੀ ਬਣਨ ਲਈ ਮੋਇਆ ਹੋਇਆ ਗਰਬਜ਼ ਨੀਂਦਰ ਵਿੱਚੋਂ ਜਾਗ ਪੈਂਦਾ ਹੈ।
2ਅਤੇ ਉਨ੍ਹਾਂ ਵਿੱਚੋਂ ਢੇਰ ਸਾਰੇ ਜੋ ਧਰਤੀ ਦੀ ਮਿੱਟੀ ਵਿੱਚ ਸੁੱਤੇ ਪਏ ਹਨ ਜਾਗ ਉੱਠਣਗੇ, ਕਈ ਸਦੀਪਕ ਜੀਉਣ ਲਈ ਅਤੇ ਕਈ ਸ਼ਰਮਿੰਦਗੀ ਅਤੇ ਸਦੀਪਕ ਨਿਰਾਦਰੀ ਲਈ 3ਪਰ ਓਹ ਜਿਹੜੇ ਬੁੱਧਵਾਨ ਹਨ ਅੰਬਰ ਦੇ ਪਰਕਾਸ਼ ਵਾਂਗਰ ਚਮਕਣਗੇ ਅਤੇ ਓਹ ਜਿਨ੍ਹਾਂ ਦੇ ਉਦਮ ਨਾਲ ਢੇਰ ਸਾਰੇ ਧਰਮੀ ਬਣ ਗਏ ਤਾਰਿਆਂ ਵਾਂਗਰ ਜੁੱਗੋ ਜੁੱਗ ਤੀਕਰ।
ਦਾਨੀਏਲ 12:2-3
ਇਹ ਉਦੋਂ ਹੋਵੇਗਾ ਜਦੋਂ ਮਸੀਹ ਸਾਨੂੰ ਆਪਣੇ ਜੀ ਉੱਠਣ ਦੀ ਰਾਹ ‘ਤੇ ਚੱਲਣ ਲਈ ਸੱਦਾ ਦੇਵੇਗਾ।
20ਪਰ ਹੁਣ ਮਸੀਹ ਤਾਂ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ, ਸੁੱਤਿਆਂ ਹੋਇਆ ਦਾ ਪਹਿਲਾ ਫਲ ਹੈ! 21ਜਾਂ ਮਨੁੱਖ ਦੇ ਰਾਹੀਂ ਮੌਤ ਹੋਈ ਤਾਂ ਮਨੁੱਖ ਹੀ ਦੇ ਰਾਹੀਂ ਮੁਰਦਿਆਂ ਦੀ ਕਿਆਮਤ ਵੀ ਹੋਈ 22ਜਿਸ ਤਰ੍ਹਾਂ ਆਦਮ ਵਿੱਚ ਸੱਭੇ ਮਰਦੇ ਹਨ ਉਸੇ ਤਰ੍ਹਾਂ ਮਸੀਹ ਵਿੱਚ ਸੱਭੇ ਜੁਆਏ ਜਾਣਗੇ 23ਪਰ ਹਰੇਕ ਆਪੋ ਆਪਣੀ ਵਾਰੀ ਸਿਰ। ਪਹਿਲਾ ਫਲ ਮਸੀਹ, ਫੇਰ ਜਿਹੜੇ ਮਸੀਹ ਦੇ ਹਨ ਉਹ ਦੇ ਆਉਣ ਦੇ ਵੇਲੇ 24ਉਹ ਦੇ ਮਗਰੋਂ ਅੰਤ ਹੈ। ਤਦ ਉਹ ਰਾਜ ਨੂੰ ਪਰਮੇਸ਼ੁਰ ਅਤੇ ਪਿਤਾ ਦੇ ਹੱਥ ਸੌਂਪ ਦੇਵੇਗਾ ਜਦ ਉਹ ਨੇ ਹਰੇਕ ਹਕੂਮਤ ਅਤੇ ਹਰੇਕ ਇਖ਼ਤਿਆਰ ਅਤੇ ਕੁਦਰਤ ਨੂੰ ਨਾਸ ਕਰ ਦਿੱਤਾ ਹੋਵੇਗਾ 25ਕਿਉਂਕਿ ਜਿੰਨਾ ਚਿਰ ਉਹ ਸਾਰੇ ਵੈਰੀਆਂ ਨੂੰ ਆਪਣੇ ਪੈਰਾਂ ਹੇਠ ਨਾ ਕਰ ਲਵੇ ਉੱਨਾ ਚਿਰ ਉਸ ਨੇ ਰਾਜ ਕਰਨਾ ਹੈ। 26ਛੇਕੜਲਾ ਵੈਰੀ ਜਿਹ ਦਾ ਨਾਸ ਹੋਣਾ ਹੈ ਸੋ ਮੌਤ ਹੈ 27“ਉਸ ਨੇ ਸੱਭੋ ਕੁੱਝ ਉਹ ਦੇ ਪੈਰਾਂ ਹੇਠ ਕਰ ਦਿੱਤਾ”। ਪਰ ਜਾਂ ਉਹ ਕਹਿੰਦਾ ਹੈ ਜੋ ਸੱਭੋ ਕੁੱਝ ਹੇਠ ਕੀਤਾ ਗਿਆ ਹੈ ਤਾਂ ਪਰਗਟ ਹੈ ਕਿ ਜਿਹ ਨੇ ਸੱਭੋ ਕੁੱਝ ਉਹ ਦੇ ਹੇਠ ਕਰ ਦਿੱਤਾ ਉਹ ਆਪ ਹੇਠ ਹੋਣ ਤੋਂ ਰਹਿਤ ਹੈ 28ਅਤੇ ਜਾਂ ਸੱਭੋ ਕੁੱਝ ਉਹ ਦੇ ਅਧੀਨ ਕੀਤਾ ਗਿਆ ਹੋਵੇਗਾ ਤਾਂ ਪੁੱਤ੍ਰ ਆਪ ਵੀ ਉਸ ਦੇ ਅਧੀਨ ਹੋਵੇਗਾ ਜਿਹ ਨੇ ਸੱਭੋ ਕੁੱਝ ਉਹ ਦੇ ਅਧੀਨ ਕਰ ਦਿੱਤਾ ਭਈ ਪਰਮੇਸ਼ੁਰ ਸਭਨਾਂ ਵਿੱਚ ਸਭ ਕੁੱਝ ਹੋਵੇ।।
1 ਕੁਰਿੰਥੀਆਂ 15:20-28
ਜੀ ਉੱਠਣ ਦੀ ਇੱਕ ਨਵੀਂ ਮਹਿਮਾ
ਜਿਵੇਂ ਕਿ ਜੁਆਨ ਗਰਬਜ਼ ਇੱਕ ਵੱਖਰੇ ਤੱਤ ਵਾਲਾ ਹੁੰਦਾ ਹੈ, ਇੱਕ ਕੀੜੇ-ਵਰਗੇ ‘ਗੁੱਬ’ ਦੇ ਨਾਲ ਕਲਪਨਾ ਤੋਂ ਪਰੇ ਵਾਲੇ ਗੁਣਾਂ ਅਤੇ ਯੋਗਤਾਵਾਂ ਨਾਲ ਜੀ ਉੱਠਦਾ ਹੈ, ਉਸੇ ਤਰ੍ਹਾਂ ਸਾਡੇ ਜੀ ਉੱਠਣ ਵਾਲੇ ਸਰੀਰ ਅੱਜ ਸਾਡੇ ਸਰੀਰਾਂ ਨਾਲੋਂ ਇੱਕ ਵੱਖਰੇ ਤੱਤ ਦੇ ਹੋਣਗੇ।
20ਕਿਉਂ ਜੋ ਅਸੀਂ ਸੁਰਗ ਦੀ ਪਰਜਾ ਹਾਂ ਜਿੱਥੇ ਅਸੀਂ ਇੱਕ ਮੁਕਤੀ ਦਾਤੇ ਅਰਥਾਤ ਪ੍ਰਭੁ ਯਿਸੂ ਮਸੀਹ ਦੀ ਉਡੀਕ ਵੀ ਕਰਦੇ ਹਾਂ 21ਜਿਹੜਾ ਆਪਣੀ ਸ਼ਕਤੀ ਦੇ ਅਨੁਸਾਰ ਜਿਹ ਦੇ ਨਾਲ ਉਹ ਸਭਨਾਂ ਵਸਤਾਂ ਨੂੰ ਆਪਣੇ ਵੱਸ ਵਿੱਚ ਕਰ ਸੱਕਦਾ ਹੈ ਸਾਡੀ ਦੀਨਤਾ ਦੇ ਸਰੀਰ ਨੂੰ ਵਟਾ ਕੇ ਆਪਣੇ ਤੇਜ ਦੇ ਸਰੀਰ ਦੀ ਨਿਆਈਂ ਬਣਾਵੇਗਾ।।
ਫ਼ਿਲਿੱਪੀਆਂ 3:20-21
35ਪਰ ਕੋਈ ਆਖੇਗਾ ਭਈ ਮੁਰਦੇ ਕਿੱਕੁਰ ਜੀ ਉੱਠਦੇ ਅਤੇ ਕਿਹੋ ਜਿਹੀ ਦੇਹੀ ਨਾਲ ਆਉਂਦੇ ਹਨ? 36ਨਦਾਨਾ, ਜੋ ਕੁੱਝ ਤੂੰ ਬੀਜਦਾ ਹੈਂ ਜੇਕਰ ਉਹ ਨਾ ਮਰੇ ਤਾਂ ਜੰਮੇਗਾ ਨਹੀਂ 37ਅਤੇ ਜਿਹੜਾ ਤੂੰ ਬੀਜਦਾ ਹੈਂ ਤੂੰ ਉਹ ਰੂਪ ਨਹੀਂ ਬੀਜਦਾ ਹੋਵੇਗਾ ਪਰ ਨਿਰਾ ਇੱਕ ਦਾਣਾ ਭਾਵੇਂ ਕਣਕ ਦਾ ਭਾਵੇਂ ਹੋਰ ਕਾਸੇ ਦਾ 38ਪਰੰਤੂ ਪਰਮੇਸ਼ੁਰ ਜਿਵੇਂ ਉਹ ਨੂੰ ਭਾਇਆ ਉਹ ਉਸਨੂੰ ਰੂਪ* ਦਿੰਦਾ ਹੈ ਅਤੇ ਹਰ ਪਰਕਾਰ ਦੇ ਬੀ ਨੂੰ ਆਪੋ ਆਪਣਾ ਰੂਪ* 39ਸੱਭੋ ਮਾਸ ਇੱਕੋ ਜਿਹਾ ਮਾਸ ਨਹੀਂ ਸਗੋਂ ਮਨੁੱਖਾਂ ਦਾ ਹੋਰ ਹੈ ਅਤੇ ਪਸ਼ੂਆਂ ਦਾ ਹੋਰ ਹੈ ਅਤੇ ਪੰਛੀਆਂ ਦਾ ਮਾਸ ਹੋਰ ਅਤੇ ਮੱਛੀਆਂ ਦਾ ਹੋਰ 40ਸੁਰਗੀ ਸਰੀਰ ਭੀ ਹਨ ਅਤੇ ਜਮੀਨੀ ਸਰੀਰ ਭੀ ਹਨ ਪਰ ਸੁਰਗੀਆਂ ਦਾ ਪਰਤਾਪ ਹੋਰ ਹੈ ਅਤੇ ਜਮੀਨੀਆਂ ਦਾ ਹੋਰ ਹੈ 41ਸੂਰਜ ਦਾ ਪਰਤਾਪ ਹੋਰ ਹੈ ਅਤੇ ਚੰਦਰਮਾ ਦਾ ਪਰਤਾਪ ਹੋਰ ਅਤੇ ਤਾਰਿਆਂ ਦਾ ਪਰਤਾਪ ਹੋਰ ਹੈ ਕਿਉਂ ਜੋ ਪਰਤਾਪ ਕਰਕੇ ਇੱਕ ਤਾਰਾ ਦੂਏ ਤਾਰੇ ਤੋਂ ਭਿੰਨ ਹੈ 42ਇਸੇ ਤਰ੍ਹਾਂ ਮੁਰਦਿਆਂ ਦੀ ਕਿਆਮਤ ਵੀ ਹੈ। ਉਹ ਨਾਸ਼ਵਾਨ ਬੀਜਿਆ ਜਾਂਦਾ ਹੈ ਪਰ ਅਵਿਨਾਸੀ ਜੀ ਉੱਠਦਾ ਹੈ 43ਉਹ ਬੇ ਪਤ ਬੀਜਿਆ ਜਾਂਦਾ ਹੈ ਪਰੰਤੂ ਪਰਤਾਪਵਾਨ ਜੀ ਉੱਠਦਾ ਹੈ ਉਹ ਨਿਰਮਲ ਬੀਜਿਆ ਜਾਂਦਾ ਹੈ ਪਰ ਬਲਵੰਤ ਜੀ ਉੱਠਦਾ ਹੈ 44ਉਹ ਪ੍ਰਾਣਕ ਸਰੀਰ ਹੋ ਕੇ ਬੀਜਿਆ ਜਾਂਦਾ ਹੈ ਪਰ ਉਹ ਆਤਮਕ ਸਰੀਰ ਹੋ ਕੇ ਜੀ ਉੱਠਦਾ ਹੈ। ਜੇ ਪ੍ਰਾਣਕ ਸਰੀਰ ਹੈ ਤਾਂ ਆਤਮਕ ਸਰੀਰ ਭੀ ਹੈ 45ਇਉਂ ਲਿਖਿਆ ਹੋਇਆ ਵੀ ਹੈ ਜੋ ਪਹਿਲਾਂ ਮਨੁੱਖ ਆਦਮ ਜੀਉਂਦੀ ਜਾਨ ਹੋਇਆ, ਛੇਕੜਲਾ ਆਦਮ ਜੀਵਨ ਦਾਤਾ ਆਤਮਾ ਹੋਇਆ 46ਪਰ ਪਹਿਲਾ ਉਹ ਨਹੀਂ ਜਿਹੜਾ ਆਤਮਕ ਹੈ ਸਗੋਂ ਉਹ ਜਿਹੜਾ ਪ੍ਰਾਣਕ ਹੈ, ਫੇਰ ਇਹ ਦੇ ਮਗਰੋਂ ਉਹ ਜਿਹੜਾ ਆਤਮਕ ਹੈ 47ਪਹਿਲਾ ਮਨੁੱਖ ਮਿੱਟੀ ਦਾ ਬਣਿਆ ਦੂਜਾ ਮਨੁੱਖ ਸੁਰਗੋਂ ਹੈ 48ਜਿਵੇਂ ਉਹ ਮਿੱਟੀ ਦਾ ਸੀ ਤਿਵੇਂ ਉਹ ਵੀ ਜਿਹੜੇ ਮਿੱਟੀ ਦੇ ਹਨ ਅਤੇ ਜਿਵੇਂ ਉਹ ਸੁਰਗ ਦਾ ਹੈ ਤਿਵੇਂ ਉਹ ਵੀ ਜਿਹੜੇ ਸੁਰਗ ਦੇ ਹਨ 49ਅਤੇ ਜਿਸ ਤਰ੍ਹਾਂ ਅਸਾਂ ਮਿੱਟੀ ਵਾਲੇ ਦਾ ਸਰੂਪ ਧਾਰਿਆ ਹੈ ਇਸੇ ਤਰ੍ਹਾਂ ਸੁਰਗ ਵਾਲੇ ਦਾ ਵੀ ਸਰੂਪ ਧਾਰਾਂਗੇ।।
1 ਕੁਰਿੰਥੀਆਂ 15:35-49
ਰਾਜੇ ਦੀ ਵਾਪਸੀ ‘ਤੇ
ਇਹ ਉਸਦੀ ਵਾਪਸੀ ਤੇ ਹੋਵੇਗਾ।
13ਹੇ ਭਰਾਵੋ, ਅਸੀਂ ਨਹੀਂ ਚਾਹੁੰਦੇ ਜੋ ਤੁਸੀਂ ਉਨ੍ਹਾਂ ਦੀ ਵਿਥਿਆ ਤੋਂ ਜਿਹੜੇ ਸੁੱਤੇ ਪਏ ਹਨ ਅਣਜਾਣ ਰਹੋ ਭਈ ਤੁਸੀਂ ਹੋਰਨਾਂ ਵਾਂਙੁ ਜਿਨ੍ਹਾਂ ਨੂੰ ਕੋਈ ਆਸ ਨਹੀਂ ਸੋਗ ਨਾ ਕਰੋ 14ਕਿਉਂਕਿ ਜੇ ਸਾਨੂੰ ਇਹ ਪਰਤੀਤ ਹੋਈ ਹੈ ਭਈ ਯਿਸੂ ਮੋਇਆ ਅਤੇ ਫੇਰ ਜੀ ਉੱਠਿਆ ਤਾਂ ਇਸੇ ਤਰਾਂ ਪਰਮੇਸ਼ੁਰ ਉਨ੍ਹਾਂ ਨੂੰ ਵੀ ਜਿਹੜੇ ਯਿਸੂ ਵਿੱਚ ਸੌਂ ਗਏ ਹਨ ਉਹ ਦੇ ਨਾਲ ਲਿਆਵੇਗਾ 15ਅਸੀਂ ਪ੍ਰਭੁ ਦੇ ਬਚਨ ਦੇ ਅਨੁਸਾਰ ਤੁਹਾਨੂੰ ਇਹ ਆਖਦੇ ਹਾਂ ਭਈ ਅਸੀਂ ਜਿਹੜੇ ਜੀਉਂਦੇ ਅਤੇ ਪ੍ਰਭੁ ਦੇ ਆਉਣ ਤੀਕ ਬਾਕੀ ਰਹਿੰਦੇ ਹਾਂ ਸੋ ਓਹਨਾਂ ਤੋਂ ਜਿਹੜੇ ਸੌਂ ਗਏ ਹਨ ਕਦੀ ਅਗੇਤੇ ਨਾ ਹੋਵਾਂਗੇ 16ਇਸ ਲਈ ਜੋ ਪ੍ਰਭੁ ਆਪ ਲਲਕਾਰੇ ਨਾਲ, ਮਹਾਂ ਦੂਤ ਦੀ ਅਵਾਜ਼ ਨਾਲ ਅਤੇ ਪਰਮੇਸ਼ੁਰ ਦੀ ਤੁਰ੍ਹੀ ਨਾਲ ਸੁਰਗ ਤੋਂ ਉਤਰੇਗਾ ਅਤੇ ਜਿਹੜੇ ਮਸੀਹ ਵਿੱਚ ਹੋ ਕੇ ਮੋਏ ਹਨ ਓਹ ਪਹਿਲਾਂ ਜੀ ਉੱਠਣਗੇ 17ਤਦ ਅਸੀਂ ਜਿਹੜੇ ਜੀਉਂਦੇ ਅਤੇ ਬਾਕੀ ਰਹਿੰਦੇ ਹਾਂ ਓਹਨਾਂ ਦੇ ਨਾਲ ਹੀ ਹਵਾ ਵਿੱਚ ਪ੍ਰਭੁ ਦੇ ਮਿਲਣ ਨੂੰ ਬੱਦਲਾਂ ਉੱਤੇ ਅਚਾਨਕ ਉਠਾਏ ਜਾਵਾਂਗੇ ਅਤੇ ਇਸੇ ਤਰਾਂ ਅਸੀਂ ਸਦਾ ਪ੍ਰਭੁ ਦੇ ਸੰਗ ਰਹਾਂਗੇ 18ਸੋ ਤੁਸੀਂ ਇਨ੍ਹਾਂ ਗੱਲਾਂ ਨਾਲ ਇੱਕ ਦੂਏ ਨੂੰ ਤਸੱਲੀ ਦਿਓ।।
1 ਥੱਸਲੁਨੀਕੀਆਂ 4:13-18
ਕਰਕ ਦੀ ਕੁੰਡਲੀ
ਕੁੰਡਲੀ ਯੂਨਾਨੀ ਸ਼ਬਦ ‘ਹੋਰੋ’ (ਘੜੀ) ਤੋਂ ਆਇਆ ਹੈ ਅਤੇ ਇਸ ਲਈ ਇੱਕ ਖਾਸ ਘੜੀ ਦਾ ਅਰਥ ਦਿੰਦਾ ਹੈ। ਯਿਸੂ ਨੇ ਕਰਕ ਦੀ ਘੜੀ (ਹੋਰੋ) ਦੀ ਨਿਸ਼ਾਨਦੇਹੀ ਹੇਠ ਲਿਖੇ ਤਰੀਕੇ ਨਾਲ ਕੀਤੀ।
24ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਜੋ ਮੇਰਾ ਬਚਨ ਸੁਣਦਾ ਅਤੇ ਉਹ ਦੀ ਪਰਤੀਤ ਕਰਦਾ ਹੈ ਜਿਨ੍ਹ ਮੈਨੂੰ ਘੱਲਿਆ ਸਦੀਪਕ ਜੀਉਣ ਉਹ ਦਾ ਹੈ ਅਰ ਉਸ ਉੱਤੇ ਸਜ਼ਾ ਦਾ ਹੁਕਮ ਨਹੀਂ ਹੁੰਦਾ ਸਗੋਂ ਮੌਤ ਤੋਂ ਪਾਰ ਲੰਘ ਕੇ ਉਹ ਜੀਉਣ ਵਿੱਚ ਜਾ ਪਹੁੰਚਿਆ ਹੈ 25ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਉਹ ਸਮਾ ਆਉਂਦਾ ਹੈ ਸਗੋਂ ਹੁਣੇ ਹੈ ਕਿ ਮੁਰਦੇ ਪਰਮੇਸ਼ੁਰ ਦੇ ਪੁੱਤ੍ਰ ਦੀ ਅਵਾਜ਼ ਸੁਣਨਗੇ ਅਤੇ ਸੁਣ ਕੇ ਜੀਉਣਗੇ 26ਕਿਉਂਕਿ ਜਿਵੇਂ ਪਿਤਾ ਆਪ ਵਿੱਚ ਜੀਉਣ ਰੱਖਦਾ ਹੈ ਤਿਵੇਂ ਉਹ ਨੇ ਪੁੱਤ੍ਰ ਨੂੰ ਵੀ ਬਖ਼ਸ਼ਿਆ ਜੋ ਆਪ ਵਿੱਚ ਜੀਉਣ ਰੱਖੇ।
ਯੂਹੰਨਾ 5:24-26
ਇੱਕ ਖਾਸ ਸਮਾਂ ਆ ਰਿਹਾ ਹੈ ਜਦੋਂ ਸੰਸਾਰ ਨੂੰ ਹੋਂਦ ਵਿੱਚ ਲਿਆਉਣ ਵਾਲਾ ਇੱਕ ਵਾਰ ਫਿਰ ਬੋਲੇਗਾ। ਜਿਹੜੇ ਸੁਣਦੇ ਹਨ ਉਹ ਮੁਰਦਿਆਂ ਵਿੱਚੋਂ ਜੀ ਉੱਠਣਗੇ। ਕਰਕ ਇਸ ਆਉਣ ਵਾਲੇ ਜੀ ਉੱਠਣ ਦੀ ਘੜੀ ਦਾ ਨਿਸ਼ਾਨ ਹੈ ਜਿਸਨੂੰ ਪੁਰਾਣੇ ਲੋਕ ਤਾਰਿਆਂ ਤੋਂ ਪੜ੍ਹਦੇ ਹਨ।
ਤੁਹਾਡੀ ਵੱਲੋਂ ਕਰਕ ਰਾਸ਼ੀ ਨੂੰ ਪੜਨਾ
ਅੱਜ ਦੇ ਦਿਨਾਂ ਵਿੱਚ, ਤੁਸੀਂ ਕਰਕ ਦੀ ਰਾਸ਼ੀ ਨੂੰ ਪੜ੍ਹ ਸੱਕਦੇ ਹੋ ਅਤੇ ਇਸਨੂੰ ਹੇਠ ਲਿਖੇ ਅਨੁਸਾਰ ਲਾਗੂ ਕਰ ਸੱਕਦੇ ਹੋ।
ਕਰਕ ਲਗਾਤਾਰ ਤੁਹਾਨੂੰ ਤੁਹਾਡੇ ਜੀ ਉੱਠਣ ਦੀ ਉਮੀਦ ਦੀ ਉਡੀਕ ਕਰਨ ਲਈ ਕਹਿੰਦਾ ਹੈ। ਉਨ੍ਹਾਂ ਲੋਕਾਂ ਤੋਂ ਮੂਰਖ ਨਾ ਬਣੋ ਜਿਹੜੇ ਕਹਿੰਦੇ ਹਨ ਕਿ ਅਜਿਹਾ ਕੋਈ ਜੀ ਉੱਠਣਾ ਨਹੀਂ ਹੈ। ਜੇਕਰ ਤੁਸੀਂ ਆਪਣੇ ਜੀਉਣ ਨੂੰ ਸਿਰਫ਼ ਖਾਣ-ਪੀਣ ਲਈ ਹੀ ਬਤੀਤ ਕਰਦੇ ਹੋ ਅਤੇ ਇੱਥੇ ਅਤੇ ਹੁਣ ਲਈ ਚੰਗਾ ਸਮਾਂ ਬਤੀਤ ਕਰਦੇ ਹੋ, ਤਾਂ ਤੁਸੀਂ ਮੂਰਖ ਬਣ ਜਾਓਗੇ। ਤੁਹਾਨੂੰ ਕੀ ਮਿਲੇਗਾ ਜੇ ਤੁਸੀਂ ਸਾਰੇ ਸੰਸਾਰ ਨੂੰ ਪ੍ਰੇਮ, ਖੁਸ਼ੀ ਅਤੇ ਉਤਸ਼ਾਹ ਨਾਲ ਭਰ ਦਿਓ, ਪਰ ਆਪਣੀ ਜਾਨ ਨੂੰ ਹੀ ਗੁਆ ਦਿਓ?
ਇਸ ਲਈ ਮਜ਼ਬੂਤ ਹੋਵੋ। ਕੁੱਝ ਵੀ ਤੁਹਾਨੂੰ ਹਿਲਾਉਣ ਨਹੀਂ ਚਾਹੀਦਾ ਹੈ। ਆਪਣੀਆਂ ਨਜ਼ਰਾਂ ਵਿਖਾਈ ਦੇਣ ਵਾਲੀਆਂ ਚੀਜ਼ਾਂ ‘ਤੇ ਨਾ ਰੱਖੋ, ਸਗੋਂ ਅਦਿੱਖ ਚੀਜ਼ਾਂ ‘ਤੇ ਰੱਖੋ। ਵਿਖਾਈ ਦੇਣ ਵਾਲਾ ਅਸਥਾਈ ਹੈ, ਪਰ ਅਦਿਖ ਸਦੀਵੀ ਹੈ। ਅਦਿਖ ਜੀਉਣ ਪ੍ਰਾਪਤ ਕਰਨ ਲਈ ਤੁਹਾਡੇ ਨਾਲ ਬੁਲਾਏ ਜਾਣ ਦੀ ਉਡੀਕ ਵਿੱਚ ਸੁੱਤੀ ਭੀੜ ਦੀ ਇੱਕ ਵੱਡੀ ਭੀੜ। ਇਸ ਲਈ ਹਰੇਕ ਭਾਰ ਅਤੇ ਉਸ ਪਾਪ ਨੂੰ ਜਿਹੜਾ ਸਹਿਜ ਨਾਲ ਸਾਨੂੰ ਫਸਾ ਲੈਂਦਾ ਹੈ ਪਰੇ ਸੁੱਟ ਕੇ ਉਸ ਦੌੜ ਵਿੱਚ ਜੋ ਸਾਡੇ ਸਾਹਮਣੇ ਪਈ ਹੋਈ ਸਬਰ ਨਾਲ ਦੌੜੀਏ ਅਤੇ ਯਿਸੂ ਦੀ ਵੱਲ ਤੱਕਦੇ ਰਹੀਏ ਜਿਹੜਾ ਨਿਹਚਾ ਦਾ ਕਰਤਾ ਅਤੇ ਸੰਪੂਰਨ ਕਰਨ ਵਾਲਾ ਹੈ, ਜਿਹ ਨੇ ਉਸ ਅਨੰਦ ਨਮਿੱਤ ਜੋ ਉਹ ਦੇ ਅੱਗੇ ਧਰਿਆ ਹੋਇਆ ਸੀ ਲਾਜ ਨੂੰ ਤੁੱਛ ਜਾਣ ਕੇ ਸਲੀਬ ਦਾ ਦੁਖ ਝੱਲਿਆ ਅਤੇ ਪਰਮੇਸ਼ੁਰ ਦੇ ਸਿੰਘਾਸਣ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ। ਤੁਸੀਂ ਉਹ ਨੂੰ ਸੋਚੋ ਜਿਹ ਨੇ ਆਪਣੇ ਉੱਤੇ ਪਾਪੀਆਂ ਦੀ ਐਡੀ ਲਾਗਬਾਜ਼ੀ ਸਹਿ ਲਈ ਭਈ ਨਾ ਹੋਵੇ ਜੋ ਤੁਸੀਂ ਅੱਕ ਕੇ ਆਪਣੇ ਜੀ ਵਿੱਚ ਢਿੱਲੇ ਪੈ ਜਾਓ।
ਰਾਸ਼ੀ ਚੱਕਰ ਦੀ ਕਹਾਣੀ ਵਿੱਚੋਂ ਲੰਘਣਾ ਅਤੇ ਕਰਕ ਵਿੱਚ ਡੂੰਘਿਆਈ ਨਾਲ ਜਾਣਾ
ਮੁਕਤੀਦਾਤਾ ਨੇ ਬਹੁਤ ਸਮਾਂ ਪਹਿਲਾਂ ਕਰਕ ਨੂੰ ਤਾਰਿਆਂ ਵਿੱਚ ਰੱਖਿਆ ਸੀ ਕਿ ਉਹ ਜੀ ਉੱਠਣ ਦੁਆਰਾ ਆਪਣੀ ਮੁਕਤੀ ਦੇ ਕੰਮ ਨੂੰ ਪੂਰਾ ਕਰੇਗਾ। ਰਾਸ਼ੀ ਚੱਕਰ ਦੀ ਕਹਾਣੀ ਸਿੰਘ ਰਾਸ਼ੀ ਨਾਲ ਮੁਕਦੀ ਹੈ।
ਪ੍ਰਾਚੀਨ ਜੋਤਿਸ਼ ਵਿਗਿਆਨ ਦੀਆਂ ਮੁੱਖ ਗੱਲਾਂ ਇੱਥੋਂ ਜਾਣੋ। ਇਸਦੀ ਸ਼ੁਰੂਆਤ ਕੰਨਿਆ ਤੋਂ ਕਰੋ।
ਕਰਕ ਰਾਸ਼ੀ ਤੋਂ ਸਬੰਧਤ ਲਿਖਤੀ ਰਚਨਾਵਾਂ ਦੀ ਡੂੰਘਿਆਈ ਨਾਲ ਸਮਝ ਲਈ, ਇੱਥੇ ਪੜ੍ਹੋ:
• ਤੁਹਾਡੇ ਲਈ ਜੀਉਣ: ਜੀ ਉੱਠਣ ਦਾ ਪਹਿਲਾ ਫਲ
• ਯਿਸੂ, ਜੀਵਨ ਮੁਕਤਾ, ਮੁਰਦਿਆਂ ਦੇ ਪਵਿੱਤਰ ਸ਼ਹਿਰ ਦੀ ਯਾਤਰਾ ਕਰਦਾ ਹੈ